ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ …
General
-
-
ਚਾਲੀ ਪੰਜਾਹ ਡਾਂਗਬਾਜ਼ ਆਦਮੀਆਂ ਦਾ ਇਕ ਜੱਥਾ ਲੁੱਟਮਾਰ ਲਈ ਇਕ ਮਕਾਨ ਵੱਲ ਵਧ ਰਿਹਾ ਸੀ। ਅਚਾਨਕ ਉਸ ਭੀੜ ਨੂੰ ਚੀਰਦਾ ਇਕ ਦੁਬਲਾ-ਪਤਲਾ ਅਧੇੜ ਉਮਰ ਦਾ ਆਦਮੀ ਬਾਹਰ ਨਿਕਲਿਆ। ਪਿੱਛੇ ਪਾਸਾ ਵੱਟ ਕੇ ਉਹ ਬਲਵਾਈਆਂ ਨੂੰ ਲੀਡਰਾਨਾ ਢੰਗ ਨਾਲ਼ ਆਖਣ ਲੱਗਾ, ‘ਭਾਈਓ, ਇਸ ਮਕਾਨ ਵਿਚ ਬੜੀ ਦੌਲਤ ਐ, ਬੇਸ਼ੁਮਾਰ ਕੀਮਤੀ ਸਮਾਨ ਐ। ਆਓ ਆਪਾਂ ਸਾਰੇ ਰਲ਼ ਕੇ ਇਸ ਤੇ ਕਬਜ਼ਾ ਕਰੀਏ ਅਤੇ ਭਾਗਾਂ ਨਾਲ਼ ਹੱਥ ਲੱਗੇ …
-
ਜਿੰਦਗੀ ਦੇ ਵਰਕਿਆਂ ਚੋਂ….. ਲੰਘੇ ਵੇਲਿਆਂ ਦੀਆਂ ਗੱਲਾਂ… ਟੈਮ ਦੀ ਟੈਮ ਦੀ ਗੱਲ ਹੁੰਦੀ ਆ….. ਆਬਦੇ ਬਚਪਨ ਚੋਂ ਕਦੋਂ ਨਿਕਲ ਆਏ ਪਤਾ ਹੀ ਨਈ ਲੱਗਾ….. ਪਰ ਸਮਾਂ ਕਿੰਨਾ ਬਦਲ ਗਿਆ.. ਇਹਦਾ ਜਰੂਰ ਪਤਾ ਲੱਗ ਰਿਹਾ…. ਅੱਜ ਦੇ ਜਵਾਕਾਂ ਨੂੰ ਜਦੋਂ ਆਬਦੇ ਨਾਲ ਕੰਪਪੇਅਰ ਕਰਕੇ ਦੇਖਦੇ ਆ.. ਤਾਂ ਪਤਾ ਲੱਗਦਾ ਤਰੱਕੀ ਕੱਲੀ ਸਾਇੰਸ ਨੇ ਹੀ ਨੀ ਕੀਤੀ…. ਹਰ ਚੀਜ਼ ਹੀ ਤਰੱਕੀ ਬਹੁਤ ਜਿਆਦਾ ਕਰ ਗਈ…. ਸਿਰਫ …
-
ਧਰਮਸ਼ਾਲਾ ਤੋਂ ਪਹਿਲਾਂ ਨਾਭੇ ਤੇ ਫੇਰ ਮੇਰੀ ਬਦਲੀ ਪਟਿਆਲੇ ਦੀ ਹੋ ਗਈ। ਉਹੀ ਪੁਰਾਣਾ ਮਹਿੰਦਰਾ ਕਾਲਜ, ਉਹੀ ਪੁਰਾਣੇ ਪ੍ਰੋਫੈਸਰ ਤੇ ਉਹੀ ਪੰਜਾਬੀ ਵਿਭਾਗ ਦੇ ਹੈਡ ਪ੍ਰੋ. ਪ੍ਰੀਤਮ ਸਿੰਘ। ਮੇਰੇ ਜਿੱਡੇ-ਜਿੱਡੇ ਹੀ ਹਰਬੰਸ ਬਰਾੜ, ਗੁਰਬਖਸ਼ ਸੋਚ, ਨਵਤੇਜ ਭਾਰਤੀ ਵਰਗੇ ਸਿਆਣੇ ਐਮ. ਏ. ਦੇ ਵਿਦਿਆਰਥੀ। ਬੜੀਆਂ ਚੰਗੀਆਂ ਸੁਰਿੰਦਰ, ਸ਼ਰਨਜੀਤ ਤੇ ਸੁਰਜੀਤ ਬੈਂਸ ਵਰਗੀਆਂ ਕੁੜੀਆਂ। ਪੜ੍ਹਦੇ-ਪੜ੍ਹਾਂਦੇ ਵੀ ਰਹਿਣਾ, ਗੱਪਾਂ ਵੀ ਮਾਰਨੀਆਂ, ਇੱਕ-ਦੂਜੇ ਨੂੰ ਮਜ਼ਾਕ ਵੀ ਕਰਨੇ ਤੇ ਚਾਹਾਂ …
-
ਅੱਜ ਚੌਥੀ ਜਗਾ ਇੰਟਰਵਿਊ ਸੀ ਘਰੋਂ ਤੁਰਨ ਲੱਗਾ ਤਾਂ ਮਾਂ ਆਪਣੀ ਆਦਤ ਮੁਤਾਬਿਕ ਮੇਰੀਆਂ ਸੁਖਾਂ ਸੁੱਖਦੀ ਵਿਦਾ ਕਰਨ ਲੱਗੀ ! ਮੈਂ ਉਸਦਾ ਇਹ ਰੋਜ ਰੋਜ ਦਾ ਇਹ ਵਰਤਾਰਾ ਦੇਖ ਅੱਜ ਥੋੜਾ ਖਿਝ ਜਿਹਾ ਗਿਆ ਪਰ ਉਹ ਅੱਗੋਂ ਹੱਸਦੀ ਰਹੀ ! ਕੁਝ ਚਿਰ ਮਗਰੋਂ ਹੀ ਬਾਹਰਲੀ ਦੁਨੀਆ ਨਾਲ ਵਾਹ ਪਿਆ ਤਾਂ ਮਾਂ ਚੇਤੇ ਆ ਗਈ ਤੇ ਸੁਵੇਰ ਵਾਲੀ ਗੱਲ ਚੇਤੇ ਕਰ ਦਿਲ ਪਸੀਜ ਜਿਹਾ ਗਿਆ..ਫੇਰ ਸੋਚਣ …
-
ਕੈਨੇਡਾ ਤੇ ਅਮਰੀਕਾ ਦੋ ਦੇਸ਼ਾਂ ਵਿਚਕਾਰ ਆਉਣ ਜਾਣ ਬੜਾ ਸੌਖਾ ਹੈ ! ਕਾਰਾਂ ਵਿੱਚ ਲੋਕ ਆਮ ਹੀ ਸਮਾਨ ਖਰੀਦਣ ਕਾਰ ਵਿੱਚ ਪੈਟਰੋਲ ਪੁਆਉਣ ਚਲੇ ਜਾਂਦੇ ਹਨ ! ਤੇ ਇੱਧਰ ਉਧਰ ਜਾਣ ਵੇਲੇ ਕਸਟਮ ਵਾਲੇ ਇਕ ਦੋ ਮਿੰਟ ਲਾ ਕੇ ਸਵਾਲ ਕਰਦੇ ਹਨ ! ਉਨਾਂ ਦਾ ਇੰਨਾ ਤਜਰਬਾ ਹੈ ਕਿ ਉਹ ਫੱਟ ਪਛਾਣ ਜਾਂਦੇ ਹਨ ਕਿ ਇਹ ਝੂਠ ਬੋਲ ਰਿਹਾ ! ਉਹ ਬੰਦੇ ਦੀ ਅੱਖ ਚ …
-
ਕਈ ਸਾਲ ਹੋਏ ਪਾਕਿਸਤਾਨੀ ਲੇਖਿਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ, ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਘਰ ਆ ਗਈ। ‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ ਜੇ ਕੋਈ ਪੁੱਛ ਵੀ ਲੈਂਦਾ ਤਾਂ ਮੈਂ ਆਖਣਾ ਸੀ ਕਿ ਮੈਂ ਟਿਵਾਣਾ ਦੇ ਘਰ ਚੱਲੀ …
-
ਅੜਬ ਬੰਦੇ (ਮਿੰਨੀ ਕਹਾਣੀ) ਜਿੱਦੀ, ਹਠੀ, ਅੜੀਅਲ, ਟੱਸ ਤੋਂ ਮੱਸ ਨਾ ਹੋਣ ਵਾਲੇ ਨੂੰ ਅੜਬ ਕਿਹਾ ਜਾਂਦਾ ਹੈ, ਜੋ ਇਨਸਾਨ ਸਿਰਫ਼ ਆਪਣੀ ਧੁਨ ਦੇ ਪੱਕੇ ਹੁੰਦੇ ਨੇ ਜੋ ਕਹਿ ਦਿੱਤਾ ਬਸ ਪੱਥਰ ਤੇ ਲਕੀਰ ਹੁੰਦਾ, ਕੋਈ ਮਰੇ ਭਾਵੇਂ ਜੀਵੇ ਸੁਥਰਾ ਘੋਲ ਪਤਾਸੇ ਪੀਵੇ.. .. ਕਿਸੇ ਹੋਰ ਦੇ ਜ਼ਜ਼ਬਾਤਾਂ ਨਾਲ ਤੇ ਕੋਈ ਲੈਣਾ ਦੇਣਾ ਹੀ ਨਹੀਂ …… ਅਜਿਹੇ ਬੰਦੇ ਦੇਸ਼, ਸਮਾਜ, ਪਰਿਵਾਰ ਲਈ ਕੋਈ ਵਧੀਆ ਨਹੀਂ …
-
ਈਸ਼ਰ ਸਿੰਘ ਦੇ ਹੋਟਲ ਦੇ ਕਮਰੇ ਵਿਚ ਵੜਦਿਆਂ ਸਾਰ ਈ ਕੁਲਵੰਤ ਕੌਰ ਪਲੰਘ ਤੋਂ ਉਠੀ। ਤਿੱਖੀ ਤੱਕਣੀ ਨਾਲ ਉਹਨੂੰ ਘੂਰਿਆ ਤੇ ਬੂਹੇ ਦੀ ਚਿਟਕਣੀ ਲਾ ਦਿੱਤੀ। ਰਾਤ ਦੇ ਬਾਰਾਂ ਵੱਜ ਗਏ ਸੀ। ਸ਼ਹਿਰ ਦਾ ਆਲ ਦੁਆਲਾ ਕਿਸੇ ਅਵੱਲੀ ਜਿਹੀ ਚੁੱਪ ਵਿਚ ਡੁੱਬਾ ਹੋਇਆ ਸੀ। ਕੁਲਵੰਤ ਕੌਰ ਪਲੰਘ ਤੇ ਚੌਂਕੜੀ ਮਾਰ ਕੇ ਬੈਠ ਗਈ। ਈਸ਼ਰ ਸਿੰਘ ਖ਼ੌਰੇ ਆਪਣੇ ਖ਼ਿਆਲਾਂ ਦੀਆਂ ਗੰਢਾਂ ਖੋਲ੍ਹਣ ਵਿਚ ਰੁੱਝਾ ਹੋਇਆ ਸੀ, …
-
1. ਬੇਖ਼ਬਰੀ ਦਾ ਫਾਇਦਾ ਘੋੜਾ ਦੱਬਿਆਂ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲ਼ੀ ਬਾਹਰ ਨਿੱਕਲ਼ੀ। ਖਿੜਕੀ ਵਿੱਚੋਂ ਬਾਹਰ ਨਿੱਕਲਣ ਵਾਲ਼ਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ। ਘੋੜਾ ਥੋੜ੍ਹੀ ਦੇਰ ਬਾਅਦ ਫਿਰ ਦੱਬਿਆ – ਦੂਜੀ ਗੋਲ਼ੀ ਮਚਲਦੀ ਹੋਈ ਬਾਹਰ ਨਿੱਕਲ਼ੀ। ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿੱਗਿਆ ਅਤੇ ਉਹਦਾ ਖੂਨ ਮਸ਼ਕ ਦੇ ਪਾਣੀ ਵਿੱਚ ਘੁਲ਼ ਕੇ ਵਹਿਣ ਲੱਗਾ। ਘੋੜਾ ਤੀਜੀ ਵਾਰ ਦੱਬਿਆ – ਨਿਸ਼ਾਨਾ ਖੁੰਝ …
-
ਇਕ ਬਜੁਰਗ ਰੇਲ ਗੱਡੀ ਰਾਹੀਂ ਕਿਤੇ ਜਾ ਰਿਹਾ ਸੀ । ਰੇਲ ਗੱਡੀ ਦੇ ਡੱਬੇ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਸਵਾਰੀ ਨਹੀਂ ਸੀ । ਅਚਾਨਕ 10-12 ਮੁੰਡੇ ਡੱਬੇ ਵਿੱਚ ਆਏ ਤੇ ਚੌੜ ਕਰਨ ਲੱਗ ਪਏ । ਇਕ ਨੇ ਕਿਹਾ ਜੰਜੀਰ ਖਿੱਚਦੇ ਹਾਂ, ਦੂਜਾ ਕਹਿਣ ਲੱਗਾ ਕਿ ਯਾਰ ਲਿਖਿਆ ਹੈ ਕਿ ਜੰਜੀਰ ਖਿਚਣ ਤੇ 500 ਰੁਪਏ ਜੁਰਮਾਨਾ ਤੇ 6 ਮਹੀਨੇ ਦੀ ਕੈਦ ਹੋ ਸਕਦੀ ਹੈ । …
-
ਇਕ ਦਿਨ ਮੇਰੇ ਕੋਲ ਕੁਝ ਨੌਜਵਾਨ ਮੁੰਡੇ ਆਏ। ਬੜੇ ਚਿੰਤਾਤੁਰ ਹੋ ਕੇ ਆਖਣ ਲੱਗੇ, ‘‘ਮੈਡਮ, ਸਾਰਾ ਹੀ ਪੰਜਾਬ ਨਸ਼ਿਆਂ ਵਿਚ ਗਰਕ ਹੁੰਦਾ ਜਾ ਰਿਹਾ ਤੁਸੀਂ ਕੁਝ ਸੋਚੋ, ਕੁਝ ਕਰੋ।’’ ਮੈਂ ਉਨ੍ਹਾਂ ਨੂੰ ਆਖਿਆ, ‘‘ਜਦੋਂ ਤਕ ਸਾਡੇ ਲੀਡਰ ਤੇ ਪੁਲੀਸ ਇਸ ਨੂੰ ਕਮਾਈ ਦਾ ਵੱਡਾ ਧੰਦਾ ਬਣਾਈ ਰੱਖਣਗੇ ਉਦੋਂ ਤਕ ਇਸ ਦਾ ਇਲਾਜ ਔਖੈ।’’ ਹੁਣ ਕਿਉਂਕਿ ਲੋਕ ਜ਼ਿੰਦਗੀ ਲਈ ਅਤਿ ਜ਼ਰੂਰੀ ਦੋ ਚੀਜ਼ਾਂ ਰੱਬ ਅਤੇ ਮੌਤ …