ਲਾ-ਮਕਾਨ ,ਲਾ-ਸ਼ਰੀਕ

by Manpreet Singh

ਇਰਾਨ ਦੇ ਇਕ ਸੂਫ਼ੀ ਸੰਤ ਹੋਏ ਹਨ ਬੜੇ ਮਹਾਨ,ਹਾਫ਼ਿਜ਼। ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਕਰਦੇ ਸਨ,ਕੁਰਾਨ ਦੀਆਂ ਆਇਤਾਂ ਦੀ ਵਿਆਖਿਆ ਕਰਦੇ ਸਨ। ਬੜੀ ਦੁਨੀਆਂ ਇਕੱਠੀ ਹੁੰਦੀ ਸੀ।
ਜਿਸ ਮਨੁੱਖ ਨੂੰ ਦੱਸ ਹਜ਼ਾਰ ਸਵੇਰੇ ਤੇ ਦੱਸ ਹਜ਼ਾਰ ਸ਼ਾਮੀ ਸੁਣਦੇ ਸਨ ਅਤੇ ਜੋ ਕਿਸੇ ਹੱਦ ਤੱਕ ਸਾਰਾ ਦਿਨ ਬੋਲਦਾ ਸੀ। ਕੋਈ ਪ੍ਸ਼ਨ ਕਰੇ ਤਾਂ ਬੋਲਦਾ ਸੀ,ਪਰ ਉਸਦਾ ਇਕ ਨਿਕਟਵਰਤੀ ਸੀ,ਸ਼ੇਖ਼ ਇਬਰਾਹੀਮ,ਜਦੋਂ ਉਹ ਪ੍ਸ਼ਨ ਕਰਦਾ ਸੀ,
“ਉਹ ਲਾ-ਮਕਾਨ,ਉਹ ਲਾ-ਸ਼ਰੀਕ ਅਜਿਹਾ ਜੋ ਖ਼ੁਦਾ ਤਾਅਲਾ ਹੈ,
ਉਹ ਕੀ ਹੈ,ਕਿਵੇਂ ਮਿਲਦਾ ਹੈ?”
ਹਾਫ਼ਿਜ਼ ਚੁੱਪ ਕਰ ਜਾਂਦਾ ਸੀ। ਇਬਰਾਹੀਮ ਹੈਰਾਨ ਹੋਇਆ,ਸਵੇਰੇ ਬੋਲਦਾ ਹੈ,ਸ਼ਾਮੀਂ ਬੋਲਦਾ ਹੈ,ਹਜ਼ਾਰਾਂ ਵਿਚ ਬੋਲਦਾ ਹੈ,ਦਿਨ ਭਰ ਬੋਲਦਾ ਹੈ,ਪਰ ਜਦੋਂ ਮੈਂ ਪ੍ਸ਼ਨ ਕਰਦਾ ਹਾਂ,ਉਦੋਂ ਚੁੱਪ ਹੋ ਜਾਂਦਾ ਹੈ। ਇਬਰਾਹੀਮ ਨੇ ਸਮਝਿਆ ਮੇਰੇ ਪ੍ਸ਼ਨ ਦਾ ਜਵਾਬ ਇਸਦੇ ਕੋਲ ਨਹੀਂ ਹੈ। ਕਿਉਂਕਿ ਬਾਕੀਆਂ ਦੇ ਸਵਾਲ ਦਾ ਜਵਾਬ ਦੇ ਦਿੰਦਾ ਹੈ,ਮੇਰੇ ਸਵਾਲ ਦਾ ਨਹੀਂ ਦਿੰਦਾ।
ਇਕ ਦਿਨ ਹਿੰਮਤ ਕਰਕੇ ਕਰਕੇ ਇਬਰਾਹੀਮ ਪੁੱਛ ਬੈਠਾ,
“ਹਾਫ਼ਿਜ਼ ਸਾਹਿਬ,ਤੁਸੀਂ ਮੇਰੇ ਮਿੱਤਰ ਹੋ,ਸਿਰਫ ਮਿੱਤਰ ਹੀ ਨਹੀਂ,ਮੈਂ ਤੁਹਾਨੂੰ ਮੁਰਸ਼ਦ ਵੀ ਮੰਨਦਾ ਹਾਂ ਤੇ ਧਾਰਮਿਕ ਮੁਖੀ ਵੀ ਮੰਨਦਾ ਹਾਂ। ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਵੀ ਹਾਂ। ਤੁਸੀਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋ ਪਰ ਮੇਰੇ ਸਵਾਲ ਦਾ ਨਹੀਂ,ਅਜਿਹਾ ਕਿਉਂ,ਮੇਰਾ ਸਵਾਲ ਸਵਾਲ ਨਹੀਂ ਹੈ,ਤੁਸੀਂ ਮੇਰੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦੇ?”
ਹਾਫ਼ਿਜ ਕਹਿੰਦੇ ਹਨ,
“ਸਵਾਲ ਕਰੋ।”
ਉਸਨੇ ਫ਼ਿਰ ਸਵਾਲ ਕੀਤਾ,
“ਉਹ ਜੋ ਲਾ-ਮਕਾਨ ਹੈ,ਉਹ ਜੋ ਲਾ-ਸ਼ਰੀਕ ਹੈ,ਉਹ ਜੋ ਲਾ-ਮਹਿਦੂਦ ਹੈ,ਅਜਿਹਾ ਜੋ ਖ਼ੁਦਾਵੰਦ ਤਾਅਲਾ ਹੈ,ਉਹ ਕੀ ਹੈ,ਉਸਦੀ ਪਾ੍ਪਤੀ ਕਿਵੇਂ ਹੋਵੇਗੀ?”
ਹਾਫ਼ਿਜ਼ ਫਿਰ ਚੁੱਪ। ਨਹੀਂ ਬੋਲੇ,ਕਾਫ਼ੀ ਦੇਰ ਤੱਕ ਨਹੀਂ ਬੋਲੇ।
ਪਤਾ ਇਬਰਾਹੀਮ ਨੇ ਕੀ ਆਖਿਆ?
“ਜਾਂ ਤਾਂ ਮੈਂ ਨਾਸਮਝ ਹਾਂ,ਮੂਰਖ ਹਾਂ,ਜਾਂ ਤੁਹਾਡੇ ਕੋਲ ਮੇਰੇ ਸਵਾਲ ਦਾ ਜਵਾਬ ਨਹੀ। ਮੈਂ ਹਿੰਮਤ ਕਰਕੇ ਕਹਿ ਰਿਹਾ ਹਾਂ ਕਿ ਇਨਾੑਂ ਦੋਨਾਂ ਵਿਚੋਂ ਕੋਈ ਗੱਲ ਤਾਂ ਹੈ।”
ਹਾਫ਼ਿਜ਼ ਕਹਿਣ ਲੱਗੇ,
“ਤੂੰ ਮੂਰਖ ਹੈਂ,ਮੈਂ ਅਜਿਹਾ ਨਹੀਂ ਅਾਖਾਂਗਾ। ਜਵਾਬ ਮੈਂ ਤੈਨੂੰ ਦਿੰਦਾ ਰਿਹਾ ਹਾਂ। ਜਦੋਂ ਵੀ ਤੂੰ ਪੁੱਛਿਆ ਹੈ ਮੈਂ ਜਵਾਬ ਦਿੱਤਾ ਹੈ।”
“ਤੁਸੀਂ ਤਾਂ ਬੋਲੇ ਨਹੀਂ।”
ਹਾਫਿਜ਼ ਕਹਿੰਦੇ “ਅਬੋਲ ਹੀ,ਚੁੱਪ ਹੀ ਤਾਂ ਜਵਾਬ ਸੀ। ਮਨ ਚੁੱਪ ਕਰ ਜਾਏ ਤਾਂ ਤੈਨੂੰ ਪਤਾ ਲੱਗ ਜਾਏਗਾ। ਅਕਥ ਦੀ ਦੁਨੀਆਂ ਵਿਚ ਚਲਾ ਜਾ,ਪਤਾ ਚੱਲ ਜਾਏਗਾ। ਜੁਬਾਨ ਨਾਲ ਵੀ ਬੋਲ ਰਿਹਾ ਹੈਂ,ਮਨ ਨਾਲ ਵੀ ਬੋਲ ਰਿਹਾ ਹੈਂ। ਚੁੱਪ ਕਰ ਜਾ ਜ਼ੁਬਾਨ ਨਾਲ,ਚੁੱਪ ਕਰ ਜਾ ਮਨ ਨਾਲ ਫਿਰ ਤੈਨੂੰ ਪਤਾ ਲੱਗ ਜਾਏਗਾ ਲਾ-ਮਕਾਨ ਦਾ,ਲਾ-ਸ਼ਰੀਕ ਦਾ,ਲਾ-ਮਹਿਦੂਦ ਦਾ,ਖ਼ੁਦਾਵੰਦ ਤਾਅਲਾ ਦਾ। ਹੁਣ ਚੁੱਪ ਹੋ,ਮਨ ਨੂੰ ਚੁੱਪ ਕਰਾ।”
ਇਬਰਾਹੀਮ ਕਹਿਣ ਲੱਗੇ,
“ਇਹ ਤਾਂ ਬੜਾ ਔਖਾ ਕੰਮ ਹੈ।”
ਹਾਫ਼ਿਜ਼ ਕਹਿਣ ਲੱਗੇ,
“ਤੈਨੂੰ ਜਵਾਬ ਦੇਣਾ ਵੀ ਬੜਾ ਔਖਾ ਕੰਮ ਹੈ। ਜਵਾਬ ਉਸੇ ਦਿਨ ਹੀ ਮਿਲੇਗਾ,ਜਿਸ ਦਿਨ ਤੂੰ ਚੁੱਪ ਕਰ ਜਾਏਂਗਾ।”

“ਜਾਪ ਸੋ ਅਜਪਾ ਜਾਂਪੇ॥”

ਪਹਿਲੇ ਤਾਂ ਰਸਨਾ ਜਪੇ ਵਾਹਿਗੁਰੂ ਵਾਹਿਗੁਰੂ। ਫਿਰ ਜਪਣਾ ਇੰਝ ਹੋ ਜਾਏਗਾ ਜਿਵੇਂ ਸੁਆਸ ਚਲਦੇ ਹਨ। ਹੁਣ ਸੁਆਸ ਮੈਂ ਨਹੀਂ ਚਲਾਉਂਦਾ,ਚਲਦੇ ਹਨ।

” ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥”
{ਅੰਗ ੭੯੫}
ਮੈਂ ਅਰਜ਼ ਕਰਾਂ ਬ੍ਹਹਮ ਗਿਆਨੀ ਕੌਣ ਹੈ,ਭਗਤ ਕੌਣ ਹੈ?ਜਿਸ ਦਾ ਮਨ ਚੁੱਪ ਕਰ ਗਿਆ ਹੈ। ਜੋ ਡੇਰਿਆਂ ਦੀ ਖ਼ਾਤਰ,ਗੋਲਕਾਂ ਦੀ ਖ਼ਾਤਰ,ਮੱਥਾ ਟੇਕਣ ਦੀ ਖ਼ਾਤਰ ਲੜਦੇ ਪਏ ਹਨ,ਕੀ ਇਹ ਸੰਤ ਹਨ?ਨਹੀਂ,ਮਨ ਚੁੱਪ ਕਰ ਗਿਆ,ਉਹ ਸੰਤ ਹੈ। ਪਹਿਰਾਵਾ,ਰੂਪ ਰੰਗ ਸੰਤ ਨਹੀਂ ਹੈ,ਅਵਸਥਾ ਸੰਤ �ਹੈ�।
ਧੰਨ ਗੁਰੂ ਰਾਮਦਾਸ ਪਾਤਿਸ਼ਾਹ ਫ਼ੁਰਮਾਣ ਕਰਦੇ ਹਨ,
ਹੇ ਮਨ! ਸੁਣ ਉਸਦੀ ਕਥਾ ਅਤੇ ਉਹ ਕਥਾ ਅਕਥ ਹੈ। ਜ਼ੁਬਾਨ ਨਾਲ ਕਥਨ ਨਹੀਂ ਹੋਣੀ।

“ਸੁਨਿ ਮਨ ਅਕਥ ਕਥਾ ਹਰਿ ਨਾਮ॥”
{ਅੰਗ ੭੧੯}

ਉਹ ਜੋ ਹਰੀ ਦਾ ਨਾਮ ਹੈ,ਹਸਤੀ ਹੈ,ਸਰੂਪ

You may also like