ਬਾਦਸ਼ਾਹ ਉਮਰ ਦੇ ਕੋਲ ਇੱਕ ਅਜਿਹੀ ਵਡਮੁੱਲੀ ਅੰਗੂਠੀ ਸੀ ਕਿ ਵੱਡੇ – ਵੱਡੇ ਜੌਹਰੀ ਉਸਨੂੰ ਵੇਖਕੇ ਹੈਰਾਨ ਰਹਿ ਜਾਂਦੇ । ਉਸਦਾ ਨਗੀਨਾ ਰਾਤ ਨੂੰ ਤਾਰੇ ਦੀ ਤਰ੍ਹਾਂ ਚਮਕਦਾ ਸੀ । ਸੰਜੋਗ ਐਸਾ ਇੱਕ ਵਾਰ ਦੇਸ਼ ਵਿੱਚ ਅਕਾਲ ਪਿਆ । ਬਾਦਸ਼ਾਹ ਨੇ ਅੰਗੂਠੀ ਵੇਚ ਦਿੱਤੀ ਅਤੇ ਉਸਨੇ ਇੱਕ ਹਫ਼ਤੇ ਤੱਕ ਆਪਣੀ ਭੁੱਖੀ ਪ੍ਰਜਾ ਦਾ ਉਦਰ ਪਾਲਣ ਕੀਤਾ । ਵੇਚਣ ਦੇ ਪਹਿਲੇ ਬਾਦਸ਼ਾਹ ਦੇ ਸ਼ੁਭਚਿੰਤਕਾਂ ਨੇ ਉਸਨੂੰ …
General
-
-
ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ। ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ ਜਾ ! ਜ਼ਮੀਨ ਬਹੁਤ ਸਸਤੀ ਆ ਉੱਥੇ – ਮੁਫ਼ਤ ਹੀ ਮੰਨ । ਐਥੋਂ ਬੇਚ ਕੇ ਸਾਇਬੇਰੀਆ ਚਲਾ ਜਾ, ਹਜਾਰਾਂ ਏਕੜ ਜਮੀਨ ਆਜੂ ਓਧਰ, ਫੇਰ ਐਸ਼ …
-
ਇੱਕ ਅਗਿਆਤ ਲੇਖਕ ਦੱਸਦਾ ਏ ਕੇ ਪੰਜਵੀਂ ਵਿਚ ਸਿਆਹੀ ਵਾਲੇ ਪੈਨ ਨਾਲ ਲਿਖਣਾ ਸ਼ੁਰੂ ਕੀਤਾ ਤਾਂ ਇੱਕ ਗਲਤੀ ਹੋ ਗਈ.. ਅਧਿਆਪਕ ਨੂੰ ਵਖਾਉਣ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕੇ ਗਲਤੀ ਸੁਧਾਰ ਲਵਾਂ ਪਰ ਪੈਨ ਨਾਲ ਲਿਖਿਆ ਪੱਥਰ ਤੇ ਲਕੀਰ ਸਾਬਿਤ ਹੋਇਆ! ਕਈ ਵਾਰ ਚਿੱਟੇ ਚਾਕ ਨਾਲ ਮਿਟਾਉਣ ਦੀ ਕੋਸ਼ਿਸ਼ ਕਰਦਾ..ਪਰ ਕੀਤੀ ਗਲਤੀ ਘੜੀ ਕੂ ਲਈ ਲੁਕ ਜਾਂਦੀ ਪਰ ਫੇਰ ਉੱਭਰ ਕੇ ਸਾਮਣੇ ਆ ਜਾਂਦੀ..ਕਦੀ ਪੋਟੇ ਤੇ …
-
ਇੱਕ ਯੁਵਕ, ਇੱਕ ਯੁਵਤੀ ਦੇ ਪ੍ਰੇਮ ਵਿੱਚ ਪੈਂਦਾ ਹੈ। ਤਾਂ ਯੁਵਕ ਆਪਣਾ ਉਹ ਚਿਹਰਾ ਦਿਖਾਉਂਦਾ ਹੈ, ਜੋ ਅਸਲੀ ਨਹੀਂ ਹੈ। ਕਿਉਂਕਿ ਇਹ ਅਸਲੀ ਚਿਹਰਾ ਤਾਂ ਉਸ ਨੂੰ ਯੁਵਤੀ ਤੋਂ ਦੂਰ ਕਰ ਦੇਵੇਗਾ। ਤਾਂ ਉਹ ਆਪਣੀ ਸਰਵ-ਸੁੰਦਰ ਪ੍ਰਤਿਮਾ ਪ੍ਰਗਟ ਕਰਦਾ ਹੈ । ਯੁਵਤੀ ਵੀ ਆਪਣੀ , ਉਹ ਪ੍ਰਤਿਮਾ ਪ੍ਰਗਟ ਕਰਦੀ ਹੈ, ਜੋ ਵਾਸਤਵਿਕ ਨਹੀਂ ਹੈ। ਦੋਵੇਂ ਇੱਕ ਦੂਜੇ ਨੂੰ ਆਕਰਸ਼ਤ ਕਰਨ ਵਿੱਚ ਲੱਗਦੇ ਹਨ। ਉਨ੍ਹਾਂ ਦੀ …
-
ਇਕ ਸੋਹਣੀ ਕੁੜੀ ਦੀ ਪਰਿਭਾਸ਼ਾ ਵੀ ਪਤਾ ਨੀ ਕਿ ਏ ..ਇਕ ਬਹੁਤ ਸੋਹਣੀ ਕੁੜੀ ਚੰਡੀਗੜ੍ਹ ਤੋ ਰੋਪੜ ਬੱਸ ਵਿਚ ਜਾ ਰਹੀ ਸੀ ਉਹਦੀਆਂ ਅੱਖਾਂ ਦੀ ਪਤਲੇ ਲੰਮੇ ਝਿੰਮਣੇ ਉਹਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਸੀ…ਸਾਰੀ ਬੱਸ ਚ ਨਿਗਾਹਾਂ ਉਸ ਵਲ ਸੀ ਕੇ ਕਿੰਨਾ ਸੁੱਹਪਣ ਦਿੱਤਾ ਰੱਬ ਨੇ ਉਸ ਕੁੜੀ ਨੂੰ। ਚਿੱਟੇ ਰੰਗ ਦਾ ਪਲਾਜੋ ਪਾਈ ਕੁੜੀ ਜਦੋ ਬਸ ਚ ਖੜੀ ਸੀ ਤਾਂ ਉਸਨੂੰ ਇਕ ਮੁੰਡੇ …
-
ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ। ਮੇਰੀ ਉੱਮਰ ਉਦੋਂ 15-16 ਸਾਲ ਦੀ ਹੋਣੀ ਆ ਮੈਂ ਨਾ ਨੁੱਕਰ ਜਿਹੀ ਕੀਤੀ ਪਰ ਬੇਬੇ …
-
ਇੱਕ ਸ਼ਹਿਰ ਚ ਇੱਕ ਨਵੀਂ ਦੁਕਾਨ ਖੁੱਲੀ। ਜਿੱਥੇ ਕੋਈ ਵੀ ਨੌਜਵਾਨ ਜਾਕੇ ਆਪਣੇ ਲਈ ਯੋਗ ਪਤਨੀ ਲੱਭ ਸਕਦਾ ਸੀ। ਇੱਕ ਨੌਜਵਾਨ ਉਸ ਦੁਕਾਨ ਤੇ ਪਹੁੰਚਿਆ। ਦੁਕਾਨ ਦੇ ਅੰਦਰ ਉਸਨੂੰ ਦੋ ਦਰਵਾਜੇ ਮਿਲੇ, ਇੱਕ ਤੇ ਲਿਖਿਆ ਸੀ ਜਵਾਨ ਪਤਨੀ ਤੇ ਦੂਜੇ ਤੇ ਲਿਖਿਆ ਸੀ ਜਿਆਦਾ ਉਮਰ ਆਲੀ ਪਤਨੀ। ਨੌਜਵਾਨ ਨੇ ਪਹਿਲੇ ਦਰਵਾਜੇ ਨੂੰ ਧੱਕਾ ਮਾਰਿਆ ਤੇ ਅੰਦਰ ਪਹੁੰਚਿਆ। ਫੇਰ ਅੰਦਰ ਦੋ ਦਰਵਾਜੇ ਮਿਲੇ, ਪਤਨੀ ਵਗੈਰਾ ਕੁੱਛ …
-
ਜਦੋਂ ਭਵਿੱਖ ਵਿੱਚ ਹੁਣ ਦਾ ਇਤਿਹਾਸ ਲਿਖਿਅਾ ਜਾਵੇਗਾ, ਓਦੋਂ ਇਤਿਹਾਸਕਾਰਾਂ ਨੂੰ ਲਿਖਣਾ ਪਵੇਗਾ ਕਿ ਇੱਕੀਵੀਂ ਸਦੀ ਵਿੱਚ . ਜਦੋਂ ਕੋਰੀਅਾ ਤੇ ਅਮਰੀਕਾ ……??. ਵਰਗੇ ਦੇਸ਼ ਹਾੲੀਡਰੋਜਨ ਬੰਬਾਂ ਦਾ ਪਰੀਖਣ ਕਰ ਰਹੇ ਸਨ, ਚੀਨ ਅਤੇ ਜਾਪਾਨ ਤਕਨੀਕ ਦੀ ਦੁਨੀਅਾਂ ਦੇ ਸੁਪਰ ਪਾਵਰ ਬਣ ਰਹੇ ਸਨ, ਰੂਸ ਹਥਿਆਰਾਂ ‘ਚ ਸਭ ਤੋਂ ਊਪਰ ਜਾ ਰਿਹਾ ਸੀ, ਦੁਬਈ ਬਿਲਡਿੰਗਾਂ ਬਣਾਉਣ ‘ਚ ਸਾਰਿਆਂ ਨੂੰ ਮਾਤ ਦੇ ਰਿਹਾ ਸੀ ਤੇ ਚੀਨ …
-
ਜਦੋਂ ਅਧਿਆਪਕ ਵਿਦਿਆਰਥੀ ਨੂੰ ਕਹਿੰਦਾ ਹੈ ਕਿ ਤੂੰ ਜੀਵਨ ਵਿਚ ਕੁਝ ਨਹੀਂ ਬਣ ਸਕਦਾ ਤਾਂ ਇਹ ਅਧਿਆਪਕ ਦੀ ਹਾਰ ਹੁੰਦੀ ਹੈ। ਵਿਆਹ ਉਤੇ ਕੀਤਾ ਖਰਚ , ਵਿਆਹ ਦੀ ਸਫਲਤਾ ਦਾ ਆਧਾਰ ਨਹੀਂ ਬਣਦਾ। ਜਿਹੜੇ ਬਿਲਕੁਲ ਵਿਹਲੇ ਜਾਂ ਨਿਕੰਮੇ ਹਨ , ਕੋਈ ਕੰਮ ਨਹੀਂ ਕਰਦੇ, ਉਹ ਵੀ ਪ੍ਰਸਿੱਧ ਹੋਣਾ ਚਾਹੁੰਦੇ ਹਨ। ਇਸਤਰੀ ਦਾ ਪੁਰਸ਼ ਨਾਲ ਲੜਨਾ, ਪੁਰਸ਼ ਨੂੰ ਸ਼ੋਭਾ ਨਹੀਂ ਦਿੰਦਾ। ਜੀਵਨ ਚਾਰ ਪ੍ਰਕਾਰ ਦਾ ਹੈ। …
-
ਪੁਰਾਣੇ 24 ਇੰਚ ਸਾਈਕਲ ਤੇ ਨੌਕਰੀਆਂ ਲਈ ਇੰਟਰਵਿਊ ਦੇਣ ਜਾਂਦਾ ਹੁਂਦਾ ਸੀ ਝੋਲੇ ਚ 10ਵੀਂ – 12ਵੀਂ ਦੇ ਸਰਟੀਫਕੇਟ ਪਾਕੇ ! ਵੱਡੇ ਭਰਾ ਗੁਰਪਤਵੰਤ ਮਾਨ ਦੀ ਬਾਹਰ ਅੰਦਰ ਥੋੜੀ ਬਹੁਤ ਜਾਣ ਪਛਾਣ ਸੀ ਜਿਸਦੇ ਕਰਕੇ ਦੂਰਦਰਸ਼ਨ ਤੇ ਇੱਕ ਗੀਤ ਗੌਣ ਦਾ ਮੌਕਾ ਮਿਲ ਗਿਆ ਪੰਜਾਬੀਆਂ ਅਥਾਹ ਪਿਆਰ ਦਿੱਤਾ ਸਾਇਕਲ ਤੋਂ ਕਾਰਾਂ ਤੇ ਕਾਰਾਂ ਤੋਂ ਜਹਾਜ਼ਾਂ ਤੇ ਚਾੜ ਦਿੱਤਾ ਪਰ ਸਮੇ ਸਮੇ ਸਿਰ ਉਸਨੇ ਸਾਬਿਤ ਕੀਤਾ …
-
ਅਪ੍ਰੈਲ ਦੇ ਮਹੀਨੇ ਕਿਸੇ ਨੂੰ ਲੈਣ ਵਿੰਨੀਪੈਗ ਏਅਰਪੋਰਟ ਗਿਆ.. ਫਲਾਈਟ ਘੰਟਾ ਲੇਟ ਸੀ…ਏਧਰ ਓਧਰ ਘੁੰਮਦੇ ਦੀ ਨਜਰ “ਕੇਨ” ਨਾਮ ਦੇ ਇਸ ਗੋਰੇ ਤੇ ਜਾ ਪਈ..ਵਿਚਕਾਰ ਜਿਹੇ ਟੇਬਲ ਤੇ ਕੁਝ ਫਲ ਫਰੂਟ ਰੱਖ ਕਿਸੇ ਕਮੇਡੀ ਸ਼ੋ ਦੀ ਪ੍ਰਮੋਸ਼ਨ ਕਰਨ ਬੈਠਾ ਸੀ..! ਨਜਰਾਂ ਮਿਲੀਆਂ ਤਾਂ ਅੱਗੋਂ ਹੱਸ ਪਿਆ ਆਖਣ ਲੱਗਾ ਕੇ ਖਾ ਪੀ ਲੈ ਮਿੱਤਰਾ ਕੁਝ..ਸਾਰਾ ਕੁਝ ਮੁਫ਼ਤ ਏ..! ਮੈਂ ਧੰਨਵਾਦ ਆਖਦਿਆਂ ਦੱਸ ਦਿੱਤਾ ਕੇ ਨਾਸ਼ਤਾ ਕਰ …
-
ਛੋਟਾ ਸੀ, ਲਾਡਲਾ ਸੀ, ਉੱਤੋਂ ਆ ਗਿਆ ਨਾਨਕੇ। 8-9 ਕੁ ਸਾਲ ਦਾ ਹੋਵਾਂਗਾ। ਨਾਨੀ ਜੀ ਇੱਕ ਸ਼ਾਮ ਕੱਦੂ ਦੀ ਸਬਜ਼ੀ ਨਾਲ ਰੋਟੀ ਲੈ ਆਏ। ਮੈਂ ਵਿੱਟਰ ਬੈਠਾ ਅਖੇ ਮੈਂ ਨੀ ਖਾਣੀ ਕੱਦੂ ਦੀ ਸਬਜ਼ੀ , ਆਖ ਥਾਲੀ ਨੂੰ ਲੱਤ ਮਾਰ ਪਰੇ ਧੱਕ ਦਿੱਤਾ। ਨਾਨਾ ਜੀ ਕੋਲ ਹੀ ਬੈਠੇ ਸਨ। ਉਹਨਾਂ ਥਾਲੀ ਚੁੱਕ ਨਾਨੀ ਜੀ ਨੂੰ ਫੜਾ ਦਿਤੀ ਅਤੇ ਕਿਹਾ ਕਿ ਜਦੋਂ ਉਸ ਨਹੀਂ ਖਾਣੀ ਤਾਂ …