ਤੜਪਦੀ ਲਾਸ਼ ਹੈ ਹਾਲੇ ਉਹ ਫਟ ਇਕ ਹੋਰ ਲਾ ਦੇਵੇ
ਮਿਰੇ ਨਾਦਾਨ ਕਾਤਿਲ ਨੂੰ ਮੇਰਾ ਪੈਗਾਮ ਦੇ ਦੇਣਾ
Punjabi Shayari
ਮਨ ਦਾ ਬਲ, ਧਨ ਦੇ ਬਲ ਤੋਂ ਕਿਤੇ ਪ੍ਰਬਲ ਹੁੰਦੈ,
ਜੇਤੂ ਸਿਕੰਦਰ ਕੋਈ ਬਾਹੁਬਲ ਅਜ਼ਮਾ ਕੇ ਵੇਖੇ।ਮੀਤ ਖਟੜਾ (ਡਾ.)
ਦੌੜ ਰਿਹਾ ਸਾਂ, ਹੌਲੀ ਹੋਇਆਂ, ਫਿਰ ਤੁਰਿਆਂ, ਪਰ ਹੁਣ
ਜਿਸ ਮਿੱਟੀ ਵਿਚ ਰਲਣਾ ਉਸ ਤੋਂ ਪੁਛ ਪੁਛ ਪੈਰ ਧਰਾਂਸੁਰਿੰਦਰ ਸੀਹਰਾ
ਹੋਣੀਆਂ-ਅਣਹੋਣੀਆਂ ਵਿੱਚ ਤੂੰ ਅਜੇ ਫਸਿਆ ਪਿਐਂ,
ਪਰ ਅਸੀਂ ਹੁਣ ਤੁਰ ਪਏ ਹਾਂ ਸੂਰਜਾਂ ਦੀ ਭਾਲ ਵਿੱਚ।ਭੁਪਿੰਦਰ ਸੰਧੂ
ਫੇਰ ਆਵਾਜ਼ਾਂ ਮਾਰਨ ਤੈਨੂੰ ਸੁੱਕਿਆਂ ਸਾਹਾਂ ਨਾਲ
ਤੂੰ ਨਦੀਆਂ ਵਿਚ ਵਗਦੈਂ, ਛਡ ਕੇ ਤੜਪਦੀਆਂ ਫ਼ਸਲਾਂਸੁਰਿੰਦਰ ਸੀਹਰਾ
ਗ਼ਮਾਂ ਦੇ ਤੋੜ ਕੇ ਟਾਹਣੇ,
ਬਣਾ ਲੈਂਦਾ ਹਾਂ ਇੱਕ ਵੰਝਲੀ,
ਜੋ ਦਿਲ ਦੇ ਦਰਦ ਨੇ ਮੇਰੇ,
ਉਦ੍ਹੇ ਨਗਮੇ ਬਣਾ ਲੈਨਾਂ।ਕੈਲਾਸ਼ ਅਮਲੋਹੀ,
ਝੜ ਗਏ ਪੱਤਿਆਂ ਦਾ ਜਦ ਵੀ, ਬਿਰਖ ਹੇਰਵਾ ਕਰਦਾ,
ਡਾਰ ਪਰਿੰਦਿਆਂ ਦੀ ਆ ਜਾਂਦੀ ਉਹਦਾ ਦਰਦ ਵੰਡਾਉਣ।ਗੁਰਚਰਨ ਨੂਰਪੁਰ
ਹਰ ਬੰਦੇ ਦੀ ਵੱਖਰੀ ਵੱਖਰੀ ਕੀਮਤ ਹੈ
‘ਨਾ ਵਿਕਣਾ’ ਇਸ ਬਸਤੀ ਦਾ ਦਸਤੂਰ ਨਹੀਂਕੰਵਲਜੀਤ ਸਿੰਘ ਕੁਟੀ .
ਤੈਨੂੰ ਹੁਣ ਬੁਝਿਆ, ਹੁਣ ਬੁਝਿਆ ਲੱਗਦਾ ਹਾਂ।
ਮੈਂ ਨ੍ਹੇਰੀ ਵਿੱਚ ਦੀਪ ਨਿਰੰਤਰ ਜੱਗਦਾ ਹਾਂ।ਸਰਬਜੀਤ ਸਿੰਘ ਸੰਧੂ
ਅੰਦਰੋਂ ਸਾਰਾ ਖ਼ਾਲੀ ਹਾਂ ਐਵੇਂ ਭਰਿਆ ਲਗਦਾ ਹਾਂ
‘ਕੱਲਾ ਬਹਿ ਕੇ ਰੋਂਦਾ ਹਾਂ ਲੋਕਾਂ ਸਾਹਵੇਂ ਹਸਦਾ ਹਾਂਮਲਕੀਤ ਦਰਦੀ
ਰਹੇਗੀ ਕੈਦ ਨਾ ਇਹ ਮੁਜ਼ਰਿਆਂ ਤੇ ਪਿੰਜਰਿਆਂ ਅੰਦਰ।
ਗ਼ਜ਼ਲ ਨੇ ਮੌਲਦੇ ਰਹਿਣਾ ਸੁਤੰਤਰ ਅੰਬਰਾਂ ਅੰਦਰ।ਆਰ, ਬੀ, ਸੋਹਲ
ਤੈਨੂੰ ਵੀ ਓਹੀ ਤੋਹਫ਼ਾ ਆਖ਼ਰ ਨਸੀਬ ਹੋਣਾ
ਦੁਸ਼ਮਣ ਦੀ ਮੌਤ ਉੱਤੇ ਖੁਸ਼ੀਆਂ ਮਨਾਉਣ ਵਾਲੇਮਨੋਹਰ ਪੁਰੇਵਾਲ ਮਾਲੜੀ