ਦਿਲ ਤੇ ਦਿਮਾਗ

by Sukhchattha

ਅਜੀਬ ਜਿਹਾ ਕਨੈੱਕਸ਼ਨ ਹੁੰਦਾ ਇਹ ਦਿਲ ਤੇ ਦਿਮਾਗ ਦਾ,ਜਦ  ਵੀ ਕੋਈ ਫੈਸਲਾ ਲੈਣਾ ਹੁੰਦਾ ਹਮੇਸ਼ਾ ਇਨ੍ਹਾਂ ਦੋਨਾਂ ਦੀ ਲੜਾਈ ਵਿਚ ਘਿਰ ਜਾਂਦੇ ਹਾਂ  ਅਸੀਂ , ਕਦੇ ਕਦੇ ਸਮਝ ਜੀ ਹੀ ਨਹੀਂ ਆਓਂਦੀ ਕੇ ਕੌਣ ਸਹੀ ਇਹ ਦਿਮਾਗ਼ ਜਾ ਦਿਲ। ਕਿਸਦੀ ਮੰਨੀ ਜਾਵੇ , ਦਿਮਾਗ਼ ਦੀ ਜਾਂ ਦਿਲ ਦੀ,ਪਰ ਫ਼ੈਸਲਾ ਤਾਂ ਕਰਨਾ ਹੀ ਪੈਂਦਾ ਕਿਸੇ ਇਕ ਵਾਲ ਤਾਂ ਹੋਣਾ  ਹੀ ਪੈਂਦਾ,ਪਰ ਸਵਾਲ ਹੁਣ ਇਹ ਉਠਦਾ ਫੇਰ ਜਾਈਏ ਕਿਸ ਪਾਸੇ।

ਥੋੜ੍ਹਾ ਮੁਸ਼ਕਿਲ ਹੈ  ਇਹ ਪਰ ਸ਼ਾਇਦ ਮੇਰੀ ਇਸ ਸਲਾਹ ਨਾਲ ਤੁਹਾਨੂੰ ਮਦਦ ਮਿਲ ਜਾਵੇ , ਦਿਲ ਇਕ ਨਸ਼ੇੜੀ ਇਨਸਾਨ ਵਾਂਗੂ ਹੁੰਦਾ ਹੈ ਜੋ ਦੂਰ ਦੀ ਨਹੀਂ ਸੋਚਦਾ ਦਾ ਉਸਨੂ ਮੋੱਕੇ ਦਾ ਆਕਰਸ਼ਣ ਹੀ ਪਸੰਦ ਹੁੰਦਾ ਹੈ,ਜੋ ਐਟ  ਪ੍ਰੈਜ਼ੈਂਟ ਹੋ ਰਿਹਾ  ਬੱਸ ਉਸ ਲਈ ਉਹੀ  ਸਹੀ ਤੇ ਸਭ ਕੁਝ ਹੁੰਦਾ ,ਉਹ ਭਵਿੱਖ  ਦੇ ਰਿਜ਼ਲਟਸ ਤੋਂ ਬੇਪਰਵਾਹ ਹੁੰਦਾ,ਥੋੜਾ ਭੋਲਾ ਵੀ ਹੁੰਦਾ ਅਕਸਰ ਜਜ਼ਬਾਤੀ ਹੋ ਜਾਂਦਾ,ਆਸਾਨੀ ਨਾਲ ਬੇਵਕੂਫ਼ ਬਣ ਜਾਂਦਾ,ਇਹ ਆਪਣੇ ਬਾਕੀ ਦੋਸਤ। ਜਿਵੇਂ  ਅੱਖ ,ਕੰਨ , ਜ਼ੁਬਾਨ ਦੀ ਵੀ ਨਹੀਂ ਸੁਣਦਾ। ਬੱਸ ਆਪਣੇ ਆਪ ਚ ਹੀ ਰਹਿੰਦਾ। ਇਹ ਸ਼ਰਾਬੀ ਇਨਸਾਨ ਵਾਂਗੂ ਅੱਗਰੇਸਿਵ  ਹੁੰਦਾ,ਰੌਲਾ ਪਾਉਂਦਾ  , ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸਿਸ਼ ਕਰਦਾ,ਲੜ-ਦਾ,ਤੇ ਕੁਝ ਨਾ ਕੁਝ ਜ਼ਰੂਰ ਕਰ ਲੈਂਦਾ ਜਿਸਦਾ ਸਾਨੂੰ ਪਛਤਾਵਾ ਵੀ ਹੋ ਸਕਦਾ। ਦਿਮਾਗ਼ ਇੱਕ ਸੂਝਵਾਨ ਇਨਸਾਨ ਹੁੰਦਾ ਇਹ ਸ਼ਾਂਤ ਰਹਿੰਦਾ ਏਸਨੂ ਪਤਾ ਹੁੰਦਾ ਕੀ  ਸਹੀ ਇਹ ਤੇ ਕੀ ਗਲਤ ਪਰ ਇਹ ਰੋੱਲਾ ਨੀ ਪਾਉਂਦਾ  ਬੱਸ ਸ਼ਾਂਤ ਹੋਕੇ ਬੈਠਾ ਰਹਿੰਦਾ,ਦੇਖਦਾ ਰਹਿੰਦਾ ਕੇ ਕੱਦ  ਤੁਸੀਂ ਦਿਲ ਦੀਆਂ ਉੱਟ ਪਟਾਂਗ  ਤੇ ਬਚਪਣੇ ਤੋਂ ਨਜ਼ਰਾਂ ਹੱਟਾਂ ਕੇ ਇਸਦੀ ਮੱਦਦ ਲਓਗੇ,ਏਸਨੂ ਪਤਾ ਉਸਦਾ ਨਸ਼ਾ ਜਦ ਉੱਤਰ ਜਾਏਗਾ ਉਹ ਠੀਕ ਹੋ ਜਾਏਗਾ,ਪਰ ਸਾਨੂੰ ਦਿਲ ਦੀ ਫਿਕਰ ਹੁੰਦੀ ਆ ਅਸੀਂ ਅਕਸਰ ਦਿਮਾਗ਼ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ । ਤੇ ਇਹੋ ਜੇ ਫ਼ੈਸਲੇ ਹੋ ਸਕਦਾ ਸਾਨੂੰ ਥੋੜ੍ਹੇ ਟਾਈਮ ਦੀ ਖੁਸ਼ੀ ਦੇ ਦੇਣ,ਪਰ ਲੌਂਗ ਟਰਮ ਕੰਮ ਨੀ ਕਰਦੇ,ਜੇ ਕਦੇ ਕਦਾਈਂ ਕਰ ਵੀ ਜਾਣ ਤਾਂ ਬੱਸ ਕੋਈ ਐਕਸੈਪਸ਼ਨ   ਹੀ ਹੋ ਸਕਦੀ ਹੈ ਜਿਸਦੇ ਚਾਂਸ ਬਹੁਤ  ਘੱਟ ਹੁੰਦੇ ਨੇ। ਇਸ ਲਈ ਜਦ ਕਦੇ ਵੀ ਇਨ੍ਹਾਂ ਦੋਹਾਂ  ਵਿਚ ਕੰਨਫਿਊਜ਼ਨ ਹੋਵੇ ਤਾਂ ਦਿਮਾਗ਼ ਦਾ ਸਾਥ ਦਿਓ ਕਿਉਂਕਿ  ਦਿਮਾਗ਼ ਦਿਲ ਨੂੰ ਚਲਾਉਂਦਾ ,ਦਿਲ ਦਿਮਾਗ ਨੂੰ ਨਹੀਂ।
Sukh Chattha

Sukh Chattha

You may also like