ਪੁੱਠੀ ਸਿੱਧੀ ਰੀਤ

by Sandeep Kaur

‘‘ਤੇਰੇ ਫੈਸਲੇ ਲਈ ਤੈਨੂੰ ਮੁਬਾਰਕਾਂ ਪੀਤੀ, ਪਰ ਮੇਰਾ ਫੈਸਲਾ ਅਟੱਲ ਏ।”
‘‘ਪਿਆਰ ਤਾਂ ਪ੍ਰੀਤਮ ਮੈਂ ਵੀ ਤੈਨੂੰ ਬਹੁਤ ਕਰਦੀ ਹਾਂ, ਪਰ ਮੇਰੀ ਮਜ਼ਬੂਰੀ ਏ ਮੈਂ ਮਾਪਿਆਂ ਦੇ ਵਿਰੁੱਧ ਨਹੀਂ ਜਾ ਸਕਦੀ ਅਤੇ ਨਾ ਹੀ ਤੇਰੇ ਜਿਹਾ ਕਠੋਰ ਫੈਸਲਾ ਹੀ ਕਰ ਸਕਦੀ ਹਾਂ।”
‘‘ਤੇਰੇ ਬਿਨਾਂ ਜੀਣਾ ਮੇਰੇ ਲਈ ਕੋਈ ਅਰਥ ਵੀ ਤਾਂ ਨਹੀਂ ਰੱਖਦਾ।
“ਤੂੰ ਫੈਸਲੇ ਕਦੇ ਵੀ ਬਦਲਿਆ ਨਹੀਂ ਕਰਦਾ। ਪਰ ਇਹ ਕੰਮ ਮੇਰੇ ਸੌਹਰੀ ਜਾਣ ਤੋਂ ਇੱਕ ਦੋ ਦਿਨ ਪਿੱਛੋਂ ਕਰੀਂ। ਹਾਂ ਸੱਚ ਇੱਕ ਆਖਰੀ ਮੰਗ ਪੂਰੀ ਕਰੇਗਾ।”
“ਹਾਂ ਦੱਸ।”
ਜਿਹੜੀ ਮੈਂ ਆਪਣੇ ਨਾਮ ਲਿਖੇ ਵਾਲੀ ਰਿੰਗ ਤੈਨੂੰ ਦੇ ਕੇ ਪੁੱਠੀ ਰੀਤ ਚਲਾਈ ਸੀ, ਉਹ ਵਾਪਸ ਕਰਦੇ ਤਾਂ ਜੋ ਤੇਰੇ ਪਿੱਛੋਂ ਕੋਈ ਉਸ ਦਾ ਨਜਾਇਜ ਫਾਇਦਾ ਨਾ ਉਠਾ ਸਕੇ।
ਚੰਗਾ ਯਾਦ ਕਰਵਾ ਤਾ, ਉਹ ਤਾਂ ਮੈਂ ਭੁੱਲ ਹੀ ਗਿਆ ਸੀ। ਐਹ ਲੈ ਫੜ ਆਪਣੀ ਰਿੰਗ।”
‘‘ਗੁੱਸਾ ਤਾਂ ਨੀ ਕੀਤਾ।
“ਇਹ ਤਾਂ ਖੁਸ਼ੀ ਵਾਲੀ ਗੱਲ ਏ, ਹੁਣ ਮੈਨੂੰ ਮਰਨ ਦੀ ਵੀ ਕਾਹਲ ਨਹੀਂ ਰਹੀ। ਕਿਸੇ ਸਿੱਧੀ ਰਿੰਗ-ਰੀਤ ਵਾਲੀ ਨੂੰ ਪਰਖ ਕੇ ਵੇਖ ਲੈਣਾ ਚਾਹੁੰਦਾ ਹਾਂ। ਸਾਇਦ ਉਹ ਰਿੰਗ ਨਾਲੋਂ ਜਿੰਦਗੀ ਨੂੰ ਕੀਮਤੀ ਸਮਝਦੀ ਹੋਵੇ।

You may also like