ਜੇ ਸ਼ੀਸ਼ੇ ਨਾ ਹੁੰਦੇ..
ਖੂਬਸੂਰਤੀ ਦੇ ਵੀ ਅਲੱਗ ਹੀ ਪੈਮਾਨੇ ਹੋਣੇ ਸੀ..
ਫਿਰ ਲੋਕ ਸ਼ਕਲਾਂ ਦੇ ਨਹੀਂ
ਬਸ ਰੂਹਾਂ ਦੇ ਦੀਵਾਨੇ ਹੋਣੇ ਸੀ..
ਜੇ ਸ਼ੀਸ਼ੇ ਨਾ ਹੁੰਦੇ..
ਖੂਬਸੂਰਤੀ ਦੇ ਵੀ ਅਲੱਗ ਹੀ ਪੈਮਾਨੇ ਹੋਣੇ ਸੀ..
ਫਿਰ ਲੋਕ ਸ਼ਕਲਾਂ ਦੇ ਨਹੀਂ
ਬਸ ਰੂਹਾਂ ਦੇ ਦੀਵਾਨੇ ਹੋਣੇ ਸੀ..
ਕਿਸ ਘਮੰਡ ਵਿੱਚ ਜੀ ਰਹੇ ਹੋ ਜਨਾਬ,
ਜੇ ਉਸ ਦੀ ਮਰਜ਼ੀ ਹੋਈ ਤਾਂ ਤੇਰੀ ਲਾਸ਼ ਨੂੰ ਅੱਗ ਵੀ ਨਸੀਬ ਨਹੀਂ ਹੋਣੀ।
ਹੱਸਦੇ ਤਾ ਰੋਜ ਆ,
ਪਰ ਖੁਸ਼ ਹੋਏ ਜਮਾਨਾ ਹੋ ਗਿਆ ।
ਓਹਨੇਂ ਪੁੱਛਿਆ ਅੱਜ ਕੱਲ ਕੀ ਕਰਦੇ ਓ , ਮੈਂ ਵੀ ਹੱਸਕੇ ਕਹਿ ਦਿੱਤਾ….ਸਬਰ ~
ਜ਼ਖਮੀ ਹੋਇਆਂ , ਮਰ ਨੀ ਗਿਆ
ਬੱਸ ਚੁੱਪ ਹੋਇਆਂ , ਡਰ ਨੀ ਗਿਆ
ਤੇਥੋਂ ਬਾਦ ਮੈਂ ਕਿਸੇ ਹੋਰ ਨੂੰ ਚਾਹਿਆ ਹੀ ਨਹੀਂ,
ਥੋੜੀ ਜਿਹੀ ਜਿੰਦਗਾਨੀ ਏ, ਕਿਸ ਕਿਸ ਨੂੰ ਅਜਮਾਈ ਜਾਵਾਂ।
ਉਹ ਹੱਸਣ ਦੀ ਵਜਾਹ ਪੁੱਛ ਰਹੇ ਨੇ ,
ਜੋ ਬੇਵਜਾਹ ਸਾਨੂੰ ਰੋਲਾਅ ਕੇ ਤੁਰ ਗਏ ਸੀ
ਉਹਨਾਂ ਹਲਾਤਾਂ ਵਿੱਚ ਵੀ ਸਬਰ ਕੀਤਾ
ਜਿੱਥੇ ਮੈਂ ਰੋਣਾ ਸੀ….
ਜ਼ਜਬਾਤ ਝਲੱਕ ਰਹੇ ਨੇ ਅਖਰਾਂ ਵਿੱਚੋਂ। ਇਹਨੂੰ ਸੱਮਝੁ ਕੋਈ ਜ਼ਜਬਾਤੀ ਹੀ।
ਨਿੱਕੇ ਨਿੱਕੇ ਚਾਂਵਾਂ ਨੂੰ
ਫੀਲਿੰਗਾਂ ਵੱਡੀਆਂ ਖਾਗੀਆਂ
ਕਿਸੇ ਨੇਂ ਮਿੱਟੀ ਕਿ ਅੱਖਾਂ ਵਿਚ ਪਾਈ
ਪਹਿਲਾਂ ਨਾਲੋਂ ਵਧੀਆ ਦਿਸਣ ਲੱਗ ਪਿਆ
ਅਸੀ ਬੁਰੇ ਹਾਂ ਤਾਂ ਬੁਰੇ ਹੀ ਸਹੀ ..
ਪਰ ਹਰ ਵਾਰ ਸਹੀ ਤੂੰ ਵੀ ਨਹੀਂ
ਕਿੰਨੀ ਖੂਬਸੁਰਤ ਹੈ ਉਹ ਮੁਸਕੁਰਾਹਟ
ਜੋ ਹੰਝੂਆਂ ਦਾ ਮੁਕਾਬਲਾ ਕਰਕੇ ਆਉਦੀ ਏ
ਓਹਨੇਂ ਸਹਿਣਾ ਛੱਡਤਾ
ਆਪਾਂ ਕਹਿਣਾ ਛੱਡਤਾ
ਕਹਿੰਦੇ ਨਜਰਾਂ ਨੀ ਮਿਲਉਂਦਾ ਬੜਾ ਹੰਕਾਰ ਚ ਫਿਰਦਾ..
ਸਿਰ ਨੀਵਾ ਰੱਖ ਕੇ ਚੱਲਣਾ ਇਹ ਤਾਂ ਸਾਨੂੰ ਸੰਸਕਾਰ ਚ ਮਿੱਲਦਾ..
ਪਹਿਲਾਂ ਸ਼ੌਕ ਪੂਰੇ ਕਰਦੇ ਸੀ
ਹੁਣ ਪੈਰ ਪਾ ਲਿਆ ਏ ਮੈਦਾਨ ‘ਚ
ਹੁਣ ਰੀਸ ਵੀ ਪੁੱਤ ਤੇਰੇ ਤੋ ਹੋਣੀ ਨੀ..
ਜਿੱਤ ਲੈ ਕੇ ਜਾਵਾਂਗੇ ਨਾਲ ਸ਼ਮਸ਼ਾਨ ‘ਚ
ਸਾਡੇ ਲਈ ਕਾਹਦਾ ਨਵਾਂ ਸਾਲ ਆ
ਅੱਜ ਵੀ ਸਾਡੇ ਤਾਂ ਦਿੱਲੀਏ ਉਹੀ ਪੁਰਾਣੇ ਸਵਾਲ ਆ
ਸੜਕਾਂ ਤੇ ਰੁਲੀ ਜਾਂਦਾ ਮਹਿਲਾਂ ਵਿੱਚ ਰਹਿਣ ਵਾਲਾ ਜੱਟ
ਇਸਤੋਂ ਮਾੜਾ ਦੱਸ ਕੀ ਹੋਣਾ ਦੇਸ਼ ਦਾ ਹਾਲ ਆ
80-80 ਸਾਲਾਂ ਦੇ ਬਜ਼ੁਰਗ ਠੰਢ ਵਿੱਚ ਠਰੀ ਜਾਂਦੇ ਆ
ਕਾਹਦਾ ਜੈ-ਜਵਾਨ ਜੈ-ਕਿਸਾਨ
ਦੋਹਾਂ ਵਿੱਚ ਪੁੱਤ ਤਾਂ ਪੰਜਾਬ ਦੇ ਹੀ ਮਰੀ ਜਾਂਦੇ ਆ
ਸਾਦਗੀ ਏਨੀ ਵੀ ਨਹੀਂ ਮੇਰੇ ਅੰਦਰ
ਕੇ ਤੂੰ ਵਕਤ ਗੁਜਾਰੇ, ਤੇ ਮੈ ਮੁਹੱਬਤ ਸਮਝਾਂ
ਬੰਦਾ ਮੁੱਕ ਜਾਂਦਾ
ਪਰ ਕੰਮ ਨਹੀਂ ਮੁੱਕਦੇ..
ਜਿਹੜੇ ਲੋਕ ਮਾੜਾ ਬੋਲਦੇ ਆ ਉਨ੍ਹਾਂ ਦਾ ਗੁੱਸਾ ਨਾ ਕਰੋ ਕਿਉਕਿ
ਉਨ੍ਹਾਂ ਵਿੱਚ ਤੁਹਾਡੀ ਰੀਸ ਕਰਨ ਦੀ ਉਕਾਤ ਨਹੀ ਹੁੰਦੀ
ਕੱਪੜਿਆਂ ਦੀ ਚਮਕ ਤੇ ਮਕਾਨਾਂ ਦੀ ਉਚਾਈ ਨਾ ਦੇਖ ਸੱਜਣਾ
ਜਿਸ ਘਰ ਵਿੱਚ ਬਜ਼ੁਰਗ ਹੱਸਦੇ ਹੋਣ ਉਹ ਘਰ ਅਮੀਰਾਂ ਦਾ ਹੀ ਹੁੰਦਾ
ਬਸ ਇਕ ਆਖਰੀ ਰਸਮ ਚਲ ਰਹੀ ਹੈ ਸਾਡੇ ਦਰਮਿਆਨ..
ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ..