ਕਹਾਣੀ ਕਹਿ ਸਕਦੇ ਜਾਂ ਭਰਮ

by Jasmeet Kaur

ੲਿੱਕ ਮਿਹਨਤ ਕੱਛ ਬੰਦੇ ਨੇ ਪੈਸੇ ਜੋੜ ਜੋੜ ਪਲਾਟ ਲਿਅਾ ਕੁਝ ਮਹੀਨੇ ਬਾਦ ਸੋਚਿਅਾ ਪਲਾਟ ਚ ਅਾਪਣਾ ਘਰ ਬਣਾਂਵਾ ੳੁਸਨੇ ਪਲਾਟ ਦੀ ਸਫਾੲੀ ਕਰਾ ਨੀਹਾਂ ਪੁਟਵਾੳੁਣੀਅਾ ਸ਼ੁਰੂ ਕਰੀਅਾ ਵਿੱਚੋ ਹੱਢੀਅਾ ਮਿਲੀਅਾਂ ੳੁਹ ਡਰ ਗਿਅਾ ੳੁਸਨੇ ਸਿਅਾਣੇ ਬੰਦੇ ਸੱਦ ਲੲੇ ਤੇ ਦੂਰੋ ਖੜਾਂ ਹੱਡੀਅਾ ਦਿਖਾਵੇ
ਕੁਝ ਨੇ ਕਿਹਾ ਵਹਿਮ ਨੀ ਕਰੀ ਦਾ ਕੋੲੀ ਗੱਲ ਨਹੀ ਤੇ ਕੁਝ ਨੇ ਕਿਹਾ ਤੇ ਤਾਂਤਰਿਕ ਸੱਦ ਲੈ ੳੁਹ ਦੱਸਣ ਗੇ ਕੀ ਹੋੲਿਅਾ
ਬੇਚਾਰਾ ਜਿਸਨੇ ਮਿਹਨਤ ਨਾਲ ਕਮਾੲੀ ਜੋੜੀ ੳੁਹ ਵੀ ਵਹਿਮ ਚ ਪੈ ਗਿਅਾ ਕਿ ਕੱਲ ਨੂੰ ਮਾੜਾ ਨਾ ਹੋਜੇ ੳੁਸਨੇ ਬਾਬਾ ਜਾਂ ਸਮਝ ਲੳੁ ਤਾਂਤਰਿਕ ਸੱਦ ਲਿਅਾ ੳੁਸਨੇ ਕਿਹਾ ੲਿਹ ਹੱਡੀਅਾਂ ਮੁਰਗੇ ਦੀਅਾਂ ਤੇਰੀ ੲਿਸ ਜਗਾ ਕਿਸੇ ਟੂਣਾ ਕਰਿਅਾ ਦੇਸੀ ਮੁਰਗੇ ਦਾ ੳੁਪਾਅ ਕਰਨਾ ਪੈਣਾ ਵਿਚਾਰਾ ਮਿਹਨਤ ਕੱਛ ਕੁਝ ਪੈਸਿਅਾ ਖਾਤਰ ਵੀ ਵਿਪਤਾ ਨਾ ਪਵੇ ਮੰਨ ਗਿਅਾ
ੳੁਪਾਅ ਵਾਲੇ ਬਾਬੇ ਦੇ ਕਹਿਣ ਮੁਤਾਬਿਕ ਸਭ ਹੋ ਗਿਅਾ ਤੇ ੳੁਸਨੇ ਕੰਮ ਸ਼ੁਰੂ ਕਰ ਦਿਤਾ ਨੀਹਾਂ ਭਰੀਅਾ
ਤੇ ਕੁਝ ਦਿਨ ਬਾਦ ੲਿੱਕ ਮਹੁੱਲ਼ਾਂ ਨਿਵਾਸੀ ਜੋ ੳੁਸ ਨਾਲ ਅਕਸਰ ਮਿਲਦਾ ਰਹਿੰਦਾ ਸੀ ੳੁਸ ਕੋਲ ਅਾੲਿਅਾ ਤੇ ਕਹਿਣ ਲੱਗਾ ਘਰ ਬਣਾ ਰਹੇ ਹੋ ਪਾਰਟੀ ਤਾਂ ਬਣਦੀ
ੳੁਸ ਨੇ ਲੱਡੂ ਅੱਗੇ ਕਰੇ ਕਹਿੰਦਾ ਲੱਡੂ ਨਾਲ ਕੰਮ ਨੀ ਚੱਲਣਾ
ੳੁਹ ੳੁਸ ਨਾਲ ਪਾਰਟੀ ਕਰਨ ਤੁਰ ਪਿਅਾ ਗੱਲਾ ਗੱਲਾ ਚ ਜਦੋ ਗੱਲ ਛਿੜੀ ਤਾ ੳੁਸ ਮਿਹਨਤ ਕੱਛ ਨੇ ਅਾਪਣੀ ਹੱਡ ਬੀਤੀ ਸੁਣਾ ਦਿੱਤੀ
ਅੱਗੋ ਮਹੁਲਾ ਨਿਵਾਸੀ ਕਹਿੰਦਾ ਯਾ ਯਾਰ ੳੁਹ ਤਾਂ ਮੇਰੇ ਘਰੇ ਮਾਸ ਬੜਦਾ ਨਹੀ ਮੈ ੲਿਥੇ ਗਲੀ ਚ ਖੜਕੇ ਖਾਕੇ ਹੱਡੀਅਾ ਤੇਰੇ ਪਲਾਟ ਚ ਸੁਟ ਜਾਂਦਾ ਸੀ
ਹੁਣ ੳੁਸ ਸਖਸ਼ ਦੇ ੲਿਕ ੳੁਤਰੇ ੲਿੱਕ ਚੜੇ

You may also like