ਸੁਣੋ ਗਮ ਮੇਰੇ ਰਾਜ਼ਦਾਨਾਂ ਦੇ ਵਾਂਗੂੰ।
ਹੁੰਗਾਰੇ ਭਰੋ ਮਿਹਰਬਾਨਾਂ ਦੇ ਵਾਂਗੂੰ।
ਮਿਰਾ ਹਰ ਹਰਫ਼ ਹੈ ਤਜ਼ਰਬੇ ਦਾ ਹੰਝੂ,
ਨਾ ਸਮਝੋ ਇਵੇਂ ਦਾਸਤਾਨਾਂ ਦੇ ਵਾਂਗੂੰ।
heart touching punjabi shayari in punjabi language
ਚਾਕ ਜੋਗੀ ਹੋ ਗਿਆ ਤਾਂ ਹੋ ਗਈਆਂ ਮੱਝਾਂ ਉਦਾਸ,
ਉਂਜ ਸਭ ਉਸੇ ਤਰ੍ਹਾਂ ਹੀ ਰੰਗ-ਢੰਗ ਝੰਗ ਦੇ ਰਹੇ।ਸ, ਸ. ਮੀਸ਼ਾ
ਅੱਖਰ ਜੋਤ ਹੈ ਅੱਖਰ ਦੀਵਾ ਅੱਖਰ ਚੰਨ ਸਿਤਾਰਾ ਹੈ
ਅੱਖਰ ਦੇ ਵਿਚ ਲੁਕਿਆ ਯਾਰਾ ਇਹ ਬ੍ਰਹਿਮੰਡ ਹੀ ਸਾਰਾ ਹੈਇੰਦਰਜੀਤ ਹਸਨਪੁਰੀ
ਬਣਾ ਲਉ ਡੈਮ ਲੱਖ ਕਰ ਲਉ ਯਤਨ ਰੋਕਣ ਦੇ ਲੱਖ ਵਾਰੀ,
ਮੈਂ ਜਾਣੈ ਅੰਤ ਮਾਰੂਥਲ ਨੂੰ ਮਹਿਕਾਵਣ ਨਦੀ ਆਖੇ।ਕਰਤਾਰ ਸਿੰਘ ਕਾਲੜਾ
ਸਾਡੀ ਮੰਦੀ ਹਾਲਤ ’ਤੇ ਮਣ ਮਣ ਦੇ ਹਉਕੇ ਭਰਦੇ ਨੇ।
ਨੇਤਾ ਸਾਡੇ ਸੁੱਖਾਂ ਖਾਤਰ ਕਿੰਨੀ ਮਿਹਨਤ ਕਰਦੇ ਨੇ।ਪ੍ਰੇਮ ਸਿੰਘ ਮਸਤਾਨਾ
ਚਲੋ ਉਹ ਤਖ਼ਤ ‘ਤੇ ਬੈਠਾ ਹੈ ਕਰ ਕੇ ਕਤਲ ਆਵਾਜ਼ਾਂ,
ਮੁਬਾਰਕਬਾਦ ਵੀ ਦੇਵਾਂਗੇ, ਮਾਤਮ ਵੀ ਮਨਾਵਾਂਗੇ।ਰਾਬਿੰਦਰ ਮਸ਼ਰੂਰ
ਜੇ ਸਿਕੰਦਰ ਵਾਂਗ ਨ੍ਹੇਰ ਨੂੰ ਬੜਾ ਹੰਕਾਰ ਹੈ
ਮਾਣਮੱਤੀ ਮਹਿਕ ਵੀ ਤਾਂ ਐਨ ਪੋਰਸ ਹਾਰ ਹੈ
ਮੌਤ ਜੇ ਜਿੱਦੀ ਲੁਟੇਰੀ ਹੈ ਨਿਰੀ
ਜ਼ਿੰਦਗੀ ਵੀ ਪਦਮਨੀ ਖੁੱਦਾਰ ਹੈਜਗਤਾਰ
ਮੈਂ ਕਣੀਆਂ ਨੂੰ ਦਰੱਖਤਾਂ ਤੋਂ ਉਤਾਂਹ ਦੇਖ ਨਾ ਸਕਿਆ।
ਮੈਂ ਉਸ ਦੇ ਜ਼ਖ਼ਮ ਨੂੰ ਉਸ ਜ਼ਖ਼ਮ ਤੀਕਰ ਜਾਣ ਨਾ ਸਕਿਆ।ਸੁਰਿੰਦਰ ਸੀਹਰਾ
ਸ਼ੋਅਲੇ ਮੇਰੀ ਖ਼ਾਕ ‘ਚੋਂ ਇਉਂ ਭੜਕੇ
ਕਿ ਬੂਹੇ ਦਿੱਲੀ ਦਰਬਾਰ ਦੇ ਜਾ ਖੜਕੇਅਜਮੇਰ ਔਲਖ
ਵਿਖਾਵੇ ਵਾਸਤੇ ਹੀ ਰੰਗ ਠੋਸੇ ਹੋਣ ਜਿਸ ਅੰਦਰ,
ਖ਼ਿਮਾ ਕਰਨਾ ਮੈਂ ਐਸੇ ਸ਼ਿਅਰ ਹਰਗਿਜ਼ ਕਹਿ ਨਹੀਂ ਸਕਦਾ।ਹਰਬੰਸ ਸਿੰਘ ਮਾਛੀਵਾੜਾ
ਜ਼ਾਲਿਮ ਕਹਿਣ ਬਲਾਵਾਂ ਹੁੰਦੀਆਂ।
ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ।ਤ੍ਰੈਲੋਚਨ ਲੋਚੀ,
ਪੀਰੋ ਪੀਆ ਪਾਇ ਕੇ ਸੁਹਾਗਣਿ ਹੋਈ
ਨਿਮਾਜਾ ਰੋਜ਼ੇ ਛੁਟਿ ਗਏ ਮਸਤਾਨੀ ਹੋਈਪੀਰੋ (ਆਦਿ ਪੰਜਾਬੀ ਸ਼ਾਇਰਾ)