ਕਾਪੀ ਜੋੜਨ ਲੱਗਿਆਂ ਅਚਾਨਕ ਹੀ ਉਸ ਦੀ ਨਜ਼ਰ ਸ਼ੱਕੀ ਹੋ ਗਈ। ਇਹ ਕਹਾਣੀ ਤਾਂ ਪਹਿਲਾਂ ਵੀ ਛਪੀ ਲਗਦੀ ਸੀ। ਫੇਰ ਵੀ ਸ਼ੱਕ ਨੂੰ ਅਸਲੀਅਤ ਵਿਚ ਦੇਖਣ ਲਈ ਉਸ ਸਾਰੀਆਂ ਅਖ਼ਬਾਰਾਂ ਦੀਆਂ ਫਾਈਲਾਂ ਮੰਗਾ ਲਈਆਂ। ਕਹਾਣੀ ਤਾਂ ਤਿੰਨ ਵਾਰ ਵੱਖ ਵੱਖ ਅਖਬਾਰਾਂ ਵਿਚ ਛੱਪ ਚੁੱਕੀ ਸੀ। ਉਸ ਅੱਧ-ਜੂੜੀ ਕਾਪੀ ਚੁੱਕੀ ਤੇ ਸੰਪਾਦਕ ਦੇ ਕਮਰੇ ‘ਚ ਜਾਂਦਿਆਂ ਹੀ ਕਿਹਾ, “ਆ…ਕਹਾਣੀ ਤਾਂ ਪਹਿਲਾਂ ਛਪੀ ਸੀ?
“ਕਿਹੜੀ?”
‘ਕਾਂ, ਕੁੱਤੇ ਤੇ ਗਿੱਦੜ..”
“ਕਿਹਦੀ ਲਿਖੀ?”
‘‘ਬਲਬੀਰ ਚੰਦ ਸੂਦਨ ਪੀ.ਸੀ.ਐਸ. ਦੀ…”
“ਲਾ ਦੇ ਇਸੇ ਅੰਕ ਵਿਚ।”
“ਪਰ…”
‘‘ਪਰ ਪੁਰ ਨੂੰ ਰੱਖ ਆਪਣੇ ਕੋਲ..ਆਖਿਰ ਬੰਦੇ ਨੂੰ ਉਵਲਾਈਜ਼ ਵੀ ਕਰਨਾ। ਪੀ.ਸੀ.ਐਸ. ਅਫਸਰ ਹੈ। ਕਿਸੇ ਵੇਲੇ ਵੀ ਕੰਮ ਆ ਸਕਦਾ ਹੈ।
punjabi ki kahani
ਜੀਵਨ ਜਦੋਂ ਪਹਿਲੀ ਵਾਰੀ ਮੈਨੂੰ ਮਿਲੀ ਤਾਂ ਉਹ ਆਪਣੇ ਨਸ਼ਈ ਪਤੀ ਤੋਂ ਬਹੁਤ ਦੁਖੀ ਸੀ। ਨਸ਼ਾ ਕਰਕੇ ਗਾਲਾਂ ਕੱਢਣੀਆਂ ਤੇ ਮਾਰਕੁਟਾਈ ਕਰਨੀ ਉਸ ਦਾ ਨਿੱਤ ਦਾ ਕੰਮ ਸੀ। ਕੁਝ ਦਿਨਾਂ ਬਾਅਦ ਹਰੇਕ ਦੇ ਮੂੰਹ ਤੇ ਇੱਕੋ ਗੱਲ ਸੀ ਕਿ ਜੀਵਨ ਦੇ ਪਤੀ ਨੇ ਸਾਰੇ ਨਸ਼ੇ ਛੱਡ ਦਿੱਤੇ ਹਨ। ਮੈਂ ਸੁੱਖ ਦਾ ਸਾਹ ਲਿਆ ਚਲੋ ਉਸ ਵਿਚਾਰੀ ਦਾ ਦੁਖ ਕੱਟਿਆ ਗਿਆ।
ਪ੍ਰੰਤੂ ਜਦੋਂ ਜੀਵਨ ਨੂੰ ਦੂਜੀ ਵਾਰੀ ਮਿਲੀ ਤਾਂ ਉਹ ਪਹਿਲਾਂ ਨਾਲੋਂ ਵੀ ਵਧੇਰੇ ਉਦਾਸ ਤੇ ਕਮਜ਼ੋਰ ਜਾਪੀ। ਮੈਂ ਕਿਹਾ, ‘ਸੁਣਿਆਂ ਤੇਰਾ ਪਤੀ ਤਾਂ ਹੁਣ ਠੀਕ ਠਾਕ ਹੈ ਪਰ ਤੇਰੀ ਹਾਲਤ ਤਾਂ ਪਹਿਲਾਂ ਨਾਲੋਂ ਵੀ ਭੈੜੀ ਹੈ।”
ਜੀਵਨ ਨੇ ਰੋਣ ਹਾਕੀ ਹੋ ਕੇ ਕਿਹਾ, ‘ਤੁਸੀਂ ਤਾਂ ਠੀ ਕਹੀ ਸੁਣਿਆ ਹੈ ਭੈਣ ਜੀ, ਪਰ।”
ਪਰ ਕੀ?”
ਹੁਣ ਉਹ ਸਾਡੇ ਵਲ ਉੱਕਾ ਹੀ ਧਿਆਨ ਨਹੀਂ ਦਿੰਦੇ।
‘ਭਲਾ, ਕਿਉਂ?”
‘‘ਸੰਤਾਂ ਤੋਂ ਨਾਮ ਲੈ ਕੇ ਉਨ੍ਹਾਂ ਦੇ ਚਰਨਾਂ ਵਿਚ ਹੀ ਰਮ ਗਏ ਹਨ। ਜਦੋਂ ਟੋਕਦੀ ਹਾਂ ਤਾਂ ਕਹਿੰਦੇ ਨੇ, ਮੋਹ ਮਾਇਆ ਛੱਡੇ ਬਿਨਾਂ ਮੁਕਤੀ ਨਹੀਂ ਹੋ ਸਕਦੀ। ਕੰਮ ਵਲ ਵੀ ਧਿਆਨ ਨਹੀਂ ਦਿੰਦੇ। ਬਸ ਲੈਕਚਰ ਸ਼ੁਰੂ ਹੋ ਜਾਂਦਾ ਹੈ ਭਗਵਾਨ ਅਸਲ ਕਮਾਈ ਤੇ ਨਾਮ ਦੀ ਹੈ ਅਗਲਾ ਜੀਵਨ ਸਵਾਰਨਾ ਹੈ ਕਿ ਨਹੀਂ। ਬਸ ਇਹੋ ਖੁਮਾਰੀ ਦਿਨ ਰਾਤ ਚੜੀ ਰਹਿੰਦੀ ਹੈ।
ਕਾਲੂ ਦੀ ਪਤਨੀ ਰਾਜੂ ਇਕ ਖਤਰਨਾਕ ਬੀਮਾਰੀ ਨਾਲ ਦੁਖੀ ਸੀ। ਇਲਾਜ ਵਾਸਤੇ ਡਾਕਟਰ ਨੇ 500 ਰੁਪਏ ਦਾ ਖਰਚ ਦੱਸਿਆ ਸੀ। ਕਾਲੂ ਨੇ ਪਤਨੀ ਦੀ ਜ਼ਿੰਦਗੀ ਦੀ ਖਾਤਰ ਕਈਆਂ ਕੋਲੋਂ ਹੱਥ ਪਸਾਰ ਕੇ ਉਧਾਰ ਮੰਗਿਆ ਪਰ ਉਧਾਰ ਲੈਣ ਵਾਸਤੇ ਵੀ ਤਾਂ ਪੱਲੇ ਕੁਝ ਹੋਣਾ ਚਾਹੀਦਾ ਹੈ।
ਇਸ ਕੁਝ ਦੀ ਪੂਰਤੀ 10 ਸਾਲ ਦੇ ਪੁੱਤਰ ਗੋਪੀ ਨੇ ਕਰ ਦਿੱਤੀ। ਜ਼ਿੰਮੀਂਦਾਰ ਬੋਲਿਆ, ਠੀਕ ਹੈ ਭਾਈ 500 ਰੁਪਏ ਲੈ ਜਾ ਤੇ ਗੋਪੀ ਨੂੰ ਇਕ ਸਾਲ ਲਈ ਸਾਡਾ ਨੌਕਰ ਪਾਲੀ ਲਾ ਦੇ।’ ਮਰਦਾ ਕੀ ਨਹੀਂ ਕਰਦਾ। ਮਾਂ ਦੀ ਜ਼ਿੰਦਗੀ ਦੀ ਕੀਮਤ ਗੋਪੀ ਨੇ ਸਕੂਲ ਛੱਡ ਕੇ ਜ਼ਿੰਮੀਂਦਾਰ ਦੀ ਨੌਕਰੀ ਕਰਕੇ ਚੁਕਾਈ।
ਪਰ ਮਾਸੂਮ ਬਾਲ ਹਿਰਦਾ ਮਾਲਕ ਦਾ ਕਠੋਰ ਅਨੁਸ਼ਾਸਨ, ਸਖਤ ਮਿਹਨਤ, ਭੁੱਖ ਪਿਆਸ ਤੇ ਬੇਕਾਰ ਦੀਆਂ ਘੁੜਕੀਆਂ ਸੁਣ ਕੇ ਬੇਚੈਨ ਹੋ ਗਿਆ। ਇਸ ਕੱਚੀ ਵੇਲ ਨੂੰ ਪਿਆਰ ਦੇ ਖਾਦ ਪਾਣੀ ਦੀ ਕਮੀ ਹੋ ਗਈ ਤੇ ਇਹ ਮੁਰਝਾ ਕੇ ਸੁੱਕਣ ਲੱਗੀ।
ਆਜ਼ਾਦੀ ਛੁਟਕਾਰਾ। ਕਿੰਨਾ ਸੁਹਣਾ ਸੁਪਨਾ ਹੈ। ਗੋਪੀ ਨੱਠ ਗਿਆ।
ਸ਼ਾਮ ਨੂੰ ਜ਼ਿਮੀਂਦਾਰ ਕੜਕਿਆ, “ਓਏ ਕਮੀਨੇ। ਕੱਢ ਬਾਹਰ ਉਹਨੂੰ। ਮੈਂ ਪੂਰੇ 500 ਗਿਣੇ ਸੀ। ਮੈਂ ਪੁਲੀਸ ਬੁਲਾ ਲਵਾਂਗਾ। ਕਾਲੂ ਚੁੱਪ ਚਾਪ ਰੋਂਦਾ ਰਿਹਾ। ਕਿਉਂਕਿ ਪੁੱਤ ਦਾ ਸੌਦਾ ਤਾਂ ਉਹਨੇ ਖੁਦ ਕੀਤਾ ਸੀ।
ਦੂਜੇ ਦਿਨ ਪਿੰਡ ਵਿਚ ਚਰਚਾ ਸੀ, ਗੋਪੀ ਨੂੰ ਜ਼ਿਮੀਂਦਾਰ ਨੇ ਅੰਦਰ ਡੱਕ ਰੱਖਿਆ ਹੈ।
ਕਹਾਣੀਕਾਰ ਮਹੇਸ਼ ਨੇ ਆਪਣੀ ਇਕ ਕਹਾਣੀ ਪੰਜਾਬੀ ਦੇ ਇਕ ਪ੍ਰੇਸ਼ਟ ਮੈਗਜ਼ੀਨ ‘ਚਿੰਤਨ ਵਿਚ ਛਪਣ ਹਿਤ ਭੇਜੀ, ਪਰ ਉਹ ਧੰਨਵਾਦ ਸਹਿਤ ਵਾਪਸ ਕਰ ਦਿੱਤੀ ਗਈ। ਰਮੇ ਸ਼ ਨੇ ਮਹਿਸੂਸ ਕੀਤਾ ਕਿ ਕਹਾਣੀ ਦੀ ਥਾਂ, ਪਰਚੇ ਵਿਚ ਲੇਖਕਾਂ ਦੀਆਂ ਕੁਰਸੀਆਂ ਨੂੰ ਮੁਖ ਰੱਖਿਆ ਜਾ ਰਿਹਾ ਹੈ। ਉਸ ਦੇ ਬਾਵਜੂਦ ਉਸ ਦਿਨ ਨਹੀਂ ਛੱਡਿਆ। ਉਹ ਹਰ ਹਾਲਤ ਵਿਚ ਇਸ ਮੈਗਜ਼ੀਨ ਵਿਚ ਛਪ ਕੇ ਸਥਾਪਤੀ ਦਾ ਝੰਡਾ ਗੱਡਣਾ ਚਾਹੁੰਦਾ ਸੀ, ਤੇ ਲਗਾਤਾਰ ਉਹ ‘ਚਿੰਤਨ’ ਨੂੰ ਰਚਨਾਵਾਂ ਭੇਜਦਾ ਰਿਹਾ, ਪਰ ਸੰਪਾਦਕ ਨੇ ਇਕ ਵੀ ਕਹਾਣੀ ਸਵੀਕਾਰ ਨਹੀਂ ਕੀਤੀ। ਆਖਰ, ਉਹਨੇ ਮਾਂ ਬੋਲੀ ਨੂੰ ਛੱਡ ਕੇ ਹਿੰਦੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ। ਉਸ ਉਹੀਉ ਨਾ-ਮਨਜੂਰ ਕਹਾਣੀਆਂ ਨੂੰ ਹਿੰਦੀ ਵਿਚ ਅਨੁਵਾਦ ਕਰ ਕਰ ਕੇ ਛਪਵਾਉਣਾ ਸ਼ੁਰੂ ਕਰ ਦਿੱਤਾ। ਕਹਾਣੀ ਛਪਣ ਦੇ ਨਾਲ ਨਾਲ, ਉਸਨੂੰ ਪੈਸੇ ਵੀ ਮਿਲਣੇ ਸ਼ੁਰੂ ਹੋ ਗਏ। ਤੇ ਫਿਰ ਇਕ ਦਿਨ ਉਸਨੂੰ ਚਿੰਤਨ ਦਾ ਮੈਗਜ਼ੀਨ ਮਿਲਿਆ। ਫਰੋਲਿਆ, ਤਾਂ ਚੱਕ੍ਰਿਤ ਰਹਿ ਗਿਆ। ਉਸ ਵਿਚ ‘ਚਿੰਤਨ ਦੇ ਸੰਪਾਦਕ ਨੇ, ਉਸ ਦੀ ਕਹਾਣੀ ਅਨੁਵਾਦ ਕਰਕੇ ਛਾਪੀ ਹੋਈ ਸੀ। ਤੇ ਸੰਪਾਦਕ ਨੇ ਆਪਣੇ ਵੱਲੋਂ ਇੰਜ ਲਿਖਿਆ ਸੀ:
ਅਸੀਂ ‘ਚਿੰਤਨ’ ਦੇ ਸੁਹਿਰਦ ਪਾਠਕਾਂ ਲਈ ਹਿੰਦੀ ਦੇ ਸਿੱਧ ਕਹਾਣੀ ਲੇਖਕ ਰਮੇ ਸ਼ ਜੀ ਦੀ ਕਹਾਣੀ “ਮੇਰੀ ਅਵਾਜ਼ ਸੁਣੋ ਪੇਸ਼ ਕਰਨ ਵਿਚ ਖੁਸ਼ੀ ਮਹਿਸੂਸ ਕਰ ਰਹੇ ਆਂ। ਆਸ ਹੈ ‘ਚਿੰਤਨ’ ਦੇ ਪਾਠਕ ਇਸਨੂੰ ਦਿਲਚਸਪੀ ਨਾਲ ਪੜ੍ਹਨਗੇ।”
– ਤੇ ਰਮੇਸ਼ ਦੇ ਚਿਹਰੇ ਤੇ ਇਕ ਮੁੱਸਕਣੀ ਜਿਹੀ ਖਿਲਰ ਗਈ- ਵਿਅੰਗ ਭਰੀ ਮੁੱਸਕਣੀ।
ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਲਾਲਾ ਦੇਵਕੀ ਨੰਦਨ, ਆਪਣੇ ਸਰਕਾਰੀ ਰਾਸ਼ਨ ਦੇ ਡੀਪੂ ਅੱਗੇ ਪੁੰਨਦਾਨ ਕਰ ਰਿਹਾ ਸੀ। ਸਬਜ਼ੀਆਂ ਤੇ ਹਲਵਾ ਤਿਆਰ ਹੋ ਚੁੱਕਾ ਸੀ, ਪੂਰੀਆਂ ਪੱਕ ਰਹੀਆਂ ਸਨ। ਗੁਰੀਬ ਬੱਚੇ ਬੁੱਢੇ ਨੌਜਵਾਨ ਨਰ ਅਤੇ ਨਾਰੀ, ਪਵਿੱਤਰ-ਭੋਜਨ’ ਦਾ ਆਨੰਦ ਮਾਣਕੇ ਲਾਲਾ ਜੀ ਨੂੰ ਅਸੀਸਾਂ ਦੇ ਰਹੇ ਸਨ।
ਐਨੇ ਨੂੰ ਦੁਰਗਾ ਹਲਵਾਈ ਆਇਆ। ਉਹ ਜ਼ਰਾ ਕੁ ਮੁਸਕਾ ਕੇ ਮਿੱਠਾ ਜਿਹਾ ਬਣ ਕਹਿਣ ਲੱਗਾ, ਲਾਲਾ ਜੀ। ਨਮਸਕਾਰ। ਤੁਸੀਂ ਤਾਂ ਧੰਨ ਹੋ। ਕਮਾਲ ਈ ਕਰ’ਤੀ। ਅਹਿ ਅੱਜ ਦੇ ਪਵਿੱਤਰ ਦਿਨ, ਪੁੰਨਦਾਨ ਕਰਨ ਦਾ ਕੰਮ ਤਾਂ ਬਹੁਤ ਵਧੀਆ ਐ ਜੀ।
ਸਭ ਪ੍ਰਭੂ ਦੀ ਕਿਰਪਾ ਹੈ। ਲਾਲਾ ਜੀ ਨੇ ਹੱਥ ਜੋੜਦਿਆਂ ਭਗਤ ਬਣਦਿਆਂ ਕਿਹਾ।
ਮੇਰੇ ਲਾਇਕ ਕੋਈ ਸੇਵਾ? ਦੁਰਗਾ ਹਲਵਾਈ ਫੇਰ ਅਧੀਨਗੀ ਨਾਲ ਬੋਲਿਆ, ਬੰਦਾ ਹਾਜ਼ਰ ਐ ਜੀ।
“ਬੱਸ ਮਿਹਰਬਾਨੀ ਹਾਂ ਸੱਚ ਲਾਲਾ ਦੇਵਕੀ ਨੰਦਨ ਨੇ ਝਿਜਕਦਿਆ ਝਿਜਕਦਿਆਂ ਆਲਾ ਦੁਆਲਾ ਵੇਖਕੇ ਕਿਹਾ, “ਮੇਰੇ ਕੋਲ ਆ ਕੰਨ ਕਰ ਇਕ ਗੱਲ ਕਰਨੀ ਐ….।”
ਦੁਰਗਾ ਹਲਵਾਈ ਜਦ ਲਾਲਾ ਦੇਵਕੀ ਨੰਦਨ ਦੇ ਨੇੜੇ ਹੋਇਆ ਤਾਂ ਲਾਲਾ ਜੀ ਨੇ ਗੰਭੀਰ ਪਰ ਮਚਲਾ ਜਿਹਾ ਬਣ ਕਿਹਾ “ਮੇਰੇ ਕੋਲ ਚਾਰ ਬੋਰੀਆਂ ਖੰਡ ਤੇ ਚਾਰ ਪੀਪੇ ਘਿਓ ਦੇ ਪਏ ਨੇ.ਜੇ ਲੋੜ ਹੋਵੇ ਤਾਂ ਦੱਸ ਦੇਵੀਂ ਰੇਟ ਤੈਨੂੰ ਪਿਛਲੇ ਮਹੀਨੇ ਵਾਲਾ ਹੀ ਲਾ ਦਿਆਂਗੇ।”
“ਕੋਈ ਨੀਂ ਜੀ ਠੀਕ ਹੈ। ਠੀਕ ਹੈ ਆਪਣੀ ਘਰ ਦੀ ਗੱਲ ਹੈ। ਅੱਜ ਹੁਣੇ ਹੀ ਮਾਲ ਚੁਕਵਾ ਲਵਾਂਗਾ। ਕਹਿੰਦਿਆਂ, ਦੁਰਗਾ ਹਲਵਾਈ ਲਾਲਾ ਜੀ ਨੂੰ ਨਮਸਕਾਰ ਕਰ ਚਲਾ ਗਿਆ।
ਮਲਕ ਭਾਗੋ ਦੇ ਸ਼ਰਧਾਲੂ ਸਰਕਾਰੀ ਰਾਸ਼ਨ ਡੀਪੂ ਅੱਗੇ ਗਰੀਬ ਬੱਚੇ ਬੁੱਢੇ ਨੌਜਵਾਨ ਨਰ ਅਤੇ ਨਾਰੀ ਇਸ ਪਵਿੱਤਰ ਭੋਜਨ ਦਾ ਆਨੰਦ ਮਾਣ ਕੇ ਲਾਲਾ ਜੀ ਨੂੰ ਅਸੀਸਾਂ ਦੇ ਰਹੇ ਹਨ।
ਉਹਨਾਂ ਵਿਚ ਭਾਈ ਲਾਲੋ ਦੀ ਪਹਿਚਾਣ ਕਰਨ ਵਾਲਾ ਗੁਰੂ ਨਾਨਕ ਜੀ ਵਰਗਾ ਕੋਈ ਨਹੀਂ ਸੀ।
ਥੋੜੇ ਚਿਰ ਪਿੱਛੋਂ ਦੂਜੇ ਪਾਸੇ ਦੁਰਗਾ ਹਲਵਾਈ ਰੇਹੜੇ ਤੇ ਮਾਲ ਲਦਵਾ ਰਿਹਾ ਸੀ।
ਸੋਚਿਆ ਸੀ। ਇਸ ਵਾਰ ਜ਼ਰੂਰ ਓਲੰਪਿਕ ਖੇਡਾਂ ਵਿਚ ਸਾਡੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਪਰ ਹੋਇਆ ਕੀ? ਏਨੀ ਵੱਡੀ ਖਿਡਾਰੀਆਂ ਦੀ ਪਲਟਨ।
ਖਿਡਾਰੀਆਂ ਨਾਲੋਂ ਅਧਿਕਾਰੀ ਹੋਰ ਵੀ ਵੱਧ।
ਕਿੰਨੀ ਸ਼ਰਮ ਦੀ ਗੱਲ ਹੈ ਕਿ ਇਸ ਅੱਸੀ ਕਰੋੜ ਵੱਸੋਂ ਵਾਲੇ ਨਖਲਿਸਤਾਨ ਦੇਸ਼ ਲਈ ਇਕ ਵੀ ਪੁਰਸਕਾਰ ਨਹੀਂ। ਕੋਈ ਕਾਂਸੀ ਦਾ ਮੈਡਲ ਵੀ ਨਹੀਂ। ਬਿਲਕੁਲ ਖਾਲੀ ਹੱਥ ਵਾਪਸ
ਖਾਲੀ ਹੱਥ ਤਾਂ ਵਾਪਸ ਨਹੀਂ। ਹੱਥ ਤਾਂ ਭਰੇ ਹੋਏ ਸਨ।
ਉਹ ਕਿਵੇਂ?
ਦੋ ਹੱਥ ਹੀ ਭਰੇ ਹੋਏ ਨਹੀਂ ਸਨ। ਸਾਰੀਆਂ ਜੇਬਾਂ ਵੀ ਭਰੀਆਂ ਹੋਈਆਂ ਸਨ। ਭਾਰੇ ਬੈਗ ਵੀ। ਸੂਟ ਕੇਸ ਵੀ। ਬੈਂਡ ਹੋਲਡਲ ਵੀ ਤੂੜੇ ਪਏ ਸਨ। ਘੜੀਆਂ, ਕਪੜੇ, ਕੈਮਰੇ, ਵੀ.ਸੀ.ਆਰ. ਰੀਕਾਰਡਰ, ਫਰੀਜ਼ਰ, ਸਰੀਜ਼ਰ ਖਾਲੀ ਹੱਥ ਤਾਂ ਵਾਪਸ ਨਹੀਂ ਮੁੜੇ।
ਮੋਟਰ ਚਲ ਰਹੀ ਸੀ। ਖੂਹ ’ਚੋਂ ਨਿਕਲ ਕੇ ਚਾਂਦੀ ਰੰਗੇ ਪਾਣੀ ਦੀ ਧਾਰ ਚੁਬੱਚੇ `ਚ ਪੈਂਦੀ ਤੇ ਦੁਬੱਚੇ ਚੋਂ ਅਗਾਂਹ ਆਡ ਰਾਹੀਂ ਆਲੂਆਂ ਦੇ ਖੇਤ ਨੂੰ। ਆਡਾਂ ਚ ਪਾਣੀ ਮੋੜਦਾ ਨੌਕਰ ਇਕ ਪਲ ਸਾਹ ਲੈਣ ਲਈ ਰੁਕਿਆ ਤਾਂ ਕੋਲ ਖੜੇ ਸਰਦਾਰ ਜਗਰੂਪ ਸਿੰਘ ਨੇ ਕਿਹਾ, ਕਾਲਿਆ ਆਲੂ ਭਰ ਗਏ ਤਾਂ ਤੋਰੀਏ ਨੂੰ ਪਾਣੀ ਮੋੜ ਦੇਵੀਂ। ਮੈਂ ਰਤਾ ਟੂਰਨਾਮੈਂਟ ਦੇਖ ਆਵਾਂ ?
‘ਚੰਗਾ ਜੀ ਇਕ ਪਲ ਕਾਲਾ ਰੁਕਿਆ, ਨਹੀਂ ਤੇ ਰਾਤ ਨੂੰ ਪਾਣੀ ਲਾ ਲਈਏ। ਹੁਣ ਰਤਾ ਮੈਂ ਵੀ ਟੂਰਨਾਮੈਂਟ ਵੇਖ ਲਵਾਂ ਜੀਅ ਬੜਾ ਕਰਦਾ ਐ ਜੀ ਕਾਲਾ ਅੱਜ ਤੋਂ ਦਸ ਬਾਰਾਂ ਸਾਲ ਪਹਿਲਾਂ ਆਪਣੀ ਭਰ ਜੁਆਨੀ ਚ ਖੁਦ ਕਬੱਡੀ ਦਾ ਬੜਾ ਵਧੀਆ ਖਿਡਾਰੀ ਹੁੰਦਾ ਸੀ।
ਤੋਂ ਉਥੇ ਟੂਰਨਾਮੈਂਟ ’ਚ ਕੀ ਦੇਖਣਾ ਰਾਤ ਬਿਜਲੀ ਨਾ ਆਈ ਤਾਂ ਫਿਰ ਤੋਰੀਏ ਨੂੰ ਪਾਣੀ ਨਾ ਲੱਗਾ ਤਾਂ ਇਹਦਾ ਕੱਖ ਨਹੀਂ ਰਹਿਣਾ।
ਉਹ ਸਿਰ ਸੁੱਟ ਮੁੜ ਆਡਾਂ ‘ਚ ਪਾਣੀ ਮੋੜਨ ਲੱਗ ਪਿਆ। ਪਰ ਪਿੰਡ ਦੇ ਚੜ੍ਹਦੇ ਵੱਲ ਹੋ ਰਹੇ ਮੈਚਾਂ ਦੀ ਸਪੀਕਰ ਤੋਂ ਸੁਣਾਈ ਦੇ ਰਹੀ ਕੁਮੈਂਟਰੀ ਦੇ ਬੋਲ ਉਹਦੇ ਜ਼ਿਹਨ `ਚ ਹਥੌੜਿਆਂ ਵਾਂਗ ਵੱਜਦੇ ਰਹੇ ਤੇ ਉਹ ਆਪਣੀ ਬੇਬਸੀ ਤੇ ਕੁੜਦਾ ਰਿਹਾ।
ਸਵਾਲ
ਮੁੱਖ ਮੰਤਰੀ ਜਦੋਂ ਆਪਣੇ ਪਿੰਡ ਤੋਂ ਰਾਜਧਾਨੀ ਲਈ ਕੂਚ ਕਰਨ ਵਾਲੇ ਸਨ ਤਾਂ ਉਨ੍ਹਾਂ ਦੇ ਨੌਜਵਾਨ ਪੁੱਤਰ ਨੇ ਕਿਹਾ, ਪਿਤਾ ਜੀ, ਤੁਹਾਥੋਂ ਇਕ ਸਵਾਲ ਹੈ?”
“ਕਹਿ ਪੱਤਰ!”
“ਪਿਤਾ ਜੀ, ਤੁਸੀਂ ਪਿੰਡ ਵਿਚ ਇੰਨਾਂ ਵੱਡਾ ਹਸਪਤਾਲ ਖੁਲਵਾ ਦਿੱਤਾ ਹੈ, ਬੈਂਕ ਖੁਲੂਵਾ ਦਿੱਤਾ ਹੈ। ਇਸ ਲਈ ਲੋਕ ਤੁਹਾਡੀ ਬਹੁਤ ਤਾਰੀਫ ਕਰ ਰਹੇ ਹਨ। ਪਿੰਡ ਦੇ ਲੋਕ ਕਿੰਨੇ ਸਾਲਾਂ ਤੋਂ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰ ‘ਹਾਈ ਬਣਾ ਦੇਣ ਦੀ ਮੰਗ ਕਰ ਰਹੇ ਹਨ, ਪਰੰਤੂ ਤੁਸੀਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਮੈਂ ਜਦੋਂ ਵੀ ਪਿੰਡ ਆਉਂਦਾ ਹਾਂ, ਲੋਕ ਮੈਨੂੰ ਸਵਾਲ ਕਰਦੇ ਹਨ ਕਿ ਜੇਕਰ ਵਿਰੋਧੀ ਨੇਤਾ ਦੇ ਪਿੰਡ ਦਾ ਸਕੂਲ ਅਪਗ੍ਰੇਡ ਹੋ ਸਕਦਾ ਹੈ ਤਾਂ ਮੁੱਖ ਮੰਤਰੀ ਦੇ ਪਿੰਡ ਦਾ ਸਕੂਲ ਅਪਗ੍ਰੇਡ ਕਿਉਂ ਨਹੀਂ ਹੋ ਸਕਦਾ?”
ਆਪਣੀ ਗੱਲ ਪੂਰੀ ਕਰ ਉਸਨੇ ਉੱਤਰ ਲਈ ਆਪਣੀ ਨਿਗਾ ਪਿਤਾ ਦੇ ਚਿਹਰੇ ‘ਤੇ ਗੱਡ ਦਿੱਤੀ।
ਮੁੱਖ ਮੰਤਰੀ ਮੁਸਕਰਾਏ। ਉਨ੍ਹਾਂ ਆਪਣਾ ਚਿਹਰਾ ਉੱਪਰ ਉਠਾਇਆ ਅਤੇ ਕਿਹਾ, “ਪੁੱਤਰ, ਪਿੰਡ ਦਾ ਸਕੂਲ ਤਾਂ ਅੱਜ ਹੀ ਅਪਗ੍ਰੇਡ ਹੋ ਸਕਦਾ ਹੈ, ਪਰੰਤੂ ਸਵਾਲ ਇਹ ਹੈ ਕਿ ਜੇਕਰ ਪਿੰਡ ਦਾ ਸਕੂਲ ਮੈਟ੍ਰਿਕ ਤੱਕ ਦਾ ਹੋ ਗਿਆ ਤਾਂ ਫਿਰ ਆਪਣੇ ਇਤਨੇ ਵੱਡੇ ਫਾਰਮ ‘ਚ ਕੰਮ ਕਰਨ ਲਈ ਸਸਤੇ ਮਜ਼ਦੂਰ ਕਿੱਥੋਂ ਆਉਣਗੇ? ਸਾਡੇ ਪਸ਼ੂਆਂ ਦੀ ਦੇਖ ਭਾਲ ਕੌਣ ਕਰੇਗਾ? ਸਾਰੇ ਤਾਂ ਪੜ੍ਹ ਲਿਖ ਕੇ ਸ਼ਹਿਰ ਚਲੇ ਜਾਣਗੇ ਜਾਂ ਆਪਣੇ ਲਈ ਬੇਕਾਰ ਹੋ ਜਾਣਗੇ।”
ਪੁੱਤਰ ਚੁੱਪ ਹੋ ਗਿਆ ਸੀ।
ਸੱਚ
ਕਟਹਿਰਾ ਉਸ ਦੇ ਸੱਜੇ ਪਾਸੇ ਹੈ।
ਜੇ ਖੱਬੇ ਪਾਸੇ ਹੁੰਦਾ ਤਾਂ ਵੀ ਕੀ ਹੋਣਾ ਸੀ।
ਹੁਣੇ ਕੋਈ ਗ੍ਰੰਥ, ਕੋਈ ਗੀਤਾ, ਝੁਕਦੀ ਹੋਈ ਆਏਗੀ ਤੇ ਉਸ ਦਾ ਹੱਥ ਆਪਣੇ ਸਿਰ ਉਤੇ ਰਖ ਕੇ ਬੋਲੇਗੀ।
ਕਹਿ- “ਜੋ ਕਹਾਂਗਾ ਸੱਚ ਕਹਾਂਗਾ, ਤੇ ਉਸ ਤੋਂ ਸੱਚ ਆਖਿਆ ਜਾਣਾ ਹੈ…ਉਸਦੀ ਮਜਬੂਰੀ ਹੈ ਕਿ ਕੋਈ ਮਖੌਟਾ ਉਸ ਦੇ ਮੇਚ ਨਹੀਂ ਆਇਆ ਤੇ ਉਹ ਨੰਗੇ ਮੂੰਹ ਅਦਾਲਤ ਨੂੰ ਤੁਰ ਆਇਆ ਹੈ..ਉਸਨੇ ਜੋ ਕੁਝ ਆਖਣਾ ਸੀ ਆਖ ਗਿਆ ਹੈ।
ਨਿਆਂ ਦੀ ਕੁਰਸੀ ਤੇ ਬੈਠੀ, ਬੁੱਢੀ ਖਸਤਾ ਪੁਸਤਕ ਗਿਆਂਦੀ ਅਵਾਜ਼ ਵਿਚ ਕੁਝ ਬੋਲੀ ਹੈ।
ਨਿਆਂ-ਘਰ ਵਿਚ ਇਕ ਤਨਜ਼ੀਆ ਹਾਸਾ ਫੈਲ ਗਿਆ ਹੈ ਪਤਾ ਨਹੀਂ ਕੁਰਸੀਆਂ ਦੇ ਹੱਸਣ ਦੀ ਅਵਾਜ਼ ਹੈ ਜਾਂ ਕੁਰਸੀਆਂ ‘ਤੇ ਬੈਠੇ ਬੁਰਕਿਆਂ ਦੀ..
ਅਦਾਲਤ ਦੇ ਅਹਾਤੇ ਵਿਚ ਉੱਗ ਆਏ ਦਾ ਦੇਣ ਦਾ ਹੁਕਮ ਦੇ ਦਿੱਤਾ ਗਿਆ ਹੈ..ਆਦਮੀ ਨੇ ਨਿਆਂ ਘਰ ਦੀਆਂ ਕੰਧਾਂ ਨੂੰ ਜੋ ਕੁਝ ਆਖਿਆ ਸੀ। ਉਹ ਕੰਧਾਂ ਨੂੰ ਪਾੜ ਕੇ ਬਾਹਰ ਆ ਗੂੰਜਿਆ ਹੈ ਰੁੱਖਾਂ ਦਾ ਕੁਲਨਾਸ ਨਹੀਂ ਹੋ ਸਕਦਾ।
‘ਜੇਬ ਕਤਰਾ ਓ ਲੋਕੋ ਜੇਬ ਕਤਰਾ ਉਏ ਉਹਨੇ ਆਪਣੀ ਜੇਬ ਕੱਟ ਰਹੇ ਇਕ ਆਦਮੀ ਨੂੰ ਫੜਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉੱਥੇ ਖੜੇ ਲਗਭਗ ਹਰੇਕ ਆਦਮੀ ਨੇ ਥੱਪੜ ਮਾਰਨੇ, ਵਾਲ ਪੁੱਟਣੇ ਤੇ ਡੁੱਡੇ ਮਾਰਨੇ ਸ਼ੁਰੂ ਕਰ ਦਿੱਤੇ।
ਤੂੰ ਸਮਝ ਕੀ ਰੱਖਿਐ ਭੈਣ ਦੇ ਜੇ ਤੈਨੂੰ ਪੁਲੀਸ ਹਵਾਲੇ ਨਾ ਕੀਤਾ ਤਾਂ ਮੈਨੂੰ ਕੌਣ ਜਾਣੂ? ਉਹ ਜੇਬ ਕਤਰੇ ਨੂੰ ਕੁੱਟਦਾ ਹੋਇਆ ਨੇੜੇ ਹੀ ਠਾਣੇ `ਚ ਲਿਜਾ ਰਿਹਾ ਸੀ।
ਦੇਖੋ ਜਨਾਬ! ਏਸ ਜੇਬ ਕਤਰੇ ਨੇ ਮੇਰੀ ਜੇਬ ਕੱਟੀ ਏ ਏਨਾ ਸ਼ੁਕਰ ਮੈਂ ਪੈਸੇ ਬੋਚ ਲਏ ਨਹੀਂ ਤਾਂ ਉਹ ਠਾਣੇਦਾਰ ਸਾਹਿਬ ਨੂੰ ਕਹਿ ਰਿਹਾ ਸੀ।
ਤੂੰ ਛੱਡਦੇ ਇਹਨੂੰ ਮੈਂ ਹੁਣੇ ਸਿਖਾਉਨਾਂ ਗਰੀਬ ਲੋਕਾਂ ਦੀਆਂ ਜੇਬਾਂ ਕੱਟਣਾ ਇਹ। ਕਹਿੰਦਿਆਂ ਹੀ ਠਾਣੇਦਾਰ ਨੇ ਜੇਬ ਕਤਰੇ ਦੇ ਲੱਕ ਚ ਦਿਖਾਵੇ ਵਜੋਂ ਡੰਡਾ ਮਾਰਿਆ।
ਸਰਦਾਰ ਸਾਹਿਬ ਇਹਦੀ ਐਸੀ ਚਮੜੀ ਉਧੇੜ ਦਿਓ ਜਿਹੜਾ ਦਿਨਾਂ ਤੱਕ ਯਾਦ ਰੱਖੇ।
ਤੂੰ ਹੁਣ ਬੇ-ਫਿਕਰ ਰਹਿ ਤੇ ਜਾਹ ਜੇ ਇਹਨੂੰ ਸਾਲੇ ਨੂੰ ਮਿਰਚਾਂ ਵਾਲੀ ਬੋਰੀ ਵਿਚ ਪਾ ਕੇ ਨਾ ਕੁੱਟਿਆਂ ਤਾਂ ਠਾਣੇਦਾਰ ਨੇ ਉਹਦੇ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਨੇ ਕਿਹਾ। ਉਹ ਹੁਣ ਠਾਣੇ ਚੋਂ ਆ ਗਿਆ ਸੀ।
ਠਾਣੇਦਾਰ ਨੇ ਜੇਬ ਕਤਰੇ ਨੂੰ ਅੰਦਰ ਲਿਜਾਂਦਿਆਂ ਪੁੱਛਿਆ,ਕਿੰਨੇ ਬਣੇ ਨੇ ਤੜਕੇ ਦੇ ਹੁਣ ਤੱਕ?
‘ਜੀ ਸੌ ਕੁ ਰੁਪਈਆ ਬਣਿਐ ਦੋ ਜੇਬਾਂ ਕੱਟੀਆਂ ਸਨ।’
ਲਿਆ ਕੱਢ ਫੇਰ ਠਾਣੇਦਾਰ ਨੇ ਹੁਕਮ ਦਿੱਤਾ। ਸੌ ਰੁਪਏ ਜੇਬ ਕਤਰੇ ਤੋਂ ਫੜ ਲਏ। ਆਹ ਲੈ 25 ਰੁਪਏ ਨਾਲੇ ਮਾੜਾ ਜਾ ਚਲਾਕੀ ਨਾਲ ਕੰਮ ਕਰਿਆ ਕਰ! ਸਮਝਿਆ ਠਾਣੇ ਦਾਰ ਨੇ 75 ਰੁਪਏ ਆਪ ਰੱਖ ਕੇ ਉਹਨੂੰ ਨਸੀਹਤ ਦਿੰਦਿਆਂ ਕਿਹਾ।
ਆਹ ਤਾਂ ਜੀ ਸਾਲੇ ਨੂੰ ਪਤਾ ਨੀਂ ਕਿਵੇਂ ਪਤਾ ਲੱਗ ਗਿਆ ਤੂੰ ਮੈਂ ਤਾਂ ਚਲਾਕੀ ਈ ਵਰਤੀ ਸੀ ਜੇਬ ਕਤਰੇ ਨੇ ਹੱਸਦਿਆਂ ਕਿਹਾ।
ਚੰਗਾ ਆ ਪਿਛਲੀ ਕੰਧ ਟੱਪ ਕੇ ਆਪਣਾ ਸਮਾਨ ਬਦਲ ਆ ਹੁਣ ਦੂਜੇ ਅੱਡੇ ਤੇ ਜਾਈਂ ਕੋਈ ਮੋਟੀ ਜਿਹੀ ਸਾਮੀ ਨੂੰ ਹੱਥ ਪਾਈਂ। ਠਾਣੇਦਾਰ ਨੇ ਹੁਕਮ ਦਿੱਤਾ।
ਕੁਝ ਸਮੇਂ ਪਿੱਛੋਂ ਉਹ ਜੇਬ ਕਤਰਾ ਦੂਜੇ ਬੱਸ ਅੱਡੇ ਤੇ ਸਾਧੂ ਬਣਕੇ ਇਧਰ ਉਧਰ ਚੱਕਰ ਮਾਰਨ ਲੱਗ ਪਿਆ।
ਨੱਥੇ ਨੇ ਲੋਕਾਂ ਦਾ ਆਮ ਚਲਦਾ ਪੰਦਰਾਂ ਫੁਟ ਦਾ ਲੰਮਾ ਰਸਤਾ ਆਪਣੇ ਖੇਤ ਵਿਚ ਮਿਲਾਉਣ ਲਈ ਇੱਟਾਂ ਮੰਗਵਾਈਆਂ ਤੇ ਰਾਜ ਲਗਾ ਦਿੱਤੇ। ਲੋਕਾਂ ਨੇ ਰੌਲਾ ਪਾਇਆ ਕਿ ਰਸਤਾ ਨਾ ਬੰਦ ਕਰੇ। ਤਰਲੇ ਕੀਤੇ। ਪੈਰੀਂ ਪਏ ਲੋਕਾਂ, ਪਰ ਉਸ ਇਕ ਨਾ ਮੰਨੀ। ਨੱਥਾ ਬੜਾ ਮੰਨਿਆ ਹੋਇਆ ਧਾੜਵੀ ਸੀ। ਆਖਰ ਮੈਂ ਅੱਗੇ ਵਧਿਆ ਤੇ ਰਾਜਾਂ ਨੂੰ ਬੇਨਤੀ ਕੀਤੀ,
ਰਾਜ ਭਰਾਵੋ, ਵੀਰੋ ਇਹ ਸਾਡਾ ਰਸਤਾ ਮੱਲ ਰਿਹਾ ਹੈ। ਤੁਸੀਂ ਜਾਣ ਦੇ ਹੋ। ਕੰਮ ਕਰਨਾ ਛੱਡ ਦਿਉ। ਰਾਜ ਕਹਿਣ ਲਗੇ ਅਸਾਂ ਤਾਂ ਭਰਾਓ ਦਿਹਾੜੀ ਲਗਾਣੀ ਹੈ। ਸਾਨੂੰ ਰਸਤੇ ਨਾਲ ਕੋਈ ਵਾਸਤਾ ਨਹੀਂ ਤੇ ਉਹ ਕੰਮ ਕਰਦੇ ਗਏ ਕੰਧ ਉਸਾਰਨ ਦਾ।
ਪਈ ਦਿਹਾੜੀ ਤਾਂ ਉਹਨਾਂ ਰਾਜਾਂ ਵੀ ਲਗਾਈ ਸੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਾਇਆ ਸੀ। ਮੈਂ ਕਿਹਾ। ਰਾਜ ਨਿਰ ਉਤਰ ਮੇਰੇ ਵਲ ਵੇਖਦੇ ਰਹੇ।
ਪਾਰੋ ਸਿਰ ਉਤਲਾ ਘੜਾ ਥੱਲੇ ਰੱਖਦੀ ਹੋਈ ਪਤੀ ਦੇਵ ਵੱਲ ਵਧੀ। ਬਾਂਹ ਪਕੜੀ। ਨਬਜ਼ ਬਹੁਤ ਤੇਜ਼ ਚੱਲ ਰਹੀ ਸੀ। ਹੁਣ ਤਾਂ ਡਾਕਟਰ ਦੀ ਦਿੱਤੀ ਹੋਈ ਦਵਾਈ ਵੀ ਖਤਮ ਹੋ ਚੁੱਕੀ ਸੀ। ਉਸਨੂੰ ਆਪਣਾ ਤੇ ਬੱਚਿਆਂ ਦਾ ਭਵਿੱਖ ਧੁੰਦਲਾ ਧੁੰਦਲਾ ਵਿਖਾਈ ਦੇਣ ਲੱਗਾ ਕਿਉਂਕਿ ਰੋਜ਼ੀ ਕਮਾਉਣ ਦਾ ਇੱਕੋ ਇੱਕ ਸਾਧਨ ਉਸ ਦਾ ਪਤੀ ਹੀ ਸੀ ਜੋ ਕਿ ਮੰਜੇ ਤੇ ਪਿਆ ਮੌਤ ਨਾਲ ਸੰਘਰਸ਼ ਕਰ ਰਿਹਾ ਸੀ। ਜੋ ਚਾਰ ਪੈਸੇ ਜੋੜੇ ਹੋਏ ਸਨ, ਸਭ ਡਾਕਟਰ ਦੇ ਘਰ ਜਾ ਚੁਕੇ ਸਨ ਤੇ ਹੁਣ ਦਵਾਈ ਜੋਗੇ ਵੀ ਪੈਸੇ ਨਹੀਂ ਸਨ। ਉਸਦੀ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਉਸਦੇ ਪਤੀ ਨੂੰ ਜ਼ੋਰਾਂ ਦੀ ਉਲਟੀ ਆਈ ਤੇ ਨਾਲ ਹੀ ਖੂਨ ਵੀ। ਏਨੇ ਚਿਰ ਨੂੰ ਵੱਡਾ ਮੁੰਡਾ ਬੀਰਾ ਬਾਹਰੋਂ ਖੇਡਦਾ ਘਰ ਆਇਆ। ਪਿਉ ਦੀ ਇਹ ਹਾਲਤ ਵੇਖ ਕੇ ਉਸਨੇ ਮਾਂ ਨੂੰ ਪੁੱਛਿਆ ਮਾਂ! ਭਾਪਾ ਜੀ ਅਜੇ ਠੀਕ ਨਹੀਂ ਹੋਏ? ਡਾਕਟਰ ਤਾਂ ਕਹਿੰਦਾ ਸੀ ਪਈ ਤੇਰੇ ਭਾਪਾ ਜੀ ਨੂੰ ਹੋਰ ਦਵਾਈ ਦੇਣ ਨਾਲ ਆਰਾਮ ਆ ਜਾਵੇਗਾ। ਮਾਂ! ਕੀ ਤੂੰ ਹੋਰ ਦਵਾਈ ਨਹੀਂ ਲਿਆਈ? ਮਾਂ ਤੂੰ ਬੋਲਦੀ ਕਿਉਂ ਨਹੀਂ? ਬੱਚੇ ਦੀ ਇਸ ਤਰਸਯੋਗ ਹਾਲਤ ਨੂੰ ਵੇਖਕੇ ਮਾਂ ਦੀਆਂ ਆਂਦਰਾਂ ਦਾ ਰੁੱਗ ਭਰ ਆਇਆ। ਉਸਨੇ ਬੱਚੇ ਨੂੰ ਛਾਤੀ ਨਾਲ ਲਾਉਂਦਿਆਂ ਭਰੇ ਗਲੇ ਨਾਲ ਕਿਹਾ ‘ਤੇ ਰੇ ਭਾਪਾ ਜੀ ਛੇਤੀ ਹੀ ਠੀਕ ਹੋ ਜਾਣਗੇ। ਮੈਂ ਹੁਣੇ ਹੋਰ ਦਵਾਈ ਲਿਆਉਂਦੀ ਹਾਂ। ਕਹਿਣ ਨੂੰ ਤਾਂ ਪਾਰੋ ਕਹਿ ਗਈ ਪਰ ਹੁਣ ਦਵਾਈ ਲਈ ਪੈਸੇ ਕਿੱਥੋਂ ਲਿਆਵੇ? ਪਰ ਹੁਣ ਉਸਦੇ ਪੈਰ ਉਸ ਰਾਹ ਜਾ ਰਹੇ ਸਨ ਜੋ ਕਿ ਟਹਿਲੇ ਨੰਬਰਦਾਰ ਦੇ ਖੇਤ ਵਿਚ ਬਣੇ ਹੋਏ ਕੋਠੇ ਵੱਲ ਜਾਂਦਾ ਸੀ।