ਪਾਪ

by Manpreet Singh

“ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ॥” ‘
{ਅੰਗ ੭੨੯}

ਯਕੀਨ ਜਾਣੋ,
ਸਤ ਪੁਰਸ਼ ਕਦੇ ਕਿਸੇ ਨੂੰ ਸਿੱਧਾ ਨਹੀਂ ਕਹਿੰਦਾ ਕਿ ਤੂੰ ਬੁਰਾ ਹੈਂ। ਦਿੱਸ ਪਿਆ ਸੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਿ ਤੂੰ ਸੱਜਣ ਨਹੀਂ ਹੈਂ,ਠੱਗ ਹੈਂ। ਪਰ ਬੜੇ ਸੋਹਣੇ ਢੰਗ ਨਾਲ ਉਸ ਨੂੰ ਉਪਦੇਸ਼ ਕੀਤਾ ਹੈ :-

“ਅੈ ਸੱਜਣ ! ਸੱਜਣ ਤੇ ਓਹੀ ਨੇ ਜੋ ਹਮੇਸ਼ਾਂ ਨਾਲ ਹੋਵਣ ਅਤੇ ਦੁੱਖ ਸੁਖ ਵਿਚ ਸਾਥ ਦੇਣ,ਰਹਿਬਰੀ ਕਰਨ।
ਸਤਿਗੁਰ ਦੇ ਕਹਿਣ ਦਾ ਢੰਗ,
“ਸੱਜਣ ! ਤੂੰ ਠੱਗੀ ਜਰੂਰ ਕਰ,ਪਰ ਠੱਗ ਬਣ ਕੇ ਠੱਗੀ ਕਰ,ਸੱਜਣ ਬਣ ਕੇ ਨਹੀਂ। ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈਂ ਤਾਂ ਬਹੁਤੇ ਤੇਰੀ ਗੵਫਿਤ ਵਿਚ ਅਾ ਜਾਂਦੇ ਨੇ ਅਤੇ ਸੱਜਣਤਾ ਬਦਨਾਮ ਹੋ ਜਾਂਦੀ ਹੈ,ਧਰਮ ਬਦਨਾਮ ਹੋ ਜਾਂਦਾ ਹੈ। ਜਦ ਕੋਈ ਧਰਮ ਦੇ ਨਾਂ ਤੇ ਠੱਗੀ ਕਰੇ ਤਾਂ ਬਹੁਤੀ ਦੁਨੀਆਂ ਨੂੰ,ਧਰਮ ਤੋਂ ਸੱਟ ਲਗ ਜਾਂਦੀ ਹੈ,ਧਰਮ ਦੇ ਰਸਤੇ ਤੇ ਚਲਣ ਤੋਂ ਰੁਕ ਜਾਂਦੇ ਨੇ।

ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ :

“ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ॥”
{ਦਸਮ ਗ੍ੰਥ ਅੰਗ ੧੧੦}

ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਉਸ ਬੰਦੇ ਤੋਂ ,ਜਿਹੜਾ ਪਾਪ ਧਰਮ ਦੇ ਨਾਂ ਤੇ ਕਰਦਾ ਹੈ। ਧਰਮ ਦੇ ਨਾਂ ਤੇ ਠੱਗੀ,ਚੋਰੀ,ਯਾਰੀ,ਧਰਮ ਦੇ ਨਾਂ ਤੇ ਝਗੜਾ,ਕਲੇਸ਼,ਵਿਤਕਰੇ।
ਤੋ ਕਹਿੰਦੇ ਨੇ,ਇਸ ਦੇ ਨਾਲ ਪਾਪ ਲਜਾਏਮਾਨ ਹੋ ਜਾਂਦੇ ਨੇ,ਬਈ ਕੰਬਖ਼ਤ ਤੂੰ ਸਾਨੂੰ ਕਿਹੜੀ ਜਗਾੑ ਵਰਤਿਆ,ਕਿਸ ਲਈ ਵਰਤਿਆ।
ਪਾਪ ਵੀ ਕਹਿ ਦਿੰਦਾ ਹੈ,ਚਲੋ ਕਿਸੇ ਬੁਰੀ ਥਾਂ ਤੇ ਸਾਨੂੰ ਵਰਤਣਾ ਸੀ।
ਤੂੰ ਵਰਤਿਆ ਧਰਮ ਦੇ ਨਾਂ ਤੇ।

You may also like