ਸਮਾਂ ਕਿੰਨਾ ਬਦਲ

by admin

ਜਿੰਦਗੀ ਦੇ ਵਰਕਿਆਂ ਚੋਂ…..
ਲੰਘੇ ਵੇਲਿਆਂ ਦੀਆਂ ਗੱਲਾਂ…
ਟੈਮ ਦੀ ਟੈਮ ਦੀ ਗੱਲ ਹੁੰਦੀ ਆ….. ਆਬਦੇ ਬਚਪਨ ਚੋਂ ਕਦੋਂ ਨਿਕਲ ਆਏ ਪਤਾ ਹੀ ਨਈ ਲੱਗਾ….. ਪਰ ਸਮਾਂ ਕਿੰਨਾ ਬਦਲ ਗਿਆ.. ਇਹਦਾ ਜਰੂਰ ਪਤਾ ਲੱਗ ਰਿਹਾ…. ਅੱਜ ਦੇ ਜਵਾਕਾਂ ਨੂੰ ਜਦੋਂ ਆਬਦੇ ਨਾਲ ਕੰਪਪੇਅਰ ਕਰਕੇ ਦੇਖਦੇ ਆ.. ਤਾਂ ਪਤਾ ਲੱਗਦਾ ਤਰੱਕੀ ਕੱਲੀ ਸਾਇੰਸ ਨੇ ਹੀ ਨੀ ਕੀਤੀ…. ਹਰ ਚੀਜ਼ ਹੀ ਤਰੱਕੀ ਬਹੁਤ ਜਿਆਦਾ ਕਰ ਗਈ…. ਸਿਰਫ ਟੈਕਨੋਲਜੀ ਹੀ ਨਈ ਬਦਲੀ……. ਇਨਸਾਨ ਵੀ ਬਦਲ ਗਏ…. ਕੱਲਾ ਸੁਭਾਅ ਹੀ ਨਈ ਕਹਿ ਸਕਦੇ… ਲੋਕਾਂ ਦਾ ਸਮੇਂ ਨਾਲ ਖਾਣ ਪਾਣ ਵੀ ਬਦਲਿਆਂ ਏ….. ਅੱਜ ਦੀ ਜਵਾਨੀ ਨੂੰ ਪ੍ਰੋਟੀਨ ਭਾਵੇਂ ਕਿੰਨਾ ਮਰਜ਼ੀ ਖੁਵਾ ਦਿਉ, ਕੁਝ ਨੀ ਹੁੰਦਾ…. ਪਰ ਜੇ ਕਿਸੇ ਨੂੰ ਦੋ ਕਿਲੋ ਦੁੱਧ ਪੀਣ ਨੂੰ ਕਹਿ ਦਿੱਤਾ ਜਾਵੇ ਤਾਂ ਨਾਲ ਦੀ ਨਾਲ ਜਵਾਬ ਹੁੰਦਾ…. ਕਿਉਕਿ ਸਾਡਾ ਮੇਹਦਾ ਐਨੀ ਤਾਕਤ ਝੱਲ ਨੀ ਸਕਦਾ… ਪਹਿਲੀ ਗੱਲ ਤਾਂ ਹੁਣ ਉਹ ਤਾਕਤ ਆਲੇ ਦੁੱਧ ਹੀ ਨਈ…. ਪਰ ਜੇ ਕਿਸੇ ਘਰੇ ਮੱਝਾਂ ਹੈ ਵੀ… ਦੁੱਧ ਅਸਲੀ ਹੈ ਵੀ ਤਾਂ ਕਿਸੇ ਤੋਂ ਪੀਤਾ ਨੀ ਜਾਦਾਂ…. ਬਾਕੀ ਪੁਰਾਣੀਆਂ ਖੁਰਾਕਾਂ ਤਾਂ ਬਹੁਤ ਦੂਰ ਰਹਿ ਗਈਆਂ….. ਮੇਰੇ ਦੇਖਦੇ ਹੀ ਸਾਡੇ ਘਰਦਾ ਮਾਹੌਲ ਬਹੁਤ ਬਦਲਿਆਂ…. ਪਹਿਲਾ ਸਿਆਲ ਸ਼ੁਰੂ ਹੁੰਦੇ ਹੀ ਭੂਆ ਹੋਰੀਆਂ ਨੇ ਆ ਜਾਣਾ… ਤੇ ਜਿੱਦਣ ਕੋਈ ਭੂਆ ਵਰਗੀ ਆ ਜਾਦੀ, ਮਾਂ ਨੇ ਦੁੱਧ ਕੱਠਾ ਕਰਨ ਲੱਗਾ ਜਾਣਾ ਤੇ ਦੂਜੇ ਦਿਨ ਸਵੇਰੇ ਹੀ ਬਾਪੂ ਨੇ ਵਰਾਂਡੇ ਚ ਡੂੰਗੀ ਚੁਰ ਪੱਟ ਲੈਣੀ, ਤੇ ਸਾਰਾ ਸਿਆਲ ਉਹ ਚੁਰ ਨਾ ਬੰਦ ਹੋਣੀ… ਰੋਜ਼ ਵਾਗੂੰ ਹੀ ਕੜਾਹੀ ਚ ਦੁੱਧ ਹੁੰਦਾ….. ਕਦੇ ਨਿਰਾ ਖੋਆ ਮਾਰ ਲਿਆ ਬਾਪੂ ਨੇ…. ਤੇ ਕਦੇ ਆਟਾ ਪਾ ਲਿਆ, ਕਦੇ ਗਾਜਰਾਂ ਸਿੱਟ ਲਈਆਂ…. ਤਿੱਲ ਸਾਡੇ ਉਦੋ ਘਰਦੇ ਹੁੰਦੇ ਸੀ… ਕਦੇ ਬਾਪੂ ਨੇ ਤਿਲਾਂ ਦੇ ਮਰੂੰਡੇ ਬਣਾਤੇ…. ਸਾਰਾ ਸਿਆਲ ਆਹੀ ਕੁਸ ਚੱਲਦਾ….
ਖੈਰ ਬੀਤ ਗਏ ਵੇਲੇ ਉਹ ਵੀ…. ਹੁਣ ਵੀ ਕਦੇ ਕਦੇ ਬਾਪੂ ਕਹਿ ਦਿੰਦਾ, ਜੇ ਖੋਆ ਖਾਣਾ ਤਾਂ ਕਰਲੋ ਦੁੱਧ ਕੱਠਾ ਬਣਾ ਦਿਉ ਮੈ… ਪਰ ਸਾਡਾ ਜਵਾਬ ਹੁੰਦਾ ਰਹਿਣ ਦੇ ਬਾਪੂ ਹੁਣ ਤਾਂ ਮਿੱਠਾ ਖਾ ਕੇ ਤੇਜ਼ਾਬ ਬਣ ਜਾਦਾਂ…..
ਹੁਣ ਭਤੀਜ ਵੱਲ ਦੇਖ ਕੇ ਲੱਗਦਾ… ਵੀ ਇਹਨੂੰ ਪਤਾ ਹੀ ਨੀ ਹੋਣਾ… ਵੀ ਖੋਆ ਕਿਮੇ ਬਣਦਾ ਸੀ ਜਾਂ ਘਰਦੇ ਖੋਏ ਦਾ ਕੀ ਸਵਾਦ ਹੁੰਦਾ.. ਇਹਨੇ ਲਾਲਿਆਂ ਦੇ ਜਵਾਕਾਂ ਵਾਗੂੰ ਇਹੀ ਕਿਹਾ ਕਰਨਾ ਵੀ ਜਿਹੜੀ ਦੁਕਾਨ ਤੋ ਚਿੱਟੀ ਜੀ ਬਰਫੀ ਮਿਲਦੀ ਉਹੀ ਖੋਆ ਹੁੰਦੀ…..
ਖੁਰਾਕਾਂ ਤਾਂ ਬਦਲੀਆਂ ਹੀ ਨੇ …. ਡਰ ਵੀ ਚੱਕੇ ਗਏ ਹੁਣ ਜਵਾਕਾਂ ਦੇ…… ਸਾਨੂੰ ਅੱਖ ਦੀ ਘੂਰ ਬਹੁਤ ਹੁੰਦੀ ਸੀ…. ਜੇ ਕਿਤੇ ਕੋਈ ਬੈਠਾ ਹੁੰਦਾ ਤੇ ਅਸੀ ਰੌਲਾ ਪਾਉਣਾ ਬਾਪੂ ਨੇ ਅੱਖਾਂ ਜੀਆਂ ਦਿਖਾ ਦੇਣੀਆਂ… ਅਸੀ ਨਾਲ ਦੀ ਨਾਲ ਸਮਝ ਜਾਂਦੇ ਵੀ ਹੁਣ ਜੇ ਨਾ ਚੁੱਪ ਕੀਤੇ ਤਾਂ ਜੋੜਾ ਆਊ ਸਾਡੇ ਵੱਲ….. ਜੇ ਕਿਤੇ ਸਾਨੂੰ ਬਾਪੂ ਵਰਗਿਆਂ ਨੇ ਹੱਥ ਦਿਖਾ ਦੇਣਾ ਤਾਂ ਸਾਡਾ ਬਿਨਾਂ ਕੁੱਟ ਖਾਦੇ ਹੀ ਰੌ ਰੌ ਮੂਤ ਨਿਕਲ ਜਾਦਾਂ ਸੀ……
ਪਰ ਹੁਣ ਭਤੀਜ ਨੂੰ ਦੇਖਦੇ ਆ… ਜੇ ਕਿਤੇ ਕੋਈ ਹੱਥ ਚੱਕ ਦੇਵੇ ਤਾਂ ਉਹ ਅੱਗੋ ਆਪ ਮਾਰਦਾ ਏ…. ਅਸੀ ਮਾਊ ਤੋ ਹੀ ਡਰੀ ਜਾਦੇ, ਨਾਲੇ ਪਤਾ ਨੀ ਹੁੰਦਾ ਸੀ ਵੀ ਕੀ ਸ਼ੈਅ ਆ ਮਾਊ, ਅੱਜ ਤੱਕ ਪਤਾ ਵੀ ਨੀ ਲੱਗਾ ਵੀ ਕੀ ਸੀ ਮਾਊ ……
ਪਰ ਸਾਡਾ ਛੋਹਰਡੇਢ ਕੁ ਸਾਲ ਦਾ ਏ… ਉਹਨੂੰ ਕਿਸੇ ਕੁੱਤੇ ਬਿੱਲੀ ਦਾ ਡਰ ਹੀ ਨਈ….. ਕੀੜੇ ਕੀੜੀਆਂ ਤਾਂ ਉਈ ਹੱਥ ਚ ਚੱਕ ਕੇ ਤੁਰਿਆਂ ਫਿਰੂ… ਤੇ ਸਾਡਾ ਵਰਗੇ ਇਹ ਸੋਚ ਸੋਚ ਹੀ ਡਰੀ ਜਾਂਦੇ ਵੀ ਦੰਦੀ ਵੱਡੂ……. ਹੁਣ ਤਾਂ ਜਵਾਕਾਂ ਦੇ ਡਰ ਹੀ ਚੱਕੇ ਗਏ…..
ਇਹ ਵੀ ਇੱਕ ਤਰਾਸਦੀ ਹੀ ਆ ਕਿ ਤਕਨੀਕ ਦੇ ਵਿਕਾਸ ਨੇ ਸਾਨੂੰ ਅਕਲੋਂ ਹੀਣੇ ਕਰਤਾ । ਸਬਰ ਸਿਦਕ ਬੀਤੇ ਦੀਆਂ ਗੱਲਾਂ ਨੇ ਹੁਣ । ਪੀੜੀਆਂਂ ਵਿਚਲੇ ਫਾਸਲੇ ਵਧੀ ਜਾਂਦੇ ਆ , ਅਸੀਂ ਹਿਸਾਬੋਂ ਵੱਧ judgemental ਹੋਗੇ ਆ । ਕਿਸੇ ਵੀ ਚੀਜ ਭਾਵੇਂ ਉਹ ਇਨਸਾਨ ਹੋਵੇਂ ਜਾਂ ਕੋਈ ਨਿੱਜ ਵਰਤੋਂ ਵਾਲੀ ਵਸਤ ਅਸੀਂ ਚੰਗੇਰ ਨਾਲੋਂ ਪਹਿਲਾਂ ਔਗੁਣ ਲੱਭਦੇ ਹਾਂ । ਕੋਈ ਅਤਿਕਥਨੀ ਨਹੀਂ ਜੇਕਰ ਕਿਹਾ ਜਾਵੇ ਕਿ ਅਸੀਂ ਬੌਧਿਕ ਤੌਰ ਤੇ ਦੀਵਾਲੀਏ ਹੋ ਚੁੱਕੇ ਆ ।
ਕਾਸ਼ ਉਹ ਬੀਤੇ ਵੇਲੇ ਮੁੜ ਆਵਣ….. ਖੈਰ ਤਬਦੀਲੀ ਕੁਦਰਤ ਦਾ ਨਿਯਮ ਏ….
ਭਲੀ ਕਰੇ ਕਰਤਾਰ…

ਰਤਿੰਦਰ ਕੌਰ

Ratinder Kaur

You may also like