ਜ਼ਿੰਦਗੀ ਦੀ ਅੱਗ ਅੰਦਰ ਠਰਦਿਆਂ ਨੂੰ ਰਹਿਣ ਦੇ
ਮੌਤ ਦਾ ਸਾਮਾਨ ਇਹਨਾਂ ਕਰਦਿਆਂ ਨੂੰ ਰਹਿਣ ਦੇ
ਆਪਣੇ ਹੀ ਦਿਲ ‘ਚ ਖੰਜਰ ਖੋਭ ਕੇ ਬੈਠੇ ਨੇ ਜੋ
ਇਹਨਾਂ ਉੱਤੇ ਰੇਸ਼ਮਾਂ ਦੇ ਪਰਦਿਆਂ ਨੂੰ ਰਹਿਣ ਦੇ
heart touching punjabi shayari in punjabi language
ਵਿਛੜਨਾ ਚਹੁੰਦਾ ਹਾਂ ਮੈਂ ਤੇਰੇ ਤੋਂ ਹੁਣ
ਅਰਥ ਆਪਣੀ ਹੋਂਦ ਦੇ ਜਾਨਣ ਲਈਸੁਰਜੀਤ ਪਾਤਰ ‘
ਕੋਈ ਆਖੇ ਇਹ ਜਾ ਕੇ ਯਾਰ ਦੇ ਪਾਸ।
ਕਦੀ ਆ ਆਪਣੇ ਬੀਮਾਰ ਦੇ ਪਾਸ।
ਲਿਆਓ ਓਸ ਨੂੰ ਜਿਸ ਤਰ੍ਹਾਂ ਹੋਵੇ,
ਦਵਾ ਆਪਣੀ ਹੈ ਦਿਲਦਾਰ ਦੇ ਪਾਸ।ਮੌਲਾ ਬਖ਼ਸ਼ ਕੁਸ਼ਤਾ
ਆ ਵਿਖਾਵਾਂ ਤੈਨੂੰ ਸੀਨਾ ਚੀਰ ਕੇ
ਕਿੰਜ ਗ਼ਮਾਂ ਸੰਗ ਚੂਰ ਹਾਂ ਤੇਰੇ ਬਿਨਾਸੁਖਵਿੰਦਰ ਅੰਮ੍ਰਿਤ
ਆਦਮੀ ਦੀ ਜ਼ਿੰਦਗੀ ਦੀ ਕਰਦੀ ਅਗਵਾਈ ਗਜ਼ਲ।
ਚਕਲਿਆਂ ‘ਚੋਂ ਨਿਕਲ ਕੇ ਹੁਣ ਖੇਤਾਂ ਵਿੱਚ ਆਈ ਗਜ਼ਲ।ਸੁਲਤਾਨ ਭਾਰਤੀ
ਰਾਤ ਦੇ ਕਾਲੇ ਸਾਗਰ ਤਾਂ ਮੈਂ ਤਰ ਆਇਆ
ਦਿਨ ਦਾ ਗੋਡੇ ਗੋਡੇ ਨ੍ਹੇਰਾ ਡੋਬ ਗਿਆਸੀਮਾਂਪ
ਤੂੰ ਹੀ ਕਹਿ ਉਸ ਫ਼ਾਸਲੇ ਬਾਰੇ ਕਹਾਂ ਤਾਂ ਕੀ ਕਹਾਂ,
ਰੋਜ਼ ਜੋ ਘਟਦਾ ਰਿਹਾ ਤੇ ਰੋਜ਼ ਹੀ ਵੱਧਦਾ ਰਿਹਾ।ਸੁਖਦੇਵ ਸਿੰਘ ਗਰੇਵਾਲ
ਜਿਊਂਦੇ ਜੀਅ ਤੇ ਲੋਕਾ ਖਿੜਦੇ ਮੱਥੇ ਮਿਨੀਂ ਅਸਾਨੂੰ,
ਮਰ ਗਏ ਤੇ ਮੁੜ ਤੇਰੀ ਮਰਜ਼ੀ ਹੱਸੀਂ ਭਾਵੇਂ ਰੋਵੀਂ।ਆਸੀ ਖ਼ਾਨਪੁਰੀ (ਪਾਕਿਸਤਾਨ)
ਸਾਡਾ ਯਾਰ ਫਸ ਗਿਆ ਧਨ ਵਾਲਿਆਂ ਦੇ ਨਾਲ।
ਸਾਡਾ ਚਿਤ ਪਰਚਾਵੇ ਘਾਲੇ-ਮਾਲਿਆਂ ਦੇ ਨਾਲ।ਸਾਧੂ ਸਿੰਘ ਬੇਦਿਲ
ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ,
ਕੌਣ ਪਾਗਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ।ਸ਼ਿਵ ਕੁਮਾਰ ਬਟਾਲਵੀ
ਫੇਰ ਕੀ ਜੇਕਰ ਤਿਰੀ ਮਹਿਫ਼ਿਲ ਚ ਮੇਰੀ ਥਾਂ ਨਹੀਂ
ਅਪਣਾ ਹਸਤਾਖ਼ਰ ਹਾਂ ਮੈਂ ਵੀ ਹੋਰਨਾਂ ਦੀ ਛਾਂ ਨਹੀਂਹਰਬੰਸ ਮਾਛੀਵਾੜਾ
ਸਿਆਣੇ ਤਾਂ ਸਲਾਹਾਂ ਦੇ ਕੇ ਵੜ ਜਾਣੇ ਘਰਾਂ ਅੰਦਰ,
ਜਨੂੰਨੀ ਲੋਕ ਹੀ ਤਲੀਆਂ ਉੱਤੇ ਸੂਰਜ ਟਿਕਾਉਂਦੇ ਨੇ।ਨਰਿੰਦਰ ਮਾਨਵ