ਦਾਦੀ ਬੋਲੀ
ਸੰਨ 1995 ਵਿਚ ਇਕ ਵਾਰੀ ਮੈਂ ਬੱਸ ਰਾਹੀਂ ਰੋਪੜ ਤੋਂ ਜਲੰਧਰ ਜਾ ਰਿਹਾ ਸੀ, ਤਾਂ ਨਵਾਂ ਸ਼ਹਿਰ ਦੇ ਅੱਡੇ ਉਤੇ ਸਾਡੀ ਬੱਸ ਰੁਕੀ। ਉਸ ਬੱਸ ਵਿੱਚ ਅੱਡੇ ਤੋਂ ਇਕ ਪੜ੍ਹੀ-ਲਿਖੀ ਔਰਤ ਸਵਾਰ ਹੋਈ ਜਿਸਦੇ ਨਾਲ ਉਸਦੀ ਇੱਕ ਤਿੰਨ ਕੁ ਸਾਲ ਦੀ ਧੀ ਵੀ ਸੀ। ਉਸ ਔਰਤ ਨੇ ਮੈਨੂੰ ਨਮਸਤੇ ਬੁਲਾਈ ਤੇ ਆਪਣੀ ਧੀ ਨੂੰ ਕਿਹਾ,”ਬੇਟਾ ਯੇ ਅੰਕਲ ਮੇਰੇ ਟੀਚਰ ਥੇ ਇਨਕੋ ਵਿਸ਼ ਕਰੋ। ਉਸ ਕੁੜੀ ਨੇ ਮੈਨੂੰ ਵਿਸ਼ ਕੀਤੀ ਤੇ ਮੇਰੇ ਕੋਲ ਆ ਕੇ ਬਾਰੀ ਨੇੜੇ ਬੈਠ ਗਈ। ਉਹ ਮੇਰੇ ਨਾਲ ਪਿਆਰੀਆਂ-ਪਿਆਰੀਆਂ ਗੱਲਾਂ ਕਰਨ
ਲੱਗ ਪਈ ।ਮੈਂ ਪੰਜਾਬੀ ਵਿੱਚ ਬੋਲਦਾ ਅਤੇ ਉਹ ਅੱਗੋਂ ਹਿੰਦੀ ਵਿਚ ਜਵਾਬ ਦੇਂਦੀ। ਕੁਝ ਚਿਰ ਬਾਅਦ ਉਸ ਦੀ ਮਾਂ ਨੇ ਉਸ ਨੂੰ ਬੁਲਾ ਲਿਆ ਤੇ ਕਿਹਾ,,” ਬੇਟਾ ਅਬ ਇਧਰ ਆ ਜਾਓ ਅੰਕਲ ਕੋ ਤੰਗ ਮਤ ਕਰੋ”। ਪਰ ਉਸ ਦੀ ਧੀ ਨੇ ਝੱਟ ਜਵਾਬ ਦਿੱਤਾ ,ਮੰਮੀ ਮੈਂ ਆਪ ਕੇ ਪਾਸ ਨਹੀਂ ਆਉਂਗੀ ,ਯੇ ਅੰਕਲ ਦਾਦੀ ਜੈਸਾ ਬੋਲਤੇ ਮੁਝੇ ਅੱਛੇ ਲਗਤੇ ਹੈਂ।
ਉਸ ਦਾ ਉੱਤਰ ਸੁਣ ਕੇ ਮੈਨੂੰ ਲੱਗਿਆ ਕਿ ਸੱਚ-ਮੁੱਚ ਸਾਡੀ ਬੋਲੀ ਹੁਣ ਦਾਦੀ ਬੋਲੀ ਹੀ ਬਣਦੀ ਜਾ ਰਹੀ ਹੈ।
ਡਾ ਵਿਦਵਾਨ ਸਿੰਘ ਸੋਨੀ( ਲੇਖਕ)
Dr. Vidwaan Singh Soni