ਸਮਸਾਨ ਵਿਚ ਮ੍ਰਿਤਕ ਦੇਹ ਨੂੰ ਲਾਹ ਕੇ ਅਰਥੀ ਨੂੰ ਪੁਰਾਣੇ ਪਿੱਪਲ ਦੀਆਂ ਜੜਾ ਕੋਲ ਰੱਖ ਦਿੱਤਾ। ਅਤਿੰਮ ਯਾਤਰਾ ਵਿਚ ਆਏ ਲੋਕ ਆਖਰੀ ਰਸਮਾਂ ਪੂਰੀਆਂ ਕਰ ਕੇ ਤੁਰ ਗਏ। ਥੋੜੀ ਸ਼ਾਂਤੀ ਹੋਈ ਤਾਂ ਪਿੱਪਲ ਦੀ ਸੋਗੀ ਅਵਾਜ਼ ਨੇ ਅਰਥੀ ਨੂੰ ਟੁੰਬਿਆ,” ਹੁਣ ਤਾਂ ਭੈਣੇ ਮਿਲਣੋ ਵੀ ਰਹੀ ਗਈ । ਪਹਿਲਾ ਤਾਂ ਆਪਾ ਕਿੰਨਾ-ਕਿੰਨਾ ਸਮਾਂ ਗੱਲਾਂ ਮਾਰਦੇ ਰਹਿੰਦੇ ਸੀ। “ਥਾਂ-ਥਾਂ ਤੋਂ ਭਾਰ ਨਾਲ ਜਰਖੀ ਪਈ ਅਰਥੀ ਨੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
“ਪਾਪਾ ਜੀ ਆਹ ਕਮੀਜ ਦੇਖਿਓ ਪਾ ਕੇ,” ਪੁੱਤ ਦੀ ਗੱਲ ਸੁਣ ਕੇ ਦਵਿੰਦਰ ਨੇ ਸਿਰ ਉਪਰ ਚੁੱਕਿਆਂ, ਬਹੁਤ ਸੋਹਣੀ ਕਮੀਜ ਲਈ ਖੜੇ ਬੇਟੇ ਵਲ ਧਿਆਨ ਨਾਲ ਦੇਖਿਆ । “ਓ ਭਾਈ ਹੁਣ ਰਿਟਾਇਮੈਂਟ ਤੋਂ ਬਾਅਦ ਮੈਂ ਕੀ ਕਰਨੀ ਹੈ ਇਹ ਕਮੀਜ, “ਤੂੰ ਹੀ ਪਾ ਲੈ ਮੈਂ ਨਹੀਂ ਪਾਉਣੀ, ਉਸ ਨੇ ਖਰਵੇ ਢੰਗ ਨਾਲ ਕਿਹਾ।ਮੁੰਡੇ ਨੂੰ ਉਸੇ ਤਰਾਂ ਖੜਾ ਦੇਖ ਫੇਰ ਬੋਲਿਆ,”ਕਿੰਨੇ ਵਾਰ ਕਿਹਾ ਮੇਰੇ ਕੋਲ ਪਹਿਲਾ …
-
ਦੀਪਕ ਅਕਸਰ ਘਰ ਦੀਆੰ ਕੁੱਝ ਬੇਲੋੜੀਅਾ ਚੀਜ਼ਾ, ਬੱਚਿਆਂ ਦੇ ਪੁਰਾਣੇ ਖਿੜ੍ਹੌਣੇ ਅਤੇ ਪੁਰਾਣੇ ਕੱਪੜੇ ਗਰੀਬ ਬੱਚਿਅਾ ਨੂੰ ਵੰਡ ਦਿੰਦਾ ਹੈ। ਅੱਜ ਵੀ ੳੁਸ ਨੇ ਉਹ ਥੈਲਾ ਚੁੱਕਿਅਾ ਅਤੇ ੳੁਹ ਇੱਕ ਗਰੀਬ ਬਸਤੀ ਵਿੱਚ ਗਿਅਾ ਤੇ ੳੁਥੇ ਕੁੱਝ ਬੱਚੇ ਖੇਡ ਰਹੇ ਸਨ। ਦੀਪਕ ਨੇ ਥੈਲਾ ਕਾਰ ਚੋਂ ੳੁਤਾਰਿਅਾ ਤੇ ਬੱਚਿਆਂ ਕੋਲ ਜਾ ਕੇ ਖੋਲ ਦਿੱਤਾ। ਬੱਚਿਆਂ ਨੇ ਖੁਸ਼ੀ-ਖੁਸ਼ੀ ਮਿੰਟਾਂ ਵਿੱਚ ਹੀ ਖਿੜ੍ਹੌਣੇ ਚੁੱਕ ਲਏ। ਦੀਪਕ ਇੱਕ …
-
ਮੋਟਰਸਾਈਕਲ ਦਾ ਸਟੈਡ ਲਾ ਕੇ ਜਦੋ ਮੈਂ ਦੁਕਾਨ ਤੇ ਗਿਆ ਤਾ ਸਾਹਮਣੇ ਪਿੰਕੀ ਮਿਲ ਗਈ।ਪਿੰਕੀ ਮੇਰੀ ਹੁਸਿਆਰ ਵਿਦਿਆਰਥਣ ਹੈ।ਉਸਨੇ ਹੱਥ ਜੋੜ ਕੇ ਨਮਸਤੇ ਕੀਤੀ ਤੇ ਮੈ ਉਸਦਾ ਹਾਲ ਚਾਲ ਪੁੱਛਿਆ।ਮੈ ਆਪਣਾ ਸਮਾਨ ਲੈਣ ਵਿੱਚ ਰੁੱਝ ਗਿਆ ਤੇ ਜਦੋ ਵਾਪਿਸ ਮੁੜਿਆ ਤਾ ਉਹ ਮੇਰੇ ਮੋਟਰਸਾਈਕਲ ਕੋਲ ਖੜੀ ਸੀ।ਮੈ ਉਸ ਵੱਲ ਸਵਾਲੀਆ ਨਜਰ ਨਾਲ ਦੇਖਿਆ ਤਾ ਉਸਨੇ ਕਿਹਾ, “ਸਰ ਮੈਨੂੰ ਅਗਲੀ ਗਲੀ ਤੱਕ ਛੱਡ ਦਿਉਗੇ ,.ਨਹੀ ਤਾ …
-
ਮੇਲੇ ਵਿਚ ਸੱਜੀਆਂ ਹੋਈਆਂ ਦੁਕਾਨਾਂ ਤੇ ਪਈਆਂ ਰੰਗ ਬਿਰੰਗੀਆਂ ਵੰਗਾਂ ਦੇਖ ਮਿੰਦੋ ਦਾ ਦਿਲ ਵੀ ਲਲਚਾ ਰਿਹਾ ਸੀ ਪਰ ਰੋਜ ਲੋਕ ਦੇ ਘਰਾਂ ਦਾ ਗੋਹਾ ਕੂੜਾ ਕਰਦਿਆਂ ਤੇ ਭਾਂਡੇ ਮਾਂਜਦੇਆ ,ਹੱਥਾਂ ਦੀ ਨਰਮੀ ਤਾਂ ਕਿਤੇ ਗੁਆਚ ਗਈ ਸੀ …ਪਰ ਦਿਲ ਦਾ ਚਾਅ ਅੱਜ ਜ਼ਿਆਦਾ ਹਾਵੀ ਹੋ ਗਿਆ ਸੀ ਤੇ ਮੈਲੀ ਜਿਹੀ ਲੀਰੋ ਲੀਰ ਹੋਈ ਚੁੰਨੀ ਦੇ ਇਕ ਲੱੜ ਨਾਲ ਬੰਨੇ ਦਸਾਂ ਦਸਾਂ ਦੇ ਕੁਝ ਨੋਟਾਂ …
-
ਕਰਮ ਸਿੰਘ ਗੁਰੂ ਘਰੋਂ ਮੁੜਿਆ ਤਾਂ ਉਸਨੂੰ ਗਲੀ ਵਿੱਚ ਚਹਿਲ ਪਹਿਲ ਨਜਰ ਆਈ। ਉਸਨੇ ਨਜਰ ਮਾਰੀ ਤਾਂ ਦਰਜੀਆਂ ਦੇ ਜੰਗ ਸਿੰਘ ਦੇ ਖਾਲੀ ਘਰ ਸਾਹਮਣੇ ਟਰੱਕ ਖੜਾ ਸੀ ਤੇ ਉਸ ਵਿੱਚੋ ਸਮਾਨ ਉਤਾਰਿਆ ਜਾ ਰਿਹਾ ਸੀ। ਕਈ ਸਾਲਾਂ ਤੋ ਖਾਲ੍ਹੀ ਪਏ ਘਰ ਵਿੱਚ ਕੋਈ ਰਹਿਣ ਆ ਗਿਆ ਸੀ। ਇਹ ਸੋਚ ਕੇ ਉਸਦੇ ਹੱਥ ਅਕਾਸ ਵੱਲ ਜੁੜ ਗਏ, “ ਚਲੋ ਚੰਗਾ ਹੋਇਆ ਗੁਆਂਢ ਵਸ ਗਿਆ, ਨਹੀ …
-
ਮਹਿਕ …ਜਿਹੋ ਜਿਹਾ ਨਾਮ ਉਹੋ ਜਿਹੀ ਸੀਰਤ…ਹਰ ਸਮੇਂ ਫੁੱਲਾਂ ਵਾਂਗ ਮਹਿਕਦੀ ਰਹਿੰਦੀ । ਮਹਿਕ ਆਪਣੀ ਮਾਂ ਨਾਲੋਂ ਆਪਣੇ ਬਾਪੂ ਦੀ ਜਿਆਦਾ ਲਾਡਲੀ ਸੀ। ਪੁੱਤਰ ਮਾਵਾਂ ਦਾ ਅਤੇ ਧੀਆਂ ਬਾਪੂ ਦਾ ਜਿਆਦਾ ਮੋਹ ਕਰਦੀਆਂ ਨੇ ਇਹ ਗੱਲ ਉਸ ਉਪਰ ਜਿਆਦਾ ਢੁੱਕਦੀ ਸੀ। ਮਹਿਕ ਦੇ ਨਾਲ ਜਿਆਦਾ ਮੋਹ ਹੋਣ ਕਾਰਨ ਅਕਸਰ ਉਹਦਾ ਨਿੱਕਾ ਭਰਾ ਲੜ ਪੈਂਦਾ। ਪਰ ਇਹ ਵੇਖ ਮਾਂ ਜਦੋਂ ਮਹਿਕ ਨੂੰ ਡਾਂਟਦੀ ਤਾਂ ਉਹ ਆਪਣੇ …
-
ਸੁਰਿੰਦਰ ਕੌਰ ਬੜੀ ਮਿਹਨਤੀ ਤੇ ਸਭ ਦਾ ਆਦਰ ਸਤਿਕਾਰ ਕਰਨ ਵਾਲੀ ਔਰਤ ਸੀ। ਸਭ ਆਂਢ ਗੁਆਂਢ ਉਸਦੀਆਂ ਸਿਫ਼ਤਾਂ ਕਰਦੇ….ਪਰ ਕਿਸਮਤ ਦੀ ਮਾਰੀ ਨੂੰ ਪਤੀ ਦੇ ਚੱਲ ਵੱਸਣ ਤੋਂ ਬਾਅਦ ਘਰ ਦੀਆ ਜਿੰਮੇਵਾਰੀਆ ਦਾ ਭਾਰ ਚੁੱਕਣਾ ਪਿਆ। ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਉਹਨਾਂ ਦੀਆ ਲੋੜਾਂ ਪੂਰੀਆ ਕਰਨ ਲਈ,ਪਾਲਣ ਲਈ ਲੋਕਾਂ ਦੇ ਘਰਾਂ ‘ਚ ਕੰਮ ਕਰਨਾ ਪੈਂਦਾ।ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਸਾਰੇ ਦਿਲਾਸਾ ਦਿੰਦੇ ਹੋਏ …
-
ਬਹੁਤ ਹੀ ਦੁਖਦਾਈ ਖਬਰ ਹੈ ਕਿ ਕਰਨੈਲ ਸਿੰਹੁ ਦੀ ਅਚਾਨਕ ਮੌਤ ਨੇ ਸਾਰਾ ਪਿੰਡ ਸੋਗ ਚ ਪਾ ਦਿੱਤਾ ਹੈ , ਅਜੇ ਵੱਡੀ ਕੁੜੀ ਵਿਆਹੀ ਹੈ ਪਿਛਲੇ ਸਾਲ! ਦੋ ਨਿੱਕੇ ਜੁਆਕ ਛੋਟੇ, ਨੇ ਕੁੜੀ ਸਿਮਰੋ ਦਸਵੀਂ ਚ ਪੜਦੀ ਤੇ ਸਭ ਤੋਂ ਛੋਟਾ ਕਾਕਾ ਜੋ ਸੁੱਖਾਂ ਸੁੱਖ ਲਿਆ. ਛੇਵੀਂ ਚ ਪੜਦਾ ਹੈ ! ਸਵੇਰੇ ਦੀਆਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ, ਜਦ ਕੋਈ ਰਿਸ਼ਤੇਦਾਰ ਆਉਂਦਾ ਇਹ ਆਵਾਜ਼ਾਂ …
-
ਅੱਜ ਏਅਰਪੋਰਟ ਦੇ ਅੰਦਰੋਂ ਜਦੋਂ ਰਾਣੋਂ ਨੇ ਕੱਚ ਦੀਆਂ ਦੀਵਾਰਾਂ ਵਿੱਚੋਂ ਬਾਹਰ ਝਾਤੀ ਮਾਰੀ ਤਾਂ ਉਸ ਨੂੰ ਬਾਹਰ ਖੜੀ ਆਪਣੀ ਮਾਂ ਬੀਰੋ ਨਜ਼ਰ ਪਈ। ਅੱਜ ਜਿੰਨੀ ਇਕੱਲੀ, ਬੇਬਸ, ਕਮਜ਼ੋਰ, ਉਸ ਨੇ ਆਪਣੀ ਮਾਂ ਨੂੰ ਕਦੇ ਨਹੀਂ ਸੀ ਦੇਖਿਆ। ਉਹ ਜਿਵੇਂ ਜਿਵੇਂ ਅੱਗੇ ਕਦਮ ਧਰਦੀ ਸੀ, ਯਾਦਾਂ ਉਸ ਨੂੰ ਹੋਰ ਪਿੱਛੇ ਲੈਕੇ ਜਾ ਰਹੀਆਂ ਸਨ। ਉਸ ਨੂੰ ਯਾਦ ਆ ਰਿਹਾ ਸੀ ਕਿਵੇਂ ਉਸ ਦੀ ਮਾਂ ਨੇ …
-
ਅੱਜ ਜਦ ਕਲਮ ਚੁੱਕੀ ਪਤਾ ਨਹੀਂ ਕਿਵੇਂ ਇੱਕ ਦਮ ਦਿਮਾਗ ਵਿੱਚ ਓਹਦਾ ਨਾਮ ਆਇਆ “ਰੋਡਾ ਖੂਹ “….ਰੋਡਾ ਖੂਹ ਓਹਨੂੰ ਇਸ ਲਈ ਕਹਿੰਦੇ ਸੀ ਕਿਉਂਕਿ ਓਹਦੇ ਮੌਣ ਨਹੀਂ ਸੀ, ਅੱਜ ਦੇ ਜਵਾਕਾਂ ਨੇ ਦੇਖਣਾ ਤਾਂ ਦੂਰ ਦੀ ਗੱਲ ਇਹਦਾ ਨਾਮ ਵੀ ਨਹੀਂ ਸੁਣਿਆ ਹੋਣਾ, ,ਪਿੰਡ ਦੇ ਵਿਚਕਾਰ ਗੁਰਦੁਆਰੇ ਕੋਲ, ਖੁੱਲੀ ਜਗਾਹ ਵਿੱਚ, ਪਿਪਲ ਦੇ ਦਰੱਖਤ ਕੋਲ ਉਹ ਖੂਹ ਸਾਰੇ ਪਿੰਡ ਦੀ ਜਾਨ ਸੀ, ਜਾਨ ਇਸ ਲਈ …
-
“ਜੀਤ ਮੈਂ ਤੇਰੇ ਬਿਨਾ ਮਰ ਜਾਵਾਂਗੀ” ਸਿਮਰਨ ਨੇ ਤਰਲਾ ਜਿਹਾ ਕਰਦੀ ਨੇ ਕਿਹਾ। ” ਤੇ ਮੈਂ ਕਿਹੜਾ ਜੀ ਸਕਦਾ ” ਜੀਤ ਨੇ ਭਾਵੁਕ ਹੁੰਦੇ ਕਿਹਾ। ਤੂੰ ਬਸ ਮੇਰੇ ਤੇ ਛੱਡ ਦੇ, ਮੈਂ ਆਪੇ ਮਨਾ ਲਉਂ ਸਾਰਿਆਂ ਨੂੰ ,ਬਸ ਤੂੰ ਯਕੀਨ ਰਖ ਮੇਰੇ ਤੇ “ਆਖਕੇ ਜੀਤ ਨੇ ਸਿਮਰਨ ਤੋਂ ਵਿਦਾ ਲਈ। ਘਰ ਆਕੇ ਜੀਤ ਨੇ ਸੋਚਿਆ ਬਈ ਕੋਈ ਸਕੀਮ ਤਾਂ ਲਾਉਣੀ ਹੀ ਪੈਣੀ,ਘਰਦਿਆਂ ਨੇ ਅੈਂਵੇ ਤਾਂ …