ਬਾਬੁਲ ਦਾ ਵੇਹੜਾ

by admin

ਬੀਬੀ ਆ ਜਦ ਦੀ ਵੱਡੀ(ਭੈਣ) ਵਿਆਹੀ ਏ ਓਦੋਂ ਤੋਂ ਹੀ ਘਰ ਸੁੰਨਾ ਸੁੰਨਾ ਲੱਗਦਾ । ਆਹੋ ਪੁੱਤਰਾ ਧੀਆਂ ਤਾਂ ਜਦ ਜਾਂਦੀਆਂ ਨੇ ਤਾਂ ਵੇਹੜੇ ਸੁੰਨੇ ਕਰ ਜਾਂਦੀਆਂ ਨੇ , ਜਦ ਆ ਜਾਂਦੀਆਂ ਨੇ ਤਾਂ ਰੌਣਕਾਂ ਲੱਗ ਜਾਂਦੀਆਂ ਨੇ।
ਮੈਨੂੰ ਲੱਗਦਾ ਤੇਰਾ ਫੋਨ ਵੱਜੀ ਜਾਂਦਾ ਦੇਖ ਕੀਹਦਾ ਫੋਨ ਆਇਆ, ਦੇਖ ਦਾ ….
ਆਹ ਜਿਹਦੀ ਗੱਲ੍ਹ ਕਰਦੇ ਸੀ ਉਹਦਾ ਹੀ ਏ , ਹੈਲੋ ਹੈਲੋ ..
ਸਾਸਰੀਕਲ ਮਾਮੂ ਓਹ ਬੱਲੇ ਸ਼ੇਰਾ ਸਾਸਰੀਕਾਲ ਕਿਵੇਂ ਏ
ਮਾਮੂ ਵਧੀਆ….ਮਾਮੂ ਛੁੱਟੀਆਂ ਹੋਗੀਆਂ ਅੱਛਾ!!
ਕੋਈ ਗੱਲ ਨੀ ਆ ਜਾਂਦਾ ਲੈਣ, ਭੈਣ ਕਿੱਥੇ ਏ, ਕੋਲ ਐ ਲਿਆ ਕਰਾ ਗੱਲ, ਹਾਂ ਭੈਣ ਕਿਵੇਂ ਏ ਵਧੀਆ ਤੁਸੀਂ ਸੁਣਾਓ ਹਾਂ ਸਾਰੇ ਹੀ ਵਧੀਆ ਅਸੀਂ । ਤੇਰੇ ਸ਼ੇਰ ਨੇ ਪਰਸੋਂ ਦਾ ਰੌਲ਼ਾ ਪਾਇਆ ਛੁੱਟੀਆਂ ਹੋ ਗਈਆਂ ਚੱਲ ਨਾਨਕਿਆਂ ਨੂੰ, ਕਰ ਫੋਨ ਮਾਮੇ ਨੂੰ ਜਾਨ ਖਾਦੀ ਪਈ ਸੀ,ਮੈਂ ਤੇਰੇ ਭਾਜੀ ਨੂੰ ਪੁੱਛ ਲਿਆ ਸਾਨੂੰ ਕੱਲ੍ਹ ਨੂੰ ਲੈ ਜੀ ਆ ਕੇ ,ਤੇਰੇ ਆਉਂਦੇ ਤੱਕ ਮੈਂ ਤਿਆਰੀ ਕਰ ਕੇ ਰੱਖ ਲੂ , ਓਕੇ ਓਕੇ।
ਅਗਲੀ ਸਵੇਰ
ਮੈਂ ਚੱਲਿਆ ਬੀਬੀ ਵੱਡੀ ਕੋਲ , ਪੁੱਤਰਾ ਆਪਣੇ ਸ਼ੇਰ ਲਈ ਲੈ ਜੀ ਸੇਬ ਕੇਲੇ ਜਾਂਦਾ ਹੋਇਆ, ਓਹ ਬੀਬੀ ਅੱਜ ਕੱਲ ਦੇ ਜੁਆਕ ਨੀ ਖਾਂਦੇ, ਮੈਂ ਸ਼ੇਰ ਲਈ ਲੁਧਿਆਣੇਂ ਤੋਂ ਪੀਜ਼ਾ ਲੈ ਕੇ ਜਾਓ।
ਇੱਕ ਘੰਟੇ ਦੇ ਸਫ਼ਰ ਮਗਰੋਂ ਪਹੁੰਚ ਹੀ ਗਿਆ ,ਮੋਟਰ ਸਾਇਕਲ ਬਾਹਰ ਖੜਾ ਕਰ ਦਿੱਤਾ , ਦੱਬੇ ਪੈਰੀਂ ਅੰਦਰ ਗਿਆ ਮਾਸੀ ਤੇ ਮਾਸੜ ਜੀ ਨੂੰ ਮੱਥਾ ਟੇਕਿਆ ਤੇ ਭਾਜੀ ਨੂੰ ਵੀ ਮਿਲਿਆ।
ਹੁਣ ਮੇਰੀ ਨਿਗ੍ਹਾ ਮੇਰੇ ਸ਼ੇਰ ਤੇ ਸੀ ਉਹ ਕਿੱਥੇ ਲੁੱਕਿਆ ਹੋਇਆ ਏ,ਭਾਜੀ ਨੇ ਇਸ਼ਾਰਾ ਕੀਤਾ ਅੰਦਰ ਕਮਰੇ ਚ ਏ, ਮੈਂ ਕਮਰੇ ਚ ਪੈਰ ਧਰਿਆ ਹੀ ਸੀ ਜਦ ਉਹਨੇ ਮੈਨੂੰ ਦੇਖਿਆ ਤਾਂ ਭੱਜ ਕੇ ਗੋਦੀ ਚੜ੍ਹਿਆ ਤੇ ਮੈਨੂੰ ਘੁੱਟ ਲਿਆ,ਸ਼ੇਰ ਦੇ ਮੋਹ ਤੇ ਪਿਆਰ ਨੇ ਮੈਨੂੰ ਦੁੱਗਣਾ ਕਰ ਦਿੱਤਾ। ਭੈਣ ਬੋਲੀ ਅਸੀਂ ਹੁਣ ਤਿਆਰ ਹਾਂ ਜਦ ਕਹੇਗਾ ਚੱਲ ਪਾ ਗੇ ,ਮੈਂ ਚਾਹ ਪਾਣੀ ਪੀਤਾ ਤੇ ਓਹਨਾ ਨੂੰ ਲੈ ਕੇ ਪਿੰਡ ਆ ਗਿਆ।
ਆਉਂਦੇ ਸਾਰ ਹੀ ਵੱਡੀ ਨੇ ਘਰ ਨੂੰ ਵੇਖ ਕੇ ਕਲਾਸ ਲਾਉਣੀ ਸ਼ੁਰੂ ਕਰ ਦਿੱਤੀ , ਤੁਸੀੰ ਸਫਾਈ ਜਮ੍ਹਾਂ ਨੀ ਰੱਖਦੇ ,ਮੇਰੇ ਵੱਲ ਵੇਖ ਕੇ ਕਹਿੰਦੀ ਤੇਰਾ ਹੱਲ ਵੀ ਕਰਨਾਂ ਪੈਣਾਂ ,ਬੀਬੀ ਕਦ ਤੱਕ ਕਰੀ ਜਾਓ, ਚੜਦੇ ਸਿਆਲ ਤੱਕ ਤੇਰਾ ਵੀ ਵਿਆਹ ਕਰ ਦੇਣਾ।
ਕੋਈ ਗੱਲ ਨੀ ਦੇਖੀ ਜਾਓ ਜਦ ਸਿਆਲ ਆਓ। ਹੁਣ ਬਾਹਰ ਨਾ ਜਾਈਂ ਸਾਡੇ ਨਾਲ ਲੱਗ ਕੇ ਥੋੜਾ ਕੰਮ ਕਰਵਾ ਦੇ,
ਠੀਕ ਐ।ਸ਼ੁਰੂ ਹੋ ਗਈ ਮੇਰੇ ਕਮਰੇ ਤੋਂ ਅਲਮਾਰੀ ਸਾਫ ਕਰ , ਮੇਰੀਆਂ ਪੈਂਟਾ ਕਮੀਜਾਂ ਦੀਆਂ ਤੇਹਾਂ ਮਾਰ ਸਾਰਾ ਕਮਰਾ ਸੈੱਟ ਕਰਿਆ। ਫਿਰ ਕਨਸਾਂ ਦੇ ਕੱਪੜੇ,ਦਰੀਆਂ, ਪੇਟੀ, ਟਰੰਕਾਂ ਤੇ ਦਿੱਤੇ ਕੱਪੜੇ, ਗਲ੍ਹਾਫ ਸਾਰਿਆਂ ਦੀ ਗੱਠੜੀ ਮਾਰ ਦਿੱਤੀ।
ਦੂਜੇ ਦਿਨ ਸਵੇਰੇ ਚਾਰ ਵਜੇ ਉੱਠ ਕੇ ਸਾਰੇ ਹੀ ਕੱਪੜੇ ਧੋ ਦਿੱਤੇ , ਨਾਲ ਹੀ ਵੇਹੜੇ ਝਾੜੂ ਮਾਰ ਦਿੱਤਾ ,ਰੋਟੀ ਟੁੱਕ ,ਲੱਸੀ ਰਿੜਕ ਸਾਰਾ ਹੀ ਕੰਮ ਅੱਠ ਵੱਜਦੇ ਨੂੰ ਖਤਮ ਕਰ ਦਿੱਤਾ।
ਇਹਨਾਂ ਕੰਮ ਕਰਦੀ ਨੂੰ ਵੇਖ ਵੇਹੜੇ ਵਿੱਚ ਬੈਠੀ ਮਾਂ ਦੀਆਂ ਅੱਖਾਂ ਵਿੱਚ ਹੰਜੂ ਆ ਜਾਂਦੇ ਤੇ ਝੱਟ ਹੀ ਸੱਦ ਲੈਂਦੀ ਏ ਕੋਲ ਤੇ ਘੁੱਟ ਕੇ ਜੱਫੀ ਪਾ ਲੈਂਦੀ ਤੇ ਕਹਿੰਦੀ ਧੀਆਂ ਬਿਨਾਂ ਕਦਰ ਨੀ ਜੱਗ ਤੇ, ਧੀਆਂ ਜਦ ਵਿਆਹੀਆਂ ਜਾਂਦੀਆਂ ਤਾਂ ਬਾਬੁਲ ਦਾ ਵੇਹੜਾ ਸੁੰਨਾ ਕਰ ਜਾਂਦੀਆਂ ਨੇ।

ਵਿਸ਼ਾਲ ਹਿਰਦੇ

You may also like