ਅਧੂਰਾ ਸਵਾਲ

by admin

.”ਦੀਪੀ ਆਪਣੇਂ ਪਿੰਡ ਦੇ ਕਾਲਜ ਵਿਚ ਤੇਹਰਵੀਂ ਕਲਾਸ ‘ਚ ਪੜ੍ਹਦੀ ਹੈ ! ਇੱਕ ਬਹੁਤ ਹੀ ਸੋਹਣੀ ਤੇ ਹੋਣਹਾਰ ਲੜਕੀ ਹੈ !ਉਸਦਾ ਭਰਾ ਗੁਰਨਾਮ ਸ਼ਹਿਰ ਯੂਨਿਵਰਸਿਟੀ ਵਿਚ ਐਮ .ਏ ਕਰ ਰਿਹਾ ਹੈ !
ਅੱਜ ਗੁਰਨਾਮ ਘਰ ਆਇਆ ਹੋਇਆ ਹੈ ਤੇ ਦੀਪੀ ਬਹੁਤ ਖੁਸ਼ ਹੈ, ਦੋਨੋਂ ਆਪਸ ‘ਚ ਗੱਲਾਂ ਕਰ ਰਹੇ ਹਨ ਇੱਕ ਦੁੱਜੇ ਦੀ ਪੜ੍ਹਾਈ ਬਾਰੇ !
ਗੱਲਾਂ ਕਰਦੇ-ਕਰਦੇ ਦੀਪੀ ਨੇ ਭਰਾ ਕੋਲੋਂ ਫੋਨ ਮੰਗ ਲਿਆ ਤੇ ਫੋਨ ਦੀ ਗੈਲਰੀ ਚ ਜਾ ਕੇ ਫੋਟੋ ਦੇਖਣ ਲੱਗ ਗਈ !
👉ਵੀਰੇ ਇਹ ਕੋਣ ਹੈ….?
ਇਕ ਕੁੜੀ ਦੀ ਫੋਟੋ ਵਿਖਾਉਂਦੇ ਹੋਏ ਦੀਪੀ ਨੇ ਆਪਣੇਂ ਭਾਈ ਕੋਲੋਂ ਪੁਛਿਆ !
ਦੀਪੀ ਇਹ ਰੀਤ ਹੈ, ਮੇਰੇ ਨਾਲ ਪੜ੍ਹਦੀ ਹੈ ! ਸੋਹਣੀ ਹੈ ਨਾ..?
ਭਾਈ ਨੇ ਦੀਪੀ ਨੂੰ ਮੁਸਕੁਰਾਉਂਦੇ ਹੋਏ ਪੁਛਿਆ !
.
ਹਾਂ ਵੀਰੇ ਬਹੁਤ ਸੋਹਣੀ ਹੈ ਪਰ ਤੂੰ ਇਸਦੀ ਫੋਟੋ ਆਪਣੇ ਫੋਨ ‘ਚ ਕਿਉਂ ਰਖੀ ਹੈ..?
ਭਰਾ ਫਿਰ ਮੁਸ੍ਕੁਰਾਇਆ !
ਐਨੇ ਨੂੰ ਬੇਬੇ-ਬਾਪੂ ਵੀ ਆ ਗਏ ਸੀ !
.
ਸਤਿ ਸ੍ਰੀ ਅਕਾਲ ਬੇਬੇ, ਸਤਿ ਸ੍ਰੀ ਅਕਾਲ ਬਾਪੂ, ਗੁਰਨਾਮ ਨੇ ਬੇਬੇ-ਬਾਪੂ ਵੱਲ ਵੇਖ ਕੇ ਕਿਹਾ !
ਸਤਿ ਸ੍ਰੀ ਅਕਾਲ ਪੁੱਤ ਕੀ ਹਾਲ ਨੇ ਕਿਵੇਂ ਚਲਦੀ ਆ ਪੜ੍ਹਾਈ..?ਬੇਬੇ ਨੇ ਗਲ ਨਾਲ ਲਾਉਂਦੇ ਹੋਏ ਗੁਰਨਾਮ ਨੂੰ ਪੁਛਿਆ ! ਬਹੁਤ ਵਧੀਆ ਬੇਬੇ ਗੁਰਨਾਮ ਨੇ ਜਵਾਬ ਦਿੱਤਾ !

ਐਨੇ ਨੂੰ ਦੀਪੀ ਨੇ ਫੇਰ ਪੁਛਿਆ ਵੀਰੇ ਦੱਸ ਨਾ ਤੂੰ ਕਿਉਂ ਰੱਖੀ ਆ ਫੋਟੋ ਫੋਨ ‘ਚ..?
ਬੇਬੇ ਨੇ ਗੁਰਨਾਮ ਵੱਲ ਵੇਖ ਕੇ ਕਿਹਾ, ਗੁਰਨਾਮ ਦੀਪੀ ਕੀ ਪੁੱਛ ਰਹੀ ਆ..?
ਕਿਹੜੀ ਫੋਟੋ ਬਾਰੇ ਪੁੱਛ ਰਹੀ ਆ..?
.
ਓਹ ਕੁਝ ਨੀ ਬੇਬੇ ਕਲਾਸ ਚ ਕੁੜੀ ਪੜ੍ਹਦੀ ਆ ਤੇ ਓਹਦੀ ਫੋਟੋ ਆ !
ਲਿਆ ਵਖਾ ਭਲਾ ਮੈਨੂੰ ਵੀ ਮੈਂ ਵੀ ਵੇਖਾਂ ! ਗੁਰਨਾਮ ਨੇ
ਸ਼ਰਮਾਉਂਦੇ ਹੋਏ ਬੇਬੇ ਵੱਲ ਫੋਨ ਕਰਤਾ ਤੇ ਨਾਲ ਹੱਸ ਪਿਆ !
.
ਹਾਏ !!! ਕਿਨ੍ਹੀ ਸੋਹਣੀ ਆ, ਕਿਹੜੇ ਪਿੰਡ ਦੀ ਆ ਪੁੱਤ..?
ਬੇਬੇ ਚੰਡੀਗੜ੍ਹ ਦੀ ਆ ਤੇ ਆਪਾਂ ਦੋਨਾਂ ਨੇ ਵਿਆਹ ਕਰਵਾਉਣਾ ਏ ਜੇ ਤੁਹਾਡੀ ਮੰਜੂਰੀ ਹੋਵੇ ਤਾਂ !

ਪੁੱਤ ਕੁੜੀ ਤਾਂ ਸੋਹਣੀ ਆ ਪਰ ਤੇਰੇ ਬਾਪੂ ਨੂੰ ਮਨਾਉਣ ਪੈਣਾ ਏ !
ਐਨੇ ਨੂੰ ਅੰਦਰੋਂ ਬਾਪੂ ਹੋਰੀਂ ਬਾਹਰ ਨਿਕਲਦੇ ਨੇ ਤੇ ਦੀਪੀ ਭੱਜ ਕੇ ਫੋਨ ਬਾਪੂ ਕੋਲ ਲੈ ਜਾਂਦੀ ਏ !
👉ਬਾਪੂ ਜੀ ਵੀਰੇ ਨੇ ਕੁੜੀ ਪਸੰਦ ਕਰ ਲਈ ਏ,ਬਹੁਤ ਸੋਹਣੀ ਏ !
ਲਿਆ ਵਖਾ ਹਾਂ ਭਲਾ ,
ਬਾਪੂ ਨੇ ਮੁਸਕੁਰਾਉਂਦੇ ਹੋਏ ਦੀਪੀ ਕੋਲ ਫੋਨ ਲਿਆ ਤੇ ਕਿਹਾ, ਪੁੱਤ ਕੀ ਕਰਦਾ ਆ ਕੁੜੀ ਦਾ ਪਿਓ ਤੇ ਪਰਿਵਾਰ ਕਿਵੇਂ ਦਾ ਏ..?
ਬਹੁਤ ਟਾਈਮ ਇਹ ਸਭ ਗੱਲਾਂਤੇ ਚਰਚਾ ਹੁੰਦੀ ਰਹੀ !
.
ਸਾਰੇ ਬਹੁਤ ਖੁਸ਼ ਸਨ ਤੇ ਹੱਸ ਰਹੇ ਸਨ ! ਐਨੇੰ ਨੂੰ ਦੀਪੀ ਨੇ ਬਾਪੂ ਵੱਲ ਵੇਖਦੇ ਹੋਏ ਕਿਹਾ,ਬਾਪੂ ਮੈਂ ਵੀ ਕਿਸੇ ਮੁੰਡੇ ਨੂੰ…..
….ਬਾਪੂ ਦੀਪੀ ਨੂੰ ਵੱਟ ਕ ਚਪੇੜ ਮਾਰਦਾ ਹੈ ਤੇ ਦੀਪੀ ਬੇਬੇ ਨਾਲ ਜਾ ਕੇ ਬੱਜਦੀ ਹੈ !

ਬੇਬੇ ਦੀਪੀ ਨੂੰ ਪਿਛਾਂਹ ਵੱਲ ਧੱਕਾ ਦੇਂਦੀ ਹੈ ਤੇ ਗੁੱਸੇ ਨਾਲ ਲਾਲ ਪੀਲੀ ਹੋ ਕੇ ਦੀਪੀ ਵੱਲ ਵੇਖਦੀ ਹੈ !
.
ਗੁਰਨਾਮ ਭੱਜ ਕੇ ਅੰਦਰ ਜਾਂਦਾ ਹੈ ਤੇ ਬੰਦੂਕ ਕੱਡ ਕੇ ਬਾਹਰ ਇਹ ਬੋਲਦਾ ਬੋਲਦਾ ਆਉਂਦਾ ਹੈ ਕੇ ਕਿਹੜਾ ਉਹ ਹਾਰਾਮਦਾ ਦੱਸ ਮੈਨੂੰ, ਮੈਂ ਤੇਰੇ ਤੇ ਉਸਦੇ ਡੱਕਰੇ ਕਰ ਦਿਆਂਗਾ ! ਗੋਲੀ ਮਾਰ ਦਿਆਂਗਾ ਤੈਨੂੰ ਵੀ ਤੇ ਉਸਨੂੰ ਵੀ ! ਬਹੁਤ ਬੁਰ-ਭਲਾ ਬੋਲਦਾ ਹੈ !
.
ਦੀਪੀ ਦੇ ਹੰਝੂ ਗਲੇ ਤੱਕ ਆ ਜਾਂਦੇ ਨੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ ਹੈ ! ਬੇਬੇ ਉਸਨੂੰ ਹਿਲਾਉਂਦੀ ਹੋਈ ਪੁੱਛਦੀ ਹੈ, ਦਸ ਕੋਣ ਹੈ ਉਹ ਜਿਨ੍ਹੇ ਤੇਰਾ ਦਿਮਾਗ ਖਰਾਬ ਕਰ ਦਿੱਤਾ ਹੈ ?
.
ਦੀਪੀ ਰੋਂਦੀ ਹੋਈ ਜਵਾਬ ਦੇਂਦੀ ਹੈ ਕੀ ਮੈਂ ਤਾਂ ਇਹ ਕਹਿ ਰਹੀ ਸੀ ਕਿ ਮੈਂ ਵੀ ਕਿਸੇ ਮੁੰਡੇ ਨੂੰ ਜੇ ਕਦੇ ਪਸੰਦ ਕਰੂੰਗੀ ਤਾਂ ਤੁਸੀਂ ਐਵੇਂ ਹੀ ਖੁਸ਼ ਹੋਵੋਗੇ ਨਾ !
.
ਇਹ ਬੋਲ ਕੇ ਦੀਪੀ ਕਮਰੇ ਵੱਲ ਦੋੜ ਜਾਂਦੀ ਹੈ ਤੇ ਅੰਦਰ ਬੇੱਡ ਤੇ ਜਾ ਕੇ ਡਿੱਗ ਜਾਂਦੀ ਹੈ
😭😭..!ਡੁਸਕ-ਡੁਸਕ ਰੋਈ ਜਾਂਦੀ ਹੈ ਤੇ ਸੋਚੀ ਜਾਂਦੀ ਹੈ ! ਕਿ ਸਵਾਲ ਤਾਂ ਭਾਵੇਂ ਅਧੂਰਾ ਸੀ ਪਰ ਜਵਾਬ ਪੂਰਾ ਮਿਲ ਗਿਆ ਤੇ ਮਨ ਹੀ ਮਨ ਸੋਚ ਰਹੀ ਸੀ ਵਾਹ ਬਾਪੂ ਜੀ ਵਾਹ ਆਪਣੀ ਧੀ ਦੇ ਅਧੂਰੇ ਸਵਾਲ ਤੇ ਹੀ ਚਪੇੜਾ ਤੇ ਜਿਸ ਦੀ ਫੋਟੋ ਨੂੰ ਤੁਹਾਡਾ ਪੁੱਤ ਫੋਨ ਚ ਲਈ ਫਿਰਦਾ..
ਕੀ ਉਹ ਨਹੀ ਕਿਸੇ ਦੀ ਧੀ…….?….
ਲੇਖਕ ਅਗਿਆਤ

Unknown

You may also like