ਬੀਬੀ ਆ ਜਦ ਦੀ ਵੱਡੀ(ਭੈਣ) ਵਿਆਹੀ ਏ ਓਦੋਂ ਤੋਂ ਹੀ ਘਰ ਸੁੰਨਾ ਸੁੰਨਾ ਲੱਗਦਾ । ਆਹੋ ਪੁੱਤਰਾ ਧੀਆਂ ਤਾਂ ਜਦ ਜਾਂਦੀਆਂ ਨੇ ਤਾਂ ਵੇਹੜੇ ਸੁੰਨੇ ਕਰ ਜਾਂਦੀਆਂ ਨੇ , ਜਦ ਆ ਜਾਂਦੀਆਂ ਨੇ ਤਾਂ ਰੌਣਕਾਂ ਲੱਗ ਜਾਂਦੀਆਂ ਨੇ। ਮੈਨੂੰ ਲੱਗਦਾ ਤੇਰਾ ਫੋਨ ਵੱਜੀ ਜਾਂਦਾ ਦੇਖ ਕੀਹਦਾ ਫੋਨ ਆਇਆ, ਦੇਖ ਦਾ …. ਆਹ ਜਿਹਦੀ ਗੱਲ੍ਹ ਕਰਦੇ ਸੀ ਉਹਦਾ ਹੀ ਏ , ਹੈਲੋ ਹੈਲੋ .. ਸਾਸਰੀਕਲ ਮਾਮੂ …
General
-
-
ਸਵਰਗੀ ਮਾਮਾ ਗੱਲ ਸੁਣਾਇਆ ਕਰਦਾ ਸੀ । ਇੱਕ ਵਿਗੜੈਲ਼ ਮੁੰਡਾ ਤੀਜੇ ਕੁ ਦਿਨ ਕੋਠੇ ਤੇ ਚੜ੍ਹਕੇ ਪਿਓ ਨੂੰ ਧਮਕਾਇਆ ਕਰੇ , ਅਖੇ ਮੈਂ ਲੱਗਾਂ ਛਾਲ਼ ਮਾਰਨ , ਮੈਂ ਲੱਗਾਂ ਮਰਨ । ਬਾਪ ਵਿਚਾਰਾ ਹੱਥ ਬੰਨ੍ਹ ਕੇ ਮਿੰਨਤਾਂ ਕਰਿਆ ਕਰੇ ਕਿ ਨਾ ਮੇਰਾ ਛਿੰਦਾ , ਨਾ ਮੇਰਾ ਹੀਰਾ , ਇੰਜ ਨਾ ਕਰੀਂ ! ਇੱਕ ਦਿਨ ਏਹੀ ਨੌਟੰਕੀ ਚੱਲ ਰਹੀ ਸੀ ਕਿ ਮਾਮੇ ਦੀ ਨਿਗਾ ਪੈ ਗਈ …
-
ਸੱਜ ਵਿਆਹੀ ਕੁੜੀ ਵਕੀਲ ਦੇ ਚੈਂਬਰ ਵਿੱਚ ਬੈਠੀ ਵਕੀਲ ਦਾ ਇੰਤਜਾਰ ਕਰ ਰਹੀ ਸੀ। ਵਕੀਲ ਦੇ ਆਉਂਦੇ ਹੀ ਉਹ ਹੱਥ ਜੋੜ ਕੇ ਖੜੀ ਹੋ ਗਈ ਅਤੇ ਮਿਠਾਈ ਵਾਲਾ ਡੱਬਾ ਅੱਗੇ ਕਰਦੀ ਕਹਿੰਦੀ ,“ਸਰ ਮੈਂ ਤੁਹਾਡਾ ਧੰਨਵਾਦ ਕਰਨ ਆਈ ਹਾਂ।” ਵਕੀਲ ਲਖਣਪਾਲ ਹੈਰਾਨੀ ਨਾਲ਼ ਵੇਖਦਾ ਕਹਿਣ ਲੱਗਾ,“ਧੰਨਵਾਦ ! ਕਿਸ ਗੱਲ ਦਾ। ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ।” ਸਿਮਰਨ ਕਹਿਣ ਲੱਗੀ, “ਸਰ, ਤੁਹਾਨੂੰ ਯਾਦ ਨਹੀਂ । ਮੈਂ ਆਈ …
-
ਮੇਰੀ 14 ਸਾਲ ਦੀ ਬੇਟੀ ਨੇ ਰਾਮਾਇਣ ਅਤੇ ਮਹਾਂਭਾਰਤ ਦੇਖ ਕੇ ਮੈਨੂੰ ਪੁੱਛਿਆ ਕਿ ਪਾਪਾ ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਕਿਸੇ ਤੋਂ ਦੁਖੀ ਹੁੰਦਾ ਸੀ ਤਾਂ ਉਹ ਉਸ ਨੂੰ ਸ਼ਰਾਪ ਦੇ ਦਿੰਦਾ ਸੀ ਤੇ ਜਦੋਂ ਖੁਸ਼ ਹੁੰਦਾ ਸੀ, ਵਰਦਾਨ ਦੇ ਦਿੰਦਾ ਸੀ, ਕੀ ਇਹ ਸਭ ਕੁਝ ਅੱਜ ਵੀ ਹੋ ਸਕਦਾ ਹੈ? ਤਾਂ ਮੈਂ ਉਸ ਦੇ ਸਵਾਲ ਦਾ ਜਵਾਬ ਆਪਣੇ ਪਰਿਵਾਰ ਦੀ ਇਕ ਹੱਡਬੀਤੀ ਘਟਨਾ ਰਾਹੀਂ …
-
ਸੁੱਖੀ ਬਹੁਤ ਹੀ ਸੋਹਣੀ ਕੁੜੀ ਸੀ। ਲੰਮਾ ਲੰਝਾ ਕੱਦ ਕਾਠ, ਹੰਸੂ ਹੰਸੂ ਕਰਦਾ ਚਿਹਰਾ ਹਰ ਇਕ ਦਾ ਮਨ ਲੁਭਾ ਲੈਂਦਾ ਸੀ। ਗੁਰਵਿੰਦਰ ਉਸ ਦੇ ਨਾਲ ਹੀ ਇਕੋ ਕਲਾਸ ਵਿਚ ਪੜ੍ਹਦਾ ਸੀ। ਦੋਵੇਂ ਇਕੱਠੇ ਹੀ ਬੈਠਦੇ ਤੇ ਪੜ੍ਹਾਈ ਵੀ ਇਕੱਠੇ ਹੀ ਕਰਦੇ। ਦੋਨੋ ਹੀ ਕਲਾਸ ਵਿਚ ਹੁਸਿ਼ਆਰ ਅਤੇ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਵਿਚੋਂ ਸਨ। ਦੋਵਾਂ ਦਾ ਸਾਥ ਪੜ੍ਹਾਈ ਵਿਚ ਹੁਸਿ਼ਆਰ ਹੋਣ ਕਰਕੇ ਪੂਰੇ ਹੀ …
-
ਸਰਗੁਣ ਕੌਰ ਅੱਜ ਸਮੇਂ ਤੋਂ ਪਹਿਲਾਂ ਹੀ ਤਿਆਰ ਹੋ ਗਈ … ਇੰਨੇ ਨੂੰ ਦੋਵੇਂ ਬੱਚੇ ਮਾਂ ਸਾਹਮਣੇ ਆ ਕੇ ਲੜਨ ਲੱਗ ਪੈਂਦੇ ਹਨ ਅਤੇ ਆਖਦੇ ਹਨ ਮਾਂ ਹੁਣ ਤੁਸੀਂ ਹੀ ਦੱਸੋ ਕਿ ਤੁਹਾਡੇ ਨਾਲ ਕੌਣ ਜਾਵੇਗਾ …?? ਦੀਦੀ ਕਹਿ ਰਹੇ ਹਨ ਕਿ ਤੁਸੀਂ ਉਹਨਾਂ ਨੂੰ ਲੈ ਕੇ ਜਾਣਾ ….ਪਰ ਜੇ ਉਹ ਜਾਣਗੇ ਤਾਂ ਮੈਂ ਵੀ ਜਾਵਾਂਗਾ …..ਸਰਗੁਣ ਕੌਰ(ਮਾਂ) ਜਵਾਬ ਦੇਣ ਹੀ ਲੱਗਦੀ ਹੈ ਕਿ …ਅੰਦਰੋਂ …
-
ਐਤਵਾਰ ਦੇ ਦਿਨ ਕੇਸੀ ਇਸ਼ਨਾਨ ਕਰਕੇ ਮੈਂ ਬਾਹਰ ਆ ਬੈਠਾ । ਧੁੱਪ ਕਈ ਦਿਨਾਂ ਬਾਅਦ ਨਿੱਕਲੀ ਸੀ । ਸਰਦੀ ਦੇ ਦਿਨਾਂ ਵਿੱਚ ਮੇਰੇ ਲਈ ਪੋਹ ਦੇ ਮਹੀਨੇ ਵਿੱਚ ਇਹ ਧੁੱਪ ਵਾਲਾ ਦਿਨ ਨਿਆਮਤ ਵਾਂਗ ਸੀ । ਮੈਂ ਬਾਹਰ ਵਿਹੜੇ ਵਿੱਚ ਅਖਬਾਰ ਲੈ ਕੇ ਹਾਲੇ ਮੋਟੀ ਮੋਟੀ ਸੁਰਖੀ ਹੀ ਦੇਖ ਰਿਹਾ ਸੀ । ਮੇਨ ਗੇਟ ਖੜਕਿਆ ਤਾ ਮੈਂ ਉਥੋਂ ਹੀ ਆਵਾਜ ਦਿੱਤੀ, “ਖੁੱਲਾ ਹੀ ਹੈ ਲੰਘ …
-
ਉੜੀਸਾ ਦੇ ਇੱਕ ਪਿੰਡ ਦੇ ਕੱਚੇ ਰਾਹ ਤੇ ਇੱਕ ਅਮੀਰ ਬੰਦੇ ਦੀ ਮਰਸਰੀ ਚਿੱਕੜ ਨਾਲ਼ ਭਰੇ ਟੋਏ ਵਿੱਚ ਫਸ ਗਈ..! ਮਦਦ ਦੇ ਰੂਪ ਵਿੱਚ ਇੱਕ ਕਿਰਸਾਨ ਆਪਣੇ ਜੁਆਨ ਜਹਾਨ ਬੌਲ਼ਦ ਨਾਲ ਬੀਂਡੀ ਪਾਕੇ ਉਸਨੂੰ ਕੱਢਣ ਦੀ ਅਸਫਲ ਕੋਸ਼ਿਸ਼ ਵਾਰ ਵਾਰ ਕਰ ਰਿਹਾ ਸੀ..! ਬੌਲ਼ਦਾਂ ਦੀ ਜੋੜੀ ਵਿੱਚੋਂ ਇੱਕ ਟਾਈਮ ਤੇ ਇੱਕ ਬੌਲ਼ਦ ਹੀ ਜੋੜਿਆ ਜਾ ਸਕਦਾ ਸੀ..! ਪਰ ਸਭ ਵਿਅਰਥ ..! ਏਨੇ ਨੂੰ ਇੱਕ ਹੋਰ …
-
ਨਿੱਕੀ ਜਿਹੀ ਨੂੰ ਜਨਮ ਦਿੰਦਿਆਂ ਹੀ ਉਸਦੀ ਮਾਂ ਚੱਲ ਵੱਸੀ ਨਾਲਦੀ ਦੀ ਮੌਤ ਦੀ ਜੁੰਮੇਵਾਰ ਮੰਨਦਿਆਂ ਉਸਨੇ ਉਸਨੂੰ ਹੱਥ ਤਾਂ ਕੀ ਲਾਉਣਾ ਸੀ..ਇੱਕ ਵਾਰ ਤੱਕਿਆ ਤੱਕ ਨਹੀਂ…ਇਥੋਂ ਤੱਕ ਕੇ ਉਸਦਾ ਕੋਮਲ ਜਿਹਾ ਸਰੀਰ..ਨਾਜ਼ੁਕ ਜਿਹੀਆਂ ਉਂਗਲੀਆਂ…ਜੁਗਨੂੰਆਂ ਵਾਂਙ ਜੱਗਦੀਆਂ ਹੋਈਆਂ ਅੱਖਾਂ ਅਤੇ ਮਾਸੂਮ ਜਿਹਾ ਵਜੂਦ ਵੀ ਉਸਦੇ ਪੱਥਰ ਦਿਲ ਨੂੰ ਨਾ ਪਿਘਲਾ ਸਕਿਆ! ਦੋ ਚਾਰ ਮਹੀਨੇ ਰਿਸ਼ਤੇਦਾਰਾਂ ਨੇ ਸਾਂਭ ਲਿਆ ਪਰ ਫੇਰ ਹਮਦਰਦੀ ਦਾ ਦਰਿਆ ਸੁੱਕਦਿਆਂ ਹੀ …
-
“ਨਰਮੇ ਦੇ ਫੁੱਟ ਵਰਗੀ , ਜੱਟੀ ਜੱਟ ਤੋਂ ਚੁਗਾਵੇ ਨਰਮਾ….” ਅੱਖਾਂ ਵਿੱਚ ਹੱਸਦਿਆਂ ਧਰਮੇ ਨੇ ਸੀਬੋ ਵੱਲ ਵੇਖਕੇ ਖੰਘੂਰਾ ਜਿਹਾ ਮਾਰਿਆ । “ਮਸਾਂ ਮਸਾਂ ਸਾਕ ਹੋਇਆ ਕੁਝ ਕਹਿ ਵੀ ਨੀਂ ਸਕਦਾ ਧਰਮਾ…” ਓਹਦੀ ਗੱਲ ਦਾ ਜਵਾਬ ਦੇ ਕੇ ਸੀਬੋ ਜ਼ੋਰ ਦੀ ਹੱਸੀ …. ਧਰਮੇ ਦੀ ਮਸ਼ਕਰੀ ਆਲੀ ਹਾਸੀ ਕਿਧਰੇ ਉੱਡ ਗਈ ਤੇ ਓਹ ਕੱਚਾ ਜਿਹਾ ਹੋ ਗਿਆ । “ਕੁੜੇ ਬਹੂ…. ਤੂੰ ਤਾਂ ਵਿਚਾਰੇ ਦੇ ਹੱਡ …
-
ਬਾਬੀਹਾ ਅਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ । । ਮੇਘੇ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ।। ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਈ ਰੋਜ਼ ਅੰਮ੍ਰਿਤ ਵੇਲੇ ਗੁਰੂ ਘਰ ਦਾ ਗੇਟ ਖੜਕਦਾ । ਅੰਦਰੋਂ ਬਜ਼ੁਰਗ ਪਾਠੀ ਸਿੰਘ ਹਜੂਰੀਆ ਗਲ ਚ ਪਾਉਂਦਾ ਕਾਹਲੇ ਕਦਮੀਂ ਗੇਟ ਖੋਹਲਦਾ ਤੇ ਦੋਹੇ ਸਿੰਘ ਆਪਸ ਚ ਫਤਿਹ ਗਜਾਉਂਦੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਾ ਸਿੰਘ ਬਜ਼ੁਰਗ …
-
ਵਿਸਾਖੀ ਸਿਰ ਤੇ ਸੀ ਕਣਕਾਂ ਲਗਭਗ ਪੱਕੀਆਂ ਖੜੀਆਂ ਸਨ। ਲੌਢੇ ਵੇਲੇ ਦੀ ਚਾਹ ਪੀ ਕੇ ਓਹਨੇ ਟੋਕੇਆਣੀ ਚੋ ਦੋਵੇਂ ਖੂੰਢੀਆਂ ਦਾਤਰੀਆਂ ਫੜ ਕੇ ਸਾਈਕਲ ਦੇ ਹੈਂਡਲ ਚ ਫਸਾ ਲਈਆਂ ਤੇ ਤੁਰ ਪਿਆ ਅਲਗੋਂ_ਕੋਠੀ ਆਲੇ ਅੱਡੇ ਤੋਂ ਦੰਦੇ ਕੱਢਵਾਉਣ। ਪਿੰਡੋਂ ਨਿਕਲਦਿਆਂ ਓਹਨੇ ਸੜਕੋ ਦੂਰ ਆਪਣੇ ਖੇਤ ਵੱਲ ਨਜ਼ਰ ਮਾਰੀ ਤੇ ਹੌਕਾ ਜਿਹਾ ਲੈ ਕੇ ਕਿਸੇ ਬੀਤੇ ਤੇ ਮਨ ਹੀ ਮਨ ਪਛਤਾਵਾ ਜਿਹਾ ਕੀਤਾ, ਕਿਉਂਕਿ ਉਹਦੀ ਜੱਦੀ …