ਖੁਮਾਰੀ

by Jasmeet Kaur

ਜੀਵਨ ਜਦੋਂ ਪਹਿਲੀ ਵਾਰੀ ਮੈਨੂੰ ਮਿਲੀ ਤਾਂ ਉਹ ਆਪਣੇ ਨਸ਼ਈ ਪਤੀ ਤੋਂ ਬਹੁਤ ਦੁਖੀ ਸੀ। ਨਸ਼ਾ ਕਰਕੇ ਗਾਲਾਂ ਕੱਢਣੀਆਂ ਤੇ ਮਾਰਕੁਟਾਈ ਕਰਨੀ ਉਸ ਦਾ ਨਿੱਤ ਦਾ ਕੰਮ ਸੀ। ਕੁਝ ਦਿਨਾਂ ਬਾਅਦ ਹਰੇਕ ਦੇ ਮੂੰਹ ਤੇ ਇੱਕੋ ਗੱਲ ਸੀ ਕਿ ਜੀਵਨ ਦੇ ਪਤੀ ਨੇ ਸਾਰੇ ਨਸ਼ੇ ਛੱਡ ਦਿੱਤੇ ਹਨ। ਮੈਂ ਸੁੱਖ ਦਾ ਸਾਹ ਲਿਆ ਚਲੋ ਉਸ ਵਿਚਾਰੀ ਦਾ ਦੁਖ ਕੱਟਿਆ ਗਿਆ।
ਪ੍ਰੰਤੂ ਜਦੋਂ ਜੀਵਨ ਨੂੰ ਦੂਜੀ ਵਾਰੀ ਮਿਲੀ ਤਾਂ ਉਹ ਪਹਿਲਾਂ ਨਾਲੋਂ ਵੀ ਵਧੇਰੇ ਉਦਾਸ ਤੇ ਕਮਜ਼ੋਰ ਜਾਪੀ। ਮੈਂ ਕਿਹਾ, ‘ਸੁਣਿਆਂ ਤੇਰਾ ਪਤੀ ਤਾਂ ਹੁਣ ਠੀਕ ਠਾਕ ਹੈ ਪਰ ਤੇਰੀ ਹਾਲਤ ਤਾਂ ਪਹਿਲਾਂ ਨਾਲੋਂ ਵੀ ਭੈੜੀ ਹੈ।”
ਜੀਵਨ ਨੇ ਰੋਣ ਹਾਕੀ ਹੋ ਕੇ ਕਿਹਾ, ‘ਤੁਸੀਂ ਤਾਂ ਠੀ ਕਹੀ ਸੁਣਿਆ ਹੈ ਭੈਣ ਜੀ, ਪਰ।”
ਪਰ ਕੀ?”
ਹੁਣ ਉਹ ਸਾਡੇ ਵਲ ਉੱਕਾ ਹੀ ਧਿਆਨ ਨਹੀਂ ਦਿੰਦੇ।
‘ਭਲਾ, ਕਿਉਂ?”
‘‘ਸੰਤਾਂ ਤੋਂ ਨਾਮ ਲੈ ਕੇ ਉਨ੍ਹਾਂ ਦੇ ਚਰਨਾਂ ਵਿਚ ਹੀ ਰਮ ਗਏ ਹਨ। ਜਦੋਂ ਟੋਕਦੀ ਹਾਂ ਤਾਂ ਕਹਿੰਦੇ ਨੇ, ਮੋਹ ਮਾਇਆ ਛੱਡੇ ਬਿਨਾਂ ਮੁਕਤੀ ਨਹੀਂ ਹੋ ਸਕਦੀ। ਕੰਮ ਵਲ ਵੀ ਧਿਆਨ ਨਹੀਂ ਦਿੰਦੇ। ਬਸ ਲੈਕਚਰ ਸ਼ੁਰੂ ਹੋ ਜਾਂਦਾ ਹੈ ਭਗਵਾਨ ਅਸਲ ਕਮਾਈ ਤੇ ਨਾਮ ਦੀ ਹੈ ਅਗਲਾ ਜੀਵਨ ਸਵਾਰਨਾ ਹੈ ਕਿ ਨਹੀਂ। ਬਸ ਇਹੋ ਖੁਮਾਰੀ ਦਿਨ ਰਾਤ ਚੜੀ ਰਹਿੰਦੀ ਹੈ।

ਧਰਮ ਪਾਲ ਸਾਹਿਲ

You may also like