ਝੂਠੇ ਬੰਦੇ ਦੀਆਂ ਨਿਸ਼ਾਨੀਆਂ

by admin

ਕੈਨੇਡਾ ਤੇ ਅਮਰੀਕਾ ਦੋ ਦੇਸ਼ਾਂ ਵਿਚਕਾਰ ਆਉਣ ਜਾਣ ਬੜਾ ਸੌਖਾ ਹੈ ! ਕਾਰਾਂ ਵਿੱਚ ਲੋਕ ਆਮ ਹੀ ਸਮਾਨ ਖਰੀਦਣ ਕਾਰ ਵਿੱਚ ਪੈਟਰੋਲ ਪੁਆਉਣ ਚਲੇ ਜਾਂਦੇ ਹਨ ! ਤੇ ਇੱਧਰ ਉਧਰ ਜਾਣ ਵੇਲੇ ਕਸਟਮ ਵਾਲੇ ਇਕ ਦੋ ਮਿੰਟ ਲਾ ਕੇ ਸਵਾਲ ਕਰਦੇ ਹਨ ! ਉਨਾਂ ਦਾ ਇੰਨਾ ਤਜਰਬਾ ਹੈ ਕਿ ਉਹ ਫੱਟ ਪਛਾਣ ਜਾਂਦੇ ਹਨ ਕਿ ਇਹ ਝੂਠ ਬੋਲ ਰਿਹਾ ! ਉਹ ਬੰਦੇ ਦੀ ਅੱਖ ਚ ਅੱਖ ਪਾ ਕੇ ਪਰਖ ਲੈਂਦੇ ਹਨ ! ਸਾਡੇ ਵਰਗਿਆਂ ਵਾਸਤੇ ਪਾਰਖੂ ਲੋਕਾਂ ਨੇ ਇਹ ਨਿਸ਼ਾਨੀਆਂ ਦੱਸੀਆਂ ਝੂਠੇ ਬੰਦੇ ਦੀਆਂ !
ਸਿਆਣੇ ਲੋਕ ਕਹਿੰਦੇ ਨੇ ਕਿ ਇਕ ਵਾਰ ਦਾ ਫੜਿਆ ਗਿਆ ਝੂਠ ਸਾਰੀ ਜ਼ਿੰਦਗੀ ਦਾ ਬੋਲਿਆ ਸੱਚ ਸ਼ੱਕੀ ਕਰ ਦਿੰਦਾ ! ਝੂਠ ਕੋਲ ਸਿਰਫ ਅੱਜ ਹੁੰਦਾ ਕੱਲ ਨਹੀਂ ਹੁੰਦਾ ! ਇਹ ਕੁਝ ਨਿਸ਼ਾਨੀਆਂ ਦੱਸਦੇ ਨੇ ਝੂਠੇ ਬੰਦੇ ਦੀਆਂ —
੧ ਝੂਠ ਬੋਲਣ ਵਾਲਾ ਮਨੁੱਖ ਕਦੀ ਤੁਹਾਡੀ ਅੱਖ ਚ ਅੱਖ ਪਾ ਕੇ ਗੱਲ ਨਹੀਂ ਕਰੂ ! ਇੱਧਰ ਉਧਰ ਦੇਖੂ ਜਾਂ ਨੀਵੀਂ ਪਾ ਕੇ ਗੱਲ ਕਰੂ
੨ ਝੂਠ ਬੋਲਣ ਵਾਲਾ ਜਦੋਂ ਤੁਹਾਡੇ ਕੋਲ ਬੈਠਾ ਹੋਊ ਉਹ ਬਹੁਤ
ਬੇਚੈਨ ਲੱਗੂ ! ਉਹ ਟਿੱਕ ਕੇ ਨਹੀਂ ਬੈਠ ਸਕਦਾ ! ਉਹ ਇਉਂ ਲੱਗੂ ਜਿਵੇਂ ਉੱਥੋਂ ਛੇਤੀ ਦੇਣੀ ਭੱਜ ਜਾਣਾ ਚਾਹੁੰਦਾ ਹੋਵੇ ਜਾਂ ਭੱਜ ਜਾਊ ਬਹਾਨਾ ਮਾਰ ਕੇ
3 ਉਹ ਤੁਹਾਨੂੰ ਇਹ ਦੱਸੂ ਕਿ ਜਿਵੇਂ ਉਹਦੇ ਤੇ ਬਹੁਤ ਭਾਰੀ ਮੁਸੀਬਤ ਪਈ ਹੋਈ ਹੈ ! ਕਦੀ ਕੋਈ ਦੁੱਖ ਦੱਸੂ ਕਦੀ ਕੋਈ ! ਹਮਦਰਦੀ ਭਾਲਦਾ ਹੋਊ
4 ਉਹਦੀ ਕਹਾਣੀ ਹਰ ਵਾਰ ਬਦਲਦੀ ਜਾਊ ! ਉਹਦੇ ਨਾਲ ਪੰਜ ਸੱਤ ਵਾਰੀ ਗੱਲ ਕਰਕੇ ਪਤਾ ਲੱਗ ਜਾਊ ਕਿ ਉਹਦੀ ਗੱਲ-ਬਾਤ ਚ ਕੋਈ ਇਕਸਾਰਤਾ ਨਹੀਂ ਹੈ ! ਹਰ ਵਾਰ ਨਵੀਂ ਕਹਾਣੀ ਘੜੀ ਹੋਊ
5 ਜਦੋਂ ਵੀ ਤੁਸੀਂ ਉਨਾਂ ਨੂੰ ਇਹੋ ਜਿਹਾ ਸਵਾਲ ਕਰੋਗੇ ਜਿੱਥੋਂ ਸੱਚ ਦਾ ਪਤਾ ਲੱਗ ਸਕੇ ਤਾਂ ਉਹ ਤੁਹਾਡੇ ਨਾਲ ਬੋਲਣੋ ਹਟ ਜਾਣਗੇ ਤੇ ਜੇ ਸਾਹਮਣੇ ਹੋ ਤਾਂ ਗ਼ੁੱਸੇ ਚ ਭੜਕ ਉਠਣਗੇ
6 ਗੱਲ-ਬਾਤ ਕਰਨ ਸਮੇਂ ਉਹ ਆਪਣੀ ਗੱਲ ਦਾ ਰੁੱਖ ਬਦਲ ਦੇਣਗੇ ! ਮਤਲਬ ਤੁਹਾਡਾ ਧਿਆਨ ਹੋਰ ਗੱਲ ਵੱਲ ਲਾਉਣ ਦਾ ਯਤਨ ਕਰਨਗੇ ! ਤਾਂ ਕਿ ਝੂਠ ਨ ਫੜਿਆ ਜਾਵੇ
7 ਉਹ ਤੁਹਾਡੇ ਨਾਲ ਜੱਫੀ ਪਾਉਣ ਹੱਥ ਮਿਲਾਉਣ ਤੋਂ ਘਾਬਰਨਗੇ ਜਾਂ ਮਿਲਾ ਕੇ ਖੁਸ਼ ਨਹੀਂ ਦਿਸਣਗੇ
8 ਝੂਠਾ ਮਨੁੱਖ ਕਹਾਣੀ ਦੱਸਣ ਵੇਲੇ ਜੋ ਗੱਲ ਸ਼ੁਰੂ ਕਰੂ ਉਹਨੂੰ ਪੂਰਾ ਨਹੀਂ ਕਰ ਸਕੂ ਤੇ ਉਸ ਗੱਲ ਨੂੰ ਸੱਚੀ ਸਾਬਤ ਕਰਨ ਲਈ ਹੋਰ ਝੂਠ ਬੋਲੂ ! ਇਉ ਉਹ ਇਕ ਗੱਲ ਨੂੰ ਸੱਚੀ ਸਾਬਤ ਕਰਨ ਲਈ ਕਈ ਕਈ ਕਹਾਣੀਆਂ ਜੋੜ ਜਾਊ
9 ਉਹ ਕਦੀ ਵੀ ਟਿਕ ਕੇ ਨਹੀਂ ਬਹਿ ਸਕਦਾ ! ਉਹਦੇ ਹੱਥ ਪੈਰ ਹਿੱਲੀ ਜਾਣਗੇ ! ਕਦੀ ਉਹ ਫ਼ੋਨ ਤੇ ਲੱਗ ਜਾਊ ਕਦੀ ਪੈਰ ਜਾਂ ਹੱਥ ਸਰੀਰ ਦੇ ਅੰਗ ਹਿਲਾਊ
10 ਉਹਦੀ ਦੱਸੀ ਹੋਈ ਗੱਲ ਨੂੰ ਲਿਖ ਕੇ ਰੱਖ ਲਉ ਤੇ ਥੋੜੇ ਸਮੇਂ ਬਾਅਦ ਉਹਦੀ ਕਹਾਣੀ ਬਦਲੀ ਹੋਊ ! –
ਇਹ ਅੰਗਰੇਜ਼ ਲੋਕਾਂ ਦੇ ਤੱਤ ਕੱਢੇ ਹੋਏ ਹਨ ! ਝੂਠ
ਬੋਲਣ ਵਿੱਚ ਹੋ ਸਕਦਾ ਕੋਈ ਕਾਮਯਾਬ ਹੋ ਜਾਵੇ ਪਰ ਝੂਠ ਕਦੀ ਗੁੱਝਾ ਨਹੀਂ ਰਹਿੰਦਾ ਤੇ ਇਕ ਨਾ ਇਕ ਦਿਨ ਫੜਿਆ ਜਾਂਦਾ ! ਖਾਸਕਰ ਜਦੋਂ ਕਿਸੇ ਦਾ ਨੁਕਸਾਨ ਕੀਤਾ ਹੋਵੇ ਜਾਂ ਹੱਕ ਮਾਰਿਆ ਹੋਵੇ ! ਇਹ ਮੋਹਰੇ ਜ਼ਰੂਰ ਆ ਜਾਂਦਾ ! ਸੱਚ ਬੋਲਣ ਵਾਲੇ ਸੱਚ ਤੇ
ਚੱਲਣ ਵਾਲੇ ਮਹਾਨ ਮਨੁੱਖ ਹੁੰਦੇ ਨੇ ਤੇ ਸੱਚ ਹੀ ਦੋ ਜਹਾਨਾਂ ਚ ਪਰਵਾਣ ਹੈ ! ਗੁਰੂ ਸਾਹਿਬ ਨੇ ਸੱਚ ਦੇ ਜੀਵਨ ਜੀਉਣ ਵਾਲੇ ਨੂੰ ਸੱਭ ਤੋਂ ਉੱਪਰ ਮੰਨਿਆ ਹੈ ! ਸਚਹੁ ਓਰੈ ਸਭੁ ਕੋ ਉਪਰਿ ਸਚੁ ਅਚਾਰੁ !

Unknown

You may also like