‘‘ਤੇਰੇ ਫੈਸਲੇ ਲਈ ਤੈਨੂੰ ਮੁਬਾਰਕਾਂ ਪੀਤੀ, ਪਰ ਮੇਰਾ ਫੈਸਲਾ ਅਟੱਲ ਏ।”
‘‘ਪਿਆਰ ਤਾਂ ਪ੍ਰੀਤਮ ਮੈਂ ਵੀ ਤੈਨੂੰ ਬਹੁਤ ਕਰਦੀ ਹਾਂ, ਪਰ ਮੇਰੀ ਮਜ਼ਬੂਰੀ ਏ ਮੈਂ ਮਾਪਿਆਂ ਦੇ ਵਿਰੁੱਧ ਨਹੀਂ ਜਾ ਸਕਦੀ ਅਤੇ ਨਾ ਹੀ ਤੇਰੇ ਜਿਹਾ ਕਠੋਰ ਫੈਸਲਾ ਹੀ ਕਰ ਸਕਦੀ ਹਾਂ।”
‘‘ਤੇਰੇ ਬਿਨਾਂ ਜੀਣਾ ਮੇਰੇ ਲਈ ਕੋਈ ਅਰਥ ਵੀ ਤਾਂ ਨਹੀਂ ਰੱਖਦਾ।
“ਤੂੰ ਫੈਸਲੇ ਕਦੇ ਵੀ ਬਦਲਿਆ ਨਹੀਂ ਕਰਦਾ। ਪਰ ਇਹ ਕੰਮ ਮੇਰੇ ਸੌਹਰੀ ਜਾਣ ਤੋਂ ਇੱਕ ਦੋ ਦਿਨ ਪਿੱਛੋਂ ਕਰੀਂ। ਹਾਂ ਸੱਚ ਇੱਕ ਆਖਰੀ ਮੰਗ ਪੂਰੀ ਕਰੇਗਾ।”
“ਹਾਂ ਦੱਸ।”
ਜਿਹੜੀ ਮੈਂ ਆਪਣੇ ਨਾਮ ਲਿਖੇ ਵਾਲੀ ਰਿੰਗ ਤੈਨੂੰ ਦੇ ਕੇ ਪੁੱਠੀ ਰੀਤ ਚਲਾਈ ਸੀ, ਉਹ ਵਾਪਸ ਕਰਦੇ ਤਾਂ ਜੋ ਤੇਰੇ ਪਿੱਛੋਂ ਕੋਈ ਉਸ ਦਾ ਨਜਾਇਜ ਫਾਇਦਾ ਨਾ ਉਠਾ ਸਕੇ।
ਚੰਗਾ ਯਾਦ ਕਰਵਾ ਤਾ, ਉਹ ਤਾਂ ਮੈਂ ਭੁੱਲ ਹੀ ਗਿਆ ਸੀ। ਐਹ ਲੈ ਫੜ ਆਪਣੀ ਰਿੰਗ।”
‘‘ਗੁੱਸਾ ਤਾਂ ਨੀ ਕੀਤਾ।
“ਇਹ ਤਾਂ ਖੁਸ਼ੀ ਵਾਲੀ ਗੱਲ ਏ, ਹੁਣ ਮੈਨੂੰ ਮਰਨ ਦੀ ਵੀ ਕਾਹਲ ਨਹੀਂ ਰਹੀ। ਕਿਸੇ ਸਿੱਧੀ ਰਿੰਗ-ਰੀਤ ਵਾਲੀ ਨੂੰ ਪਰਖ ਕੇ ਵੇਖ ਲੈਣਾ ਚਾਹੁੰਦਾ ਹਾਂ। ਸਾਇਦ ਉਹ ਰਿੰਗ ਨਾਲੋਂ ਜਿੰਦਗੀ ਨੂੰ ਕੀਮਤੀ ਸਮਝਦੀ ਹੋਵੇ।
Minni Kahaniyan
ਭੂਤ
ਕੁਝ ਕਹਿੰਦੇ ਉਹ ਮਰ ਗਿਆ ਸੀ…ਕੁਝ ਕਹਿੰਦੇ ਮਾਰ ਦਿੱਤਾ ਗਿਆ ਸੀ…ਸਰਕਾਰੀ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ ਕਿ ਉਸਨੇ ਆਤਮਘਾਤ ਕਰ ਲਿਆ ਹੈ…..!
ਅੱਜ ਇਸ ਬਸਤੀ ’ਚ ਇਕ ਅਜੀਬ ਜਿਹਾ ਸ਼ੋਰ ਹੈ….ਕੋਈ ਕਹਿੰਦਾ ਹੈ ਉਸਦਾ ਸਿਵਾ ਜਾਗ ਪਿਆ ਹੈ…..ਉਹ ਅੱਜ ਰਾਤੀਂ ਬਸਤੀ ’ਚ ਹੋਕਾ ਦਿੰਦਾ ਰਿਹਾ….ਲੋਕੋ ਜਾਗੋ…..ਲੋਕੋ ਜਾਗੋ……ਡਾਕੂ ਤੁਹਾਡਾ ਮਾਲ ਲੁਟ ਰਹੇ ਨੇ…..!
ਅੱਗ ਦੇ ਭਬੂਕੇ ਵਾਂਗ ਇਹ ਗੱਲ ਸਾਰੇ ਫੈਲ ਗਈ….
‘ਨਹੀਂ….ਨਹੀਂ…ਉਹ ਭੂਤ ਹੈ….।” ਉਹ ਕਹਿੰਦੇ ਹਨ…. ‘ਤੁਹਾਨੂੰ ਚੰਬੜ ਜਾਏਗਾ…ਕਦੀ ਉਮਰ ’ਚ ਆਤਮਘਾਤ ਕਰ ਲੈਣ ਵਾਲਾ ਭੂਤਾਂ ਦੀ ਜੂਨ ਹੀ ਪੈਂਦਾ ਹੈ….
ਕੋਈ ਸਾਇੰਸ ਦਾ ਪੜਾਕੂ ਕਹਿੰਦਾ ਹੈ ਕਿ ….ਇਹ ਤਾਂ ਉਸਦੀਆਂ ਹੱਡੀਆਂ ਦਾ ਫਾਸਫੋਰਸ ਚਮਕ ਰਿਹਾ ਹੈ…
…ਪਰ ਫਾਟਕ ਤੇ ਲਾਲਟੈਨ ਤਾਂ ਅਜ ਫਿਰ ਲਾਲ ਰੰਗ ਦੇ ਪਾਸੇ ਵਾਲੀ ਹੈ…..
ਉਹ ਵੀ ਕਿਧਰੇ ਨਜ਼ਰ ਨਹੀਂ ਆਉਂਦਾ…ਜੋ ਕਹਿੰਦਾ ਹੁੰਦਾ ਸੀ…ਲਾਲ ਰੰਗ ਤਾਂ ਲਹੂ ਦਾ ਹੁੰਦਾ ਹੈ….ਲਹੂ ਜੋ ਕਿਸੇ ਦਾ ਵਹਾਇਆ ਜਾਂਦਾ ਹੈ ਜਾਂ ਕਿਸੇ ਲਈ ਵਹਾਇਆ ਜਾਂਦਾ ਹੈ.ਖੂਨ ਖੂਨ ’ਚ ਫਰਕ ਹੁੰਦਾ ਹੈ….ਖੂਨ ਦਾ ਰੰਗ ਪੀਲਾ ਵੀ ਹੁੰਦਾ ਹੈ….ਲਾਲ ਵੀ……
ਉਸ ਦੀਆਂ ਮੱਥੇ ਵਿਚਲੀਆਂ ਤਿਊੜੀਆਂ ਦਾ ਖੂਨ ਉਸਦੀਆਂ ਅੱਖਾਂ ‘ਚ ਉਤਰ ਆਇਆ ਸੀ….. ਪਤਾ ਨਹੀਂ ਉਹ ਸੱਚਮੁਚ ਹੀ ਭੂਤ ਸੀ…ਇਸ ਬਸਤੀ ਦੀਆਂ ਅੱਖਾਂ ‘ਚੋਂ ਖੂਨ ਖੌਲ ਰਿਹਾ ਸੀ…..ਪਤਾ ਨਹੀਂ ਕਿਉਂ ਇਸ ਬਸਤੀ ਦੇ ਸਾਰੇ ਹੱਥ ਲਾਲ ਸਨ….ਉਸਦਾ ਚਿਹਰਾ ਲਾਲ ਸੀ…
ਅਕਤੂਬਰ 1972
ਸੀਤਾ ਰਾਣੀ ਨੂੰ ਉਸਦੇ ਸੋਹਰਿਆਂ ਨੇ ਦੁਸ਼ਨ ਲਾਕੇ ਘਰੋਂ ਕੱਢ ਦਿੱਤਾ ਸੀ। ਘਰੋਂ ਨਿਕਲਕੇ ਵੀ ਉਸ ਲਈ ਬੜੇ ਸਹਾਰੇ ਸਨ। ਮਾਪਿਆਂ ਦਾ ਚੰਗਾ ਘਰ ਸੀ। ਸਰਦੇ ਪੁਜਦੇ ਭਾਈ ਸਨ ਜਿਨਾਂ ਦੀਆਂ ਕਲਾਈਆਂ ਉਤੇ ਉਹ ਰਕਸ਼ਾ-ਬੰਧਨ ਬੰਣਿਆਂ ਕਰਦੀ ਸੀ। ਪਰ ਉਸ ਨੇ ਆਪਣਾ ਸਹਾਰਾ ਆਪ ਬਣਨ ਦਾ ਫੈਸਲਾ ਕਰ ਲਿਆ ਸੀ। ਉਹ ਚੰਗੀ ਵਿੱਦਿਆ ਪ੍ਰਾਪਤ ਕਰਕੇ ਸਕੂਲ ਵਿੱਚ ਸਾਇੰਸ ਮਿਸਟਰੈਸ ਲੱਗੀ ਹੋਈ ਸੀ।
ਉਹ ਕਰਾਏ ਦਾ ਕਮਰਾ ਲੈ ਕੇ ਉਸੇ ਪਿੰਡ ਵਿੱਚ ਰਹਿਣ ਲੱਗ ਗਈ ਸੀ ਜਿੱਥੇ ਉਹ ਪੜ੍ਹਾਉਂਦੀ ਸੀ। ਉਸ ਨੇ ਪਿੰਡ ਦੀ ਇੱਕ ਵਿਧਵਾ ਜਨਾਨੀ ਨੂੰ ਘਰ ਦੇ ਕੰਮਾਂ ਲਈ ਅਤੇ ਆਪਣੇ ਦਿਲ ਪਰਚਾਵੇ ਲਈ ਨੌਕਰੀ ਉੱਤੇ ਰੱਖ ਲਿਆ ਸੀ। ਘਰ ਦੇ ਖਲਜਗਣ ਵਿੱਚੋਂ ਨਿੱਕਲ ਕੇ, ਉਹ ਸ਼ਾਂਤ ਅਤੇ ਸਹਿਯੋਗ ਦੇ ਵਾਤਾਵਰਣ ਵਿੱਚ ਪੁੱਜ ਗਈ ਸੀ। ਉਹ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਨਾਲ ਆਰਥਕ ਮਦਦ ਵੀ ਕਰਨ ਲੱਗ ਗਈ ਸੀ। ਉਸਦੇ ਸੁਭਾ ਵਿੱਚ ਪਿਆਰ, ਮਿਠਾਸ ਅਤੇ ਹਲੀਮੀ ਵਰਗੇ ਮਹਾਨ ਗੁਣ ਸਥਾਪਤ ਹੋ ਗਏ ਸਨ ਅਤੇ ਮੁਸ਼ਕਰਾਹਟ ਉਸ ਦਾ ਸਦੀਵੀ ਗਹਿਣਾ ਬਣ ਗਈ ਸੀ।
ਸਕੂਲ ਦਾ ਸਾਰਾ ਸਟਾਫ ਉਸਦੀ ਕਦਰ ਕਰਦਾ ਸੀ ਅਤੇ ਪਿੰਡ ਦੀਆਂ ਦੁਖੀ ਜਨਾਨੀਆਂ ਦਾ ਤਾਂ ਉਹ ਜੀਵਨ ਸਹਾਰਾ ਹੀ ਬਣ ਗਈ ਸੀ। ਉਸ ਨੂੰ ਹੁਣ ਕੰਮਾਂ ਵਿੱਚ ਵਿਹਲ ਬਾਰੇ ਸੋਚਣ ਦੀ ਵੀ ਵਿਹਲ ਨਹੀਂ ਸੀ।
ਉਹ ਸਕੂਲ ਜਾਣ ਲਈ ਕਾਹਲੀ ਕਾਹਲੀ ਤਿਆਰ ਹੋ ਰਹੀ ਸੀ। ਉਸ ਦੀ ਮਾਈ ਆਪਣੇ ਪੇਕੇ ਗਈ ਹੋਣ ਕਰਕੇ ਅੱਜ ਰੋਟੀ ਵੀ ਉਸ ਨੂੰ ਆਪ ਹੀ ਬਣਾਉਣੀ ਪਈ।
ਸੀ।
ਉਸ ਦੇ ਬੂਹੇ ਉੱਤੇ ਦਸਤਕ ਹੋਈ। ਜਦ ਉਸ ਨੇ ਬੂਹਾ ਖੋਲਿਆ ਤਾਂ ਸਿਰ ਝੁਕਾਈ ਉਸ ਦਾ ਪਤੀ ਖੜ੍ਹਾ ਸੀ।
“ਮੈਂ ਅਗਣ ਪਿਖਿਆ ਦੇਣ, ਆਇਆ ਹਾਂ।” ‘ਜੀ ਆਇਆਂ ਨੂੰ ਮੇਰੇ ਰਾਮ, ਭੀਲਣੀ ਦੀ ਯਾਦ ਤਾਂ ਆਈ।” ਉਸਨੇ ਮੁਸ਼ਕਰਾਕੇ ਪਤੀ ਦਾ ਸਵਾਗਤ ਕੀਤਾ।
ਸ਼ਹਿਰ ਵਿੱਚ ਸਕੂਟਰ ਉਤੇ ਜਾ ਰਹੀ ਅੱਧਖੜ ਜਿਹੀ ਜੋੜੀ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਸੀ। ਲੋਕਾਂ ਨੇ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਪਤੀ ਦੇ ਵਧੇਰੇ ਸੱਟਾਂ ਸਨ ਪਰ ਉਹ ਹੋਸ਼ ਵਿੱਚ ਸੀ। ਪਤਨੀ ਘੱਟ ਸੱਟਾਂ ਨਾਲ ਵੀ ਬੇਹੋਸ਼ ਸੀ।
ਡਾਕਟਰਾਂ ਨੇ ਮੁਢਲੀ ਸਹਾਇਤਾ ਦੇਕੇ ਦੋਵਾਂ ਦੇ ਪਟੀਆਂ ਕਰਕੇ ਇਲਾਜ ਆਰੰਭ ਕਰ ਦਿੱਤਾ ਸੀ।ਰਿਸਤੇਦਾਰ ਅਤੇ ਜਾਣ ਪਹਿਚਾਣ ਵਾਲੇ ਹਸਪਤਾਲ ਵਿੱਚ ਇਕੱਠੇ ਹੋ ਰਹੇ ਸਨ।
‘ਮੇਰੀ ਘਰ ਵਾਲੀ ਦਾ ਕੀ ਹਾਲ ਏ?? ਪਤੀ ਨੂੰ ਆਪਣੇ ਨਾਲੋਂ ਪਤਨੀ ਦਾ ਵਧੇਰੇ ਫਿਕਰ ਸੀ।
‘ਉਹ ਠੀਕ ਏ, ਤੁਸੀਂ ਚੁੱਪ ਰਹੋ। ਨਰਸ ਨੇ ਨਸੀਹਤ ਕੀਤੀ।
‘ਮੈਨੂੰ ਕੁਝ ਨੀ ਹੁੰਦਾ ਤੁਸੀਂ ਉਸ ਦਾ ਫਿਕਰ ਕਰੋ। ਪਤੀ ਦਾ ਪਤਨੀ ਵੱਲ ਹੀ ਧਿਆਨ ਸੀ।
‘ਉਸ ਨੂੰ ਹੋਸ਼ ਆ ਗਈ ਏ, ਉਹ ਠੀਕ ਏ।” ਦੂਜੀ ਨਰਸ ਨੇ ਆਉਂਦਿਆਂ ਹੀ ਤਸੱਲੀ ਕਰਾ ਦਿੱਤੀ ਸੀ।
“ਉਸ ਨੂੰ ਦੱਸ ਦਿਓ, ਮੈਂ ਠੀਕ ਹਾਂ, ਮੇਰਾ ਫਿਕਰ ਨਾ ਕਰੇ। ਪਤੀ ਨੇ ਦਰਦ ਵਿੱਚ ਚੀਸ ਵੱਟਕੇ ਅੱਖਾਂ ਮੀਟ ਲਈਆਂ। ਪਤੀ ਨੇ ਅੱਖਾਂ ਖੋਲਕੇ ਆਸੇ ਪਾਸੇ ਵੇਖਿਆ, ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ।
‘ਚੰਗਾ ਫਿਰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀਂ, ਤੇ ਨਾਲੇ ਜਮੀਨ ਠੇਕੇ ਚੜ੍ਹਾ ਦਿਓ।” ਉਹ ਪਰਾਈਆਂ ਪੀੜਾਂ ਵਿੱਚ ਪੀੜ ਮੁਕਤ ਹੋ ਗਿਆ।
ਰਾਗੀ ਸ਼ਾਂਤ ਸਿੰਘ ਬੜੇ ਬੇਚੈਨ ਸਨ। ਦੁਪਹਿਰ ਵੇਲੇ ਜਦ ਉਹ ਘਰ ਆਰਾਮ ਕਰ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਕਿੱਲੀ ਨਾਲ ਟੰਗੀ ਕਮੀਜ਼ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਲਿਆ ਸੀ। ਸਾਰੇ ਪਰਿਵਾਰ ਤੋਂ ਪੁੱਛਿਆ ਗਿਆ ਪਰ ਨੋਟ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ।
ਘਰ ਵਿੱਚ ਜਦ ਨੋਟ ਬਾਰੇ ਰੌਲਾ ਪਿਆ ਹੋਇਆ ਸੀ ਤਾਂ ਰਾਗੀ ਦਾ ਦਸ ਸਾਲ ਦਾ ਲੜਕਾ ਘਰ ਵਿਚ ਦਾਖਲ ਹੋਇਆ। ਉਹ ਕੀਰਤਨ ਹੁੰਦੇ ਸਮੇਂ ਟੱਲੀਆਂ ਵਜਾਇਆ ਕਰਦਾ ਸੀ ਅਤੇ ਕੀਰਤਨ ਦੀਆਂ ਸਾਖੀਆਂ ਨੂੰ ਬੜੇ ਧਿਆਨ ਨਾਲ ਸੁਣਿਆ ਕਰਦਾ ਸੀ। ਪਿਤਾ ਨੇ ਨੋਟ ਬਾਰੇ ਲੜਕੇ ਤੋਂ ਵੀ ਪੁੱਛਿਆ।
“ਹਾਂ ਪਿਤਾ ਜੀ ਉਹ ਨੋਟ ਮੈਂ ਹੀ ਲੈ ਕੇ ਗਿਆ ਸੀ। ਆਪਜੀ ਵੀ ਬੜੇ ਖੁਸ਼ ਹੋਵੋਗੇ ਕਿ ਮੈਂ ਅੱਜ ਬਹੁਤ ਹੀ ਵੱਡਾ ਪਰ-ਉਪਕਾਰ ਦਾ ਕੰਮ ਕਰਕੇ ਆਇਆ ਹਾਂ। ਉਨ੍ਹਾਂ ਸਾਰੇ ਰੁਪਿਆਂ ਨਾਲ ਮੈਂ ਬਹੁਤ ਸਾਰੇ ਕੋਹੜੀਆਂ ਨੂੰ ਭੋਜਨ ਛਕਾ ਦਿੱਤਾ ਏ ਤੇ
…….)
ਉਸ ਦੇ ਮੂੰਹ ਉੱਤੇ ਇੱਕ ਜੋਰ ਦੀ ਥੱਪੜ ਵੱਜਿਆ, “ਇਹ ਤੂੰ ਕੀ ਮੂਰਖਤਾ ਕੀਤੀ ਏ, ਚੋਰ ਕਿਤੋਂ ਦਾ।”
‘‘ਪਰ ਪਿਤਾ ਜੀ ਮੈਂ ਤਾਂ ਸੱਚਾ-ਸੌਦਾ ਕੀਤਾ ਏ।”
ਵੱਡੇ ਸਰਦਾਰ ਜੋਰਾਵਰ ਸਿੰਘ ਦੇ ਘਰ ਕੁੜੀਆਂ ਦੀ ਭਰਮਾਰ ਸੀ। ਉੱਚੀਆਂ ਕੰਧਾਂ ਵਾਲੀ ਹਵੇਲੀ ਉਨ੍ਹਾਂ ਦੀ ਦੁਨੀਆ ਸੀ। ਆਸੇ ਪਾਸੇ ਸਖਤ ਪਹਿਰਾ ਸੀ ਅਤੇ ਬਾਹਰਲੀ ਹਵਾ ਉਨ੍ਹਾਂ ਲਈ ਵਰਜਤ ਫਲ ਸੀ।
ਆਪਣੇ ਪਿਤਾ ਦੀ ਰੀਸ ਕਰਦਿਆਂ ਕੁੜੀਆਂ ਨੇ ਆਪਣੀ ਪਸੰਦ ਦੇ ਕੁੱਤੇ ਪਾਲੇ ਹੋਏ ਸਨ। ਕੁੱਤਿਆਂ ਦੀਆਂ ਨਸਲਾਂ ਅਤੇ ਉਨ੍ਹਾਂ ਦੇ ਕੱਦ, ਕੁੜੀਆਂ ਦੀਆਂ ਉਮਰਾਂ ਅਨੁਸਾਰ ਹੋਇਆ ਕਰਦੇ ਸਨ। ਛੋਟੀਆਂ ਬੇਬੀਆਂ ਚਿੱਟੇ ਪੱਪੀ ਹੀ ਰੱਖਦੀਆਂ ਸਨ। ਉਹ ਆਮ ਕੁੱਤਿਆਂ ਨਾਲ ਖੇਡਦੀਆਂ, ਕਦੇ ਪਿਆਰ ਕਰਦੀਆਂ ਅਤੇ ਕਦੇ ਸਖਤ ਗਲਤੀ ਦੀ ਸਜਾ ਸੰਗਲੀ ਵਿੱਚ ਹੀ ਬਦਲ ਦਿੰਦੀਆਂ ਸਨ। ਉਨ੍ਹਾਂ ਦੀਆਂ ਗੱਲਾਂ ਦਾ ਕੁੱਤਿਆਂ ਦੀਆਂ ਆਦਤਾਂ ਦੀ ਵਿਆਖਿਆ ਹੀ ਹੁੰਦੀ।
‘ਮੁੰਡਿਆਂ ਨੂੰ ਕੁੜੀਆਂ ਕੁੱਤਿਆਂ ਵਾਂਗ ਹੀ ਤਾਂ ਪਾਲਦੀਆਂ ਹਨ। ਪਹਿਲੀ ਕੁੜੀ ਬੋਲੀ।
‘ਕਈ ਕੁੱਤੇ ਵੀ ਮੁੰਡਿਆਂ ਵਾਲੇਨਖਰੇ ਕਰਨ ਲੱਗ ਜਾਂਦੇ ਹਨ। ਦੂਜੀ ਦਾ ਵਿਚਾਰ ਸੀ।
‘ਆਪਣੇ ਘਰ ਕੁੱਤੇ ਅਤੇ ਮੁੰਡੇ ਦਾ ਫਰਕ ਹੀ ਕਿਹੜਾ ਰਹਿ ਗਿਆ ਏ’ ਤੀਜੀ ਨੇ ਆਪਣੇ ਦੁਖੀ ਦਿਲ ਦੀ ਭੜਾਸ ਕੱਢੀ।
“ਮੁੰਡਾ ਤਾਂ ਮੁੰਡਾ ਹੀ ਹੁੰਦਾ ਏ। ਉਹ ਵੱਢਦਾ ਨਹੀਂ ਅਤੇ ਨਾ ਹੀ ਭੌਕਦਾ ਏ। ਉਸ ਨੂੰ ਮਨੁੱਖੀ ਪਿਆਰ ਦਾ ਵੱਲ ਵੀ ਹੁੰਦਾ ਏ।” ਚੌਥੀ ਦਾ ਤਜਰਬਾ ਬੋਲਿਆ।
ਸਾਰੀ ਹਵੇਲੀ ਵਿੱਚ ਚੁੱਪ ਚਾਂਦ ਹੋ ਗਈ। ਵੱਡਾ ਸਰਦਾਰ ਆਪਣੇ ਸਧਾਰਨ ਮੁੰਡਿਆਂ ਅਤੇ ਦਰਸ਼ਨੀ ਕੁੱਤਿਆਂ ਨਾਲ ਸ਼ਿਕਾਰ ਤੋਂ ਵਾਪਸ ਆ ਗਿਆ ਸੀ। ਲਹੂ ਲੁਹਾਣ ਹਰਨੀਆਂ ਦੇ ਸ਼ਿਕਾਰ ਨੂੰ ਅੰਦਰ ਭੇਜਕੇ ਪਾਲਤੂ ਕੁੱਤਿਆਂ ਨੂੰ ਸੰਗਲੀਆਂ ਪਾਈਆਂ ਜਾ ਰਹੀਆਂ ਸਨ।
ਗੁਰਮੁੱਖ ਸਿੰਘ ਪੱਗ ਬੰਨ੍ਹਕੇ ਕੱਪੜੇ ਪਾ ਰਿਹਾ ਸੀ। ਉਹ ਅੱਜ ਜਾਣ ਲਈ ਕੁੱਝ ਕਾਹਲ ਵਿੱਚ ਸੀ। ਉਹ ਦਫਤਰ ਵਿੱਚ ਕੁਝ ਸਮਾਂ ਪਹਿਲਾਂ ਪਹੁੰਚ ਕੇ ਸਭ ਕੁਝ ਠੀਕ ਠਾਕ ਕਰਨਾ ਚਾਹੁੰਦਾ ਸੀ ਤਾਂ ਜੋ ਚੰਡੀਗੜ੍ਹ ਤੋਂ ਆਉਣ ਵਾਲੇ ਅਫਸਰ ਉੱਤੇ ਚੰਗਾ ਪ੍ਰਭਾਵ ਪੈ ਸਕੇ।
ਆਉਣ ਵਾਲਾ ਅਫਸਰ ਉਸ ਦੇ ਸਦਾ ਕੰਮ ਆਉਂਦਾ ਰਹਿੰਦਾ ਸੀ। ਉਸ ਦੇ ਕਈ ਨਜਾਇਜ ਕੰਮਾਂ ਨੂੰ ਵੀ ਸਹਿਜੇ ਹੀ ਕਰਵਾ ਦਿੰਦਾ ਸੀ। ਮੁੱਖ ਦਫਤਰ ਦੀ ਹਰ ਪੁੱਠੀ ਸਿੱਧੀ ਸੂਚਨਾ ਉਸ ਨੂੰ ਸਮੇਂ ਸਿਰ ਮਿਲਦੀ ਰਹਿੰਦੀ ਸੀ। ਕੀ ਹੋਇਆ ਜੇ ਅਫਸਰ ਕੁਝ ਲਾਲਚੀ ਸੀ ਅਤੇ ਖਾਣ ਪੀਣ ਨਾਲ ਹੋਰ ਵੀ ਕਈ ਗੁੱਝੀਆਂ ਚੀਜਾਂ ਦਾ ਸ਼ੌਕ ਰੱਖਦਾ ਸੀ। ਪਰ ਸਰੂਪ ਵਲੋਂ ਤਾਂ ਉਹ ਪੂਰਨ ਸਿੱਖ ਸੀ।
ਗੁਰ-ਸਿੱਖ ਵਿੱਚ ਉਸਦੀ ਸ਼ਰਧਾ ਅਡੋਲ ਸੀ। ISHARO5
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪੈ ਜਾਣ ਪਿੱਛੋਂ, ਮਨਮੋਹਕ ਕੀਰਤਨ ਹੋ ਰਿਹਾ ਸੀ। ਸਾਰੀ ਸੰਗਤ ਅਨੰਦ ਵਿੱਚ ਝੂਮ ਰਹੀ ਸੀ। ਘਰ ਵਾਲਾ ਪ੍ਰੇਮੀ ਉਸ ਦਾਤੇ ਦਾ ਲੱਖ ਲੱਖ ਸ਼ੁਕਰ ਕਰ ਰਿਹਾ ਸੀ, ਜਿਸ ਨੇ ਪੁੱਤਰ ਦੀ ਦਾਤ ਬਖਸ਼ ਕੇ ਅੱਜ ਸੰਗਤ ਦੇ ਜੋੜੇ ਝਾੜਣ ਦਾ ਮੌਕਾ ਦਿੱਤਾ ਸੀ।
ਰਸ ਭਿੰਨਾ ਕੀਰਤਨ ਚਲ ਰਿਹਾ ਸੀ। ਸ਼ਬਦ ਦੀ ਧਾਰਨਾ ਪਕੇ ਰਾਗੀ ਸਿੰਘ ਦਸ ਰਿਹਾ ਸੀ ਕਿ ਅੰਮ੍ਰਿਤਦਾਤ ਛਕਕੇ ਸਭ ਦੁੱਖਾਂ, ਕਲੇਸ਼ਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗੁਰੂ ਵਾਲੇ ਹੋਕੇ ਸਭ ਦਾਤਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਕਾਮ, ਕਰੋਧ, ਲੋਭ, ਮੋਹ, ਹੰਕਾਰ ਜਿਹੇ ਵੈਰੀਆਂ ਨੂੰ ਮੁੱਠੀ ਵਿੱਚ ਬੰਦ ਕੀਤਾ ਜਾ ਸਕਦਾ ਹੈ।
ਕੀਰਤਨ ਸਮਾਪਤ ਕਰਦਿਆਂ ਹੀ ਰਾਗੀਆਂ ਨੇ ਨੋਟਾਂ ਸਮੇਤ ਬਾਜੇ ਬੰਨ ਲਏ ਸਨ। ਅਰਦਾਸ ਅਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਦੇ ਲੜ ਲਾਉਣ ਵਾਲੇ ਗੁਰੂ ਤੋਂ ਪੱਲਾ ਝਾੜਕੇ ਕਾਰ ਵਿੱਚ ਜਾ ਬੈਠੇ ਸਨ।
ਨਵਪ੍ਰੀਤ ਦੇ ਸਕੂਟਰ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਕਿਸੇ ਕਾਰ ਵਾਲੇ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਸਮੇਂ ਸਿਰ ਪਹੁੰਚ ਜਾਣ ਕਰਕੇ ਉਹ ਬਚ ਤਾਂ ਗਿਆ ਸੀ ਪਰ ਉਸਦੀਆਂ ਦੇਵੇਂ ਲੱਤਾਂ ਬੁਰੀ ਤਰ੍ਹਾਂ ਫਿਸ ਜਾਣ ਕਰਕੇ ਕੱਟਣੀਆਂ ਪਈਆਂ ਸਨ।
ਉਸ ਦੀ ਨੌਜਵਾਨ ਅਤੇ ਖੂਬਸੂਰਤ ਪਤਨੀ ਆਪਣੇ ਅਪਾਹਜ ਪਤੀ ਨੂੰ ਵੇਖ ਕੇ ਅਸਹਿ ਪੀੜ ਨਾਲ ਤੜਫ ਉੱਠੀ ਸੀ। ਉਹ ਸੇਵਾ ਕਰਦੀ ਸੋਚਾਂ ਵਿੱਚ ਉਲਝ ਜਾਂਦੀ ਸੀ ਅਤੇ ਦਲੀਏ ਦਾ ਭਰਿਆ ਚਮਚਾ ਉਸ ਦੇ ਹੱਥ ਵਿੱਚ ਹੀ ਰੁਕ ਜਾਂਦਾ ਸੀ।
ਪਤੀ ਪ੍ਰਾਈਵੇਟ ਕਮਰੇ ਵਿੱਚ ਰਾਜੀ ਹੋ ਰਿਹਾ ਸੀ। ਉਹ ਇਕੱਲ ਵਿੱਚ ਸੋਚਦਾ ਕਿ ਆਪਣੀ ਅਪਾਹਜਤਾ ਨਾਲ ਕਿਸੇ ਦੀ ਜਿੰਦਗੀ ਨੂੰ ਨਰਕ ਬਣਾਉਣ ਨਾਲੋਂ ਕਿਤੇ ਚੰਗਾ ਏ ਆਪਾ ਵਾਰਿਆ ਜਾਵੇ।
‘ਲਓ ਜੀ ਨਵੀਂ ਗੋਲੀ ਲੈ ਲਵੋ, ਨਰਸ ਬਾਹਰ ਹੀ ਫੜਾ ਕੇ ਕਿਸੇ ਦੂਜੇ ਮਰੀਜ਼ ਵੱਲ ਚਲੀ ਗਈ ਏ। ਪਤਨੀ ਨੇ ਗੋਲੀ ਦਿੰਦਿਆਂ ਦੱਸ ਦਿੱਤਾ ਸੀ ਕਿ ਇਹ ਕੁਝ ਬੇਚੈਨੀ ਜਿਹੀ ਕਰੇਗੀ ਅਤੇ ਫਿਰ ਸਭ ਕੁਝ ਸ਼ਾਂਤ ਹੋ ਜਾਵੇਗਾ।
ਪਤਨੀ ਨੇ ਕੁਝ ਦੇਰ ਬਾਹਰ ਉਡੀਕ ਕੀਤੀ ਤਾਂ ਜੋ ਗੋਲੀ ਦਾ ਅਸਰ ਹੋ ਜਾਵੇ ਜਦ ਉਹ ਕਮਰੇ ਵਿੱਚ ਗਈ ਤਾਂ ਉਸ ਦਾ ਪਤੀ ਤੜਫ ਰਿਹਾ ਸੀ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਵਹਿ ਰਹੀ ਸੀ। ਉਸ ਨੇ ਉੱਚੀ ਚੀਕ ਮਾਰੀ।
ਨਰਸ ਨੂੰ ਸੈਲਫਾਸ ਦੀ ਗੋਲੀ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੀ।
ਪ੍ਰਕਾਸ਼ ਕੌਰ ਦੀ ਬਿਮਾਰੀ ਕੁਝ ਸਮੇਂ ਵਿੱਚ ਹੀ ਵਧ ਗਈ ਸੀ। ਦੋਰਾ ਪੈਣ ਪਿੱਛੋਂ ਉਹ ਪਾਗਲਾਂ ਵਾਗ ਜਾ ਤਾਂ ਕੁਝ ਬੋਲਦੀ ਰਹਿੰਦੀ ਸੀ ਤੇ ਜਾਂ ਫਿਰ ਖੁੱਲੀਆਂ ਅੱਖਾਂ ਨਾਲ ਛੱਤ ਨੂੰ ਘੂਰਦੀ ਰਹਿੰਦੀ ਸੀ। ਡਾਕਟਰੀ ਇਲਾਜ ਦਾ ਕਿਤੋਂ ਵੀ ਕੋਈ ਅਸਰ ਨਹੀਂ ਹੋ ਰਿਹਾ ਸੀ।
ਡੇਰਾ ਵੱਡ ਭਾਗ ਸਿੰਘ ਦੇ ਕਈ ਚੱਕਰ ਲੱਗ ਚੁੱਕੇ ਸਨ। ਕਈ ਸਾਧਾਂ, ਸੰਤਾਂ ਅਤੇ ਸਿਆਣਿਆਂ ਨੂੰ ਵਖਾਇਆ ਜਾ ਚੁੱਕਾ ਸੀ ਪਰ ਕਿਤੋਂ ਵੀ ਕੋਈ ਫਰਕ ਨਹੀਂ ਪਿਆ ਸੀ। ਉਹ ਸੋਹਣੀ ਅੰਤਾਂ ਦੀ ਸੀ ਪਰ ਪੜੀ ਘੱਟ ਸੀ। ਜਿੱਥੇ ਵੀ ਉਸ ਦੇ ਰਿਸਤੇ ਦੀ ਗੱਲ ਚੱਲਦੀ, ਕਿਤੇ ਮਾਪਿਆਂ ਦੀ ਗਰੀਬੀ ਅੜ ਜਾਂਦੀ, ਕਿਤੇ ਅਣਪਤਾ ਰੋੜਾ ਅਟਕਾ ਦਿੰਦੀ ਅਤੇ ਕਿਤੇ ਉਸ ਦੇ ਭਰਾ ਦਾ ਨਾ ਹੋਣਾ ਗੱਲ ਖਤਮ ਕਰ ਦਿੰਦਾ ਸੀ। ਇਸ ਭੱਜ ਨੱਠ ਵਿੱਚ ਉਸ ਦੇ ਵਿਆਹੁਣ ਦੀ ਉਮਰ ਲੰਘ ਗਈ ਸੀ।
‘‘ਕੁੱਝ ਨਹੀਂ ਹੋਣਾ………” ਉਹ ਆਮ ਕਿਹਾ ਕਰਦੀ ਸੀ। ਇੱਕ ਮਿੰਟ ਰੁਕ ਕੇ ਫਿਰ ਬੋਲਦੀ, “ਕੁੱਝ ਕਰੋ….’ ਫਿਰ ਉਹ ਘੰਟਿਆ ਵੱਦੀ ਚੁੱਪ ਹੋ ਜਾਂਦੀ ਸੀ।
ਅੱਜ ਉਹ ਠੀਕ ਜਾਪ ਰਹੀ ਸੀ। ਉਸ ਦੇ ਚਿਹਰੇ ਉੱਤੇ ਕੁਝ ਰੌਣਕ ਨਜ਼ਰ ਆ ਰਹੀ ਸੀ ਅਤੇ ਇੱਕ ਦੋ ਵਾਰ ਉਹ ਮੁਸ਼ਕਰਾਈ ਵੀ ਸੀ।
“ਮਾਂ ਮੈਂ ਗਈ……….ਕੁਝ ਕਰੋ…।” ਹਨੇਰੇ ਵਿੱਚ ਤੜਫੀ ਪ੍ਰਕਾਸ਼ ਨੇ ਆਖਰੀ ਹੌਕਾ ਲਿਆ।
ਗੁਰੇ ਹਰੀਜਨ ਦੇ ਪਰਿਵਾਰ ਦੀਆਂ ਦਸ ਵੋਟਾਂ ਸਨ। ਜਦ ਪਾਰਟੀਆਂ ਵਾਲੇ ਉਸ ਦੇ ਬੂਹੇ ਅੱਗੇ ਖੜ੍ਹ ਕੇ, ‘ਸਰਦਾਰ ਗੁਰਦਿੱਤ ਸਿੰਘ ਜੀ ਕਹਿਕੇ ਆਵਾਜ ਮਾਰਦੇ ਤਾਂ ਉਹ ਮੁੱਛਾਂ ਵਿੱਚ ਹੀ ਮੁਸ਼ਕਰਾ ਕੇ, ਮੀਸਨਾ ਜਿਹਾ ਬਣ, ਹੱਥ ਜੋੜਕੇ ਉਨ੍ਹਾਂ ਦੇ ਅੱਗੇ ਜਾ ਖਦਾ ਸੀ।
ਵੋਟਾਂ ਮੰਗਣ ਆਈਆਂ ਸਾਰੀਆਂ ਪਾਰਟੀਆਂ ਨੂੰ ਉਸ ਦਾ ਇੱਕ ਹੀ ਉੱਤਰ ਹੁੰਦਾ ਸੀ। ‘ਵੋਟਾਂ ਦਾ ਕੀ ਐ, ਜਿਵੇਂ ਕਹੋਗੇ ਕਰ ਲਵਾਂਗੇ, ਜਰਾ ਸਾਡੀ ਗਰੀਬੀ ਦਾ ਵੀ ਕੁਝ ਧਿਆਨ ਰੱਖ ਲੈਣਾ। ਜਦ ਪਾਰਟੀਆਂ ਵਾਲੇ ਆਪਣੀ ਪਾਰਟੀ ਦਾ ਬਟਨ ਦੱਸਕੇ ਅੱਗੇ ਜਾਣ ਲੱਗਦੇ ਤਾ ਉਹ ਦੂਜਾ ਇਸ਼ਾਰਾ ਸੁਟਦਾ,‘ਬਟਨ ਤਾਂ ਤੁਹਾਡਾ ਹੀ ਹੋਊ, ਪਰ ਸਾਡੀ ਉਂਗਲ ਪਹਿਲਾਂ ਆਪਣੀ ਬਣਾ ਲੈਣੀ’ ਲੀਡਰ ਜਾਂਦੇ ਹੋਏ ਹੱਥ ਚੁੱਕਕੇ ਤਸੱਲੀ ਦੇ ਜਾਂਦੇ ਸਨ।
ਗੁਰੇ ਨੇ ਸਾਰੀਆਂ ਉਂਗਲਾਂ ਤਾਂ ਇੱਕ ਇੱਕ ਕਰਕੇ ਪਾਰਟੀਆਂ ਨੂੰ ਪਹਿਲਾਂ ਹੀ ਵੇਚ ਦਿੱਤੀਆਂ ਸਨ। ਵੋਟਾਂ ਪਾਉਣ ਵਾਲੇ ਦਿਨ ਆਪਣੀ ਮਨ ਮਰਜੀ ਦਾ ਬਟਨ ਅੰਗੂਠੇ ਨਾਲ ਦੱਬਕੇ ਉਸ ਨੇ ਗੰਧਲੇ ਪਾਣੀ ਵਿੱਚ ਇਕ ਹੋਰ ਨਵਾਂ ਪੱਥਰ ਮਾਰ ਦਿੱਤਾ ਸੀ।
ਚਾਂਦਨੀ ਨੂੰ ਜਦ ਤੋਂ ਏਡਜ਼ ਹੋਣ ਦਾ ਪਤਾ ਲੱਗਿਆ ਸੀ, ਉਸ ਨੇ ਆਪਣੇ ਹੋਠਾਂ ਨੂੰ ਸੀ ਕੇ, ਉਨ੍ਹਾਂ ਉੱਤੇ ਮੁਸ਼ਕਰਾਹਟ ਹੋਰ ਵੀ ਮਿੱਠੀ ਅਤੇ ਤਿੱਖੀ ਕਰ ਦਿੱਤੀ ਸੀ। ਉਸਨੇ ਹਰ ਗਾਹਕ ਨੂੰ ਫਸਾਉਣ ਲਈ ਆਪਣੇ ਪੇਸ਼ੇ ਦੀਆਂ ਸਾਰੀਆਂ ਆਦਾਵਾਂ ਦੀ ਵਰਤੋਂ ਕਰਨੀ ਆਰੰਭ ਕਰ ਦਿੱਤੀ ਸੀ।
ਚਾਂਦਨੀ ਕੋਠੇ ਵਾਲੀ ਸਲਮਾ ਮਾਸੀ ਦੀ ਜਰ ਖਰੀਦ ਜਾਇਦਾਦ ਸੀ। ਉਹ ਦਸ ਸਾਲ ਦੀ ਅੱਤ ਸੋਹਣੀ ਬੱਚੀ ਸੀ ਜਦ ਮਾਸੀ ਦੀ ਘੋਖਵੀਂ ਅੱਖ ਨੇ ਉਸ ਦੀ ਜਵਾਨੀ ਦੇ ਕਹਿਰੀ-ਜਲਵੇ ਨੂੰ ਪਹਿਲਾਂ ਹੀ ਪਹਿਚਾਣ ਲਿਆ ਸੀ। ਜਦ ਤੱਕ ਉਹ ਆਣ-ਵਿਧਿਆ ਮੋਤੀ ਸੀ ਤਾਂ ਚੁਬਾਰੇ ਦੀਆਂ ਸਾਰੀਆਂ ਮਿਹਰ ਬਾਨੀਆਂ ਉਸ ਉੱਤੇ ਨਿਛਾਵਰ ਹੁੰਦੀਆਂ ਸਨ। ਉਸ ਦੇ ਹੱਥ ਪੈਂਦਿਆਂ ਹੀ ਉਸਦੀ ਸੋਹਲ ਜਿੰਦ ਲਈ ਅਸਹਿ ਅਤੇ ਅਣਕਿਆਸੀਆਂ ਮੁਸੀਬਤਾਂ ਅਰੰਭ ਹੋ ਗਈਆਂ ਸਨ। ਉਸ ਦੇ ਧੰਦੇ ਲਈ ਦਿਨ ਅਤੇ ਰਾਤ ਦਾ ਕੋਈ ਫਰਕ ਨਹੀਂ ਰਹਿ ਗਿਆ ਸੀ। ਉਸ ਦਾ ਤਨ ਨੋਚਿਆ ਜਾਂਦਾ, ਰੂਹ ਪੁੱਛੀ ਜਾਂਦੀ ਪਰ ਉਸਦੇ ਆਹ ਭਰਨ ਉੱਤੇ ਸਖਤ ਪਾਬੰਦੀ ਸੀ। ਉਸਦੇ ਅੰਦਰ, ਬਾਹਰ ਲੱਖ ਪੀੜਾਂ ਹੁੰਦਿਆਂ ਵੀ ਹਰ ਗਾਹਕ ਲਈ ਉਸਦੇ ਹੋਠਾਂ ਵਿੱਚੋਂ ਮੁਸ਼ਕਰਾਹਟ ਕਿਰਨੀ ਜਰੂਰੀ ਸੀ।
ਇਸ ਏਡਜ਼ ਦੇ ਨਵੇਂ ਮਿਲੇ ਹੱਥਿਆਰ ਦੀ ਉਹ ਪੂਰੀ ਵਰਤੋਂ ਕਰਨਾ ਚਾਹੁੰਦੀ ਸੀ। ਉਹ ਮਰਨ ਤੋਂ ਪਹਿਲਾਂ ਇਸ ਦਿੱਤੀ ਦਾਤ ਨੂੰ ਸਮਾਜ ਦੇ ਚੌਧਰੀਆਂ ਵਿੱਚ ਰੱਜਕੇ ਵੰਡ ਦੇਣਾ ਚਾਹੁੰਦੀ ਸੀ।
ਉਸ ਦੀ ਦਰੜੀ ਰੂਹ, ਪੱਛੇ ਤਨ ਅਤੇ ਜ਼ਖ਼ਮੀ ਸੋਚ ਵਿੱਚ ਬਦਲੇ ਲਈ ਅਵੱਲਾ-ਰੋਹ ਜਾਗ ਉੱਠਿਆ ਸੀ।