ਸੜਕਾਂ ਤੋਂ ਲਿਫਾਫੇ, ਗੱਤੇ, ਬੋਤਲਾਂ, ਕੱਚ ਚੁਗਣ ਵਾਲਾ 10 -12 ਸਾਲ ਦਾ ਬੱਚਾ ਜਦੋਂ ਦੇਰ ਨਾਲ ਆਪਣੀ ਝੌਂਪੜੀ ਵਿੱਚ ਆਇਆ ਤਾਂ ਮਾਂ ਫ਼ਿਕਰ ਕਰਦੀ ਪਈ ਸੀ …ਦੇਖਦੇ ਹੀ ਬੋਲੀ ….ਕਿੱਥੇ ਰਹਿ ਗਿਆ ਸੀ ਬੰਸੀ ??? ਮੈਂ ਕਿੰਨੇ ਚਿਰ ਦੀ ਫ਼ਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਇਨ੍ਹੀਂ ਦੇਰ ਨਾ ਨ੍ਹੀਂ ਆਇਆ,ਆ ਸਿਰ ਤੇ ਕੀ ਬੰਨਿਆ ਏ..?? .ਤੇ ਨਾਲੇ ਆ ਜੈਕੇਟ ਕਿੱਥੋਂ ਆਈ??* …ਬੰਸੀ …ਮਾਂ ਸ਼ਹਿਰ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਚਿਰਾਂ ਮਗਰੋਂ ਸੋਸਾਇਟੀ ਵੱਲ ਗਏ ਨੇ ਕੋਠੀ ਅੰਦਰ ਝਾਤੀ ਮਾਰੀ.. ਅੰਦਰ ਕਿੰਨੇ ਸਾਰੇ ਨਿਆਣੇ ਖੇਡ ਰਹੇ ਸਨ..ਪਰ ਮਾਤਾ ਜੀ ਕਿਧਰੇ ਵੀ ਨਾ ਦਿੱਸੀ.. ਰਾਮੂ ਨੇ ਮਗਰੋਂ ਦੱਸਿਆ ਕੇ ਮਾਤਾ ਜੀ ਨੂੰ ਚੜਾਈ ਕੀਤਿਆਂ ਤਾਂ ਚਾਰ ਮਹੀਨੇ ਹੋ ਗਏ ਸਨ..ਹੁਣ ਮੇਰਾ ਟੱਬਰ ਇਸ ਕੋਠੀ ਵਿਚ ਰਹਿੰਦਾ..!ਸੁਰਤ ਅਤੀਤ ਵੱਲ ਪਰਤ ਗਈ..ਉਹ ਅਕਸਰ ਆਖਿਆ ਕਰਦੀ..ਵੇ ਪੁੱਤਰ ਬਾਹਰ ਇਸ ਲਈ ਨਹੀਂ ਜਾਂਦੀ ਕੇ ਕੋਈ ਖਾਲੀ ਵੇਖ ਕਬਜਾ ਹੀ ਨਾ …
-
ਕਹਿੰਦੇ ਇਟਲੀ ਦਾ 93 ਸਾਲਾ ਬਜ਼ੁਰਗ ਪਿਛਲੇ ਦਿਨੀਂ ਬੇਹੱਦ ਬਿਮਾਰ ਹੋ ਗਿਆ। ਨਕਲੀ ਸਾਹ ਲੈਣ ਲਈ ਵੈਂਟੀਲੇਟਰ ਤੇ ਰਿਹਾ। ਬਚਣ ਦੀ ਕੋਈ ਆਸ ਨਹੀਂ ਸੀ ਪਰ ਡਾਕਟਰਾਂ ਦੀ ਮਿਹਨਤ ਸਦਕਾ ਬਚ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ਸਮੇਂ ਡਾਕਟਰ ਨੇ ਕਿਹਾ ਕਿ ਉਂਝ ਤਾਂ ਹਸਪਤਾਲ ਦਾ ਕੋਈ ਬਿੱਲ ਨਹੀਂ ਹੈ ਪਰ ਜੇਕਰ ਤੁਸੀਂ ਦਾਨ ਕਰਨਾ ਚਾਹੋ ਤਾਂ ਆਪਣਾ ਇੱਕ ਦਿਨ ਦਾ ਵੈਂਟੀਲੇਟਰ ਦਾ ਖਰਚਾ ਪੰਜ ਸੌ …
-
ਅੱਜ ਮੈਂ ਇਕ ਪੰਜਾਬੀ ਬਜਾਰ ਕਨੇਡਾ ਵਿੱਖੇ ਪਏ ਸਮਾਨ ਨੂੰ ਵੇਖ ਖੁਸ਼ ਤਾਂ ਬਹੁਤ ਹੋਇਆ ਪਰ ਇਹ ਵੀ ਮੰਨ ਅੰਦਰ ਸੋਚਿਆ ਕਿ ਇਥੇ ਤਾਂ ਕੋਈ ਮਿਲਾਵਟ ਵਾਲੀ ਚੀਜਾਂ ਨਹੀਂ ਖਾਂਦੇ | ਇਥੇ ਤਾ ਸਬ ਸਮਾਨ ਪਿਆ ਜੋ ਅਸੀਂ ਪਿੱਛੇ ਛੱਡ ਆਏ ਸੀ ਤੇ ਇਹ ਵੀ ਪਤਾ ਸੀ ਇਸ ਕਿਸਮ ਦੀ ਚੀਜਾਂ ਸ਼ਰੀਰ ਲਈ ਹਾਨੀਕਾਰਕ ਹੈ | ਜਿਨ੍ਹਾਂ ਇਹ ਕਮਾਲ ਦੇ ਕੁਦਰਤੀ ਫਲਾਂ ਦਾ ਮੁਰੱਬਾ ਬਣਾਕੇ …
-
ਛਾਪਿਆਂਵਾਲੀ ਕਾਲਜ ਸਮੇਂ ਦੇ ਬੇਲੀਆਂ ਦੀ ਜੁੰਡਲੀ ਦਾ ਅਭੁੱਲ ਆੜੀ ਭਰਪੂਰ ਕਈ ਸਾਲਾਂ ਬਾਅਦ ਮੈਨੂੰ ਕੋਰੋਨਾ ਦੇ ਲੌਕਡਾਊਨ ਦਰਮਿਆਨ ਰਾਸ਼ਨ ਵੰਡਣ ਸਮੇਂ ਮਿਲਿਆ। ਕਿੰਨਾ ਬਦਲ ਚੁੱਕਾ ਸੀ ਉਹ; ਛਾਪਿਆਂਵਾਲੀ ਕਾਲਜ ਦੇ ਸਮੇਂ ਹੋਸਟਲ ਆਲ਼ਾ ਜਗਾੜੀ ਭਰਪੂਰ ਹੁਣ ਇਕ ਵਾਤਵਰਨ ਪ੍ਰੇਮੀ ਤੇ ਸਮਾਜਿਕ ਕਾਰਕੁੰਨ ਸੀ। ਅੰਨ੍ਹੇਵਾਹ ਭਟਕਣ ਵਾਲ਼ਾ ਭਰਪੂਰ ਹੁਣ ਟਾਈਮ ਦਾ ਏਨਾ ਪਾਬੰਦ ਕਿ ਪਟਿਆਲੇ ਤੋਂ ਚੱਲ ਕੇ ਸਾਡੇ ਕੋਲ ਰੋਟੀ ਵੇਲੇ ਈ ਆ ਵੱਜਦਾ। …
-
ਉਹ ਲੰਬੇ-ਲੰਬੇ ਕਦਮ ਭਰਦੇ ਹੋਏ ਚਲਦੇ ਪਏ ਸਨ। ਮੈਨੂੰ ਦੀਦਾਰ ਸਿੰਘ ਨੂੰ ਪਹਿਚਾਨਣ ਵਿਚ ਦੇਰ ਨਾ ਲੱਗੀ। “ਸਤਿ ਸ੍ਰੀ ਅਕਾਲ, ਸਿੰਘ ਸਾਹਿਬ” ਮੈਂ ਬੁਲਾਇਆ। ਮੇਰੇ ਵੱਲ ਮੁੜ੍ਹਦੇ ਹੋਏ ਦੇਖਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਮੀਠੀ ਜਿਹੀ ਮੁਸਕਰਾਹਟ ਆ ਗਈ। ਕੋਲ ਆਏ ਤੇ ਗਲਵਕੜੀ ਪਾ ਲਈ। “ਬਹੁਤ ਦਿਨਾਂ ਬਾਅਦ ਨਜ਼ਰ ਆਏ, ਸਭ ਠੀਕ ਤਾਂ ਹੈ?” ਮੈਂ ਪੁੱਛ ਲਿਆ। “ਸਭ ਵਾਹਿਗੁਰੂ ਦੀ ਕਿਰਪਾ ਹੈ, ਭਾਈ!” ਉਨ੍ਹਾਂ ਨੇ …
-
ਦਲਵਾਈ ਦਾ ਦਿਨ ਸੀ। ਮੀਂਹ ਕਦੇ ਪੈਣ ਲੱਗਦਾ ਕਦੇ ਹਟ ਜਾਂਦਾ। ਗਰਮੀ ਘਟ ਗਈ ਸੀ। ਮੌਸਮ ਸੁਹਾਵਣਾ ਹੋ ਗਿਆ ਸੀ। ਅੱਜ ਛੁੱਟੀ ਦਾ ਦਿਨ ਸੀ। ਮਾਂ ਨੇ ਖੀਰ-ਪੂੜੇ ਬਣਾਏ। ਪਤੀ ਅਤੇ ਪੁੱਤਰ ਨੂੰ ਆ ਕੇ ਖਾ ਲੈਣ ਲਈ ਆਵਾਜ਼ਾਂ ਦੇਣ ਲੱਗੀ। ‘‘ਤੇਰੀ ਮਾਂ ਨੂੰ ਪਕਾਉਣ-ਖਾਣ ਤੋਂ ਬਿਨਾਂ ਦੂਜਾ ਕੋਈ ਕੰਮ ਨਹੀਂ।’’ ਪਾਪਾ ਨੇ ਰਿਸ਼ੀ ਵੱਲ ਤੱਕ ਕੇ ਹੱਸ ਕੇ ਆਖਿਆ। ‘‘ਅੰਨ ਵਿਚ ਹੀ ਪ੍ਰਾਣ ਨੇ। …
-
ਗਰੀਬ ਪਰਿਵਾਰ ਵਿੱਚ ਮੈਂ ਪੈਦਾ ਹੋਈ, ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਨੂੰ ਪਰ ਘਰ ਦਾ ਖਰਚਾ ਹੀ ਮੁਸ਼ਕਲ ਨਾਲ ਚੱਲਦਾ ਸੀ ਪਰ ਪਿਤਾ ਜੀ ਆਪਣੇ ਹਿੱਸੇ ਦੀ ਆਉਂਦੀ ਜਮੀਨ ਵੇਚ ਮੈਨੂੰ ਵਕੀਲੀ ਦਾ ਕੋਰਸ ਕਰਵਾ ਦਿੱਤਾ ਸੋਚਿਆ ਕੇ ਕੋਰਸ ਤੋਂ ਬਾਅਦ ਆਪਣਾ ਲੱਗਾ ਪੈਸੇ ਕਮਾ ਕੇ ਬਾਪੂ ਨੂੰ ਪੈਸੇ ਵਾਪਿਸ ਕਰ ਦੇਵਾਂਗੀ ਪਰ ਇਸ ਤਰਾਂ ਹੋਇਆ ਨਹੀਂ,! ਇਕ ਦਿਨ ਘਰੇ ਆਈ ਗੁਆਂਢ ਤੋਂ ਤਾਈ ਚਰਣੀ …
-
“ਕਿਤਾਬਾਂ ਵਾਲਾ ਰੱਖਣਾ” ਨਾਮ ਦੀ ਇਹ ਵੀਡੀਊ ਜਦੋਂ 3 ਮਿੰਟ 23 ਸਕਿੰਟ ਤੇ ਅੱਪੜਦੀ ਏ ਤਾਂ ਇੱਕ ਭੈਣ ਅਲਮਾਰੀ ਤੇ ਲੱਗੀ ਆਪਣੇ ਵੀਰ ਦੀ ਫੋਟੋ ਤੇ ਹੱਥ ਫੇਰ ਸਬਰ ਦਾ ਘੁੱਟ ਜਿਹਾ ਭਰਦੀ ਹੋਈ ਵਿਖਾਈ ਦਿੰਦੀ ਏ ਅਤੇ ਨਾਲ ਹੀ ਇਹ ਭਾਵੁਕਤਾ ਭਰਪੂਰ ਇਹ ਬੋਲ ਗੂੰਜ ਉਠਦੇ ਨੇ.. “ਸਾਨੂੰ ਜੰਗ ਨਵੀਂ ਪੇਸ਼ ਹੋਈ.. “ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ” “ਭਟਕ ਗਏ ਨੇ …
-
“ਸਤਿ ਸ੍ਰੀ ਅਕਾਲ …ਬੱਲਿਆ ,” ਦੁਕਾਨ ‘ਤੇ ਬੈਠੇ ਨੂੰ ਇਕ ਬਜੁਰਗ ਨੇ ਗੱਜ ਕੇ ਫਤਿਹ ਬੁਲਾਈ। ਚਿੱਟਾ ਕੁੜਤਾ ਤੇ ਚਾਦਰਾ ਲਾਈ ਕਾਲੇ ਰੰਗ ਦੀ ਪੱਗ ਬੰਨ੍ਹੀ ਉਹ ਸਰਦਾਰ ਬਜੁਰਗ ਕਿਸੇ ਚੰਗੇ ਘਰ ਦਾ ਲੱਗ ਰਿਹਾ ਸੀ।ਸਾਡੇ ਕੋਲ ਅਕਸਰ ਅਜਿਹੇ ਗ੍ਰਾਹਕ ਆਉਂਦੇ ਰਹਿੰਦੇ ਹਨ ਇਸ ਲਈ ਕੁਝ ਓਪਰਾ ਨਹੀਂ ਲੱਗਿਆ। ‘ਸਤਿ ਸ੍ਰੀ ਅਕਾਲ ਜੀ…ਕਹਿ ਮੈਂ ਦੂਜੇ ਗ੍ਰਾਹਕ ਦੀ ਗੱਲ ਸੁਣਨ ਲੱਗ ਪਿਆ। “ਬਈ ਲੱਗਦਾ ਪਹਿਚਾਣਿਆ ਨਹੀਂ …
-
ਇੱਕ ਵਾਰ ਇੱਕ ਆਦਮੀ ਆਪਣੇ 80 ਸਾਲ ਦੇ ਬਜੁਰਗ ਪਿਤਾ ਨੂੰ ਖਾਣਾ ਖਵਾਉਣ ਲਈ ਇੱਕ ਹੋਟਲ ਵਿੱਚ ਲੈ ਗਿਆ…ਖਾਣਾ ਖਾਂਦੇ ਸਮੇ ਬਜੁਰਗ ਇੰਨਸਾਨ ਤੋਂ ਖਾਣਾ ਉਸਦੇ ਕੱਪੜਿਆ ਉੱਪਰ ਡਿੱਗ ਰਿਹਾ ਸੀ ਤੇ ਉਸਦਾ ਮੂੰਹ ਵੀ ਲਿੱਬੜ ਗਿਆ ਸੀ…ਹੋਟਲ ਵਿੱਚ ਬੈਠੇ ਸਾਰੇ ਲੋਕ ਇਸ ਤਰਾ ਦੇ ਖਾਣ ਦੇ ਤਰੀਕੇ ਨੂੰ ਲੈ ਕੇ ਆਪਸ ਵਿੱਚ ਉਸ ਬਜੁਰਗ ਤੇ ਉਸਦੇ ਬੇਟੇ ਦੀਆਂ ਗੱਲਾ ਕਰਨ ਲੱਗੇ…ਕੁਝ ਲੋਕ ਸੂਗ ਮੰਨ …
-
ਜੱਸੀ ਆਪਣੇ ਪੇਕੇ ਘਰ ਆਈ ਹੋਈ ਸੀ। ਸਾਰਾ ਟੱਬਰ ਰਾਤ ਨੂੰ ਬੈਠਾ ਗੱਲਾਂ ਕਰ ਰਿਹਾ ਸੀ,ਇਧਰ ਓਧਰ ਦੀਆਂ ਗਵਾਢੀਆਂ,ਰਿਸ਼ਤੇਦਾਰਾਂ,ਪਿੰਡ ਦੀਆਂ। ਕੁੜੀਆਂ ਦਾ ਜੰਮਣ ਭੋਇੰ ਦੇ ਲੋਕਾਂ ਨਾਲ ਹਮੇਸ਼ਾ ਲਗਾਵ ਹੁੰਦਾ ਹੈ,ਕੀਹਦੇ ਕੀ ਕੀ ਹੋਇਆ ਜਾਨਣ ਦੀ ਉਤਸੁਕਤਾ ਬਣੀ ਰਹਿੰਦੀ ਹੈ। “ਜੱਸੀ,ਉਹ ਆਪਣੇ ਪਿੰਡ ਆਲਾ ਸੁਖਦੇਵ ਸਿਹੁੰ ਮਾਸਟਰ ਨਹੀਂ ਹੁੰਦਾ ਸੀ ,ਉਹ ਤਾਂ ਪਾਗਲ ਹੋ ਗਿਆ,ਗਲੀਆਂ ਚ ਘੁੰਮਦਾ ਰਹਿੰਦਾ,ਨੂੰਹ ਪੁੱਤ, ਟੱਬਰ ਸੇਵਾ ਬਥੇਰੀ ਕਰਦੈ,ਪਤਾ ਨਹੀਂ ਹੋਇਆ …