ਖਾਲੀ ਹੱਥ

by Jasmeet Kaur

ਸੋਚਿਆ ਸੀ। ਇਸ ਵਾਰ ਜ਼ਰੂਰ ਓਲੰਪਿਕ ਖੇਡਾਂ ਵਿਚ ਸਾਡੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਪਰ ਹੋਇਆ ਕੀ? ਏਨੀ ਵੱਡੀ ਖਿਡਾਰੀਆਂ ਦੀ ਪਲਟਨ।
ਖਿਡਾਰੀਆਂ ਨਾਲੋਂ ਅਧਿਕਾਰੀ ਹੋਰ ਵੀ ਵੱਧ।
ਕਿੰਨੀ ਸ਼ਰਮ ਦੀ ਗੱਲ ਹੈ ਕਿ ਇਸ ਅੱਸੀ ਕਰੋੜ ਵੱਸੋਂ ਵਾਲੇ ਨਖਲਿਸਤਾਨ ਦੇਸ਼ ਲਈ ਇਕ ਵੀ ਪੁਰਸਕਾਰ ਨਹੀਂ। ਕੋਈ ਕਾਂਸੀ ਦਾ ਮੈਡਲ ਵੀ ਨਹੀਂ। ਬਿਲਕੁਲ ਖਾਲੀ ਹੱਥ ਵਾਪਸ
ਖਾਲੀ ਹੱਥ ਤਾਂ ਵਾਪਸ ਨਹੀਂ। ਹੱਥ ਤਾਂ ਭਰੇ ਹੋਏ ਸਨ।
ਉਹ ਕਿਵੇਂ?
ਦੋ ਹੱਥ ਹੀ ਭਰੇ ਹੋਏ ਨਹੀਂ ਸਨ। ਸਾਰੀਆਂ ਜੇਬਾਂ ਵੀ ਭਰੀਆਂ ਹੋਈਆਂ ਸਨ। ਭਾਰੇ ਬੈਗ ਵੀ। ਸੂਟ ਕੇਸ ਵੀ। ਬੈਂਡ ਹੋਲਡਲ ਵੀ ਤੂੜੇ ਪਏ ਸਨ। ਘੜੀਆਂ, ਕਪੜੇ, ਕੈਮਰੇ, ਵੀ.ਸੀ.ਆਰ. ਰੀਕਾਰਡਰ, ਫਰੀਜ਼ਰ, ਸਰੀਜ਼ਰ ਖਾਲੀ ਹੱਥ ਤਾਂ ਵਾਪਸ ਨਹੀਂ ਮੁੜੇ।

ਹਮਦਰਦਵੀਰ ਨੌਸ਼ਹਿਰਵੀ

You may also like