ਪੁੱਤ ਦਾ

by Jasmeet Kaur

ਕਾਲੂ ਦੀ ਪਤਨੀ ਰਾਜੂ ਇਕ ਖਤਰਨਾਕ ਬੀਮਾਰੀ ਨਾਲ ਦੁਖੀ ਸੀ। ਇਲਾਜ ਵਾਸਤੇ ਡਾਕਟਰ ਨੇ 500 ਰੁਪਏ ਦਾ ਖਰਚ ਦੱਸਿਆ ਸੀ। ਕਾਲੂ ਨੇ ਪਤਨੀ ਦੀ ਜ਼ਿੰਦਗੀ ਦੀ ਖਾਤਰ ਕਈਆਂ ਕੋਲੋਂ ਹੱਥ ਪਸਾਰ ਕੇ ਉਧਾਰ ਮੰਗਿਆ ਪਰ ਉਧਾਰ ਲੈਣ ਵਾਸਤੇ ਵੀ ਤਾਂ ਪੱਲੇ ਕੁਝ ਹੋਣਾ ਚਾਹੀਦਾ ਹੈ।
ਇਸ ਕੁਝ ਦੀ ਪੂਰਤੀ 10 ਸਾਲ ਦੇ ਪੁੱਤਰ ਗੋਪੀ ਨੇ ਕਰ ਦਿੱਤੀ। ਜ਼ਿੰਮੀਂਦਾਰ ਬੋਲਿਆ, ਠੀਕ ਹੈ ਭਾਈ 500 ਰੁਪਏ ਲੈ ਜਾ ਤੇ ਗੋਪੀ ਨੂੰ ਇਕ ਸਾਲ ਲਈ ਸਾਡਾ ਨੌਕਰ ਪਾਲੀ ਲਾ ਦੇ।’ ਮਰਦਾ ਕੀ ਨਹੀਂ ਕਰਦਾ। ਮਾਂ ਦੀ ਜ਼ਿੰਦਗੀ ਦੀ ਕੀਮਤ ਗੋਪੀ ਨੇ ਸਕੂਲ ਛੱਡ ਕੇ ਜ਼ਿੰਮੀਂਦਾਰ ਦੀ ਨੌਕਰੀ ਕਰਕੇ ਚੁਕਾਈ।
ਪਰ ਮਾਸੂਮ ਬਾਲ ਹਿਰਦਾ ਮਾਲਕ ਦਾ ਕਠੋਰ ਅਨੁਸ਼ਾਸਨ, ਸਖਤ ਮਿਹਨਤ, ਭੁੱਖ ਪਿਆਸ ਤੇ ਬੇਕਾਰ ਦੀਆਂ ਘੁੜਕੀਆਂ ਸੁਣ ਕੇ ਬੇਚੈਨ ਹੋ ਗਿਆ। ਇਸ ਕੱਚੀ ਵੇਲ ਨੂੰ ਪਿਆਰ ਦੇ ਖਾਦ ਪਾਣੀ ਦੀ ਕਮੀ ਹੋ ਗਈ ਤੇ ਇਹ ਮੁਰਝਾ ਕੇ ਸੁੱਕਣ ਲੱਗੀ।
ਆਜ਼ਾਦੀ ਛੁਟਕਾਰਾ। ਕਿੰਨਾ ਸੁਹਣਾ ਸੁਪਨਾ ਹੈ। ਗੋਪੀ ਨੱਠ ਗਿਆ।
ਸ਼ਾਮ ਨੂੰ ਜ਼ਿਮੀਂਦਾਰ ਕੜਕਿਆ, “ਓਏ ਕਮੀਨੇ। ਕੱਢ ਬਾਹਰ ਉਹਨੂੰ। ਮੈਂ ਪੂਰੇ 500 ਗਿਣੇ ਸੀ। ਮੈਂ ਪੁਲੀਸ ਬੁਲਾ ਲਵਾਂਗਾ। ਕਾਲੂ ਚੁੱਪ ਚਾਪ ਰੋਂਦਾ ਰਿਹਾ। ਕਿਉਂਕਿ ਪੁੱਤ ਦਾ ਸੌਦਾ ਤਾਂ ਉਹਨੇ ਖੁਦ ਕੀਤਾ ਸੀ।
ਦੂਜੇ ਦਿਨ ਪਿੰਡ ਵਿਚ ਚਰਚਾ ਸੀ, ਗੋਪੀ ਨੂੰ ਜ਼ਿਮੀਂਦਾਰ ਨੇ ਅੰਦਰ ਡੱਕ ਰੱਖਿਆ ਹੈ।

ਸੌਦਾਇੰਦਰਾ ਬਾਂਸਲ

You may also like