ਇਕ ਜੰਗਲ ਵਿਚ ਇਕ ਬਾਂਦਰ ਰਹਿੰਦਾ ਸੀ | ਉਹ ਬਾਂਦਰ ਉਸ ਜੰਗਲ ਦਾ ਸਾਰੀਆਂ ਜਾਨਵਰਾਂ ਨੂੰ ਤੰਗ ਕਰਦਾ ਸੀ | ਉਸ ਦਾ ਕੋਈ ਮਿੱਤਰ ਵੀ ਨਹੀਂ ਸੀ | ਸਾਰੇ ਜਾਨਵਰਾਂ ਉਸ ਤੋਂ ਬਹੁਤ ਪਰੇਸ਼ਾਨ ਸਨ | ਜਦੋ ਵੀ ਕਿਸ ਜਾਨਵਰਾਂ ਦਾ ਸੱਟ ਲੱਗਦੀ ਬਾਂਦਰ ਉਸ ਨਾਲ ਹਮਦਰਦੀ ਕਰ ਕੇ ਉਸ ਨੂੰ ਮਰਹਮ ਲੱਗਾਨ ਲਾਇ ਦਿੰਦਾ ਸੀ | ਇਹ ਉਹ ਕਿਸ ਮਦਦ ਕਰਨ ਲਈ ਨਹੀਂ ਆਪਣੀ ਖੁਸ਼ੀ ਲਈ ਕਰਦਾ ਸੀ ਕਿਉਂਕਿ ਉਹ ਮਹਰਮ ਕਾਲੀ ਮਿਰਚ ਨਾਲ ਬਣਦੀ ਸੀ ਜਿਸ ਨਾਲ ਜਾਨਵਰਾਂ ਨੂੰ ਹੋਰ ਦਰਦ ਹੁੰਦਾ ਸੀ ਇਹ ਸਭ ਵਿਖ ਕੇ ਬਾਂਦਰ ਨੂੰ ਬਹੁਤ ਮਜ਼ਾ ਆਉਂਦਾ ਸੀ | ਇਕ ਦਿਨ ਇਕ ਖਰਗੋਸ਼ ਨੂੰ ਇਕ ਪੱਥਰ ਟਕਰਾ ਕੇ ਨਾਲ ਸੱਟ ਵੱਜ ਗਈ | ਉਸ ਦਾ ਬਹੁਤ ਦਰਦ ਹੋ ਰਹੀਆਂ ਸੀ | ਬਾਂਦਰ ਦਾ ਨਜ਼ਰ ਉਸ ਖਾਰਗੋਸ਼ ਤਾ ਪਈ ਅਤੇ ਉਸ ਨੂੰ ਇਕ ਇਲਤ ਸੁਝੀ ਉਹ ਖ਼ਰਗੋਸ਼ ਪਾਸ ਗਿਆ ਅਤੇ ਪੁੱਛਣ ਲਗਾ ਕੇ ਤੇਰਾ ਸੱਟ ਕੀੜਾ ਵਜੀ | ਖ਼ਰਗੋਸ਼ ਨੇ ਸਭ ਕੁਜ ਬਾਂਦਰ ਨੂੰ ਦੱਸ ਦਿਤਾ | ਬਾਂਦਰ ਨੇ ਉਸ ਨੂੰ ਮਹਰਮ ਦੇ ਕੇ ਚਲਾ ਗਿਆ ਅਤੇ ਦੂਰੋਂ ਲੁਕ ਕੇ ਵੇਖਣ ਲੱਗਾ | ਮਹਰਮ ਨਾਲ ਖ਼ਰਗੋਸ਼ ਦਾ ਦਰਦ ਹੋਰ ਜਿਆਦਾ ਹੋ ਗਿਆ ਅਤੇ ਉਹ ਰੋਣ ਲੱਗਾ | ਬਾਂਦਰ ਉਸ ਨੂੰ ਵਿਖ ਕੇ ਹੱਸ ਰਹੀਆਂ ਸੀ | ਖ਼ਰਗੋਸ਼ ਆਵਾਜ਼ ਸੁਨ ਕੇ ਬਾਕੀ ਜਾਨਵਰ ਵੀ ਆ ਗਏ | ਓਹਨਾ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਖ਼ਰਗੋਸ਼ ਸਭ ਨੂੰ ਦੱਸ ਦਿਤਾ ਕ ਉਸ ਨਾਲ ਕਿ ਹੋਇਆ | ਸਾਰਿਆ ਨਾ ਇਕ ਯੋਜਨਾ ਸੁਝੀ | ਖ਼ਰਗੋਸ਼ ਨੇ ਵੀ ਬਦਲਾ ਲੈਣਾ ਸੀ | ਉਸ ਨੇ ਦੋ ਟੋਕਰੀਆਂ ਲਇਆ ਇਕ ਵੱਡੀ ਅਤੇ ਇਕ ਛੋਟੀ | ਉਸ ਨੇ ਵੱਡੀ ਹੇਠਾਂ ਗੂੰਦ ਲਾ ਦਿੱਤੀ | ਉਹ ਦੋਵਾਂ ਟੋਕਰੀਆਂ ਲੈ ਕੇ ਬਾਂਦਰ ਕੋਲ ਗਿਆ ਅਤੇ ਕਹਿਣ ਲਗਾ ਜੇ ਤੂੰ ਅੰਬ ਖਾਣਾ ਹੈ ਤਾ ਮੇਰੇ ਨਾਲ ਚੱਲ | ਬਾਂਦਰ ਨੂੰ ਅੰਬ ਬਹੁਤ ਪਸੰਦ ਸੀ ਉਹ ਉਸ ਨੇ ਨਾਲ ਨਾਲ ਚੱਲ ਪਾਇਆ ਓਥੈ ਜਾ ਕੇ ਖ਼ਰਗੋਸ਼ ਨੇ ਉਸ ਨੂੰ ਵੱਡੀ ਟੋਕਰੀ ਦਿੱਤੀ ਓਹਨਾ ਨੇ ਆਪਣੀਆਂ ਟੋਕਰੀਆਂ ਅੰਬਾਂ ਨੇ ਭਰ ਲਾਈਆਂ ਪਰ ਟੋਕਰੀ ਗੂੰਦ ਲੱਗੀ ਹੋਣ ਕਾਰਕ ਟੋਕਰੀ ਜ਼ਮੀਨ ਨਾਲ ਚੁਪਕ ਗਈ | ਬਾਂਦਰ ਓ ਟੋਕਰੀ ਨੂੰ ਛੱਡਣਾ ਨਹੀਂ ਰਹੀਆਂ ਸੀ ਉਸ ਨੇ ਪੂਰੀ ਤਾਕਤ ਨਾਲ ਟੋਕਰੀ ਨੂੰ ਖਿਚਿਆ ਜਿਸ ਨਾਲ ਟੋਕਰੀ ਦਾ ਕੁੰਡਾ ਟੁੱਟ ਗਯਾ ਅਤੇ ਓ ਡਿੱਗ ਪਾਇਆ ਉਸ ਦਾ ਪੈਰ ਤਾ ਸੱਟ ਵੱਜੀ ਉਹ ਰੋਣ ਲਗਾ ਆ ਵੇਖ ਕੇ ਖ਼ਰਗੋਸ਼ ਨੇ ਉਸ ਨੂੰ ਓਹੀ ਮਹਰਮ ਬਾਂਦਰ ਦੇ ਲਾ ਦਿੱਤੀ ਬਾਂਦਰ ਦਾ ਦਰਦ ਹੋਰ ਵਾਦ ਗਿਆ | ਇਸ ਤੋਂ ਬਾਦ ਬਾਂਦਰ ਨੂੰ ਸਮਜ ਆ ਗਯਾ ਸੀ ਕਿ ਜਦੋ ਓ ਏ ਸਬ ਦੂਸਰਿਆਂ ਨਾਲ ਕਰਦਾ ਹੈ ਤਾ ਕਿ ਹੁੰਦਾ ਹੈ | ਉਸ ਨੇ ਸਾਰਿਆ ਤੋਂ ਮਾਫੀ ਮੰਗੀ ਹੁਣ ਸਾਰਾ ਨੇ ਉਸ ਨੇ ਦੋਸਤੀ ਕਰ ਲਈ ਸੀ |ਹੁਣ ਬਾਂਦਰ ਵੀ ਬਹੁਤ ਖੁਸ਼ ਸੀ |
ਇਲਤੀ ਬਾਂਦਰ
4.1K
previous post