ਰੱਬ ਦੁਨੀਆਂ ਦੇਖਣ ਧਰਤੀ ਤੇ ਆਏ

by admin

ਇੱਕ ਦਿਨ ਰੱਬ ਜੀ ਅਤੇ ਉਹਨਾਂ ਦੀ ਘਰਵਾਲੀ ਆਪਣੀ ਦੁਨੀਆਂ ਨੂੰ ਦੇਖਣ ਧਰਤੀ ਤੇ ਆਏ ।
ਰੱਬ ਦੀ ਘਰਵਾਲੀ ਨੇ ਰੱਬ ਜੀ ਤੋਂ ਧਰਤੀ ਉੱਤੇ ਉਹਨਾਂ ਦੇ ਨਿਵਾਸ ਸਥਾਨ ਬਾਰੇ ਪੁੱਛਿਆ ।
ਰੱਬ ਇਹ ਗੱਲ ਸੁਣ ਹੱਸ ਪਏ ਤੇ ਬੋਲੇ “ਭਾਗਵਾਨੇ.. ਵੈਸੇ ਤਾਂ ਮੈਂ ਕਣ ਕਣ ਵਿੱਚ ਵਾਸਾ ਕਰਦਾ ਹਾਂ….
ਪਰ ਧਰਤੀ ਦੇ ਲੋਕਾਂ ਨੇ ਮੈਨੂੰ ਵੱਖਰੀ ਵੱਖਰੀ ਪਹਿਚਾਣ ਦਿੱਤੀ ਹੈ …
ਦੇਖੋ ਮੈਂ ਤੁਹਾਨੂੰ ਆਪਣੇ ਘਰ ਤੇ ਆਪਣੀ ਪਹਿਚਾਣ ਦਿਖਾਉਂਦਾ ਹਾਂ …
ਆਹ ਦੇਖੋ ਇਹ ਹੈ ਗੁਰੂਦੁਆਰਾ ਸਾਹਿਬ ਇੱਥੋਂ ਦੇ ਲੋਕ ਮੈਨੂੰ ਵਾਹਿਗੁਰੂ ਜਾਂ ਸਤਿਗੁਰ ਕਹਿ ਕੇ ਯਾਦ ਕਰਦੇ ਨੇ …
ਇਹ ਧਰਤੀ ਤੇ ਸਿੱਖਾਂ ਦਾ ਧਰਮ ਅਸਥਾਨ ਅਖਵਾਉਂਦਾ ਹੈ ਮੈਨੂੰ ਮੇਰੇ ਸਿੱਖਾਂ ਦਾ ਸਿੱਖੀ ਰੂਪ ਬਹੁਤ ਪਸੰਦ ਹੈ …
ਇਹ ਬਹੁਤ ਬਹਾਦੁਰ ਯੋਧੇ ਹੁੰਦੇ ਨੇ … ਇਹ ਧਰਮ ਸਿੱਖ ਧਰਮ ਅਖਵਾਉਂਦਾ ਹੈ …
ਚੱਲੋ ਹੁਣ ਤੁਹਾਨੂੰ ਮੇਰਾ ਦੂਜਾ ਘਰ ਦਿਖਾਉਂਦਾ ਹਾਂ …
ਇਹ ਦੇਖੋ ਮੰਦਰ ਇੱਥੇ ਲੋਕ ਮੈਨੂੰ ਹਿੰਦੂ ਧਰਮ ਵਜੋਂ ਯਾਦ ਕਰਦੇ ਨੇ …
ਕੋਈ ਮੈਨੂੰ ਸ਼ਿਵ ਕਹਿੰਦਾ ਹੈ ਤੇ ਕੋਈ ਕ੍ਰਿਸ਼ਨ ਅਤੇ ਇਹ ਲੋਕ ਕਈ ਹੋਰ ਨਾਵਾਂ ਨਾਲ ਮੈਨੂੰ ਯਾਦ ਕਰਦੇ ਨੇ …
ਇੱਥੇ ਕੇਵਲ ਹਿੰਦੂ ਧਰਮ ਦੇ ਲੋਕ ਆਉਂਦੇ ਨੇ … ਬੜੇ ਹੀ ਪ੍ਰਤੀਭਾਸ਼ਾਲੀ ਨੇ ਇਹ …
ਤੇ ਆਹ ਦੇਖੋ ਮੇਰਾ ਤੀਜਾ ਘਰ ਮਸਜਿਦ ਇੱਥੋਂ ਦੇ ਲੋਕ ਮੈਨੂੰ ਅੱਲਾ ਕਹਿ ਕਿ ਬਲਾਉਂਦੇ ਨੇ …
ਬੜੇ ਹੀ ਨੇਕ ਇਨਸਾਨ ਨੇ ਇਹ …
ਆਉ ਅੱਗੇ ਚੱਲੋ ਆਹ ਦੇਖੋ ਆਹ ਹੈ ਚਰਚ ਇੱਥੋਂ ਦੇ ਲੋਕ ਮੈਨੂੰ ਯਿਸ਼ੂ ਦੇ ਨਾਮ ਨਾਲ ਯਾਦ ਕਰਦੇ ਨੇ …
ਬਹੁਤ ਹੀ ਦਿਮਾਗੀ ਲੋਕ ਨੇ ਇਹ ਪੂਰੀ ਦੁਨੀਆਂ ਦੀ ਤਰੱਕੀ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ …
ਇਸੇ ਤਰਾਂ ਧਰਤੀ ਦੇ ਲੋਕ ਮੈਨੂੰ ਅਲੱਗ ਅਲੱਗ ਨਾਮਾਂ ਨਾਲ ਯਾਦ ਕਰਦੇ
ਹਨ ਤੇ ਕਈ ਧਰਮਾਂ ਵਿੱਚ ਵੰਡੇ ਹੋਏ ਨੇ ।
“ਵਾਹ ! ਮਾਹਰਾਜ ਮੈਂ ਧੰਨ ਹੋ ਗਈ ! ਬਹੁਤ ਹੀ ਸੋਹਣੀ ਦੁਨੀਆਂ ਰਚੀ ਹੈ ਤੁਸੀਂ ।
ਪਰ ਇੱਕ ਗੱਲ ਨਹੀਂ ਸਮਝ ਲੱਗੀ ਮੈਨੂੰ ”
” ਕੀ ਗੱਲ ਨਹੀਂ ਸਮਝ ਲੱਗੀ ? ”
” ਤੁਸੀਂ ਕਿਹਾ ਕਿ ਸਭ ਦਾ ਇੱਥੇ ਵੱਖਰੋ ਵੱਖਰਾ ਧਰਮ ਹੈ ਤੇ ਸਭ ਆਪਣੇ
ਆਪਣੇ ਧਰਮ ਸਥਾਨਾਂ ਤੇ ਜਾ ਤੁਹਾਨੂੰ ਯਾਦ ਕਰਦੇ ਨੇ …
ਪਰ ਤੁਸੀਂ ਉਹ ਜੋੜਾ ਦੇਖ ਰਹੇ ਹੋ ਜਿੰਨਾਂ ਦੇ ਹੱਥਾਂ ਵਿੱਚ ਦੋ ਬੱਚੀਆਂ ਚੁੱਕੀਆਂ ਨੇ ”
” ਹਾਂ ਹਾਂ ਦੇਖ ਰਿਹਾਂ ਕੀ ਹੋਇਆ ?”
” ਮਹਾਰਾਜ ਮੈਂ ਦੇਖ ਰਹੀ ਹਾਂ ਉਹ ਜੋੜਾ ਕਦੇ ਗੁਰੂਦੁਆਰਾ ਘਰ ਗਿਆ, ਕਦੇ ਮੰਦਿਰ, ਕਦੇ ਮਸਜਿਦ …
ਉਹ ਕਿਸ ਧਰਮ ਦਾ ਹੈ … ਪੈਰੋਂ ਵੀ ਨੰਗੇ ਹਨ ?”
” ਹਾ ਹਾ ਹਾ ਭਾਗਵਾਨੇ ਇਹ ਇੱਕ ਦੁੱਖੀ ਜੋੜਾ ਹੈ ਜਦੋਂ ਇਨਸਾਨ ਦੁੱਖੀ ਹੁੰਦਾ ਉਹ ਹਰ ਧਰਮ ਦੇ ਰੱਬ ਨੂੰ ਪਰਖਣ ਲੱਗਦਾ ਹੈ …!
ਪੈਸਾ ਇਹਨਾਂ ਕੋਲ ਅੰਨਾ ਹੈ … ਪਰ ਇਹ ਜੋੜਾ ਔਲਾਦ ਵਜੋਂ ਦੁੱਖੀ ਹੈ ।
ਇਹ ਸੋਚਦੇ ਹਨ ਖੁਦ ਨੂੰ ਕਸ਼ਟ ਦੇ ਕੇ ਇਹ ਮੈਨੂੰ ਖੁਸ਼ ਕਰ ਸਕਦੇ ਹਨ ।
” ਕੀ ਕਹਿ ਰਹੇ ਹੋ ਮਹਾਰਾਜ ? ਔਲਾਦ ਵਜੋਂ ਕਿਵੇ ਦੁੱਖੀ ਹੋ ਸਕਦੇ ਨੇ ?
ਉਹ ਜੋ ਦੋ ਬੱਚੀਆਂ ਇਹਨਾਂ ਨੇ ਚੁੱਕੀਆਂ, ਕੀ ਉਹ ਇਹਨਾਂ ਦੀਆਂ ਨਹੀਂ ?
” ਭਾਗਵਾਨੇ ਇਹ ਬੱਚੀਆਂ ਹਨ ਤਾਂ ਇਹਨਾਂ ਦੀਆਂ , ਪਰ ਇਹ ਮੂਰਖ ਲੋਕ ਬੱਚੀਆਂ ਨੂੰ ਔਲਾਦ ਨਹੀਂ ਮੰਨਦੇ ਸਗੋਂ ਮੁੰਡੇ ਨੂੰ
ਔਲਾਦ ਮੰਨਦੇ ਨੇ …
ਇਹ ਸੋਚਦੇ ਹਨ ਮੁੰਡਾ ਹੀ ਵੰਸ਼ ਨੀ ਅੱਗੇ ਤੋਰਦਾ ਹੈ ।
” ਅੱਛਾ ! ਆਹ ਗੱਲ ਐ … ਇਹ ਤਾਂ ਵਾਕਿਆ ਹੀ ਮੂਰਖ ਨੇ …
ਮਹਾਰਾਜ ਕੀ ਇਹਨਾਂ ਦੀ ਜਿੰਦਗੀ ਵਿੱਚ ਮੁੰਡਾ ਹੋਣ ਦੀ ਕੋਈ ਆਸ ਹੈ ?”
” ਹਾਂ ਬਿਲਕੁੱਲ ਹੈ … ਇਹਨਾਂ ਦੇ ਮੁੰਡਾ ਤਾਂ ਅੱਜ ਤੋਂ ਸਾਲ ਪਹਿਲਾਂ ਹੋ
ਗਿਆ ਹੁੰਦਾ … ਪਰ” ” ਪਰ ਕੀ ਮਹਾਰਾਜ ? ”
” ਚੱਲ ਮੈਂ ਤੈਨੂੰ ਦਿਖਾਉਂਦਾ ਹਾਂ ਕੁਝ …ਇਹ ਜੋ ਔਰਤ ਹੈ ਹੁਣ ਵੀ ਇਸ ਦੇ ਢਿੱਡ ਵਿੱਚ ਇੱਕ ਤਿੰਨ ਮਹੀਨੇ ਦਾ ਲੜਕਾ ਹੈ … ਇਹ
ਜੋੜਾ ਹੁਣ ਧਰਮ
ਅਸਥਾਨਾਂ ਤੋਂ ਬਾਅਦ ਦੇਖਣਾ ਕਿੱਥੇ ਜਾਵੇਗਾ …”
” ਮਹਾਰਾਜ ਇਹ ਤਾਂ ਕਿਸੇ ਹਕੀਮ
ਦਾ ਦਵਾਖਾਨਾ ਲੱਗਦਾ ?”
” ਹਾਂ ਬਿੱਲਕੁੱਲ ਇਸ ਨੂੰ ਦੁਨੀਆਂ ਹਸਪਤਾਲ ਕਹਿੰਦੀ ਹੈ ।
ਜਿੱਥੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਜਾਂ ਉਹਨਾ ਦੇ ਟੈਸਟ ਕੀਤੇ ਜਾਂਦੇ ਨੇ । ”
” ਮਹਾਰਾਜ ! ਉਸ ਔਰਤ ਨੂੰ ਉਹਨਾਂ ਉਪਕਰਨਾਂ ਥੱਲੇ ਲਿਟਾ ਕਿਉਂ ਦਿੱਤਾ ਗਿਆ ?”
” ਇਹੀ ਤਾਂ ਤੈਨੂੰ ਦਿਖਾਉਣਾ ਸੀ …ਇਸ ਉਪਕਰਨ ਨੂੰ ਅਲਟਰਾਸਾਊਂਡ ਮਸ਼ੀਨ ਕਹਿੰਦੇ ਨੇ …
ਇਹ ਮਸ਼ੀਨ ਦੱਸ ਦਿੰਦੀ ਹੈ ਕਿ ਢਿੱਡ ਵਿੱਚ ਲੜਕਾ ਹੈ ਜਾਂ ਲੜਕੀ ।
” ਇਸ ਨਾਲ ਕੀ ਹੋਵੇਗਾ ਮਹਾਰਾਜ ?”
” ਤੂੰ ਵੇਖਦੀ ਜਾ ਭਾਗਵਾਨੇ ਹੁਣ ਅੱਗੇ ਕੀ ਹੁੰਦਾ ?”
“ਮਹਾਰਾਜ ਉਹ ਆਦਮੀ ਕਮਰੇ ਚੋਂ ਬਾਹਰ ਚਲਾ ਗਿਆ …
ਉਸ ਔਰਤ ਦੇ ਘਰਵਾਲੇ ਨੂੰ ਕੁਝ ਕਹਿ ਰਿਹਾ ਹੈ …
ਮਹਾਰਾਜ ਔਰਤ ਦਾ ਘਰਵਾਲਾ ਰੋ ਪਿਆ …! ਕੀ ਹੋਇਆ ਉਸਨੂੰ ?
ਕੀ ਹੋਇਆ ਮਹਾਰਾਜ ???
“ਭਾਗਵਾਨੇ ਉਹ ਆਦਮੀ ਡਾਕਟਰ ਸੀ …
ਉਸਨੇ ਔਰਤ ਦੇ ਘਰਵਾਲੇ ਨੂੰ ਕਿਹਾ ਕਿ ਉਸਦੀ ਘਰਵਾਲੀ ਦੇ ਢਿੱਡ ਵਿੱਚ ਕੁੜੀ ਹੈ ।
” ਉਹ ਮਸ਼ੀਨ ਝੂਠ ਬੋਲ ਰਹੀ ਹੈ ਮਹਾਰਾਜ ?
ਤੁਸੀਂ ਆਪ ਹੀ ਤਾਂ ਕਿਹਾ ਸੀ ਕਿ ਉਸ ਔਰਤ ਦੇ ਢਿੱਡ ਵਿੱਚ ਮੁੰਡਾ ਹੈ !”
” ਨਹੀਂ ਮਸ਼ੀਨ ਬਿਲਕੁਲ ਸੱਚ ਬੋਲ ਰਹੀ ਤੇ ਮੈਂ ਵੀ ਬਿੱਲਕੁਲ ਸੱਚ ਕਿਹਾ ਸੀ !!!”
” ਪਰ ਡਾਕਟਰ !!!
ਹਾਂ ਡਾਕਟਰ ਝੂਠ ਬੋਲ ਰਿਹਾ …”
” ਡਾਕਟਰ ਨੂੰ ਝੂਠ ਬੋਲਣ ਦਾ ਕੀ ਫਾਇਦਾ ???
ਤੂੰ ਵੇਖਦੀ ਚੱਲ ਭਾਗਵਾਨੇ …”
“ਮਹਾਰਾਜ ਇਹ ਚਾਕੂ ਛੂਰੇ ਕਿਸ ਲਈ ?
ਉਹ ਡਾਕਟਰ ਹੁਣ ਕੀ ਕਰੇਗਾ ?
ਮਹਾਰਾਜ ਦੱਸੋ ਮੈਂਨੂੰ ! ਮਹਾਰਾਜ ਤੁਸੀਂ ਰੋ ਕਿਉਂ ਪਏ ?
ਮਹਾਰਾਜ ਕੁਝ ਤਾਂ ਦੱਸੋ ???
” ਭਾਗਵਾਨੇ ਇਹ ਸਭ ਕੁਝ ਦੇਖ ਮੈਂ ਰੋਜ ਰੋਂਦਾ ਹਾਂ … ਤੂੰ ਵੀ ਵੇਖ ਲੈ …
ਇਹ ਡਾਕਟਰ ਇਸ ਔਰਤ ਦੇ ਢਿੱਡ ਚੋਂ ਉਸਦੇ ਮੁੰਡੇ ਨੂੰ ਟੋਟੇ ਟੋਟੇ ਕਰਕੇ
ਢਿੱਡ ‘ਚ ਹੀ ਮਾਰ ਕੇ ਬਾਹਰ ਕੱਢ ਗੰਦੇ ਨਾਲੇ ਸੁੱਟ ਦਵੇਗਾ …
ਇਸ ਕੰਮ ਬਦਲੇ ਉਹ ਇਸ ਜੋੜੇ ਕੋਲੋਂ ਹਜਾਰਾਂ ਰੁਪਏ ਬਟੋਰ ਲਵੇਗਾ …
ਜੇ ਇਹ ਡਾਕਟਰ ਇਹਨਾਂ ਨੂੰ ਮੁੰਡਾ ਦੱਸਦਾ ਤਾਂ ਇਹਨਾਂ ਕੋਲੋਂ ਇਕੱਲੇ ਟੈਸਟ ਦੇ ਹੀ ਪੈਸੇ ਲੈਂਦਾ …
ਹੁਣ ਲਾਲਚ ਵਿੱਚ ਆ ਕੇ ਇਸ ਡਾਕਟਰ ਨੇ ਉਹਨਾਂ ਨੂੰ ਝੂਠ ਬੋਲਿਆ ਤੇ ਟੈਸਟ ਤੇ ਅਬੋਰਸ਼ਨ ਦੇ ਨਾਂ ਤੇ ਉਹਨਾਂ ਤੋਂ ਹਜਾਰਾਂ ਰੁਪਏ ਬਟੋਰ ਲਏ ।
ਭਾਗਵਾਨੇ ਇਹ ਇਸ ਜੋੜੇ ਦੀ ਆਖਰੀ ਸੰਤਾਨ ਸੀ … !!!
ਇਸ ਤੋਂ ਬਾਅਦ ਇਹ ਕਦੇ ਵੀ ਸੰਤਾਨ ਨੂੰ ਜਨਮ ਨਹੀਂ ਦੇ ਸਕਣਗੇ !!!
ਇਸ ਤਰਾਂ ਲੋਕ ਆਪਣੀਆਂ ਧੀਆਂ ਦੇ ਨਾਲ ਨਾਲ ਆਪਣੇ ਪੁੱਤਰਾਂ ਦੀ ਬਲੀ ਵੀ ਦੇ ਰਹੇ ਹਨ ।
ਪਰ ਇਹ ਪੜੇ ਲਿਖੇ ਮੂਰਖ ਲੋਕ ਇਹਨਾਂ ਡਾਕਟਰਾਂ ਦੇ ਜਾਲ ਵਿੱਚ
ਫਸ
ਕੇ ਲਗਾਤਾਰ ਇਹਨਾਂ ਦਾ ਸ਼ਿਕਾਰ ਹੋ ਰਹੇ … ਕੋਣ ਸਮਝਾਵੇ
ਇਹਨਾਂ ਨੂੰ ”
” ਘੋਰ ਕਲਯੁੱਗ ਮਹਾਰਾਜ … ਘੋਰ ਕੱਲਯੁਗ … ਮੈਂਨੂੰ ਇੱਥੋਂ ਵਾਪਿਸ ਲੈ ਜਾਵੋ …ਮੈਂ ਨਹੀਂ ਦੇਖਣੀ ਤੁਹਾਡੀ ਦੁਨੀਆਂ …
ਦੁਨੀਆਂ ਘੁੰਮਣ ਦਾ ਫੈਂਸਲਾ ਰੱਦ ਕਰ ਰੱਬ ਤੇ ਰੱਬੀ ਰੋਦੇਂ ਹੋਏ ਵਾਪਿਸ ਚਲੇ ਗਏ !!!!

ਅਗਿਆਤ

Unknown

You may also like