ਅਸੀਂ ਦਰਿਆ ਹਾਂ ਸਾਡੇ ਜਜ਼ਬਿਆਂ ਦੀ ਰੇਤ ਕਹਿੰਦੀ ਹੈ,
ਕਿਨਾਰੇ ਵਸਦਿਆਂ ਦੀ ਪਿਆਸ ਨੂੰ ਪੜਚੋਲਦੇ ਰਹਿਣਾ।
Two Lines Shayari
ਉਸ ਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗੱਲਬਾਤ ਵਿਚਲਾ ਫ਼ਾਸਲਾਸੁਰਜੀਤ ਪਾਤਰ
ਵੱਖੋ-ਵੱਖ ਗੁਰਧਾਮ ਨੇ, ਵੱਖੋ-ਵੱਖ ਸ਼ਮਸ਼ਾਨ।
ਕਣ ਕਣ ਦੇ ਵਿੱਚ ਰਮ ਰਿਹਾ, ਆਖਣ ਨੂੰ ਭਗਵਾਨ।ਕਰਮ ਸਿੰਘ ਜ਼ਖ਼ਮੀ
ਲਗ ਗਈ ਬੇੜੀ ਕਿਨਾਰੇ ਤੇ ਜ਼ਰੂਰ
ਇਕ ਮੁਸਾਫ਼ਿਰ ਵੀ ਮਗਰ ਜ਼ਿੰਦਾ ਨਹੀਂਜਗਤਾਰ
ਘਰ ਦੀ ਛੱਤ ਤੱਕ ਹੀ ਨਾ ਰਹਿ ਜਾਵੇ ਨਜ਼ਰ,
ਅੱਖ ਦੀ ਕਿਸਮਤ ’ਚ ਕੋਈ ਅੰਬਰ ਲਿਖੋ।ਸੁਰਿੰਦਰ ਸੋਹਲ
ਸ਼ੀਸ਼ੇ ‘ਤੇ ਜੰਮ ਗਈ ਹੈ ਪੰਛੀ ਦੀ ਚੀਕ ਵੇਖੋ
ਪਾਣੀ ’ਤੇ ਵੀ ਸਦੀਵੀ ਹੁੰਦੀ ਹੈ ਲੀਕ ਵੇਖੋ
ਸਾਹਿਲ ‘ਤੇ ਹੀ ਡਬੋ ਕੇ ਐਵੇਂ ਨਜ਼ਰ ਨਾ ਫੇਰੋ
ਮੇਰੇ ਮਰਨ ਦਾ ਮੰਜ਼ਰ ਹੁਣ ਅੰਤ ਤੀਕ ਵੇਖੋ”ਜਗਤਾਰ
ਕਦੇ ਮੇਰੇ ਵੀ ਦਿਨ ਸਨ ਖੂਬਸੂਰਤ ਕਹਿਕਸ਼ਾਂ ਵਰਗੇ
ਤਿਰੇ ਪਿੱਛੋਂ ਮਗਰ ਲਗਦੇ ਨੇ ਹੁਣ ਸੁੰਨੀ ਸਰਾਂ ਵਰਗੇ
ਸ਼ਿਕਸਤਾ ਮਕਬਰੇ ਸੁੰਨੇ ਪਏ ਨੇ ਹੁਕਮਰਾਨਾਂ ਦੇ
ਕਿਸੇ ਫਾਈਲ ਨਾ ਮਨਜ਼ੂਰ ਹੋਈਆਂ ਅਰਜ਼ੀਆਂ ਵਰਗੇਜਗਤਾਰ
ਚਿੜੀਆਂ ਦਾ ਝੁੰਡ ਅਥਰਾ ਹੋਇਆ ਝਪਟ ਝਪਟ ਕੇ ਮੁੜ ਆਵੇ
ਦੱਸੇ ਜਾਚ ਗੁਰੀਲਾ ਯੁੱਧ ਦੀ ਯੋਧਿਆਂ ਨੂੰ ਪ੍ਰਣਾਮ ਕਹੇ
ਮੌਸਮ ਨੂੰ ਜੇਲ੍ਹਾਂ ਵਿਚ ਪਾਵੋ ਨਹੀਂ ਤਾਂ ਸਭ ਕੁਝ ਚਲਿਆ
ਜੇ ਤਕੜਾ ਆਖੇ ਤਕੜੇ ਹੋਵੇ ਮੁੜ ਜੂਝਣ ਨੂੰ ਸ਼ਾਮ ਕਹੇਅਵਤਾਰ ਪਾਸ਼
ਗ਼ਜ਼ਲ ਅਸਾਡੇ ਬੂਹੇ ਆਈ ਪੁੱਛ ਸਾਡਾ ਸਿਰਨਾਵਾਂ
ਕਿਉਂ ਨਾ ਇਸਦੀ ਝੋਲੀ ਪਾਈਏ ਸਾਰੀ ਪੀੜ ਪਟਾਰੀਹਰਭਜਨ ਸਿੰਘ ਹੁੰਦਲ
ਇਸ ਧਰਤੀ ਦੇ ਪਾਣੀ ਵਿੱਚ ਕੋਈ ਸ਼ਕਤੀ ਹੈ,
ਮੌਤੋਂ ਨਹੀਂ ਘਬਰਾਉਂਦੇ ਲੋਕ ਪੰਜਾਬ ਦੇ।ਜਗਤਾਰ ਕੰਵਲ
ਸਲੀਬਾਂ ਗੱਡ ਰੱਖੀਆਂ ਨੇ ਬਸ ਦਹਿਸ਼ਤ ਫੈਲਾਵਣ ਲਈ
ਨ ਈਸਾ ਦੀ ਸੋਚ ਬਦਲੀ ਹੈ ਨ ਉਸਦਾ ਕਿਰਦਾਰ ਬਦਲਦਾ ਹੈਰੁਪਿੰਦਰ ਕੌਰ
ਰਬਾਬ ਲੈ ਕੇ ਤੁਰੇ ਇਨਕਲਾਬ ਵੱਲ ਸਾਨੂੰ,
ਅਜੇਹੇ ਸਾਜ਼ ਦਾ ਜਣਿਆ ਪੰਜਾਬ ਬਣ ਜਾਈਏ।ਰਣਜੀਤ ਸਿੰਘ ਧੂਰੀ