ਉਮਰ ਭਰ ਤਾਂਘਦੇ ਰਹੇ ਦੋਵੇਂ,
ਫਾਸਿਲਾ ਸੀ ਕਿ ਮੇਟਿਆ ਨਾ ਗਿਆ
ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ
ਤੈਥੋਂ ਰੁਕਿਆ ਉਡੀਕਿਆ ਨਾ ਗਿਆ
punjabi sad status
ਲੱਗੀ ਅੱਗ ਫਿਰਾਕ ਦੀ, ਵਿਚ ਸੀਨੇ
ਉੱਤੇ ਲੱਗੀ ਝੜੀ ਚਸ਼ਮੇ ਨਮ ਦੀ ਏ
ਦਿਲੀ ਸੋਜ ਅੰਦਰ, ਆਹੇ ਸਰਦ ਉਪਰ
ਵੇਖੋ ਅੰਗ ਉੱਤੇ ‘ ਬਰਫ਼ ਜੰਮਦੀ ਏਵਜੀਰ ਚੰਦ ਉਲਫ਼ਤ’ ਲਾਹੌਰੀ
ਪਾਣੀ ਤੋਂ ਹੰਝੂ ਬਣਨ ਦੀ ਦਾਸਤਾਂ ਲਿਖੋ,
ਕੁਫ਼ਰ ਦੀ ਛਾਤੀ ‘ਤੇ ਮੇਰਾ ਵੀ ਵਾਕਿਆ ਲਿਖੋ।ਨਿਰਪਾਲ ਕੌਰ ਜੋਸਨ
ਕਿਸੇ ਨੂੰ ਫੁੱਲ ਤੇ ਕਲੀਆਂ ਕਿਸੇ ਨੂੰ ਹਾਰ ਦੇਂਦੇ ਓ
ਖ਼ਤਾ ਮੈਥੋਂ ਹੋਈ ਕਿਹੜੀ ਜੋ ਮੈਨੂੰ ਖਾਰ ਦੇਂਦੇ ਓਫਰੋਜ਼ਦੀਨ ਸ਼ਰਫ਼
ਲਾਹਨਤ ਹੈ ਮੇਰੇ ਹੋਣ ‘ਤੇ ਨਜ਼ਦੀਕੀਆਂ ਸਮੇਤ,
ਮੇਰੇ ਕਰੀਬ ਹੋ ਕੇ ਉਹ ਏਨਾ ਉਦਾਸ ਸੀ।ਸੁਰਜੀਤ ਪਾਤਰ
ਤਰਸਦੇ ਹੀ ਰਹਿ ਗਏ ਹਾਂ ਜ਼ਿੰਦਗੀ ਨੂੰ ਜੀਣ ਲਈ,
ਜ਼ਿੰਦਗੀ ਜਦ ਵੀ ਮਿਲੀ ਤਾਂ ਹਾਦਸਾ ਬਣ ਕੇ ਮਿਲੀ।ਅਮਰਜੀਤ ਕੌਰ ਅਮਰ
ਠੀਕ ਹੈ ਵਿਗਿਆਨ ਨੇ ਜੀਵਨ ਸੁਖਾਲਾ ਕਰ ਲਿਆ,
ਹਰ ਕਿਸੇ ਦੀ ਜੇਬ ਵਿੱਚ ਹੈ ਮੌਤ ਦਾ ਸਾਮਾਨ ਵੀ।ਸੁਖਦੇਵ ਸਿੰਘ ਗਰੇਵਾਲ
ਥਾਂ ਥਾਂ ਦਿਲ ਨੂੰ ਲਾ ਕੇ ਬਹਿ ਗਏ,
ਹੋ ਗਏ ਜਿਸਮ ਦੁਕਾਨਾਂ ਵਰਗੇ।ਅਮਰਜੀਤ ਕੌਰ ਅਮਰ
ਸਹਿਮ ਕੇ ਤੂਫ਼ਾਨ ਤੋਂ ਜੋ ਆਲ੍ਹਣੀਂ ਦੁਬਕੇ ਰਹੇ,
ਅਰਥ ਕੀ ਉਹਨਾਂ ਲਈ ਰੱਖਦੇ ਨੇ ਪਰਵਾਜ਼ਾਂ ਦੇ ਰੰਗ।ਅਜਾਇਬ ਚਿੱਤਰਕਾਰ
ਫੁੱਲਾਂ ਨੇ ਖਿੜਨਾ ਹੋਵੇ ਜਾਂ ਫੁੱਲਾਂ ਨੇ ਮੁਰਝਾਉਣਾ,
ਇਕ ਤੋਂ ਦੂਜਾ ਰੂਪ ਬਦਲਦਿਆਂ ਚਿਰ ਤਾਂ ਲਗਦਾ ਹੈ।ਅਜਾਇਬ ਹੁੰਦਲ
ਕਾਹਤੋਂ ਦੀਵੇ ਬਾਲ ਰੱਖੀਏ, ਬਨੇਰਿਆਂ ਦੇ ਉੱਤੇ।
ਸਾਡੇ ਵਿਹੜੇ ਕਿਸ ਆਉਣਾ ਏ, ਹਨੇਰਿਆਂ ਦੀ ਰੁੱਤੇ।ਨਿਸ਼ਾਨ ਸਿੰਘ ਚਾਹਲ
ਓ ਸਾਕੀ ਤੇਰੀ ਮਹਿਫ਼ਲ ਵਿਚ ਓਵੇਂ ਹੀ ਘਾਲਾ ਮਾਲਾ ਏ
ਸਾਡੀ ਜੇ ਦਾਲ ਨਹੀਂ ਗਲਦੀ ਕੁਝ ਦਾਲ ‘ਚ ਕਾਲਾ ਕਾਲਾ ਏ
ਸਜਣਾਂ ਦੀਆਂ ਕਾਲੀਆਂ ਜੁਲਫ਼ਾਂ ਹਨ ਲਹਿਰਾ ਕੇ ਦਸਦੀਆਂ ਆਸ਼ਕ ਨੂੰ
ਸਜਣਾ ਦੇ ਨੈਣ ਵੀ ਕਾਲੇ ਨੇ, ਸਜਣਾਂ ਦਾ ਦਿਲ ਵੀ. ਕਾਲਾ ਏਹਜ਼ਾਰਾ ਸਿੰਘ ਮੁਸ਼ਤਾਕ