ਧੰਨ ਕਬੀਰ

by Manpreet Singh

ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ।।
ਕਿਆ ਜਾਨਉ ਕਿਛੁ ਹਰਿ ਕੀਆ ਭਇੳ ਕਬੀਰੁ ਕਬੀਰੁ ।। (ਸਲੌਕ ਕਬੀਰ ਜੀ, ਅੰਗ 1367)

ਭਗਤ ਕਬੀਰ ਜੀ ਕਿਤੇ ਗੰਗਾ ਦੇ ਤੱਟ ਤੇ ਬੈਠੇ ਸਨ,ਸਵੇਰ ਦਾ ਟਾਇਮ ਸੀ । ਸਿਵਰਾਤਰੀ ਦਾ ਦਿਨ ਸੀ,ਪੰਝੀ ਸਾਧੂਆਂ ਨੂੰ ਕਹਿ ਆਏ..ਅੱਜ ਦੁਪਹਿਰ ਨੂੰ ਭੌਜਣ ਸਾਡੇ ਘਰ ਹੀ ਕਰਨਾ । ਉਨਾ ਸਾਧੂਆਂ ਦੇ ਚਾਰ ਪੰਜ ਮਿੱਤਰ ਹੌਰ ਆਏ ਹੌਏ ਸਨ । ਉਨਾ ਰਾਹੀਂ ਗੱਲ ਸਾਰੇ ਬਨਾਰਸ ਵਿੱਚ ਫੈਲ ਗਈ । ਪਹੁੰਚ ਗਏ 700-800 ਸਾਧੂ । ਐਨੀ ਭੀੜ ਦੇਖ ਕੇ ਕਬੀਰ ਤਾਂ ਘਰੌਂ ਨਿਕਲ ਗਿਆ । ਪੰਝੀ ਤੀਹ ਆਦਮੀਆਂ ਦਾ ਭੌਜਨ ਬਣਾਇਆ ਸੀ । ਅਚਾਨਕ ਹੌਰ ਬਣਾ ਸਕੇ,ਲਿਆ ਸਕੇ,ਇਤਨੀ ਬਿਸਾਤ ਨਹੀ ਸੀ,ਇਤਨੀ ਮਾਇਆ ਵੀ ਨਹੀ ਸੀ, ਕੀ ਕਰੇ ਸ਼ਰਮਸਾਰ ਹੌ ਕੇ ਘਰੌਂ ਨਿਕਲ ਗਿਆ ।
ਸ਼ਾਮਾ ਪੈ ਗਈਆ । ਹੁਣ ਸੌਚਦੇ ਘਰ ਜਾਵਾਂ ਕਿ ਨਾਂ…ਪਤਾ ਨਹੀ ਉਨਾ ਪੰਝੀ ਤੀਹਾਂ ਨੂੰ ਵੀ ਭੌਜਣ ਮਿਲਿਆਂ ਜਾ ਨਹੀ,,ਜਿੰਨਾ ਨੂੰ ਮੈਂ ਕਹਿ ਕੇ ਆਇਆ ਸੀ । ਬੇਇੱਜਤੀ ਖੂਬ ਹੌਈ ਹੌਵੇਗੀ । ਮੇਰਾ ਮਜ਼ਾਕ ਅੱਜ ਖੂਬ ਉਡਾਇਆ ਹੌਣੈ ਕਈਆ ਨੇ । ਜਿਉਂ ਹੀ ਘਰ ਆਇਆ ਤਾਂ ਘਰ ਦੇ ਬਾਹਰ ਪੱਤਲਾਂ ਦਾ ਢੇਰ ਇੰਝ ਲੱਗਿਆ ਹੌਇਆ ਸੀ..ਜਿਵੇਂ ਬਹੁਤ ਸਾਰੇ ਲੌਕ ਭੌਜਣ ਛੱਕ ਕੇ ਗਏ ਹੌਣ । ਹੌਰ ਨੇੜੇ ਆਏ ਤਾਂ ਦੌ ਸੱਜਣ ਲੰਘਦੇ ਹੌਏ ਕਹਿ ਰਹੇ ਸਨ ..ਕਿ ਧੰਨ ਕਬੀਰ,ਧੰਨ ਕਬੀਰ…ਐਸਾ ਲੰਗਰ ਕਿ ਸਾਰਿਆਂ ਨੂੰ ਮਿਲਿਆ । ਦਕਸਣਾਂ ਵੀ ਦਿੱਤੀਆ,ਧੌਤੀਆਂ ਵੀ ਦਿੱਤੀਆਂ,ਦੌ ਦੌ ਸੌਨੇ ਦੀਆ ਮੌਹਰਾਂ ਵੀ ਦਿੱਤੀਆ । ਧੰਨ ਕਬੀਰ,ਧੰਨ ਕਬੀਰ ਕਹਿੰਦੇ ਹੌਏ ਨਿਕਲ ਗਏ । ਘਰ ਪਹੁੰਚੇ ਤਾਂ ਮਾਂ ਬੜਾ ਖੁਸ ਹੌ ਕੇ ਮਿਲੀ..ਪਤਨੀ ਵੀ ਬੜੀ ਪ੍ਰਸੰਨਚਿੱਤ ਹੌ ਕੇ ਮਿਲੀ । ਇਹ ਸਭ ਵੇਖ ਕੇ ਕਬੀਰ ਨੇ ਕਿਹਾ..
.
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ।।
ਕਿਆ ਜਾਨਉ ਕਿਛੁ ਹਰਿ ਕੀਆ ਭਇੳ ਕਬੀਰੁ ਕਬੀਰੁ ।। (ਸਲੌਕ ਕਬੀਰ ਜੀ, ਅੰਗ 1367)

ਮੇਰੀ ਤਾਂ ਤੌਫੀਕ ਨਹੀ ਹੈ,ਮੈਂ ਨਹੀ ਕਰ ਸਕਦਾ । ਪਤਾ ਨਹੀ ਰੱਬ ਨੇ ਕੀ ਕਰ ਛੱਡਿਐ । ਕਹੀ ਜਾਦੇਂ ਨੇ ਧੰਨ ਕਬੀਰ,ਧੰਨ ਕਬੀਰ

You may also like