• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Authors: Others

ਹਵੇਲੀ

by admin October 17, 2019

ਪਿੰਡ ਕੱਚਾ ਕੋਠਾ ਜਿਲਾ ਕਸੂਰ ਦੇ ਮੁਕੰਦ ਸਿੰਘ ਦਾ ਪੁੱਤਰ ਬਲਕਾਰ ਸਿੰਘ ਉਦੋਂ 13 ਕੇ ਸਾਲਾਂ ਦਾ ਸੀ ਜਦੋਂ ਮਕਾਨ ਬਣਾਇਆ ਸੀ ਤੇ ਪਤਲੀਆਂ ਇੱਟਾਂ ਨਾਲ ਹਵੇਲੀ ਵਲੀ ਸੀ। ਹਵੇਲੀ ਨੂੰ ਇੰਨੇ ਸ਼ੌਕ ਨਾਲ ਬਣਾਇਆ ਗਿਆ ਸੀ ਕੇ ਵੇਖਣ ਵਾਲਾ ਵੇਖਦਾ ਹੀ ਰਹਿ ਜਾਂਦਾ। ਹਵੇਲੀ ਤੇ ਚੁਬਾਰਾ ਬਣਾਇਆ ਸੀ ਜਿਸ ਵਿੱਚ ਬਾਹਰੋ ਆਇਆ ਦੇ ਬਹਿਣ ਪੈਣ ਦਾ ਇੰਤਜਾਮ ਕੀਤਾ ਗਿਆ ਸੀ। ਬਲਕਾਰ ਦਾ ਪਿਉ ਬੜਾ ਖੁਸ਼ ਸੀ ਤੇ ਬਲਕਾਰ ਨੂੰ ਕਿਹਾ ਕਰਦਾ ਸੀ ਕੇ ਪੁੱਤਰਾ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਮਕਾਨ ਬਣਾਉਣ ਦੀ ਤਾਂ ਜਰੂਰਤ ਨਹੀ ਏ। ਖੁਸ਼ੀ ਖੁਸ਼ੀ ਸਾਰਾ ਪਰਿਵਾਰ ਰਹਿ ਰਿਹਾ ਸੀ। ਪਰ ਸਮੇਂ ਦਾ ਕਿਸੇ ਨੂੰ ਕੋਈ ਭੇਤ ਨਹੀ ਕੇ ਕਦੋਂ ਪਲਟੀ ਮਾਰ ਜਾਵੇ। ਸਾਰਾ ਪਰਿਵਾਰ ਰਾਤ ਗੱਲਾਂ ਬਾਤਾਂ ਕਰ ਕੇ ਪਿਆ ਤੇ ਸਵੇਰੇ ਉਠਣ ਤੇ ਹਰ ਪਾਸੇ ਲਾਲਾ ਲਾਲਾ ਹੋ ਰਹੀ ਸੀ ਕੇ ਬਟਵਾਰਾ ਹੋ ਗਿਆ। ਉਦੋਂ ਕੀ ਪਤਾ ਸੀ ਕੇ ਬਟਵਾਰਾ ਕੀਹਨੂੰ ਕਹਿੰਦੇ। ਬਲਕਾਰ ਦਾ ਪਿਤਾ ਪਿੰਡ ਵਿਚ ਪਤਾ ਕਰਨ ਗਿਆ ਤੇ ਨਿੰਮੋਝੂਣਾ ਜਿਹਾ ਹੋ ਕੇ ਵਾਪਿਸ ਆ ਗਿਆ ਤੇ ਘਰ ਆ ਕੇ ਕਹਿੰਦਾ ਕੇ ਆਪਾਂ ਨੂੰ ਇਹ ਪਿੰਡ ਛੱਡਣਾ ਪਵੇਗਾ। ਬਲਕਾਰ ਦੇ ਸਾਰੇ ਪਰਿਵਾਰ ਦੇ ਪੈਰਾਂ ਥੱਲੇਉੰ ਜਮੀਨ ਖਿਸਕ ਗਈ। ਹਾਲੇ ਗੱਲਾਂ ਹੀ ਚੱਲ ਰਹੀਆਂ ਸਨ ਕੇ ਪਿੰਡ ਵਿੱਚ ਹਾਲ ਦੁਹਾਈ ਮਚ ਗਈ ਕੇ ਭੱਜੋ। ਲੋਕ ਗੱਡਿਆ ਉੱਤੇ ਸਮਾਨ ਬੰਨ ਕੇ ਪਿੰਡੋਂ ਨਿੱਕਲ ਰਹੇ ਸਨ।

ਬਲਕਾਰ ਦੇ ਪਿਤਾ ਨੇ ਵੀ ਜਿੰਨਾ ਕੇ ਹੋ ਸਕਿਆ ਸਮਾਨ ਸਮੇਟਣਾ ਸ਼ੁਰੂ ਕੀਤਾ ਤੇ। ਸਮਾਨ ਇੱਕਠਾ ਕਰ ਗੱਡੇ ਤੇ ਰੱਖ ਵਿਹੜੇ ਵਿੱਚ ਖੜ ਬਲਕਾਰ ਤੇ ਉਸਦਾ ਪਰਿਵਾਰ ਹਵੇਲੀ ਦੀਆ ਲੱਗੀਆਂ ਇੱਟਾਂ ਨੂੰ ਦੇਖ ਦੇਖ ਗੱਲਾ ਕਰ ਰਹੇ ਸਨ ਜਿਵੇਂ ਇੱਟਾਂ ਕਹਿ ਰਹੀਆਂ ਹੋਣ ਕੇ ਸਾਨੂੰ ਜੋੜ ਕੇ ਤੁਸੀ ਆਪ ਟੁੱਟ ਚੱਲੇ ਹੋ। ਗੱਡਾ ਵਿਹੜੇ ਵਿੱਚੋਂ ਤੁਰਦਾ ਤਾ ਫੇਰ ਕਿਸੇ ਦੇ ਬੋਲਣ ਦੀ ਆਵਾਜ ਸੁਣਾਈ ਦੇਂਦੀ ਕੇ ਜਲਦੀ ਮੁੜ ਆਵੀਂ। ਕਲੇਜੇ ਤੇ ਪੱਥਰ ਰੱਖ ਗੱਡਾ ਬੂਹੇ ਤੋਂ ਬਾਹਰ ਕੱਢ ਕੇ ਬਲਕਾਰ ਦਾ ਪਿਤਾ ਦਰਵਾਜ਼ੇ ਨੂੰ ਢੋਹ ਕੇ ਉੱਚੀ ਉੱਚੀ ਰੋਣ ਲੱਗਿਆ ਤੇ ਕਹਿਣ ਲੱਗਿਆ ਕਿ ਮੇਰੇ ਤੋਂ ਮਗਰੋਂ ਇਸ ਹਵੇਲੀ ਦਾ ਰਖਵਾਲਾ ਤੂੰ ਹੀ ਏ। ਗੱਡਾ ਤੋਰ ਕੇ ਦੂਰ ਤੱਕ ਜਿੱਥੋਂ ਤੱਕ ਨਜਰੀ ਆਉਂਦਾ ਰਿਹਾ ਬਲਕਾਰ ਮੁੜ ਮੁੜ ਦਰਵਾਜ਼ੇ ਨੂੰ ਦੇਖਦਾ ਰਿਹਾ ਤੇ ਪਤਾ ਨਹੀ ਦਿਲ ਹੀ ਦਿਲ ਕਿੰਨੀਆਂ ਗੱਲਾ ਕਰਦਾ ਰਿਹਾ। ਦਰਵਾਜਾ ਵੀ ਬਲਕਾਰ ਦੇ ਪਰਿਵਾਰ ਨਾਲੋਂ ਵਿਛੜ ਕੇ ਆਵਦੀ ਕਿਸਮਤ ਤੇ ਕਚੀਚੀਆਂ ਵੱਟ ਰਿਹਾ ਸੀ ਕੇ ਲਾਉਣ ਵਾਲੇ ਮੈਨੂੰ ਸਦਾ ਲਈ ਢੋਹ ਕੇ ਤੁਰ ਗਏ ਨੇ। ਦਰਵਾਜ਼ਾ ਹੋਸਲਾਂ ਕਰਕੇ ਕਹਿ ਰਿਹਾ ਸੀ ਚੱਲੋ ਖੈਰ ਰੱਬ ਇਹਨਾ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰੱਖੇ।ਹੁਣ ਬੁਢਾਪੇ ਵਿੱਚੋਂ ਗੁੱਜਰਦਾ ਹੋਇਆ ਬਲਕਾਰ ਸਿੰਘ ਸੋਚਦਾ ਰਹਿੰਦਾ ਹੈ ਕੇ ਮੈਂ ਤਾ ਦਵਾ ਦਾਰੂ ਖਾ ਕੇ ਤੁਰਿਆ ਫਿਰਦਾ। ਹਵੇਲੀ ਵਾਲਾ ਦਰਵਾਜਾ ਖੋਰੇ ਤੰਦਰੁਸਤ ਹੋਵੇਗਾ ਜਾਂ ਮੇਰੇ ਵਾਗੂ ਕਿਸੇ ਗੁੱਠੇ ਪਿਆ ਹੋਣਾ ਜਾਂ ਸੱਜਣਾ ਨੇ ਧੂੰਆਂ ਬਾਲ ਕੇ ਸੇਕ ਲਿਆ ਹੋਣਾ। ਖੌਰੇ ਹੁਣ ਉਹ ਚਿੜੀਆ ਕਾਂ ਉਹਦੇ ਤੇ ਕਦੇ ਬੈਠਦੇ ਹੋਣਗੇ ਕੇ ਨਹੀ। ਸਾਡੇ ਦਿਲਾਂ ਵਾਲੇ ਦਰਦ ਨੂੰ ਤਾਂ ਅਸੀ ਇੱਕ ਦੂਜੇ ਨਾਲ ਸਾਂਝਾ ਕਰ ਲੈਂਦੇ ਹਾਂ ਪਰ ਉਹ ਹਵੇਲੀ ਦੀਆ ਇੱਟਾ ਤੇ ਦਰਵਾਜਾ ਕਿੱਡੇ ਜਿਗਰੇ ਵਾਲੇ ਨੇ।ਵੰਡ ਵੇਲੇ ਇੱਕਲੇ ਅਸੀ ਨਹੀ ਵੰਡੇ ਗਏ ਹਰ ਚੀਜ ਦੇ ਵਿਛੋੜੇ ਪਏ ਨੇ ਆਪਣੇ ਤੋਂ ਵੱਖ ਹੋ ਕੇ ਬਹੁਤ ਕੁਝ ਟੁੱਟ ਗਿਆ ਏ।

ਕੁਲਵਿੰਦਰ ਸੰਧੂ

ਟਿਊਬਲੈਟ

by Sukhchattha October 17, 2019

ਹਾਂ ਬਈ, ਹੋ ਜੋ ਖੜ੍ਹੇ ਜਿਦੇ ਜਿਦੇ ਪੰਜ ਤੋਂ ਘੱਟ ਨੇ। ਹਿਸਾਬ ਆਲ਼ੇ ਮਾਸਟਰ ਨੇ ਆਖਰੀ ਕਾਪੀ ਚੈਕ ਕਰ ਕੇ ਟੇਬਲ ਤੇ ਰੱਖ ਦਿੱਤੀ। ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ ਮੇਰੇ ਤਾਂ ਫੇਰ ਵੀ ਚਾਰ ਨੰਬਰ ਸਨ।”4 ਆਲ਼ੇਚਾਰ ਨਹੀਂ ,ZERO ਆਲ਼ੇ ਚਾਰ।ਜੇ ਕਿਸੇ ਦੀ ਜ਼ੀਰੋ ਆਓਂਦੀ ਮਨ ਨੂੰ ਦਿਲਾਸਾ ਦੇਣ ਲਈ ਅਸੀਂ ਉਸਨੂ ਚਾਰ ਨੰਬਰ ਕਹਿ ਛੱਡਦੇ। ਮੇਰੇ ਵਰਗੇ ਚਾਰ ਨੰਬਰਾਂ ਵਾਲੇ ਹੋਰ ਵੀ ਕਈ ਖੜ੍ਹੇ ਹੋ ਗਏ। ਸਾਰੇ ਸੱਜਣ ਆ ਗਏ, ਜਾ ਰੇਖਾ ਜਿਹੜੀ ਵੀ ਕਲਾਸ ਚ ਸੇਵਾਦਾਰ ਪਿਆ ਚੱਕ ਲਿਆ ਜਾ ਕੇ । ਮਾਸਟਰ ਨੇ ਡੰਡੇ ਦਾ ਨਾਮ ਸੇਵਾਦਾਰ ਰੱਖਿਆ ਹੋਇਆ ਸੀ। ਰੇਖਾ ਮਾਸਟਰ ਦੀ ਉਹ ਚਮਚੀ ਸੀ ਜੋ ਕਦੇ ਖਾਲੀ ਹੱਥ ਨਹੀਂ ਮੁੜੀ  । ਮਾਸਟਰ ਨੇ  ਇਕ ਲਾਈਨ ਚ ਸਾਰਿਆਂ ਨੂੰ ਖੜ੍ਹਾ ਕਰ ਲਿਆ  ਤੇ ਦੋ ਦੋ ਹਰੇਕ ਦੇ ਸੁੱਟੀ ਗਿਆ  । ਮੇਰਾ ਵੀ ਨੰਬਰ ਆ ਗਿਆ “ਉਏ ਤੈਨੂੰ ਕੀ ਹੋਇਆ ਪਹਿਲਾਂ ਤਾਂ ਵਧੀਆ ਪੜ੍ਹਦਾ ਹੁੰਦਾ ਸੀ ਆਹ ਸਾਲ ਜਮਾ ਪੱਠਾ ਹੀ ਬੈਠ ਗਿਆ ਤੇਰਾ”। ਇਹ ਗੱਲ ਦਾ ਕਿਹੜਾ ਕੋਈ ਅਸਰ  ਹੋਣਾ ਸੀ। ਮੈਂ ਵੀ ਬਾਕੀਆਂ ਵਾਂਗੂ ਹੱਥ ਅੱਗੇ ਕੀਤੇ ਤੇ ਦੋਨਾਂ ਹੱਥਾਂ ਤੇ ਸੇਵਾਦਾਰ ਦੀ ਸੇਵਾ ਲੈ ਲਈ।

ਸਵੇਰ ਤੋ ਹੀ ਟਾਈਮ ਟੇਬਲ ਦੇਖ ਇੰਨਾ ਅੰਦਾਜ਼ਾ ਲੱਗ ਜਾਂਦਾ ਸੀ ਕੇ ਕੇ ਕਿਹੜੇ ਅਧਿਆਪਕ ਨੇ ਅੱਜ ਟੇਸਟ ਲੈਣਾ ਤੇ  ਕਿਸਦੇ ਪੀਰੀਅਡ ਚ ਅੱਜ ਛਿੱਤਰ ਪਰੇਡ ਹੋਣੀ ਆ ਤੇ ਉਹੀ ਹੁੰਦਾ ।ਕੋਈ ਹੱਥ ਖੜ੍ਹੇ ਕਰਵਾ ਦਿੰਦਾ , ਕੋਈ ਮੁਰਗ਼ਾ ਬਣਾ ਦਿੰਦਾ ।ਹਰੇਕ ਦਾ ਆਪਣਾ ਆਪਣਾ ਅੰਦਾਜ਼  ਸੀ ਸਜ਼ਾ ਦੇਣ ਦਾ।ਪਰ ਮੈਂ ਉਹੀ ਪੱਥਰ ਤੇ ਪਾਣੀ ਪਿਆ ਨਾ ਪਿਆ। “ਟੈਸਟ ਵਾਲੀ ਕਾਪੀ ਤੇ ਦਸਤਖ਼ਤ ਕਰਵਾ ਕ ਲਿਆਉਣੇ  ਆ ਸਾਰਿਆਂ ਨੇ ” ਇਹ ਅਕਸਰ ਹੀ ਸੁਣਨ ਨੂੰ ਮਿਲਦਾ । ਇਹ ਕੰਮ ਤਾਂ ਖੱਬੇ ਹੱਥ ਦੀ ਖੇਡ ਸੀ , ਡੈਡੀ ਦੇ ਦਸਤਖ਼ਤ ਖੱਬੇ ਹੱਥ ਨਾਲ ਜੋ ਕਰ ਲਈਦੇ ਸੀ। ਢੀਠ, ਨਾਲਾਇਕ ਇਹ ਸ਼ਬਦ ਤਾਂ ਕਲਾਸ ਚ ਮੇਰੀ ਪਹਿਚਾਣ ਬਣ ਗਏ।

ਪਰ ਇਸ ਗੱਲ ਦੀ ਘਰ ਭਿਣਕ ਤੱਕ ਵੀ ਨਹੀਂ ਲੱਗਣ ਦਿੱਤੀ। ਕਿਉਂਕਿ ਭਾਵੇਂ ਘਰ ਨਾ ਪੜੀਏ ਪਰ ਪੜ੍ਹਨ ਦੀ ਐਕਟਿੰਗ ਚੰਗੀ ਕਰ ਲਈਦੀ।ਇੱਕ ਹੋਰ ਅਜੀਬ ਜਾ ਸ਼ੌਂਕ ਪੈ ਗਿਆ ਕੋਮਿਕਸ ਪੜ੍ਹਨ ਦਾ , ਸਾਹਮਣੇ ਬਸਤਾ ਤੇ ਦੋ ਚਾਰ ਕਾਪੀਆਂ ਖਿਲਾਰ ਕੋਮਿਕਸ ਪੜ੍ਹਨ ਬੈਠ ਜਾਈਦਾ ਤੇ ਸਭ ਨੂੰ ਲਗਦਾ ਕੇ ਮੁੰਡਾ ਸਕੂਲ ਦਾ ਕੰਮ ਕਰ ਰਿਹਾ ਪਰ ਮੈਂ ਇਸ ਪੜ੍ਹਾਈ ਦੀ ਆੜ ਚ ਕਿੰਨੀਆਂ ਹੀ ਕੋਮਿਕਸ ਪੜ੍ਹ ਛੱਡੀਆਂ ।

ਇਥੇ ਚਾਨਣ ਘੱਟ ਨਹੀਂ ਆ ਪੁੱਤਰ? ਡੈਡੀ ਨੇ ਮੈਨੂੰ ਪੜ੍ਹਦੇ ਨੂੰ ਦੇਖ ਲਿਆ। ਉਹਨਾਂ ਦੀ ਨਿਗਾਹ ਕਮਰੇ ਵਿਚ ਜਗਦੇ 100 ਵਾਟ  ਦੇ ਬਲਬ ਤੇ ਪਈ।ਪਰ ਨਿਗਾਹ ਕੋਮਿਕਸ ਤੇ ਪੈਣ ਤੋਂ ਬਚ ਗਈ ।ਮੈਂ ਕੋਮਿਕਸ ਬੰਦ ਕਰ ਕੇ ਕਿਤਾਬ ਤੇ ਥੱਲੇ ਲੁਕੋ ਦਿੱਤੀ।

“ਤੂੰ ਦੱਸਿਆ ਨਹੀਂ, ਇਸ ਤਰ੍ਹਾਂ ਤਾਂ ਨਾ ਹੀ ਪੜ੍ਹਿਆ ਜਾਂਦਾ ਤੇ ਨਿਗਾਹ ਤੇ ਜ਼ੋਰ ਪੈਂਦਾ ਉਹ ਵੱਖਰਾ”। ਡੈਡੀ ਨੂੰ ਪਤਾ ਸੀ ਕੇ 100 ਵਾਟ ਦੇ ਬਲਬ ਦੀ ਰੋਸ਼ਿਨੀ ਕਿਤਾਬ ਪੜ੍ਹਨ ਲਈ ਬਹੁਤ ਘੱਟ ਸੀ। ਪਰ ਇਹ ਗੱਲ ਦਾ ਮੈਂ ਧਿਆਨ ਹੀ ਨਹੀਂ ਦਿੱਤਾ ਮੈਨੂੰ ਸਮਝ ਵੀ ਨਹੀਂ ਸੀ ਕੇ ਜੋ ਮੈਂ ਇੰਨੀਆਂ ਅੱਖਾਂ ਗੱਡੋ ਕੇ ਪੜ੍ਹਦਾਂ ਉਸਦਾ ਕਾਰਨ ਘੱਟ ਰੋਸ਼ਿਨੀ ਆਂ।

ਅਗਲੀ ਦਿਨ ਸਕੂਲ ਚ ਫੇਰ ਉਹੀ ਕਿਸੇ ਚੋਂ ਜ਼ੀਰੋ, ਚਾਰ, ਤਿੰਨ ,ਦੋ  ਕਦੇ ਪੰਜ ਦਾ ਅੰਕੜਾ ਪਾਰ ਨਾ ਹੁੰਦਾ, ਟੇਸਟ ਭਾਵੇਂ ਕਿੰਨੇ ਵੀ ਨੰਬਰਾਂ ਦਾ ਹੁੰਦਾ, 10,15,20। ਮੈਂ ਪੰਜ ਤੋਂ ਟਪਾਉਣ ਦੀ ਕੋਸਿਸ਼ ਨਹੀਂ ਸੀ ਕੀਤੀ। ਅਧਿਆਪਕਾਂ ਨੇ ਵੀ ਹੁਣ ਉਮੀਦ ਛੱਡ ਦਿੱਤੀ ਕਿ ਇਹ ਇਸ ਸਾਲ ਪਾਸ ਨਹੀਂ ਹੁੰਦਾ।

ਘਰ ਆਇਆ ਤਾਂ ਦੇਖਿਆ, ਬਾਹਰ ਵਰਾਂਡੇ ਦੇ ਇਕ ਖੂੰਜੇ ਬਿਜਲੀ ਦਾ ਸਮਾਨ ਪਿਆ ਸੀ। ਇੱਕ ਬਿਜਲੀ ਦੀ ਟਿਊਬ ਤਿਆਰ ਕਰਵਾ ਕਿ ਰੱਖੀ ਪਈ ਸੀ।”ਇਹ ਟਿਊਬ ਕਿੱਥੇ ਲੌਣੀ ਆ” ਮੈਂ ਪੁਛਿਆ। “ਤੇਰਾ ਡੈਡੀ ਕਹਿੰਦਾ ਸੀ ਕੇ ਜਿਥੇ ਤੂੰ ਪੜ੍ਹਦਾ ਏ , ਓਥੇ ਲੈਟ ਘੱਟ ਪੈਂਦੀ ਆ, ਉਥੇ ਲਾਓਨੀ ਆ ਟਿਊਬ, ਬੱਸ ਮਿਸਤਰੀ ਨੂੰ ਲੈਣ ਗਿਆ ਆਉਂਦਾ ਹੀ ਹੋਣਾ।

ਇੰਨੇ ਨੂੰ ਡੈਡੀ ਵੀ ਮਿਸਤਰੀ ਨੂੰ ਲੈ ਆਇਆ, ਜੋ ਜੋ ਸਮਾਨ ਮਿਸਤਰੀ ਨੂੰ ਚਾਹੀਦਾ ਸੀ।ਉਹ ਡੈਡੀ ਨੇ ਲਗਪਗ ਪਹਿਲਾ ਹੀ ਲਿਆ  ਕੇ ਰੱਖਿਆ ਹੋਇਆ ਸੀ। “ਹਾਂ ਵੀ ਕਾਕਾ ਏਥੇ ਠੀਕ ਏ?” ਮਿਸਤਰੀ ਨੇ ਸਟੂਲ ਤੇ ਚੜ੍ਹ ਕੇ ਕੰਧ ਉੱਪਰ ਹੱਥ ਰੱਖਦਿਆਂ ਕਿਹਾ। ਮਿਸਤਰੀ ਨੇ ਸ਼ੈਣੀ ਹਥੌੜੀ ਦੀ ਮਦਦ ਨਾਲ ਕੰਧ ਦੀ ਉਸ ਜਗ੍ਹਾ ਤੇ ਗਿੱਟਿਆਂ ਲੱਗਾ ਦਿੱਤੀਆਂ ਜਿੱਥੇ ਮੈਂ ਪੜ੍ਹਨ ਲਈ ਮੰਜਾ ਡਾਹੁੰਦਾ ਸੀ। ਕਰੀਬ 15 ਕ ਮਿੰਟ ਵਿਚ  ਉਸਨੇ ਟਿਊਬ ਚਾਲੂ ਕਰ ਦਿੱਤੀ।

ਕੀ ਸੇਵਾ ਕਰੀਏ ਡੈਡੀ ਨੇ ਮਿਸਤਰੀ ਤੋਂ ਪੁਛਿਆ। ਬੱਸ ਰਹਿਣਦੇ  ਸੇਵਾ  ਨੂੰ ਯਾਰ ਜੇ ਤੇਰਾ ਮੁੰਡਾ ਮੇਰਾ ਵੀ ਤਾਂ ਭਤੀਜ ਆ। ਇਹਦੀ ਪੜ੍ਹਾਈ ਲਈ ਇੰਨਾ ਕ ਤਾਂ ਕਰ ਹੀ ਸਕਦੇ ਆ। ਜੇ ਵਾਲਾ ਕਹਿਣਾ ਤਾਂ ਦੋ ਕੱਪ ਚਾਹ ਦੇ ਦੁਕਾਨ ਤੇ ਭਿਜਵਾ ਦੇਈਂ, ਓਥੇ ਚੇਲਾ ਬੈਠਾ ਨਾਲੇ ਉਹ ਪੀ ਲਉ। ਚਾਹ ਤਾਂ ਬਣੀ ਪਈ ਆ ,ਮੈਂ ਹੁਣੇ ਡੋਲੂ ਚ ਪਵਾ ਕੇ ਦਿੰਨਾ।

ਡੈਡੀ ਨੇ ਚਾਹ ਡੋਲੂ ਚ ਪਵਾ ਕੇ ਮਿਸਤਰੀ ਨੂੰ ਫੜਾ ਦਿੱਤੀ , ਚੰਗਾ ਪੁੱਤ ਹੁਣ ਜੀ ਲਾ ਕੇ ਪੜ੍ਹੀ ,ਕਹਿ ਕੇ ਮਿਸਤਰੀ ਚਲਾ ਗਿਆ।

ਸ਼ਾਮ ਦਾ ਵੇਲਾ ਉਹੀ ਮੰਜਾ ਤੇ ਮੈਂ ਹਰ ਰੋਜ਼ ਦੀ ਤਰ੍ਹਾਂ ਕਿਤਾਬਾਂ ਖਿਲਾਰ ਲਾਈਆਂ ਤੇ ਟਿਊਬ ਚਾਲੂ ਕਰ ਲਈ। ਤੇਜ਼ ਰੌਸ਼ਨੀ ਅੱਖਾਂ ਵਿੱਚ ਵੱਜੀ, ਏਨਾ ਨੂੰ ਅਜੇ ਆਦਤ ਨਹੀਂ ਸੀ ਇੰਨੇ ਚਾਨਣ ਦੀ।  ਅੱਜ ਤਾਂ ਕੋਮਿਕਸ ਵੀ ਨਵੀਂ ਆ , ਇਹ ਸੋਚ ਮੈਂ ਚਾਚਾ ਚੌਧਰੀ ਦੀ ਕੋਮਿਕਸ ਬਸਤੇ  ਚੋਂ ਕੱਢ ਲਈ । ਕੋਮਿਕਸ ਦੇ ਚਮਕੀਲੇ ਪੇਜਾਂ ਦੀ ਚਮਕ ਮੇਰੀਆਂ ਅੱਖਾਂ ਚ ਪਈ  । ਮੇਰੀ ਨਿਗਾਹ ਉੱਤੇ ਲੱਗੀ ਟਿਊਬ ਤੇ ਗਈ । ਇਹ ਟਿਊਬ ਘੱਟ ਤੇ ਮੈਨੂੰ  ਮੇਰੇ ਮਾਂ ਪਿਉ ਦੀਆਂ ਅੱਖਾਂ ਜ਼ਿਆਦਾ  ਲੱਗਣ ਲੱਗੀਆਂ । ਮੈਂ ਕੋਮਿਕਸ ਵਿਚ ਧਿਆਨ ਲਗਾਉਣ ਦੀ ਕੋਸਿਸ਼ ਕੀਤੀ ਪਰ ਇਕ ਵੀ ਲਾਈਨ ਪੜ੍ਹ ਨਾ ਹੋਈ। ਮੇਰੇ ਵੱਲ ਟਿਊਬ ਜੋ ਦੇਖ ਰਹੀ ਸੀ। ਮੈਂ ਉਸਨੂੰ ਧੋਖਾ ਨਹੀਂ ਦੇ ਪਾ ਰਿਹਾ ਸੀ। ਮੈਂ ਕੋਮਿਕਸ ਬੰਦ ਕੀਤੀ ਤੇ ਬਸਤੇ ਵਿਚ ਪਾ ਦਿੱਤੀ । ਮੈਂ ਟਿਊਬ ਹੇਠਾਂ ਕੋਮਿਸ ਕਿਵੇਂ ਪੜ੍ਹਦਾ ਇਹ ਤਾਂ ਮੇਰੇ ਪੜ੍ਹਨ ਲਈ ਲਾਈ ਗਈ ਸੀl ਖਿੱਲਰੀਆਂ ਹੋਈਂਆਂ ਕਿਤਾਬਾਂ ਵਿਚ ਪਈ ਅੰਗਰੇਜ਼ੀ ਗਰੱਮੇਰ ਦੀ ਕਿਤਾਬ ਤੇ ਪਈ। ਕਿਤਾਬ ਖੋਲ੍ਹ ਮੈਂ “ਮਾਈ ਨੇਬਰ ” ਲੇਖ  ਪੜ੍ਹਨਾ ਸ਼ੁਰੂ ਕੀਤਾ ਇਸਦਾ ਤਾਂ ਕੱਲ੍ਹ ਨੂੰ ਕਲਾਸ ਚ ਟੈਸਟ ਵੀ ਆ, ਕੁੱਝ ਕ ਸਮਝ ਆਇਆ ਤੇ ਕੁਝ ਤੇ ਰੱਟਾ ਚਾੜ੍ਹ ਲਿਆ।

“ਸਟੂਡੈਂਟਸ ਹੂ ਸਕੋਰਡ ਲੈੱਸ ਦੈਨ ਔਰ ਈਕੂਅਲ ਟੂ   ਫਾਈਵ ਮਾਰਕਸ , ਸਟੈਂਡ ਉਪ ਐਂਡ ਰੇਜ਼ ਯੂਅਰ ਹੈਂਡਜ਼, ਹੈਂਡਜ਼ ਸ਼ੁੱਡ ਬੀ ਸਟ੍ਰੇਟ ਐਂਡ ਸਟੈੱਡੀ।” ਅੰਗਰੇਜ਼ੀ ਦਾ ਟੈਸਟ ਖ਼ਤਮ ਹੋਇਆ ਤੇ ਮੈਡਮ ਨੇ ਸੱਜਾ ਸੁਣਾ ਦਿੱਤੀ। ਮੈਂ ਆਪਣੀ ਕਾਪੀ ਦੇਖੀ , ਪਹਿਲੀ ਬਾਰ ਮੈਂ 5 ਵਾਲੇ  ਅੰਕੜੇ ਨੂੰ ਹੱਥ ਪਾਇਆ ਸੀ। “ਮੈਡਮ ਜਿਸਦੇ 5 ਨੇ”? ਮੈਂ ਪੁਛਿਆ। ਪਹਿਲੀ ਬਾਰ ਮਿਹਨਤ ਕੀਤੀ ਤੇ ਸੱਜਾ ਤੋਂ ਬਚਣਾ ਚਾਹੁੰਦਾ ਸੀ। ਮੈਡਮ ਨੂੰ ਲੇਖ ਪੜ੍ਹ ਕੇ ਇੰਨਾ ਅੰਦਾਜ਼ਾ ਲੱਗ ਗਿਆ ਸੀ ਕੇ ਮੈਂ ਪੜ੍ਹ ਕੇ ਆਇਆ । ਤੂੰ ਬੈਠ ਜਾ ਸੁਖਜਿੰਦਰ ਤੈਨੂੰ ਅੱਜ ਮਾਫ਼ ਕੀਤਾ। ਮੇਰੀ ਇਕ ਛੋਟੀ ਜੀ ਕੋਸਿਸ਼ ਦਾ ਫਲ ਮਿਲ ਗਿਆ। ਇਸ ਸਬਕ ਨਾਲ ਪੜਾਈ ਲਈ ਮੇਰਾ ਨਜ਼ਰੀਆ ਵੀ ਤਬਦੀਲ ਹੋ ਗਿਆ ।ਪੜ੍ਹਨ ਚ ਇੰਨੀ ਬੀ ਬੁਰਾਈ ਨਹੀਂ ਸੀ।

ਹਰ ਸ਼ਾਮ ਟਿਊਬ ਲਗਾ ਕੇ ਪੜ੍ਹਨ ਬੈਠ ਜਾਣਾ। ਹੌਲੀ ਹੌਲੀ ਪੜ੍ਹਾਈ ਸਮਝ ਆਉਣ  ਲੱਗੀ। ਕਲਾਸ ਵਿਚ ਜਦ ਵਿੱਚ ਟੀਚਰ “ਕਿਸੇ ਨੂੰ ਕੁਝ ਸਮਝ ਨਾ ਆਇਆ ਹੋਵੇ “? ਕਹਿੰਦੇ ਤਾਂ ਪੁਛਣ ਵਾਲ਼ਿਆ ਚ ਮੇਰਾ ਵੀ ਹੱਥ ਖੜ੍ਹਾ ਹੋਣ ਲੱਗ ਗਿਆ।

ਜਿੱਥੇ ਕਦੇ ਕੋਈ ਪੀਰੀਅਡ ਬਿੰਨਾ ਸਾਜ਼ਾ ਦੇ ਕੱਢਣਾ ਮੁਸ਼ਕਿਲ ਸੀ ਹੁਣ ਦਿਨ ਨਿਕਲਣ ਲੱਗ  ਗਏ । ਖੱਬੇ ਹੱਥ ਦਾ ਸਹਾਰਾ ਲੈਣਾ ਛੱਡ  ਦਿੱਤਾ ਜਿਹੋ ਜਾ ਵੀ ਟੈਸਟ ਹੁੰਦਾ ਹੁਣ ਘਰੋਂ ਦਸਤਖ਼ਤ ਜ਼ਰੂਰ ਹੋਏ ਹੁੰਦੇ।

ਪੱਕੇ ਪੇਪਰਾਂ ਦਾ ਨਤੀਜਾ ਵੀ ਆ ਗਿਆ। ਇੰਨਾ ਯਕੀਨ ਹੋ ਗਿਆ ਸੀ ਕੇ ਫੇਲ ਨਹੀਂ ਹੁੰਦਾ ਪਰ ਨੰਬਰ ਘੱਟ ਆਉਣ ਦੀ ਚਿੰਤਾ ਅਜੇ ਵੀ ਦਿਮਾਗ ਚ ਸੀ। ਡੈਡੀ ਮੇਰੇ ਨਾਲ ਜਾਇਆ ਕਰਦੇ ਸੀ ਰਿਜ਼ਲਟ ਪਤਾ ਕਰਨ। ਮੈਡਮ ਨੇ ਮੇਰਾ ਰਿਪੋਰਟ ਕਾਰਡ ਕੱਢ ਕੇ ਦੇਖੇਆ। “ਇੰਪ੍ਰੈਸਿਵ ,80 ਪਰਸੈਂਟ, ਸੱਚ ਦੱਸੀਏ ਸਾਨੂੰ ਇੰਨੀ ਉਮੀਦ ਨਹੀਂ ਸੀ, ਦੋ ਮਹੀਨੇ ਪਹਿਲਾਂ ਲੱਗਦਾ ਨਹੀਂ ਸੀ ਇਹ ਪਾਸ ਹੋਊਗਾ , ਪਰ ਜਦੋਂ ਦਾ ਤੁਸੀਂ ਏਸਨੂ ਨਵੀਂ ਟਿਊਸ਼ਨ ਤੇ ਲਗਾਇਆ ਉਦੋਂ ਦਾ ਬਹੁਤ ਇੰਪਰੂਵ ਕੀਤਾ ਇਸਨੇ”। “ਟਿਊਸ਼ਨ ਤਾਂ ਕੋਈ ਨਹੀਂ ਰੱਖੀ ਜੋ ਪੜ੍ਹਦਾ ਇਹ ਘਰ ਬੈਠ ਕੇ ਹੀ ਪੜ੍ਹਦਾ”ਡੈਡੀ ਨੇ ਉੱਤਰ ਦਿੱਤਾ। ਕਮਾਲ ਆ ਮੈਂ ਇੰਨੀ ਇੰਪਰੂਵਮੈਂਟ ਕਿਸੇ ਹੋਰ ਵਿੱਚ ਨਹੀਂ ਦੇਖੀ, ਜੇ ਥੋੜ੍ਹੀ ਹੋਰ ਮਿਹਨਤ ਕਰੇ ਜਾਂ ਪੋਜ਼ੀਸ਼ਨ ਲੈਜਾ ਸਕਦਾ। ਮੇਰੇ ਲਈ “ਪੋਜ਼ੀਸ਼ਨ ਲੈ ਜਾ ਸਕਦਾ” ਸ਼ਬਦ ਕਿਸੇ ਪੋਜ਼ੀਸ਼ਨ ਨਾਲੋਂ ਘੱਟ ਨਹੀਂ ਸਨ। ਇਹ ਕਹਾਣੀ ਛੇਵੀਂ ਜਮਾਤ ਦੀ ਸੀ ਉਸਤੋਂ ਬਾਅਦ ਨਾ ਘਰਦਿਆਂ ਨੇ ਟਿਊਬ ਖ਼ਰਾਬ ਹੋਣ ਦਿੱਤੀ ਤੇ ਨਾਂ ਹੀ ਮੈਂ ਪੜ੍ਹਾਈ ।

ਦੋ ਤਰ੍ਹਾਂ ਦੇ ਮਨੁੱਖ

by admin October 15, 2019

ਇਕ ਮੁਸਲਮਾਨ #ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ

ਜਦੋਂ #ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ #ਮਨਸੂਰ ਨੂੰ ਲੋਕਾਂ ਨੇ ਕੱਟਿਆ, ਕੀ ਉਸਨੂੰ ਪੀੜਾ ਨਹੀ ਹੋਈ?

ਫ਼ਕੀਰ ਕੋਲ ਨਾਰੀਅਲ ਪਏ ਸਨ !
ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ ! ਇਸ ਨੂੰ ਤੋੜੋ! ਨਾਰੀਅਲ ਦੇ ਉਪਰਲੇ ਖੋਲੵ ਦਾ ਨਾਲ ਨਾਲ ਅੰਦਰਲੀ ਗਿਰੀ ਵੀ ਟੁੱਟ ਗਈ!
ਫ਼ਕੀਰ ਨੇ ਕਿਹਾ, ਦੇਖ ਇੱਕ ਤਰੵਾਂ ਦਾ ਮਨੁੱਖ ਹੈ ਕਿ ਜੇਕਰ ਸਰੀਰ ਤੇ ਸੱਟ ਮਾਰੀ ਜਾਵੇ, ਉਸ ਦੀ ਆਤਮਾ ਤੇ ਵੱਜਦੀ ਹੈ! ਕਿਉਂਕਿ ਸਰੀਰ ਤੇ ਆਤਮਾ ਜੁੜੇ ਹੋਏ ਹਨ!

ਫਿਰ ਫਕੀਰ ਨੇ ਇਕ ਸੁੱਕਾ ਨਾਰੀਅਲ ਦਿੱਤਾ ਤੇ ਉਸਨੂੰ ਤੋੜਿਆ ਗਿਆ ਤਾਂ ਉੱਪਰਲਾ ਖੋਲ ਟੁੱਟ ਗਿਆ, ਪਰ ਅੰਦਰੋ ਗਿਰੀ ਸਾਬਤ ਨਿਕਲੀ!
ਫ਼ਕੀਰ ਨੇ ਕਿਹਾ ਕਿ ਦੂਜੀ ਤਰੵਾਂ ਦੇ ਉਹ ਮਨੁੱਖ ਹਨ, ਜਿਹਨਾਂ ਦੇ ਸਰੀਰ ਤੇ ਆਤਮਾ ਅਲੱਗ ਅਲੱਗ ਹਨ! ਜਿੰਨੵਾ ਮਰਜੀ ਸਰੀਰ ਤੇ ਸੱਟ ਮਾਰੋ, ਆਤਮਾ ਤੱਕ ਨਹੀ ਪਹੁੰਚਦੀ!

!! #ਜਦ_ਆਤਮਾ_ਦਾ_ਬੋਧ_ਹੋ_ਜਾਂਦਾ_ਹੈ_ਤਾਂ_ਸਰੀਰ_ਸਿਰਫ_ਮਿੱਟੀ_ਰਹਿ_ਜਾਂਦਾ_ਹੈ!!

#ਮਨ_ਤੂੰ_ਜੋਤਿ_ਸਰੂਪੁ_ਹੈ_ਆਪਣਾ_ਮੂਲੁ_ਪਛਾਣੁ ॥

ਅਗਿਆਤ

ਖੁਆਹਿਸ਼ਾਂ

by admin October 14, 2019

ਇਹ ਫੋਟੋ 93 ਸਾਲਾ ਹਰਭਜਨ ਕੌਰ ਦੀ ਹੈ, ਜੋ
ਪੰਜਾਬ ਦੇ ਤਰਨ ਤਾਰਨ ਸ਼ਹਿਰ ਚ ਜੰਮੀ ਪਲੀ। ਹਰਭਜਨ ਕੌਰ ਵਿਆਹ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ ਵਿੱਚ ਰਹਿੰਦੀ ਰਹੀ ਹੈ ਅਤੇ ਤਕਰੀਬਨ ਪਿਛਲੇ ਦਸ ਸਾਲ ਤੋਂ ਆਪਣੇ ਪਤੀ ਦੇ ਸਵਰਗਵਾਸ ਤੋਂ ਬਾਅਦ ਆਪਣੀ ਬੇਟੀ ਦੇ ਨਾਲ ਚੰਡੀਗੜੵ ਵਿੱਚ ਰਹਿਣ ਲੱਗੀ।
ਰਵੀਨਾ ਜਾਣਦੀ ਸੀ ਕਿ ਮਾਂ ਦਾ ਜੀਵਨ ਆਪਣੇ ਆਖਰੀ ਪੜਾਅ ਵਿੱਚ ਹੈ। ਇੱਕ ਸ਼ਾਮ ਭਾਵੁਕ ਹੋਈ ਰਵੀਨਾ ਨੇ ਸਾਹਮਣੇ ਬੈਠੀ ਸਾਹਮਣੇ ਬੈਠੀ ਮਾਂ ਨੂੰ ਪੁੱਛਿਆ ਕਿ ‘ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਗੱਲ ਦਾ ਮਲਾਲ ਤਾਂ ਨਹੀਂ ਹੈ? ਕੋਈ ਇੱਛਾ ਬਾਕੀ ਹੈ…? ਕਿਤੇ ਆਉਣ ਜਾਣ ਜਾਂ ਕੁਝ ਕਰ ਸਕਣ ਦੀ ਜਾਂ ਫਿਰ ਕੋਈ ਜਗੵਾ ਦੇਖਣ ਦੀ ਇੱਛਾ ਹੈ ਤਾਂ ਦੱਸ ਦਿਉ ।
ਬੇਟੀ ਮਾਂ ਦਾ ਅੰਦਰ ਫਰੋਲ ਰਹੀ ਸੀ। ਉਹ ਚਾਹੁੰਦੀ ਸੀ ਕਿ ਉਮਰ ਦੇ ਇਸ ਅੰਤਲੇ ਪੜਾਅ ਤੇ ਜੇਕਰ ਮਾਂ ਦੀ ਕੋਈ ਖੁਆਹਿਸ਼ ਬਾਕੀ ਹੈ ਤਾਂ ਉਹ ਉਸਨੂੰ ਪੂਰੀ ਕਰ ਸਕੇ।
ਪ੍ਰੰਤੂ ਮਾਂ ਨੇ ਜੋ ਜੁਆਬ ਦਿੱਤਾ ਉਸਦੀ ਉਮੀਦ ਰਵੀਨਾ ਨੂੰ ਨਹੀਂ ਬਿਲਕੁਲ ਵੀ ਨਹੀਂ ਸੀ। ਹਰਭਜਨ ਕੌਰ ਨੇ ਕਿਹਾ ”ਬੱਸ ਇੱਕ ਹੀ ਮਲਾਲ ਹੈ, ਮੈਂ ਆਪਣੀ ਏਨੀ ਲੰਬੀ ਉਮਰ ਵਿੱਚ ਖੁਦ ਇੱਕ ਪੈਸਾ ਵੀ ਨਹੀਂ ਕਮਾਇਆ।”
ਰਵੀਨਾ ਹੈਰਾਨ ਰਹਿ ਗਈ। 93 ਸਾਲ ਦੀ ਉਮਰ ਵਿੱਚ ਮਾਂ ਪੈਸਾ ਕਮਾਉਣ ਦੀ ਇੱਛਾ ਪ੍ਰਗਟ ਕਰ ਰਹੀ ਸੀ ਜੋ ਲੱਗਭੱਗ ਅਸੰਭਵ ਲੱਗ ਰਹੀ ਸੀ। ਪ੍ਰੰਤੂ ਹੁਣ ਤਾਂ ਤੀਰ ਕਮਾਨ ਚੋਂ ਨਿੱਕਲ ਚੁੱਕਿਆ ਸੀ।
ਮਾਂ ਦੀ ਇਸ ਇੱਛਾ ਨੂੰ ਪੂਰਾ ਕਰਨ ਦਾ ਫੈਸਲਾ ਕਰਕੇ ਰਵੀਨਾ ਨੇ ਮਾਂ ਨੂੰ ਪੁੱਛਿਆ ਕਿ “ਤੁਸੀਂ ਇਸ ਉਮਰ ਵਿੱਚ ਤੁਸੀਂ ਕੀ ਕਰ ਸਕਦੇ ਹੋ….?”
ਮਾਂ ਦਾ ਜੁਆਬ ਜਿਵੇਂ ਤਿਆਰ ਹੀ ਸੀ……. ਆਤਮਵਿਸਵਾਸ਼ ਨਾਲ ਲਬਰੇਜ਼ ਹਰਭਜਨ ਕੌਰ ਨੇ ਜੁਆਬ ਦਿੱਤਾ, “ਮੈਂ ਵੇਸਣ ਦੀ ਬਰਫ਼ੀ ਬਣਾ ਸਕਦੀ ਹਾਂ। ਘਰ ਵਿੱਚ ਮੱਠੀ ਮੱਠੀ ਅੱਗ ਤੇ ਭੁੰਨੇ ਵੇਸਣ ਦੀ ਬਰਫ਼ੀ ਦਾ ਕੋਈ ਨਾ ਕੋਈ ਖਰੀਦਦਾਰ ਤਾਂ ਮਿਲ ਹੀ ਜਾਏਗਾ…..।” ਮਾਂ ਦਾ ਜੁਆਬ ਸੁਣਦੇ ਹੀ ਰਵੀਨਾ ਦਾ ਗੱਚ ਭਰ ਆਇਆ। ਉਨਾਂ ਦਾ ਆਤਮਵਿਸਵਾਸ਼ ਵੇਖ ਕੇ ਰਵੀਨਾ ਦੀਆਂ ਅੱਖਾਂ ਤੋਂ ਅੱਥਰੂ ਡਿੱਗ ਪਏ।
ਰਵੀਨਾ ਨੇ ‘ਆਰਗੈਨਿਕ ਬਜ਼ਾਰ’ ਨਾਮਕ ਇੱਕ ਸੰਸਥਾ ਨਾਲ ਸੰਪਰਕ ਕੀਤਾ ਅਤੇ ਉਨਾਂ ਨਾਲ ਵੇਸਣ ਦੀ ਬਰਫ਼ੀ ਖਰੀਦਣ ਬਾਰੇ ਗੱਲ ਕੀਤੀ। 93 ਸਾਲਾ ਮਾਂ ਦੇ ਹੱਥ ਦੀ ਬਰਫ਼ੀ ਦਾ ਜਦੋਂ ਆਰਗੈਨਿਕ ਬਜ਼ਾਰ ਦੇ ਕਰਮਚਾਰੀਆਂ ਨੇਂ ਸੁਆਦ ਚੱਖਿਆ ਤਾਂ ਉਹ ਇਸਦੇ ਸੁਆਦ ਅਤੇ ਸ਼ੁੱਧਤਾ ਦੇ ਮੁਰੀਦ ਹੋ ਗਏ ਅਤੇ ਮਾਂ ਨੂੰ ਉਸਦਾ ਪਹਿਲਾ ‘ਆਰਡਰ’ ਮਿਲ ਗਿਆ। ਬਰਫ਼ੀ ਬਣਾ ਕੇ ਜਦੋਂ ਬਜ਼ਾਰ ਵਿੱਚ ਭੇਜੀ ਗਏ ਤਾਂ ਬਦਲੇ ਵਿੱਚ ਉਸਦੀ ਬਣਦੀ ਰਕਮ ਮਿਲ ਗਈ। ਜਦੋਂ ਉਨਾਂ ਦੀ ਪਹਿਲੀ ਕਮਾਈ ਨੂੰ ਉਨਾਂ ਦੇ ਹੱਥਾਂ ਤੇ ਰੱਖਿਆ ਗਿਆ ਤਾਂ 93 ਸਾਲਾ ਮਾਂ ਦੇ ਹੱਥ ਕੰਬ ਉੱਠੇ। ਅੱਖਾਂ ਚੋਂ ਨਿਕਲਦੇ ਹੰਝੂ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਿ ਦਹਾਕਿਆਂ ਤੋਂ ਉਸਦੇ ਦਿਲ ਵਿੱਚ ਦੱਬੀ ਖੁਆਹਿਸ਼ ਪੂਰੀ ਹੋ ਗਈ ਸੀ।
ਪ੍ਰੰਤੂ ਮਾਂ ਤਾਂ ਮਾਂ ਹੈ। ਹਰਭਜਨ ਕੌਰ ਨੇ ਪੈਸਿਆਂ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਕਰ ਕੇ ਆਪਣੀ ਪਹਿਲੀ ਕਮਾਈ ਆਪਣੀਆਂ ਤਿੰਨਾਂ ਧੀਆਂ ਦੇ ਹੱਥਾਂ ਵਿੱਚ ਦੇ ਦਿੱਤੀ।
ਮਾਂ ਦੀ ਇੱਛਾ ਤਾਂ ਪੂਰੀ ਹੋ ਗਈ ਪਰ ਜਿਸ ਜਿਸਨੇ ਵੀ ਉਨਾਂ ਦੇ ਹੱਥਾਂ ਦੀ ਵੇਸਣ ਦੀ ਬਰਫ਼ੀ ਖਾਧੀ, ਉਸਦੀ ਇੱਛਾ ਬਰਫ਼ੀ ਦੁਬਾਰਾ ਚੱਖਣ ਦੀ ਹੋਈ। ਆਰਡਰ ਤੇ ਆਰਡਰ ਆਉਣ ਲੱਗੇ। ਹਰਭਜਨ ਕੌਰ ਨੇ ਵੀ ਕਮਰਕੱਸਾ ਬੰਨ ਲਿਆ ਅਤੇ ਜਿੰਨਾਂ ਸੰਭਵ ਹੋ ਸਕਿਆ ਉਨਾਂ ਕੰਮ ਕਰਨ ਲੱਗੀ। ਬਰਫ਼ੀ ਦਾ ਸਵਾਦ ਚੰਡੀਗੜੵੀਆਂ ਦੀ ਜ਼ੁਬਾਨ ਤੇ ਅਜਿਹਾ ਟਿਕਿਆ ਕਿ ਲੋਕ ਉਨਾਂ ਦੇ ਹੱਥ ਦੀ ਬਣੀ ਇਸ ਮਠਿਆਈ ਦੇ ਮੁਰੀਦ ਹੋ ਗਏ।
ਅੱਜ ਉਨਾਂ ਦੇ ਹੱਥਾਂ ਦੀ ਬਣੀ ਬਰਫ਼ੀ ਇੱਕ ਬ੍ਰਾਂਡ ਬਣ ਗਈ ਹੈ ਅਤੇ ਬ੍ਰਾਂਡ ਦਾ ਨਾਂ ਹੈ “Harbhajan’s” ਅਤੇ ਕਮਰਸ਼ੀਅਲ ਟੈਗਲਾਈਨ ਹੈ “ਬਚਪਨ ਦੀ ਯਾਦ ਆ ਜਾਏ”।
ਕਿੰਨੀਆਂ ਇਛਾਵਾਂ ਹਨ ਜੋ ਸਾਡੇ ਸਾਰਿਆਂ ਦੇ ਸੀਨਿਆਂ ਵਿੱਚ ਦੱਬੀਆਂ ਹੋਈਆਂ ਹਨ।………. ਇਹ ਸੁਆਲ ਕਿਸੇ ਹੋਰ ਨੂੰ ਨਹੀਂ ਪਤਾ ਬਲਕਿ ਖੁਦ ਨੂੰ ਪੁੱਛਣ ਦੀ ਲੋੜ ਹੈ।….. ਕਿੰਨੀਆਂ ਇੱਛਾਵਾਂ ਹਨ ਜਿਨਾਂ ਨੂੰ ਪੂਰੀਆਂ ਕਰਨ ਲਈ ਅਸੀਂ ਢੁੱਕਵੇਂ ਸਮੇਂ ਦੀ ਉਡੀਕ ਕਰ ਰਹੇ ਹਾਂ। ਇਹ ਜਾਣਦੇ ਹੋਏ ਵੀ ਕਿ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਆਉਣ ਵਾਲੇ ਅਗਲੇ ਸੈਕਿੰਡ ਦੀ ਵੀ ਗਰੰਟੀ ਨਹੀਂ ਹੈ।
93 ਸਾਲਾਂ ਦੀ ਮਾਂ ਹਰਭਜਨ ਕੌਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੇਸ਼ੱਕ ਅਸੀਂ ਹਰਭਜਨ ਕੌਰ ਤੋਂ ਲਜ਼ੀਜ਼ ਬਰਫ਼ੀ ਬਣਾਉਣੀ ਨਾ ਸਿੱਖ ਸਕੀਏ, ਪਰ ਦਿਲ ਦੇ ਕਿਸੇ ਖੱਲ ਖੂੰਜੇ ਵਿੱਚ ਦੱਬੀਆਂ ਖੁਆਹਿਸ਼ਾਂ ਨੂੰ ਪੂਰਾ ਕਰਨ ਦਾ ਜਜ਼ਬਾ ਅਤੇ ਜਨੂੰਨ ਜਰੂਰ ਸਿੱਖ ਸਕਦੇ ਹਾਂ।
ਇਹ ਜਾਣਕਾਰੀ ਇੱਕ ਸੰਦੇਸ਼ ਰਾਹੀਂ ਵੱਟਸਅਪ ਤੇ ਮਿਲੀ ਸੀ ਜਿਸਨੂੰ ਤੁਹਾਡੇ ਲਈ ਹਿੰਦੀ ਤੋਂ ਪੰਜਾਬੀ ਚ ਅਨੁਵਾਦ ਦਾਸ ਨੇ ਕੀਤਾ ਹੈ।
ਭੁਪਿੰਦਰ ਸਿੰਘ ਬਰਗਾੜੀ

ਪੜ ਕੇ ਦੇਖਿਉ… ਕਿਸੇ ਦੀ ਜਿੰਦਗੀ ਬਚ ਸਕਦੀ

by admin October 13, 2019

ਪੜ ਕੇ ਦੇਖਿੳੁ… ਕਿਸੇ ਦੀ ਜਿੰਦਗੀ ਬਚ ਸਕਦੀ…

ਮੈਨੂੰ_ਜ਼ਿੰਦਗੀ_ਨਾਲ_ਪਿਆਰ_ਹੈ

ਉਦਾਸੀਆਂ ਵਾਲੇ ਬੂਟੇ ਸਾਡੇ ਸਭ ਦੇ ਵੇਹੜੇ ਵਿਚ ਉਗਦੇ ਨੇ…
ਮੁਸ਼ਕਲਾਂ ਸਾਡੇ ਸਾਰਿਆਂ ਦੇ ਆਲੇ ਦੁਆਲੇ ਨੇ…

ਸਾਡੇ ਸਾਰਿਆਂ ਦੇ ਕੋਲ ਸਭ ਮੁਸ਼ਕਲਾਂ ਦੇ ਕੋਈ ਹੱਲ ਨਹੀਂ ਨੇ…

ਕੋਈ ਵੀ ਐਸਾ ਨਹੀਂ ਹੈ ਜਿਸਨੇ ਆਪਣੀ ਜ਼ਿੰਦਗੀ ਦੀ ਆਖਰੀ ਔਖ ਨੂੰ ਭੁਗਤ ਲਿਆ ਹੈ…ਔਖੀਆਂ ਘੜੀਆਂ ਅਤੇ ਮੁਸ਼ਕਲ ਹਾਲਾਤ ਕਦੀ ਨਹੀਂ ਮੁੱਕ ਜਾਂਦੇ…ਇਹ ਜ਼ਿੰਦਗੀ ਦੀ ਸਾਹਾਂ ਵਾਲੀ ਡੋਰ ਨਾਲ ਬੰਨੇ ਹੁੰਦੇ ਨੇ…ਡੋਰ ਟੁਟਦੀ ਹੈ ਤਾਂ ਏਨਾ ਦਾ ਵੀ ਅੰਤ ਹੁੰਦਾ ਹੈ..

ਕਿਸੇ ਨੂੰ ਪੈਸੇ ਦੀ ਮੁਸ਼ਕਲ ਹੈ..
ਕਿਸੇ ਨੂੰ ਉਸਦੇ ਪਿਆਰੇ ਦੇ ਵਿਛੋੜੇ ਨੇ ਮਰਨ ਵਰਗਾ ਕਰਤਾ ਹੈ…
ਕਿਸੇ ਨੂੰ ਕਿਸੇ ਕੋਲੋਂ ਜਾਨ ਦਾ ਖਤਰਾ ਹੈ…
ਕਿਸੇ ਨੂੰ ਡਰ ਹੈ ਕਿ ਉਸਦੇ ਆਪਣੇ ਉਸਦੇ ਬਿਨਾਂ ਕਿਦਾਂ ਜਿਊਣਗੇ..

ਅਸੀਂ ਸਾਰੇ ਇਕੋ ਵਰਗੇ ਹਾਂ…ਪਰ ਫੇਰ ਵੀ ਸਾਡੇ ਸਾਰਿਆਂ ਕੋਲ ਆਪਣੀਆਂ ਮੁਸ਼ਕਲਾਂ ਨਾਲ ਲੜਨ ਵਾਲੇ ਵੱਖਰੇ ਰਾਹ ਨੇ….

ਕੋਈ ਲਿਖ ਲੈਂਦਾ ਹੈ..
ਕੋਈ ਗਾ ਲੈਂਦਾ ਹੈ…
ਕੋਈ ਰੋ ਲੈਂਦਾ ਹੈ…
ਕੋਈ ਨਸ਼ਾ ਕਰ ਲੈਂਦਾ ਹੈ…
ਕੋਈ ਸਫ਼ਰ ਚ ਨਿਕਲ ਜਾਂਦਾ ਹੈ…
ਕੋਈ ਕਿਤਾਬਾਂ ਚ ਗੁਆਚ ਜਾਂਦਾ ਹੈ…
ਕੋਈ ਪਾਗਲ ਹੋ ਜਾਂਦਾ ਹੈ…
ਕੋਈ ਬਿਮਾਰ ਹੋ ਜਾਂਦਾ ਹੈ…

ਕੋਈ ਢੀਠ ਬਣ ਜਾਂਦਾ ਹੈ…ਓਹ ਮੁਸ਼ਕਲਾਂ ਨੂੰ ਬੋਲਦਾ ਹੈ…ਕਿ ਠੀਕ ਹੈ…ਤੁਸੀਂ ਵੀ ਢੀਠ ਹੋ ਨਾ..ਮੈਂ ਵੀ ਢੀਠ ਹਾਂ…ਆਓ…ਮੈਂ ਵੀ ਇਥੇ ਹੀ ਹਾਂ…ਮੱਥਾ ਲਾਵਾਂਗਾ ਤੁਹਾਡੇ ਨਾਲ…ਜੇ ਤੁਸੀਂ ਨਹੀਂ ਹਾਰਦੀਆਂ ਤਾਂ ਹਾਰਦਾ ਮੈਂ ਵੀ ਨਹੀਂ….

ਕੋਈ ਕਮਜ਼ੋਰ ਹੋ ਜਾਂਦਾ ਹੈ…ਉਹ ਖੁਦ ਨੂੰ ਖਤਮ ਕਰਨ ਵਾਲਾ ਰਾਹ ਚੁਣ ਲੈਂਦਾ ਹੈ…ਪਰ ਮੁਸ਼ਕਲਾਂ ਨੂੰ ਕੋਈ ਤਰਸ ਥੋੜੀ ਨਾ ਆ ਜਾਣਾ ਹੈ ਏਦਾਂ ਸੋਚਣ ਵਾਲੇ ਉਪਰ..ਓਹ ਤਾਂ ਸਗੋਂ ਹੋਰ ਤਕੜੀਆਂ ਹੋ ਜਾਂਦੀਆਂ ਨੇ ਤੁਹਾਡੇ ਉਪਰ ਹਾਵੀ ਹੋਣ ਲਈ….

ਜੇ ਤੁਹਾਡੇ ਕੋਲ ਮੁਸ਼ਕਲਾਂ ਨਾਲ ਲੜਨ ਦੀ ਹਿੰਮਤ ਮੁਕ ਗਈ ਹੈ…ਤਾਂ ਇਕ ਕੰਮ ਕਰੋ….ਬੇਸ਼ਰਮ ਤੇ ਬੇਪਰਵਾਹ ਹੋ ਕੇ ਆਪਣੀਆਂ ਮੁਸ਼ਕਲਾਂ ਸਭ ਨੂੰ ਸੁਣਾ ਦੋ…ਮਰਨ ਨਾਲੋਂ ਤਾਂ ਸੌਖਾ ਹੀ ਹੈ ਇਹ…ਸਾਰੇ ਹੀ ਲੋਕ ਏਦਾਂ ਦੇ ਨਹੀਂ ਹੁੰਦੇ ਕਿ ਸਭ ਸੁਣ ਕੇ ਵੀ ਅਣਸੁਣਾ ਕਰ ਦੇਣਗੇ…ਜੇ ਏਨਾ ਚੋਂ ਇਕ ਵੀ ਤੁਹਾਡੇ ਨਾਲ ਖੜਾ ਹੋ ਜਾਏਗਾ ਤਾਂ ਤੁਸੀਂ ਦੋ ਜਣੇ ਹੋ ਜਾਓਗੇ….ਇਕੱਲੇ ਬੰਦੇ ਲਈ ਇਕ ਨਿੱਕਾ ਸਾਥ ਵੀ ਹਜ਼ਾਰਾਂ ਵਰਗਾ ਹੁੰਦਾ ਹੈ…

ਉਦਾਸ ਰਹੋ…ਕਮਜ਼ੋਰ ਰਹੋ…ਕੋਈ ਨਾ….ਪਰ ਰੱਬ ਕਰਕੇ ਚੁੱਪ ਨਾ ਰਹੋ….ਕਿਸੇ ਅੱਗੇ ਬੋਲੋ…ਕਿਸੇ ਦੇ ਨਾਲ ਗੱਲ ਕਰਿਆ ਕਰੋ….ਕਿਸੇ ਅੱਗੇ ਰੋ ਲੈਣਾ ਖਰਾਬ ਨਹੀਂ ਹੁੰਦਾ….ਕਿਸੇ ਨੂੰ ਆਪਣਾ ਦੁੱਖ ਦਸ ਦੇਣਾ ਕੋਈ ਗੁਨਾਹ ਨਹੀਂ ਹੈ…

ਮਰਨਾ ਕੋਈ ਹੱਲ ਨਹੀਂ….ਪਰ ਜਿਉਂਦੇ ਰਹੋਗੇ ਤਾਂ ਅੱਜ ਨਾ ਸਹੀ…ਕਲ੍ਹ ਨੂੰ ਕੋਈ ਹਲ ਮਿਲੇਗਾ….

ਜ਼ਿੰਦਗੀ ਇਕੋ ਵਾਰ ਮਿਲੀ ਹੈ….
ਇਸਦੇ ਨਾਲ ਪਿਆਰ ਕਰੋ…
ਇਸ ਲਈ ਇਸਨੂੰ ਪਿਆਰ ਕਰੋ ਕਿਉਂਕਿ ਇਹ ਸਿਰਫ ਤੁਹਾਡੀ ਇਕੱਲਿਆਂ ਦੀ ਨਹੀਂ ਹੈ…ਤੁਹਾਡੇ ਨਾਲ ਪਿਆਰ ਕਰਨ ਵਾਲਿਆਂ ਦਾ ਵੀ ਤੁਹਾਡੀ ਜ਼ਿੰਦਗੀ ਚ ਹਿੱਸਾ ਹੈ..

ਲਿਖਣਾ ਨਹੀਂ ਆਂਦਾ ਨਾ ਲਿਖੋ…
ਕੁਛ ਵੀ ਨਹੀਂ ਕਰਨਾ ਆਂਦਾ ਨਾ…ਕੋਈ ਨਾ…ਕੁਛ ਵੀ ਨਾ ਕਰੋ….ਪਰ ਮਰੋ ਨਾ….ਜਿਉਂਦੇ ਰਹੋਗੇ ਤਾਂ ਜਿਉਣਾ ਵੀ ਆ ਜਾਏਗਾ…ਮੁਸ਼ਕਲਾਂ ਦੇ ਨਾਲ ਰਹਿ ਕੇ ਵੀ ਜਿਉਣਾ ਆ ਜਾਂਦਾ ਹੈ ਜੇ ਜਿਉਣ ਦੀ ਚਾਹ ਹੋ ਜਾਵੇ…

ਮੌਤ ਉਦੋਂ ਵੀ ਆ ਜਾਏਗੀ ਜਦੋਂ ਤੁਸੀਂ ਇਸਨੂੰ ਨਹੀਂ ਬੁਲਾਓਗੇ…ਪਰ ਜ਼ਿੰਦਗੀ ਨੂੰ ਆਵਾਜ਼ ਮਾਰਨੀ ਪੈਂਦੀ ਹੈ…ਇਸਨੂੰ ਰੋਜ਼ ਬੋਲਣਾ ਪੈਂਦਾ ਹੈ…

” ਮੈਨੂੰ ਤੇਰੇ ਨਾਲ ਪਿਆਰ ਹੈ ”

ਜ਼ਿੰਦਗੀ ਵੀ ਪਲਟ ਕੇ ਜੁਆਬ ਜਰੂਰ ਦਵੇਗੀ…ਇਹ ਕਿੰਨੀ ਵੀ ਖਰਾਬ ਕਿਉ ਨਾ ਹੋਵੇ…ਤੁਹਾਡੀ ਮਰਜ਼ੀ ਦੇ ਬਿਨਾਂ ਤੁਹਾਨੂੰ ਜਲਦੀ ਨਹੀਂ ਛੱਡੇਗੀ….

ਆਪਣੇ ਆਪ ਨਾਲ ਮੋਹ ਨਾ ਮੁਕਾਓ….

ਜਿਉਂਦੇ ਰਹੋ….

ਹੋਰ ਕੁਝ ਨਹੀਂ ਕਰ ਸਕਦੇ ਹੋ ਤਾਂ ਸੋ ਜਾਓ…
ਅੱਖਾਂ ਨੂੰ ਬੰਦ ਕਰੋ…
ਸੋ ਜਾਓ…

ਜ਼ਿੰਦਗੀ ਸੁਪਨਿਆਂ ਚ ਵੀ ਆਇਆ ਕਰਦੀ ਹੈ…
ਇਹ ਸਾਨੂੰ ਸੁੱਤੇ ਹੋਇਆਂ ਨੂੰ ਪਿਆਰ ਕਰਕੇ ਜਾਂਦੀ ਹੈ…
ਸਾਡੇ ਵਾਲਾਂ ਚ ਹੱਥ ਫੇਰਦੀ ਹੈ…

ਸਵੇਰ ਦਾ ਸੂਰਜ ਜ਼ਿੰਦਗੀ ਹੁੰਦਾ ਹੈ…ਜੋ ਸਾਡੀਆਂ ਅੱਖਾਂ ਚ ਜੀਵਨ ਨਾਲ ਪਿਆਰ ਕਰਨ ਲਈ ਢੇਰ ਸਾਰੀ ਰੋਸ਼ਨੀ ਭਰ ਦਿੰਦਾ ਹੈ…

ਹਰਪਾਲ ਸਿੰਘ

ਕੌਮ ਦਾ ਇੱਕ ਹੀਰੋ – ਸੰਦੀਪ ਸਿੰਘ ਧਾਲੀਵਾਲ

by admin October 13, 2019

ਅੱਜ ਸਾਡੀ ਕੌਮ ਦਾ ਇੱਕ ਹੋਰ #ਹੀਰੋ ਗਵਾਚ ਗਿਆ
ਸੋਨੇ ਵਰਗਾ ਬੰਦਾ ਸੀ ਸੰਦੀਪ ਸਿੰਘ ਧਾਲੀਵਾਲ !
ਜਿਸ ਨੇ ਸਭ ਤੋਂ ਪਹਿਲਾਂ ਪੱਗ ਬੰਨ੍ਹ ਕੇ ਡਿਉਟੀ ਕਰਨ ਦੀ ਲੜਾਈ ਲੜੀ ! ਪੁਲਿਸ ਦੇ ਮੁਖੀ ਨੇ ਕੁਝ ਇੰਝ ਕਿਹਾ :-
” ਸੰਦੀਪ ਸਿੰਘ ਪੁਲਿਸ ਫੋਰਸ ਦਾ ਪਹਿਲਾ ਸਿੱਖ ਸੀ ਜੋ ਪੁਲਿਸ ਵਿਭਾਗ ਵਿੱਚ ਆਪਣੇ ਧਾਰਮਿਕ ਹੱਕਾਂ ਲਈ ਵੱਡੇ ਇਤਿਹਾਸਕ ਬਦਲਾਅ ਲਿਆਉਣ ਲਈ ਲਗਾਤਾਰ ਜ਼ੋਰ ਲਾ ਰਿਹਾ ਸੀ ”

2017 ਦਾ ਵਰ੍ਹਾ ਜਦੋਂ ਸੰਦੀਪ ਸਿੰਘ ਨੇ ਸਿੱਖ ਕੌਮ ਨੂੰ ਸਾਰੇ ਅਮਰੀਕਾ ਵਿੱਚ #ਹੀਰੋ ਬਣਾ ਦਿੱਤਾ ਸੀ

ਜਦੋਂ 2 ਸਾਲ ਪਹਿਲਾਂ ਟੈਕਸਾਸ ਅਮਰੀਕਾ ਵਿਖੇ ਹੜ੍ਹ ਆਏ ਸਨ ਤਾਂ ਇਸ ਬੰਦੇ ਨੇ #ਜਾਨ ਤੇ ਖੇਡ ਕੇ ਲੋਕਾਂ ਦੀ ਜਾਨ ਬਚਾਈ ..
ਅਮਰੀਕਾ ਦੇ #ਨੈਸ਼ਨਲ_ਚੈਨਲਾਂ ਤੇ ਸਿੰਘ ਦੀ ਬੱਲੇ ਬੱਲੇ ਹੋਈ ਪਈ ਸੀ ਜਿਸ ਨਾਲ਼ ਪੂਰੀ ਸਿੱਖ ਕੌਮ ਨੂੰ #ਮਾਣ ਬਖਸ਼ਿਆ !

ਪੂਰੀ ਘਟਨਾ ਇਸ ਤਰਾਂ ਹੋਈ ….

ਹੈਰਿਸ ਕਾਉਂਟੀ ਸ਼ੈਰਿਫ ਦੇ ਮੇਜਰ. ਮਾਈਕ ਲੀ ਨੇ ਦੱਸਿਆ ਕਿ ਸੰਦੀਪ ਸਿੰਘ ਧਾਲੀਵਾਲ ਨੇ ਅਜੇ ਦੁਪਹਿਰ 12:30 ਵਜੇ ਦੇ ਕਰੀਬ ਇੱਕ ਗੱਡੀ ਨੂੰ ਰੋਕਿਆ । ਧਾਲੀਵਾਲ ਦੇ ਡੈਸ਼ਕੈਮ ਵੀਡੀਓ ਵਿਚ ਧਾਲੀਵਾਲ ਗੱਡੀ ਵਿੱਚ ਬੈਠੇ ਸ਼ੱਕੀ ਵਿਅਕਤੀ ਨਾਲ਼ ਗੱਲ ਕਰਦਾ ਦਿਖਾਈ ਦੇ ਰਿਹਾ ਹੈ,
ਦੋਨਾਂ ਵਿੱਚ ਕੋਈ ਟਕਰਾਅ ਹੋਣ ਤੋਂ ਬਿਨਾਂ ਗੱਲਬਾਤ ਹੋਈ ਅਤੇ ਧਾਲੀਵਾਲ ਆਪਣੀ ਸਕੁਐਡ ਕਾਰ ਵਿੱਚ ਵਾਪਿਸ ਆ ਕੇ ਬੈਠਿਆ ਤਾਂ ਉਸਦੇ ਵਾਪਸ ਪਰਤਣ ਤੋਂ ਕੁਝ ਸਕਿੰਟਾਂ ਬਾਅਦ, ਸ਼ੱਕੀ ਵਿਅਕਤੀ ਭੱਜ ਕੇ ਆ ਗਿਆ ਅਤੇ ਉਸ ਨੇ ਸੰਦੀਪ ਦੇ ਸਿਰ ਵਿੱਚ ਕਈ ਗੋਲੀਆਂ ਮਾਰ ਦਿੱਤੀਆਂ I
ਮਾਈਕ ਲੀ ਨੇ ਕਿਹਾ ਧਾਲੀਵਾਲ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਉੱਲੂ – ਇੱਕ ਡੂੰਘੀ ਸਮਝ ਵਾਲੀ ਕਹਾਣੀ

by admin October 13, 2019

ਇਸੇ ਯੁੱਗ ਦੀ ਗੱਲ ਏ। ਹਨੇਰੀ ਰਾਤ ਵਿੱਚ ਇੱਕ ਉੱਲੂ ਕਿਸੇ ਬਿਰਖ ਦੀ ਟਾਹਣੀ ’ਤੇ ਗੁਆਚਾ ਬੈਠਾ ਸੀ। ਇੰਨੇ ਵਿੱਚ ਦੋ ਖਰਗੋਸ਼ ਉਧਰੋਂ ਲੰਘੇ। ਉਨ੍ਹਾਂ ਦਾ ਯਤਨ ਇਹ ਸੀ ਕਿ ਉਹ ਉਸ ਬਿਰਖ ਕੋਲੋਂ ਚੁੱਪਚਾਪ ਲੰਘ ਜਾਣ ਪਰ ਉਹ ਅੱਗੇ ਵਧੇ ਤਾਂ ਉੱਲੂ ਨੇ ਪਿੱਛੋਂ ਪੁਕਾਰਿਆ, ‘‘ਜ਼ਰਾ ਰੁਕੋ!’’ ਉਹਨੇ ਉਨ੍ਹਾਂ ਨੂੰ ਵੇਖ ਲਿਆ ਸੀ।
‘‘ਕੌਣ?’’ ਦੋਵੇਂ ਖਰਗੋਸ਼ ਹੈਰਾਨੀ ਨਾਲ ਤ੍ਰਭਕਦੇ ਹੋਏ ਬੋਲੇ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਇੰਨੇ ਡੂੰਘੇ ਹਨੇਰੇ ਵਿੱਚ ਵੀ ਕੋਈ ਉਨ੍ਹਾਂ ਨੂੰ ਵੇਖ ਸਕਦਾ ਹੈ।
‘‘ਖਰਗੋਸ਼ ਭਰਾਵੋ! ਜ਼ਰਾ ਮੇਰੀ ਗੱਲ ਵੀ ਸੁਣੋ…’’ ਉੱਲੂ ਨੇ ਫਿਰ ਕਿਹਾ ਪਰ ਖਰਗੋਸ਼ ਬੜੀ ਤੇਜ਼ੀ ਨਾਲ ਭੱਜ ਨਿਕਲੇ ਤੇ ਜਾ ਕੇ ਦੂਜੇ ਪੰਛੀਆਂ ਤੇ ਜਾਨਵਰਾਂ ਨੂੰ ਖ਼ਬਰ ਦਿੱਤੀ ਕਿ ਉੱਲੂ ਸਭ ਤੋਂ ਵੱਧ ਚਲਾਕ ਤੇ ਬੁੱਧੀਮਾਨ ਹੈ ਕਿਉਂਕਿ ਉਹ ਹਨੇਰੇ ’ਚ ਵੇਖ ਸਕਦਾ ਹੈ ਤੇ ਔਖੇ ਸੁਆਲਾਂ ਦੇ ਉੱਤਰ ਵੀ ਦੇ ਸਕਦਾ ਹੈ।
ਲੂੰਮੜੀ ਨੇ ਕਿਹਾ, ‘‘ਮੈਨੂੰ ਜ਼ਰਾ ਇਸ ਗੱਲ ਦੀ ਜਾਂਚ ਕਰ ਲੈਣ ਦਿਉ।’’
ਅਗਲੀ ਰਾਤ ਲੂੰਮੜੀ ਉਸ ਬਿਰਖ ਕੋਲ ਪੁੱਜੀ ਤੇ ਉੱਲੂ ਨੂੰ ਕਹਿਣ ਲੱਗੀ, ‘‘ਦੱਸ, ਮੈਂ ਇਸ ਸਮੇਂ ਕਿੰਨੇ ਪੰਜੇ ਚੁੱਕ ਰੱਖੇ ਨੇ?’’
ਉੱਲੂ ਨੇ ਝਟਪਟ ਕਿਹਾ, ‘‘ਇੱਕ।’’
ਉੱਤਰ ਠੀਕ ਸੀ।
‘‘ਚੰਗਾ! ਇਹ ਦੱਸੋ, ਅਰਥਾਤ ਦਾ ਅਰਥ ਕੀ ਹੁੰਦਾ ਏ?’’ ਲੂੰਮੜੀ ਨੇ ਪੁੱਛਿਆ।
‘‘ਅਰਥਾਤ ਦਾ ਅਰਥ ਉਦਾਹਰਨ ਦੇਣਾ ਹੁੰਦਾ ਏ।’’ ਲੂੰਮੜੀ ਭੱਜਦੀ ਹੋਈ ਵਾਪਸ ਆਈ। ਉਹਨੇ ਪੰਛੀਆਂ ਤੇ ਜਾਨਵਰਾਂ ਨੂੰ ਇਕੱਠਿਆਂ ਕੀਤਾ ਅਤੇ ਗਵਾਹੀ ਦਿੱਤੀ ਕਿ ਸਚਮੁੱਚ ਉੱਲੂ ਸਭ ਤੋਂ ਵੱਧ ਚਲਾਕ ਤੇ ਬੁੱਧੀਮਾਨ ਹੈ ਕਿਉਂਕਿ ਉਹ ਹਨੇਰੇ ’ਚ ਵੇਖ ਸਕਦਾ ਹੈ ਤੇ ਔਖੇ ਸੁਆਲਾਂ ਦੇ ਉੱਤਰ ਵੀ ਦੱਸ ਸਕਦਾ ਹੈ।
‘‘ਕੀ ਉਹ ਦਿਨ ਦੀ ਰੋਸ਼ਨੀ ਵਿੱਚ ਵੀ ਵੇਖ ਸਕਦਾ ਏ?’’ ਇੱਕ ਬਿਰਧ ਬਗਲੇ ਨੇ ਪੁੱਛਿਆ। ਇਹੀ ਸੁਆਲ ਇੱਕ ਜੰਗਲੀ ਬਿੱਲੇ ਨੇ ਵੀ ਕੀਤਾ। ਸਾਰੇ ਜਾਨਵਰ ਚੀਕ ਉੱਠੇ, ‘‘ਇਹ ਦੋਵੇਂ ਸੁਆਲ ਮੂਰਖਤਾ ਭਰੇ ਨੇ।’’ ਅਤੇ ਫਿਰ ਜ਼ੋਰ-ਜ਼ੋਰ ਨਾਲ ਕਹਿ-ਕਹੇ ਲਾਉਣ ਲੱਗੇ। ਜੰਗਲੀ ਬਿੱਲੇ ਤੇ ਬਿਰਧ ਬਗਲੇ ਨੂੰ ਜੰਗਲ ਤੋਂ ਕੱਢ ਦਿੱਤਾ ਗਿਆ ਅਤੇ ਇਕਮਤ ਨਾਲ ਉੱਲੂ ਨੂੰ ਸੁਨੇਹਾ ਭੇਜਿਆ ਗਿਆ ਕਿ ਉਹ ਉਨ੍ਹਾਂ ਸਾਰਿਆਂ ਦਾ ਮੁਖੀ ਬਣ ਜਾਵੇ ਕਿਉਂ ਜੋ ਉਹੀ ਸਭ ਤੋਂ ਵੱਧ ਬੁੱਧੀਮਾਨ ਹੈ। ਇਸ ਲਈ ਉਨ੍ਹਾਂ ਦੀ ਰਹਿਨੁਮਾਈ ਤੇ ਪੱਥ-ਪ੍ਰਦਰਸ਼ਨ ਕਰਨ ਦਾ ਅਧਿਕਾਰ ਉਸੇ ਨੂੰ ਹੈ।
ਉੱਲੂ ਨੇ ਇਹ ਪ੍ਰਾਰਥਨਾ ਪ੍ਰਵਾਨ ਕਰ ਲਈ। ਜਿਸ ਵੇਲੇ ਉਹ ਪੰਛੀਆਂ ਤੇ ਜਾਨਵਰਾਂ ਕੋਲ ਪੁੱਜਿਆ, ਉਸ ਵੇਲੇ ਦੁਪਹਿਰ ਸੀ। ਸੂਰਜ ਦਾ ਤੇਜ਼ ਪ੍ਰਕਾਸ਼ ਚਾਰੇ ਪਾਸੇ ਫੈਲਿਆ ਹੋਇਆ ਸੀ ਤੇ ਉੱਲੂ ਨੂੰ ਕੁਝ ਵਿਖਾਈ ਨਹੀਂ ਸੀ ਦੇ ਰਿਹਾ। ਉਹ ਫੂਕ-ਫੂਕ ਕੇ ਕਦਮ ਰੱਖ ਰਿਹਾ ਸੀ ਜਿਸ ਨਾਲ ਉਹਦੀ ਚਾਲ ਤੇ ਸ਼ਖ਼ਸੀਅਤ ਵਿੱਚ ਰੋਅਬ ਪੈਦਾ ਹੋ ਗਿਆ, ਜਿਹੜੀ ਮਹਾਨ ਵਿਅਕਤੀਆਂ ਦੀ ਵਿਸ਼ੇਸ਼ਤਾ ਹੁੰਦੀ ਹੈ। ਉਹ ਆਪਣੀਆਂ ਗੋਲ-ਮੋਲ ਅੱਖਾਂ ਖੋਲ੍ਹ-ਖੋਲ੍ਹ ਕੇ ਆਪਣੇ ਚਾਰੇ ਪਾਸੇ ਵੇਖਣ ਦਾ ਯਤਨ ਕਰਦਾ। ਪੰਛੀ ਤੇ ਜਾਨਵਰ ਵੇਖਣ ਦੇ ਇਸ ਤਰੀਕੇ ਤੋਂ ਹੋਰ ਵੀ ਵਧੇਰੇ ਪ੍ਰਭਾਵਿਤ ਹੋਏ।
‘‘ਇਹ ਸਾਡਾ ਪੱਥ-ਪ੍ਰਦਰਸ਼ਕ ਹੀ ਨਹੀਂ, ਅਸਾਂ ਸਾਰਿਆਂ ਦਾ ਨੇਤਾ ਵੀ ਏ। ਇਹ ਤਾਂ ਦੇਵਤਾ ਏ ਦੇਵਤਾ।’’ ਇੱਕ ਮੋਟੀ ਮੁਰਗਾਬੀ ਨੇ ਜ਼ੋਰ ਨਾਲ ਕਿਹਾ। ਦੂਜੇ ਪੰਛੀਆਂ ਤੇ ਜਾਨਵਰਾਂ ਨੇ ਵੀ ਉਹਦੀ ਨਕਲ ਕੀਤੀ ਤੇ ਉਹ ਜ਼ੋਰ-ਜ਼ੋਰ ਨਾਲ ‘‘ਨੇਤਾ…ਨੇਤਾ’’ ਦੇ ਨਾਅਰੇ ਲਾਉਣ ਲੱਗੇ।
ਹੁਣ ਉੱਲੂ ਅਰਥਾਤ ਉਨ੍ਹਾਂ ਸਾਰਿਆਂ ਦਾ ਪੱਥ-ਪ੍ਰਦਰਸ਼ਕ ਤੇ ਨੇਤਾ ਅੱਗੇ-ਅੱਗੇ ਤੇ ਉਹ ਸਾਰੇ ਬਿਨਾਂ ਸੋਚੇ-ਸਮਝੇ ਅੰਨ੍ਹੇਵਾਹ ਉਹਦੇ ਪਿੱਛੇ-ਪਿੱਛੇ ਜਾ ਰਹੇ ਸਨ। ਪ੍ਰਕਾਸ਼ ਕਾਰਨ ਉਹਨੂੰ ਨਜ਼ਰ ਤਾਂ ਕੁਝ ਆਉਂਦਾ ਨਹੀਂ ਸੀ। ਚਲਦੇ-ਚਲਦੇ ਉਹ ਪੱਥਰਾਂ ਤੇ ਬਿਰਖਾਂ ਦੇ ਤਣਿਆਂ ਨਾਲ ਟਕਰਾਇਆ। ਬਾਕੀ ਸਾਰਿਆਂ ਦੀ ਵੀ ਇਹੀ ਦੁਰਦਸ਼ਾ ਹੋਈ। ਇਸ ਪ੍ਰਕਾਰ ਉਹ ਟਕਰਾਉਂਦੇ ਤੇ ਡਿੱਗਦੇ-ਡਿੱਗਦੇ ਜੰਗਲ ’ਚੋਂ ਬਾਹਰ ਵੱਡੀ ਸੜਕ ’ਤੇ ਪੁੱਜੇ। ਉੱਲੂ ਨੇ ਸੜਕ ਵਿਚਕਾਰ ਚੱਲਣਾ ਸ਼ੁਰੂ ਕਰ ਦਿੱਤਾ। ਬਾਕੀ ਸਾਰਿਆਂ ਨੇ ਵੀ ਉਹਦੀ ਨਕਲ ਕੀਤੀ।
ਥੋੜ੍ਹੀ ਹੀ ਦੇਰ ਮਗਰੋਂ ਇੱਕ ਗਰੁੜ ਨੇ, ਜਿਹੜਾ ਉਸ ਭੀੜ ਦੇ ਨਾਲ ਉੱਡ ਰਿਹਾ ਸੀ, ਵੇਖਿਆ ਕਿ ਦੂਰੋਂ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਆ ਰਿਹਾ ਹੈ। ਉਹਨੇ ਲੂੰਮੜੀ ਨੂੰ ਦੱਸਿਆ ਜਿਹੜੀ ਉੱਲੂ ਦੀ ਸਕੱਤਰ ਦੇ ਫ਼ਰਜ਼ ਅਦਾ ਕਰ ਰਹੀ ਸੀ।
‘‘ਦੇਵਤਾ!…ਅੱਗੇ ਖ਼ਤਰਾ ਏ।’’ ਲੂੰਮੜੀ ਨੇ ਬੜੇ ਆਦਰ ਨਾਲ ਉੱਲੂ ਦੀ ਸੇਵਾ ’ਚ ਬੇਨਤੀ ਕੀਤੀ।
‘‘ਚੰਗਾ।’’ ਉੱਲੂ ਨੇ ਹੈਰਾਨੀ ਨਾਲ ਕਿਹਾ।
‘‘ਕੀ ਤੁਸੀਂ ਕਿਸੇ ਖ਼ਤਰੇ ਤੋਂ ਭੈਅਭੀਤ ਨਹੀਂ ਹੁੰਦੇ?’’ ਲੂੰਮੜੀ ਨੇ ਬੇਨਤੀ ਕੀਤੀ।
‘‘ਖ਼ਤਰਾ! ਖ਼ਤਰਾ! ਕਿਹੜਾ ਖ਼ਤਰਾ?’’ ਉੱਲੂ ਨੇ ਪੁੱਛਿਆ।
ਟਰੱਕ ਬਹੁਤ ਨੇੜੇ ਆ ਪੁੱਜਿਆ ਸੀ ਪਰ ਉੱਲੂ ਬੇਖ਼ਬਰ ਉਸੇ ਪ੍ਰਕਾਰ ਸ਼ਾਨ ਨਾਲ ਜਾ ਰਿਹਾ ਸੀ। ਮਹਾਨ ਨੇਤਾ ਦੇ ਚੇਲੇ ਵੀ ਕਦਮ ਨਾਲ ਕਦਮ ਪੁੱਟਦੇ ਚੱਲ ਰਹੇ ਸਨ। ਅਜੀਬ ਸਮਾਂ ਸੀ। ‘‘ਵਾਹ…ਵਾਹ! ਸਾਡਾ ਨੇਤਾ ਬੁੱਧੀਮਾਨ ਤੇ ਚਲਾਕ ਹੀ ਨਹੀਂ, ਬਹੁਤ ਬਹਾਦਰ ਵੀ ਏ।’’ ਲੂੰਮੜੀ ਨੇ ਜ਼ੋਰ ਨਾਲ ਪੁਕਾਰਿਆ ਤੇ ਬਾਕੀ ਜਾਨਵਰ ਇਕਸੁਰ ਹੋ ਕੇ ਪੁਕਾਰ ਉੱਠੇ, ‘‘ਸਾਡਾ ਨੇਤਾ ਬੁੱਧੀਮਾਨ ਤੇ ਚਲਾਕ…।’’
ਅਚਾਨਕ ਟਰੱਕ ਆਪਣੀ ਪੂਰੀ ਰਫ਼ਤਾਰ ਨਾਲ ਉਨ੍ਹਾਂ ਨੂੰ ਮਿੱਧ ਕੇ ਲੰਘ ਗਿਆ। ਮਹਾਨ, ਬੁੱਧੀਮਾਨ ਤੇ ਚਲਾਕ ਨੇਤਾ ਦੇ ਨਾਲ ਉਹਦੇ ਮੂਰਖ ਚੇਲਿਆਂ ਦੀਆਂ ਲਾਸ਼ਾਂ ਦੂਰ-ਦੂਰ ਤਕ ਖਿੱਲਰੀਆਂ ਪਈਆਂ ਸਨ।

~ ਜੇਮਜ਼ ਥਰਬਰ

(ਅਨੁਵਾਦਕ: ਸੁਰਜੀਤ)

ਅਧੂਰਾ ਸਵਾਲ

by admin October 13, 2019

.”ਦੀਪੀ ਆਪਣੇਂ ਪਿੰਡ ਦੇ ਕਾਲਜ ਵਿਚ ਤੇਹਰਵੀਂ ਕਲਾਸ ‘ਚ ਪੜ੍ਹਦੀ ਹੈ ! ਇੱਕ ਬਹੁਤ ਹੀ ਸੋਹਣੀ ਤੇ ਹੋਣਹਾਰ ਲੜਕੀ ਹੈ !ਉਸਦਾ ਭਰਾ ਗੁਰਨਾਮ ਸ਼ਹਿਰ ਯੂਨਿਵਰਸਿਟੀ ਵਿਚ ਐਮ .ਏ ਕਰ ਰਿਹਾ ਹੈ !
ਅੱਜ ਗੁਰਨਾਮ ਘਰ ਆਇਆ ਹੋਇਆ ਹੈ ਤੇ ਦੀਪੀ ਬਹੁਤ ਖੁਸ਼ ਹੈ, ਦੋਨੋਂ ਆਪਸ ‘ਚ ਗੱਲਾਂ ਕਰ ਰਹੇ ਹਨ ਇੱਕ ਦੁੱਜੇ ਦੀ ਪੜ੍ਹਾਈ ਬਾਰੇ !
ਗੱਲਾਂ ਕਰਦੇ-ਕਰਦੇ ਦੀਪੀ ਨੇ ਭਰਾ ਕੋਲੋਂ ਫੋਨ ਮੰਗ ਲਿਆ ਤੇ ਫੋਨ ਦੀ ਗੈਲਰੀ ਚ ਜਾ ਕੇ ਫੋਟੋ ਦੇਖਣ ਲੱਗ ਗਈ !
👉ਵੀਰੇ ਇਹ ਕੋਣ ਹੈ….?
ਇਕ ਕੁੜੀ ਦੀ ਫੋਟੋ ਵਿਖਾਉਂਦੇ ਹੋਏ ਦੀਪੀ ਨੇ ਆਪਣੇਂ ਭਾਈ ਕੋਲੋਂ ਪੁਛਿਆ !
ਦੀਪੀ ਇਹ ਰੀਤ ਹੈ, ਮੇਰੇ ਨਾਲ ਪੜ੍ਹਦੀ ਹੈ ! ਸੋਹਣੀ ਹੈ ਨਾ..?
ਭਾਈ ਨੇ ਦੀਪੀ ਨੂੰ ਮੁਸਕੁਰਾਉਂਦੇ ਹੋਏ ਪੁਛਿਆ !
.
ਹਾਂ ਵੀਰੇ ਬਹੁਤ ਸੋਹਣੀ ਹੈ ਪਰ ਤੂੰ ਇਸਦੀ ਫੋਟੋ ਆਪਣੇ ਫੋਨ ‘ਚ ਕਿਉਂ ਰਖੀ ਹੈ..?
ਭਰਾ ਫਿਰ ਮੁਸ੍ਕੁਰਾਇਆ !
ਐਨੇ ਨੂੰ ਬੇਬੇ-ਬਾਪੂ ਵੀ ਆ ਗਏ ਸੀ !
.
ਸਤਿ ਸ੍ਰੀ ਅਕਾਲ ਬੇਬੇ, ਸਤਿ ਸ੍ਰੀ ਅਕਾਲ ਬਾਪੂ, ਗੁਰਨਾਮ ਨੇ ਬੇਬੇ-ਬਾਪੂ ਵੱਲ ਵੇਖ ਕੇ ਕਿਹਾ !
ਸਤਿ ਸ੍ਰੀ ਅਕਾਲ ਪੁੱਤ ਕੀ ਹਾਲ ਨੇ ਕਿਵੇਂ ਚਲਦੀ ਆ ਪੜ੍ਹਾਈ..?ਬੇਬੇ ਨੇ ਗਲ ਨਾਲ ਲਾਉਂਦੇ ਹੋਏ ਗੁਰਨਾਮ ਨੂੰ ਪੁਛਿਆ ! ਬਹੁਤ ਵਧੀਆ ਬੇਬੇ ਗੁਰਨਾਮ ਨੇ ਜਵਾਬ ਦਿੱਤਾ !
◆
ਐਨੇ ਨੂੰ ਦੀਪੀ ਨੇ ਫੇਰ ਪੁਛਿਆ ਵੀਰੇ ਦੱਸ ਨਾ ਤੂੰ ਕਿਉਂ ਰੱਖੀ ਆ ਫੋਟੋ ਫੋਨ ‘ਚ..?
ਬੇਬੇ ਨੇ ਗੁਰਨਾਮ ਵੱਲ ਵੇਖ ਕੇ ਕਿਹਾ, ਗੁਰਨਾਮ ਦੀਪੀ ਕੀ ਪੁੱਛ ਰਹੀ ਆ..?
ਕਿਹੜੀ ਫੋਟੋ ਬਾਰੇ ਪੁੱਛ ਰਹੀ ਆ..?
.
ਓਹ ਕੁਝ ਨੀ ਬੇਬੇ ਕਲਾਸ ਚ ਕੁੜੀ ਪੜ੍ਹਦੀ ਆ ਤੇ ਓਹਦੀ ਫੋਟੋ ਆ !
ਲਿਆ ਵਖਾ ਭਲਾ ਮੈਨੂੰ ਵੀ ਮੈਂ ਵੀ ਵੇਖਾਂ ! ਗੁਰਨਾਮ ਨੇ
ਸ਼ਰਮਾਉਂਦੇ ਹੋਏ ਬੇਬੇ ਵੱਲ ਫੋਨ ਕਰਤਾ ਤੇ ਨਾਲ ਹੱਸ ਪਿਆ !
.
ਹਾਏ !!! ਕਿਨ੍ਹੀ ਸੋਹਣੀ ਆ, ਕਿਹੜੇ ਪਿੰਡ ਦੀ ਆ ਪੁੱਤ..?
ਬੇਬੇ ਚੰਡੀਗੜ੍ਹ ਦੀ ਆ ਤੇ ਆਪਾਂ ਦੋਨਾਂ ਨੇ ਵਿਆਹ ਕਰਵਾਉਣਾ ਏ ਜੇ ਤੁਹਾਡੀ ਮੰਜੂਰੀ ਹੋਵੇ ਤਾਂ !
◆
ਪੁੱਤ ਕੁੜੀ ਤਾਂ ਸੋਹਣੀ ਆ ਪਰ ਤੇਰੇ ਬਾਪੂ ਨੂੰ ਮਨਾਉਣ ਪੈਣਾ ਏ !
ਐਨੇ ਨੂੰ ਅੰਦਰੋਂ ਬਾਪੂ ਹੋਰੀਂ ਬਾਹਰ ਨਿਕਲਦੇ ਨੇ ਤੇ ਦੀਪੀ ਭੱਜ ਕੇ ਫੋਨ ਬਾਪੂ ਕੋਲ ਲੈ ਜਾਂਦੀ ਏ !
👉ਬਾਪੂ ਜੀ ਵੀਰੇ ਨੇ ਕੁੜੀ ਪਸੰਦ ਕਰ ਲਈ ਏ,ਬਹੁਤ ਸੋਹਣੀ ਏ !
ਲਿਆ ਵਖਾ ਹਾਂ ਭਲਾ ,
ਬਾਪੂ ਨੇ ਮੁਸਕੁਰਾਉਂਦੇ ਹੋਏ ਦੀਪੀ ਕੋਲ ਫੋਨ ਲਿਆ ਤੇ ਕਿਹਾ, ਪੁੱਤ ਕੀ ਕਰਦਾ ਆ ਕੁੜੀ ਦਾ ਪਿਓ ਤੇ ਪਰਿਵਾਰ ਕਿਵੇਂ ਦਾ ਏ..?
ਬਹੁਤ ਟਾਈਮ ਇਹ ਸਭ ਗੱਲਾਂਤੇ ਚਰਚਾ ਹੁੰਦੀ ਰਹੀ !
.
ਸਾਰੇ ਬਹੁਤ ਖੁਸ਼ ਸਨ ਤੇ ਹੱਸ ਰਹੇ ਸਨ ! ਐਨੇੰ ਨੂੰ ਦੀਪੀ ਨੇ ਬਾਪੂ ਵੱਲ ਵੇਖਦੇ ਹੋਏ ਕਿਹਾ,ਬਾਪੂ ਮੈਂ ਵੀ ਕਿਸੇ ਮੁੰਡੇ ਨੂੰ…..
….ਬਾਪੂ ਦੀਪੀ ਨੂੰ ਵੱਟ ਕ ਚਪੇੜ ਮਾਰਦਾ ਹੈ ਤੇ ਦੀਪੀ ਬੇਬੇ ਨਾਲ ਜਾ ਕੇ ਬੱਜਦੀ ਹੈ !
◆
ਬੇਬੇ ਦੀਪੀ ਨੂੰ ਪਿਛਾਂਹ ਵੱਲ ਧੱਕਾ ਦੇਂਦੀ ਹੈ ਤੇ ਗੁੱਸੇ ਨਾਲ ਲਾਲ ਪੀਲੀ ਹੋ ਕੇ ਦੀਪੀ ਵੱਲ ਵੇਖਦੀ ਹੈ !
.
ਗੁਰਨਾਮ ਭੱਜ ਕੇ ਅੰਦਰ ਜਾਂਦਾ ਹੈ ਤੇ ਬੰਦੂਕ ਕੱਡ ਕੇ ਬਾਹਰ ਇਹ ਬੋਲਦਾ ਬੋਲਦਾ ਆਉਂਦਾ ਹੈ ਕੇ ਕਿਹੜਾ ਉਹ ਹਾਰਾਮਦਾ ਦੱਸ ਮੈਨੂੰ, ਮੈਂ ਤੇਰੇ ਤੇ ਉਸਦੇ ਡੱਕਰੇ ਕਰ ਦਿਆਂਗਾ ! ਗੋਲੀ ਮਾਰ ਦਿਆਂਗਾ ਤੈਨੂੰ ਵੀ ਤੇ ਉਸਨੂੰ ਵੀ ! ਬਹੁਤ ਬੁਰ-ਭਲਾ ਬੋਲਦਾ ਹੈ !
.
ਦੀਪੀ ਦੇ ਹੰਝੂ ਗਲੇ ਤੱਕ ਆ ਜਾਂਦੇ ਨੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ ਹੈ ! ਬੇਬੇ ਉਸਨੂੰ ਹਿਲਾਉਂਦੀ ਹੋਈ ਪੁੱਛਦੀ ਹੈ, ਦਸ ਕੋਣ ਹੈ ਉਹ ਜਿਨ੍ਹੇ ਤੇਰਾ ਦਿਮਾਗ ਖਰਾਬ ਕਰ ਦਿੱਤਾ ਹੈ ?
.
ਦੀਪੀ ਰੋਂਦੀ ਹੋਈ ਜਵਾਬ ਦੇਂਦੀ ਹੈ ਕੀ ਮੈਂ ਤਾਂ ਇਹ ਕਹਿ ਰਹੀ ਸੀ ਕਿ ਮੈਂ ਵੀ ਕਿਸੇ ਮੁੰਡੇ ਨੂੰ ਜੇ ਕਦੇ ਪਸੰਦ ਕਰੂੰਗੀ ਤਾਂ ਤੁਸੀਂ ਐਵੇਂ ਹੀ ਖੁਸ਼ ਹੋਵੋਗੇ ਨਾ !
.
ਇਹ ਬੋਲ ਕੇ ਦੀਪੀ ਕਮਰੇ ਵੱਲ ਦੋੜ ਜਾਂਦੀ ਹੈ ਤੇ ਅੰਦਰ ਬੇੱਡ ਤੇ ਜਾ ਕੇ ਡਿੱਗ ਜਾਂਦੀ ਹੈ
😭😭..!ਡੁਸਕ-ਡੁਸਕ ਰੋਈ ਜਾਂਦੀ ਹੈ ਤੇ ਸੋਚੀ ਜਾਂਦੀ ਹੈ ! ਕਿ ਸਵਾਲ ਤਾਂ ਭਾਵੇਂ ਅਧੂਰਾ ਸੀ ਪਰ ਜਵਾਬ ਪੂਰਾ ਮਿਲ ਗਿਆ ਤੇ ਮਨ ਹੀ ਮਨ ਸੋਚ ਰਹੀ ਸੀ ਵਾਹ ਬਾਪੂ ਜੀ ਵਾਹ ਆਪਣੀ ਧੀ ਦੇ ਅਧੂਰੇ ਸਵਾਲ ਤੇ ਹੀ ਚਪੇੜਾ ਤੇ ਜਿਸ ਦੀ ਫੋਟੋ ਨੂੰ ਤੁਹਾਡਾ ਪੁੱਤ ਫੋਨ ਚ ਲਈ ਫਿਰਦਾ..
ਕੀ ਉਹ ਨਹੀ ਕਿਸੇ ਦੀ ਧੀ…….?….
ਲੇਖਕ ਅਗਿਆਤ

ਅਤੀਤ ਦੇ ਪਰਛਾਵੇਂ

by rajesh chander October 7, 2019

ਜਾੜੇ ਦੀ ਰਾਤI ਹੱਡ ਕੰਬਾਊ ਠੰਡ, ਪਰ ਇਸ ਠੰਡ ਦੇ ਬਾਵਜੂਦ ਅੰਗੀਠੀ ‘ਚ ਭਖਦੇ ਕੋਲੇ ਅਤੇ ਗੋਹਟਿਆਂ ਦੀ ਗਰਮਾਇਸ਼ ਕਰਕੇ ਭਾਗੀਰਥੀ ਗਹਿਰੀ ਨੀਂਦ ਵਿਚ ਸੁੱਤੀ ਹੋਈ ਸੀI ਨਾਲ ਹੀ ਉਸਦੀਆਂ ਨਾਸਾਂ ਦੇ ਫੜਕਣ ਨਾਲ ਉਸਦੇ ਘਰਾੜੀਆਂ ਦੀ ਹਲਕੀ ਹਲਕੀ ਆਵਾਜ਼ ਵੀ ਘੂਕ ਸੁੱਤੇ ਹੋਏ ਵਾਤਾਵਰਣ ਵਿਚ ਇਕ ਗੂੰਜ ਭਰ ਰਹੀ ਸੀ.

ਪਰ ਰਾਮਰਥ ਦੀਆਂ ਅੱਖਾਂ ਵਿਚ ਨੀਂਦ ਅਜੇ ਬਹੁਤ ਦੂਰ ਸੀ। ਉਸਨੂੰ ਨੀਂਦ ਨਾ ਆਉਣ ਦਾ ਕਰਨ ਨਾ ਤਾਂ ਕੜਾਕੇ ਦੀ ਠੰਡ ਸੀ ਅਤੇ ਨਾ ਹੀ ਭਾਗੀਰਥੀ ਦੇ ਘਰਾੜੇ। ਇਸ ਸਭ ਦੀ ਤਾਂ ਉਸਨੂੰ ਆਦਤ ਪੈ ਚੁੱਕੀ ਸੀ। ਉਸਦੀਆਂ ਅੱਖਾਂ ਦੇ ਅੱਗੇ ਇਕ ਚੇਹਰਾ ਬਾਰ ਬਾਰ ਘੁੰਮ ਰਿਹਾ ਸੀ। ਜੇ ਅੱਜ ਉਸਦਾ ਸੂਰਜ ਹੁੰਦਾ ਤਾਂ ਕਿ ਉਹ ਅਜਿਹਾ ਹੀ ਦਿਸਦਾ? ਦਿਲ ਕਰਦਾ ਸੀ ਭਾਗੀਰਥੀ ਨੂੰ ਉਹ ਹਲੂਣ ਕੇ ਉਠਾ ਦੇਵੇ। ਮਨ ਦੀ ਇਸ ਤ੍ਰਾਸਦੀ ਨੂੰ ਉਹ ਇਕੱਲਾ ਕਯੋਂ ਝੇਲੇ? ਪਾਰ ਫੇਰ ਬੁੱਢੀ ਤੇ ਤਰਸ ਆ ਗਿਆ। ਬੜੇ ਕਾਸ਼ਤ ਝੇਲੇ ਉਸਨੇ ਆਪਣੀ ਜਵਾਨੀ ਵਿਚ। ਹੁਣ ਤਾਂ ਇੰਨੇ ਸਾਲ ਹੋ ਗਏ। ਉਹਨਾਂ ਯਾਦਾਂ ਨੂੰ ਆਪਣੇ ਦਿਲ ਦਿਮਾਗ਼ ਚੋ ਦੂਰ ਕਰ ਚੁੱਕੀ ਹੋਵੇਗੀ ਉਹ।

ਪਰ ਰਾਮਰਥ ਕਰੇ ਕੀ? ਅੱਖਾਂ ਵਿਚ ਨੀਂਦ ਨਹੀਂ ਸੀ ਨਾਲੇ ਜਾੜੇ ਦੀ ਠੰਡ ਵੀ ਅਤੇ ਅੱਗੇ ਨਾਲੋਂ ਵੱਧ ਠੰਡ ਲੱਗ ਰਹੀ ਸੀ ਅਤੇ ਭਾਗੀਰਥੀ ਦੇ ਘਰਾੜੀਆਂ ਦੀ ਆਵਾਜ਼ ਵੀ ਅਜੇ ਕੁਝ੍ਹ ਉੱਚੀ ਲੱਗ ਰਹੀ ਸੀ। ਜਦਕਿ ਉਸਨੂੰ ਪਤਾ ਸੀ ਕਿ ਨੀਂਦ ਨਾ ਆਉਣ ਦਾ ਕਰਨ ਇਹ ਸਭ ਨਹੀਂ ਸੀ।

ਦੇਸ਼- ਵਿਦੇਸ਼ ਤੋਂ ਵਿਦਿਆਰਥੀਆਂ ਦੇ ਨਾਲ ਸਥਾਨਕ ਮੁੰਡਿਆਂ ਇੱਕ ਗਰੁੱਪ ਅਜੇ ਟ੍ਰੈਕਕਿੰਗ ਲਾਇ ਆਇਆ ਹੋਇਆ ਸੀ। ਰਸਤੇ ਵਿਚ ਉਹ ਸਾਰੇ ਚਾਹ ਪੀਣ ਲਾਇ ਰਾਮਰਥ ਦੀ ਦੁਕਾਨ ਤੇ ਰੁਕੇ। ਠੰਡ ਨਾਲ ਕੰਬਦੇ ਉਸ ਗਰੁੱਪ ਨੂੰ ਰਾਮਰਥ ਨੇ ਅਦਰਕ ਅਤੇ ਦਾਲਚੀਨੀ ਪਾ ਕੇ ਸੁਆਦਲੀ ਜਿਹੀ ਚਾਹ ਬਣਾਈ।

ਇੱਕ ਮੁੰਡਾ ਅੱਗੇ ਆਯਾ ਅਤੇ ਰਾਮਰਥ ਦੇ ਹੇਠ ਤੇ ਸੌ ਰੁਪਏ ਦਾ ਨੋਟ ਰੱਖ ਕੇ ਵਿਦੇਸ਼ੀ ਭਾਸ਼ਾ ਵਿਚ ਕੁੱਝ ਕਹਿ ਗਿਆ।

‘ਪਰ ਮੈਂ ਤਾਂ ਪੈਸੇ ਲੈ ਚੁੱਕਿਆ ਹਾਂ’, ਰਾਮਰਥ ਹੈਰਾਨ ਸੀ।

‘ਰੱਖ ਲਓ, ਇਹ ਕਹਿੰਦਾ ਹੈ ਕਿ ਤੁਸਾਂ ਚਾਹ ਬੜੀ ਵਧੀਆ ਬਣਾਈ।’ ਇਕ ਭਾਰਤੀ ਮੁੰਡੇ ਨੇ ਉਸਨੂੰ ਸਮਝਾਇਆ।

ਰਾਮਰਥ ਨੇ ਹੁਣ ਧਿਆਨ ਨਾਲ ਹੁਣ ਉਸ ਵਿਦੇਸ਼ੀ ਯੁਵਕ ਵੱਲ ਦੇਖਿਆ। ਮੁੰਡਾ ਮੁਸਕੁਰਾ ਰਿਹਾ ਸੀ। ਰਾਮਰਥ ਨੇ ਉਸਨੂੰ ਧਿਆਨ ਨਾਲ ਦੇਖਿਆ। ਉਸਦੇ ਕੰਬਦੇ ਹੱਥਾਂ ‘ਚੋਂ ਉਹ ਨੋਟ ਹੇਠਾਂ ਡਿੱਗ ਪਿਆ। ਸ਼ਰੀਰ ਇਕ ਦਮ ਕੰਬ ਉਠਿਆ। ਜਿਵੇਂ ਪਹਾੜ ਦੀ ਸਾਰੀ ਬਰਫ ਉਸ ਦੀਆਂ ਨਾੜਾਂ ਵਿਚ ਜੰਮ ਗਈ ਹੋਵੇ।

ਇਹ ਚੇਹਰਾ ਇੰਨਾ ਜਾਣਿਆ-ਪਛਾਣਿਆ ਕਿਓਂ ਹੈ? ਉਸ ਨੇ ਮਨ ਹੀ ਮਨ ਸੋਚਿਆ।

‘ਸਰਜੂ।’ ਹਾਂ ਉਹੀ ਤਾਂ ਹੈ ਇਹ, ਉਹੀ ਨੱਕ, ਠੋਡੀ ਤੇ ਵੱਡਾ ਜਿਹਾ ਤਿਲ। ਕਿੱਦਾਂ ਭੁੱਲ ਸਕਦਾ ਸੀ ਉਹ ਉਸ ਨੂੰ?

ਬਾਬਾ ਜੀ! ਕਿੱਥੇ ਗੁਆਚ ਗਏ? ਰੱਖੋ ਆਪਣੇ ਪੈਸੇ। ਵਿਦੇਸ਼ ਤੋਂ ਆਇਆ ਹੈ ਇਹ ਮੁੰਡਾ। ਤੁਹਾਡੀ ਚਾਹ ਪੀ ਕੇ ਬੜਾ ਖੁਸ਼ ਹੋਇਆ।

ਰਾਮਰਥ ਜਿਵੇਂ ਨੀਂਦ ਤੋਂ ਉਠਿਆ।

‘ਕਿਹੜੇ ਮੁਲਕ ਤੋਂ ਆਇਆ ਹੈ ਇਹ ਮੁੰਡਾ? ਕਿੱਥੇ ਤਕ ਜਾ ਰਹੇ ਹੋ ਤੁਸੀਂ? ਉਸਨੇ ਕਈ ਪ੍ਰਸ਼ਨ ਪੁੱਛ ਛੱਡੇ।

‘ਬਾਬਾ ਜੀ ਕਿ ਤੁਸੀਂ ਦੇਸ਼ਾਂ ਦੇ ਨਾਮ ਜਾਣਦੇ ਹੋ?’ ਉਸਨੇ ਉਲਟਾ ਉਸਨੂੰ ਹੀ ਪ੍ਰਸ਼ਨ ਪੁੱਛ ਛੱਡਿਆ।

‘ਹਾਂਜੀ ਪੁੱਤਰ’ ਰਾਮਰਥ ਮੁਸਕੁਰਾਇਆ। ਇਸ ਫਟੀ-ਪੁਰਾਣੀ ਝੋਂਪੜੀ ਵਿਚ ਚਾਹ ਵੇਚਣ ਵਾਲਾ ਇਸ ਗਰਬ ਜਿਹੇ ਬੁੱਢੇ ਨੂੰ ਦੇਸ਼ਾਂ ਦੀ ਕਿ ਜਾਣਕਾਰੀ ਹੋਵੇਗੀ? ਹੀ ਸੋਚ ਰਿਹਾ ਹੋਏਗਾ ਉਹ ਵਿਦਿਆਰਥੀ।

‘ਬਾਬਾ ਜੀ, ਇਸ ਦਾ ਦੇਸ਼ ਨੀਦਰਲੈਂਡ ਹੈ, ਅਤੇ ਉਹ ਸਾਹਮਣੇ ਜਿਹੜੀ ਪਹਾੜੀ ਦੇਖ ਰਹੇ ਹੋ ਨਾ ਤੁਸੀਂ, ਬਸ ਉਥੇ ਹੀ ਜਾਣਾ ਹੈ ਅਸੀਂ।’ ਉਸਨੇ ਸਾਹਮਣੇ ਇਕ ਪਹਾੜੀ ਵੱਲ ਇਸ਼ਾਰਾ ਕਰ ਕੇ ਕਿਹਾ।

ਮੁੰਡੇ ਦੀ ਸ਼ਕਲ ਵੀ ਉਹੋ ਜਿਹੀ ਅਤੇ ਦੇਸ਼ ਦਾ ਨਾਮ ਵੀ ਉੱਦਾਂ ਦਾ ਹੀ। ਰਾਮਰਥ ਦੀਆਂ ਅੱਖਾਂ ਚੋਂ ਹੰਝੁ ਵਹਿ ਉਠੇ।

ਕੀ ਹੋਇਆ ਬਾਬਾ ਜੀ? ਤੁਹਾਡੀਆਂ ਅੱਖਾਂ ਵਿਚ ਹੰਝੁ ਕਿਓਂ?

ਕੁੱਝ ਨਹੀਂ ਪੁੱਤ, ਐਵੇਂ ਹੀ ਕਿਸੇ ਹੋਰ ਦੀ ਯਾਦ ਆ ਗਈ। ਪਰ ਤੁਸੀਂ ਲੋਕ ਇੰਨੀ ਠੰਡ ਵਿਚ ਉਥੇ ਕਿਓਂ ਜਾ ਰਹੇ ਹੋ? ਹੁਣ ਤਾਂ ਬਰਫ ਪੈਣ ਹੀ ਵਾਲੀ ਏ ਬਸ।’ ਰਾਮਰਥ ਦੇ ਮਨ ਵਿਚ ਸੁਭਾਵਿਕ ਹੀ ਚਿੰਤਾ ਬਣ ਆਈ।

ਓ ਨਹੀਂ ਬਾਬਾ ਜੀ, ਤੁਸੀਂ ਫਿਕਰ ਨਾ ਕਰੋ। ਮੁੜ ਕੇ ਜਾਂਦੇ ਹੋਏ ਫੇਰ ਤੁਹਾਡੇ ਹੱਥ ਦੀ ਚਾਹ ਪੀਵਾਂਗੇ।

ਤੇ ਉਹ ਮੁੰਡੇ ਦੇਖਦੇ ਹੀ ਦੇਖਦੇ ਰਾਮਰਥ ਦੀਆਂ ਅੱਖਾਂ ਤੋਂ ਉਝਲ ਹੋ ਗਏ।

ਰਾਮਰਥ ਨੇ ਫੇਰ ਵੱਖ ਲਿਆ ਤਾਂ ਭਾਗੀਰਥੀ ਦੀ ਨੀਂਦ ਵੀ ਖੁੱਲ ਗਈ।

‘ਕਿਓਂ ਬੇਚੈਨ ਹੁੰਦੇ ਪਏ ਹੋ? ਨੀਂਦ ਨੀ ਆਉਂਦੀ ਪਈ?’ ਉਨੀਂਦਰੀਆਂ ਅੱਖਾਂ ਨਾਲ ਭਾਗੀਰਥੀ ਨੇ ਰਾਮਰਥ ਨੂੰ ਘੂਰਦੇ ਹੋਏ ਦੇਖਿਆ। ਰਾਮਰਥ ਦੇ ਏਧਰ-ਉਧਰ ਪਾਸੇ ਵੱਟਣ ਨਾਲ ਉਸਨੂੰ ਠੰਡ ਵੀ ਲੱਗ ਰਹੀ ਸੀ ਤੇ ਵਾਰ ਵਾਰ ਨੀਂਦ ਵੀ ਟੁੱਟ ਰਹੀ ਸੀ।

‘ਮੈਂ ਅੱਜ ਸਰਜੂ ਨੂੰ ਵੇਖਿਆ।’ ਰਾਮਰਥ ਦੇ ਵਲੂੰਦਰੇ ਹੋਏ ਗਲੇ ਚੋਂ ਨਿਕਲੀ ਇਸ ਆਵਾਜ਼ ਨੇ ਭਾਗੀਰਥੀ ਦੀ ਰਹਿੰਦੀ-ਖੁਹੰਦੀ ਨੀਂਦ ਵੀ ਉਡਾ ਦਿੱਤੀ।

ਹੁਣ ਉਹ ਉੱਠ ਬੈਠੀ, ਧਿਆਨ ਨਾਲ ਰਾਮਰਥ ਵੱਲ ਵੇਖਣ ਲੱਗੀ।  ਬੁੱਢਾ ਸਠਿਆ ਤਾਂ ਨੀ ਗਿਆ ਕਿਤੇ! ਰਾਮਰਥ ਕਿਤੇ ਟਿਕਟਿਕੀ ਬੰਨੇ ਤੱਕ ਰਿਹਾ ਸੀ। ਅੱਖਾਂ ਦੀਆਂ ਪੁਤਲੀਆਂ ਤੇ ਦੋ ਹੰਝੂ ਪਹੁੰਚ ਚੁੱਕੇ ਸਨ।

‘ਸਰਜੂ’ ਇਸ ਨਾਮ ਨੇ ਭਾਗੀਰਥੀ ਨੂੰ ਨਾ ਜਾਣੇ ਕਿੰਨੀਆਂ ਖੁਸ਼ੀਆਂ ਅਤੇ ਸਾਲਾਂ ਬਾਅਦ ਕਿੰਨੇ ਦੁੱਖ ਦਿੱਤੇ ਸਨ। ਵਿਆਹ ਤੋਂ ਦਾਸ-ਬਾਰਾਂ ਸਾਲ ਬਾਦ ਵੀ ਜਦੋਂ ਉਹਨਾਂ ਦੇ ਕੋਈ ਸੰਤਾਨ ਨਾ ਹੋਈ ਤਾਂ ਉਹ ਸੰਤਾਨ ਦੀ ਆਸ ਛੱਡ ਚੁੱਕੇ ਸਨ। ਪਿੰਡ ਅਤੇ ਆਲੇ ਦੁਆਲੇ ਦੇ ਕਈ ਵੈਦਾਂ ਹਕੀਮਾਂ ਤੋਂ ਇਲਾਜ ਕਰਵਾਇਆ। ਪੂਜਾ ਪਾਠ ਕਰਵਾਇਆ। ਜਿਸਨੇ ਜੋ ਕਿਹਾ ਉਹੀ ਉਪਾਅ ਕੀਤਾ ਪਰ ਕੋਈ ਫਾਇਦਾ ਨਹੀਂ ਹੋਇਆ। ਉਹਨਾਂ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਸ਼ਹਿਰ ਜਾ ਕੇ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾ ਸਕਣ, ਪਰ ਪਿੰਡ ਜਾਂ ਆਲੇ ਦੁਆਲੇ ਜਦੋਂ ਉਹ ਕਿਸੇ ਸਾਧੂ ਮਹਾਤਮਾ ਦੇ ਆਉਣ ਦੀ ਖ਼ਬਰ ਸੁਣਦੇ ਤਾਂ ਝੱਟ ਦੋਵੇਂ ਉਥੇ ਸ਼ੇਸ਼ ਨੀਵਾਂ ਅਤੇ ਅਸ਼ੀਰਵਾਦ ਲੈਣ ਪਹੁੰਚ ਜਾਂਦੇ।

ਹੁਣ ਜਦੋਂ ਉਹਨਾਂ ਦੇ ਵਿਆਹ ਨੂੰ ਪੰਦਰਾਂ ਸਾਲ ਤੋਂ ਉੱਪਰ ਹੋ ਚੁੱਕੇ ਸਨ ਤਾਂ ਉਹ ਆਪਣੀ ਆਸ ਚਡ ਚੁੱਕੇ ਸਨ ਪਰ ਅਚਾਨਕ ਇੱਕ ਚਮਤਕਾਰ ਹੋਇਆ। ਭਾਗੀਰਥੀ ਗਰਭਵਤੀ ਸੀ।  ਇਸ ਉਮਰ ਦੇ ਪੜਾਵ ਵਿਚ ਉਹਨਾਂ ਦੇ ਘਰ ਨਵੇਂ ਜੀ ਦੀ ਖੁਸ਼ੀ ਨੇ ਉਹਨਾਂ ਵਿੱਚ ਜੀਵਨ ਨਵੀਂ ਜ਼ਿੰਦਗੀ ਦਾ ਪ੍ਰਸਾਰ ਕਰ ਦਿੱਤਾ।ਰਾਮਰ੍ਥ ਤਾਂ ਜਿਵੇਂ ਪਾਗਲ ਹੀ ਹੀ ਗਿਆ ਹੋਵੇ। ਭਾਗੀਰਥੀ ਨੂੰ ਹੁਣ ਹਮੇਸ਼ਾ ਸਰ-ਅੱਖਾਂ ਤੇ ਰੱਖਦਾ। ਉਸਨੂੰ ਘਰ ਦਾ ਕੋਈ ਵੀ ਕੰਮ ਨਾ ਕਰਨ ਦਿੰਦਾ।

‘ਤੂੰ ਚੰਗੀ ਤਰਾਂ ਰਹਿ। ਭਾਰਾ ਸਮਾਨ ਨੀ ਚੁੱਕਣਾ। ਕੁੱਝ ਖਾਨ ਨੂੰ ਜੀ ਕਰੇ ਤਾਂ ਮੈਨੂੰ ਦੱਸ। ਮੈਂ ਬਣਾ ਦੇਵਾਂਗਾ। ਬੇ-ਟੈਮੀਖੁਸ਼ੀ ਨੇ ਜਿਵੇਂ ਉਸਨੂੰ ਸ਼ੁਦਾਈ ਜਿਹੇ ਬੰਦੇ ਤੋਂ ਇਕ ਅਨੁਭਵੀ ਬੰਦਾ ਬਣਾ ਦਿੱਤਾ ਸੀ।

ਭਾਗੀਰਥੀ ਹੱਸਦੀ। ਰਾਮਰਥ ਦੀਆਂ ਗੱਲਾਂ ਉਸਦੇ ਮਨ ਨੂੰ ਅੰਦਰ ਤਕ ਖੁਸ਼ੀ ਦੇਂਦੀਆਂ। ਪਰ ਉਹ ਘਰ ਦਾ ਕੰਮ ਕਰੇ, ਉਸਨੂੰ ਜਰਾ ਵੀ ਚੰਗਾ ਨਹੀਂ ਸੀ ਲੱਗਦਾ। ਇਸ ਗੱਲ ਤੇ ਦੋਹਾਂ ਵਿਚ ਨੋਂਕ-ਝੋਂਕ ਚਲਦੀ ਰਹਿੰਦੀ।

ਸਮਾਂ ਬੀਤਿਆ ਤੇ ਭਾਗੀਰਥੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਪੂਰਾ ਘਰ ਖੁਸ਼ੀਆਂ ਨਾਲ ਭਰ ਗਿਆ। ਘਰ ਵਿਚ ਕੋਈ ਵੱਡਾ ਬਜ਼ੁਰਗ ਨਹੀਂ ਸੀ ਜਿਹੜਾ ਬਾਸ਼ਸ਼ੇ ਦੀ ਪਰਵਰਿਸ਼ ਬਾਰੇ ਸਮਝਦਾ ਹੋਵੇ, ਪਰ ਭਾਗੀਰਥੀ ਦੇ ਨਰਮ ਅਤੇ ਮਿਲਣਸਾਰ ਸੁਭਾਅ ਕਰਕੇ ਪਿੰਡ ਦੀਆਂ ਬੁੜੀਆਂ ਆ ਕੇ ਉਸਦੀ ਮਦਦ ਕਰ ਦੇਂਦੀਆਂ।  ਦੋਹਾਂ ਨੇ ਪਿਆਰ ਨਾਲ ਉਸਦਾ ਨਾਮ ‘ਸੂਰਜ’ ਰੱਖਿਆ ਜੋ ਬਾਦ ਵਿਚ ‘ਸਰਜੂ’ ਹੋ ਗਿਆ।

ਸਮੇਂ ਦੇ ਨਾਲ ਨਾਲ ਸਰਜੂ ਵੱਡਾ ਹੁੰਦਾ ਗਿਆ। ਹੁਣ ਉਹ ਤਿੰਨ ਸਾਲ ਦਾ ਸੀ। ਮਨ ਕੀਤੇ ਵੀ ਜਾਂਦੀ, ਉਹ ਉਸਦੇ ਪਿੱਛੇ ਪੈ ਜਾਂਦਾ। ਪਾਰ ਹੁਣ ਆਇਆ ਉਹ ਮਨਹੂਸ ਦਿਨ ਜਿਸ ਦਿਨ ਨੇ ਉਹਨਾਂ ਦੇ ਜੀਵਨ ਨੂੰ ਇੱਕ ਬਾਰ ਫਿਰ ਸੁੰਨਾ ਕਰ ਦਿੱਤਾ।

ਦਿਨ ਭਰ ਦਾ ਕੰਮ ਯਾਰਾਂ ਤੋਂ ਬਾਅਦ ਭਾਗੀਰਥੀ ਧਾਰ(ਝਰਨੇ) ਹੇਠਾਂ ਭਾਂਡੇ ਮਾਂਜਣ ਅਤੇ ਪਾਣੀ ਲੈਣ ਗਈ ਤਾਂ ਸਰਜੂ ਵੀ ਉਸਦੇ ਪਿੱਛੇ ਪਿੱਛੇ ਤੁਰ ਪਿਆ। ਵੈਸੇ ਤਾਂ ਇਹ ਕੋਈ ਨਵੀਂ ਗੱਲ ਨਹੀਂ ਸੀ। ਸਰਜੂ ਅਕਸਰ ਮਾਂ ਨਾਲ ਹੀ ਚਿੰਬੜਿਆ ਰਹਿੰਦਾ।

ਪਰ ਉਸ ਦਿਨ ਕੁਝ ਅਨੋਖਾ ਅਚਨਚੇਤ ਹੋ ਗਿਆ। ਹਰ ਰੋਜ਼ ਦੀ ਤਰਾਂ ਆਪਣੀ ਮਾਂ ਦੇ ਪਿੱਛੇ ਵਾਪਿਸ ਘਰ ਨਹੀਂ ਪਰਤਿਆ। ਖੋਜਬੀਣ ਸ਼ੁਰੂ ਹੋਈ। ਪਿੰਡ ਦਾ ਇੱਕ ਇੱਕ ਘਰ, ਧਾਰਾਂ, ਪਂਦੇਰਾ, ਹਰ ਥਾਂ ਲੱਭਿਆ ਪਾਰ ਉਹ ਕੀਤੇ ਨਹੀਂ ਮਿਲਿਆ।

ਰਾਮਰਥ ਤੇ ਭਾਗੀਰਥੀ ਤਾਂ ਜਿਵੇਂ ਪਾਗਲ ਹੀ ਹੋ ਗਏ। ਖਾਦਾਂ-ਪਹਾੜਾਂ ਵਿਚ ਵੀ ਉਸਨੂੰ ਲੱਭਿਆ। ਕਿ ਪਤਾ ਕੀਤੇ ਡਿੱਗ ਹੀ ਨਾ ਪਿਆ ਹੋਵੇ। ਅਜੇ ਛੋਟਾ ਜਿਹਾ ਹੀ ਤਾਂ ਸੀ। ਪਿੰਡ ਵਿਚ ਜਦੋਂ ਪਤਾ ਨਾ ਲੱਗਿਆ ਤਾਂ ਆਲੇ ਦੁਆਲੇ ਦੇ ਪਿੰਡਾਂ ਵਿਚ ਜਾਬਚ ਪੜਤਾਲ ਕੀਤੀ ਗਈ। ਪਿੰਡ ਦੇ ਸਰਪੰਚ ਕੋਲ ਵੀ ਸ਼ਿਕਾਇਤ ਦਰਜ ਕਰਵਾਈ। ਸਰਪੰਚ ਭਲਾ ਆਦਮੀ ਸੀ। ਰਾਮਰਥ ਅਤੇ ਭਾਗੀਰਥੀ ਦਾ ਦੁੱਖ ਉਸ ਤੋਂ ਦੇਖਿਆ ਨਾ ਗਿਆ। ਮਾਮਲਾ ਸਰਕਾਰ ਦੇ ਉੱਚ ਪੱਧਰ ਤੱਕ ਪਹੁੰਚ ਗਿਆ। ਗਹਿਰੀ ਛਾਣਬੀਣ ਤੇ ਪਤਾ ਲੱਗਿਆ ਕੇ ਉਸਨੂੰ ਲਾਗਲੇ ਪਿੰਡ ਦੇ ਇੱਕ ਜੁਆਕ ਨਾਲ ਵੇਖਿਆ ਗਿਆ ਸੀ। ਉਸ ਜੁਆਕ ਦਾ ਚਾਲ ਚਲਣ ਚੰਗਾ ਨਹੀਂ ਸੀ। ਪਹਿਲਾਂ ਈ ਉਹ ਚੋਰੀ-ਚਕਾਰੀ ਦੇ ਮਾਮਲਿਆਂ ਵਿਚ ਫੜਿਆ ਗਿਆ ਸੀ। ਕੁਝ ਦਿਨ ਜੇਲ ਤੋਂ ਛੁੱਟਣ ਤੋਂ ਬਾਅਦ ਉਹ ਪਿੰਡ ਤੋਂ ਸ਼ਹਿਰ ਚਲਾ ਗਿਆ। ਫੇਰ ਉਹ ਉਥੇ ਹੀ ਰਹਿਣ ਲੱਗਾ ਪਰ ਪਿਛਲੇ ਮਹੀਨੇ ਹੀ ਉਹ ਵਾਪਿਸ ਪਿੰਡ ਬਹੁੜਿਆ ਸੀ।

ਕਿਸੇ ਤਰਾਂ ਉਸਦੇ ਮਾਂ ਪਿਓ ਤੇ ਜ਼ੋਰ ਪਾ ਕੇ ਉਸਦਾ ਪਤਾ ਲੱਭਿਆ ਗਿਆ। ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਹ ਮੁੰਡਾ ਬੰਬਈ ਵਿਚ ਫੜਿਆ ਗਿਆ ਸੀ ਪਰ ਹੁਣ ਤੱਕ ਉਹ ਸਰਜੂ ਨੂੰ ਅੱਗੇ ਵੇਚ ਚੁੱਕਾ ਸੀ।

ਇਸੇ ਕੜੀ ਵਿਚ ਜਦੋਂ ਅੱਗੇ ਪੁੱਛਗਿੱਛ ਕੀਤੀ ਗਈ ਪਰ ਇੱਕ ਬਾਰ ਫੇਰ ਰਾਮਰਥ ਅਤੇ ਭਾਗੀਰਥੀ ਦੀ ਕਿਸਮਤ ਜਵਾਬ ਦੇ ਚੁੱਕੀ ਸੀ। ਇਹ ਇੱਕ ਬਹੁਤ ਵੱਡਾ ਗਿਰੋਹ ਸੀ ਜੋ ਬੱਚੇ ਚੋਰੀ ਕਰਕੇ ਉਹਨਾਂ ਨੂੰ ਵਿਦੇਸ਼ੀ ਜੋੜਿਆਂ ਨੂੰ ਗੋਦ ਦੇ ਦੇਂਦੇ ਸਨ। ਇਸ ਬਦਲੇ ਉਹ ਉਹਣਾਂ ਤੋਂ ਮੋਤੀ ਰਕਮ ਵਸੂਲ ਕਰਦੇ ਸਨ। ਸਰਜੂ ਵੀ ਹੁਣ ਤੱਕ ਕਿਸੇ ਵਿਦੇਸ਼ੀ ਜੋੜੇ ਦੇ ਹੇਠ ਵਿਕ ਚੁੱਕਾ ਸੀ।

ਬਸ ਏਨਾ ਹੀ ਪਤਾ ਲੱਗਿਆ ਕੇ ਨੀਦਰਲੈਂਡ ਦੇ ਕਿਸੇ ਜੋੜੇ ਨੇ ਸਰਜੂ ਨੂੰ ਗੋਦ ਲਿਆ ਸੀ। ਸਰਜੂ ਨਾ ਹੋਇਆ ਕੋਈ ਸਮਾਨ ਹੀ ਹੋ ਗਿਆ ਜਿਸਨੂੰ ਖਰੀਦ ਲਿਆ ਤੇ ਆਪਣੇ ਨਾਲ ਲੈ ਗਏ।

ਬਸ ਇਸਤੋਂ ਅੱਗੇ ਹੁਣ ਭਾਗੀਰਥੀ ਅਤੇ ਰਾਮਰਥ ਦੀ ਪਹੁੰਚ ਨਹੀਂ ਸੀ। ਜਿੰਨਾ ਵੀ ਹੁਣ ਤੱਕ ਕੀਤਾ ਸੀ, ਉਹ ਵੀ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ। ਉਹ ਤਾਂ ਭਲਾ ਹੋਵੇ ਪਿੰਡ ਦੇ ਲੋਕਾਂ ਦਾ ਝਿਆਂ ਨੇ ਥੋੜੀ ਬਹੁਤ ਮਦਦ ਕਰ ਦਿੱਤੀ ਨਹੀਂ ਤਾਂ ਉਹਨਾਂ ਤੋਂ ਇੰਨਾਂ ਵੀ ਨਹੀਂ ਹੋਣਾ ਸੀ।

ਇੰਨੇ ਜੱਦੋ ਜਹਿਦ ਦੇ ਬਾਵਜੂਦ ਵੀ ਸਰਜੂ ਨਹੀਂ ਲੱਭਿਆ। ਭਾਗੀਰਥੀ ਅਤੇ ਰਾਮਰਥ ਦੇ ਜੀਵਨ ਵਿਚ ਫੇਰ ਇੱਕ ਵਾਰ ਹਨੇਰਾ ਹੋ ਗਿਆ। ਪਹਿਲਾਂ ਤਾਂ ਮਨ ਮਾਰ ਲੈਂਦੇ ਸੀ ਕਿ ਔਲਾਦ ਨਹੀਂ ਹੈ ਤਾਂ ਚਲੋ ਕੋਈ ਨਹੀਂ ਪਾਰ ਹੁਣ ਔਲਾਦ ਹੁੰਦੇ ਹੋਏ ਵੀ ਉਹ ਔਂਤ ਸਨ। ਬਸ ਸਰਜੂ ਉਹਨਾਂ ਨੂੰ ਇੱਕ ਸੁਫਨਾ ਦਿਖਾ ਗਿਆ ਸੀ।

ਹੁਣ ਤਾਂ ਦੋਹਾਂ ਦੀ ਦੁਨੀਆ ਹੀ ਬਦਲ ਗਈ ਸੀ। ਨਾਂ ਤਾਂ ਜ਼ਿੰਦਗੀ ਕੱਟਦੀ ਸੀ ਤੇ ਨਾ ਮੁਕਦੀ ਸੀ। ਇਸ ਸੰਤਾਪ ਨੇ ਸਮੇਂ ਤੋਂ ਪਹਿਲਾਂ ਹੀ ਦੋਹਾਂ ਨੂੰ ਬੁੱਢਾ ਕਰ ਦਿੱਤਾ ਸੀ। ਅਤੇ ਫੇਰ ਕਈ ਵਰ੍ਹੇ ਲੰਘ ਗਏ। ਭਾਗੀਰਥੀ ਅਤੇ ਰਾਮਰਥ ਨੇ ਹੁਣ ਇਸੇ ਜੀਵਨ ਨਾਲ ਤਾਲਮੇਲ ਕਰ ਲਿਆ ਸੀ। ਸਰਜੂ ਨੂੰ ਭੁੱਲਣਾ ਤਾਂ ਔਖਾ ਸੀ ਪਰ ਪੁਰਾਣੀਆਂ ਯਾਦਾਂ ਤੇ ਸਮੇਂ ਦੀਆਂ ਪਰਤਾਂ ਹੌਲੀ ਹੌਲੀ ਚੜ੍ਹਨ ਲੱਗੀਆਂ।

ਅਤੇ ਅੱਜ ਫੇਰ ਉਨ੍ਹਾਂ ਪਰਤਾਂ ਨੂੰ ਉਧੇੜ ਕੇ ਸਰਜੂ ਦਾ ਸੱਚ ਸਾਹਮਣੇ ਖੜ੍ਹਾ ਸੀ।

ਤੂੰ ਸਠਿਆ ਤਾਂ ਨਹੀਂ ਗਿਆ! ਸਰਜੂ ਇਥੇ ਕਿਥੋਂ  ਆਊਗਾ ਹੁਣ? ਭਾਗੀਰਥੀ ਨੇ ਰਾਮਰਥ ਨੂੰ ਝਕਜੋਰਦੇ ਹੋਏ ਕਿਹਾ।

‘ਨਹੀਂ ਭਾਗੀ! ਮਈ ਸਠਿਆਇਆ ਨਹੀਂ ਹਾਂ। ਉਹ ਸਰਜੂ ਹੀ ਸੀ। ਤੂੰ ਸੋਚ ਵੀਹਾਂ ਸਾਲਾਂ ਦਾ ਸਰਜੂ ਕਿਹੋ ਜਿਹਾ ਲੱਗਦਾ ਹੋਵੇਗਾ ਹੁਣ! ਬਿਲਕੁਲ ਉਹੋ ਜਿਹਾ ਹੀ ਲੱਗਦਾ ਸੀ ਉਹ ਮੁੰਡਾ। ਅਤੇ ਫੇਰ ਦੇਸ਼ ਦੇ ਨਾਂ ਵੀ ਤਾਂ ਉਹੀ ਦੱਸਿਆ ਉਸਨੇ।’ ਅਤੇ ਰਾਮਰਥ ਨੇ ਸਾਰੀ ਕਹਾਣੀ ਭਾਗੀਰਥੀ ਨੂੰ ਦੱਸੀ।

ਭਾਗੀਰਥੀ ਸੋਚ ਵਿਚ ਡੁੱਬ ਗਈ। ਕਿ ਸੱਚਮੁੱਚ ਉਹ ਉਹਨਾਂ ਦਾ ਹੀ ਪੁੱਤਰ ਸੀ, ਜੇ ਹੈ ਤਾਂ ਉਹ ਉਹਨਾਂ ਨੂੰ ਕਿਵੇਂ ਪਛਾਣੇਗਾ ਅਤੇ ਉਹਨਾਂ ਕੋਲ ਕੋਈ ਸਬੂਤ ਵੀ ਤਾਂ ਨਹੀਂ ਕਿ ਉਹ ਉਹਨਾਂ ਦਾ ਹੀ ਪੁੱਤਰ ਹੈ।

‘ਉਹ ਫਿਰ ਆਉਣਗੇ?’

‘ਹਾਂ, ਕਿਹਾ ਤਾਂ ਏਦਾਂ ਹੀ ਸੀ। ਕਹਿੰਦੇ ਸੀ ਮੇਰੇ ਹੇਠ ਦੀ ਚਾਹ ਜਰੂਰ ਪੀਣ ਆਉਣਗੇ। ਰਾਮਰਥ ਨੇ ਕੀਤੇ ਗਵਾਚੇ ਜਿਹੇ ਹੋਏ ਨੇ ਜਵਾਬ ਦਿੱਤਾ।

‘ਤੇ ਕੱਲ ਤੋਂ ਮੈਂ ਵੀ ਬੈਠਾਂਗੀ ਦੁਕਾਨ ਤੇ। ਜਿਸ ਦਿਨ ਸਰਜੂ ਆਏਗਾ ਤੇ ਮੈਂ ਉਸਦੇ ਅੱਗੇ ਹੱਥ ਜੋੜਾਂਗੀ ਅਤੇ ਦੱਸਾਂਗੀ ਕਿ ਉਹ ਮੇਰਾ ਹੀ ਪੁੱਤਰ ਹੈ।’

‘ਪਾਗਲ ਹੋ ਗਈ ਏਂ ਤੂੰ? ਉਹ ਸਾਡੀ ਭਾਸ਼ਾ ਨਹੀਂ ਸਮਝਦਾ।  ਹੁਣ ਇਹ ਬੇਵਕੂਫੀ ਨਾ ਕਰੀਂ।’

ਥੋੜੀ ਦੇਰ ਤੱਕ ਦੋਨਾਂ ਵਿੱਚ ਬਹਿਸ ਹੁੰਦੀ ਰਹੀ। ਅੰਤ ਵਿੱਚ ਭਾਗੀਰਥੀ ਦੀ ਮਮਤਾ ਅੱਗੇ ਰਾਮਰਥ ਨੇ ਹਾਥੀਆਂ ਸੁੱਟ ਦਿੱਤੇ। ਉਸਨੇ ਭਾਗੀਰਥੀ ਨੂੰ ਦੁਕਾਨ ਤੇ ਬੈਠਣ ਦੀ ਇਜਾਜ਼ਤ ਦੇ ਦਿੱਤੀ ਪਰ ਇਸ ਸ਼ਰਤ ਤੇ ਕਿ ਉਹ ਸਰਜੂ ਨੂੰ ਵੇਖਣ ਤੇ ਕੁਝ ਨਹੀਂ ਕਹੇਂਗੀ।

ਅਤੇ ਅਗਲੇ ਹੀ ਦਿਨ ਤੋਂ ਭਾਗੀਰਥੀ ਘਰ ਦਾ ਸਾਰਾ ਕੰਮ-ਕਾਜ ਨਬੇੜ ਕੇ ਰਾਮਰਥ ਨਾਲ ਚਾਹ ਦੀ ਦੁਕਾਨ ਤੇ ਜਾਣ ਲੱਗੀ। ਰਾਮਰਥ ਵੀ ਭਾਗੀਰਥੀ ਦੀ ਫੁਰਤੀ ਦੇਖ ਕੇ ਹੈਰਾਨ ਸੀ। ਸਵੇਰੇ ਸਵੇਰੇ ਮੂੰਹ ਹਨੇਰੇ ਉੱਠ ਕੇ ਭਾਗੀਰਥੀ ਫਟਾਫਟ ਚਾਹ ਨਾਸ਼ਤਾ ਬਣਾਉਣ ਲੱਗ ਜਾਂਦੀ ਤੇ ਚਾਰ ਰੋਟੀਆਂ ਉਸਦੀ ਪੋਟਲੀ ਵਿੱਚ ਵੀ ਬਣਨ ਦਿੰਦੀ।

ਪੁੱਤਰ ਨਾਲ ਮਿਲਣ ਦੀ ਆਸ ਨੇ ਇਸ ਜਿੰਦਾ ਲਾਸ਼ ਵਿੱਚ ਜਾਣ ਪਾ ਦਿੱਤੀ ਸੀ।

ਰਾਮਰਥ ਉਸਦੀ ਇਹ ਚੁਸਤੀ ਫੁਰਤੀ ਦੇਖ ਕੇ ਕਦੇ ਕਦੇ ਘਬਰੇ ਉੱਠਦਾ। ਕਿ ਜੇ ਮੁੰਡਿਆਂ ਦਾ ਟੋਲਾ ਵਾਪਿਸ ਉਸ ਰਸਤੇ ਤੋਂ ਨਾ ਆਇਆ ਤਾਂ ਭਾਗੀਰਥੀ ਇਸ ਬੁਢਾਪੇ ਵਿੱਚ ਕਿਤੇ ਪਾਗਲ ਹੀ ਨਾ ਹੋ ਜਾਏ।

ਦੁਕਾਨ ਵਿੱਚ ਬੈਠਿਆਂ ਵੀ ਉਸ ਦੀਆਂ ਅੱਖਾਂ ਉਸ ਪਾਸੇ ਲੱਗੀਆਂ ਰਹਿੰਦੀਆਂ ਜਿਧਰੋਂ ਉਹਨਾਂ ਨੇ ਆਉਣਾ ਸੀ। ਬਾਰ ਬਾਰ ਰਾਮਰਥ ਤੋਂ ਪੁੱਛਦੀ ਕਿ ਉਹਨਾਂ ਕਦੋਂ ਆਉਣਾ ਹੈ।

ਰਾਮਰਥ ਖਿਝ ਜਾਂਦਾ ‘ਮੈਨੂੰ ਕਿ ਪਤਾ ਕਦੋਂ ਆਉਣਗੇ? ਮੈਨੂੰ ਦੱਸ ਕੇ ਗਏ ਸੀ ਉਹ?’

ਭਾਗੀਰਥੀ ਸਹਿਮ ਜਾਂਦੀ ਤੇ ਫਿਰ ਦੁੱਗਣੇ ਹੋਂਸਲੇ ਨਾਲ ਬਾਟ ਤੱਕਣ ਲੱਗਦੀ ਪਰ ਸ਼ਾਮ ਹੁੰਦੇ-ਹੁੰਦੇ ਫੇਰ ਉਦਾਸ ਹੋ ਜਾਂਦੀ। ਹੁਣ ਠੰਡ ਵੀ ਵਧੇਰੇ ਪੈਣ ਲੱਗ ਗਈ ਸੀ।  ਉੱਚੀਆਂ ਚੋਟੀਆਂ ਤੇ ਬਰਫ਼ ਵੀ ਪੈ ਚੁੱਕੀ ਸੀ। ਰਾਮਰਥ ਵੀ ਦੁਕਾਨ ਜਲਦੀ ਬੰਦ ਕਰਨਾ ਚਾਹੁੰਦਾ ਸੀ। ਵੈਸੇ ਵੀ ਸ਼ਾਮ ਨੂੰ ਕੋਈ ਖਾਸ ਗ੍ਰਾਹਕ ਨਾ ਹੁੰਦੇ ਪਰ ਭਾਗੀਰਥੀ ਉਸ ਅਜਿਹਾ ਨਾ ਕਰਨ ਦਿੰਦੀ।

ਬਰਫੀਲੀਆਂ ਹਵਾਵਾਂ ਦੇ ਤੀਰ ਝੱਲਦੀ ਹੋਈ ਭਾਗੀਰਥੀ ਉੱਥੇ ਹੀ ਚੁੱਲੇ ਦੇ ਸੇਕ ਕੋਲ ਬੈਠੀ ਰਹਿੰਦੀ।

ਉਸ ਦੀ ਤਪੱਸਿਆ ਇੱਕ ਦਿਨ ਸਫਲ ਹੋ ਹੀ ਗਈ। ਵਿਦਿਆਰਥੀਆਂ ਦਾ ਗਰੁੱਪ ਵਾਪਿਸ ਮੁੜਦੇ ਹੋਏ ਉਥੇ ਹੀ ਚਾਹ ਪੀਣ ਰੁਕਿਆ। ਰਾਮਰਥ ਨੇ ਦੂਰੋਂ ਹੀ ਉਹਨਾਂ ਨੂੰ ਆਉਂਦੇ ਦੇਖ ਲਿਆ ਸੀ ਅਤੇ ਸਰਜੂ ਨੂੰ ਤਾਂ ਉਸਨੇ ਗਰੁੱਪ ਵਿੱਚ ਦੂਰੋਂ ਹੀ ਪਛਾਣ ਕਲੀਆਂ ਸੀ। ਉਹ ਚੁੱਪ ਹੀ ਰਿਹਾ। ਆਪਣੇ ਸ਼ੱਕ ਦੀ ਪੁੱਛੀ ਉਹ ਭਾਗੀਰਥੀ ਤੋਂ ਕਰਨਾ ਚਾਹੁੰਦਾ ਸੀ। ਮੁੰਡੇ ਹੁਣ ਕਾਫੀ ਨੇੜੇ ਆ ਚੁੱਕੇ ਸਨ। ਰਾਮਰਥ ਨੇ ਭਾਗੀਰਥੀ ਨੂੰ ਤਿਰਛੀ ਨਜ਼ਰ ਨਾਲ ਦੇਖਿਆ। ਭਾਗੀਰਥੀ ਇਕਟਕ ਉਸ ਵਿਦੇਸ਼ੀ ਮੁੰਡੇ ਨੂੰ ਟੱਕ ਰਹੀ ਸੀ।

‘ਬਾਬਾ ਜੀ, ਚਾਹ ਪਿਲਾਓ। ਦੇਖੋ ਅਸੀਂ ਕਿਹਾ ਸੀ ਨਾ ਕਿ ਅਸੀਂ ਮੁੜਦੇ ਸਮੇਂ ਜਰੂਰ ਤੁਹਾਡੇ ਕੋਲ ਆਵਾਂਗੇ।’ ਭਾਰਤੀ ਮੁੰਡੇ ਨੇ ਜਲਦੀ ਆਪਣੇ ਦਸਤਾਨੇ ਉਤਾਰੇ ਤੇ ਅੱਗ ਦੀ ਅੰਗੀਠੀ ਕੋਲ ਖੜਕੇ ਅੱਗ ਸੇਕਣ ਲੱਗਾ।

‘ਸਰਜੂ’ ਭਾਗੀਰਥੀ ਦੀ ਫੁਸਫੁਸਾਉਂਦੀ ਆਵਾਜ਼ ਈ ਤਾਂ ਮੁੰਡੇ ਦਾ ਧਿਆਨ ਉਸ ਵੱਲ ਗਿਆ।

‘ਅੰਮਾ ਜੀ, ਕਿ ਕਹਿ ਰਹੀ ਹੋ?’ ਉਹ ਮੁੰਡਾ ਕੁਝ ਜ਼ਯਾਦਾ ਹੀ ਗਾਲੜੀ ਸੀ।

‘ਕੁਝ ਨਹੀਂ ਪੁੱਤਰ, ਬੁੱਢੀ ਹੋ ਗਈ ਹੈ, ਇਸ ਕਰਕੇ ਕੁਝ ਨਾ ਕੁਝ ਬੁੜਬੁੜਾਉਂਦੀ ਰਹਿੰਦੀ ਹੈ।’ ਭਾਗੀਰਥੀ ਕੁਝ, ਬੋਲੇ ਉਸ ਤੋਂ ਪਹਿਲਾਂ ਹੀ ਰਾਮਰਥ ਬੋਲ ਪਿਆ।

ਪਰ ਭਾਗੀਰਥੀ ਨੇ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ। ਉਹ ਤਾਂ ਇਕ ਟੱਕ ‘ਸਰਜੂ’ ਨੂੰ ਨਿਹਾਰ ਰਹੀ ਸੀ।ਉਹੀ ਅੱਖਾਂ, ਉਹੀ ਚੇਹਰਾ। ਠੋਡੀ ਤੇ ਤਿਲ। ਉਹੀ ਮੂੰਹ ਤਿਰਛਾ ਕਰਕੇ ਹੱਸਣ ਦੀ ਆਦਤ। ਭਾਗੀਰਥੀ ਨੂੰ ਲੱਗਿਆ ਕੇ ਉਹ ਪਾਗਲ ਹੋ ਜਾਏਗੀ। ਉਸ ਦੀਆਂ ਅੱਖਾਂ ਵਿੱਚ ਹੰਝੂ ਬਹੁਤੀ ਦੇਰ ਤਕ ਰੁਕ ਨਹੀਂ ਸਕੇ।

‘ਅੰਮਾ ਜੀ, ਤੁਹਾਡੀ ਤਬੀਅਤ ਖਰਾਬ ਲੱਗਦੀ ਹੈ।’ ਉਸਨੂੰ ਦੇਖ ਕੇ ਦੂਸਰਾ ਮੁੰਡਾ ਬੋਲਿਆ।

ਭਾਗੀਰਥੀ ਜਿਵੇਂ ਨੀਂਦ ਤੋਂ ਉੱਠੀ। ‘ਨਹੀਂ ਪੁੱਤ ਮੈਂ ਠੀਕ ਹਾਂ।’ ਉਸਨੇ ਸਾਹਮਣੇ ਖੜ੍ਹੇ ਸਰਜੂ ਵੱਲ ਵੇਖਿਆ। ਫਿਰ ਆਪਣੇ ਵੱਲ ਵੇਖਿਆ। ਕਿਥੇ ਸਰਜੂ ਅਤੇ ਕਿਥੇ ਉਹ ਲੋਕ। ਟੀਨ ਸਾਲ ਤਕ ਅਸੀਂ ਉਸਨੂੰ ਪਾਲਿਆ ਅਤੇ ਹੁਣ ਉਹ ਲੋਕ ਪਾਲ ਰਹੇ ਹਨ। ਗੋਰਾ-ਚਿੱਟਾ, ਹੱਟ-ਕੱਟ, ਚੇਹਰੇ ਤੇ ਡੁਲ੍ਹ ਡੁਲ੍ਹ ਪੈਂਦੀ ਲਾਲੀ। ਕਿ ਉਹ ਉਸਨੂੰ ਅਜਿਹੀ ਜ਼ਿੰਦਗੀ ਦੇ ਸਕਦੇ ਸੀ? ਨਹੀਂ, ਕਦੇ ਨਹੀਂ। ਉਹਨਾਂ ਦੇ ਕੋਲ ਹੁੰਦਾ ਤਾਂ ਹੋ ਸਕਦਾ ਕਿ ਉਹ ਅੱਜ ਉਹਨਾਂ ਦੀ ਦੁਕਾਨ ਤੇ ਹੀ ਬੈਠਾ ਹੋਵੇ।

‘ਪੁੱਤ, ਇਸ ਨੂੰ ਪੁੱਛ ਕਿ ਇਹ ਕਿਥੋਂ ਆਇਆ ਹੈ? ਇਸਦੇ ਮਾਂ-ਬਾਪ ਕੀ ਕਰਦੇ ਹਨ?’ ਭਾਗੀਰਥੀ ਨੇ ਸਰਜੂ ਵੱਲ ਇਸ਼ਾਰਾ ਕਰਦੇ ਕਿਹਾ।

ਅਤੇ ਫਿਰ ਦੋਹਾਂ ਚ ਕਿ ਗੱਲਬਾਤ ਹੋਈ ਨਾ ਤਾਂ ਭਾਗੀਰਥੀ ਤੇ ਨਾ ਹੀ ਰਾਮਰਥ ਨੂੰ ਪਤਾ ਲੱਗਿਆ। ਪਰ ਜੋ ਕੁਝ ਵੀ ਉਹਨਾਂ ਨੂੰ ਦੱਸਿਆ ਗਿਆ ਉਸਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਵਿਦੇਸ਼ੀ ਮੁੰਡਾ ਹੀ ਉਹਨਾਂ ਦਾ ਅਸਲੀ ਪੁੱਤਰ ਹੈ।

ਉਸ ਮੁੰਡੇ ਨੂੰ ਇਹ ਪਤਾ ਸੀ ਕੇ ਉਹ ਆਪਣੇ ਮਾਤਾ ਪਿਤਾ ਸੀ ਸੰਤਾਨ ਨਹੀਂ ਹੈ, ਬਲਕਿ ਉਹਨਾਂ ਨੇ ਉਸਨੂੰ ਭਾਰਤ ਦੇ ਬੰਬਈ ਸ਼ਹਿਰ ਤੋਂ ਗੋਦ ਲਿਆ ਸੀ। ਇਸ ਤੋਂ ਇਲਾਵਾ ਉਹ ਆਪਣੇ ਅਸਲੀ ਮਾਂ-ਬਾਪ ਬਾਰੇ ਕੁਝ ਵੀ ਨਹੀਂ ਸੀ ਜਾਣਦਾ। ਉਸਦੇ ਪਿਤਾ ਨੀਦਰਲੈਂਡ ਦੇ ਇਕ ਵੱਡੇ ਵਪਾਰੀ ਸਨ ਤੇ ਕਦੇ ਕਦੇ ਆਪਣੇ ਕੰਮ ਦੇ ਸਿਲਸਿਲੇ ਚ ਭਾਰਤ ਆਉਂਦੇ ਰਹਿੰਦੇ ਸਨ। ਉਹ ਵੀ ਕੀਤੇ ਕੀਤੇ ਉਹਨਾਂ ਨਾਲ ਆ ਜਾਣਦਾ ਸੀ। ਪਰ ਉਹ ਇਸ ਇਲਾਕੇ ਵਿੱਚ ਪਹਿਲੀ ਬਾਰ ਆਇਆ ਸੀ।

ਭਾਗੀਰਥੀ ਅੱਗੇ ਵਧੀ। ਰਾਮਰਥ  ਨੇ ਉਸਨੂੰ ਰੋਕਣਾ ਚਾਹਿਆ ਪਾਰ ਉਸਦੀ ਜ਼ੁਬਾਨ ਨੇ ਉਸਦਾ ਸਾਥ ਨਾ ਦਿੱਤਾ।

ਭਾਗੀਰਥੀ ਸਰਜੂ ਦੇ ਕੋਲ ਆ ਕੇ ਖੜੋ ਗਈ ਅਤੇ ਆਪਣਾ ਕੰਬਦਾ ਕੰਬਦਾ ਹੱਥ ਉਸਦੇ ਮੋਂਢੇ ਤੇ ਰੱਖ ਦਿੱਤਾ ਅਤੇ ਉਸਦੀਆਂ ਅੱਖਾਂ ਚੋਂਹੰਜੂਆਂ ਦੀ ਇੱਕ ਲੰਬੀ ਧਾਰ ਵਹਿ ਨਿਕਲੀ। ਅੱਖਾਂ ਧੁੰਦਲਾ ਗਈਆਂ ਤੇ ਉਸਨੇ ਪੂੰਝਿਆ ਤਾਂ ਕੇ ਆਪਣੇ ਸਰਜੂ ਨੂੰ ਗੌਰ ਨਾਲ ਨਿਹਾਰ ਸਕੇ।ਨਾਲ ਆਏ ਸਾਰੇ ਮੁੰਡੇ ਹੈਰਾਨ ਸਨ ਤੇ, ਪਰੇਸ਼ਾਨ ਸਨ। ਸਾਰਿਆਂ ਦੇ ਮਾਂ ਵਿੱਚ ਸੁਆਲ ਸੀ ਕਿ ਉਹ ਅਜਿਹਾ ਵਾਰਤਾਵ ਕਿਓਂ ਕਰ ਰਹੀ ਹੈ।

‘ਫੇਰ ਆਈਂ ਪੁੱਤ’, ਭਾਗੀਰਥੀ ਨੇ ਕੰਬਦੇ ਲਹਿਜੇ ਵਿੱਚ ਕਿਹਾ।

ਰਾਮਰਥ ਦੇ ਸਾਹ ਵਿੱਚ ਸਾਹ ਆਇਆ।

ਫੇਰ ਦੁਭਾਸ਼ੀ ਨੇ ਆਪਣਾ ਕੰਮ ਕੀਤਾ।

‘ਜਰੂਰ ਆਵਾਂਗਾ’, ਅਜਿਹਾ ਕਹਿ ਕੇ ਮੁੰਡਾ ਦੌੜਦੇ ਟੱਪਦੇ ਪਗਡੰਡੀਆਂ ਚੋਂ ਉਝਲ ਹੋ ਗਿਆ।

ਭਾਗੀਰਥੀ ਮੂਰਤੀ ਬਾਣੀ ਜਿਥੇ ਖੜੀ ਸੀ ਉਥੇ ਹੀ ਪੱਥਰ ਵਾਂਗ ਖੜੀ ਰਹੀ।

ਜਿੰਦਗੀ ਇਕ ਵਾਰ ਫੇਰ ਪੁਰਾਣੀ ਢਾਲ ਤੇ ਚੱਲ ਪਈ। ਪਰ ਇਕ ਅੰਤਰ ਜਾਨ ਬਦਲਾਵ ਭਾਗੀਰਥੀ ਦੇ ਜੀਵਨ ਵਿੱਚ ਜਰੂਰ ਆਇਆ ਕਿ ਹੁਣ ਉਹ ਹਰ ਰਜ਼ ਪਤੀ ਨਾਲ ਚਾਹ ਦੀ ਦੁਕਾਨ ਤੇ ਬੈਠਣ ਲੱਗੀ। ਆਖਿਰ ਉਸਦਾ ਪੁੱਤਰ ਫੇਰ ਆਉਣ ਲਈ ਜੂ ਕਹਿ ਗਿਆ ਸੀ।

ਦਿਲ ਤੇ ਦਿਮਾਗ

by Sukhchattha October 7, 2019

ਅਜੀਬ ਜਿਹਾ ਕਨੈੱਕਸ਼ਨ ਹੁੰਦਾ ਇਹ ਦਿਲ ਤੇ ਦਿਮਾਗ ਦਾ,ਜਦ  ਵੀ ਕੋਈ ਫੈਸਲਾ ਲੈਣਾ ਹੁੰਦਾ ਹਮੇਸ਼ਾ ਇਨ੍ਹਾਂ ਦੋਨਾਂ ਦੀ ਲੜਾਈ ਵਿਚ ਘਿਰ ਜਾਂਦੇ ਹਾਂ  ਅਸੀਂ , ਕਦੇ ਕਦੇ ਸਮਝ ਜੀ ਹੀ ਨਹੀਂ ਆਓਂਦੀ ਕੇ ਕੌਣ ਸਹੀ ਇਹ ਦਿਮਾਗ਼ ਜਾ ਦਿਲ। ਕਿਸਦੀ ਮੰਨੀ ਜਾਵੇ , ਦਿਮਾਗ਼ ਦੀ ਜਾਂ ਦਿਲ ਦੀ,ਪਰ ਫ਼ੈਸਲਾ ਤਾਂ ਕਰਨਾ ਹੀ ਪੈਂਦਾ ਕਿਸੇ ਇਕ ਵਾਲ ਤਾਂ ਹੋਣਾ  ਹੀ ਪੈਂਦਾ,ਪਰ ਸਵਾਲ ਹੁਣ ਇਹ ਉਠਦਾ ਫੇਰ ਜਾਈਏ ਕਿਸ ਪਾਸੇ।

ਥੋੜ੍ਹਾ ਮੁਸ਼ਕਿਲ ਹੈ  ਇਹ ਪਰ ਸ਼ਾਇਦ ਮੇਰੀ ਇਸ ਸਲਾਹ ਨਾਲ ਤੁਹਾਨੂੰ ਮਦਦ ਮਿਲ ਜਾਵੇ , ਦਿਲ ਇਕ ਨਸ਼ੇੜੀ ਇਨਸਾਨ ਵਾਂਗੂ ਹੁੰਦਾ ਹੈ ਜੋ ਦੂਰ ਦੀ ਨਹੀਂ ਸੋਚਦਾ ਦਾ ਉਸਨੂ ਮੋੱਕੇ ਦਾ ਆਕਰਸ਼ਣ ਹੀ ਪਸੰਦ ਹੁੰਦਾ ਹੈ,ਜੋ ਐਟ  ਪ੍ਰੈਜ਼ੈਂਟ ਹੋ ਰਿਹਾ  ਬੱਸ ਉਸ ਲਈ ਉਹੀ  ਸਹੀ ਤੇ ਸਭ ਕੁਝ ਹੁੰਦਾ ,ਉਹ ਭਵਿੱਖ  ਦੇ ਰਿਜ਼ਲਟਸ ਤੋਂ ਬੇਪਰਵਾਹ ਹੁੰਦਾ,ਥੋੜਾ ਭੋਲਾ ਵੀ ਹੁੰਦਾ ਅਕਸਰ ਜਜ਼ਬਾਤੀ ਹੋ ਜਾਂਦਾ,ਆਸਾਨੀ ਨਾਲ ਬੇਵਕੂਫ਼ ਬਣ ਜਾਂਦਾ,ਇਹ ਆਪਣੇ ਬਾਕੀ ਦੋਸਤ। ਜਿਵੇਂ  ਅੱਖ ,ਕੰਨ , ਜ਼ੁਬਾਨ ਦੀ ਵੀ ਨਹੀਂ ਸੁਣਦਾ। ਬੱਸ ਆਪਣੇ ਆਪ ਚ ਹੀ ਰਹਿੰਦਾ। ਇਹ ਸ਼ਰਾਬੀ ਇਨਸਾਨ ਵਾਂਗੂ ਅੱਗਰੇਸਿਵ  ਹੁੰਦਾ,ਰੌਲਾ ਪਾਉਂਦਾ  , ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸਿਸ਼ ਕਰਦਾ,ਲੜ-ਦਾ,ਤੇ ਕੁਝ ਨਾ ਕੁਝ ਜ਼ਰੂਰ ਕਰ ਲੈਂਦਾ ਜਿਸਦਾ ਸਾਨੂੰ ਪਛਤਾਵਾ ਵੀ ਹੋ ਸਕਦਾ। ਦਿਮਾਗ਼ ਇੱਕ ਸੂਝਵਾਨ ਇਨਸਾਨ ਹੁੰਦਾ ਇਹ ਸ਼ਾਂਤ ਰਹਿੰਦਾ ਏਸਨੂ ਪਤਾ ਹੁੰਦਾ ਕੀ  ਸਹੀ ਇਹ ਤੇ ਕੀ ਗਲਤ ਪਰ ਇਹ ਰੋੱਲਾ ਨੀ ਪਾਉਂਦਾ  ਬੱਸ ਸ਼ਾਂਤ ਹੋਕੇ ਬੈਠਾ ਰਹਿੰਦਾ,ਦੇਖਦਾ ਰਹਿੰਦਾ ਕੇ ਕੱਦ  ਤੁਸੀਂ ਦਿਲ ਦੀਆਂ ਉੱਟ ਪਟਾਂਗ  ਤੇ ਬਚਪਣੇ ਤੋਂ ਨਜ਼ਰਾਂ ਹੱਟਾਂ ਕੇ ਇਸਦੀ ਮੱਦਦ ਲਓਗੇ,ਏਸਨੂ ਪਤਾ ਉਸਦਾ ਨਸ਼ਾ ਜਦ ਉੱਤਰ ਜਾਏਗਾ ਉਹ ਠੀਕ ਹੋ ਜਾਏਗਾ,ਪਰ ਸਾਨੂੰ ਦਿਲ ਦੀ ਫਿਕਰ ਹੁੰਦੀ ਆ ਅਸੀਂ ਅਕਸਰ ਦਿਮਾਗ਼ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ । ਤੇ ਇਹੋ ਜੇ ਫ਼ੈਸਲੇ ਹੋ ਸਕਦਾ ਸਾਨੂੰ ਥੋੜ੍ਹੇ ਟਾਈਮ ਦੀ ਖੁਸ਼ੀ ਦੇ ਦੇਣ,ਪਰ ਲੌਂਗ ਟਰਮ ਕੰਮ ਨੀ ਕਰਦੇ,ਜੇ ਕਦੇ ਕਦਾਈਂ ਕਰ ਵੀ ਜਾਣ ਤਾਂ ਬੱਸ ਕੋਈ ਐਕਸੈਪਸ਼ਨ   ਹੀ ਹੋ ਸਕਦੀ ਹੈ ਜਿਸਦੇ ਚਾਂਸ ਬਹੁਤ  ਘੱਟ ਹੁੰਦੇ ਨੇ। ਇਸ ਲਈ ਜਦ ਕਦੇ ਵੀ ਇਨ੍ਹਾਂ ਦੋਹਾਂ  ਵਿਚ ਕੰਨਫਿਊਜ਼ਨ ਹੋਵੇ ਤਾਂ ਦਿਮਾਗ਼ ਦਾ ਸਾਥ ਦਿਓ ਕਿਉਂਕਿ  ਦਿਮਾਗ਼ ਦਿਲ ਨੂੰ ਚਲਾਉਂਦਾ ,ਦਿਲ ਦਿਮਾਗ ਨੂੰ ਨਹੀਂ।
Sukh Chattha

ਤਿੰਨ ਧੀਆਂ

by Davy_Writer October 7, 2019

ਇੱਕ ਆਮ ਜਿਹਾ ਇੰਨਸਾਨ ਦਿਹਾੜੀ ਕਰ ਕੇ ਟਾਈਮ ਪਾਸ ਕਰਦਾ ਸੀ। ਓਹਦੇ ਘਰ ਰੱਬ ਨੇ 3 ਧੀਆਂ ਦੇ ਦਿੱਤੀਆਂ ਪਰ ਓਹ ਬੰਦੇ ਨੇ ਕਦੇ ਹਿਮਤ ਨੀ ਹਾਰੀ ਆਪਣੀਆਂ ਧੀਆਂ ਨੂੰ ਹਮੇਸ਼ਾ ਖੁਸ਼ ਰੱਖਦਾ ਸੀ । ਜਿਨ੍ਹਾਂ ਹੋ ਸਕਦਾ ਸੀ ਵੱਧ ਤੋਂ ਵੱਧ ਕਰਦਾ ਸੀ ਉਹਨਾਂਲਈ, ਵੱਡੀ ਧੀ ਓਹਦੀ ਕਾਲਜ ਪੜਨ ਲੱਗ ਗਈ ਸੀ । ਬਹੁਤ ਸਮਝਦਾਰ ਕੁੜੀ ਸੀ ਓਹ ਜੁੰਮੇਵਾਰੀਆਂ ਸਮਝਣ ਵਾਲੀ, ਘਰਦੇ ਸਾਰੇ ਕੰਮ ਸੰਭਾਲਣ ਵਾਲੀ ਉਹਤੋਂ ਛੋਟੀ ਵੀ ਸਿਆਣੀ ਸੀ । ਮੈਨੂੰ ਨੀ ਪਤਾ ਇਹ ਗੱਲ ਸਹੀ ਐ ਜਾ ਗਲਤ ਪਰ ਘਰਦੇ ਕਹਿੰਦੇ ਨੇ ਜੇ ਘਰਦਾ ਵੱਡਾ ਜਵਾਕ ਸਿਆਣਾ ਤਾਂ ਬਾਕੀ ਵੀ ਓਹਦੇ ਪਿੱਛੇ ਓਹਨੂੰ ਦੇਖ ਦੇਖ ਸਿਆਣੇ ਹੋ ਜਾਂਦੇ ਨੇ ਸ਼ਾਇਦ ਐਸੇ ਕਰ ਕੇ ਦੋਵੇਂ ਛੋਟੀਆਂ ਕੁੜੀਆਂ ਵੀ ਸਿਆਣਿਆਂ ਸੀ ਆਪਣੀ ਵੱਡੀ ਭੈਣ ਨੂੰ ਦੇਖ ਦੇਖ ਕੇ । ਬਾਪ ਅਨਪੜ ਸੀ ਜਿਵੇਂ ਵੱਡੀ ਕੁੜੀ ਕਹਿੰਦੀ ਸੀ ਉਵੇਂ ਓਹ ਮਨ ਲੈਂਦਾ ਸੀ । ਕੁੜੀਆਂ ਚੰਗੀਆਂ ਹੋਣ ਕਰ ਕੇ ਓਹਨੂੰ ਕਦੇ
ਵੀ ਇਹ ਮਹਿਸੂਸ ਨੀ ਹੋਇਆ ਸੀ ਓਹਦੇ ਘਰ ਮੁੰਡਾ ਨਹੀਂ ਹੈ । ਮਾਨ ਕਰਦਾ ਸੀ ਓਹ ਆਪਣੀਆਂ ਕੁੜੀਆਂ ਐਨੀਆਂ ਵੱਡੀਆਂ ਹੋ ਗਈਆਂ ਸੀ ਪਰ ਕਦੇ ਕੁਝ ਵੀ ਕੋਈ ਵੀ ਗਲਤ ਨਹੀਂ ਕੀਤਾ ਸੀ ਨੀ ਕੀਤਾ ਸੀ ਜੀਦੇ ਨਾਲ ਓਹਨਾ ਦੇ ਮਾਂ ਪਿਓ ਨੂੰ ਸਿਰ ਝੁਕਾ ਕੇ ਤੁਰਨਾਂ ਪੈਂਦਾ। ਟਾਈਮ ਲੰਘਦਾ ਗਿਆ ਵੱਡੀ ਕੁੜੀ ਲਈ ਓਹਦੇ
ਮਾਂ ਪਿਓ ਸੋਚਣ ਲੱਗ ਗਏ ਕਿ ਪੜਾਈ ਬਹੁਤ ਹੋ ਗਈ ਹੁਣ ਕੋਈ ਚੰਗਾ ਜੇਹਾ ਮੁੰਡਾ ਦੇਖ ਕੇ ਵਿਆਹ ਕਰ ਦਿੱਤਾ ਜਾਵੇ । ਬਹੁਤ ਕੋਸ਼ਿਸ਼ ਕਰਦਾ ਪਰ ਬੰਦਾ ਗਰੀਬ ਸੀ ਓਹਦੀ ਕੋਈ ਗਲ ਹੀ ਨੀ ਸੁਣਦਾ ਸੀ ਕੁੜੀ ਚੰਗਾ ਪੜ ਲਿਖ ਗਈ ਸੀ ਕੁੜੀ ਦੇ ਮੁਤਾਬਿਕ ਤਾਂ ਮੁੰਡਾ ਚੰਗਾ ਹੀ ਚਾਹੀਦਾ ਸੀ ਕਿਉਂਕਿ ਸਿਆਣੀ ਸੀ ਸੋਹਣੀ ਸੀ ਸਮਝਦਾਰ ਸੀ । ਪਰ ਸਭ ਸੋਚਦੇ ਸੀ ਇਹਨੇ ਦਾਜ ਵਿੱਚ ਕਿ ਦੇਣਾਂ, ਇਹੀ ਸੋਚ ਕੇ ਓਹਦੀ ਇਹ ਗੱਲ ਤੇ ਜੋਰ ਨਾ ਦਿੰਦੇ । ਕੁੜੀ ਜੁੰਮੇਵਾਰੀ ਸਮਝਦੀ ਸੀ ਬਾਪੂ ਜਿਆਦਾ ਔਖਾ ਹੁੰਦਾ ਤੇ ਦੂਜਿਆਂ
ਕੁੜੀਆਂ ਵੀ ਵੱਡੀਆਂ ਹੋ ਗਈਆਂ ਸੀ। ਐਸੇ ਲਈ ਓਹ ਖਰਚਾ ਸੌਖਾ ਚਲਾਉਣ ਲਈ ਘਰੇ ਬਚਿਆਂ ਨੂੰ ਪੜਾਉਣ ਲਗ ਗਈ ਥੋੜਾ ਬਹੁਤ ਸਿਲਾਈ ਦਾ ਕੰਮ ਸਿੱਖ ਲਿਆ ਜਿਆਦਾ ਨੀ ਪਰ ਥੋੜਾ ਬਹੁਤ ਹੀ ਸਹੀ, ਬਾਪੂ ਸੌਖਾ ਹੋ ਗਿਆ ਤੇ ਘਰਦਾ ਖਰਚਾ ਸਹੀ ਚੱਲਣ ਲਗ ਗਿਆ । ਚਲੋ ਜੀ ਕਰਦੇ ਕਰਦੇ ਦੂਜੀ ਕੁੜੀ
ਦੀ ਪੜਾਈ ਵੀ ਪੂਰੀ ਹੋਣ ਤੇ ਸੀ। ਓਹਦਾ ਵੀ ਸਭ ਕੁਝ ਏਦਾਂ ਹੀ ਹੋਇਆ ਨੌਕਰੀ ਦਾ ਹਜੇ ਕੁਝ ਬਣੀਆਂ ਨੀ ਦੋਵਾਂ ਨੇ ਆਪਣੇ ਆਪਣੇ ਕੋਰਸ ਸੀ ਡਿਗਰੀ ਲੈ ਲਈ ਤੇ ਕੋਈ ਵੀ ਪੋਸਟ ਆਉਂਦੀ ਭਰ ਦਿੰਦੀਆਂ । ਨਾਲ ਨਾਲ ਕੰਮ ਕਰਨ ਕਰ ਕੇ ਆਪਣਾ ਖਰਚਾ ਆਪ ਹੀ ਕਡ ਲੈਂਦੀਆਂ । ਜਦੋਂ ਵੱਡੀ ਕੁੜੀ ਦੇ ਰਿਸ਼ਤੇ ਦਾ ਕੁਝ ਨਾ ਬਣੀਆਂ ਤਾਂ ਛੋਟੀ ਬਾਰੇ ਗਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਪਹਿਲਾਂ ਵੱਡੀ ਕੁੜੀ ਨਾਲ ਹੋਇਆ ਓਹੀ ਹੁਣ ਛੋਟੀ ਕੁੜੀ ਨਾਲ ਹੋਣਾ ਸ਼ੁਰੂ ਹੋ ਗਿਆ । ਕਰਦੇ ਕਰਾਉਂਦੇ ਓਹ ਵੀ ਆਪਣੀ ਵੱਡੀ ਭੈਣ ਦੀ ਤਰਾਂ ਘਰ ਕੰਮ ਕਰਨ ਲਗ ਗਈ । ਏਦਾਂ ਹੀ ਕਰਦੇ ਕਰਦੇ ਤੀਜੀ ਕੁੜੀ ਵੀ ਓਹਨਾ ਦੇ ਬਰਾਬਰ ਦੀ ਹੋ ਗਈ ਤਿੰਨਾਂ
ਨਾਲ ਇੱਕੋ ਜਿਹਾ ਹੋਇਆ ਹੁਣ ਤਿੰਨੋ ਘਰ ਨੇ ਘਰ ਕੰਮ ਕੇ ਥੋੜੇ ਬਹੁਤ ਪੈਸੇ ਜੋੜ ਰਹੀਆਂ ਕੁੱਝ ਕੇ ਪੈਸੇ ਨਾਲ ਖਰਚਾ ਚੱਲਦਾ ਕੁਝ ਕੁ ਸੰਭਾਲ ਕੇ ਰੱਖ ਲੈਂਦੇ ਬਾਪੂ ਵੀ ਬੁੜਾ ਹੋ ਗਿਆ ਹੁਣ ਤੇ ਬੇਬੇ ਦੇ ਦਾਜ ਜੋੜਦੀ ਜੋੜਦੀ ਦੇ ਚੇਹਰੇ ਤੇ ਚੁਰਿਆਂ ਪੈਣੀਆਂ ਸ਼ੁਰੂ ਹੋ ਗਈਆਂ ।

ਕੋਰਟ ਡੀ ਸੀ ਦਫ਼ਤਰ ਪੋਸਟਾਂ ਨਿਕਲੀਆਂ ਵੱਡੀ ਕੁੜੀ ਨੂੰ ਨੌਕਰੀ ਮਿਲ ਗਈ ਅਗਲੇ ਮਹੀਨੇ ਅਧਿਆਪਕਾਂ ਦੀਆਂ ਪੋਸਟਾਂ ਨਿਕਲੀਆਂ ਵਿਚਕਾਰ ਵਾਲੀ ਕੁੜੀ ਨੂੰ ਵੀ ਨੌਕਰੀ ਮਿਲ ਗਈ ਘਰ ਖੁਸ਼ੀਆਂ ਦਾ ਮਾਹੌਲ ਬਣ ਗਿਆ ਆਸੇ ਪਾਸੇ ਦੇ ਲੋਕ ਹੋਰ ਗਲਾਂ ਬਣਾਉਣ ਲੱਗ ਗਏ । ਥੋੜਾ ਵਿਆਹ ਲਈ ਓਹਨਾਂ ਨੇ ਟਾਈਮ ਪਾ ਲਿਆ ਘਰ ਵਾਰ ਵਧੀਆ ਬਣਾ ਲਿਆ, ਬਸ ਐਨਾਂ ਕੁ ਵਧੀਆ ਬਣਾ ਲਿਆ ਕਿ ਪਿੰਡ ਵਿੱਚ ਗਲਾਂ ਹੋਣ ਲੱਗ ਗਈਆਂ ਬਾਪੂ ਨੂੰ ਘਰ ਹੀ ਬੈਠਾ ਲਿਆ ਸੀ ਹੁਣ ਇਹ ਬਾਪੂ ਨੂੰ ਕੰਮ ਤੇ ਨੀ
ਜਾਣ ਦਿੰਦੇ ਸੀ । ਬਾਪੂ ਦੀ ਦਿਹਾੜੀ ਕਰ ਕਰ ਕੀਤੀ ਕਮਾਈ ਨੇ ਤਾਂ ਓਹਨਾ ਨੂੰ ਐਨੇ ਕੁ ਦੇ ਕਾਬਿਲ ਬਣਾਇਆ ਸੀ ਬਾਕੀ ਕੁੜੀਆਂ ਆਪ ਸਿਆਣਿਆਂ ਸੀ ਸਮਝਦੀਆਂ ਸੀ ਇਸ ਕਰ ਕੇ ਹੁਣ ਓਹਨਾ ਨੇ ਬਾਪੂ ਨੂੰ ਕਹਿ ਦਿੱਤਾ ਕਿ ਤੂੰ ਘਰ ਰਿਹਾ ਕਰ। ਛੋਟੀ ਕੁੜੀ ਕਹਿੰਦੀ ਮੈਂ ਆਈ ਪੀ ਐੱਸ ਦੀ ਤਿਆਰੀ ਕਰਨੀ ਹੈ ਦੋਵੇਂ ਵੱਡੀਆਂ ਭੈਣਾਂ ਨੇ ਓਹਦਾ ਸਾਥ ਦਿੱਤਾ ਤੇ ਓਹ ਤਿਆਰੀ ਕਰਨ ਲੱਗ ਗਈ ਹੁਣ ਓਹੀ ਲੋਕਾਂ ਦੇ ਕਹਿਣ ਤੇ ਰਿਸ਼ਤੇ ਆਉਣ ਲਗ ਗਏ ਸੀ ਜਿਹੜੇ ਕਿਸੇ ਟਾਈਮ ਮੂੰਹ ਭਰਾਂ ਨੂੰ ਕਰ ਕੇ ਲੰਘ ਜਾਂਦੇ ਸੀ। ਇੱਕ ਸਾਲ ਬੀਤ ਗਿਆ ਛੋਟੀ ਕੁੜੀ ਆਈ ਪੀ ਐੱਸ ਦਾ ਕੋਰਸ ਪੂਰਾ ਹੋ ਗਿਆ। ਥੋੜਾ ਟਾਇਮ ਪਿਆ ਪੋਸਟਾਂ ਨਿਕਲੀਆਂ ਛੋਟੀ ਕੁੜੀ ਨੇ ਸਭ ਨਾਲੋਂ ਹੀ ਸਿਰਾ ਲਾ ਪਿੰਡ ਚ ਲੋਕ ਮਾਨ ਮਹਿਸੂਸ ਕਰਨ ਲੱਗ ਗਏ, ਜਦੋਂ ਵੀ ਕੋਈ ਪ੍ਰੋਗਰਾਮ ਆਉਂਦਾ ਤਾਂ ਓਹਦਾ ਨਾਮ ਉਪਰ ਰੱਖਿਆ ਜਾਂਦਾ ਸਪੈਸ਼ਲ ਬੁਲਾਇਆ ਜਾਂਦਾ ਹੁਣ ਆਸੇ
ਪਾਸੇ ਪੂਰੇ ਚਰਚੇ ਸੀ ਛੋਟੀ ਕੁੜੀ ਦੇ । ਹੁਣ ਬਾਪੂ ਨੇ ਓਹਨਾ ਨੂੰ ਪੁੱਛ ਕੇ ਵਿਆਹ ਦੀ ਗੱਲ ਵਧਾਉਣੀ ਸ਼ੁਰੂ ਕੀਤੀ ਤਿੰਨਾਂ ਲਈ ਰਿਸ਼ਤੇ ਵਧੀਆ ਮਿਲ ਗਏ ਤੇ ਉਹਨਾਂ ਦਾ ਵਿਆਹ ਕਰ ਦਿੱਤਾ ਵੱਡੀ ਕੁੜੀ ਦਾ ਵਿਆਹ ਟੈਕਸ ਵਿਭਾਗ ਵਿੱਚ ਲੱਗੇ ਮੁੰਡੇ ਨਾਲ ਹੋ ਗਿਅਾ ਉਹਤੋਂ ਛੋਟੀ ਦਾ ਮਾਸਟਰ ਨਾਲ ਤੇ ਸਭ ਤੋਂ ਛੋਟੀ ਦਾ
ਸਕੂਲ ਵਿੱਚ ਕਲਰਕ ਨਾਲ ਹੋ ਗਿਅਾ ਕੱਲਾ ਕੱਲਾ ਮੁੰਡਾ ਸੀ ਓਹ ਘਰ ਕਲੀ ਮਾਂ ਸੀ ਇਸ ਲਈ ਛੋਟੀ ਕੁੜੀ ਨੇ ਓਹਦੇ ਨਾਲ ਗੱਲ ਬਾਤ ਕਰ ਕੇ ਆਪਣੇ ਮਾਂ ਬਾਪ ਨਾਲ ਰਹਿਣ ਸਹਿਣ ਕਰਲਿਆ ਹੁਣ ਪੰਜੇ ਮੈਂਬਰ ਇੱਕਠੇ ਰਹਿੰਦੇ ਤੇ ਮਾਂ ਬਾਪ ਤਾਂ ਬਿਚਾਰੇ ਬਜੁਰਗ ਗਲਾਂ ਬਾਤਾਂ ਕਰਦੇ ਓਹਨਾ ਦਾ ਵੀ ਟਾਈਮ ਲੰਘ ਰਿਹਾ ਘਰ ਕੰਮ
ਕਰਨ ਲਈ ਰਖੇ ਹੋਏ ਸੀ ਤੇ ਸਭ ਕੁਝ ਵਧੀਆ ਚਲ ਰਿਹਾ ।

ਮੈਸੇਜ – ਮੈਸੇਜ ਇਹਦੇ ਵਿੱਚ ਇਹੀ ਆ ਕਿ ਕੁਝ ਵੀ ਵਡਾ ਪਾਉਣ ਲਈ ਓਹਦੇ ਕਾਬਿਲ ਬਣ ਨਾ ਪੈਂਦਾ ਕੁੜੀਆਂ ਸੋਹਣੀਆਂ ਸੀ ਪੜ ਲਿਖ ਵੀ ਬਹੁਤ ਗਈਆਂ ਸੀ। ਚੰਗਾ ਰਿਸ਼ਤਾ ਲਭਦੇ ਸੀ ਨਹੀਂ ਮਿਲਿਆ ਕਿਉਂ ਨੀ ਮਿਲਿਆ ਕਿਉਂਕਿ ਹਜੇ ਚੰਗੇ ਦੇ ਓਹ ਕਾਬਿਲ ਨਹੀਂ ਸੀ ਕਲੇ ਹੱਥਾਂ ਵਿੱਚ ਫੜੇ ਸਰਟੀਫਿਕੇਟ ਵੀ ਕੰਮ ਨਾ ਆਏ ਜਦੋਂ ਓਹਨਾ ਦੀ ਕੀਮਤ ਪਾਈ ਫਿਰ ਕੁੜੀਆਂ ਦੀ ਕੀਮਤ ਪੈਣੀ ਸ਼ੁਰੂ ਹੋਈ । ਤੇ ਦੂਜੀ ਗੱਲ ਲੋਕ ਸਿਰਫ ਆਪਣੇ ਬਾਰੇ ਜਿਆਦਾ ਸੋਚਦੇ ਨੇ ਆਪਣੀ ਵਾਹ! ਵਾਹ! ਕਰਵਾਉਣ ਨੂੰ ਰਹਿੰਦੇ ਨੇ ਤੁਹਾਨੂੰ ਓਹਨਾ ਨੇ ਤੀਰ ਬਣਾ ਕੇ ਨਿਸ਼ਾਨਾ ਆਪਣੀ ਮਰਜ਼ੀ ਨਾਲ ਲਗਾ ਲੈਣਾਂ। ਹੁਣ ਰਿਸ਼ਤਾ ਕਰਵਾਉਣ ਵਾਲਿਆਂ ਨੂੰ ਚੰਗੀਆਂ ਸ਼ਾਂਪਾਂ ਪਾਇਆਂ ਗਈਆਂ ਤੇ ਪਹਿਲਾਂ ਵੀ ਓਹੀ ਲੋਕ ਸੀ ਜੇਹੜੇ ਗਲ ਵੀ ਨੀ ਸੁਣਦੇ ਸੀ ।

ਸਟੋਰੀ ਕਿਵੇਂ ਲੱਗੀ ਜਰੂਰ ਦਸਿਓ ਕੋਈ ਗਲਤੀ ਹੋਈ ਮੁਆਫ਼ ਕਰਨਾ ਜੀ, ਹੋਰ ਸਟੋਰੀਆਂ ਪੜਨ ਲਈ ਤੁਸੀਂ ਇੰਸਟਾ੍ਰਾਮ ਤੇ ਫੇਸਬੁੱਕ ਤੇ ਪੇਜ ਫੋਲੋ ਕਰ ਸਕਦੇ ਓ ਆਪਣੇ ਪੇਜ ਦਾ ਨਾਮ ਹੈ ਜੀ : Davy_writer

Sikander Preet Singh (Davy)

ਪੰਜਾਬੀ ਦੇ ‘ਕਾਇਦੇ’ ਦਾ ‘ੳ’

by admin October 2, 2019

ਜਿਸ ਦਿਨ ਪੰਜਾਬੀ ਦੇ ‘ਕਾਇਦੇ’ ਦਾ ‘ੳ’ ਊਠ ਹੋ ਗਿਆ ਸੀ ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ ‘ਅਗਲਿਆਂ’ ਸ਼ੁਰੂਆਤ ਕਰਤੀ ਸੀ ਕਿਉਂਕਿ ਸਾਡੇ ਆਲੇ ਨਿਆਣੇ (ਸਾਡੇ ਸਣੇ) ਹਿੰਦੀ ਦੇ ਊਠ ਨੂੰ ਉੜਾ ਊਠ ਪੜੀ ਗਏ ਪਰ ਪੰਜਾਬੀ ਚ ਊਠ ਨੂੰ ਬੋਤਾ ਕਹਿੰਦੇ ਆ…
ਅੱਗੇ ਚੱਲੋ…ਕਹਿੰਦੇ ‘ਮ’ ਮੁਰਗਾ…ਪਰ ਪੰਜਾਬੀ ਚ ਤਾਂ ਕੁੱਕੜ ਹੁੰਦਾ,ਮੁਰਗਾ ਤਾਂ ਹਿੰਦੀ ਚ ਕਹਿੰਦੇ ਆ…
ਖੈਰ…ਹੋਰ ਅੱਗੇ ਚਲਦੇ…ਕਹਿੰਦੇ ‘ਧ’ ਧਨੁੱਸ਼…ਪਰ ਪੰਜਾਬੀ ਚ ‘ਤੀਰ ਕਮਾਨ’ ਹੁੰਦਾ… ਧਨੁੱਸ਼ ਤਾਂ ਹਿੰਦੀ ਚ ਕਹਿੰਦੇ
ਰੂਸ ਚ ਜੇ ਕਿਸੇ ਨੂੰ ਬਦ-ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਕਿ ‘ਜਾਹ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ..”
ਅਸੀਂ ਆਪਣੇ ਆਪ ਨੂੰ Modern ਕਹਾਉਣ ਦੇ ਚੱਕਰ ਚ ਮਾਂ ਬੋਲੀ ਭੁੱਲੀ ਜਾ ਰਹੇ…
ਪੰਜਾਬੀ ਦੇ ‘ਭੈਣ’ ਦੀ ਥਾਂ ਬੰਗਾਲੀ ਦਾ ‘ਦੀਦੀ’ ਚੱਕੀ ਫਿਰਦੇ…ਉਹ ਵੀ ਹੁਣ ਹੁਣ ‘ਦੀ’ ਰਹਿ ਗਿਆ…ਧੀ-ਪੁੱਤ ਦੀ ਥਾਂ ਬੇਟਾ-ਬੇਟੀ ਨੂੰ ਪ੍ਰਧਾਨ ਕੀਤਾ ਹੋਇਆ…
ਸਤਿ ਸ੍ਰੀ ਅਕਾਲ ਨੂੰ ਵੀ ਅਸੀਂ ਬੱਸ SSA ਜੋਗਾ ਕਰਤਾ…ਜਿਦਾਂ ਪੂਰਾ ਬੋਲਣ ਤੇ ਟੈਕਸ ਪੈਂਦਾ (ਹਾਲਾਂਕਿ ਇਹ ਸਤਿ ਸ੍ਰੀ ਅਕਾਲ ਉਸ ਅਕਾਲ ਦੀ ਸਦੀਵੀ ਹੋਂਦ ਨੂੰ ਪ੍ਰਗਟ ਕਰਦਾ ਹੈ)
ਸਾਡੇ ਪੰਜਾਬੀ ਦੇ ਅੱਖਰ ਘੱਟ ਵੀ ਹੋ ਰਹੇ ਤੇ ਛੋਟੇ ਵੀ…
….ਪਰ ਇਹ ਬਾਬੇ ਨਾਨਕ ਦੀ ਬੋਲੀ ਆ,ਬਾਬੇ ਫ਼ਰੀਦ ਦੀ ਬੋਲੀ ਆ,ਇਹਨੂੰ ਬੁੱਲੇ ਸ਼ਾਹ ਨੇ ਸਾਜਿਆ,ਇਹਨੂੰ ਅਫ਼ਜ਼ਲ ਅਹਿਸਾਨ ਰੰਧਾਵੇ ਨੇ ਪਿਆਰ ਕੀਤਾ,ਇਹਨੂੰ ਭਾਈ ਵੀਰ ਸਿੰਘ ਨੇ ਪ੍ਰਵਾਨ ਚੜਾਇਆ….
ਇਹਨੂੰ ਸਾਡੀਆਂ ਨਾਨੀਆਂ-ਦਾਦੀਆਂ ਨੇ ਬਾਤਾਂ ਦੇ ਰੂਪ ਵਿੱਚ ਸਾਡੇ ਖੂਨ ਵਿੱਚ ਪਰੋਇਆ ਹੋਇਆ…ਇਹ ਨੀਂ ਭੁੱਲ ਸਕਦੀ…ਕਦੇ ਵੀ ਨੀਂ…
ਰਹਾਂ ਪੰਜਾਬ ‘ਚ ਤੇ ਯੂਪੀ ਵਿੱਚ ਕਰਾਂ ਗੱਲਾਂ
ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ…
ਮੈਂ ਪੰਜਾਬੀ ਪੰਜਾਬ ਦਾ ‘ਸ਼ਰਫ’ ਸੇਵਕ
ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ…

  • 1
  • …
  • 25
  • 26
  • 27
  • 28
  • 29
  • …
  • 45

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close