ਉਮਰ ਭਰ ਤਾਂਘਦੇ ਰਹੇ ਦੋਵੇਂ,
ਫਾਸਿਲਾ ਸੀ ਕਿ ਮੇਟਿਆ ਨਾ ਗਿਆ
ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ
ਤੈਥੋਂ ਰੁਕਿਆ ਉਡੀਕਿਆ ਨਾ ਗਿਆ
heart touching punjabi shayari in punjabi language
ਅਸੀਂ ਤਾਂ ਜਨਮ ਜਨਮ ਦੇ ਪਿੰਗਲੇ, ਪਿੰਗਲੀ ਮਾਂ ਦੇ ਜਾਏ।
ਪੌਣਾਂ ਪੁਣ ਕੇ ਸਾਗਰ ਕੱਢ ਕੇ, ਕੋਹੜ ਕਮਾਵਣ ਆਏ।ਨਿਰੰਜਣ ਸਿੰਘ ਨੂਰ
ਲੱਗੀ ਅੱਗ ਫਿਰਾਕ ਦੀ, ਵਿਚ ਸੀਨੇ
ਉੱਤੇ ਲੱਗੀ ਝੜੀ ਚਸ਼ਮੇ ਨਮ ਦੀ ਏ
ਦਿਲੀ ਸੋਜ ਅੰਦਰ, ਆਹੇ ਸਰਦ ਉਪਰ
ਵੇਖੋ ਅੰਗ ਉੱਤੇ ‘ ਬਰਫ਼ ਜੰਮਦੀ ਏਵਜੀਰ ਚੰਦ ਉਲਫ਼ਤ’ ਲਾਹੌਰੀ
ਪਾਣੀ ਤੋਂ ਹੰਝੂ ਬਣਨ ਦੀ ਦਾਸਤਾਂ ਲਿਖੋ,
ਕੁਫ਼ਰ ਦੀ ਛਾਤੀ ‘ਤੇ ਮੇਰਾ ਵੀ ਵਾਕਿਆ ਲਿਖੋ।ਨਿਰਪਾਲ ਕੌਰ ਜੋਸਨ
ਕੀ ਮਾਰੀ ਬੇਤੁੱਕੀ ਜਾਨੈਂ, ਗੱਲਾਂ ਕਰ ਕਰ ਟੁੱਕੀ ਜਾਨੈਂ
ਹੌਲਾ ਹੋਨਾਂ ਏ ਵਿਚ ਦੁਨੀਆ ਭਾਰੀਆਂ ਪੰਡਾਂ ਚੁੱਕੀ ਜਾਨੈਂਡਾ. ਫ਼ਕੀਰ ਮੁਹੰਮਦ ਫ਼ਕੀਰ
ਕੇਡਾ ਚੰਗਾ ਹੁੰਦਾ ਜੇ ਇਹ ਕਣਕ ਦੇ ਦਾਣੇ ਹੁੰਦੇ,
ਕੂੜਾ ਫੋਲਣ ’ਤੇ ਨਿੱਕਲੇ ਨੇ ਜਿਹੜੇ ਹੀਰੇ ਪੰਨੇ।ਪਾਲ ਗੁਰਦਾਸਪੁਰੀ
ਕਿਸੇ ਨੂੰ ਫੁੱਲ ਤੇ ਕਲੀਆਂ ਕਿਸੇ ਨੂੰ ਹਾਰ ਦੇਂਦੇ ਓ
ਖ਼ਤਾ ਮੈਥੋਂ ਹੋਈ ਕਿਹੜੀ ਜੋ ਮੈਨੂੰ ਖਾਰ ਦੇਂਦੇ ਓਫਰੋਜ਼ਦੀਨ ਸ਼ਰਫ਼
ਲਾਹਨਤ ਹੈ ਮੇਰੇ ਹੋਣ ‘ਤੇ ਨਜ਼ਦੀਕੀਆਂ ਸਮੇਤ,
ਮੇਰੇ ਕਰੀਬ ਹੋ ਕੇ ਉਹ ਏਨਾ ਉਦਾਸ ਸੀ।ਸੁਰਜੀਤ ਪਾਤਰ
ਤਰਸਦੇ ਹੀ ਰਹਿ ਗਏ ਹਾਂ ਜ਼ਿੰਦਗੀ ਨੂੰ ਜੀਣ ਲਈ,
ਜ਼ਿੰਦਗੀ ਜਦ ਵੀ ਮਿਲੀ ਤਾਂ ਹਾਦਸਾ ਬਣ ਕੇ ਮਿਲੀ।ਅਮਰਜੀਤ ਕੌਰ ਅਮਰ
ਅਸਾਡੀ ਬੁਥੀ ਤਾਂ ਦਸਦੀ ਅਸੀਂ ਇਨਸਾਨ ਜੰਮੇ ਹਾਂ
ਜੇ ਕਰਤੂਤਾਂ ਨੂੰ ਵੇਖੋ ਤਾਂ ਨਿਰੇ ਹੈਵਾਨ ਜੰਮੇ ਹਾਂਈਸ਼ਰ ਸਿੰਘ ਈਸ਼ਰ ਭਾਈਆ
ਠੀਕ ਹੈ ਵਿਗਿਆਨ ਨੇ ਜੀਵਨ ਸੁਖਾਲਾ ਕਰ ਲਿਆ,
ਹਰ ਕਿਸੇ ਦੀ ਜੇਬ ਵਿੱਚ ਹੈ ਮੌਤ ਦਾ ਸਾਮਾਨ ਵੀ।ਸੁਖਦੇਵ ਸਿੰਘ ਗਰੇਵਾਲ
ਥਾਂ ਥਾਂ ਦਿਲ ਨੂੰ ਲਾ ਕੇ ਬਹਿ ਗਏ,
ਹੋ ਗਏ ਜਿਸਮ ਦੁਕਾਨਾਂ ਵਰਗੇ।ਅਮਰਜੀਤ ਕੌਰ ਅਮਰ