ਬਜ਼ੁਰਗਾਂ ਦੀਆਂ ਸੁਣਾਈਆਂ

by admin

ਅੜਬ ਬੰਦੇ (ਮਿੰਨੀ ਕਹਾਣੀ) ਜਿੱਦੀ, ਹਠੀ, ਅੜੀਅਲ, ਟੱਸ ਤੋਂ ਮੱਸ ਨਾ ਹੋਣ ਵਾਲੇ ਨੂੰ ਅੜਬ ਕਿਹਾ ਜਾਂਦਾ ਹੈ, ਜੋ ਇਨਸਾਨ ਸਿਰਫ਼ ਆਪਣੀ ਧੁਨ ਦੇ ਪੱਕੇ ਹੁੰਦੇ ਨੇ ਜੋ ਕਹਿ ਦਿੱਤਾ ਬਸ ਪੱਥਰ ਤੇ ਲਕੀਰ ਹੁੰਦਾ, ਕੋਈ ਮਰੇ ਭਾਵੇਂ ਜੀਵੇ ਸੁਥਰਾ ਘੋਲ ਪਤਾਸੇ ਪੀਵੇ.. .. ਕਿਸੇ ਹੋਰ ਦੇ ਜ਼ਜ਼ਬਾਤਾਂ ਨਾਲ ਤੇ ਕੋਈ ਲੈਣਾ ਦੇਣਾ ਹੀ ਨਹੀਂ …… ਅਜਿਹੇ ਬੰਦੇ ਦੇਸ਼, ਸਮਾਜ, ਪਰਿਵਾਰ ਲਈ ਕੋਈ ਵਧੀਆ ਨਹੀਂ ਮੰਨੇ ਜਾਂਦੇ…. ਤੇ ਕਈ ਘਰਾਂ ਵਾਲੇ ਅਜਿਹੇ ਬੰਦਿਆਂ ਦੇ ਮਰਨ ਜਾਂ ਗਲੋਂ ਲਾਹੁਣ ਭਾਵ ਸਾਥ ਦਾ ਛੁਟਕਾਰਾ ਹੋਣ ਤੇ ਸੋਗ ਨਹੀਂ ਮਨਾਉਂਦੇ ਸਗੋਂ ਭਲਾ ਮਨਾਉਂਦੇ ਹਨ, ਅਜਿਹੀਆਂ ਹੀ ਕੁਝ ਗੱਲਾਂ ਬਜ਼ੁਰਗਾਂ ਦੀਆਂ ਸੁਣਾਈਆਂ ਸਾਂਝੀਆਂ ਕਰ ਰਿਹਾ ਹਾਂ …. ੧. ਇੱਕ ਬੰਦਾ ਬੜਾ ਅੜਬ ਸੀ, ਜੋ ਘਰਵਾਲੀ, ਜਾਂ ਬੱਚਿਆਂ ਨੇ ਕਹਿਣਾ ਹਮੇਸ਼ਾਂ ਉਸਦੇ ਉੱਲਟ ਹੀ ਕਰਨਾ, ਜੇ ਉਹਨਾਂ ਕਹਿਣਾ ਰੋਟੀ ਖਾ ਲਉ ਤਾਂ ਕਹਿਣਾ ਨਹੀਂ ਖਾਣੀ, ਮਤਲਬ ਹੀ ਨਹੀਂ ਖਾ ਜਾਵੇ, ਜੇ ਕਿਤੇ ਉਹਨਾਂ ਕਹਿਣਾ ਕਿ ਘਰ ਪਰਾਹੁਣੇ ਆਉਣੇ ਨੇ ਜਲਦੀ ਆ ਜਾਇਉ…. ਤਾਂ ਜਾਂ ਤੇ ਘਰ ਆਉਂਣਾ ਹੀ ਨਹੀਂ ਜਾਂ ਫਿਰ ਦੇਰ ਨਾਲ ਆਉਣਾ ਹਰ ਰੋਜ ਕਲੇਸ਼ ਉਸਤੋਂ ਘਰਦੇ ਵੀ ਬਹੁਤ ਤੰਗ ਆ ਗਏ ਸਨ, ਇਕ ਦਿਨ ਉਸਫੇ ਘਰਦਿਆਂ ਨੇ ਉਸਤੋਂ ਛੁਟਕਾਰੇ ਦੀ ਸਕੀਮ ਬਣਾਈ , ਉਹਨਾਂ ਦੇ ਖੇਤਾਂ ਕੋਲੋਂ ਦਰਿਆ ਲੰਘਦਾ ਸੀ ਤੇ ਦਰਿਆ ਪਾਰ ਉਸਦੇ ਸਹੁਰੇ ਸਨ, ਜਦ ਅੜਬ ਬੰਦਾ ਸਵੇਰੇ ਉੱਠਿਆ ਤਾਂ ਉਸਦੀ ਘਰਵਾਲੀ ਨੇ ਕਿਹਾ ਸਹੁਰੇ ਨਾ ਜਾਇਉ…. ਤਾਂ ਉਹ ਕਹਿੰਦਾ ਮੈਂ ਅੱਜ ਹੀ ਸਹੁਰੇ ਜਾਣਾ ਏ, ਉਹਨਾਂ ਦਿਨਾਂ ਵਿੱਚ ਪਸ਼ੂਆਂ ਦੇ ਉੱਤੇ ਚੜ੍ਹ ਕੇ ਜਾਂ ਪਸ਼ੂਆਂ ਦੀ ਪੂਛ ਫੜ ਕੇ ਤੈਰ ਕੇ ਜਿੱਥੇ ਘੱਟ ਪਾਣੀ ਹੁੰਦਾ ਸੀ ਉੱਥੋਂ ਦਰਿਆ ਪਾਰ ਕਰਿਆ ਕਰਦੇ ਸਨ, ਜਦ ਉਹ ਬੰਦਾ ਦਰਿਆ ਦੇ ਅੈਨ ਵਿੱਚ ਪਹੁੰਚ ਗਿਆ ਤਾਂ ਘਰਵਾਲੀ ਨੇ ਉੱਚੀ ਸਾਰੀ ਕਿਹਾ ਕਿ ਪੂਛ ਨਾ ਛੱਡਿਆ ਜੇ….. ਤਾਂ ਉਹ ਅੜਬ ਬੰਦਾ ਕਹਿੰਦਾ ਹਲਾ ਲੈ ਲੈ ਫਿਰ ਮੈਂ ਪੂਛ ਨਹੀਉੰ ਫੜਦਾ….. ਤੇ ਉਸਨੇ ਪਸ਼ੂ ਦੀ ਪੂਛ ਛੱਡ ਦਿੱਤੀ ਤੇ ਦਰਿਆ ਦੇ ਪਾਣੀ ਵਿੱਚ ਡੁੱਬ ਕੇ ਮਰ ਗਿਆ…. ੨. ਇਸੇ ਤਰ੍ਹਾਂ ਇਕ ਜਵਾਈ ਆਪਣੇ ਸਹੁਰੇ ਗਿਆ ਠੰਡ ਦੇ ਦਿਨ ਸਨ ਤੇ ਪਿੰਡਾਂ ਵਿੱਚ ਉਸ ਜ਼ਮਾਨੇ ਵਿੱਚ ਲੋਕ ਸ਼ਾਮ ਨੂੰ ਹੀ ਮੰਜੀਆਂ ਤੇ ਲੰਮੇ ਪੈ ਜਾਂਦੇ ਸਨ, ਸੱਸ ਨੇ ਪੁੱਛਿਆ ਪੁੱਤਰ ਜੀ ਥੱਲੇ ਸੌਵੋਗੇ….. ਕਹਿੰਦਾ ਨਾ ਜੀ ਮੈਂ ਤੇ ਕੋਠੇ ਚੜ੍ਹ ਸੌਣਾ ਏ….
ਸੱਸ ਨੇ ਕੋਠੇ ਤੇ ਮੰਜਾ ਬਿਸਤਰਾ ਲਗਾ ਦਿੱਤਾ ਰਜ਼ਾਈ ਰੱਖ ਦਿੱਤੀ ਤੇ ਕਿਹਾ ਕਿ ਰਜ਼ਾਈ ਦੀ ਖੇਸ ਦੀ ਹੋਰ ਜਰੂਰਤ ਹੋਈ ਦੱਸ ਦੇਣਾ, ਅੱਜ ਠੰਡ ਬਹੁਤ ਜਿਆਦਾ ਹੀ ਏ….
ਜਵਾਈ ਮਹਾਰਾਜ ਆਕੜ ਚ ਆ ਗਏ ਕਹਿੰਦੇ ਮੈਂ ਜੁਆਨ ਹਾਂ ਮੈਨੂੰ ਕੀ ਹੋਣਾ ਮੈਂ ਇਹ ਵੀ ਰਜ਼ਾਈ ਨਹੀਂ ਲੈਣੀ… ਲੈ ਜਾਉ ਰਜ਼ਾਈ ਤੁਸੀ….
ਘਰਵਾਲੀ ਨੇ ਵੀ ਤੇ ਸਹੁਰਿਆਂ ਨੇ ਵੀ ਬਥੇਰਾ ਸਮਝਾਇਆ ਕਿ ਭਾਈ ਠੰਡ ਬਹੁਤ ਹੈ…. ਜਿੱਦ ਨਾ ਕਰੋ ….. ਕਹਿੰਦਾ ਇਹ ਗੱਲ ਹੈ ਮੈਂ ਜਿੱਦੀ ਹਾਂ ਤਾਂ ਫਿਰ ਮੈਂ ਹੁਣ ਤੇ ਰਜ਼ਾਈ ਬਿਲਕੁਲ ਹੀ ਨਹੀਂ ਲੈਣੀ….
ਚਲੋ ਜੀ ਸਾਰੇ ਉਸਨਾਲ ਮੱਥਾ ਮਾਰ ਕੇ ਚਲੇ ਹੇਠਾਂ ਕਮਰਿਆਂ ਵਿੱਚ ਸੌਣ ਗਏ…
ਸਵੇਰੇ ਸਭਤੋਂ ਪਹਿਲਾਂ ਉਸਦੀ ਘਰਵਾਲੀ ਉੱਠਾਉਣ ਲਈ ਗਈ ਤਾਂ ਜਾ ਕੇ ਵੇਖਿਆ ਕਿ ਉਸਦਾ ਮੂੰਹ ਖੁੱਲਾ ਪਿਆ ਸੀ ਉਸਨੇ ਦੋ ਚਾਰ ਵਾਜਾਂ ਦਿੱਤੀਆਂ ਤੇ ਹੇਠਾਂ ਆ ਕੇ ਮਾਂ ਨੂੰਕਹਿੰਦੀ ਸ਼ੂਰ ਦਾ ਹੱਸਦਾ ਪਿਆ …. ਜਵਾਬ ਹੀ ਨਹੀਂ ਦਿੰਦਾ …
ਥੋੜ੍ਹੀ ਦੇਰ ਬਾਅਦ ਜਦ ਬਾਕੀਆਂ ਛੱਤ ਉੱਪਰ ਜਾ ਕੇ ਵੇਖਿਆ ਤਾਂ ਉਹ ਮਰ ਚੁੱਕਿਆ ਸੀ ਤੇ ਆਕੜਿਆ ਪਿਆ ਸੀ… ਮੂੰਹ ਤੇ ਠੰਡ ਵਿੱਚ ਖੁੱਲਣਾ ਹੀ ਸੀ…..
ਬਜ਼ੁਰਗਾਂ ਨੇ ਸਮਝਾਉਣਾ ਕਿ ਗੱਲ ਗੱਲ ਤੇ ਅੜਬ ਬਨਣਾ ਵੀ ਕਈ ਵਾਰੀ ਖਤਰਨਾਕ ਹੋ ਨਿੱਬੜਦਾ ਏ…. ਤੇ ਕਈ ਵਾਰ ਘਰਦੇ ਹੀ ਤੰਗ ਆ ਕੇ ਬੰਦੇ ਨੂੰ ਗਲੋਂ ਲਾਹ ਦਿੰਦੇ ਨੇ… ਜਾਂ ਬੰਦਾ ਅੜਬਪੁਣੇ ਵਿੱਚ ਆਪਣੀ ਮੌਤ ਆਪ ਹੀ ਸਹੇੜ ਲੈਦਾ ਹੈ….

Unknow

You may also like