ਫੋਕੀ ਮਰਦਾਨਗੀ

by admin

ਅੱਧੀ ਤੋਂ ਵੱਧ ਰਾਤ ਗੁੱਜਰ ਚੁੱਕੀ ਸੀ ਤੇ ਚੰਦ ਤਾਰੇ ਆਪਣੀ ਵਾਟ ਮੁਕਾ ਆਉਣ ਵਾਲੀ ਸਵੇਰ ਦੀਆ ਚਾਨਣ ਰਿਸ਼ਮਾਂ ਨੂੰ ਰਾਹ ਦੇਣ ਲੲੀ ਜਿਵੇ ਕਾਹਲੇ ਪੈ ਰਹੇ ਸਨ ਪਰ ਉਸ ਦੇ ਹੋਕੇ ਤੇ ਹਿਚਕੀਆਂ ਹਾਲੇ ਵੀ ਖਤਮ ਨੀ ਸੀ ਹੋੲੀਅਾਂ…ਇਹ ਕੇਹੜਾ ਪਹਿਲੀ ਵਾਰ ਹੋਇਆ ਸੀ,ਰੋਜ ਹੁੰਦਾ ਸੀ ਕਿ ਨਿੱਕੀ ਨਿੱਕੀ ਗੱਲ ਤੇ ਸ਼ਰਾਬ ਤੇ ਝੂਠੀ ਮਰਦਾਨਗੀ ਦੇ ਨਸ਼ੇ ਵਿਚ ਉਸਦਾ ਖਾਵੰਦ ਅਕਸਰ ਹੱਥ ਚੱਕ ਦਿੰਦਾ ਸੀ ..ਸੱਸ ਦੀ ਨਜ਼ਰੇ ਇਹ ਸਭ ਜਾਇਜ ਸੀ ਅਖੇ ਬੰਦੇ ਏਦਾਂ ਹੀ ਕਰਦੇ ਆ ,ਕੋਈ ਉਸ ਨੂੰ ਛੁਡਾਂਣ ਨਾ ਆਂਦਾ ..
ਹੋਲੀ ਹੋਲੀ ਉਹ ਖੁਰਦੀ ਜਾ ਰਹੀ ਸੀ ਅੰਦਰੋਂ ਅੰਦਰ ,ਬਸ ਜਿੰਦਾ ਲਾਸ਼ ਸੀ …ਹਰ ਸੁਪਨਾ ਟੁੱਟ ਮਿੱਟੀ ਚ ਰੁਲ ਚੁਕਾ ਸੀ …ਸੁਪਨਿਆਂ ਵਾਲਾ ਰਾਜਕੁਮਾਰ ਤਾ ਬਿਲਕੁਲ ਨੀ ਸੀ ਇਹ …..ਇਹ ਤਾ ਕੋਈ ਰਾਖਸ਼ ਸੀ ਜੋ ਰੋਜ ਉਸ ਦੇ ਤਨ ਤੇ ਆਤਮਾ ਨੂੰ ਜਖਮੀ ਕਰ ਸੁਟਦਾ ਸੀ ….ਸਹਿਣਸ਼ਕਤੀ ਵੀ ਮੁੱਕ ਗਈ ਸੀ ….

“ਕਿ ਗੱਲ ,ਅਜ ਕਮ ਤੇਰੇ ਪੇਕਿਆਂ ਤੋਂ ਆਕੇ ਕਰੁ ਕੋਈ …ਏਡੀ ਸੋਹਲ ਸੀ ਤਾ ਮਾਂ ਨੂੰ ਕਹਿ ਦੇਣਾ ਸੀ ਕੋਈ ਨੌਕਰ ਨਾਲ ਭੇਜ ਦਿੰਦੀ ਕਮ ਲਈ ..ਕਿ ਪਖੰਡ ਫੜਿਆ ਆ ਖੇਖਨ ਪੱਟੀ ਨੇ “ਸੱਸ ਦੇ ਮੁਹੋਂ ਵਰਦੇ ਅੰਗਿਅਾਰਿਅਾਂ ਨੇ ਉਸ ਨੂੰ ਝੁਣਝੁਣੀ ਦਿਤੀ ਤੇ ਮੱਥੇ ਤੋਂ ਵਗਦੇ ਜੰਮੇ ਹੋਏ ਲਹੂ ਨੂੰ ਸਾਫ ਕਰ ਬਾਹਰ ਆ ਕੰਮ ਤੇ ਲਗ ਗਈ …..ਪਰ ਦਿਲ ਵਿਚ ਉੱਠ ਰਿਹਾ ਸੇਕ ਅੱਖਾਂ ਚ ਹੰਜੂ ਬਣ ਵਗ ਰਿਹਾ ਸੀ ……ਸ਼ਰੀਰ ਦਾ ਪੋਟਾ ਪੋਟਾ ਦਰਦ ਨਾਲ ਚੀਕ ਰਿਹਾ ਸੀ ਤੇ ਚੇਹਰੇ ਦੇ ਸੱਜਰੇ ਜਖਮ ਰਾਤ ਉਸ ਨਾਲ ਹੋਈ ਦਰਿੰਦਗੀ ਦੀ ਗਵਾਹੀ ਭਰ ਰਹੇ ਸਨ ….

ਦੁਪਹਿਰ ਕਮ ਨਬੇੜ ਥੋੜ੍ਹਾ ਚਿਰ ਪਈ ਤਾ ਦਰਵਾਜੇ ਚੋ ਘਰਵਾਲੇ ਨੂੰ ਆਂਦਾ ਦੇਖ ਤ੍ਰਭਕ ਗਈ …ਇਹ ਵੇਲੇ ਤਾ ਕਦੇ ਵੀ ਨੀ ਆਉਂਦੇ ਘਰ ਪਰ ਅੱਜ ਕਿੱਦਾਂ ??ਪਾਣੀ ਪੀ ਉਸ ਹੱਥ ਚ ਫੜੇ ਕਾਗਜ ਉਸ ਵਲ ਵਧਾਏ ਤਾ ਹੈਰਾਨ ਹੋਈ ਦੇ ਮੂਹੋ ਸਵਾਲ ਨਿਕਲ ਗਿਆ ਕਿ ਕਾਹਦੇ ਕਾਗਜ ਆ ???ਗੁੱਸੇ ਚ ਅੱਗ ਬਬੁਲੇ ਹੋਏ ਨੇ ਬਾਲਾਂ ਤੋਂ ਫੜ ਇਕ ਥੱਪੜ ਜੜ ਤਲਾਕ ਦੇ ਕਾਗਜ ਤੇ ਹਸਤਾਖਰ ਕਰਨ ਦਾ ਹੁਕਮ ਸੁਣਾ ਦਿੱਤਾ…..ਤਲਾਕ ਦਾ ਨਾ ਸੁਣ ਸੁਨ ਰਹਿ ਗਈ..”ਮੇਰੇ ਪੁੱਤ ਨੇ ਨੀ ਰੱਖਣਾ ਤੈਨੂੰ ,ਬਾਂਝ ਨਾ ਹੋਵੇ ਕਿਸੇ ਥਾਂ ਦੀ ,ਚੁੱਪ ਚਾਪ ਨਿਕਲ ਘਰੋਂ ਨਹੀਂ ਤਾ ਖਲ ਧੇੜ ਦੇਣੀ ,ਫੇਰ ਨਾ ਕਹਿ ਦਸਿਆ ਨੀ..ਬੰਜਰ ਜਮੀਨ ਦਾ ਮੁੱਲ ਹੁੰਦਾ ,ਤੇਰਾ ਤਾ ਉਹ ਵੀ ਨੀ ਕਲਹਣੀਏ “ਸੱਸ ਦੇ ਆਹ ਸ਼ਬਦ ਕਾਫੀ ਸੀ ਬਲਦੀ ਤੇ ਤੇਲ ਪੈਣ ਲਈ

ਬਾਂਝ ਸ਼ਬਦ ਉਸ ਦੇ ਕੰਨਾਂ ਨਾਲ ਟਕਰਾੲਿਅਾ ਤਾ ਅਚਾਨਕ ਹੀ ਜਿਵੇ ਕਿਸੇ ਨੇ ਉਸ ਨੂੰ ਮੱਘਦੇ ਕੋਲਿਅਾਂ ਤੇ ਸੁੱਟ ਦਿੱਤਾ ਹੋਵੇ ਤੇ ਉਸ ਦਾ ਵਜੂਦ ਜਿਵੇ ਪਿਘਲ ਕੇ ਅੱਗ ਵਿਚ ਹੀ ਸਮਾਂ ਚਲਿਆ ਹੋਵੇ ….”ਸੁਣਦੀ ਨੀ ,ਕੁੱਤੀ ਜਾਤ ਨੇ ਅੱਜ ਮੇਰੇ ਤੋਂ ਮਰਨਾ ਲਿਆ ਲਗਦਾ ….ਮੇਰੇ ਆਖੇ ਨੀ ਲਗਦੀ “ਏਨਾ ਕਹਿ ਉਸ ਨੇ ਇਕ ਹੋਰ ਚਪੇੜ ਮਾਰੀ ਤੇ ਉਸ ਦਾ ਿਸਰ ਮੰਜੇ ਦੇ ਪਾਵੇ ਨਾਲ ਜਾ ਵਜਾ …”ਨਹੀਂ ਕਰਦੀ ,ਜਾ ਕਰਲਾ ਜੋ ਕਰਨਾ”..ਗੁੱਸੇ ਨਾਲ ਅੱਖਾਂ ਲਾਲ ਕਰ ਉਹ ਜ਼ੋਰ ਨਾਲ ਚਿੱਕੀ …” ਕਿ ਕਿਹਾ ,ਅਜ ਜੁਬਾਨ ਵੀ ਖੁਲ ਗਈ ਆ ਤੇਰੀ ,ਨਾ ਜਗਾ ਮੇਰੇ ਅੰਦਰਲੇ ਮਰਦ ਨੂੰ ਕਮਜਾਤੇ ਨਹੀਂ ਤੇਰੀ ਲਾਸ਼ ਰੁਲ੍ਹ ਜਾਣੀ ਅੱਜ ,ਮੈਂ ਦਸੀ ਜਾਨਾ “ਉਮੀਦ ਤੋਂ ਉਲਟ ਮਿਲੇ ਜਵਾਬ ਨਾਲ ਜਿਵੇ ਉਹ ਬੌਂਦਲ ਗਯਾ ਤੇ ਉਸ ਵਲ ਵਧੇਆ ਪਰ ਅਜੇ ਜਿਵੇ ਸਾਲਾਂ ਦਾ ਜੰਮਿਆ ਹੋਇਆ ਲਾਵਾ ਜਿਵੇ ਫੁੱਟ ਪੈਣ ਨੂੰ ਤਿਆਰ ਸੀ ….ਕੋਲ ਹੀ ਪਏ ਨੀਮ ਦੇ ਘੋਟਣੇ ਨੂੰ ਆਪਣੇ ਬਚਾ ਲਈ ਚੁੱਕ ਲਿਆ ਖੁਦ ਨੂੰ ਬਚਾਂਦੇ ਹੋਏ ਸਿੱਧਾ ਗੋਡੇ ਤੇ ਵਾਰ ਕੀਤਾ ਤੇ ਫੇਰ ਤਾਬੜਤੋੜ ਜਿਥੇ ਪੈਂਦੀ ਪੈਣ ਦੇ ,ਮਾਂ ਪੁੱਤ ਨੂੰ ਛੁਡਾਣ ਆਈ ਤਾ ਉਸਦੀ ਵੀ ਸੇਵਾ ਹੋ ਗਈ ….ਅਜੇ ਵੀ ਸਾਰੇ ਤਮਾਸ਼ਾ ਦੇਖ ਰਹੇ ਸੀ ਪਰ ਰੋਕਿਆ ਕਿਸੇ ਨੇ ਵੀ ਨਾ …ਓਦਾਂ ਫਰਕ ਸਿਰਫ ਏਨਾ ਸੀ ਕਿ ਅੱਜ ਕਿਸੇ ਰਾਖਸ਼ ਨੂੰ ਪਤੀ ਮਨ ਕੇ ਪਰਮੇਸ਼ਰ ਦੀ ਜਗਾ ਬਿਠਾਉਣ ਵਾਲੇ ਰਿਵਾਜ ਧਰਤੀ ਚ ਜਾ ਧਸੇ ਲੱਗੇ ਤੇ ਫੋਕੀ ਮਰਦਾਨਗੀ ਕਿਸੇ ਖੁੰਜੇ ਵਿਚ ਸਿਸਕ ਰਹੀ ਜਾਪ ਰਹੀ ਸੀ …….

You may also like