ਨਜ਼ਰੀਆ

by Jasmeet Kaur

ਮੈਂ ਇੱਕ ਪੇਂਡੂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ, ਜਿਥੇ ਅੱਠ ਕਲਾਸਾਂ ਸਨ, ਟੀਚਰ ਇੱਕ ਹੀ ਸੀ ਤੇ ਚਾਲੀ ਬੱਚਿਆਂ ਨੂੰ ਇੱਕ ਹੀ ਕਮਰੇ ਵਿੱਚ ਤੁੰਨ ਦਿੱਤਾ ਜਾਂਦਾ। ਨਵੀਂ ਟੀਚਰ ਨੂੰ ਹਮੇਸ਼ਾ ਤੰਗ ਕੀਤਾ ਜਾਂਦਾ। ਵੱਡੇ ਬੱਚਿਆਂ, ਯਾਨੀ ਕਿ ਸੱਤਵੀਂਅੱਠਵੀਂ ਦੇ ਬੱਚੇ, ਦੀ ਅਗਵਾਹੀ ਹੇਠ ਸਾਰੇ ਵਿਦਿਆਰਥੀ ਟੀਚਰ ਨੂੰ ਮਜ਼ਾ ਚਖਾਉਣ ਲਈ ਤਿਆਰ ਰਹਿੰਦੇ ਸਨ।

ਇੱਕ ਸਾਲ ਤਾਂ ਕੁੱਝ ਜ਼ਿਆਦਾ ਹੰਗਾਮਾ ਹੋਇਆ। ਹਰ ਦਿਨ ਦਰਜ਼ਨਾਂ ਸਕੂਲ ਸ਼ਰਾਰਤਾਂ ਹੁੰਦੀਆਂ ਜਿਨਾਂ ਵਿੱਚ ਚਾਕ ਸੁੱਟਣਾ, ਕਾਗਜ਼ ਦੇ ਹਵਾਈ ਜਹਾਜ਼ ਉਡ ਆਦਿ ਸ਼ਾਮਿਲ ਸਨ। ਇਸ ਤੋਂ ਇਲਾਵਾ ਕਈ ਵੱਡੀਆਂ ਘਟਨਾਵਾਂ ਵੀ ਹੋਈ ਟੀਚਰ ਨੂੰ ਸਕੂਲ ਦੇ ਬਾਹਰ ਅੱਧਾ ਦਿਨ ਖੜਾ ਰੱਖਿਆ ਗਿਆ, ਕਿਉਂਕਿ ਕੁ

ਆ, ਕਿਉਂਕਿ ਕੁੰਡੀ ਅੰਦਰੋ ਲੱਗੀ ਹੋਈ ਸੀ। ਦੂਜੇ ਮੌਕੇ ਤੇ ਇਸਦਾ ਉਲਟ ਹੋਇਆ, ਯਾਨੀ ਟੀਚਰ ਨੂੰ ਸਕੂਲ ਵਿੱਚ ਸੰਤ ਕਰ ਦਿੱਤਾ ਗਿਆ ਕਿਉਂਕਿ ਕੁੰਡੀ ਬਾਹਰੋਂ ਲਾ ਦਿੱਤੀ ਗਈ ਸੀ। ਇੱਕ ਦਿਨ ਇੱਕ ਸ਼ਰਾਰਤੀ ਬੱਚਾ ਆਪਣੇ ਕੁੱਤੇ ਨੂੰ ਸਕੂਲ ਵਿੱਚ ਲੈ ਆਇਆ।

| ਪਰ ਮੈਂ ਤੁਹਾਨੂੰ ਦੱਸ ਦਿਆਂ, ਇਹ ਬੱਚੇ ਅਪਰਾਧੀ ਕਿਸਮ ਦੇ ਨਹੀਂ ਸਨ। ਚੋਰੀ ਕਰਨਾ, ਸਰੀਰਿਕ ਹਿੰਸਾ ਕਰਨਾ ਜਾਂ ਨੁਕਸਾਨ ਪਹੁੰਚਾਉਣਾ ਉਨ੍ਹਾਂ ਦਾ ਮਨੋਰਥ ਨਹੀਂ ਸੀ। ਉਹ ਤੰਦਰੁਸਤ ਬੱਚੇ ਸਨ ਜਿਹੜੇ ਆਪਣੀ ਜ਼ਬਰਦਸਤ ਊਰਜਾ ਨੂੰ ਆਪਣੀਆਂ ਸ਼ਰਾਰਤਾਂ ਦੇ ਮਾਧਿਅਮ ਨਾਲ ਬਾਹਰ ਕੱਢ ਲੈਂਦੇ ਸਨ।

ਤਾਂ ਟੀਚਰ ਨੇ ਕਿਸੇ ਤਰ੍ਹਾਂ ਉਸ ਸਾਲ ਤੇ ਸਕੂਲ ਵਿੱਚ ਰਹਿਣ ਵਿੱਚ ਸਫਲਤਾ ਪਾਈ, ਪਰ ਅਗਲੇ ਸਾਲ ਨਵੇਂ ਟੀਚਰ ਨੂੰ ਨਿਯੁਕਤ ਕਰਨਾ ਪਿਆ ਤੇ ਇਸ ਨਾਲ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਈ।

ਨਵੀਂ ਟੀਚਰ ਦਾ ਨਜ਼ਰੀਆ ਪੁਰਾਣੀ ਟੀਚਰ ਤੋਂ ਬਿਲਕੁਲ ਵੱਖਰਾ ਸੀ। ਉਸਨੇ ਵਡਿਆਈ ਵਾਲਾ ਵਿਉਹਾਰ ਕਰਨ ਦੀਆਂ ਉਨ੍ਹਾਂ ਦੀ ਭਾਵਨਾਵਾਂ ਨੂੰ ਜਾਗਰਿਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਸਿਆਣਪ ਨਾਲ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ। ਹਰ ਬੱਚੇ ਨੂੰ ਇੱਕ ਨਿਸ਼ਚਿਤ ਜ਼ਿੰਮੇਵਾਰੀ ਸੌਂਪੀ ਗਈ ਜਿਵੇਂ ਬਲੈਕ-ਬੋਰਡ ਸਾਫ਼ ਕਰਨਾ, ਡਸਟਰ ਸਾਫ਼ ਕਰਨਾ, ਜਾਂ ਛੋਟੇ ਬੱਚਿਆਂ ਦੀ ਸਹਾਇਤਾ ਕਰਨੀ। ਨਵੀਂ ਟੀਚਰ ਨੇ ਬੱਚਿਆਂ ਦੀ ਜ਼ਬਰਦਸਤ ਊਰਜਾ ਦਾ ਇਸਤੇਮਾਲ ਕਰਨ ਦੇ ਰਚਨਾਤਮਕ ਢੰਗ ਖੋਜ਼ ਲਏ, ਜਦੋਂ ਕਿ ਇਹੀ ਜ਼ਬਰਦਸਤ ਉਰਜ਼ਾ ਪਹਿਲਾਂ ਸ਼ਰਾਰਤਾਂ ਵਿੱਚ ਬਰਬਾਦ ਹੋਇਆ ਕਰਦੀ ਸੀ। ਉਸ ਦੀ ਵਿਦਿਅਕ ਪ੍ਰੋਗਰਾਮ ਦੀ ਨੀਂਹ ਚਰਿੱਤਰ ਬਣਾਉਣ ਤੇ ਸੀ।

ਪਹਿਲੇ ਸਾਲ ਬੱਚੇ ਸ਼ੈਤਾਨਾਂ ਵਾਂਗ ਵਿਉਹਾਰ ਕਿਉਂ ਕਰ ਰਹੇ ਸਨ ਤੇ ਅਗਲੇ ਸਾਲ ਉਹੀ ਬੱਚੇ ਦੇਵਤਿਆਂ ਵਾਂਗ ਵਿਉਹਾਰ ਕਿਉਂ ਕਰਨ ਲੱਗ ਪਏ ? ਫ਼ਰਕ ਉਨ੍ਹਾਂ ਦੇ ਲੀਡਰ ਦਾ, ਯਾਨੀ ਕਿ ਉਨ੍ਹਾਂ ਦੀ ਟੀਚਰ ਦਾ ਸੀ। ਇਮਾਨਦਾਰੀ ਨਾਲ ਕਿਹਾ ਜਾਏ, ਤਾਂ ਅਸੀਂ ਸ਼ਰਾਰਤਾਂ ਲਈ ਬੱਚਿਆਂ ਨੂੰ ਦੋਸ਼ ਨਹੀਂ ਦੇ ਸਕਦੇ। ਇਹ ਟੀਚਰ ਦੀ ਹੀ ਗਲਤੀ ਸੀ ਜਿਹੜੀ ਸਹੀ ਦਿਸ਼ਾ ਵਿੱਚ ਬੱਚਿਆਂ ਦੀ ਅਗਵਾਈ ਨਹੀਂ ਕਰ ਪਾਈ।

ਪਹਿਲੀ ਟੀਚਰ ਅੰਦਰੋਂ ਬੱਚਿਆਂ ਦੀ ਤਰੱਕੀ ਬਾਰੇ ਪਰਵਾਹ ਨਹੀਂ ਕਰਦੀ ਸੀ। ਉਸਨੇ ਬੱਚਿਆਂ ਲਈ ਕੋਈ ਟੀਚਾ ਨਹੀਂ ਬਣਾਇਆ। ਉਸਨੇ ਉਨਾਂ ਨੂੰ ਉਤਸ਼ਾਹਿਤ ਨਹੀਂ ਕੀਤਾ। ਉਹ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖ ਪਾਈ। ਉਸਨੂੰ ਪੜ੍ਹਾਉਣਾ ਪਸੰਦ ਨਹੀਂ ਸੀ, ਇਸ ਲਈ ਬੱਚਿਆਂ ਨੂੰ ਪਤਨਾ ਪਸੰਦ ਨਹੀਂ ਸੀ।

ਪਰ ਦੂਜੀ ਟੀਚਰ ਨੇ ਉੱਚੇ, ਸਕਾਰਾਤਮਕ ਮਾਪਦੰਡ ਬਣਾਏ। ਉਹ ਬੱਚਿਆਂ ਨੂੰ । ਸੱਚਮੁਚ ਪਸੰਦ ਕਰਦੀ ਤੇ ਚਾਹੁੰਦੀ ਸੀ ਕਿ ਉਹ ਕੁੱਝ ਬਣਨ। ਉਹ ਹਰ ਇੱਕ ਨਾਲ ਇਨਸਾਨਾਂ ਵਾਂਗ ਵਿਹਾਰ ਕਰਦੀ । ਉਸਨੂੰ ਸਾਰਿਆਂ ਦਾ ਅਨੁਸ਼ਾਸਨ ਇਸ ਕਰਕੇ ਮਿਲਿਆ ਕਿਉਂਕਿ ਉਹ ਆਪਣੇ ਹਰ ਕੰਮ ਵਿੱਚ ਚੰਗੀ ਤਰ੍ਹਾਂ ਅਨੁਸ਼ਾਸਿਤ ਸੀ।

ਤੇ ਹਰ ਮਾਮਲੇ ਵਿੱਚ, ਵਿਦਿਆਰਥੀਆਂ ਨੇ ਆਪਣੀ ਟੀਚਰ ਦੇ ਉਦਾਹਰਣ ਤੋਂ | ਹੀ ਸਿੱਖਿਆ।

ਅਸੀਂ ਇਸੇ ਤਰ੍ਹਾਂ ਦਾ ਵਿਉਹਾਰ ਹਰ ਦਿਨ ਵੱਡਿਆਂ ਦੇ ਸਮੂਹਾਂ ਵਿੱਚ ਵੀ | ਦੇਖਦੇ ਸੀ। ਦੂਜੇ ਸੰਸਾਰ ਜੰਗ (Second World War) ਦੇ ਦੌਰਾਨ ਸੈਨਾਪਤੀਆਂ ਨੇ । | ਸਭ ਤੋਂ ਜ਼ਿਆਦਾ ਹੋਂਸਲਾ ਉਨ੍ਹਾਂ ਟੁਕੜੀਆਂ ਵਿੱਚ ਨਹੀਂ ਪਾਇਆ ਜਿਨ੍ਹਾਂ ਦੇ ਕਪਤਾਨ ‘ਬੇਫਿਕਰ, ਅਚਿੰਤ ਜਾਂ ਨਿਰਉਤਸ਼ਾਈਂ ਸਨ। ਸਭ ਤੋਂ ਚੰਗੀਆਂ ਟੁਕੜੀਆਂ ਸੀ ਜਿਥੇ ਕਪਤਾਨ ਆਪਣੇ ਆਪ ਉੱਚੇ ਪੈਮਾਨੇ ਤੇ ਚਲਦਾ ਤੇ ਉਨ੍ਹਾਂ ਦਾ ਪਾਲਨ ਕਰਦਾ ਸੀ। ਫੌਜ ਵਿੱਚ ਇਹੋ ਜਿਹੇ ਅਫਸਰਾਂ ਨੂੰ ਸਨਮਾਨ ਨਹੀਂ ਮਿਲਦਾ ਜਿਨਾਂ ਦਾ ਪੈਮਾਨਾ ਹੇਠਾ ਹੁੰਦਾ ਹੈ।

You may also like