ਉਸ ਸ਼ਖ਼ਸ ਦਾ ਜੀਣਾ ਕੀ ਉਸ ਸ਼ਖ਼ਸ ਦਾ ਮਰਨਾ ਕੀ
ਜੋ ਜੀਣ ਤੋਂ ਪਹਿਲਾਂ ਹੀ ਸੌ ਵਾਰ ਮਰੀ ਜਾਵੇ
punjabi shayari
ਤੇਰੀਆਂ ਲਹਿਰਾਂ ’ਚ ਸਭ ਕੁਝ ਵਹਿ ਗਿਆ।
ਰੇਤ ਦਾ ਇਕ ਘਰ ਸੀ ਉਹ ਵੀ ਢਹਿ ਗਿਆ।ਸੁਖਵਿੰਦਰ ਅੰਮ੍ਰਿਤ
ਡੁਬਿਆ ਰਿਹਾ ਸਾਂ ਇਸ ਕਦਰ ਤੇਰੇ ਖ਼ਿਆਲ ਵਿਚ
ਮਿਸ਼ਰੀ ਦੀ ਥਾਂ ‘ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿਚਕ੍ਰਿਸ਼ਨ ਸੋਜ਼
ਡਿਗਦੇ ਪੱਤੇ ਟੁੱਟਦੇ ਤਾਰੇ ਕਿੱਧਰ ਜਾਣ।
ਵਖਤਾਂ ਮਾਰੇ ਬੁੱਢੇ ਵਾਰੇ ਕਿੱਧਰ ਜਾਣ।ਤ੍ਰੈਲੋਚਨ ਲੋਚੀ
ਤੁਸੀਂ ਵਾਂਗ ਝਖੜਾਂ ਮਿਲੇ ਕੀ ਕੀ ਨਾ ਕਹਿ ਗਏ
ਬੁੱਤਾਂ ਦੇ ਵਾਂਗ ਚੁੱਪ ਅਸੀਂ ਕੀ ਕੀ ਨਾ ਸਹਿ ਗਏ
ਕਾਗਜ਼ ਦੇ ਫੁੱਲ ਸਾਂ ਅਸੀਂ ਮਹਿਕਣਾ ਕੀ ਸੀ,
ਖ਼ੁਦ ਅਸੀਂ ਆਪਣੀ ਊਣ ਤੋਂ ਡਰੇ, ਸਹਿਮੇ, ਤੇ ਢਹਿ ਗਏਕ੍ਰਿਸ਼ਨ ਸੋਜ਼
ਜਿਸ ਦਿਨ ਵੀ ਮੇਲ ਹੋਇਆ ਆਖਾਂਗੇ ‘ਨੂਰ’ ਉਸ ਨੂੰ,
ਇਸ ਵਾਰ ਫ਼ੈਸਲੇ ‘ਤੇ ਸੱਚ-ਝੂਠ ਨੂੰ ਨਿਤਾਰੇ।ਨੂਰ ਮੁਹੰਮਦ ਨੂਰ
ਚਾਨਣ ਵਿਚ ਮਹਿਕੀਆਂ ਰਾਤਾਂ ਨੂੰ ਐਵੇਂ ਨਾ ਰਾਤੀਂ ਘੁੰਮਿਆ ਕਰੋ
ਉਸ ਵੇਲੇ ਪਾਕ ਫਰਿਸ਼ਤਿਆਂ ਦੇ ਖ਼ਿਆਲਾਤ ਮੁਨਾਸਬ ਨਹੀਂ ਹੁੰਦੇਤਾਰਾ ਸਿੰਘ
ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ।
ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ।ਮਹਿੰਦਰ ਸਾਥੀ
ਦਿਨ ਚੜ੍ਹੇ ਫੁੱਲਾਂ ‘ਤੇ ਸ਼ਬਨਮ ਵਾਂਗ ਮੁਸਕਰਾਇਆ ਕਰੋ
ਸੇਜ ਉੱਤੇ ਤਾਰਿਆਂ ਵਾਙੂੰ ਬਿਖਰ ਜਾਇਆ ਕਰੋਤਾਰਾ ਸਿੰਘ
ਪੀੜ ਦਿਲ ਦੀ ਹੂਕ ਬਣ ਕੇ ਪਾਏਗੀ ਉੱਚਾ ਮੁਕਾਮ,
‘ਮਹਿਕ’ ਦੇ ਹੋਠਾਂ ਨੂੰ ਛੂਹ ਕੇ ਰਾਗਣੀ ਹੋ ਜਾਏਗੀ।ਪਰਮਜੀਤ ਕੌਰ ਮਹਿਕ
ਦਾਗ਼ ਮਚ ਉੱਠੇ ਜਿਗਰ ਮਨ ਦੇ ਅੰਦਰ ਐਤਕੀਂ
ਸੜ ਗਿਆ ਘਰ ਦੇ ਚਿਰਾਗਾਂ ਨਾਲ ਹੀ ਘਰ ਐਤਕੀਂ
ਕਰਨੀਆਂ ਪਈਆਂ ਉਡੀਕਾਂ ਤੇਰੀਆਂ, ਢੋਣੇ ਪਏ
ਕਲੀਉਂ ਕੂਲੀ ਜਾਨ ਤੇ ਆਸਾਂ ਦੇ ਪੱਥਰ ਐਤਕੀਂਪ੍ਰਿੰ. ਤਖ਼ਤ ਸਿੰਘ
ਕਿਸ ਤਰ੍ਹਾਂ ਬਣ ਜਾਂਦੇ ਹਨ ਮੋਰਾਂ ਤੋਂ ਕਾਂ, ਕਾਵਾਂ ਤੋਂ ਮੋਰ,
ਰੱਬ ਦੀ ਮਾਇਆ ਹੈ ਇਹ ਜਾਂ ਹੈ ਮਾਇਆ ਦੀ ਬਰਕਤ ਲਿਖੀਂ।ਮਹਿੰਗਾ ਸਿੰਘ ਹੋਸ਼