• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Sant Singh Ji Maskeen

ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ

by Jasmeet Kaur December 29, 2019

ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ। ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ। ਕੱਚੇ ਘੜੇ ਵਿਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ। ਇਸੇ ਤਰਾੑਂ ਕੱਚੇ ਮਨੁੱਖ ਦੀ ਜ਼ਿੰਦਗੀ ਵਿਚ ਕੁੜੱਤਣ ਹੁੰਦੀ ਹੈ। ਕੱਚੇ ਮਨੁੱਖ ਦਾ ਜੀਵਨ ਕੋਈ ਉੱਚਾ ਨਹੀਂ ਹੁੰਦਾ। ਕੱਚਾ ਮਨੁੱਖ ਉਸ ਕੱਚੇ ਘੜੇ ਦੀ ਤਰਾੑਂ ਹੈ, ਜਿਸ ਵਿਚ ਅੰਮਿ੍ਤ ਜਲ ਭਰ ਕੇ ਰੱਖਣਾ ਅਤੀ ਕਠਿਨ ਹੈ। ਪੱਕਾ ਫਲ ਮਿੱਠਾ ਤੇ ਸੁਆਦੀ ਹੁੰਦਾ ਹੈ। ਪੱਕੀ ਬੁਨਿਆਦ ਉੱਤੇ ਪੱਕੇ ਤੇ ਉੱਚੇ ਮਹੱਲ ਉਸਾਰੇ ਜਾ ਸਕਦੇ ਹਨ। ਪੁੁਖ਼ਤਾ ਮਿਜ਼ਾਜ਼ ਮਨੁੱਖ ਅੰਦਰ ਹੀ ਰੱਬੀ ਰਸ ਸਮਾ ਸਕਦਾ ਹੈ। ਕੱਚੇ ਮਨੁੱਖ ਦੀਆਂ ਗੱਲਾਂ ਕੱਚੀਆਂ ਹੁੰਦੀਆਂ ਹਨ, ਜਿਨਾੑਂ ਗੱਲਾਂ ਅੰਦਰ ਕੋਈ ਸਾਰ ਨਹੀਂ ਹੁੰਦੀ। ਸੋਚਣਾ ਵੇਖਣਾ ਵੀ ਕੱਚਾ ਹੁੰਦਾ ਹੈ। ਕੋਸ਼ਿਸ਼ ਏਹੀ ਹੋਣੀ ਚਾਹੀਦੀ ਹੈ ਕਿ ਕੱਚਿਆਂ ਤੋਂ ਦੂਰ ਹੀ ਰਹੀਏ :- “ਨਾਨਕ ਕਚੜਿਆਂ ਸਿਉ ਤੋੜਿ ਢੂਢਿ ਸਜਣ ਸੰਤ ਪੱਕਿਆ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥” {ਸਲੋਕ ਡਖਣੇ ਮ: ੫, ਪੰਨਾ ੧੧੦੨} ਅਕਸਰ ਕੱਚੇ ਵੈਰਾਗੀ ਪ੍ਭੂ-ਮਾਰਗ ਤੋਂ ਥਿੜਕ ਜਾਂਦੇ ਹਨ :- “ਝੜਿ ਝੜਿ ਪਵਦੇ ਕੱਚੇ ਬਿਰਹੀ ਜਿਨ ਕਾਰਿ ਨ ਆਈ॥” {ਸਲੋਕ ਮ: ੫, ਪੰਨਾ ੧੪੨੪} ਤੂਫਾਨੀ ਹਵਾਵਾਂ ਤੇ ਗੜਿਆਂ ਦੀ ਮਾਰ ਤੋਂ ਜੋ ਬਚ ਜਾਵੇ, ਪੰਛੀਆਂ ਨੇ ਟੁੱਕਿਆ ਨਾ ਹੋਵੇ ਤੇ ਕੀੜਿਆਂ ਨੇ ਦਾਗ਼ੀ ਨਾ ਕੀਤਾ ਹੋਵੇ, ਓਹੀ ਫਲ ਪੱਕ ਕੇ ਰਸਦਾਇਕ ਬਣਦਾ ਹੈ। ਜਿਹੜਾ ਮਨੁੱਖ ਵਾਸ਼ਨਾਂ ਦੇ ਝੱਖੜ ਵਿਚ ਅਡੋਲ ਰਵੇੑ, ਕੁਸੰਗਤ ਤੋਂ ਦਾਗ਼ੀ ਤੇ ਡਾਲੀ ਤੋਂ ਟੁੱਟਿਆ ਨਾ ਹੋਵੇ, ਦੁੱਖਾਂ ਦੇ ਗੜੇ ਪੈਣ ਤੇ ਝੜਿਆ ਨਾ ਹੋਵੇ, ਓਹੀ ਮਨੁੱਖ ਪ੍ਭੂ ਦਿ੍ਸ਼ਟੀ ਵਿਚ ਕਬੂਲ ਹੁੰਦਾ ਹੈ :- “ਕਬੀਰ ਫਲ ਲਾਗੇ ਫਲਨਿ ਲਾਗੇ ਆਂਬ॥ ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ॥” {ਸਲੋਕ ਕਬੀਰ,ਪੰਨਾ ੧੩੭੧} ਤਪ ਦੀ ਅਗਨ ਨਾਲ ਜਦ ਜੀਵਨ ਪੱਕਦਾ ਹੈ ਤਾਂ ਅੰਮਿ੍ਤ ਨਾਲ ਭਰ ਜਾਂਦਾ ਹੈ, ਫਿਰ ਐਸਾ ਮਨੁੱਖ ਰਸ ਮਾਣਦਾ ਹੈ, ਰਸ ਵੰਡਦਾ ਹੈ ਔਰ ਉਹ ਰਸ ਦਾ ਸੋਮਾ ਬਣ ਜਾਂਦਾ ਹੈ। ਹਿਰਦੇ ਵਿਚ ਵੱਸਿਆ ਰਸ ਰਸਨਾ ਨਾਲ ਪ੍ਗਟ ਹੁੰਦਾ ਹੈ। ਹਿਰਦੇ ਵਿਚ ਕਪਟ ਹੋਵੇ ਤੇ ਮੂੰਹ ਵਿਚੋਂ ਸੱਚ ਦੀ ਗੱਲ ਆਖੇ,

ਐਸਾ ਮਨੁੱਖ ਬਾਬੇ ਫ਼ਰੀਦ ਦੀ ਦਿ੍ਸ਼ਟੀ ਵਿਚ ਕੱਚਾ ਹੈ :-

“ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥”

ਆਸਾ ਸ਼ੇਖ ਫ਼ਰੀਦ,ਪੰਨਾ ੪੮੮

ਗਿਅਾਨੀ ਸੰਤ ਸਿੰਘ ਜੀ ਮਸਕੀਨ

ਬਨਸਪਤੀ ਵਿਚ ਖਿੜਨਾ ਵੀ ਹੈ, ਮੁਰਝਾਉਣਾ ਵੀ ਹੈ

by Jasmeet Kaur December 15, 2019

ਬਨਸਪਤੀ ਵਿਚ ਖਿੜਨਾ ਵੀ ਹੈ, ਮੁਰਝਾਉਣਾ ਵੀ ਹੈ। ਇਹ ਮੌਸਮੇ ਬਹਾਰ ਤੋਂ ਵੀ ਪ੍ਰਭਾਵਿਤ ਹੁੰਦੀ ਹੇੈ, ਮੌਸਮੇ ਖ਼ਿਜ਼ਾਂ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਇਹ ਸਰਦੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ, ਗਰਮੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਸੂਰਜ ਡੁੱਬ ਗਿਆ ਹੈ, ਦਰਖ਼ਤਾਂ ਦੇ ਪੱਤੇ ਸੁੱਕੜ ਜਾਂਦੇ ਹਨ।ਸੂਰਜ ਦੀਆਂ ਕਿਰਨਾਂ ਪਈਆਂ ਹਨ ਤਾਂ ਫੁੱਲ ਖਿੜਦੇ ਹਨ, ਪੱਤੇ ਖਿੜਦੇ ਹਨ। ਤੁਸੀਂ ਪੱਤਾ ਤੋੜੋ ਤਾਂ ਪਾਣੀ ਵੀ ਨਿਕਲੇਗਾ। ਵਿਗਿਆਨ ਤਾਂ ਇਹ ਆਖੇਗਾ ਕਿਉਂਕਿ ਬਨਸਪਤੀ ਵਿਚ ਬਹੁਤਾ ਪਾਣੀ ਹੈ, ਇਸ ਵਾਸਤੇ ਨਿਕਲਦਾ ਹੈ। ਇਹ ਕੋਈ ਦਲੀਲ ਨਹੀਂ।

ਮਨੁੱਖ ਦੇ ਸਰੀਰ ਵਿਚ ਵੀ ੭੦-੭੫ % ਪਾਣੀ ਹੈ। ਪਰ ਅੱਖਾਂ ਵਿਚੋਂ ਉਦੋਂ ਹੀ ਪਾਣੀ ਨਿਕਲਦਾ ਹੈ ਜਦੋਂ ਕੋਈ ਦਿਲ ਤੇ ਚੋਟ ਲੱਗੇ। ਪਾਣੀ ਹੈ, ਪੱਤਾ ਤੋੜਿਆ ਇਸ ਵਾਸਤੇ ਨਿਕਲ ਗਿਆ ਹੈ? ਨਹੀ, ਮੈਂ ਕਹਿੰਦਾ ਹਾਂ ਕਿ ਹੰਝੂ ਨਿਕਲੇ ਹਨ। ਤੂੰ ਫਲ ਤੋੜਦਾ ਪਿਆ ਹੈਂ, ਇਹ ਉਸਦੇ ਬੱਚੇ ਹਨ। ਤੇਰੀ ਵੀ ਅੌਲਾਦ ਤੇਰਾ ਫਲ ਹੈ। ਉਸਨੂੰ ਕੋਈ ਤੋੜੇ ਮਰੋੜੇ, ਤੈਨੂਂ ਦੁੱਖ ਹੁੰਦਾ ਹੈ। ਓੁਸਨੂੰ ਵੀ ਹੁੰਦਾ ਹੈ। ਦੁਨੀਆਂ ਵਿਚ ਇਸ ਤਰ੍ਹਾਂ ਦੇ ਸੰਤ ਵੀ ਹੋਏ ਸਨ, ਜੋ ਤੋੜ ਕੇ ਫਲ ਨਹੀਂ ਖਾਂਦੇ ਸਨ। ਕਹਿੰਦੇ ਡਿੱਗ ਪਏ ਫਿਰ ਖਾਣਾ ਹੈ। ਇੰਨੇ ਕੋਮਲ ਹਿਰਦੇ ਸਨ ਅੋਰ ਇਸ ਤਰ੍ਹਾਂ ਦੇ ਕੋਮਲ ਹਿਰਦੇ ਵਾਲੇ ਮਨੁੱਖ ਵੀ ਮੈਂ ਦੇਖੇ ਹਨ। ਦੁੱਖ ਜਾਗਣ ਨਾਲ ਸ਼ੁਰੂ ਹੁੰਦਾ ਹੈ। ਪੱਥਰ ਤਾਂ ਸੁੱਤਾ ਹੀ ਪਿਆ ਹੈ।ਬਨਸਪਤੀ ਥੋੜੀ ਜਾਗੀ ਹੈ।

ਸੰਤ ਸਿੰਘ ਜੀ ਮਸਕੀਨ

ਆਪਣੀ ਸਮਰਥਾ ਦਾ ਭਾਂਡਾ

by Jasmeet Kaur November 22, 2019

ਇਕ ਪਨਿਹਾਰੀ ਦਰਿਆ ਤੋਂ ਤਿੰਨ ਘੜੇ ਸਿਰ ਉੱਪਰ ਰੱਖ ਕੇ ਪਾਣੀ ਲਿਆ ਰਹੀ ਸੀ। ਰਾਜਸਥਾਨ ਵਿੱਚ ਅੈਸਾ ਨਜ਼ਾਰਾ ਅਾਮ ਹੀ ਦੇਖਣ ਨੂੰ ਮਿਲ ਜਾਦਾਂ ਹੈ। ਦਰਿਆ ਤੋਂ ਥੋੜ੍ਹਾ ਜਿਹਾ ਉਰਾਰ ਇਕ ਖੂਹ ਤੋਂ ੲਿਕ ਹੋਰ ਪਨਿਹਾਰੀ ਵੀ ਪਾਣੀ ਕੱਢਦੀ ਪਈ ਸੀ। ਇਕੋ ਹੀ ਘੜਾ ਸਿਰ ਤੇ ਸੀ। ਉਸ ਨੇ ਉਸ ਪਨਿਹਾਰੀ ਨੂੰ ਦੇਖ ਕੇ ਜਿਸ ਦੇ ਸਿਰ ਉਪਰ ਤਿੰਨ ਘੜੇ ਸਨ ਅਤੇ ਦਰਿਆ ਤੋਂ ਭਰ ਕੇ ਲਿਆ ਰਹੀ ਸੀ, ਆਪਣਾ ਘੜਾ ਉੜੇਲ ਦਿੱਤਾ ਅਤੇ ਚਲ ਪਈ ਦਰਿਆ ਦੀ ਤਰਫ਼।

ਲਾਗੇ ਹੀ ਰਸਤੇ ਵਿਚ ਇਕ ਬੜਾ ਰਮਜ਼ੀ ਸੰਤ ਖੜਾ ਸੀ, ਉਸ ਨੇ ਪੁੱਛ ਲਿਆ, “ਤੂੰ ਪਾਣੀ ਭਰਿਆ ਸੀ ਬੜੀ ਮਿਹਨਤ ਦੇ ਨਾਲ, ਡੋਲ੍ਹ ਕਿਉਂ ਦਿੱਤਾ?” ੳੁਹ ਬੋਲੀ,”ਛੋਟਾ ਜਿਹਾ ਖੂਹ, ਉਹ ਦਰਿਆ, ਅੈਨਾ ਪਾਣੀ, ਮੈਂ ਉਥੋਂ ਭਰਨਾ ਹੈ।” ਪਤਾ ਹੈ ਸੰਤ ਨੇ ਕੀ ਆਖਿਆ, “ਭਾਵੇਂ ਭਰ, ਮਿਲੇਗਾ ਤੈਨੂੰ ਉਥੋਂ ਵੀ ਇਤਨਾ ਜਿਤਨਾ ਘੜਾ ਹੈ ਤੇਰਾ।ਅੈਨਾ ਦਰਿਆ ਤੇ ਤੂੰ ਦੇਖ ਲਿਆ, ਪਰ ਆਪਣਾ ਘੜਾ ਨਹੀਂ ਦੇਖਿਆ।”

ਮਨੁੱਖ ਬਾਹਰ ਦਾ ਸਭ ਕੁਝ ਦੇਖ ਲੈਂਦਾ ਹੈ, ਆਪਣੀ ਪਰਾਲਬਦ ਦਾ ਭਾਂਡਾ ਨਹੀਂ ਦੇਖਦਾ। ਡੁੱਲੵ ਡੁੱਲੵ ਕੇ ਪੈ ਜਾਏਗਾ। ਪਾਤਰਤਾ ਨਾ ਹੋਵੇ, ਅਗਰ ਮਿਲ ਵੀ ਗਿਆ ਹੈ, ਤੇ ਨਹੀਂ ਰਹਿੰਦਾ। ਹਜ਼ਾਰਾਂ ਮਨੁੱਖਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਹੋਵੇਗਾ। ਪਾਠ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ ਰਸ ਮਿਲਿਆ ਸੀ, ਗੁਆਚ ਗਿਆ ਹੈ। ਇਸ ਨੂੰ ਹੰਕਾਰ ਨਾ ਸਮਝ ਲੈਣਾ, ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹੁੰਦਾ ਹਾਂ, “ਮਿਲ ਤੇ ਗਿਆ ਸੀ ਉਸਦੀ ਬਖ਼ਸ਼ਿਸ਼ ਸੀ, ਪਾਤਰਤਾ ਨਹੀਂ ਸੀ, ਭਾਂਡਾ ਨਹੀਂ ਸੀ, ਗੁਆ ਦਿੱਤਾ ਹੈ, ਡੁੱਲੵ ਗਿਆ ਹੈ।”

ਇਸ ਤਰ੍ਹਾਂ ਜਿਨ੍ਹਾਂ ਦੀ ਸਮਰਥਾ ਨਹੀਂ ਹੁੰਦੀ, ਸਮਝ ਨਹੀਂ ਹੁੰਦੀ, ਧਨ ਮਿਲ ਤੇ ਜਾਂਦਾ ਹੈ, ਗੁਆ ਬੈਠਦੇ ਨੇ, ਪਾਤਰਤਾ ਨਹੀਂ ਸੀ। ਮੈਂ ਬੜੇ ਬੜੇ ਚੋਟੀ ਦੇ ਧਨਵਾਨ ਬੰਦੇ ਰੋਂਦੇ ਪਿੱਟਦੇ ਦੇਖੇ ਨੇ। ਮਿਲ ਗਿਆ ਹੈ ਕਿਤੇ ਅਚਨਚੇਤ ਧਨ, ਪਾਤਰਤਾ ਨਹੀਂ ਸੀ, ਮਿਲ ਗਿਆ ਸੀ ਕਿਧਰੇ ਅਚਨਚੇਤ ਗੁਰਬਾਣੀ ਦਾ ਰਸ, ਨਾਮ ਦਾ ਰਸ, ਕੋਈ ਝਲਕ ਪਰ ਪਾਤਰਤਾ ਨਹੀਂ ਸੀ ਗਵਾ ਬੈਠੇ ਨੇ, ਪਾਤਰਤਾ ਨਹੀਂ ਸੀ। ਪਰਮਾਤਮਾ ਦੇ ਕੇ ਖੋਹਦਾਂ ਨਹੀਂ ਹੈ, ਉਹ ਫਿਰ ਵੀ ਦੇਈ ਜਾਂਦਾ ਹੈ, ਪਾਤਰਤਾ ਛੋਟੀ ਹੁੰਦੀ ਹੈ, ਡੁ਼ੱਲੵ ਜਾਂਦਾ ਹੈ। ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ, ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ।

ਇਹ ਜਿੜੵੀ ਰੋਜੵ ਦੀ ਸਾਧਨਾ ਹੈ, ਅੰਮ੍ਰਿਤ ਵੇਲੇ ਦਾ ਉੱਠਣਾ ਹੈ, ਜਾਗਣਾ ਹੈ, ਜਪ ਤਪ ਕਰਨਾ ਹੈ, ਇਹ ਆਪਣੀ ਪਾਤਰਤਾ ਬਣਾਉਣੀ ਹੈ। ਯਕੀਨ ਜਾਣੋ ਜਿਸ ਦਿਨ ਪਾਤਰਤਾ ਬਣ ਗਈ, ਉਸੇ ਦਿਨ ਨਾਮ ਰਸ ਮਿਲ ਜਾਏਗਾ।

ਅੱਜ ਤੱਕ ਨਹੀਂ ਮਿਲਿਆ ਤਾਂ ਫ਼ਰੀਦ ਦੀ ਤਰ੍ਹਾਂ ਹੀ ਕਹਿ ਉੱਠਦਾ ਹੈ :

“ਤੈ ਸਹਿ ਮਨ ਮਹਿ ਕੀਆ ਰੋਸੁ॥ ਮੁਝ ਅਵਗਨ ਸਹ ਨਹੀਂ ਦੋਸੁ॥”

ਅੰਗ ੭੯੪

ਚੱਪੂ

by Manpreet Singh December 16, 2018

ਮੈਂ ਇਕ ਦਿਨ ਧਾਰਮਿਕ ਗ੍ੰਥ ਵਿਚੋਂ ਇਕ ਸਾਖੀ ਪੜੑ ਰਿਹਾ ਸੀ।ਰਿਸ਼ੀ ਚਾਣਕ ਨੇ ਇਹ ਬੜੀ ਬਾ-ਕਮਾਲ ਤੇ ਸੁੰਦਰ ਸਾਖੀ ਲਿਖੀ ਹੈ।
ਉਹ ਕਹਿੰਦਾ ਹੈ ਦਸ ਪੰਦਰਾਂ ਸ਼ਰਾਬੀ ਸ਼ਰਾਬ ਦੇ ਨਸ਼ੇ ‘ਚ ਚੂਰ,ਰਾਤ ਦੇ ਵਕਤ ਦਰਿਆ ਦੇ ਕੰਢੇ ‘ਤੇ ਜਾ ਪਹੁੰਚੇ।ਇਕ ਬੇੜੀ ਦੇ ਵਿਚ ਬੈਠ ਗਏ ,ਨਸ਼ੇ ਦੇ ਵਿਚ ਚੂਰ ਸਨ।ਹਰ ਇਕ ਨੇ ਆਪਣੇ ਹੱਥ ਚੱਪੂ ਪਕੜ ਲਿਆ ਤੇ ਮਾਰਨ ਲੱਗੇ ਚੱਪੂ,ਹੈਨ ਸਾਰੇ ਅਚੇਤ,ਬੇਹੋਸ਼।ਸਰੀਰ ਦੇ ਵਿਚ ਜਿਤਨੀ ਤਾਕਤ ਸੀ ਸਾਰੀ ਚੱਪੂ ਨੂੰ ਮਾਰਨ ਦੇ ਵਿਚ ਲਗਾ ਰਹੇ ਸੀ।ਰਾਤ ਅੱਧੀ ਹੋ ਗਈ,ਨਸ਼ੇ ਟੁੱਟਣ ਲੱਗੇ।ਬਾਅਦ ਵਿਚ ਪਹੁ-ਫੁੱਟਣ ਲੱਗੀ,ਰਾਤ ਦਾ ਅੰਤ ਹੋਣ ਲੱਗਾ।ਇਧਰ ਨਸ਼ਿਆਂ ਦਾ ਵੀ ਅੰਤ ਹੋਣ ਲੱਗਾ।ਜਦ ਇਧਰ ਰਾਤ ਖਤਮ ਹੋਣ ਲੱਗੀ,ਇਹਨਾਂ ਦੇ ਨਸ਼ੇ ਵੀ ਟੁੱਟਣ ਲੱਗੇ ਹਨ।ਇਕ ਦੀ ਅੱਖ ਖੁਲੑੀ,ਸੁਰਤ ਆਈ ਹੋਸ਼ ਆਈ,ਨਾਲ ਦੇ ਸਾਥੀਆਂ ਤੋਂ ਪੁੱਛਦਾ ਹੈ,
“ਮਿੱਤਰਾ!
ਰਾਤ ਦਾ ਤੇ ਹੁਣ ਅੰਤ ਹੋਣ ਲੱਗਾ ਹੈ,ਚੱਪੂ ਮਾਰਦਿਆਂ-ਮਾਰਦਿਆਂ ਬਾਹਵਾਂ ਥੱਕ ਗਈਆਂ ਹਨ।ਇਹ ਦੱਸ ਆਪਾਂ ਪਹੁੰਚੇ ਕਿੱਥੇ ਹਾਂ?
ਤੇ ਸਾਰੇ ਕਹਿਣ ਲੱਗੇ,
“ਮਿੱਤਰਾ!
ਕਿਧਰੇ ਵੀ ਨਹੀਂ ਪਹੁੰਚੇ।ਸਾਰੀ ਰਾਤ ਚੱਪੂ ਤੇ ਮਾਰਦੇ ਰਹੇ ਹਾਂ,ਪਰ ਜਿੰੰਨਾੑਂ ਸੰਗਲਾਂ ਨਾਲ,ਜਿੰਨਾੑਂ ਰੱਸਿਆਂ ਨਾਲ ਬੇੜੀ ਬੰਨੀੑ ਹੋਈ ਸੀ,ਉਹ ਤੇ ਖੋਲੀੑ ਕੋਈ ਨਹੀਂ।ਅੈਂਵੇ ਹੀ ਸਰੀਰ ਥੱਕਾ ਦਿੱਤਾ।”
ਗੁਸਤਾਖ਼ੀ ਮੁਆਫ਼,ਅਸੀਂ ਕਥਾ ਦੇ,ਕੀਰਤਨ ਦੇ,ਦਾਨ ਦੇ,ਪੁੰਨ ਦੇ,ਲੰਗਰ ਦੇ ਚੱਪੂ ਤਾਂ ਚਲਾਂਦੇ ਰਹਿੰਦੇ ਹਾਂ,ਪਰ ਜਿਹੜੇ ਗ਼ਲਤ ਖਿਆਲਾਂ ਦੇ ਨਾਲ ਸਾਡੇ ਜੀਵਨ ਦੀ ਨੌਕਾ ਬੰਨੀੑ ਪਈ ਏ,ਉਹ ਗ਼ਲਤ ਖਿਆਲ ਤੋੜਦੇ ਨਹੀਂ,
ਤੇ ਹੁੰਦਾ ਕੀ ਏ?
ਜ਼ਿੰਦਗੀ ਉਥੇ ਦੀ ਉਥੇ ਹੀ ਰਹਿੰਦੀ ਹੈ।ਅਸੀਂ ਕਿਸੇ ਥਾਂ ਤੇ ਪਹੁੰਚੇ ਹੋਈਏ,ਨਜ਼ਰ ਨਹੀਂ ਅਾਉਂਦਾ।ਥੋੜਾੑ ਜਿਹਾ ਤੁਸੀਂ ਵਿਚਾਰ ਕਰ ਲਵੋ।
ਸੋਚੋ।

ਧੰਨ ਕਬੀਰ

by Manpreet Singh December 15, 2018

ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ।।
ਕਿਆ ਜਾਨਉ ਕਿਛੁ ਹਰਿ ਕੀਆ ਭਇੳ ਕਬੀਰੁ ਕਬੀਰੁ ।। (ਸਲੌਕ ਕਬੀਰ ਜੀ, ਅੰਗ 1367)

ਭਗਤ ਕਬੀਰ ਜੀ ਕਿਤੇ ਗੰਗਾ ਦੇ ਤੱਟ ਤੇ ਬੈਠੇ ਸਨ,ਸਵੇਰ ਦਾ ਟਾਇਮ ਸੀ । ਸਿਵਰਾਤਰੀ ਦਾ ਦਿਨ ਸੀ,ਪੰਝੀ ਸਾਧੂਆਂ ਨੂੰ ਕਹਿ ਆਏ..ਅੱਜ ਦੁਪਹਿਰ ਨੂੰ ਭੌਜਣ ਸਾਡੇ ਘਰ ਹੀ ਕਰਨਾ । ਉਨਾ ਸਾਧੂਆਂ ਦੇ ਚਾਰ ਪੰਜ ਮਿੱਤਰ ਹੌਰ ਆਏ ਹੌਏ ਸਨ । ਉਨਾ ਰਾਹੀਂ ਗੱਲ ਸਾਰੇ ਬਨਾਰਸ ਵਿੱਚ ਫੈਲ ਗਈ । ਪਹੁੰਚ ਗਏ 700-800 ਸਾਧੂ । ਐਨੀ ਭੀੜ ਦੇਖ ਕੇ ਕਬੀਰ ਤਾਂ ਘਰੌਂ ਨਿਕਲ ਗਿਆ । ਪੰਝੀ ਤੀਹ ਆਦਮੀਆਂ ਦਾ ਭੌਜਨ ਬਣਾਇਆ ਸੀ । ਅਚਾਨਕ ਹੌਰ ਬਣਾ ਸਕੇ,ਲਿਆ ਸਕੇ,ਇਤਨੀ ਬਿਸਾਤ ਨਹੀ ਸੀ,ਇਤਨੀ ਮਾਇਆ ਵੀ ਨਹੀ ਸੀ, ਕੀ ਕਰੇ ਸ਼ਰਮਸਾਰ ਹੌ ਕੇ ਘਰੌਂ ਨਿਕਲ ਗਿਆ ।
ਸ਼ਾਮਾ ਪੈ ਗਈਆ । ਹੁਣ ਸੌਚਦੇ ਘਰ ਜਾਵਾਂ ਕਿ ਨਾਂ…ਪਤਾ ਨਹੀ ਉਨਾ ਪੰਝੀ ਤੀਹਾਂ ਨੂੰ ਵੀ ਭੌਜਣ ਮਿਲਿਆਂ ਜਾ ਨਹੀ,,ਜਿੰਨਾ ਨੂੰ ਮੈਂ ਕਹਿ ਕੇ ਆਇਆ ਸੀ । ਬੇਇੱਜਤੀ ਖੂਬ ਹੌਈ ਹੌਵੇਗੀ । ਮੇਰਾ ਮਜ਼ਾਕ ਅੱਜ ਖੂਬ ਉਡਾਇਆ ਹੌਣੈ ਕਈਆ ਨੇ । ਜਿਉਂ ਹੀ ਘਰ ਆਇਆ ਤਾਂ ਘਰ ਦੇ ਬਾਹਰ ਪੱਤਲਾਂ ਦਾ ਢੇਰ ਇੰਝ ਲੱਗਿਆ ਹੌਇਆ ਸੀ..ਜਿਵੇਂ ਬਹੁਤ ਸਾਰੇ ਲੌਕ ਭੌਜਣ ਛੱਕ ਕੇ ਗਏ ਹੌਣ । ਹੌਰ ਨੇੜੇ ਆਏ ਤਾਂ ਦੌ ਸੱਜਣ ਲੰਘਦੇ ਹੌਏ ਕਹਿ ਰਹੇ ਸਨ ..ਕਿ ਧੰਨ ਕਬੀਰ,ਧੰਨ ਕਬੀਰ…ਐਸਾ ਲੰਗਰ ਕਿ ਸਾਰਿਆਂ ਨੂੰ ਮਿਲਿਆ । ਦਕਸਣਾਂ ਵੀ ਦਿੱਤੀਆ,ਧੌਤੀਆਂ ਵੀ ਦਿੱਤੀਆਂ,ਦੌ ਦੌ ਸੌਨੇ ਦੀਆ ਮੌਹਰਾਂ ਵੀ ਦਿੱਤੀਆ । ਧੰਨ ਕਬੀਰ,ਧੰਨ ਕਬੀਰ ਕਹਿੰਦੇ ਹੌਏ ਨਿਕਲ ਗਏ । ਘਰ ਪਹੁੰਚੇ ਤਾਂ ਮਾਂ ਬੜਾ ਖੁਸ ਹੌ ਕੇ ਮਿਲੀ..ਪਤਨੀ ਵੀ ਬੜੀ ਪ੍ਰਸੰਨਚਿੱਤ ਹੌ ਕੇ ਮਿਲੀ । ਇਹ ਸਭ ਵੇਖ ਕੇ ਕਬੀਰ ਨੇ ਕਿਹਾ..
.
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ।।
ਕਿਆ ਜਾਨਉ ਕਿਛੁ ਹਰਿ ਕੀਆ ਭਇੳ ਕਬੀਰੁ ਕਬੀਰੁ ।। (ਸਲੌਕ ਕਬੀਰ ਜੀ, ਅੰਗ 1367)

ਮੇਰੀ ਤਾਂ ਤੌਫੀਕ ਨਹੀ ਹੈ,ਮੈਂ ਨਹੀ ਕਰ ਸਕਦਾ । ਪਤਾ ਨਹੀ ਰੱਬ ਨੇ ਕੀ ਕਰ ਛੱਡਿਐ । ਕਹੀ ਜਾਦੇਂ ਨੇ ਧੰਨ ਕਬੀਰ,ਧੰਨ ਕਬੀਰ

ਪਾਪ

by Manpreet Singh December 14, 2018

“ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ॥” ‘
{ਅੰਗ ੭੨੯}

ਯਕੀਨ ਜਾਣੋ,
ਸਤ ਪੁਰਸ਼ ਕਦੇ ਕਿਸੇ ਨੂੰ ਸਿੱਧਾ ਨਹੀਂ ਕਹਿੰਦਾ ਕਿ ਤੂੰ ਬੁਰਾ ਹੈਂ। ਦਿੱਸ ਪਿਆ ਸੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਿ ਤੂੰ ਸੱਜਣ ਨਹੀਂ ਹੈਂ,ਠੱਗ ਹੈਂ। ਪਰ ਬੜੇ ਸੋਹਣੇ ਢੰਗ ਨਾਲ ਉਸ ਨੂੰ ਉਪਦੇਸ਼ ਕੀਤਾ ਹੈ :-

“ਅੈ ਸੱਜਣ ! ਸੱਜਣ ਤੇ ਓਹੀ ਨੇ ਜੋ ਹਮੇਸ਼ਾਂ ਨਾਲ ਹੋਵਣ ਅਤੇ ਦੁੱਖ ਸੁਖ ਵਿਚ ਸਾਥ ਦੇਣ,ਰਹਿਬਰੀ ਕਰਨ।
ਸਤਿਗੁਰ ਦੇ ਕਹਿਣ ਦਾ ਢੰਗ,
“ਸੱਜਣ ! ਤੂੰ ਠੱਗੀ ਜਰੂਰ ਕਰ,ਪਰ ਠੱਗ ਬਣ ਕੇ ਠੱਗੀ ਕਰ,ਸੱਜਣ ਬਣ ਕੇ ਨਹੀਂ। ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈਂ ਤਾਂ ਬਹੁਤੇ ਤੇਰੀ ਗੵਫਿਤ ਵਿਚ ਅਾ ਜਾਂਦੇ ਨੇ ਅਤੇ ਸੱਜਣਤਾ ਬਦਨਾਮ ਹੋ ਜਾਂਦੀ ਹੈ,ਧਰਮ ਬਦਨਾਮ ਹੋ ਜਾਂਦਾ ਹੈ। ਜਦ ਕੋਈ ਧਰਮ ਦੇ ਨਾਂ ਤੇ ਠੱਗੀ ਕਰੇ ਤਾਂ ਬਹੁਤੀ ਦੁਨੀਆਂ ਨੂੰ,ਧਰਮ ਤੋਂ ਸੱਟ ਲਗ ਜਾਂਦੀ ਹੈ,ਧਰਮ ਦੇ ਰਸਤੇ ਤੇ ਚਲਣ ਤੋਂ ਰੁਕ ਜਾਂਦੇ ਨੇ।

ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ :

“ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ॥”
{ਦਸਮ ਗ੍ੰਥ ਅੰਗ ੧੧੦}

ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਉਸ ਬੰਦੇ ਤੋਂ ,ਜਿਹੜਾ ਪਾਪ ਧਰਮ ਦੇ ਨਾਂ ਤੇ ਕਰਦਾ ਹੈ। ਧਰਮ ਦੇ ਨਾਂ ਤੇ ਠੱਗੀ,ਚੋਰੀ,ਯਾਰੀ,ਧਰਮ ਦੇ ਨਾਂ ਤੇ ਝਗੜਾ,ਕਲੇਸ਼,ਵਿਤਕਰੇ।
ਤੋ ਕਹਿੰਦੇ ਨੇ,ਇਸ ਦੇ ਨਾਲ ਪਾਪ ਲਜਾਏਮਾਨ ਹੋ ਜਾਂਦੇ ਨੇ,ਬਈ ਕੰਬਖ਼ਤ ਤੂੰ ਸਾਨੂੰ ਕਿਹੜੀ ਜਗਾੑ ਵਰਤਿਆ,ਕਿਸ ਲਈ ਵਰਤਿਆ।
ਪਾਪ ਵੀ ਕਹਿ ਦਿੰਦਾ ਹੈ,ਚਲੋ ਕਿਸੇ ਬੁਰੀ ਥਾਂ ਤੇ ਸਾਨੂੰ ਵਰਤਣਾ ਸੀ।
ਤੂੰ ਵਰਤਿਆ ਧਰਮ ਦੇ ਨਾਂ ਤੇ।

ਸੁਭਾਅ

by Manpreet Singh December 13, 2018

ਬਰਸਾਤ ਦੇ ਦਿਨਾਂ ਵਿਚ ਕਬੀਰ ਦੇ ਘਰ ਇਕ ਨਿੰਮ ਦਾ ਪੌਦਾ ਪੈਦਾ ਹੋ ਗਿਆ।। ਬੂਟੇ ਜੰਮ ਪੈਂਦੇ ਹਨ ਬਰਸਾਤ ਦੇ ਦਿਨਾਂ ਵਿਚ।
ਕਬੀਰ ਲੋਈ ਨੂੰ ਕਹਿਣ ਲੱਗੇ,
“ਘਰ ਵਿਚ ਦਰੱਖ਼ਤ ਚੰਗਾ ਹੁੰਦਾ ਹੈ,ਖ਼ਾਸ ਕਰਕੇ ਨਿੰਮ ਦਾ ਦਰੱਖ਼ਤ।ਇਹ ਨਿੱਕਾ ਜਿਹਾ ਬੂਟਾ ਜੰਮਿਆਂ ਹੈ,ਇਹਨੂੰ ਮੁਰਝਾਣ ਨਾ ਦੇਈਂ। ਇਹਨੂੰ ਵੱਡਾ ਕਰਨਾ ਹੈ ਆਪਾਂ। ਘਰ ਵਿਚ ਦਰੱਖ਼ਤ ਹੋਣਾ ਚਾਹੀਦਾ ਹੈ,ਮੈਂਨੂੰ ਨਿੰਮ ਦੀ ਦਾਤਨ ਲੈਣ ਵਾਸਤੇ ਦੂਰ ਦੂਰ ਜਾਣਾ ਪੈਂਦਾ ਹੈ।”
ਲੋਈ ਨੇ ਕਿਹਾ,
“ਸਤਿ ਬਚਨ।”
ਬਰਸਾਤ ਖ਼ਤਮ ਹੋਈ ਤੇ ਅੱਜ ਲੋਈ ਨੇ ਮਹਿਸੂਸ ਕੀਤਾ ਕਿ ਬਹੁਤ ਦਿਨ ਹੋ ਗੲੇ ਪਾਣੀ ਪਿਆਂ, ਤੇ ਇਸ ਬੂਟੇ ਵਿਚ ਕੁਝ ਪਾਣੀ ਪਾਈਏ। ਬਾਹਰੋਂ ਖੂਹ ਤੋਂ ਪਾਣੀ ਭਰ ਕੇ ਲਿਆਈ ਤੇ ਪਾਣੀ ਪਾਉਣ ਲੱਗੀ।
ਕਬੀਰ ਨੇ ਪੁੱਛ ਲਿਆ,
“ਕਿੱਥੋਂ ਲਿਆਈ ਹੈਂ ਜਲ,ਉਹ ਸਾਹਮਣੇ ਖ਼ੂਹ ਤੋਂ ?
ਨਹੀਂ,ਉਸ ਖ਼ੂਹ ਦਾ ਪਾਣੀ ਤਾਂ ਅਸੀਂ ਪੀਵਾਂਗੇ,ਇਸ ਬੂਟੇ ਵਿਚ ਗੰਗਾ ਦਾ ਜਲ ਪਾ।
ਜਾਹ ਗੰਗਾ ਤੋਂ ਭਰ ਕੇ ਲਿਆ।”
ਹੁਕਮ ਮੰਨ ਕੇ ਲੋਈ ਚਲੀ ਗਈ ਤੇ ਗੰਗਾ ਤੋਂ ਭਰ ਕੇ ਲਿਆਈ ਅਤੇ ਨਿੰਮ ਨੂੰ ਪਾਣੀ ਦੇਂਦੀ ਹੈ। ਹੁਣ ਜਦ ਵੀ ਬੂਟੇ ਨੂੰ ਲੋੜ ਹੋਵੇ ਪਾਣੀ ਦੀ,ਤਾਂ ਗੰਗਾ ਤੋਂ ਭਰ ਕੇ ਲਿਅਾਂਦੀ ਹੈ। ਪੰਜ ਸੱਤ ਸਾਲਾਂ ਦੇ ਵਿਚ ਇਹ ਨਿੰਮ ਦਾ ਬੂਟਾ ਇਕ ਬਹੁਤ ਵੱਡੇ ਦਰੱਖ਼ਤ ਦੇ ਰੂਪ ਵਿਚ ਪ੍ਗਟ ਹੋਇਆ।
ਕਬੀਰ ਨੇ ਦਾਤਣ ਤੋੜੀ ਤੇ ਬਹੁਤ ਖ਼ੁਸ਼ ਹੋਇਆ। ਘਰ ਦੇ ਵਿਚ ਦਰੱਖ਼ਤ ਹੋਇਆ ਤੇ ਛਾਇਆ ਹੋਈ। ਦਾਤਣ ਮੂੰਹ ਦੇ ਵਿਚ ਪਾਈ ਤੇ ਸੁੱਟ ਦਿੱਤੀ,ਨਹੀਂ ਕੀਤੀ।
ਲੋਈ ਕਹਿੰਦੀ ਹੈ,
“ਹੈਰਾਨੀ ਹੈ,ਬਾਹਰ ਲੱਭਣ ਜਾਂਦੇ ਸੀ ਦਾਤਣ ਤੇ ਹੁਣ ਘਰ ਦੇ ਵਿਚ ਹੋ ਗਿਆ ਦਰੱਖ਼ਤ ਤੇ ਦਾਤਣ ਮੂੰਹ ਵਿਚ ਪਾ ਕੇ ਸੁੱਟ ਦਿੱਤੀ ਹੈ,ਕੀਤੀ ਨਹੀਂ ਦਾਤਨ?”
ਕਬੀਰ ਕਹਿੰਦੇ ਹਨ,
“ਲੋਈ! ਤੈਨੂੰ ਤੇ ਇਸ ਗੱਲ ਦੀ ਹੈਰਾਨੀ ਹੈ ਕਿ ਮੈਂ ਦਾਤਣ ਨਹੀਂ ਕੀਤੀ ਤੇ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਸਾਡੀ ਪੰਜ ਸੱਤ ਵਰਿੑਆਂ ਦੀ ਮਿਹਨਤ ਬਰਬਾਦ ਹੋ ਗਈ ਐਵੇਂ।
ਕਿਉਂ?
ਅੰਮਿ੍ਤ ਲੈ ਲੈ ਨਿੰਮ ਦੀ ਸੰਚਾਈ ਕੀਤੀ,ਗੰਗਾ ਦਾ ਜਲ ਅੰਮਿ੍ਤ ਸਮਾਨ ਸੀ।ਇਹ ਸੀਂਚ ਸੀਂਚ ਕੇ ਇਸ ਕੰਬੱਖ਼ਤ ਨੂੰ ਵੱਡਾ ਕੀਤਾ ਹੈ,ਪਰ ਕੌੜੀ ਦੀ ਕੌੜੀ,ਇਸ ਦੇ ਵਿਚ ਮਿਠਾਸ ਕੋਈ ਨਹੀਂ। ਇਸ ਨੇ ਆਪਣਾ ਸੁਭਾਅ ਨਹੀਂ ਬਦਲਿਆ।”
ਜਿਸ ਤਰਾੑਂ ਨਿੰਮ ਨਹੀਂ ਅਾਪਣਾ ਸੁਭਾਅ ਬਦਲਦੀ,
ਗੁਸਤਾਖ਼ੀ ਮੁਆਫ਼,ਪੱਕਿਆ ਹੋਇਆ ਸੁਭਾਅ ਵੀ ਮਨੁੱਖਾਂ ਦਾ ਨਹੀਂ ਬਦਲਦਾ,ਭਾਂਵੇਂ ਲੱਖ ਤੁਸੀ ਸਮਝਾਉ।
ਮਰਦਾਨੇ ਨੇ ਇਕ ਦਿਨ ਪ੍ਸ਼ਨ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ,
“ਮਹਾਰਾਜ!
ਮੈਨੂੰ ਹੈਰਾਨੀ ਅੁਾਂਉਂਦੀ ਹੈ ਕਿ ਕਈ ਆਪਣੇ ਮਿੱਠੇ ਬਚਨ ਸੁਣਦੇ ਹਨ,ਬੜੇ ਮਿੱਠੇ ਬੋਲ ਸੁਣਦੇ ਹਨ,ਪਰ ਉਹਨਾਂ ਦੇ ਹਿਰਦੇ ਦੀ ਕੁੜੱਤਣ ਨਹੀਂ ਜਾਂਦੀ,
ਗੱਲ ਕੀ ਹੈ?”
ਸਾਹਿਬ ਫੁਰਮਾਂਉਦੇ ਹਨ :-

“ਅੰਮਿ੍ਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤਰੁ ਰੇ॥
ਅਪਨਾ ਅਾਪੁ ਤੂ ਕਬਹੁ ਨ ਛੋਡਸਿ ਪਿਸਨ ਪੀ੍ਤਿ ਜਿਉ ਰੇ॥”
{ਅੰਗ ੯੯੦}

ਸੁਕਰਾਤ

by Manpreet Singh December 12, 2018

ਜੱਲਾਦ ਨੇ ਜ਼ਹਿਰ ਦਾ ਪਿਆਲਾ ਤਿਆਰ ਕੀਤਾ,ਸੁਕਰਾਤ ਨੂੰ ਫੜਾ ਦਿੱਤਾ। ਮੁਨਸਫ਼ ਸਾਹਮਣੇ ਖੜਾੑ ਸੀ,ਜੱਜ ਵੀ ਸਾਹਮਣੇ ਖੜਾੑ ਸੀ,ਜਿਸ ਨੇ ਸਜ਼ਾਏ ਮੌਤ ਦਾ ਫ਼ੈਸਲਾ ਸੁਣਾਇਆ,ਉਸਦੇ ਸਾਹਮਣੇ ਦੇਣਾ ਸੀ।
ਉਨਾੑਂ ਦਿਨਾਂ ਵਿਚ ਯੁਨਾਨ ਦੇ ਏਥਨਜ਼ ਸ਼ਹਿਰ ਵਿਚ ਸਜ਼ਾਏ ਮੌਤ ਦਾ ਢੰਗ ਸੀ–ਜ਼ਹਿਰ ਦਾ ਪਿਆਲਾ ਪਿਲਾਉਣਾ।
ਮੁਨਸਫ਼ ਸੁਕਰਾਤ ਨੂੰ ਕਹਿਣ ਲੱਗਾ,
“ਸੁਕਰਾਤ ! ਕਨੂੰਨ ਦੀ ਇਕ ਮਦ ਅੈਸੀ ਵੀ ਹੈ ਕਿ ਮੈਂ ਤੈਨੂੰ ਛੋੜ ਸਕਦਾ ਹਾਂ।”
“ਕੀ?”
“ਤੂੰ ਏਥਨਜ਼ ਛੱਡ ਕੇ,ਯੁਨਾਨ ਛੱਡ ਕੇ ਚਲਾ ਜਾ,ਕਿਸੇ ਹੋਰ ਮੁਲਕ ਵਿਚ ਚਲਾ ਜਾ। ਤੂੰ ਆਪਣਾ ਸਾਜੋ-ਸਾਮਾਨ ਵੀ ਲੱਦ ਕੇ ਲੈ ਜਾ ਸਕਦਾ ਹੈਂ,ਆਪਣੇ ਪਰਿਵਾਰ ਨੂੰ ਵੀ ਲੈ ਜਾ।”
ਸੁਕਰਾਤ ਕਹਿਣ ਲੱਗਾ,
“ਮੈਂ ਇਹ ਨਹੀਂ ਕਰ ਸਕਦਾ। ਮੈਂ ਏਥਨਜ਼ ਤੇ ਗੀ੍ਸ (ਯੁਨਾਨ) ਨਹੀਂ ਛੱਡ ਸਕਦਾ।”
ਮੁਨਸਫ਼ ਤੇ ਜੱਜ ਉਸਨੂੰ ਕਹਿੰਦੇ ਹਨ,
“ਸੁਕਰਾਤ,ਸਜ਼ਾਏ ਮੌਤ ਤੋਂ ਬਚ ਜਾਏਂਗਾ,ਮੌਤ ਤੋਂ ਬਚ ਜਾਏਂਗਾ।
ਤਾਂ ਸੁਕਰਾਤ ਕਹਿਣ ਲੱਗਾ,
“ਨਹੀਂ ਬਚਾਂਗਾ।
ਅੈ ਮੁਨਸਫ਼ ! ਏਥਨਜ਼ (ਯੁਨਾਨ) ਜੈਸੇ ਹੀ ਮਨੁੱਖ ਦੂਜਿਆਂ ਮੁਲਕਾਂ ਵਿਚ ਵੀ ਹੋਣਗੇ। ਜੋ ਕੁਛ ਮੈਂ ਬੋਲਿਆ ਹੈ,ਆਪਣੇ ਹੀ ਮੁਲਕ ਦੇ ਵਾਸੀਆਂ ਨੂੰ ਹਜ਼ਮ ਨਹੀਂ ਹੋਇਆ,ਪਰਦੇਸ ਵਿਚ ਲੋਕਾਂ ਨੂੰ ਕਿੱਥੇ ਹਜ਼ਮ ਹੋਣਾ ਹੈ। ਆਪਣੇ ਹੀ ਮੈਨੂੰ ਜ਼ਹਿਰ ਦਾ ਪਿਆਲਾ ਪਿਲਾ ਰਹੇ ਨੇ,ਕਿਉਂਕਿ ਮੈਂ ਸੱਚਾਈ ਬਿਆਨ ਕੀਤੀ ਹੈ,ਪਰਦੇਸ ਵਿਚ ਮੈਨੂੰ ਅੰਮਿ੍ਤ ਨਹੀਂ ਪਿਲਾਉਣਗੇ।”
ਸੁਕਰਾਤ ਇੱਕੋ ਘੁੱਟ ਵਿਚ ਜ਼ਹਿਰ ਦਾ ਪਿਆਲਾ ਪੀ ਗਿਆ।ਇਤਨੇ ਉੱਚੇ ਦਾਰਸ਼ਨਿਕ ਤੇ ਸਤਿਵਾਦੀ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਗਿਆ। ਜਿਹੜੇ ਬੜੇ ਬੜੇ ਸੰਤ ਭਾਰਤ ਵਿਚ ਪੂਜੇ ਜਾ ਰਹੇ ਨੇ,ਉਨਾੑਂ ਦੀ ਬੜੀ ਪ੍ਤਿਸ਼ਠਾ ਹੈ,ਪਰ ਸੱਚ ਕਹਿਣ ਦੀ ਨਾ ਉਨਾੑਂ ਪਾਸ ਹਿੰਮਤ ਹੈ,ਨਾ ਤੌਫ਼ੀਕ ਹੈ,ਨਾ ਸੱਚ ਕਹਿ ਹੀ ਸਕਦੇ ਨੇ। ਸੱਚ ਉਦੋਂ ਵੀ ਜਗਤ ਨੂੰ ਹਜ਼ਮ ਨਹੀਂ ਸੀ ਹੁੰਦਾ,ਅੱਜ ਵੀ ਨਹੀਂ ਹੁੰਦਾ,ਹਾਜ਼ਮਾਂ ਅੱਜ ਵੀ ਕਮਜ਼ੋਰ ਹੈ।

ਸਾਹਿਤ

by Manpreet Singh December 11, 2018

ਪਰਮਾਤਮਾ ਦੀ ਪ੍ਰਾਪਤੀ 80 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪਰਮਾਤਮਾ ਦੀ ਪ੍ਰਾਪਤੀ 5 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪੂਰਨ ਪੁਰਖ ਮਨੁੱਖ 80 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ । ਪੂਰਨ ਪੁਰਖ ਮਨੁੱਖ 5 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ ।
ਮੁਖਤਸਰ ਮੈਂ ਅਰਜ਼ ਕਰਾਂ ਸਾਢੇ ਪੰਜ ਸਾਲ ਦੀ ਦੀ ਉਮਰ ਗੁਰੂ ਹਰਕ੍ਰਿਸਨ ਜੀ ਮਹਿਰਾਜ ਸਿੰਘਾਸਨ ਤੇ ਬੈਠੇ । ਸਾਢੇ ਸੱਤ ਸਾਲ ਦੀ ਆਯੂ ਰੁਖਸਤ ਹੌ ਗਏ । ਬਚਪਨ ਦੀ ਛਾਪ ਛੌੜ ਗਏ । ਇੱਥੇ ਉਮਰ ਦੀ ਗੱਲ ਨਹੀ..ਇੱਥੇ ਕਾਇਆ ਦੀ ਗੱਲ ਨਹੀ । ਜੌਤ ਦੀ ਗੱਲ ਹੈ । ਫਿਲਸਫੇ ਦੀ ਗੱਲ ਹੈ । ਇਹ ਇੱਕ ਖਿਆਲ ਦੇ ਗਏ ਤਾਂ ਕਿ ਅਸੀ ਕਿੱਧਰੇ ਇਹ ਨਾ ਸੌਚੀਏ ਬੱਚਿਆ ਦੇ ਦਿਨ ਤਾਂ ਖੇਡਣ ਦੇ ਨੇ
ਖੇਡਣ ਪਰ ਕਮ ਸੇ ਕਮ ਖੇਡਣ ਵਿੱਚੌ 10 ਮਿੰਟ ਤੇ ਕੱਢੌ..ਵਾਹਿਗੁਰੂ ਮੰਤਰ ਦਾ ਜਪ ਕਰਣ..10 ਮਿੰਟ ਤੇ ਕੱਢੌ ।
ਜਿਸ ਘਰ ਵਿੱਚ ਮਾਸੂਮ ਬੱਚੇ ਸੂਰਜ ਨਿਕਲਣ ਤੌ ਪਹਿਲੇ ਉਠ ਬੈਠਦੇ ਨੇ..ਔਰ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਧੰਨ ਗੁਰੂ ਹਰਕ੍ਰਿਸਨ ਜੀ ਮਹਿਰਾਜ ਦੀਆ ਬਰਕਤਾਂ ਉਸ ਘਰ ਵਿੱਚ ਹੁੰਦੀਆ ਨੇ ..
ਉਸ ਘਰ ਵਿੱਚ ਮਾਨੌ ਧਰੂ ਬੈਠਾ..ਉਸ ਘਰ ਵਿੱਚ ਮਾਨੌ ਪ੍ਰਹਿਲਾਦ ਬੈਠਾ ।
ਰਾਮ ਜਪਉ ਜੀਅ ਐਸੇ ਐਸੇ ॥
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥ (ਅੰਗ 337)

ਭਾਈ ਨੰਦ ਲਾਲ ਨੇ ਸੱਤ ਕਿਤਾਬਾਂ ਲਿਖੀਆਂ ਨੇ,ਤੇ ਹਰ ਕਿਤਾਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖ਼ਸ਼ਿਸ਼ ਕੀਤੀ ਹੈ।
ਜਦ ਪਹਿਲੀ ਕਿਤਾਬ ‘ਬੰਦਗੀ ਨਾਮਾ’ ਸਾਹਿਬਾਂ ਦੇ ਚਰਨਾਂ ‘ਚ ਰੱਖੀ ਤੇ ਸਾਹਿਬਾਂ ਨੇ ਜਦ ਪੜੀੑ ਤੇ ਸਾਹਿਬ ਕਹਿਣ ਲੱਗੇ-
“ਨੰਦ ਲਾਲ,ਇਹ ਨਿਰੀ ‘ਬੰਦਗੀ ਨਾਮਾ’ ਹੀ ਨਹੀਂ,’ਜ਼ਿੰਦਗੀ ਨਾਮਾ’ ਵੀ ਹੈ। ਜਿਹੜਾ ਇਸ ਨੂੰ ਪੜੇੑਗਾ ਉਸ ਨੂੰ ਜ਼ਿੰਦਗੀ ਮਿਲੇਗੀ।”
ਅੱਜ ਤਾਂ ਸਾਡੇ ਪਾਸ ਜਪੁਜੀ ਸਾਹਿਬ ਪੜੑਨ ਦਾ ਵੀ ਵਕਤ ਨਹੀਂ,ਅਸੀਂ ਨੰਦ ਲਾਲ ਨੂੰ ਕਿਥੋਂ ਪੜੑੀਏ?
ਭਾਈ ਗੁਰਦਾਸ ਨੂੰ ਕਿਥੋਂ ਪੜੑੀਏ?
ਅਸੀ ਉਹਨਾਂ ਕਵੀਆਂ ਨੂੰ ਕਿਸ ਤਰਾੑਂ ਪੜੀੑਏ ਜਿਨਾੑਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫ਼ਤਿ-ਸਲਾਹ ਕੀਤੀ ਸੀ। ਸਮੁੱਚੇ ਜਗਤ ਵਿਚ ਇਕੋ ਹੀ ਕੌਮ ਹੈ,ਸਿੱਖ ਕੌਮ,ਜਿਸ ਪਾਸ ਬੜਾ ਹੀ ਧਾਰਮਿਕ ਸਾਹਿਤ ਹੈ।ਲੇਕਿਨ ਖਿਮਾ ਕਰਨੀ ਇਕੋ ਇਕ ਹੀ ਇਹ ਕੌਮ ਹੈ,ਜੋ ਆਪਣਾ ਸਾਹਿਤ ਨਹੀਂ ਪੜੑਦੀ,ਅਾਪਣਾ ਲਿਟਰੇਚਰ ਨਹੀਂ ਵੇਖਦੀ। ਇਹੀ ਕਾਰਨ ਹੈ ਕਿ ਇਕ ਪਾਖੰਡੀ ਬੰਦਾ ਅਾਉਂਦਾ ਹੈ ਤੇ ਸਾਨੂੰ ਗੁਰਮਤਿ ਨਾਲੋਂ ਤੋੜ ਕੇ ਰੱਖ ਦਿੰਦਾ ਹੈ,ਸੀ੍ ਗੁਰੂ ਗ੍ੰਥ ਸਾਹਿਬ ਜੀ ਨਾਲੋਂ ਤੋੜ ਕੇ ਰੱਖ ਦਿੰਦਾ ਹੈ।
ਅਸੀਂ ਪੜੑਦੇ ਕਿਉਂ ਨਹੀਂ?
ਬੜੀਆਂ ਕੁਰਬਾਨੀਆਂ ਨਾਲ ਸਿੱਖ ਕੌਮ ਦਾ ਸਾਹਿਤ ਲਿਖਿਆ ਗਿਆ ਸੀ,ਅਰ ਜਦ ਕਵੀਆਂ ਦੀਆਂ ਰਚਨਾਵਾਂ ਪੜੑਦੇ ਹਾਂ ਤਾਂ ਦੰਗ ਰਹਿ ਜਾਂਦੇ ਹਾਂ।

ਘੋੜਿਆਂ ਦੀ ਮੰਡੀ

by Manpreet Singh December 10, 2018

ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਕਿਹਾ,
“ਨਾ ਕੋਈ ਹਿੰਦੂ ਨਾ ਮੁਸਲਮਾਨ,ਸਭ ਬਰਾਬਰ ਹਨ।”
ਤਾਂ ਸੁਲਤਾਨਪੁਰ ਦੇ ਨਵਾਬ ਨੇ ਗੁਰੂ ਜੀ ਨੂੰ ਕਿਹਾ,
“ਜੇ ਹਿੰਦੂ ਤੇ ਮੁਸਲਮਾਨ ਬਰਾਬਰ ਹਨ ਤਾਂ ਤੁਸੀਂ ਫਿਰ ਮੇਰੇ ਨਾਲ ਮਸੀਤ ਵਿਚ ਚਲ ਕੇ ਨਮਾਜ਼ ਪੜੋੑ।”

ਤਾਂ ਗੁਰੂ ਜੀ ਉਸੇ ਵੇਲੇ ਤਿਆਰ ਹੋ ਗਏ ਤੇ ਜਦੋਂ ਨਵਾਬ ਦੇ ਨਾਲ ਮਸੀਤ ਵਿਚ ਪਹੁੰਚੇ ਤਾਂ ਨਮਾਜ਼ ਨਵਾਬ ਤਾਂ ਪੜੑਨ ਲੱਗ ਪਿਆ,ਪਰ ਗੁਰੂ ਜੀ ਉਸ ਵੱਲ ਵੇਖ-ਵੇਖ ਕੇ ਮੁਸਕਰਾਉਂਦੇ ਰਹੇ। ਜਦੋਂ ਨਵਾਬ ਨੇ ਨਮਾਜ਼ ਦੀ ਸਮਾਪਤੀ ਕੀਤੀ ਤਾਂ ਉਸਨੇ ਗੁਰੂ ਜੀ ਨੂੰ ਕਿਹਾ,
“ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਤੇਰੇ ਨਾਲ ਨਮਾਜ਼ ਪੜਾੑਂਗਾ ਪਰ ਤੁਸੀਂ ਤਾਂ ਨਮਾਜ਼ ਪੜੑੀ ਹੀ ਨਹੀਂ।”
ਤਾਂ ਗੁਰੂ ਜੀ ਨੇ ਅੱਗੋਂ ਕਿਹਾ,
“ਮੈਂ ਤੇਰੇ ਨਾਲ ਨਮਾਜ਼ ਪੜੑਨ ਦੀ ਗੱਲ ਕੀਤੀ ਸੀ,ਤੇਰੇ ਨਾਲ ਘੋੜੇ ਖ਼ੀੑਦਣ ਦੀ ਗੱਲ ਨਹੀਂ ਕੀਤੀ ਸੀ। ਤੂੰ ਤੇ ਕਾਬਲ ਵਿਚ ਘੋੜੇ ਖ਼ੀੑਦਦਾ ਫਿਰਦਾ ਸੀ,
ਦੱਸ ਕੀ ਇਹ ਗੱਲ ਠੀਕ ਨਹੀਂ?”
ਤਾਂ ਅੱਗੋਂ ਨਵਾਬ ਚੁੱਪ ਕਰ ਗਿਆ। ਦਰਅਸਲ ਉੁਦੋਂ ਕਾਬਲ ਵਿਚ ਘੋੜਿਆਂ ਦੀ ਮੰਡੀ ਲੱਗੀ ਹੋਈ ਸੀ ਤੇ ਉਸਨੇ ਆਪਣੇ ਆਦਮੀਂ ਕਾਬਲ ਘੋੜੇ ਖ਼ੀੑਦਣ ਵਾਸਤੇ ਭੇਜੇ ਹੋਏ ਸਨ ਤੇ ਨਮਾਜ਼ ਪੜੑਦਿਆਂ ਉਸਦਾ ਮਨ,ਉਸ ਦਾ ਧਿਆਨ ਕਾਬਲ ਵਿਚ ਹੀ ਸੀ। ਮੂੰਹ ਨਾਲ ਤੇ ਉਹ ਨਮਾਜ਼ ਪੜੑ ਰਿਹਾ ਸੀ,ਪਰ ਮਨ ਵਿਚ ਸੋਚ ਰਿਹਾ ਸੀ ਕਿ ਮੇਰੇ ਆਦਮੀ ਘੋੜੇ ਵਧੀਆ ਨਸਲ ਦੇ ਖ਼ੀੑਦ ਰਹੇ ਹੋਣਗੇ ਤੇ ਲੈ ਕੇ ਆਉਣਗੇ। ਉਹ ਸਰੀਰ ਕਰਕੇ ਮਸੀਤ ਵਿਚ ਹੁੰਦਾ ਹੋਇਆ ਵੀ ਮਨ ਕਰਕੇ ਕਾਬਲ ਵਿਚ ਘੋੜੇ ਖ਼ੀੑਦ ਰਿਹਾ ਸੀ।
ਦਰਅਸਲ ਹਰ ਆਦਮੀ ਕਥਾ-ਕੀਰਤਨ ਸੁਣਦਿਆਂ ਹੋਇਆਂ,ਪਾਠ ਕਰਦਿਆਂ ਹੋਇਆਂ,ਆਪੋ ਆਪਣੇ ਘੋੜੇ ਹੀ ਖ਼ੀੑਦ ਰਹੇ ਹੁੰਦੇ ਹਨ। ਕੋਈ ਕਿਸੇ ਰੂਪ ਵਿਚ,ਕੋਈ ਕਿਸੇ ਰੂਪ ਵਿਚ।

“ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ॥”
{ਅੰਗ ੪੬੮}

ਲਾ-ਮਕਾਨ ,ਲਾ-ਸ਼ਰੀਕ

by Manpreet Singh December 9, 2018

ਇਰਾਨ ਦੇ ਇਕ ਸੂਫ਼ੀ ਸੰਤ ਹੋਏ ਹਨ ਬੜੇ ਮਹਾਨ,ਹਾਫ਼ਿਜ਼। ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਕਰਦੇ ਸਨ,ਕੁਰਾਨ ਦੀਆਂ ਆਇਤਾਂ ਦੀ ਵਿਆਖਿਆ ਕਰਦੇ ਸਨ। ਬੜੀ ਦੁਨੀਆਂ ਇਕੱਠੀ ਹੁੰਦੀ ਸੀ।
ਜਿਸ ਮਨੁੱਖ ਨੂੰ ਦੱਸ ਹਜ਼ਾਰ ਸਵੇਰੇ ਤੇ ਦੱਸ ਹਜ਼ਾਰ ਸ਼ਾਮੀ ਸੁਣਦੇ ਸਨ ਅਤੇ ਜੋ ਕਿਸੇ ਹੱਦ ਤੱਕ ਸਾਰਾ ਦਿਨ ਬੋਲਦਾ ਸੀ। ਕੋਈ ਪ੍ਸ਼ਨ ਕਰੇ ਤਾਂ ਬੋਲਦਾ ਸੀ,ਪਰ ਉਸਦਾ ਇਕ ਨਿਕਟਵਰਤੀ ਸੀ,ਸ਼ੇਖ਼ ਇਬਰਾਹੀਮ,ਜਦੋਂ ਉਹ ਪ੍ਸ਼ਨ ਕਰਦਾ ਸੀ,
“ਉਹ ਲਾ-ਮਕਾਨ,ਉਹ ਲਾ-ਸ਼ਰੀਕ ਅਜਿਹਾ ਜੋ ਖ਼ੁਦਾ ਤਾਅਲਾ ਹੈ,
ਉਹ ਕੀ ਹੈ,ਕਿਵੇਂ ਮਿਲਦਾ ਹੈ?”
ਹਾਫ਼ਿਜ਼ ਚੁੱਪ ਕਰ ਜਾਂਦਾ ਸੀ। ਇਬਰਾਹੀਮ ਹੈਰਾਨ ਹੋਇਆ,ਸਵੇਰੇ ਬੋਲਦਾ ਹੈ,ਸ਼ਾਮੀਂ ਬੋਲਦਾ ਹੈ,ਹਜ਼ਾਰਾਂ ਵਿਚ ਬੋਲਦਾ ਹੈ,ਦਿਨ ਭਰ ਬੋਲਦਾ ਹੈ,ਪਰ ਜਦੋਂ ਮੈਂ ਪ੍ਸ਼ਨ ਕਰਦਾ ਹਾਂ,ਉਦੋਂ ਚੁੱਪ ਹੋ ਜਾਂਦਾ ਹੈ। ਇਬਰਾਹੀਮ ਨੇ ਸਮਝਿਆ ਮੇਰੇ ਪ੍ਸ਼ਨ ਦਾ ਜਵਾਬ ਇਸਦੇ ਕੋਲ ਨਹੀਂ ਹੈ। ਕਿਉਂਕਿ ਬਾਕੀਆਂ ਦੇ ਸਵਾਲ ਦਾ ਜਵਾਬ ਦੇ ਦਿੰਦਾ ਹੈ,ਮੇਰੇ ਸਵਾਲ ਦਾ ਨਹੀਂ ਦਿੰਦਾ।
ਇਕ ਦਿਨ ਹਿੰਮਤ ਕਰਕੇ ਕਰਕੇ ਇਬਰਾਹੀਮ ਪੁੱਛ ਬੈਠਾ,
“ਹਾਫ਼ਿਜ਼ ਸਾਹਿਬ,ਤੁਸੀਂ ਮੇਰੇ ਮਿੱਤਰ ਹੋ,ਸਿਰਫ ਮਿੱਤਰ ਹੀ ਨਹੀਂ,ਮੈਂ ਤੁਹਾਨੂੰ ਮੁਰਸ਼ਦ ਵੀ ਮੰਨਦਾ ਹਾਂ ਤੇ ਧਾਰਮਿਕ ਮੁਖੀ ਵੀ ਮੰਨਦਾ ਹਾਂ। ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਵੀ ਹਾਂ। ਤੁਸੀਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋ ਪਰ ਮੇਰੇ ਸਵਾਲ ਦਾ ਨਹੀਂ,ਅਜਿਹਾ ਕਿਉਂ,ਮੇਰਾ ਸਵਾਲ ਸਵਾਲ ਨਹੀਂ ਹੈ,ਤੁਸੀਂ ਮੇਰੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦੇ?”
ਹਾਫ਼ਿਜ ਕਹਿੰਦੇ ਹਨ,
“ਸਵਾਲ ਕਰੋ।”
ਉਸਨੇ ਫ਼ਿਰ ਸਵਾਲ ਕੀਤਾ,
“ਉਹ ਜੋ ਲਾ-ਮਕਾਨ ਹੈ,ਉਹ ਜੋ ਲਾ-ਸ਼ਰੀਕ ਹੈ,ਉਹ ਜੋ ਲਾ-ਮਹਿਦੂਦ ਹੈ,ਅਜਿਹਾ ਜੋ ਖ਼ੁਦਾਵੰਦ ਤਾਅਲਾ ਹੈ,ਉਹ ਕੀ ਹੈ,ਉਸਦੀ ਪਾ੍ਪਤੀ ਕਿਵੇਂ ਹੋਵੇਗੀ?”
ਹਾਫ਼ਿਜ਼ ਫਿਰ ਚੁੱਪ। ਨਹੀਂ ਬੋਲੇ,ਕਾਫ਼ੀ ਦੇਰ ਤੱਕ ਨਹੀਂ ਬੋਲੇ।
ਪਤਾ ਇਬਰਾਹੀਮ ਨੇ ਕੀ ਆਖਿਆ?
“ਜਾਂ ਤਾਂ ਮੈਂ ਨਾਸਮਝ ਹਾਂ,ਮੂਰਖ ਹਾਂ,ਜਾਂ ਤੁਹਾਡੇ ਕੋਲ ਮੇਰੇ ਸਵਾਲ ਦਾ ਜਵਾਬ ਨਹੀ। ਮੈਂ ਹਿੰਮਤ ਕਰਕੇ ਕਹਿ ਰਿਹਾ ਹਾਂ ਕਿ ਇਨਾੑਂ ਦੋਨਾਂ ਵਿਚੋਂ ਕੋਈ ਗੱਲ ਤਾਂ ਹੈ।”
ਹਾਫ਼ਿਜ਼ ਕਹਿਣ ਲੱਗੇ,
“ਤੂੰ ਮੂਰਖ ਹੈਂ,ਮੈਂ ਅਜਿਹਾ ਨਹੀਂ ਅਾਖਾਂਗਾ। ਜਵਾਬ ਮੈਂ ਤੈਨੂੰ ਦਿੰਦਾ ਰਿਹਾ ਹਾਂ। ਜਦੋਂ ਵੀ ਤੂੰ ਪੁੱਛਿਆ ਹੈ ਮੈਂ ਜਵਾਬ ਦਿੱਤਾ ਹੈ।”
“ਤੁਸੀਂ ਤਾਂ ਬੋਲੇ ਨਹੀਂ।”
ਹਾਫਿਜ਼ ਕਹਿੰਦੇ “ਅਬੋਲ ਹੀ,ਚੁੱਪ ਹੀ ਤਾਂ ਜਵਾਬ ਸੀ। ਮਨ ਚੁੱਪ ਕਰ ਜਾਏ ਤਾਂ ਤੈਨੂੰ ਪਤਾ ਲੱਗ ਜਾਏਗਾ। ਅਕਥ ਦੀ ਦੁਨੀਆਂ ਵਿਚ ਚਲਾ ਜਾ,ਪਤਾ ਚੱਲ ਜਾਏਗਾ। ਜੁਬਾਨ ਨਾਲ ਵੀ ਬੋਲ ਰਿਹਾ ਹੈਂ,ਮਨ ਨਾਲ ਵੀ ਬੋਲ ਰਿਹਾ ਹੈਂ। ਚੁੱਪ ਕਰ ਜਾ ਜ਼ੁਬਾਨ ਨਾਲ,ਚੁੱਪ ਕਰ ਜਾ ਮਨ ਨਾਲ ਫਿਰ ਤੈਨੂੰ ਪਤਾ ਲੱਗ ਜਾਏਗਾ ਲਾ-ਮਕਾਨ ਦਾ,ਲਾ-ਸ਼ਰੀਕ ਦਾ,ਲਾ-ਮਹਿਦੂਦ ਦਾ,ਖ਼ੁਦਾਵੰਦ ਤਾਅਲਾ ਦਾ। ਹੁਣ ਚੁੱਪ ਹੋ,ਮਨ ਨੂੰ ਚੁੱਪ ਕਰਾ।”
ਇਬਰਾਹੀਮ ਕਹਿਣ ਲੱਗੇ,
“ਇਹ ਤਾਂ ਬੜਾ ਔਖਾ ਕੰਮ ਹੈ।”
ਹਾਫ਼ਿਜ਼ ਕਹਿਣ ਲੱਗੇ,
“ਤੈਨੂੰ ਜਵਾਬ ਦੇਣਾ ਵੀ ਬੜਾ ਔਖਾ ਕੰਮ ਹੈ। ਜਵਾਬ ਉਸੇ ਦਿਨ ਹੀ ਮਿਲੇਗਾ,ਜਿਸ ਦਿਨ ਤੂੰ ਚੁੱਪ ਕਰ ਜਾਏਂਗਾ।”

“ਜਾਪ ਸੋ ਅਜਪਾ ਜਾਂਪੇ॥”

ਪਹਿਲੇ ਤਾਂ ਰਸਨਾ ਜਪੇ ਵਾਹਿਗੁਰੂ ਵਾਹਿਗੁਰੂ। ਫਿਰ ਜਪਣਾ ਇੰਝ ਹੋ ਜਾਏਗਾ ਜਿਵੇਂ ਸੁਆਸ ਚਲਦੇ ਹਨ। ਹੁਣ ਸੁਆਸ ਮੈਂ ਨਹੀਂ ਚਲਾਉਂਦਾ,ਚਲਦੇ ਹਨ।

” ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥”
{ਅੰਗ ੭੯੫}
ਮੈਂ ਅਰਜ਼ ਕਰਾਂ ਬ੍ਹਹਮ ਗਿਆਨੀ ਕੌਣ ਹੈ,ਭਗਤ ਕੌਣ ਹੈ?ਜਿਸ ਦਾ ਮਨ ਚੁੱਪ ਕਰ ਗਿਆ ਹੈ। ਜੋ ਡੇਰਿਆਂ ਦੀ ਖ਼ਾਤਰ,ਗੋਲਕਾਂ ਦੀ ਖ਼ਾਤਰ,ਮੱਥਾ ਟੇਕਣ ਦੀ ਖ਼ਾਤਰ ਲੜਦੇ ਪਏ ਹਨ,ਕੀ ਇਹ ਸੰਤ ਹਨ?ਨਹੀਂ,ਮਨ ਚੁੱਪ ਕਰ ਗਿਆ,ਉਹ ਸੰਤ ਹੈ। ਪਹਿਰਾਵਾ,ਰੂਪ ਰੰਗ ਸੰਤ ਨਹੀਂ ਹੈ,ਅਵਸਥਾ ਸੰਤ �ਹੈ�।
ਧੰਨ ਗੁਰੂ ਰਾਮਦਾਸ ਪਾਤਿਸ਼ਾਹ ਫ਼ੁਰਮਾਣ ਕਰਦੇ ਹਨ,
ਹੇ ਮਨ! ਸੁਣ ਉਸਦੀ ਕਥਾ ਅਤੇ ਉਹ ਕਥਾ ਅਕਥ ਹੈ। ਜ਼ੁਬਾਨ ਨਾਲ ਕਥਨ ਨਹੀਂ ਹੋਣੀ।

“ਸੁਨਿ ਮਨ ਅਕਥ ਕਥਾ ਹਰਿ ਨਾਮ॥”
{ਅੰਗ ੭੧੯}

ਉਹ ਜੋ ਹਰੀ ਦਾ ਨਾਮ ਹੈ,ਹਸਤੀ ਹੈ,ਸਰੂਪ

ਫੁਰਨੇ

by Manpreet Singh December 8, 2018

ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਦੇ ਬਾਪੂ ਪਿਤਾ ਕਲਿਆਣ ਦਾਸ ਜੀ ਜਦ ਬਜ਼ੁਰਗ ਹੋ ਗਏ ਤਾਂ ਉਨਾੑਂ ਨੇ ਬਿਰਧ ਅਵਸਥਾ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਜੋਦੜੀ ਕੀਤੀ,
“ਹੇ ਨਾਨਕ ! ਤੁਸੀਂ ਜੋਗੀ-ਜੰਗਮ,ਬਾ੍ਹਮਣਾਂ ਨੂੰ ਤਾਰਿਆ,ਜੰਗਲਾਂ ਵਿਚ ਭਟਕਦੇ ਹੋਏ ਰਾਖ਼ਸ਼-ਦੈਤਾਂ ਨੂੰ ਮਾਰਗ ਦੱਸਿਆ,ਮੈਂ ਤੁਹਾਡਾ ਪਿਤਾ ਹਾਂ ਅਤੇ ਪ੍ਭੂ ਪਾ੍ਪਤੀ ਤੋਂ ਬਿਨਾਂ ਹੀ ਸੰਸਾਰ ਤੋਂ ਰੁਖ਼ਸਤ ਹੋ ਜਾਵਾਂ,ਇਹ ਮੇਰੀ ਬਹੁਤ ਵੱਡੀ ਬਦਕਿਸਮਤੀ ਹੋਵੇਗੀ। ਜਿਹੜੀ ਸੌਗਾਤ ਤੁਸੀਂ ਜੋਗੀ-ਜੰਗਮ ਹਾਜ਼ੀਆਂ ਦੇ ਪੱਲੇ ਪਾਈ ਹੈ,ਉਹ ਦਾਤ,ਉਹ ਸੌਗਾਤ ਮੇਰੀ ਝੋਲੀ ਵਿਚ ਵੀ ਪਾਓ।
ਸਾਹਿਬ ਗੁਰੂ ਨਾਨਕ ਦੇਵ ਜੀ ਨੇ ਉਦਹਾਰਣ ਦੇ ਕੇ ਜੋ ਇਥੇ ਸਮਝਾਇਆ ਹੈ ਆਪਣੇ ਬਾਪੂ ਨੂੰ ਉਹ ਕਾਬਲਿ-ਸੁਨੀਤ ਹੈ।
ਸਾਹਿਬ ਕਹਿੰਦੇ ਹਨ,
“ਇਹ ਜੋ ਮਨ ਹੈ,ਬਰਫ਼ ਦੀ ਤਰਾੑਂ ਹੈ ਤੇ ਬਰਫ਼ ਦਾ ਕੰਮ ਹੈ ਪਿਘਲਣਾ।ਬਰਫ਼ ਵਿਚੋਂ ਬੂੰਦ-ਬੂੰਦ ਪਾਣੀ ਨਿਕਲੇਗਾ। ਮਨ ਵਿਚੋਂ ਫੁਰਨੇ ਨਿਕਲਣਗੇ ਅਤੇ ਹਰ ਵਕਤ ਨਿਕਲਣਗੇ। ਇਕ-ਇਕ ਫੁਰਨਾ ਇਕ-ਇਕ ਬੂੰਦ ਹੈ ਅਤੇ ਇਕ-ਇਕ ਬੂੰਦ ਝਰਨ ਦੇ ਨਾਲ,ਇਕ-ਇਕ ਫੁਰਨੇ ਦੇ ਪੈਦਾ ਹੋਣ ਦੇ ਨਾਲ ਮਨੁੱਖ ਦੀ ਸ਼ਕਤੀ ਸਹਿਜੇ-ਸਹਿਜੇ ਛੀਣ ਹੁੰਦੀ ਹੈ।ਕੋਈ ਬੂੰਦ ਕਿਧਰੇ ਗਿਰ ਰਹੀ,ਕੋਈ ਕਿਧਰੇ ਅਤੇ ਬਰਫ਼ ਦਾ ਅੰਤ ਹੋ ਗਿਆ,ਬਣਿਆ ਕੁਝ ਵੀ ਨਾ,ਹੱਥ ਪੱਲੇ ਕੁਝ ਨਾ ਆਇਆ। ਛਿਨ-ਛਿਨ ਕਰਕੇ ਮਨੁੱਖ ਖਤਮ ਹੋ ਗਿਆ,ਅੰਤ ਹੋ ਗਿਆ ਇਸਦਾ।”
ਮਹਾਰਾਜ ਕਹਿੰਦੇ ਹਨ,
“ਇਕ ਭਾਂਡੇ ਦੇ ਵਿਚ ਗੰਧਲਾ ਬਦਬੂਦਾਰ ਪਾਣੀ ਹੋਵੇ,ਜਿਸ ਵਿਚ ਕੀੜੇ ਚਲ ਰਹੇ ਹੋਣ ਅਤੇ ਦੂਸਰਾ ਸਾਫ਼,ਨਿਰਮਲ ਪਾਣੀ ਵਾਲਾ ਬਰਤਨ ਜਿਸ ਵਿਚੋਂ ਸੁਗੰਧੀ ਅਾ ਰਹੀ ਹੋਵੇ। ਮਹਾਰਾਜ ਕਹਿੰਦੇ ਹਨ ਕਿ ਤੇਰੇ ਕੋਲ ਹੋਵੇ ਬਰਫ਼ ਦਾ ਡਲਾ ਤੇ ਜੇ ਉਹਨੂੰ ਪਾ ਦੇਈਏ ਗੰਦੇ ਪਾਣੀ ਦੇ ਵਿਚ ਤਾਂ ਪਿਘਲ-ਪਿਘਲ ਕੇ ਉਹ ਗੰਦੇ ਪਾਣੀ ਦਾ ਰੂਪ ਹੋ ਜਾਵੇਗਾ। ਉਹਦੇ ਵਿਚੋਂ ਵੀ ਬਦਬੂ ਅਾਉਣ ਲੱਗ ਪਏਗੀ,ਉਹਦੇ ਵਿਚ ਵੀ ਕੀੜੇ ਹੋ ਜਾਣਗੇ,ਉਹਦੇ ਪਾਸ ਬੈਠਣਾਂ ਵੀ ਅੌਖਾ ਹੋ ਜਾਏਗਾ। ਇਸੇ ਤਰੀਕੇ ਨਾਲ ਅਗਰ ਉਹ ਬਰਫ਼ ਦੇ ਡਲੇ ਨੂੰ ਸਾਫ਼ ਨਿਰਮਲ ਅਤੇ ਸੁਗੰਧੀ ਵਾਲੇ ਭਾਂਡੇ ਵਿਚ ਪਾ ਦੇਈਏ ਤਾਂ ਉਹਦੇ ਵਿਚ ਮਿਲਕੇ ਇਹ ਬਰਫ਼ ਨਿਰਮਲ ਪਾਣੀ ਦਾ ਰੂਪ ਧਰਨ ਕਰ ਜਾਵੇਗੀ। ਉਹਦੇ ‘ਚੋ ਮਹਿਕ ਆਉਣ ਲੱਗ ਪਏਗੀ ਤੇ ਉਹਦੇ ਪਾਸ ਬੈਠਣ ਨੂੰ,ਤੇ ਪਾਣੀ ਨੂੰ ਪੀਣ ਨੂੰ ਦਿਲ ਕਰੇਗਾ।”
ਮਹਾਰਾਜ ਕਹਿੰਦੇ ਹਨ,
“ਬਾਪੂ, ਹੂ-ਬ-ਹੂ ਇਹੋ ਮਨ ਦੀ ਹਾਲਤ ਹੈ। ਇਸ ਮਨ ਨੂੰ ਪਾ ਦੇਈਏ ਸੰਸਾਰ ਦੇ ਵਿਕਾਰਾਂ ਵਿਚ ਤਾਂ ਇਹ ਮਨ ਪਿਘਲ-ਪਿਘਲ ਕੇ ਵਿਕਾਰੀ ਹੋ ਜਾਏਗਾ। ਇਹੀ ਪਸ਼ੂ ਹੋ ਜਾਂਦਾ ਹੈ,ਵਿਕਾਰਾਂ ਦਾ ਰੂਪ ਹੋ ਜਾਂਦਾ ਹੈ।

“ਮਨ ਖੁਟਹਰ ਤੇਰਾ ਨਹੀਂ ਬਿਸਾਸੁ ਤੂ ਮਹਾ ਉਦਮਾਦਾ॥
ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ॥”
{ਅੰਗ ੮੧੫}
ਇਸੇ ਮਨ ਨੂੰ ਜੇ ਪਾ ਦੇਈਏ ਗੁਰੂ ਬਾਣੀ ਵਿਚ,ਪ੍ਭੂ ਦੇ ਨਾਮ ਵਿਚ, ਸਤਿਸੰਗ ਵਿਚ ਤਾਂ ਪਿਘਲ-ਪਿਘਲ ਕੇ ਇਹੀ ਪ੍ਮਾਤਮਾਂ ਦਾ ਰੂਪ ਹੋ ਜਾਂਦਾ ਹੈ,ਈਸ਼ਵਰ ਦਾ ਰੂਪ ਹੋ ਜਾਂਦਾ ਹੈ।

“ਮਨ ਤੂੰ ਜੋਤਿ ਸਰੂਪ ਹੈ ਅਾਪਣਾ ਮੂਲ ਪਛਾਣੁ॥”
{ਅੰਗ ੪੪੧}

  • 1
  • 2
  • 3

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close