ਸੱਸੇ ਨੀ ਪੁੱਤ ਬਾਹਲੇ ਜਣ ਲਏ
ਘਰ ਦਾ ਬਣਾ ਲਿਆ ਠਾਣਾ ,
ਮੈਂ ਵੀ ਯੱਕੇ ਬਿਨਾਂ
ਯੱਕੇ ਬਿਨਾਂ ਨਹੀਂ ਜਾਣਾ।
boliyan
ਸੱਸੀਏ ਨੀ ਪੁੱਤ ਬਹੁਤੇ ਜੰਮ ਲੈ
ਘਰ ਦੀ ਬਣਾ ਲਈਂ ਛਾਉਣੀ
ਚਾਇਨਾਂ ਸਿਲਕ ਬਿਨਾ
ਮੈਂ ਕੁੜਤੀ ਨਾ ਪਾਉਣੀ।
ਹਰਾ ਹਰਾ ਟਾਂਡਾ
ਉੱਤੇ ਦੁੱਮ ਏ ਜੁਆਰ ਦਾ
ਸੱਚ ਸੱਚ ਦੱਸੀਂ ਨੀ
ਸੱਸੇ ਪੁੱਤ ਕਿਹੜੇ ਯਾਰ ਦਾ।
ਸੱਸ ਮੇਰੀ ਨੇ ਗੰਢੇ ਤੜਕੇ
ਵੀਰ ਮੇਰੇ ਨੂੰ ਭੂਕਾਂ
ਪੇਕੇ ਸੁਣਦੀ ਸਾਂ
ਸੱਸ ਦੀਆਂ ਕਰਤੂਤਾਂ।
ਸੱਸ ਮੇਰੀ ਕਰਦੀ ਕਾਲੇ ਵਾਲ, ਹਈ ਸ਼ਾਵਾ ਬਈ ਹਈ ਸ਼ਾਵਾ
ਹੱਥ ਵਿੱਚ ਪਰਸ ਤੇ ਕੱਛ ਚ ਰੂਮਾਲ, ਹਈ ਸ਼ਾਵਾ ਬਈ ਹਈ ਸ਼ਾਵਾ
ਸੱਸ ਮੇਰੀ ਤੁਰਦੀ ਹਿਰਨ ਦੀ ਚਾਲ ਹਈ ਸ਼ਾਵਾ ਬਈ ਹਈ ਸ਼ਾਵਾਸੱਸ ਮੇਰੀ ਦੀਆਂ ਸਿਫ਼ਤਾਂ ਲੱਖਾਂ, ਇੱਕ ਗੱਲ ਕਿਵੇਂ ਲੁਕੋ ਕੇ ਰਖਾਂ
ਨੀ ਓਹ ਕੀ?ਮੇਰੀ ਸੱਸ ਦੇ ਨਕਲੀ ਦੰਦ ਕੁੜੇ ਨੀਂ ਮੇਰੀ ਸੱਸ ਦੇ
ਮੇਰੀ ਸੱਸ ਦੇ ਨਕਲੀ ਦੰਦ ਕੁੜੇ ਨੀਂ ਮੇਰੀ ਸੱਸ ਦੇ -੨
ਸੱਸ ਮੇਰੀ ਨੇ ਮੁੰਡੇ ਜੰਮੇ ਜੰਮ-ਜੰਮ ਲਾਇਆਂ ਢੇਰ,
ਸੱਸ ਮੇਰੀ ਨੇ ਮੁੰਡੇ ਜੰਮੇ ਜੰਮ-ਜੰਮ ਲਾਇਆਂ ਢੇਰ,
ਨੀ ਇਥੇ ਨਹੀਂ ਵਿਕਣੇ ਲੈਜਾ ਬੀਕਾਨੇਰ
ਨੀ ਇਥੇ ਨਹੀਂ ਵਿਕਣੇ ਲੈਜਾ ਬੀਕਾਨੇਰ
ਲੋਕੀ ਤਾਂ ਕਹਿੰਦੇ ਸੱਸਾਂ ਸੱਸਾਂ
ਸੱਸਾਂ ਹੁੰਦੀਆ ਧਰਮ ਦੀਆ ਮਾਵਾਂ
ਨਾਲੇ ਸੱਸਾਂ ਪੁੱਤ ਦਿੰਦਿਆਂ ਨਾਲੇ ਦਿੰਦਿਆਂ ਰਹਿਣ ਨੂ ਥਾਵਾਂ …2
ਸੱਸੇ ਨੀ ਸਮਝਾ ਲੈ ਪੁੱਤ ਨੂੰ..
ਘਰ ਨੀ ਬੇਗਾਨੇ ਜਾਂਦਾ.. ਘਰ ਦੀ ਸ਼ੱਕਰ ਬੂਰੇ ਬਰਗੀ.
ਗੁੜ ਚੋਰੀ ਦਾ ਖਾਂਦਾ…
ਚੰਦਰੇ ਨੂ ਇਸ਼ਕ ਬੁਰਾ ਬਿਨ ਪੌੜੀ ਚਡ ਜਾਂਦਾ…. ੨
ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ,
ਇਕੋ ਤਬੀਤ ਊਦੇ ਘਰ ਦਾ ਨੀ,
ਜਦੋਂ ਲੜਦਾ ਤੇ ਲਾਦੇ- ਲਾਦੇ ਕਰਦਾ ਨੀ।
ਮਾਹੀ ਸਾਊ ਐ ਬੜਾ ਨੀ ਕਮਾਊ ਐ ਬੜਾ
ਬੋਲੇ ਮਿੱਠਾ ਮਿੱਠਾ ਜਦੋਂ ਨੀ ਓ ਗੱਲ ਕਰਦਾ
ਜੱਟ ਮੇਰੇ ਪਿੱਛੇ ਮੇਰੀ ਸੱਸ ਨਾਲ ਲੜਦਾ ਬੜਾ ..
ਜੱਟ ਮੇਰੇ ਪਿੱਛੇ ਮੇਰੀ ਸੱਸ ਨਾਲ ਲੜਦਾ ਬੜਾ..
ਢਾਈਏ- ਢਾਈਏ ਜੇ ਸੱਸ ਮਾ ਬਣਜੇ ,
ਅਸੀ ਨੂੰਹਾਂ ਪੇਕੇ ਕਿਉ ਜਾਈਏ
ਹੋਰਾਂ ਵਾਰੀ ਸੱਸ ਨੇ ਸੁਨੱਖੇ ਮੁੰਡੇ ਜੰਮ ਤੇ
ਮੇਰੇ ਵਾਰੀ ਜੰਮ ਦਿੱਤਾ ਕਾਲਾ ਮੇਰੀ ਸੱਸ ਨੇ
ਇੱਥੇ ਕਰ ਦਿੱਤਾ ਘਾਲਾ ਮਾਲਾ ਮੇਰੀ ਸੱਸ ਨੇ