ਆਪਣੇ ਕੰਢੇ ਖੋਰਦੀ ਜੋ ਜਾ ਰਹੀ
ਇਹ ਨਦੀ ਦੀ ਆਪਣੀ ਹੀ ਚਾਲ ਹੈ
Two Lines Shayari
ਹਾਰੇ-ਹੰਭੇ ਜਦ ਕਦੇ ਇੱਕ ਥਾਂ ਇਕੱਤਰ ਹੋਣਗੇ।
ਵੇਖਣਾ ਉਦੋਂ ਇਹ ਸਾਰੇ ਹੀ ਸਿਕੰਦਰ ਹੋਣਗੇ।ਰਣਜੀਤ ਸਰਾਂਵਾਲੀ
ਮਹਿਕਦੀ ਪ੍ਰਭਾਤ ਹੋਣੀ ਕਦ ਨਗਰ ਵਿੱਚ,
ਰਾਤ ਮਿਲਦੀ ਹੈ ਸਦਾ ਅੰਗਾਰ ਬਣ ਕੇ।ਆਤਮਾ ਰਾਮ ਰੰਜਨ
ਮੈਅ ਤੇ ਸ਼ਾਇਰ ਦਾ ਬੜਾ ਹੈ ਮੇਲ ਸੁਣਦੇ ਹਾਰ ਗਏ,
ਸ਼ਿਵ-ਉਦਾਸੀ ਖੋਏ ਸਾਥੋਂ ਹੋਰ ਵੀ ਜਾਏ ਘਟਾਈ।ਭੁਪਿੰਦਰ ਸੰਧੂ
ਨਾਲ ਦੇ ਘਰ ਵਿਚ ਜਦੋਂ ਤਕ ਲੋਕ ਲੜਦੇ ਰਹਿਣਗੇ
ਆਪਣੇ ਵਿਹੜੇ ਵਿਚ ਵੀ ਕੁਝ ਪੱਥਰ ਡਿੱਗਦੇ ਰਹਿਣਗੇਅਜਾਇਬ ਹੁੰਦਲ
ਕਿਸੇ ਰਸਤੇ ਤੇ ਮੰਜ਼ਿਲ ਦਾ ਨਾ ਮਿਲਦਾ ਥਹੁ-ਪਤਾ ਕੋਈ,
ਮੁਸਾਫ਼ਿਰ ਬਣਨ ਦਾ ਜੇਕਰ ਕਦੇ ਆਗਾਜ਼ ਨਾ ਹੋਵੇ।ਆਰ. ਬੀ. ਸੋਹਲ
ਅੱਖਰ ਪੈਰੀਂ ਬਿੰਦੀ ਲਾ ਕੇ, ਉੱਪਰ ਅੱਧਕ ਟਿਕਾਉਂਦੇ ਯਾਰੋ।
ਇੱਦਾਂ ਦੇ ਕੁੱਝ ਬੰਦੇ ਵੇਖੋ, ਖ਼ੁਦ ਨੂੰ ਸ਼ਾਇਰ ਕਹਾਉਂਦੇ ਯਾਰੋ।ਅਮਰ ਸੂਫ਼ੀ
ਨਾ ਡੁੱਬਾਂਗੀ ਝਨਾ ਅੰਦਰ, ਨਾ ਹੀ ਸੜਨਾ ਥਲਾਂ ਵਿੱਚ ਮੈਂ,
ਝਨਾ ਮੈਂ ਡੀਕ ਜਾਵਾਂਗੀ, ਥਲਾਂ ਨੂੰ ਠਾਰ ਦੇਵਾਂਗੀ।ਕੁਲਵਿੰਦਰ ਕੰਵਲ
ਜਦੋਂ ਬਣੂ ਪੰਜਾਬੀ ਸਾਡੇ ਹਰ ਘਰ ਵਿੱਚ ਪਰਿਵਾਰ ਦੀ ਭਾਸ਼ਾ।
ਆਪੇ ਹੀ ਬਣ ਜਾਣੀ ਹੈ ਇਹ ਵੇਖਿਓ ਫਿਰ ਸਰਕਾਰ ਦੀ ਭਾਸ਼ਾ।ਅਮਰਜੀਤ ਸਿੰਘ ਵੜੈਚ
ਸੁਕਰਾਤ ਕਿਸ ਕਿਸ ਨੂੰ ਕਹੋਗੇ ਇਸ ਜਗ੍ਹਾ,
ਸਾਰੇ ਨਗਰ ਨੂੰ ਵਿਸ਼ ਪਿਲਾਇਆ ਜਾ ਰਿਹੈ।ਜਸਪਾਲ ਘਈ
ਜ਼ਿੰਦਗੀ ! ਤੇਰੇ ਦਾਈਏ ਸਾਹਾਂ ਨਾਲ ਨਿਭਾਉਂਦੇ ਰਹਿੰਦੇ ਹਾਂ।
ਤੇਰੇ ਹਰ ਦਾਇਰੇ ਦੀ ਹੱਦ ਨੂੰ ਛੂਹ ਕੇ ਆਉਂਦੇ ਰਹਿੰਦੇ ਹਾਂ।ਅਰਤਿੰਦਰ ਸੰਧੂ
ਖ਼ੁਦ ਖ਼ਾਮੋਸ਼ ਖੜ੍ਹੇ ਸੁਣ ਰਹੇ ਹਾਂ ਪਰ ਬੰਦੂਕਾਂ ਬੋਲ ਪਈਆਂ ਨੇ।
ਜਿਊਂਦੇ ਚੁੱਪ ਨੇ ਇਸ ਧਰਤੀ ‘ਤੇ ਲੇਕਿਨ ਲਾਸ਼ਾਂ ਬੋਲ ਪਈਆਂ ਨੇ।ਹਰਮੀਤ ਵਿਦਿਆਰਥੀ