• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Manpreet Singh

Manpreet Singh

ਫਕੀਰ ਬਾਦਸ਼ਾਹ

by Manpreet Singh November 27, 2018

ਬਹਾਦਰ ਸ਼ਾਹ ਜਫ਼ਰ ਦੇ ਸਮੇ ਤਕ ਮੁਗਲੀਆ ਸਲਤਨਤ ਸਿਰਫ ਦਿੱਲੀ ਦੇ ਲਾਲ ਕਿਲ੍ਹੇ ਤੱਕ ਹੀ ਸੀਮਿਤ ਰਹਿ ਗਈ ਸੀ, ਜਿਸਦਾ ਝੰਡਾ ਕਦੇ ਪੂਰੇ ਭਾਰਤ ਵਿੱਚ ਬੁਲੰਦ ਸੀ। ਵਪਾਰ ਕਰਨ ਦੇ ਇਰਾਦੇ ਨਾਲ ਆਏ ਅੰਗਰੇਜ਼ਾਂ ਦਾ ਲੱਗਭਗ ਪੂਰੇ ਭਾਰਤ ਤੇ ਕਬਜ਼ਾ ਹੋ ਚੁੱਕਿਆਂ ਸੀ ਤੇ ਮੁਗਲੀਆ ਸਲਤਨਤ ਦਾ ਬੁਝਦਾ ਨੂਰ ਬਹਾਦਰ ਸ਼ਾਹ ਜਫਰ, ਆਪਣੇ ਹੀ ਮੁਲਖ , ਆਪਣੀ ਹੀ ਰਾਜਧਾਨੀ , ਇਥੋੰ ਕਿ ਆਪਣੇ ਹੀ ਦੀਵਾਨੇ-ਆਮ ਤੇ ਦੀਵਾਨੇ ਖ਼ਾਸ ਵਿੱਚ ਬੜਾ ਹੀ ਮਜਬੂਰ ਤੇ ਇੱਕਲਾ ਸੀ, ਰਾਜ-ਕਾਜ ਸੰਬੰਧੀ ਫ਼ੈਸਲੇ ਲੈਣੇ ਤਾ ਦੂਰ ਰੈਜ਼ੀਡੈਂਟ ਮੈਟਕਾੱਫ ਦੇ ਹੁਕਮ ਤੋੰਬਿਨ੍ਹਾ ਬਾਦਸ਼ਾਹ ਕਿਸੇ ਨੂੰ ਤੋਹਫ਼ੇ ਤੱਕ ਵੀ ਨਹੀ ਦੇ ਸਕਦਾ ਸੀ।। ਬਾਦਸ਼ਾਹ ਦੇ ਪੁੱਤਰ ਦੇ ਵਿਆਹ ਦੇ ਮੌਕੇ ਤੇ ਕੋਲੇਸਰ ਦੇ ਰਾਜੇ ਨੇ ਨਜਰਾਨੇ ਤੌਰ ਤੇ 7 ਸੋਨੇ ਦੀਆ ਮੌਹਰਾ ਤੇ ਘੋੜਾ ਬਾਦਸ਼ਾਹ ਨੂੰ ਭੇਟਾ ਕੀਤਾ ਤੇ ਬਦਲੇ ਵਿੱਚ ਬਾਦਸ਼ਾਹ ਨੇ ਰਾਜੇ ਨੂੰ ਖ਼ਿਲਅਤ ਭੇਟ ਕੀਤੀ, ਪਰ ਮੈਟਕਾੱਫ ਨੇ ਰਾਜੇ ਨੂੰ ਤੁਰੰਤ ਬਾਦਸ਼ਾਹ ਨੂੰ ਖ਼ਿਲਅਤ ਵਾਪਿਸ ਕਰਨ ਦਾ ਹੁਕਮ ਸੁਣਾ ਦਿੱਤਾ, ਕਾਰਨ…..ਮੈਟਕਾੱਫ ਦੀ ਨਜ਼ਰ ਵਿੱਚ ਰਾਜਾ ਅੰਗਰੇਜ਼ੀ ਹਕੂਮਤ ਦੇ ਅਧੀਨ ਸੀ ਤੇ ਓੁਸਨੂੰ ਕੋਈ ਹੱਕ ਨਹੀਂ ਸੀ ਕਿ ਕੋਈ ਵੀ ਬਾਦਸ਼ਾਹ (ਜਫਰ) ਪ੍ਰਤਿ ਵਫ਼ਾਦਾਰੀ ਪ੍ਰਗਟ ਕਰੇ।

ਬਾਦਸ਼ਾਹ ਦੀਆ ਬੁੱਢੀਆ ਅੱਖਾਂ ਵਿੱਚ ਇਤਿਹਾਸ ਦੀ ਵੀਰਾਨਗੀ ਵਸਦੀ ਸੀ, ਅਨਭੋਲ ਬਚਪਨ ਤੋੰ ਹੀ ਆਪਣੇ ਖ਼ਾਨਦਾਨ ਤੇ ਸਲਤਨਤ ਵਿੱਚ ਵੇਖੀਆਂ ਸਾਜਿਸ਼ਾ ਤੇ ਖ਼ੂਨ-ਖ਼ਰਾਬੇ ਬਾਦਸ਼ਾਹ ਦੇ ਵਿਅਕਤੀਤਵ ਵਿੱਚ ਠੰਡਾਪਨ ਤੇ ਦਰਦ ਬਣਕੇ ਹਮੇਸ਼ਾ ਲਈ ਠਹਿਰ ਗਏ ।।

ਦਾਰਾ ਸ਼ਿਕੋਹ ਤੇ ਬਹਾਦੁਰ ਸ਼ਾਹ ਇਤਿਹਾਸ ਦੇ ਏਸੇ ਪਾਤਰ ਹਨ ਜ਼ਿਹਨਾਂ ਨਾਲ ਵਕਤ ਜੇ ਥੋੜੀ ਜਿਹੀ ਵੀ ਵਫਾ ਕੀਤੀ ਹੁੰਦੀ ਤਾ ਭਾਰਤ ਦਾ ਇਤਿਹਾਸ ਕੁੱਝ ਹੋਰ ਹੀ ਹੁੰਦਾ।
ਦਾਰਾ ਸ਼ਿਕੋਹ ਨੂੰ ਔਰੰਗਜੇਬ ਨੇ ਕਤਲ ਕਰਵਾਇਆਂ ਤੇ ਦੂਜੇ ਪਾਸੇ ਡੁੱਬਦੇ ਹੋਏ ਮੁਗਲ ਸਾਮਰਾਜ ਦੇ ਵਾਰਿਸ ਜਫਰ ਸਿਆਸੀ ਜੋੜ-ਤੋੜ ਤੋਂ ਅਨਜਾਣ ਅੰਗਰੇਜ਼ਾਂ ਦੇ ਫੰਦੇ ਵਿੱਚ ਏਸੇ ਫਸੇ ਕਿ ਸਾਰੀ ਓੁਮਰ ਆਪਣੀਆ ਮਜਬੂਰੀਆਂ ਦੀ ਕਾਰਾਗਰ ਵਿੱਚੋਂ ਨਿਕਲ ਨਾ ਸਕੇ।

ਬਹਾਦਰ ਸ਼ਾਹ ਜਫਰ ਇੱਕ ਹਿੰਦੂ ਔਰਤ ਲਾਲ ਬਾਈ ਅਤੇ ਅਕਬਰ ਸ਼ਾਹ ਦੂਜੇ ਦੇ ਘਰ 24 ਅਕਤੂਬਰ 1775 ਨੂੰ ਪੈਦਾ ਹੋਇਆ ਸੀ ।
ਸੂਫ਼ੀਆਨਾ ਤਬੀਅਤ ਦਾ ਧਾਰਨੀ ਬਾਦਸ਼ਾਹ , ਜ਼ਲਾਲਤ ਤੇ ਫ਼ਰੇਬ ਦੀ ਦੁਨੀਆ ਤੋ ਪਰੇ ਸ਼ਾਇਰੀ ਦਾ ਖ਼ੂਬਸੂਰਤ ਜਹਾਨ ਓੁਸਾਰੀ ਬੈਠਾ ਸੀ, ਮਿਰਜ਼ਾ ਗਾਲਿਬ ਤੇ ਜੌਕ ਅਦਬੀ ਨਗੀਨੇ ਸਨ ਦਰਬਾਰ ਵਿੱਚ। ਬਾਦਸ਼ਾਹ ਸ਼ਾਇਰੀ ਦੇ ਮੁਰੀਦ ਹੋਣ ਦੇ ਨਾਲ-ਨਾਲ ਖ਼ੁਦ ਵੀ ਇਕ ਬਿਹਤਰੀਨ ਸ਼ਾਇਰ ਸਨ, ਓੁਹਨਾ ਦੇ ਦਰਦ ਭਰੇ ਸ਼ੇੰਅਰਾ ਵਿੱਚ ਜਿੱਥੇ ਮਨੁੱਖੀ ਭਾਵਨਾਵਾਂ ਦੇ ਵਲਵਲੇ ਸਨ ਤਾ ਜ਼ਿੰਦਗੀ ਦੀ ਤਲਖ ਹਕੀਕਤ ਵਿੱਚ ਬਿਆਨ ਕਰਦੇ ਸਨ।।
ਕਹ ਦੋ ਇਨ ਹਸਰਤੋਂ ਸੇ ਕਹੀਂ ਔਰ ਜਾ ਬਸੇਂ,
ਇਤਨੀਜਗਹ ਕਹਾਂ ਹੈ ਦਿਲ ਏ ਦਾਗ਼ਦਾਰ ਮੇਂ।।

ਇਸ ਸੂਫ਼ੀ ਬਾਦਸ਼ਾਹ ਦੇ ਲਈ ਅਵਾਮ ਦੇ ਮਨ ਵਿੱਚ ਅਸੀਮ ਸ਼ਰਧਾ ਸੀ, ਕਿਓੁਕਿ ਔਰੰਗਜੇਬ ਵੱਲੋਂ ਧਾਰਮਿਕ ਕੱਟੜਤਾ ਦੀਆ ਬੰਨੀਆਂ ਗੰਢਾ ਨੂੰ ਖੋਲ੍ਹਣ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋਇਆ ਸੀ , ਇਹੀ ਕਾਰਨ ਸੀ ਕਿ 1857 ਦੀ ਪਹਿਲੀ ਜੰਗੇ ਅਜ਼ਾਦੀ ਦੇ ਸਿਪਾਹੀਆਂ ਨੇ ਓੁਹਨਾ ਨੂੰ ਸਰਬ ਸੰਮਤੀ ਨਾਲ ਸੁਪਨਿਆਂ ਦੇ ਆਜ਼ਾਦ ਭਾਰਤ ਦਾ ਬਾਦਸ਼ਾਹ ਮੰਨ ਲਿਆ ਸੀ । ਬੁੱਢੇ ਬਾਦਸ਼ਾਹ ਦੀਆ ਬੁਝਦੀਆਂ ਅੱਖਾਂ ਨੂੰ ਬਾਗ਼ੀਆਂ ਨੇ ਆਜ਼ਾਦ ਭਾਰਤ ਦੀ ਬਾਦਸ਼ਾਹਤ ਦੇ ਖ਼ਾਬ ਨਾਲ ਰੌਸ਼ਨ ਕਰ ਦਿੱਤਾ ਸੀ। ਬਾਗ਼ੀ ਸਿਰ ਧੜ ਦੀ ਬਾਜ਼ੀ ਲਾ ਰਹੇ ਸਨ ਤੇ ਭਾਰਤ ਦਾ ਇਤਹਾਸ ਜਿਵੇੰ ਸਾਹ ਰੋਕ ਕੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਸੀ। ਭਾਰਤੀਆਂ ਨੇ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੰਗਰੇਜਾਂ ਨੂੰ ਕਰਾਰੀ ਹਾਰ ਦਿੱਤੀ।
ਸ਼ੁਰੂਆਤੀ ਨਤੀਜੇ ਵਤਨਪ੍ਰਸਤਾ ਦੇ ਪੱਖ ਵਿੱਚ ਰਹੇ, ਲੇਕਿਨ ਬਾਅਦ ਵਿੱਚ ਅੰਗਰੇਜਾਂ ਦੇ ਛੱਲ ਅਤੇ ਬੇਈਮਾਨੀ ਨਾਲ ਇਸ ਸਵਾਧੀਨਤਾ ਲੜਾਈ ਦਾ ਰੁਖ਼ ਬਦਲ ਗਿਆ ਅਤੇ ਅੰਗਰੇਜ਼ ਬਗਾਵਤ ਨੂੰ ਦਬਾਓੁਣ ਵਿੱਚ ਕਾਮਯਾਬ ਹੋ ਗਏ। ਅੰਗਰੇਜ਼ਾ ਤੋ ਜਾਨ ਬਚਾਉਣ ਲਈ ਬਹਾਦੁਰ ਸ਼ਾਹ ਜ਼ਫ਼ਰ ਨੇ ਹੁਮਾਯੂੰ ਦੇ ਮਕਬਰੇ ਵਿੱਚ ਸ਼ਰਨ ਲਈ, ਲੇਕਿਨ ਮੇਜਰ ਹਡਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੇਟੇ ਮਿਰਜਾ ਮੁਗਲ ਅਤੇ ਖਿਜਰ ਸੁਲਤਾਨ ਅਤੇ ਪੋਤਰੇ ਅਬੂ ਬਕਰ ਦੇ ਨਾਲ ਫੜ ਲਿਆ। ਬਹਾਦਰ ਸ਼ਾਹ ਜਫ਼ਰ ਦੀਆਂ 4 ਪਤਨੀਆਂ ਸਨ ਅਤੇ ਉਸਦੇ 24 ਬੱਚਿਆਂ ਵਿਚੋਂ 22 ਨੂੰ ਅੰਗਰੇਜ਼ਾਂ ਨੇ ਮਾਰ ਦਿੱਤਾ ਸੀ।

ਅੰਗਰੇਜਾਂ ਨੇ ਜੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਨ੍ਹਾਂ ਦੇ ਦੋ ਬੇਟਿਆਂ ਅਤੇ ਇੱਕ ਪੋਤਰੇ ਨੂੰ ਗੋਲੀ ਨਾਲ ਉੜਾ ਦਿੱਤਾ ਗਿਆ। ਜਦੋਂ ਬਹਾਦੁਰ ਸ਼ਾਹ ਜਫਰ ਨੂੰ ਭੁੱਖ ਲੱਗੀ ਤਾਂ ਅੰਗਰੇਜ਼ ਉਨ੍ਹਾਂ ਦੇ ਸਾਹਮਣੇ ਥਾਲੀ ਵਿੱਚ ਪਰੋਸਕੇ ਉਨ੍ਹਾਂ ਦੇ ਬਟਿਆਂ ਦੇ ਸਿਰ ਲੈ ਆਏ। ਉਨ੍ਹਾਂ ਨੇ ਅੰਗਰੇਜ਼ਾਂ ਨੂੰ ਜਵਾਬ ਦਿੱਤਾ ਕਿ ਹਿੰਦੁਸਤਾਨ ਦੇ ਬੇਟੇv ਦੇਸ਼ ਲਈ ਸਿਰ ਕੁਰਬਨ ਕਰ ਆਪਣੇ ਬਾਪ ਦੇ ਕੋਲ ਇਸ ਅੰਦਾਜ ਵਿੱਚ ਆਇਆ ਕਰਦੇ ਹਨ।
ਤਾਂ ਇਕ ਓੁਰਦੂ ਸ਼ਾਇਰੀ ਜਾਨਣ ਵਾਲੇ ਅੰਗਰੇਜ਼ ਆਫੀਸਰ ਨੇ ਤੰਜ ਕੱਸਦੇ ਹੋਏ ਕਿਹਾ,
ਦਮਦਮੇ ਮੇ ਦਮ ਨਹੀ ਅਬ ਖ਼ੈਰ ਮਾੰਗੋੰ ਜਾਨ ਕੀ, ਬੱਸ ਹੋ ਚੁੱਕੀ ਜਫਰ ਸ਼ਮਸ਼ੀਰ ਹਿੰਦੂਸਥਾਨਕੀ”।

ਅੱਗੋਂ ਓੁਸ ਹਾਰੇ ਹੋਏ ਬਾਦਸ਼ਾਹ ਨੇ ਪੂਰੇ ਜੋਸ਼ੋ ਜਲਾਲ ਨਾਲ ਸ਼ਾਇਰੀ ਵਿੱਚ ਹੀ ਜਵਾਬ ਦਿੱਤਾ,
“#ਗਾਜੀਓ ਮੇ ਬੂ ਰਹੇਗੀ ਜੱਬ ਤਲਕ ਇਮਾਨ ਕੀ ਤਖਤ ਲੰਦਨ ਤੱਕ ਚਲੇਗੀ ਤੇਗ ਹਿੰਦੂਸਥਾਨ ਕੀ”।।

ਆਜ਼ਾਦੀ ਲਈ ਹੋਈ ਬਗਾਵਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਅੰਤਮ ਮੁਗਲ ਬਾਦਸ਼ਾਹ ਨੂੰ ਜਲਾਵਤਨੀ ਦਾ ਹੁਕਮ ਸੁਣਾ ਦਿੱਤਾ।ਦਿੱਲੀ ਦੇ ਜਿਸ ਸਾਮਰਾਜ ਦੀ ਨੀਂਹ 352 ਸਾਲ ਪਹਿਲਾ ਬਾਬਰ ਨੇ ਰੱਖੀ ਸੀ, ਓੁਸਦੇ ਅਖੀਰਲੇ ਬਾਦਸ਼ਾਹ ਦਾ ਸੱਭ ਕੁੱਝ ਖੋਹ ਕੇ ਓੁਸਨੂੰ ਕਾਲੀ ਰਾਤ ਰੰਗੂਨ, ਬਰਮਾ (ਹੁਣ ਮਿਆਂਮਾਰ ) ਲਈ ਰਵਾਨਾ ਕਰ ਦਿੱਤਾ, ਜਿਸਦੇ ਬਾਬਤ ਓੁਹਨੂੰ ਓੁਥੇ ਪਹੁੰਚਣ ਤੱਕ ਕੋਈ ਜਾਨਕਾਰੀ ਨਹੀ ਦਿੱਤੀ ਗਈ।। #ਸ਼ਾਇਰ ਬਾਦਸ਼ਾਹ ਨੂੰ ਰੰਗੂਨ ਦੀ ਜੇਲ ਵਿੱਚ ਕਲਮ ਵੀ ਮੁਹੱਈਆ ਨਹੀ ਕਰਵਾਈ ਗਈ , ਪਰ ਬਾਦਸ਼ਾਹ ਨੇ ਮਾਚਿਸ ਦੀਆ ਬੁਝੀਆ ਹੋਈਆ ਤੀਲਾਂ ਨਾਲ ਹੀ ਦਰਦ ਨਾਲ ਲਬਰੇਜ ਮਿਸਰੇ ਕੈਦਗਾਹ ਦੀਆੰ ਕੰਧਾਂ ਤੇ ਲਿੱਖ ਦਿੱਤੇ ।।
ਆਪਣੇ ਮਹਿਬੂਬ ਵਤਨ ਦੀ ਮਿੱਟੀ ਵਿੱਚ ਖ਼ਾਕ ਹੋਣ ਦੀ ਕਸਕ ਨੂੰ ਦਿਲ ਵਿੱਚ ਸੰਜੋਏ ਬਾਦਸ਼ਾਹ 7 ਨਵੰਬਰ 1862 ਨੂੰ ਜਹਾਨੋ ਕੂਚ ਕਰ ਗਏ।

“ਕਿਤਨਾ ਹੈ ਬਦਨਸੀਬ ਜਫਰ ਦਫ਼ਨ ਕੇ ਲਿਏ,
ਦੋ ਗਜ ਜ਼ਮੀਨ ਭੀ ਨਾ ਮਿਲੀ ਕੂਏ-ਯਾਰ ਮੇੰ।।

ਫੋਕੇ ਮੰਤਰ

by Manpreet Singh November 26, 2018

ਮੈਂ ਇਹ ਨਹੀਂ ਕਹਿੰਦਾ ਕਿ ਭਜਨੀਕ ਬੰਦੇ ਅਧੂਰੇ ਹੁੰਦੇ ਹਨ, ਓਹ ਭਜਨ ਕਰਕੇ ਅੰਦਰੋਂ ਤਾਂ ਸਫਲ ਹੋ ਗਏ, ਪਰ ਸੰਸਾਰ ਨਾਲੋਂ ਸੰਬੰਧ ਤੋੜ ਬੈਠੇ।
ਜਦ ਬਾਬਰ ਹਿੰਦੁਸਤਾਨ ‘ਤੇ ਚੜੵ ਕੇ ਆਇਆ ਤਾਂ ਰਾਜਸਥਾਨ ਦੇ ਰਜਵਾੜੇ ਜੋ ਥੋੜੵੇ ਬਹੁਤ ਲੜਨ ਵਾਲੇ ਸਨ, ਉਹ ਜੋਗੀਆਂ ਕੋਲ ਗਏ, ਫ਼ਕੀਰਾਂ ਕੋਲ ਗਏ ਕਿ ਦਸੋ ਹੁਣ ਕੀ ਕਰੀਏ?
ਬਾਬਰ ਬੜੇ ਲੰਬੇ ਚੌੜੇ ਲਾਓ ਲਸ਼ਕਰ ਨਾਲ ਅਬਾਦੀਆਂ ਸਾੜਦਾ ਹੋਇਆ, ਬੰਦਿਆਂ ਨੂੰ ਮਾਰਦਾ ਹੋਇਆ, ਅਸਮਤ ਲੁਟਦਾ ਹੋਇਆ, ਦੌਲਤ ਲੁਟਦਾ ਹੋਇਆ, ਇਸ ਢੰਗ ਨਾਲ ਆ ਰਿਹਾ ਹੈ,
ਦਸੋ ਕੀ ਕਰੀਏ?
ਜੋਗੀਆਂ ਨੇ ਪਤਾ ਹੈ, ਕੀ ਆਖਿਆ?
“ਕੋਈ ਫਿਕਰ ਨਾ ਕਰੋ, ਅਸੀਂ ਇੰਜ ਮੰਤ੍ਰ ਪੜੵਾਂਗੇ ਕਿ ਸਾਰੇ ਅੰਨ੍ਹੇ ਹੋ ਜਾਣਗੇ।”
ਤੇ ਜਿਨ੍ਹਾਂ ਨੇ ਮਾੜਾ ਮੋਟਾ ਲੜਨਾ ਵੀ ਸੀ, ਉਹ ਵੀ ਹੱਥ ‘ਤੇ ਹੱਥ ਧਰ ਕੇ ਬੈਠ ਗੲੇ। ਬਈ ਠੀਕ ਹੈ ਮੰਤਰ ਪੜੵਨਗੇ ਜੋਗੀ, ਆਪੇ ਅੰਨ੍ਹੇ ਹੋ ਜਾਣਗੇ। ਪਰ ਅੰਨ੍ਹੇ ਕੀ ਹੋਣਾ ਸੀ, ਉਹ ਮਾਰੋ ਮਾਰ ਕਰਦੇ ਅਗਾਂਹ ਵਧਦੇ ਗੲੇ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਜੋਗੀਆਂ ਤੇ ਗੁਰਬਾਣੀ ਵਿਚ ਕਟਾਖਸ਼ ਕੀਤਾ ਹੈ ਕਿ :

“ਕੋਈ ਮੁਗਲੁ ਨ ਹੋਆ ਅੰਧਾ,ਕਿਨੈ ਨ ਪਰਚਾ ਲਾਇਆ॥”
{ਅੰਗ ੫੧੮}

ਮਹਾਰਾਜ ਕਹਿੰਦੇ ਨੇ, ਮੰਤਰ ਤੇ ਬਥੇਰੇ ਪੜ੍ਹਦੇ ਰਹੇ, ਜੰਤਰ ਬਥੇਰੇ ਫੂਕਦੇ ਰਹੇ, ਲੇਕਿਨ ਇਕ ਵੀ ਮੁਗਲ ਅੰਨ੍ਹਾ ਨਾ ਹੋਇਆ। ਹਿੰਦੁਸਤਾਨ ਦੀ ਦੌਲਤ ਲੁੱਟੀ ਗਈ, ਇਸ ਦੀ ਅਸਮਤ ਲੁੱਟੀ ਗਈ, ਇਹ ਤਬਾਹ ਤੇ ਬਰਬਾਦ ਹੋਇਆ, ਜੋਗੀ ਇਸ ਫਿਕਰ ਵਿਚ ਰਿਹਾ ਹੈ ਕਿ ਮੈਂ ਮੰਤਰ ਫੂਕਾਂਗਾ, ਮੰਤਰਾਂ ਨਾਲ ਰੋਕਾਂਗਾ। ਮੰਤਰਾ ਨਾਲ ਮਨ ਦੇ ਵਿਕਾਰ ਤੇ ਰੋਕੇ ਜਾ ਸਕਦੇ ਹਨ, ਕਿਸੇ ਮੰਤਰ ਨਾਲ ਹੁਣ ਕਿਸੇ ਵੱਡੀ ਸੈਨਾ ਨੂੰ ਮਾਰ ਦੇਣਾ, ਇਤਨੇ ਲੰਬੇ ਚੌੜੇ ਲਾਉ ਲਸ਼ਕਰ ਨੂੰ ਮਾਰ ਦੇਣਾ ਇਹ ਗੱਲ ਬੜੀ ਅੌਖੀ ਹੈ।
ਗੁਰੂ ਨਾਨਕ ਦੇਵ ਜੀ ਕਹਿਣ ਲੱਗੇ,”ਫੋਕੇ ਮੰਤਰਾਂ ਦੇ ਉਪਰ ਭਰੋਸੇ ਰੱਖਣ ਵਾਲੇ ਮਨੁੱਖ ਹੁਣ ਮੈਨੂੰ ਨਹੀਂ ਚਾਹੀਦੇ। ਬੰਦਾ ਮੈਂ ਪੂਰਨ ਬਣਾਉਨਾ ਹੈ, ਜਿਹੜਾ ਅੰਦਰੋਂ ਬਾਹਰੋਂ ਮੁਕੰਮਲ ਹੋਵੇ।”
ਗੁਰੂ ਨਾਨਕ ਨੇ ਇਕ ਮੁਕੰਮਲ ਤਸਵੀਰ ਬਣਾਉਨੀ ਚਾਹੀ, ਜਿਸ ਨੂੰ ਢਾਈ ਸੌ ਸਾਲ ਲੱਗੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੋਹਰ ਲਾ ਦਿੱਤੀ ਤੇ ਸਿੱਖ ਮੁਕੰਮਲ ਹੋ ਗਿਆ, ੲਿਹ ਹੁਣ ਸੰਤ ਵੀ ਹੈ, ੲਿਹ ਹੁਣ ਸਿਪਾਹੀ ਵੀ ਹੈ। ਇਹ ਬੰਦਾ ਮੁਕੰਮਲ ਹੋ ਗਿਅਾ।

ਦੋ ਕੀੜੀਆਂ

by Manpreet Singh November 26, 2018

ਦੋ ਕੀੜੀਆਂ ਜਾ ਰਹੀਆਂ ਸਨ, ਸਾਹਮਣਿਓਂ ਹਾਥੀ ਆ ਰਿਹਾ ਸੀ । ਇਕ ਨੇ ਦੂਜੀ ਨੂੰ ਕਿਹਾ : ਨੀ ਵੇਖ, ਕਿਤਨਾ ਵੱਡਾ ਹੈ, ਸਾਨੂੰ ਤਾਂ ਮਿੱਧ ਹੀ ਦੇਵੇਗਾ ।
ਦੂਜੀ ਨੇ ਕਿਹਾ : ਡਰ ਨਾ , ਉਹ ਇਕੱਲਾ ਹੈ, ਅਸੀਂ ਦੋ ਹਾਂ ।
ਇਕ ਹੋਰ ਦਿਨ ,ਉਨ੍ਨ੍ਹਾਂ ਨੂੰ ਸਾਹਮਣਿਓਂ ਸ਼ੇਰ ਆਉਂਦਾ ਵਿਖਾਈ ਦਿੱਤਾ । ਇਕ ਨੇ ਦੂਜੀ ਨੂੰ ਕਿਹਾ : ਚੱਲ ਆਪਾਂ ਅੱਜ ਸ਼ੇਰ ਨੂੰ ਕੁੱਟੀਏ । ਦੂਜੀ ਨੇ ਕਿਹਾ : ਰਹਿਣ ਦੇ, ਲੋਕ ਕਹਿਣਗੇ , ਵਿਚਾਰੇ ਇਕੱਲੇ ਨੂੰ ਵੇਖ ਕੇ ਦੋਨਾਂ ਨੇ ਕੁੱਟ ਦਿੱਤਾ ।
ਇਕ ਹੋਰ ਦਿਨ , ਕਿਧਰੇ ਜਾਂਦਿਆਂ, ਇਕ ਕੀੜੀ ਨੇ ਦੂਜੀ ਨੂੰ ਪੁੱਛਿਆ : ਤੂੰ ਪਰੀਆਂ ਵੇਖੀਐਂ ? ਦੂਜੀ ਨੇ ਕਿਹਾ : ਨੀ ਹੌਲੀ ਬੋਲ , ਕੋਈ ਆਪਾਂ ਨੂੰ ਵੇਖ ਨਾ ਲਵੇ।

ਤੁਸੀਂ ਜਿੱਥੇ ਹੋ, ਓਹੀ ਮੰਦਰ ਹੈ

by Manpreet Singh November 26, 2018

ਸੂਫ਼ੀ ਫ਼ਕੀਰ ਹੋਈ ਹੈ, ਰਾਬਿਆ । ਉਸਦੇ ਘਰ ਇਕ ਮਹਿਮਾਨ ਆਇਆ, ਫ਼ਕੀਰ ਹਸਨ । ਸਵੇਰ ਸੀ, ਹਸਨ ਬਾਹਰ ਆਇਆ । ਬੜੀ ਸੋਹਣੀ ਸਵੇਰ । ਸੂਰਜ ਉੱਗ ਰਿਹਾ ਸੀ, ਪੰਛੀ ਗੀਤ ਗਾ ਰਹੇ ਸੀ, ਹਰੇ-ਭਰੇ ਰੁੱਖ ਤੇ ਰੁੱਖਾਂ ‘ਤੇ ਫੁੱਲ ਖਿੜੇ ਹੋਏ ਸਨ ਤੇ ਅਕਾਸ਼ ‘ਤੇ ਮਨਮੋਹਣੇ ਰੰਗ ਬਿਖਰੇ ਹੋਏ ਸਨ, ਅਜਿਹੀ ਪਿਆਰੀ ਸਵੇਰ ਤੇ ਰਾਬਿਆ ਅਜੇ ਵੀ ਝੋਪੜੇ ‘ਚ ਸੀ, ਤਾਂ ਹਸਨ ਨੇ ਅਵਾਜ਼ ਦਿੱਤੀ, ਰਾਬਿਆ, ਪਾਗਲ ਰਾਬਿਆ, ਅੰਦਰ ਤੂੰ ਕੀ ਕਰ ਰਹੀ ਏਂ, ਬਾਹਰ ਆ । ਆ ਵੇਖ, ਰੱਬ ਨੇ ਕਿੰਨੀ ਸੋਹਣੀ ਸਵੇਰ ਰਚੀ ਏ । ਤੇ ਰਾਬਿਆ ਖਿੜ-ਖਿੜਾ ਕੇ ਹੱਸੀ, ਉਸਦਾ ਹਾਸਾ ਸੁਣੋ, ਜੇ ਸੁਣਾਈ ਪੈ ਜਾਵੇ, ਤੁਹਾਡੀ ਜਿੰਦਗੀ ਬਦਲ ਜਾਵੇਗੀ । ਰਾਬਿਆ ਖਿੜ-ਖਿੜਾ ਕੇ ਹੱਸੀ ਤਾਂ ਹਸਨ ਚੌਂਕ ਗਿਆ, ਹਾਸਾ ਉਸਦਾ ਬੜਾ ਡਰਾਵਣਾ ਸੀ । ਅਤੇ ਉਸਨੇ ਕਿਹਾ, ਪਾਗਲ ਹਸਨ, ਤੂੰ ਹੀ ਅੰਦਰ ਆ । ਮੈਨੂੰ ਪਤਾ ਹੈ ਕਿ ਸਵੇਰ ਸੁੰਦਰ ਹੈ । ਮੈਂ ਬਹੁਤ ਸਵੇਰਾਂ ਵੇਖੀਆਂ ਨੇ । ਉਸਦੀ ਕੁਦਰਤ ਬੜੀ ਪਿਆਰੀ ਹੈ । ਉਸਦੀ ਕਾਇਨਾਤ ਬੜੀ ਅਦਭੁੱਤ ਹੈ, ਅਲੋਕਿਕ ਹੈ, ਪਰ ਜਿਸਨੇ ਉਸਨੂੰ ਵੇਖ ਲਿਆ, ਉਸਦੇ ਲਈ ਇਹ ਕੁਦਰਤ ਫਿਰ ਬੜੀ ਫਿੱਕੀ ਹੋ ਜਾਂਦੀ ਹੈ । ਤੂੰ ਚਿੱਤਰ ਵੇਖ ਰਿਹਾ ਏਂ, ਪਰ ਮੈਂ ਚਿੱਤਰਕਾਰ ਨੂੰ ਵੇਖ ਰਹੀ ਹਾਂ । ਤੂੰ ਕਵਿਤਾ ਸੁਣ ਰਿਹਾ ਏਂ, ਤੇ ਮੈਂ ਕਵੀ ਦੇ ਰੂ-ਬ-ਰੂ ਖੜੀ ਹਾਂ । ਤੂੰ ਗੂੰਜ ਸੁਣ ਰਿਹਾ ਏਂ, ਮੈਂ ਮੂਲ ਸਰੌਤ ਨੂੰ ਸੁਣ ਰਹੀ ਹਾਂ । ਮੈਂ ਅੰਦਰ ਉਸ ਮਾਲਕ ਨੂੰ ਵੇਖ ਰਹੀ ਹਾਂ, ਜਿਸਨੇ ਬਾਹਰ ਦੀ ਸਵੇਰ ਬਣਾਈ ਏ ।
ਜਿਸਨੇ ਅੰਦਰ ਛੁਪੇ ਮਾਲਕ ਨੂੰ ਵੇਖ ਲਿਆ, ਉਸਨੂੰ ਸਭ ਮੰਦਰ ਮਿਲ ਗਏ, ਮਸਜਿਦਾਂ ਮਿਲ ਗਈਆਂ । ਫਿਰ ਤੁਸੀਂ ਜਿੱਥੇ ਹੋ, ਓਹੀ ਮੰਦਰ ਹੈ, ਓਹੀ ਮਸਜਿਦ ।

ਜਿੰਦਗੀ

by Manpreet Singh November 25, 2018

ਸੰਤ ਓਹ ਹੈ ਜੋ ਖਤਰਿਆਂ ਦੇ ਨਾਲ ਟਕਰਾਵੇ, ਸੰਤ ਓਹ ਨਈ ਖਿਮਾ ਕਰਨੀ ,ਜੋ ਖਤਰਿਆਂ ਅਗੋ ਹਥ ਜੋੜ ਕੇ ਖੜਾ ਹੋ ਜਾਵੇ ਕਿ ਛਡੋ ਮੈਨੂੰ , ਮੈ ਕੀ ਲੈਣਾ ਦੇਣਾ ? ਇਹਨੂੰ ਕਿਸ ਤਰਾ ਸੰਤ ਆਖੋਗੇ ? ਕੀ ਇਹ ਸੰਤ ਨੇ ? ਇਹ ਤੇ ਦੁਸ਼ਟ ਨੇ |
ਮੈ ਅਰਜ਼ ਕਰਾਂ , ਇਹ ਦੁਸ਼ਟ ਨਿਰੇ ਕੰਡੇ ਹੁੰਦੇ ਨੇ , ਔਰ ਕੰਡਿਆਂ ਦੀ ਜਿੰਦਗੀ ਬਹੁਤ ਲੰਬੀ ਹੁੰਦੀ ਹੈ , ਕੰਡੇ ਮਹਿਕ ਨਹੀਂ ਦੇਂਦੇ , ਫੁਲ ਦੇਂਦੇ ਨੇ , ਫੁਲਾਂ ਦੀ ਜਿੰਦਗੀ ਬਹੁਤ ਥੋੜੀ ਹੁੰਦੀ ਹੈ | ਸਚਾਈ ਹੈ , 90 ਸਾਲ ਕੰਡੇ ਦੀ ਜਿੰਦਗੀ ਜੀਣ ਨਾਲੋ ਬੇਹਤਰ ਹੈ , 90 ਦਿਨ ਫੁਲ ਦੀ ਜਿੰਦਗੀ ਜੀਵਣਾ | ਜਿਸ ਫੁਲ ਕੋਲ ਜਿਤਨੀ ਜਿਆਦਾ ਮਹਿਕ ਹੋਵੇਗੀ , ਓਹਦੇ ਕੋਲ ਉਤਨੇ ਜਿਆਦਾ ਖਤਰੇ ਹੋਣਗੇ , ਔਰ ਉਸ ਦੀ ਜਿੰਦਗੀ ਥੋੜੀ ਹੋਵੇਗੀ |
ਪਰ ਕਈ ਦੁਸ਼ਟ ਕੰਡੇ ਐਸੇ ਵੀ ਨੇ , ਅਜੇ ਵੀ ਕੌਮ ਨੂੰ ਚਿਮੜੇ ਹੋਏ ਨੇ , ਗੁਰਦਵਾਰਿਆ ਨੂੰ ਵੀ , ਦੇਸ਼ ਨੂੰ ਵੀ | ਇਹ ਸਭ ਕੰਡੇ , ਸਭ ਦੁਸ਼ਟ ਨੇ , ਇਸ ਵਸਤੇ ਸਾਰੇ ਦੇਸ਼ ਨੂੰ ਬੇਈਮਾਨ ਬਣਾ ਕੇ ਰਖ ਦਿਤੈ |
“ਆਮ ਕਹਾਵਤ ਹੈ , ਚੋਰ ਪੈਹਲੇ ਚੋਰੀ ਕਰਦੈ, ਫਿਰ ਜੇਲ ਕਟਦੈ, ਇਹਨਾ ਦੁਸ਼ਟਾਂ ਨੇ ਜੇਲ ਪੈਹਲੇ ਕਟ ਲਈ ਹੈ ਤੇ ਚੋਰੀ ਹੁਣ ਰੱਜ ਕੇ ਕਰਦੇ ਪਏ ਨੇ , ਲੁੱਟੀ ਜਾਂਦੇ ਨੇ , ਸਾਰੇ ਦੇਸ਼ ਨੂੰ ਲੁੱਟੀ ਜਾਂਦੇ ਨੇ , ਸਾਰੀ ਕੌਮ ਨੂੰ ਲੁੱਟੀ ਜਾਂਦੇ ਨੇ |

ਦੇਵ ਪੁਰਸ਼…!

by Manpreet Singh November 25, 2018

ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ ਕਰ ਲੈਂਦਾ। ਜੇ ਕਦੇ ਉਸ ਦਾ ਬਾਪੂ ਨਾਲ ਹੁੰਦਾ ਤਾਂ ਉਸ ਨੂੰ ਦੋ ਚਾਰ ਖਰੀਆਂ-ਖਰੀਆਂ ਜ਼ਰੂਰ ਸੁਣਨੀਆਂ ਪੈਂਦੀਆਂ, ਪਰ ਉਸ ਨੇ ਇਸ ਦੀ ਵੀ ਕਦੇ ਪ੍ਰਵਾਹ ਨਹੀਂ ਸੀ ਕੀਤੀ।
ਉਹ ਸ਼ੁਰੂ ਤੋਂ ਹੀ ਜਿੱਦੀ ਸੁਭਾਅ ਦਾ ਸੀ ਤੇ ਉਸ ਦਾ ਬਾਪੂ ਅਕਸਰ ਹੀ ਉਸ ਨੂੰ ਸਮਝਾਉਂਦਾ, “ਬਲਕਾਰ ਤੂੰ ਆਪਣੀ ਮਨਮਰਜ਼ੀ ਨਾ ਕਰਿਆ ਕਰ, ਹੁਣ ਸੁਧਰ ਜਾ, ਨਹੀਂ ਤਾਂ ਬੜੀ ਦੇਰ ਹੋ ਜਾਵੇਗੀ ਤੇ ਤੇਰੇ ਹੱਥ ਕੁਝ ਵੀ ਨਹੀਂ ਆਵੇਗਾ।”
“ਠੀਕ ਏ ਬਾਪੂ ਜੀ।”
ਪਰ ਅਸਰ ਕੁੱਝ ਵੀ ਨਾ ਹੁੰਦਾ। ਅਸਲ ਵਿੱਚ ਬਲਕਾਰ ਦੇ ਦੋਵੇਂ ਭਰਾ ਚੰਗੀ ਪੜਾਈ ਕਰਕੇ ਸ਼ਹਿਰ ਵਿੱਚ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਸਨ ਤੇ ਬਲਕਾਰ ਪਿੰਡ ਆਪਣੇ ਬਾਪੂ ਨਾਲ ਖੇਤੀ ਕਰਦਾ ਸੀ। ਪਿੰਡ ਦੇ ਸਕੂਲ ਵਿੱਚ ਪੜਦਿਆਂ ਆਪਣੇ ਮਾਸਟਰ ਨਾਲ ਲੜਾਈ ਕਰਕੇ ਬਲਕਾਰ ਨੇ ਮੁੜ ਫਿਰ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ।
ਉਸ ਦੇ ਬਾਪੂ ਨੂੰ ਬੜੀ ਚਿੰਤਾ ਰਹਿੰਦੀ ਕਿ ਬਲਕਾਰ ਆਪਣੇ ਜ਼ਿੰਦਗੀ ਵਿੱਚ ਕੀ ਕਰੇਗਾ? ਕਦੇ ਸੋਚਦਾ ਕੀ ਇਸ ਨੂੰ ਸ਼ਹਿਰ, ਇਸ ਦੇ ਭਰਾਵਾਂ ਕੋਲ ਭੇਜ ਦਿਆਂ ਪਰ ਫਿਰ ਖੇਤ ਕੌਣ ਸੰਭਾਲੇਗਾ? ਇਸ ਲਈ ਉਹ ਚੁੱਪ ਕਰ ਜਾਂਦਾ।
ਤੇ ਅੱਜ ਫਿਰ ਆਪਣੇ ਬਾਪੂ ਦੇ ਨਾਲ ਹੁੰਦਿਆਂ ਵੀ ਬਲਕਾਰ ਨੇ ਰੇਲਵੇ ਲਾਈਨ ਦੇ ਇੱਧਰ-ਉੱਧਰ ਦੇਖੇ ਬਿਨਾਂ ਪੂਰੀ ਰਫ਼ਤਾਰ ਨਾਲ ਆਪਣਾ ਟ੍ਰੈਕਟਰ ਪਾਰ ਕਰਨਾ ਚਾਹਿਆ ਤਾਂ ਪਿੱਛੇ ਟ੍ਰਾਲੀ ਵਿੱਚ ਕਣਕ ਦਾ ਭਾਰ ਹੋਣ ਕਾਰਣ ਟ੍ਰੈਕਟਰ ਦਾ ਅਗਲਾ ਪਹੀਆ ਰੇਲਵੇ ਲਾਈਨ ਦੇ ਐਨ ਵਿੱਚਕਾਰ ਫੱਸ ਗਿਆ।
ਬਲਕਾਰ ਨੇ ਬਿਨਾਂ ਘਬਰਾਹਟ ਦੇ ਦੂਜੀ ਵਾਰ ਫਿਰ ਟ੍ਰੈਕਟਰ ਨੂੰ ਰੇਸ ਦਿੱਤੀ ਕਿ ਸ਼ਾਇਦ ਪਹੀਆ ਬਾਹਰ ਨਿਕਲ ਆਏ ਪਰ ਪਹੀਆ ਕਣਕ ਦੇ ਭਾਰੀ ਵਜ਼ਨ ਕਾਰਣ ਬਾਹਰ ਨਾ ਨਿਕਲਿਆ।
ਬਲਕਾਰ ਪ੍ਰੇਸ਼ਾਨ ਹੋ ਕੇ ਫਿਰ ਲੱਗਾ ਟ੍ਰੈਕਟਰ ਦਾ ਜ਼ੋਰ ਲਵਾਉਣ। ਦੂਜੇ ਪਾਸੇ ਉਸ ਦੇ ਬਾਪੂ ਦੀ ਨਜ਼ਰ ਲਾਈਨ ਤੇ ਆਉਂਦੀ ਰੇਲਗੱਡੀ ਤੇ ਪੈ ਗਈ।
“ਉਏ, ਬਲਕਾਰੇ ਚੱਲ ਛੇਤੀ ਥੱਲੇ ਉੱਤਰ ਟ੍ਰੈਕਟਰ ਤੋਂ, ਨਹੀਂ ਤਾਂ ਇੱਥੇ ਹੀ ਭੋਗ ਪੈ ਜਾਏਗਾ, ਦੋਵਾਂ ਪਿਉ ਪੁੱਤਾਂ ਦਾ।”
“ਬਾਪੂ ਤੂੰ ਉੱਤਰ ਕੇ ਸਾਹਮਣੇ ਚੱਲ ਮੈਂ ਦੇਖਦਾ ਹਾਂ।”
“ਉਏ ਸਾਹਮਣੇ ਗੱਡੀ ਪਈ ਆਉਂਦੀ ਏ।” ਬਾਪੂ ਨੇ ਗੁੱਸੇ ਨਾਲ ਕਿਹਾ।
“ਕੋਈ ਗੱਲ ਨਹੀਂ ਬਾਪੂ ਤੂੰ ਚੱਲ ਮੈਂ ਆਇਆ।” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਅਣਸੁਣੀ ਕਰਦਿਆਂ ਕਿਹਾ।
“ਉਏ ਕੰਜਰਾ 20-25 ਹਜਾਰ ਦੀ ਕਣਕ ਤੇ ਟ੍ਰੈਕਟਰ ਟ੍ਰਾਲੀ ਦਾ ਘਾਟਾ ਤਾਂ 2-4 ਸਾਲਾਂ ਵਿੱਚ ਪੂਰਾ ਹੋ ਜਾਊ, ਪਰ ਜੇ ਆਪਾਂ ਹੀ ਨਾ ਰਹੇ ਤਾਂ ਫਿਰ…?”
“ਬਾਪੂ ਤੂੰ ਫ਼ਿਕਰ ਨਾ ਕਰ, ਮੈਂ ਹੁਣੇ ਕੱਢ ਦੇਂਦਾ ਹਾਂ ਟ੍ਰੈਕਟਰ।”
ਤੇ ਹਰ ਵਾਰ ਦੀ ਤਰਾਂ ਉਸ ਨੇ ਜਿੱਦ ਫੜ ਲਈ ਕੀ ਕਿਸੇ ਨਾ ਕਿਸੇ ਤਰਾਂ ਟ੍ਰੈਕਟਰ ਨੂੰ ਬਾਹਰ ਕੱਢਿਆ ਜਾਏ। ਦੂਜੇ ਪਾਸੇ ਮੌਤ ਰੂਪੀ ਰੇਲਗੱਡੀ ਤੇਜੀ ਨਾਲ ਉਸ ਵੱਲ ਵੱਧ ਰਹੀ ਸੀ ਤੇ ਉਸ ਦਾ ਬਾਪੂ ਦੂਜੇ ਪਾਸੇ ਥੱਲੇ ਉੱਤਰ ਆਉਣ ਲਈ ਰੌਲਾ ਪਾ ਰਿਹਾ ਸੀ।
ਬਲਕਾਰ ਫਿਰ ਲੱਗਾ ਰੇਸ ਦੇਣ ਪਰ ਪਹੀਆ ਲਾਈਨ ਦੇ ਐਨ ਵਿੱਚਕਾਰ ਫੱਸਿਆ ਹੋਇਆ ਸੀ। ਟ੍ਰਾਲੀ ਵਿੱਚ ਪਿਆ ਕਣਕ ਦਾ ਵਜ਼ਨ ਉਸ ਨੂੰ ਬਾਹਰ ਨਹੀਂ ਸੀ ਆਉਣ ਦੇ ਰਿਹਾ ਤੇ ਮੌਤ ਪਲ-ਪਲ ਉਸ ਵੱਲ ਵੱਧ ਰਹੀ ਸੀ।
“ਉਏ ਉੱਲੂ ਦੇ ਪੱਠਿਆ, ਛੇਤੀ ਉੱਤਰ ਥੱਲੇ।” ਬਾਪੂ ਨੇ ਚੀਖਦਿਆਂ ਕਿਹਾ।
ਉਸ ਦੇ ਕੋਈ ਅਸਰ ਨਾ ਹੋਇਆ। ਹੁਣ ਤੱਕ ਗੱਡੀ ਤਕਰੀਬਨ ਅੱਧੇ ਕਿਲੋਮੀਟਰ ਦੀ ਦੂਰੀ ਤੇ ਆ ਗਈ ਸੀ ਤੇ ਗੱਡੀ ਦੇ ਡਰਾਈਵਰ ਨੇ ਹਾਰਨ ਮਾਰਨੇ ਸ਼ਰੂ ਕਰ ਦਿੱਤੇ ਸਨ ਕਿਸੇ ਨਾ ਕਿਸੇ ਤਰਾਂ ਇਸ ਟ੍ਰੈਕਟਰ ਨੂੰ ਛੇਤੀ ਲਾਈਨ ਤੋਂ ਪਾਰ ਕਰੋ।
ਪਰ ਬਲਕਾਰ ਨੇ ਆਪਣੀ ਜਿੱਦ ਨਾ ਛੱਡੀ। ਉਹ ਆਪਣੀ ਸੀਟ ਤੇ ਬੈਠਾ ਰਿਹਾ। ਆਪਣੇ ਪੁੱਤਰ ਦੀ ਜਿੱਦ ਨੂੰ ਜਾਣਦਿਆਂ ਉਸ ਦਾ ਬਾਪੂ ਪੂਰੀ ਰਫ਼ਤਾਰ ਨਾਲ ਭੱਜ ਕੇ ਉਸ ਵੱਧ ਵਧਿਆ ਤੇ ਉਸ ਨੂੰ ਬਾਂਹ ਤੋਂ ਫੱੜ ਕੇ ਲਗਭਗ ਘਸੀਟਦਿਆਂ ਥੱਲੇ ਲੈ ਆਇਆ।
ਗੱਡੀ ਆਪਣੀ ਰਫ਼ਤਾਰ ਨਾਲ ਆਈ ਅਤੇ ਟ੍ਰੈਕਟਰ-ਟ੍ਰਾਲੀ ਦੇ ਪਰਖੱਚੇ ਉਡਾਉਂਦੀ ਹੋਈ ਅੱਗੇ ਵੱਧ ਗਈ। ਕੁੱਝ ਦੂਰ ਜਾ ਕੇ ਗੱਡੀ ਰੁੱਕ ਗਈ ਕਿਉਂਕਿ ਰੇਲ ਦੇ ਇੰਜਨ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਰੇਲਵੇ ਪੁਲੀਸ ਨੇ ਕੇ ਆ ਕੇ ਟ੍ਰੈਕਟਰ-ਟ੍ਰਾਲੀ ਨੂੰ ਘੇਰਾ ਪਾ ਲਿਆ। ਗੱਡੀ ਦੀਆਂ ਸਵਾਰੀਆਂ ਥੱਲੇ ਆ ਕੇ ਹਾਦਸੇ ਵਾਲੀ ਜਗ੍ਹਾਂ ਤੇ ਇੱਕਠੀਆਂ ਹੋ ਗਈਆਂ। ਬਲਕਾਰ ਤੇ ਉਸ ਦਾ ਬਾਪੂ ਲੋਕਾਂ ਦੀ ਭੀੜ ਵਿੱਚ ਅਨਜਾਣ ਬਣੇ ਖੜੇ ਰਹੇ ਪਰ ਕਿਸੇ ਨੂੰ ਉਸ ਵਕਤ ਪਤਾ ਨਾ ਲੱਗਾ ਕਿ ਟ੍ਰੈਕਟਰ ਨੂੰ ਕੋਣ ਚਲਾ ਰਿਹਾ ਸੀ?
ਬਲਕਾਰ ਦੇ ਬਾਪੂ ਨੇ ਮਨ ਵਿੱਚ ਸੋਚਿਆ ਕਿ ਹੁਣ ਕੋਈ ਵੱਡੀ ਮੁਸੀਬਤ ਆਉਣ ਵਾਲੀ ਹੈ ਤੇ ਇਸ ਦਾ ਉਪਾਅ ਬਹੁਤ ਜ਼ਰੂਰੀ ਹੈ। ਉਸ ਨੇ ਬਲਕਾਰ ਨੂੰ ਕਿਹਾ, “ਬਲਕਾਰੇ, ਛੇਤੀ ਚੱਲ ਇਸ ਮੁਸੀਬਤ ਤੋਂ ਬਚਣ ਦਾ ਹੱਲ ਲੱਭੀਏ।”
“ਬਾਪੂ, ਕੇਸ ਤਾਂ ਵੱਡਾ ਪੈ ਗਿਆ ਏ।” ਬਲਕਾਰ ਵੀ ਥੋੜਾ ਡਰਿਆ ਹੋਇਆ ਸੀ।
“ਕੋਈ ਗੱਲ ਨਹੀਂ…ਪੁੱਤ…ਤੂੰ ਫ਼ਿਕਰ ਨਾ ਕਰ…ਰੱਬ ਭਲਾ ਕਰੂਗਾ।”
“ਹੁਣ ਰੱਬ ਨਹੀਂ ਥਾਨੇਦਾਰ ਮਹਿੰਗਾ ਸਿੰਘ ਹੀ ਭਲਾ ਕਰ ਸਕਦਾ ਏ ਆਪਣਾ।” ਬਲਕਾਰ ਨੂੰ ਜਿਵੇਂ ਇਸ ਮੁਸੀਬਤ ਵਿੱਚੋਂ ਕੱਢਣ ਵਾਲਾ ਕੋਈ ‘ਦੇਵ ਪੁਰਸ਼’ ਮਿਲ ਗਿਆ ਹੋਵੇ ਅਤੇ ਜਿਸ ਤੇ ਉਸ ਨੂੰ ਪੂਰਾ ਭਰੋਸਾ ਸੀ।
“ਤਾਂ ਫਿਰ ਛੇਤੀ ਚੱਲ।” ਬਾਪੂ ਉਸ ਜਗ੍ਹਾਂ ਤੋਂ ਜਾਣ ਲਈ
ਕਾਹਲਾ ਸੀ।
ਲੋਕ ਥਾਣੇ ਵੱਲ ਨੂੰ ਜਾਣ ਤੋਂ ਕਤਰਾਉਂਦੇ ਹਨ ਪਰ ਅੱਜ ਦੋਵੇਂ ਪਿਉ ਪੁੱਤ ਬੜੀ ‘ਆਸ’ ਲੈ ਕੇ ਕਾਹਲੀ ਨਾਲ ਥਾਣੇ ਵੱਲ ਨੂੰ ਚੱਲ ਪਏ। ਰਸਤੇ ਵਿੱਚ ਉਹਨਾਂ ਕੋਈ ਗੱਲਬਾਤ ਨਾ ਕੀਤੀ।
ਥਾਣੇ ਵਿੱਚ ਪਹੁੰਚ ਕੇ ਉਹਨਾਂ ਮੁਨਸ਼ੀ ਨੂੰ ਥਾਣੇਦਾਰ ਮਹਿੰਗਾ ਸਿੰਘ ਬਾਰੇ ਪੁੱਛਿਆ। ਮੁਨਸ਼ੀ ਨੇ ਕਿਹਾ ਕਿ, “ਸਾਹਬ, ਬਾਹਰ ਗਏ ਨੇ, ਥੋੜੀ ਦੇਰ ਨੂੰ ਆ ਜਾਣਗੇ ਤੁਸੀਂ ਬਾਹਰ ਬੈਠ ਕੇ ਇੰਤਜਾਰ ਕਰ ਸਕਦੇ ਹੋ।”
“ਠੀਕ ਏ ਅਸੀਂ ਬਾਹਰ ਹੀ ਬੈਠਦੇ ਹਾਂ।” ਬਲਕਾਰ ਦੇ ਬਾਪੂ ਨੇ ਕਿਹਾ।
ਤਕਰੀਬਨ ਇੱਕ ਘੰਟੇ ਬਾਅਦ ਥਾਣੇਦਾਰ ਮਹਿੰਗਾ ਸਿੰਘ ਵਾਪਸ ਆ ਗਿਆ ਤੇ ਬਲਕਾਰ ਤੇ ਉਸ ਦਾ ਬਾਪੂ ਥਾਣੇ ਅੰਦਰ ਉਸ ਨੂੰ ਮਿਲਣ ਲਈ ਚਲੇ ਗਏ।
“ਸਤਿ ਸ਼੍ਰੀ ਅਕਾਲ, ਸਾਹਬ ਜੀ।”
“ਸਤਿ ਸ਼੍ਰੀ ਅਕਾਲ, ਦੱਸੋ ਕੀ ਗੱਲ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੀ ਕੁਰਸੀ ਤੇ ਬੈਠਦਿਆਂ ਕਿਹਾ।
“ਸਾਹਬ ਜੀ ਅਸੀਂ ਬੜੀ ਵੱਡੀ ਮੁਸੀਬਤ ਵਿੱਚ ਫੱਸ ਗਏ ਹਾਂ ਤੇ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।” ਬਲਕਾਰ ਦੇ ਬਾਪੂ ਨੇ ਗੱਲ ਸ਼ਰੂ ਕਰਦਿਆਂ ਕਿਹਾ।
“…ਸਿਰਫ਼ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ?” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਬੋਲਦਿਆਂ ਕਿਹਾ।
“ਗੱਲ ਤਾਂ ਦੱਸੋ ਬਜ਼ੁਰਗੋ?” ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਨੂੰ ਮੁਖਾਤਿਬ ਹੁੰਦਿਆਂ ਕਿਹਾ।
ਤੇ ਫਿਰ ਬਲਕਾਰ ਦੇ ਬਾਪੂ ਨੇ ਸਾਰੀ ਹੱਡਬੀਤੀ ਥਾਣੇਦਾਰ ਮਹਿੰਗਾ ਸਿੰਘ ਨੂੰ ਸੁਣਾ ਦਿੱਤੀ ਤੇ ਕਿਹਾ ਕਿ, “ਹੁਣ ਰੇਲਵੇ ਪੁਲੀਸ ਸਾਡੇ ਘਰ ਆਉਣ ਵਾਲੀ ਹੋਵੇਗੀ।”
“ਤੁਸੀਂ ਹੀ ਕੁੱਝ ਕਰੋ…ਹੁਣ ਸਾਡੇ ਲਈ।” ਬਲਕਾਰ ਦੇ ਬਾਪੂ ਨੇ ਤਰਲਾ ਕਰਦਿਆਂ ਕਿਹਾ।
ਥਾਣੇਦਾਰ ਮਹਿੰਗਾ ਸਿੰਘ ਨੇ ਪੂਰੇ ਧਿਆਨ ਨਾਲ ਦੋਹਾਂ ਦੀ ਗੱਲਬਾਤ ਸੁਣੀ ਤੇ ਫਿਰ ਕਿਸੇ ਗਹਿਰੀ ਸੋਚ ਵਿੱਚ ਗੁੰਮ ਹੋ ਗਿਆ। ਦੋਵੇਂ ਪਿਉ ਪੁੱਤ ਸਾਹਮਣੇ ਕੁਰਸੀਆਂ ਤੇ ਬੈਠੇ ਕਿਸੇ ‘ਆਸ’ ਨਾਲ ਉਸ ਵੱਲ ਤੱਕ ਰਹੇ ਸਨ।
“ਹੂੰ…ਕੀ ਟ੍ਰੈਕਟਰ ਤੁਹਾਡੇ ਨਾਂ ਹੈ?” ਕੁੱਝ ਚਿਰ ਸੋਚਣ ਤੋਂ ਮਗਰੋਂ ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਤੋਂ ਪੁੱਛਿਆ।
“ਹਾਂ ਹਾਂ……, ਮੇਰੇ ਨਾਂ ਹੈ।”
“ਤਾਂ ਫਿਰ ਠੀਕ ਏ, ਤੁਹਾਡਾ ਕੰਮ ਹੋ ਜਾਵੇਗਾ।”
“ਅੱਛਾ ਜੀ…!”
“ਪਰ ਇਸ ਲਈ ਖਰਚਾ ਚੋਖਾ ਆ ਜਾਵੇਗਾ…।”
“ਕਿੰਨਾ ਕੂ…?” ਬਲਕਾਰ ਨੇ ਕਾਹਲੀ ਨਾਲ ਪੁੱਛਿਆ।
“ਇਹੋ ਹੀ ਕੋਈ 50 ਕੂ ਹਜ਼ਾਰ ਰੁਪਈਆ ਲੱਗ ਜਾਵੇਗਾ।”
“ਪਰ…ਰਕਮ ਕੁੱਝ ਜਿਆਦਾ……?” ਬਲਕਾਰ ਨੇ ਕਿਹਾ।
“ਤਾਂ ਆਪਣਾ ਬੰਦੋਬਸਤ ਖ਼ੁਦ ਹੀ ਕਰ ਲਵੋ, ਮੇਰੇ ਕੋਲ ਕੀ ਲੈਣ ਆਏ ਹੋ…?” ਥਾਣੇਦਾਰ ਮਹਿੰਗਾ ਸਿੰਘ ਨੇ ਗੁੱਸੇ ਹੁੰਦਿਆਂ ਕਿਹਾ।
“ਨਹੀਂ ਨਹੀਂ ਸਾਹਬ ਇਸ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਪੈਸਾ ਜਿਆਦਾ ਹੈ ਬਲਕਿ ਇਸ ਦਾ ਮਤਲਬ ਇਸ ਸੀ ਕਿ ਅਸੀਂ ਪੈਸਾ ਕਿਸਤਾਂ ਵਿੱਚ ਦੇਵਾਂਗੇ…ਇੱਕ ਮੁਸ਼ਤ ਦੇਣ ਲਈ ਸਾਡੇ ਕੋਲ ਪੈਸਾ ਨਹੀਂ ਹੈ।” ਬਲਕਾਰ ਦੇ ਬਾਪੂ ਨੇ ਗੱਲ ਨੂੰ ਟਾਲਦਿਆਂ ਕਿਹਾ।
“ਤਾਂ ਠੀਕ ਹੈ 25 ਹਜਾਰ ਪਹਿਲਾਂ ਤੇ ਬਾਕੀ ਕੰਮ ਹੋਣ ਦੇ ਬਾਅਦ ਵਿੱਚ,……ਕੀ ਤੁਹਾਨੂੰ ਮਨਜ਼ੁਰ ਏ?” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੇ ਵੱਲੋਂ ਸੌਦਾ ਤੈਅ ਕਰਦਿਆਂ ਕਿਹਾ।
“ਹਾਂ ਜੀ ਠੀਕ ਏ, ਅਸੀਂ 25 ਹਜਾਰ ਰੁਪਈਆ ਸ਼ਾਮ ਨੂੰ ਤੁਹਾਡੇ ਕੋਲ ਪਹੁੰਚਾ ਦੇਵਾਂਗੇ।” ਬਲਕਾਰ ਦੇ ਬਾਪੂ ਨੇ ਹੋਲੀ ਜਿਹੀ ਕਿਹਾ।
“ਅੱਛਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ।” ਮਹਿੰਗਾ ਸਿੰਘ ਨੇ ਸੋਦਾ ਤੈਅ ਹੋਣ ਤੋਂ ਬਾਅਦ ਬਲਕਾਰ ਦੇ ਬਾਪੂ ਦੇ ਕੰਨ ਕੋਲ ਹੁੰਦਿਆਂ ਹੌਲੀ ਜਿਹੀ ਕਿਹਾ।
“ਹਾਂ ਜੀ…ਦੱਸੋ?”
“ਮੇਰੇ ਨਾਲ ਹੋਈ ਗੱਲਬਾਤ ਬਾਰੇ ਕਿਸੇ ਨੂੰ ਕੰਨੋਂ ਕੰਨ ਖ਼ਬਰ ਨ੍ਹੀਂ ਹੋਣੀ ਚਾਹੀਦੀ।”
“ਨਾ ਨਾ ਜੀ ਰੱਬ ਦਾ ਨਾਂ ਲਵੋ……ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ।” ਬਲਕਾਰ ਦੇ ਬਾਪੂ ਨੇ ਆਵਾਜ਼ ਮੱਠੀ ਰੱਖਦਿਆਂ ਕਿਹਾ।
“ਜਿਸ ਵੇਲੇ ਤੁਹਾਡੇ ਘਰ ਰੇਲਵੇ ਪੁਲੀਸ ਆਵੇ ਤਾਂ ਤੁਸੀਂ ਮੈਨੂੰ ਫ਼ੋਨ ਕਰ ਦੇਣਾ ਬਾਕੀ ਸਭ ਮੈਂ ਸੰਭਾਲ ਲਵਾਂਗਾ।” ਥਾਣੇਦਾਰ ਮਹਿੰਗਾ ਸਿੰਘ ਨੇ ਬੜੇ ਮਾਣ ਨਾਲ ਕਿਹਾ।
“ਪਰ ਤੁਸੀਂ ਕਰੋਗੇ ਕੀ…?” ਬਲਕਾਰ ਨੇ ਪੁੱਛਿਆ।
“ਇਸ ਦੀ ਚਿੰਤਾ ਤੁਸੀਂ ਨਾ ਕਰੋ…ਬਸ ਘਰ ਜਾ ਕੇ ਆਰਾਮ ਕਰੋ।”
“ਪਰ ਕੁੱਝ ਤਾਂ ਦੱਸੋ…………!”
“ਕਿਹਾ ਨਾ…ਚਿੰਤਾ ਨਾ ਕਰੋ।”
“ਠੀਕ ਏ ਪਰ ਹੁਣ ਸਾਰੀ ਜ਼ਿਮੇਵਾਰੀ ਤੁਹਾਡੀ ਹੋਵੇਗੀ।” ਬਲਕਾਰ ਨੇ ਕਿਹਾ।
“ਹਾਂ…ਹਾਂ…ਤੁਸੀਂ ਫ਼ਿਕਰ ਨਾ ਕਰੋ।”
ਤੇ ਫਿਰ ਦੋਵੇਂ ਪਿਉ ਪੁੱਤ ਘਰ ਵੱਲ ਨੂੰ ਚੱਲ ਪਏ। ਬਲਕਾਰ ਆਪਣੇ ਬਾਪੂ ਤੋਂ ਵਧੇਰੇ ਚਿੰਤਾਗ੍ਰਸਤ ਲੱਗ ਰਿਹਾ ਸੀ ਪਰ ਰਸਤੇ ਵਿੱਚ ਉਸ ਨੇ ਆਪਣੇ ਬਾਪੂ ਨਾਲ ਕੋਈ ਗੱਲ ਨਾ ਕੀਤੀ।
ਜਿਸ ਗੱਲ ਦਾ ਡਰ ਸੀ ਉਹੀ ਹੋਇਆ ਸ਼ਾਮ ਪੈਣ ਤੱਕ ਰੇਲਵੇ ਪੁਲੀਸ ਬਲਕਾਰ ਕੇ ਘਰ ਆ ਗਈ ਤੇ ਪੁੱਛਗਿੱਛ ਕਰਨ ਲੱਗੀ ਕਿ ਗੱਡੀ ਨਾਲ ਟਕਰਾਉਣ ਵਾਲਾ ਟ੍ਰੈਕਟਰ ਕਿਸ ਦੇ ਨਾਂ ਹੈ ਤੇ ਉਸ ਨੂੰ ਕੋਣ ਚਲਾ ਰਿਹਾ ਸੀ?
ਇਤਨੇ ਨੂੰ ਨਾਲ ਦੇ ਕਮਰੇ ਵਿੱਚੋਂ ਬਲਕਾਰ ਦੇ ਬਾਪੂ ਨੇ ਥਾਣੇਦਾਰ ਮਹਿੰਗਾ ਸਿੰਘ ਨੂੰ ਫ਼ੋਨ ਕਰ ਦਿੱਤਾ ਤੇ ਅਕਸਰ ਦੇਰ ਨਾਲ ਆਉਣ ਵਾਲੀ ਪੁਲੀਸ ਅਗਲੇ 10 ਮਿਨਟ ਵਿੱਚ ਬਲਕਾਰ ਦੇ ਘਰ ਸੀ।
ਥਾਣੇਦਾਰ ਮਹਿੰਗਾ ਸਿੰਘ ਆਪਣੀ ਜੀਪ ਵਿੱਚੋਂ ਉੱਤਰਿਆ ਤੇ ਰੇਲਵੇ ਪੁਲੀਸ ਦੇ ਅਫ਼ਸਰ ਨੂੰ ਮੁਖਾਤਿਬ ਹੁੰਦਿਆਂ ਕਿਹਾ, ” ਜਨਾਬ ਜਿਸ ਟ੍ਰੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਪਿਛਲੇ ਦੋ ਦਿਨ ਤੋਂ ਚੋਰੀ ਹੋ ਗਿਆ ਸੀ ਤੇ ਇਸ ਦੀ ਰੀਪੋਰਟ ਇਹਨਾਂ ਨੇ ਥਾਣੇ ਵਿੱਚ ਲਿਖਵਾਈ ਹੋਈ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਰੇਲਵੇ ਅਫ਼ਸਰ ਨੂੰ ਕਿਹਾ।
“ਅੱਛਾ…ਟ੍ਰੈਕਟਰ ਚੋਰੀ ਸੀ…!” ਅਫ਼ਸਰ ਨੇ ਹੈਰਾਨ ਹੁੰਦਿਆਂ ਕਿਹਾ।
“ਹਾਂ ਜੀ…ਆਹ ਦੇਖੋ ਰੀਪੋਰਟ।” ਥਾਣੇਦਾਰ ਮਹਿੰਗਾ ਸਿੰਘ ਨੇ ਚੋਰੀ ਦੀ ਦਰਜ਼ ਰੀਪੋਰਟ ਰੇਲਵੇ ਪੁਲੀਸ ਅਫ਼ਸਰ ਨੂੰ ਦਿਖਾਉਂਦਿਆਂ ਕਿਹਾ।
ਰੇਲਵੇ ਅਫ਼ਸਰ ਨੇ ਰੀਪੋਰਟ ਚੈੱਕ ਕੀਤੀ ਤਾਂ ਟ੍ਰੈਕਟਰ ਚੋਰੀ ਦੀ ਰੀਪੋਰਟ ਦਰਜ਼ ਕੀਤੀ ਹੋਈ ਸੀ।
“ਹੂੰ………, ਹੁਣ ਕੀ ਕੀਤਾ ਜਾ ਸਕਦਾ ਹੈ?” ਰੇਲਵੇ ਅਫ਼ਸਰ ਨੇ ਥਾਣੇਦਾਰ ਮਹਿੰਗਾ ਸਿੰਘ ਤੋਂ ਸਲਾਹ ਲੈਂਦਿਆਂ ਕਿਹਾ।
“ਕਰਨਾ ਕੀ ਏ ਜਨਾਬ, ਅਸੀਂ ਅਣਪਛਾਤੇ ਚੋਰਾਂ ਖ਼ਿਲਾਫ ਟ੍ਰੈਕਟਰ ਚੋਰੀ ਦਾ ਮਾਮਲਾ ਦਰਜ਼ ਕੀਤਾ ਹੋਇਆ ਏ,……ਤੁਸੀਂ ਵੀ ਇਸੇ ਆਧਾਰ ਤੇ ਚੋਰਾਂ ਖ਼ਿਲਾਫ ਮਾਮਲਾ ਦਰਜ਼ ਕਰ ਦਿਓ।”
“ਕਾਨੂੰਨ ਮੁਤਾਬਕ ਵੀ ਇਹੋ ਹੀ ਕਾਰਵਾਈ ਬਣਦੀ ਹੈ।” ਮਹਿੰਗਾ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ।
“ਤੁਸੀਂ ਠੀਕ ਕਹਿੰਦੇ ਹੋ…।” ਰੇਲਵੇ ਅਫ਼ਸਰ ਨੂੰ ਥਾਣੇਦਾਰ ਮਹਿੰਗਾ ਸਿੰਘ ਦੀ ਗੱਲ ਚੰਗੀ ਲੱਗੀ।
ਅਤੇ ਫਿਰ ਅਣਪਛਾਤੇ ਚੋਰਾਂ ਵਿਰੁੱਧ ਇੱਕ ਮਾਮਲਾ ਹੋਰ ਦਰਜ਼ ਹੋ ਗਿਆ। ਰੇਲਵੇ ਪੁਲੀਸ ਅਫ਼ਸਰ ਅਤੇ ਥਾਣੇਦਾਰ ਮਹਿੰਗਾ ਸਿੰਘ ਦੀ ਜੀਪ ਉਹਨਾਂ ਦੇ ਘਰੋਂ ਬਾਹਰ ਨਿਕਲ ਰਹੀ ਸੀ ਅਤੇ ਬਲਕਾਰ ਤੇ ਉਸ ਦਾ ਬਾਪੂ ਇੱਕ ਦੂਜੇ ਵੱਲ ਕਿਸੇ ਜੇਤੂ ਖਿਡਾਰੀ ਵਾਂਗ ਦੇਖ ਕੇ ਮੁਸਕਰਾ ਰਹੇ ਸਨ।

ਅਬਰਾਹਿਮ ਲਿੰਕਨ ਪ੍ਰਿੰਸੀਪਲ ਦੇ ਨਾਮ ਇੱਕ ਚਿੱਠੀ

by Manpreet Singh November 25, 2018

ਰਾਸ਼ਟਰਪਤੀ ਅਬਰਾਹਿਮ ਲਿੰਕਨ(1861-1867)ਜਦੋਂ ਆਪਣੇ ਬੇਟੇ ਰੋਬਰਟ ਨੂੰ ਪਹਿਲੇ ਦਿਨ ਸਕੂਲ ਭੇਜਣ ਲੱਗਾ ਤਾਂ ਸਕੂਲ ਦੀ ਪ੍ਰਿੰਸੀਪਲ ਦੇ ਨਾਮ ਇੱਕ ਚਿੱਠੀ ਲਿਖ ਭੇਜੀ..ਵਿਚ ਲਿਖਿਆ ਸੀ ਕੇ

1.ਮੇਰੇ ਪੁੱਤ ਦਾ ਇਹ ਸਕੂਲ ਵਿਚ ਪਹਿਲਾ ਦਿਨ ਹੈ..ਥੋੜਾ ਘਬਰਾਵੇਗਾ..ਨਰਵਸ ਵੀ ਹੋਵੇਗਾ..ਕਿਰਪਾ ਕਰਕੇ ਖਿਆਲ ਰਖਿਓ ਕਿਤੇ ਘਬਰਾ ਕੇ ਉਸ ਰਾਹ ਤੋਂ ਨਾ ਥਿੜਕ ਜਾਵੇ ਜਿਹੜਾ ਇਸਨੂੰ ਦੁਨੀਆ ਦੇ ਅਣਗਿਣਤ ਯੁਧਾਂ,ਤ੍ਰਾਸਦੀਆਂ ,ਮੁਸ਼ਕਿਲਾਂ ਅਤੇ ਹੋਰ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਏਗਾ!

2.ਇਸਨੂੰ ਵਿਸ਼ਵਾਸ਼,ਹਿੰਮਤ ਅਤੇ ਪਿਆਰ ਮੁਹੱਬਤ ਵਾਲੀ ਜਿੰਦਗੀ ਜਿਉਣ ਦਾ ਧਾਰਨੀ ਬਣਾਇਓ!

3.ਇਸਨੂੰ ਦਸਿਓ ਕੇ ਹਰੇਕ ਦੁਸ਼ਮਣ ਵਿਚ ਇੱਕ ਦੋਸਤ ਛੁਪਿਆ ਹੁੰਦਾ ਹਰੇਕ ਭੈੜੇ ਇਨਸਾਨ ਵਿਚ ਇਕ ਚੰਗਾ ਕਿਰਦਾਰ ਛੁਪਿਆ ਹੁੰਦਾ ਏ ਅਤੇ ਹਰੇਕ ਭ੍ਰਿਸ਼ਟ ਰਾਜਨੈਤਿਕ ਦਾ ਇੱਕ ਇਮਾਨਦਾਰ ਪਹਿਲੂ ਵੀ ਹੁੰਦਾ ਏ

4.ਇਸਨੂੰ ਇਹ ਵੀ ਦਸਿਓ ਕੇ ਬਿਨਾ ਮੇਹਨਤ ਜਮੀਨ ਤੋਂ ਚੁੱਕੇ ਹੋਏ ਪੰਜ ਰੁਪਈਆਂ ਨਾਲ਼ੋਂ ਮੇਹਨਤ ਨਾਲ ਕਮਾਇਆ ਹੋਇਆ ਇੱਕ ਰੁਪਈਆ ਕਈ ਦਰਜੇ ਬੇਹਤਰ ਹੁੰਦਾ ਏ

5.ਨਕਲ ਮਾਰ ਕੇ ਪਾਸ ਹੋਣ ਨਾਲੋਂ ਇਮਾਨਦਾਰੀ ਨਾਲ ਪਰਚਾ ਪਾ ਕੇ ਫੇਲ ਹੋ ਜਾਣਾ ਕਈ ਦਰਜੇ ਬੇਹਤਰ ਹੁੰਦਾ ਏ

6.ਇਸਨੂੰ ਜਿੰਦਗੀ ਦੇ ਅਸਲ ਮੁਕਾਬਲਿਆਂ ਵਿਚ ਮਿਲੀ ਹੋਈ ਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਵੀ ਸਿਖਾਇਓ ਅਤੇ ਇਹ ਵੀ ਸਿੱਖਿਆ ਦਿਓ ਕੇ ਜਿੱਤ ਨੂੰ ਦਿਮਾਗ ਤੇ ਹਾਵੀ ਹੋਣ ਤੋਂ ਕਿੱਦਾਂ ਬਚਣਾ ਏ!

7.ਇਸ ਨੂੰ ਇਹ ਵੀ ਸਿਖਾਇਓ ਕੇ ਚੰਗੇ ਲੋਕਾਂ ਨਾਲ ਨਿਮਰਤਾ ਨਾਲ ਕਿੱਦਾਂ ਪੇਸ਼ ਆਉਣਾ ਏ ਅਤੇ ਸਖਤ ਅਤੇ ਜਾਲਿਮ ਲੋਕਾਂ ਨੂੰ ਓਹਨਾ ਦੀ ਚਾੜੀ ਹੋਈ ਭਾਜੀ ਵਾਪਿਸ ਕਿੱਦਾਂ ਮੋੜਨੀ ਏ!

8.ਇਸਨੂੰ ਕਿਤਾਬ ਦੀ ਮਹੱਤਤਾ ਬਾਰੇ ਜਰੂਰ ਦਸਿਓ..ਇਹ ਵੀ ਦੱਸਿਓਂ ਕੇ ਅਸਮਾਨੀ ਉੱਡਦੇ ਪਰਿੰਦਿਆਂ ਦੀ ਉਡਾਣ ਦਾ ਅਸਲੀ ਰਹੱਸ ਕੀ ਹੁੰਦਾ ਏ..ਨਿਖਰੀ ਹੋਈ ਧੁੱਪ ਵਿਚ ਉੱਡਦੀ ਹੋਈ ਸ਼ਹਿਦ ਦੀ ਮੱਖੀ ਅਤੇ ਪਹਾੜੀ ਦੀ ਢਲਾਣ ਤੇ ਉੱਗਿਆ ਹੋਇਆ ਖੂਬਸੂਰਤ ਫੁਲ ਇਨਸਾਨ ਨੂੰ ਕਿਹੜਾ ਸੁਨੇਹਾ ਦੇਣਾ ਲੋਚਦੇ ਨੇ!

9.ਇਸ ਨੂੰ ਇਹ ਵੀ ਦੱਸਿਓਂ ਕੇ ਆਪਣੇ ਮਨ ਵਿਚ ਉਪਜਦੇ ਹੋਏ ਹਾਂ ਪੱਖੀ ਵਿਚਾਰਾਂ ਵਿਚਾਰਾਂ ਦੀ ਪ੍ਰੋੜਤਾ ਕਿਦਾਂ ਕਰਦੇ ਰਹਿਣਾ ਏ ਅਤੇ ਉਹ ਵੀ ਓਦੋਂ ਜਦੋਂ ਸਾਰੀ ਦੁਨੀਆ ਤੁਹਾਨੂੰ ਝੂਠੇ ਸਾਬਤ ਕਰਨ ਤੇ ਤੁਲੀ ਹੋਵੇ

10.ਇਸਨੂੰ ਇਸ ਤਰਾਂ ਸਿਖਿਅਤ ਕਰਿਓਂ ਕੇ ਇਹ ਜਿੰਦਗੀ ਵਿਚ ਬਿਨਾ ਸੋਚਿਆਂ ਸਮਝਿਆ ਭੀੜ ਦਾ ਹਿੱਸਾ ਨਾ ਬਣ ਜਾਇਆ ਕਰੇ ਅਤੇ ਹਮੇਸ਼ਾਂ ਸੱਚ ਦੇ ਮਾਰਗ ਤੇ ਚਲਦਿਆਂ ਹੋਇਆ ਆਪਣਾ ਰਸਤਾ ਖੁਦ ਬਣਾਵੇ!

11.ਇਸਨੂੰ ਇਹ ਤਾਕੀਦ ਵੀ ਚੰਗੀ ਤਰਾਂ ਕਰਿਓ ਕੇ ਇਹ ਦੁਨੀਆ ਦੀ ਭੀੜ ਵਿਚ ਹਰੇਕ ਦੀ ਗੱਲ ਸੁਣਨ ਦੇ ਕਾਬਿਲ ਬਣੇ ਪਰ ਹਰੇਕ ਸੁਣੀ ਹੋਈ ਗੱਲ ਨੂੰ ਸੱਚ ਦੀ ਕਸਵੱਟੀ ਤੇ ਪਰਖ ਕੇ ਹੀ ਆਪਣੀ ਜਿੰਦਗੀ ਵਿਚ ਅਪਣਾਵੇ

12.ਇਸਨੂੰ ਇਸ ਗੱਲ ਦੀ ਵੀ ਸਮਝ ਹੋਣੀ ਚਾਹੀਦੀ ਏ ਕੇ ਆਪਣੇ ਟੈਲੇੰਟ ਅਤੇ ਦਿਮਾਗ਼ ਵਿਚੋਂ ਉਪਜਦੇ ਹੋਏ ਵਿਚਾਰਾਂ ਨੂੰ ਕਿਸੇ ਪਾਰਖੂ ਅਤੇ ਕਦਰ ਕਰਨ ਵਾਲੇ ਅੱਗੇ ਕਿੱਦਾਂ ਪੇਸ਼ ਕਰਨਾ ਏ ਅਤੇ ਆਪਣੇ ਦਿਲ ਅਤੇ ਜਮੀਰ ਨੂੰ ਵਿਕਾਊ ਹੋਣ ਤੋਂ ਕਿਦਾਂ ਬਚਾਉਣਾ ਏ

13.ਕੋਸ਼ਿਸ਼ ਕਰਿਓ ਕੇ ਇਹ ਸਬਰ ਸੰਤੋਖ ਵਾਲਾ ਇਨਸਾਨ ਹੋਣ ਦੇ ਨਾਲ ਨਾਲ ਇਕ ਬਹਾਦੁਰ ਮਨੁੱਖ ਵੀ ਬਣੇ ਅਤੇ ਇਸਦਾ ਆਪਣੇ ਆਪ ਵਿਚ ਅਟੁੱਟ ਵਿਸ਼ਵਾਸ਼ ਵੀ ਬਣਿਆ ਰਹੇ..ਕਿਓੰਕੇ ਜਿਸ ਇਨਸਾਨ ਦਾ ਆਪਣੇ ਆਪ ਤੇ ਪੂਰਾ ਵਿਸ਼ਵਾਸ਼ ਬਣਿਆ ਰਹਿੰਦਾ ਏ ਉਹ ਕਦੀ ਵੀ ਮਨੁੱਖਤਾ ਅਤੇ ਰੱਬ ਨੂੰ ਆਪਣੇ ਦਿਲ ਤੋਂ ਦੂਰ ਨਹੀਂ ਹੋਣ ਦਿੰਦਾ !

ਦੋਸਤੋ ਇਸ ਮਹਾਨ ਹਸਤੀ ਵੱਲੋਂ ਲਗਪਗ ਦੋ ਸਦੀਆਂ ਪਹਿਲਾਂ ਆਪਣੀ ਔਲਾਦ ਪ੍ਰਤੀ ਪ੍ਰਕਟ ਕੀਤੇ ਗਏ ਇਹਨਾਂ ਵਿਚਾਰਾਂ ਨੂੰ ਵਰਤਮਾਨ ਪੀੜੀ ਤੱਕ ਪੁਚਾਉਣ ਦੀ ਬੜੀ ਹੀ ਜਿਆਦਾ ਲੋੜ ਹੈ..ਆਪ ਵੀ ਪੜੋ ਤੇ

ਝੂਠੀਆਂ ਠੀਸਾਂ

by Manpreet Singh November 24, 2018

ਜਗਨ ਨਾਥ ਪੁਰੀ ਵਿਚ ਇਕ ਸਾਧੂ ਨੇ ਆਪਣੇ ਆਲੇ-ਦੁਆਲੇ ਬੜੀ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ ਅਤੇ ਨੱਕ ਨੂੰ ਪਕੜ ਕੇ ਦੋ ਉੱਗਲਾਂ ਨਾਲ ਅੱਖਾਂ ਮੀਟ ਕੇ ਤਿੰਨਾਂ ਲੋਕਾਂ ਦੀ ਗੱਲ ਦੱਸ ਰਿਹਾ ਸੀ। ਕਦੀ ਵਿਸ਼ਨੂੰ ਲੋਕ ਦੀ ਚਰਚਾ ਕਰੇ, ਕਦੀ ਬ੍ਰਹਮ ਲੋਕ ਦੀ ਤੇ ਕਦੀ ਰੁਦਰ ਲੋਕ ਦੀ। ਲੋਕ ਉਸ ਦੇ ਭਾਂਡੇ ਵਿਚ, ਜੋ ਉਸ ਦੇ ਅੱਗੇ ਪਿਆ ਸੀ, ਪੈਸੇ ਪਾਈ ਜਾਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਭਾਂਡਾ ਚੁੱਕ ਕੇ ਜੋਗੀ ਦੇ ਪਿੱਛੇ ਰੱਖ ਦਿੱਤਾ। ਜੋਗੀ ਇਸੇ ਤਰੀਕੇ ਨਾਲ ਬ੍ਰਹਮ ਲੋਕ, ਬਿਸ਼ਨ ਲੋਕ, ਹੋਰ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ਕਰਦਾ ਰਿਹਾ, ਚਰਚਾ ਕਰਦਾ ਰਿਹਾ। ਆਖ਼ਰ ਉਸ ਨੇ ਆਪਣੀ ਅੱਖ ਖੋਲੵੀ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਭਾਂਡਾ ਨਹੀਂ ਹੈ। ਉਹ ਭਿਖਿਆ ਪਾਣ ਵਾਲਾ ਭਾਂਡਾ ਜਿਹਦੇ ਵਿਚ ਲੋਕੀਂ ਧਨ ਪਾ ਰਹੇ ਸਨ, ਅੱਗੋਂ ਗ਼ਾਇਬ ਵੇਖ ਕੇ ਹੈਰਾਨ ਹੋ ਗਿਆ।
“ਮੇਰਾ ਖੱਪਰ ਕਿੱਥੇ ਹੈ ?”
ਚਿੱਲਾ ਕੇ ਉਸ ਨੇ ਆਖਿਆ।
ਗੁਰੂ ਨਾਨਕ ਦੇਵ ਜੀ ਖੜੇ ਸਨ ਤੇ ਮੁਸਕਰਾ ਕੇ ਬੋਲੇ-

“ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥
ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ॥”
{ਪੰਨਾ ੬੬੩}
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ,
“ਅੈ ਸਾਧੂ! ਅੈ ਜੋਗੀ! ਤੂੰ ਦੋ ਉਂਗਲਾਂ ਨਾਲ ਨੱਕ ਨੂੰ ਪਕੜ ਲੈੰਦਾ ਹੈਂ ਤੇ ਅੱਖਾਂ ਮੀਟ ਕੇ ਤਿੰਨ ਲੋਕਾਂ ਦੀਆਂ ਗੱਲਾਂ ਕਰਦਾ ਹੈਂ। ਤੈਨੂੰ ਆਪਣੇ ਪਿੱਛੇ ਪਿਆ ਹੋਇਆ ਖੱਪਰ ਨਹੀਂ ਦਿਖਾਈ ਦੇਂਦਾ ਤਾਂ ਤਿੰਨ ਲੋਕਾਂ ਦੀ ਜਿਹੜੀ ਤੂੰ ਗੱਲ ਕਰ ਰਿਹਾ ਹੈਂ ਇਹ ਸਭ ਤੇਰੀਆਂ ਝੂਠੀਆਂ ਠੀਸਾਂ ਹਨ।

“ਨਾਨਕ ਨਦਰੀ ਪਾਈਅੈ ਕੂੜੀ ਕੂੜੈ ਠੀਸ॥
{ਜਪੁਜੀ ਸਾਹਿਬ}

ਇਸ ਧਰਮ ਦੀ ਦੁਨੀਆ ਵਿਚ ਇਸ ਤਰ੍ਹਾਂ ਦੇ ਠੱਗ ਅਕਸਰ ਮੌਜੂਦ ਹੁੰਦੇ ਹਨ ਜੋ ਰਿੱਧੀਆਂ ਸਿੱਧੀਆਂ ਦਾ ਦਾਅਵਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਗਈ, ਉਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ। ਸਾਹਿਬ ਕਹਿੰਦੇ ਹਨ ਕਿ ਇਹ ਝੂਠੇ ਦੀਆਂ ਝੂਠੀਆਂ ਠੀਸਾਂ ਹਨ। ਉਹਦੀ ਬਖ਼ਸ਼ਿਸ਼ ਨਾਲ, ਉਹਦੀ ਰਹਿਮਤ ਨਾਲ ਸੌਗਾਤ ਪ੍ਰਾਪਤ ਕਰੀਦੀ ਹੈ।
ਉਹਦੇ ਦਰ ਦੀਆਂ ਪੌੜੀਆਂ ਇਹ ਹਨ,
” ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਮਨੁੱਖ ਉਤਨੇ ਚਿਰ ਤੱਕ ਜੱਪਦਾ ਰਹੇ ਜਿਤਨੇ ਚਿਰ ਤੱਕ ਨਦਰ ਦਾ ਪਾਤਰ ਬਣ ਨਹੀਂ ਜਾਂਦਾ, ਬਖ਼ਸ਼ਿਸ਼ ਦਾ ਪਾਤਰ ਬਣ ਨਹੀਂ ਜਾਂਦਾ।”

ਥਾਣੇਦਾਰ

by Manpreet Singh November 24, 2018

ਪਹਿਲੇ ਸਮਿਆ ਚ ਇਕ ਪਿੰਡ ਮਣਾਂ ਮੂੰਹੀ ਸ਼ਰਾਬ ਕੱਢਦਾ ਹੁੰਦਾ ਸੀ ।ਹਰ ਘਰ ਚ ਭੱਠੀ ਲੱਗੀ ਹੀ ਰਹਿਦੀ ਹੁੰਦੀ ਸੀ। ਦੂਜੇ ਪਿੰਡ ਦੇ ਲੋਕ ਓਹ ਪਿੰਡੋ ਉਚੇਚੀ ਸ਼ਰਾਬ ਲੈਣ ਆਉਦੇ ਹੁੰਦੇ ਸੀ।ਗਲ ਕਾਹਦੀ ਕੇ ਓਹ ਪਿੰਡ ਨੂੰ ਗੁੜਤੀ ਈ ਸ਼ਰਾਬ ਦੀ ਮਿਲੀ ਸੀ। ਓਸ ਪਿੰਡ ਦਾ ਰਕਾਡ ਸੀ ਸ਼ਰਾਬ ਕੱਢਣ ਦਾ ਜਨਾਨੀਆ ਤੋ ਲੈ ਕੇ ਅੱਸੀਆ ਅੱਸੀਆ ਸਾਲਾਂ ਦੇ ਬਾਬੇ ਵੀ ਡਰੰਮਾਂ ਦੇ ਡਰੰਮ ਕੱਢ ਦੇਂਦੇ ਸੀ।ਕਹਿੰਦੇ ਓਹ ਪਿੰਡ ਹੱਥੋ ਪੁਲਸ ਬੜੀ ਦੁਖੀ ਆਖਰ ਕਿੰਨੀ ਕ ਵਾਰ ਫੜਦੇ ਪੁਲਸ ਆਲੇ ਵੀ।ਪਿੰਡ ਆਲੇ ਵੀ ਪੁਲਸ ਆਲਿਆ ਨੂੰ ਮਸ਼ਕਰੀਆ ਕਰਦੇ ਹੁੰਦੇ ਸੀ ਬੀ ਤੁਹੀ ਸਾਡੇ ਪਿੰਡ ਨੂੰ ਸ਼ਰਾਬ ਕੱਢਣੋ ਨਹੀ ਕਦੀ ਰੋਕ ਸਕਦੇ ਜਿੱਥੇ ਮਰਜੀ ਜੋਰ ਲਾ ਲਵੋ। ਲਉ ਜੀ ਥਾਣੇਦਾਰ ਵੀ ਤਪਿਆ ਫਿਰੇ ਬੀ ਪਿੰਡ ਦੀਆਂ ਜਨਾਨੀਆ ਵੀ ਸਾਨੂੰ ਲਲਕਾਰਣ ਡਈਆਂ। ਹਾਰਕੇ ਓਨੇ ਚੌਕੀ ਈ ਪਿੰਡ ਬਠਾਉਣ ਦਾ ਫੈਸਲਾ ਕਰ ਲਿਆ।ਚੌਕੀ ਜਿੱਦਣ ਆਈ ਪਿੰਡ ਦੋ ਸਪਾਹੀ ਸੀ ਬਾਹਲੇ ਚੱਕਵੇ ਜੇ ਪਤੰਦਰ ਥਾਣੇਦਾਰ ਨੂੰ ਮਾਣ ਬੜਾ ਸੀ ਉਨਾ ਸਪਾਹੀਆ ਤੇ ਉਹਨੇ ਕਿਤੇ ਦਲੇਰੀ ਚ ਮੁੱਛਾਂ ਨੂੰ ਵੱਟ ਚਾੜਦਿਆ ਕਹਿਤਾ ਬੀ ਪਿੰਡ ਆਲਿਓ ਹੁਣ ਤੁਸੀ ਸ਼ਰਾਬ ਪੀਣ ਨੂੰ ਕੀ ਤੁਸੀ ਕੰਨ ਚ ਪਾਉਣ ਨੂੰ ਤਰਸੋਗੇ।ਹੁਣ ਕੱਢ ਕਿ ਵਖਾਓ ਸ਼ਰਾਬ ਵੇਖਿਓ ਕਿਵੇ ਧੂਹ ਧੂਹ ਬਾਹਰ ਕੱਢਦੇ।ਥਾਣੇਦਾਰ ਦੀ ਧਮਕੀ ਨੇ ਸਾਰੇ ਪਿੰਡ ਆਲੇ ਦਬਕਾਲੇ ਸਾਰੇ ਸੋਚੀ ਪੈ ਗੇ ਬੀ ਹੁਣ ਤਾ ਚੌਕੀ ਵੀ ਪਿੰਡ ਈ ਆਗੀ ਆ।ਕਿੱਦਾ ਚੱਲੂ ਸ਼ਰਾਬ ਆਲਾ ਕੰਮ।

ਦਸ ਦਿਨ ਹੋਗੇ ਪਿੰਡ ਚੌਕੀ ਆਈ ਨੂੰ ਸ਼ਰਾਬ ਘੱਟਣ ਦੀ ਥਾ ਦੁੱਗਣੀ ਤਿੱਗਣੀ ਵੱਧ ਗੀ।ਥਾਣੇਦਾਰ ਨੂੰ ਵੀ ਕੰਨੋ ਕੰਨੀ ਖਬਰ ਮਿਲਗੀ ਬੀ ਪਿੰਡ ਤਾ ਹੁਣ ਨਹਿਰਾਂ ਈ ਵੱਗਦੀਆਂ ਨੇ ਸ਼ਰਾਬ ਦੀਆ ਏਨੀ ਸੁਣਦਿਆਂ ਥਾਣੇਦਾਰ ਨੂੰ ਅੱਗ ਲੱਗ ਗਈ।ਉਹ ਜੀਪ ਜੀ ਲੈ ਕੇ ਜਾ ਵੱਜਾ ਦੁਪਹਿਰੇ ਹੀ ਪਿੰਡ ਮਾੜੀ ਕਿਸਮਤ ਨੂੰ ਜਿਹੜੇ ਘਰ ਉਹਨੇ ਛਾਪਾ ਮਾਰਿਆ।ਜਾ ਵੇਖਿਆ ਦੋਵੇ ਸਪਾਹੀ ਭੱਠੀ ਅੱਗੇ ਬਾਲਣ ਡਾਹੁਣ ਡਏ।ਸਪਾਹੀ ਵੀ ਤੱਤੀ ਸ਼ਰਾਬ ਪੀਣ ਦੇ ਸ਼ੌਕੀ ਨਿਕਲੇ ਪਤੰਦਰ।ਥਾਣੇਦਾਰ ਨੂੰ ਇਕ ਤਰੇਲੀ ਆਵੇ ਦੂਜੀ ਆਵੇ ਨਾ ਤੇ ਰਹਿੰਦੀ ਖੂੰਹਦੀ ਕਸਰ ਸ਼ਰਾਬ ਆਲਿਆ ਦੀ ਜਨਾਨੀ ਨੇ ਮਹਿਣਾ ਮਾਰ ਕੇ ਕੱਢਤੀ ਕਹਿੰਦੀ ਸਣਾ ਥਾਣੇਦਾਰਾ ਲਾ ਤੇ ਨਾ ਅੱਗ ਡਾਹੁਣ।ਸਪਾਹੀ ਕੱਚੇ ਜੇ ਹੋ ਕੇ ਹੱਥ ਜੇ ਪੂੰਝੀ ਜਾਣ।ਹਾਰਕੇ ਥਾਣੇਦਾਰ ਅੱਕ ਕੇ ਬੋਲਿਆ ਜਾਓ ਦਫਾ ਹੋ ਜਿਧਰ ਮਰਜੀ ਸਪਾਹੀਆ ਨੂੰ ਮਾਰੀ ਸੈਨਤ ਕਹਿੰਦਾ ਪੰਜ ਕਿਲੋ ਦੀ ਕੈਨੀ ਭਰਕੇ ਬੰਦੇ ਦੇ ਪੁੱਤ ਬਣਕੇ ਮੇਰੀ ਜੀਪ ਚ ਰੱਖ ਆਓ।ਪਿੰਡ ਆਲਿਆ ਦਾ ਤੇ ਏਹੋ ਰੰਡੀਰੋਣਾ ਰਹਿਣਾ।

ਏਹ ਗੱਲ ਮੈ ਇਕ ਬਜੁਰਗ ਦੇ ਮੂੰਹੋ ਸੁਣੀ ਕਹਿੰਦੇ ਓਹ ਪਿਂਡੋ ਸ਼ਰਾਬ ਨਿਕਲਣੀ ਬੰਦ ਨਹੀ ਕਰ ਸਕਿਆ ਕੋਈ।

ਡਰ

by Manpreet Singh November 24, 2018

ਇਕ ਰਾਤੀਂ ਮੀਂਹ ਦੀ ਝੜੀ ਲੱਗੀ ਹੋਈ ਸੀ। ਬੁੱਢੀ ਮਾਈ ਦਾ ਕੱਚਾ ਕੋਠਾ ਚੋਅ ਰਿਹਾ ਸੀ। ਉਹ ਬਿੰਦ ਕੁ ਪਿੱਛੋਂ ਕਹਿ ਛੱਡੇ, ‘‘ਸੱਪ ਤੋਂ ਨਾ ਡਰਦੀ, ਸ਼ੀਂਹ ਤੋਂ ਨਾ ਡਰਦੀ’’, ਐਹ ਤੁਪਕੇ ਨੇ ਮਾਰੀ।’’ ਐਨੇ ਚਿਰ ਨੂੰ ਇਕ ਸ਼ੇਰ ਭਿੱਜਣ ਕਰ ਕੇ ਉਸ ਦੀ ਕੰਧ ਨਾਲ ਓਟ ਲੈ ਕੇ ਖੜ੍ਹ ਗਿਆ। ਉਸ ਨੇ ਜਦੋ ਅੰਦਰੋਂ ’ਵਾਜ਼ ‘‘ਸੱਪ ਤੋਂ ਨਾ ਡਰਦੀ, ਤੁਪਕੇ ਨੇ ਮਾਰੀ’’ ਸੁਣੀ ਤਾਂ ਸੋਚਣ ਲੱਗਾ ਕਿ ਇਹ ਬੁਢੜੀ ਨਾ ਸੱਪ ਤੋਂ ਡਰਦੀ ਐ ਤੇ ਨਾ ਮੈਥੋਂ, ਪਰ ਤੁਪਕੇ ਤੋਂ ਡਰੀ ਐ, ਇਹ ਤੁਪਕਾ ਕੀ ਚੀਜ਼ ਹੋਈ?
ਇਹ ਤਾਂ ਮੈਥੋਂ ਤੇ ਸੱਪ ਤੋਂ ਵੀ ਵੱਡ ਹੋਊ।’’ ਅਜੇ ਸ਼ੇਰ ਇੰਨਾ ਸੋਚਾਂ ’ਚ ਹੀ ਸੀ ਕਿ ਇਕ ਘੁਮਿਆਰ ਆ ਗਿਆ ਜੀਹਦਾ ਗਧਾ ਗੁਆਚਿਆ ਹੋਇਆ ਸੀ। ਜਦ ਬਿਜਲੀ ਦੀ ਲਿਸ਼ਕ ਸ਼ੇਰ ’ਤੇ ਪਈ ਤਾਂ ਉਹਨੇ ਸੋਚਿਆ ਕਿ ਉਸ ਦਾ ਗਧਾ ਹੀ ਖੜ੍ਹੈ। ਘੁਮਿਆਰ ਛਾਲ ਮਾਰ ਉਹਦੀ ਪਿੱਠ ’ਤੇ ਚੜ੍ਹ ਗਿਆ। ਦੋ-ਤਿੰਨ ਡੰਡੇ ਜ਼ੋਰ-ਜ਼ੋਰ ਦੀ ਜੜਤੇ। ਸ਼ੇਰ ਦੇ ਤਾਂ ਭਾਅ ਦੀ ਬਣਗੀ ਕਿ ਇਹ ਤਾਂ ਤੁਪਕਾ ਆ ਗਿਆ। ਅਚਾਨਕ ਜਦੋ ਸੂਰਜ ਦੀ ਲੋਹ ਫੁੱਟੀ ,ਮਾੜਾ ਮਾੜਾ ਸਵੇਰ ਹੋਇਆ ,ਤਾਂ ਘੁਮਿਆਰ ਨੂੰ ਪਤਾ ਲੱਗਾ ਕਿ ਮੈਤਾਂ ਸ਼ੇਰ ਨੂੰ ਗਧਾ ਸਮਝ ਕੈ ਕੁਟਾਪਾ ਚਾੜ ਦਿਤਾl ਉਦੋ ਪੈਰਾਂ ਥੱਲੋ ਜਮੀਨ ਨਿਕਲ ਗਈ ,ਮਸਾਂ ਇਕ ਲੰਮਕਦੇ ਰੁਖ ਦੀ ਟਾਹਣੀ ਨੂੰ ਫੜਕੇ ਜਾਨ ਬਚਾਈ l ਅਤੇ ਦਵਾਦਵ ਘਰ ਜਾ ਵੜਿਆ ਘਰੇ ਪੁੱਜ ਕੇ ਘੁਮਿਆਰ ਤਾਂ ਘਰਵਾਲੀ ਨੂੰ ਆਂਹਦਾ ,, ‘‘ਸ਼ੁਕਰ ਐ, ਅੱਜ ਤਾਂ ਮੈਂ ਬਚਕੇ ਆ ਗਿਆ, ਮੈਂਤਾਂ ਰਾਤ ਸ਼ੇਰ ਨੂੰ ਗਧਾ ਸਮਝ ਕੇ ਕੁੱਟਦਾ ਰਿਹਾਂ ।’’ ਉਧਰੋਂ ਸ਼ੇਰ ਆਪਣੇ ਘੁਰਨੇ ਵਿੱਚ ਪੁੱਜ ਸ਼ੇਰਨੀ ਨੂੰ ਕਹਿ ਰਿਹਾ ਸੀ, ‘‘ਸ਼ੁਕਰ ਐ, ਬਚ ਕੇ ਆ ਗਿਆ ਰਾਤ ਤਾਂ ਮੈਂ ਤੁਪਕੇ ਦੇ ਡਿੱਕੇ ਚੜ੍ਹ ਗਿਆ ਸੀ

ਬਸ ਏਵੇਂ ਅਗਿਨਾਤਾ ਦੇ ਹਨੇਰੇ ਕਰਕੇ ਸਾਡੇ ਸ਼ੇਰਾਂ ਵਰਗਿਆ ਪੰਜਾਬੀਆਂ ਨੂੰ ਉਦੋ ਤੱਕ ਛਿਤਰ ਪੈਂਦੇ ਰਹਿਣਗੇ ,
,ਸਾਡੇ ਮੋਢਿਆ ਉੱਤੇ ਹੁਕਮਰਾਨ,ਸਾਧ ਬਾਬੇ , ਬੈਠੇ ਸਾਡਾ ਕੁਟਾਪਾ ਉਦੋ ਤੱਕ ਚਾੜਦੇ ਰਹਿਣਗੇ ,
ਜਦੋ ਤੱਕ ਅਸੀਂ ਕਿਸੇ ਚਾਚੇ ਤਾਏ ਰਿਸ਼ੇਤਦਾਰਾਂ,ਆਂਢੀਆਂ ਗੁਆਂਢੀਆਂ ਦੇ ਕਹਿਣ ਸੁਣਨ ਨਾਲੋ ,ਖੁਦ ਚੰਗੀਆਂ ਕਿਤਾਬਾ ਘਰ ਵਿਚ ਲਿਆਕੇ ਖੁਦ ਪੜਕੇ, ਦਿਮਾਗ ਦੀ ਬੁਧ ਵਿਚ ਚਾਨਣਾ ਨਹੀ ਕਰਦੇ l
ਸਿਆਣੇ ਆਂਹਦੇ ਹੁੰਦੇ ਬੀ ,,ਹਨੇਰੇ ਨੂੰ ਗਾਲਾ ਕਢਣ ਨਾਲੋ ਚੰਗਾ ਤੂਹੀਂ ਦੋ ਦਮੜੇ ਦੀ ਮੋਮਬੱਤੀ ਲਿਆ ਕੈ ਘਰ ਵਿਚ ਜਗਾ ਦਿਊ ,ਆਪਨੇ ਆਪ ਹਨੇਰਾ ਖਤਮ ਹੋ ਜਾਵੇਗਾ ,,
ਬਸ ਏਵੇ ਘਰ ਵਿਚ ਚੰਗੀਆ ਕਿਤਾਬਾ ਲਿਆ ਕੈ , ਗੁਰੂ ਗ੍ਰੰਥ ਸਾਹਿਬ ਦੀ ਪ੍ਰੋ ਸਾਹਬ ਸਿੰਘ ਦੀਆਂ ਸਟੀਕਾਂ ਲਿਆਕੇ ਅਰਥਾ ਸਹਿਤ ਖੁਦ ਪਾਠ ਕਰੋ ,ਆਪਨੇ ਘਰਾਂ ਅੰਦਰ ਗਿਆਂਨ ਦੀਆ ਵਿਚਾਰਾਂ ਦਾ ਚਾਨਣਾ ਕਰੋ ,ਆਪਣੇ ਆਪ ਇਹ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ ,,ਬਾਬੇ ਸਾਧ ਲਾਣੇ ਦਾ ਭੋਗ ਪੈ ਜਾਵੇਗਾ l

ਬੰਜ਼ਰ ਮਿੱਟੀ

by Manpreet Singh November 23, 2018

ਅਸੀਂ ਆਪਣੇ ਨਾਮ ਨੂੰ ਅਮਰ ਕਰਨ ਲਈ ਪੱਥਰਾਂ ਦਾ ਸਹਾਰਾ ਲੈਂਦੇ ਹਾਂ। ਪੱਥਰਾਂ ਤੇ ਨਾਮ ਲਿਖਾ ਅਮਰ ਹੋਣਾ ਚਾਹੁੰਦੇ ਹਾਂ। ਜੋ ਰਾਜੇ ਮਹਾਰਾਜੇ ਗੁਜਰ ਚੁੱਕੇ ਨੇ ਉਨ੍ਹਾਂ ਦੇ ਬੁੱਤ ਬਣਾ ਕੇ ਰੱਖਦੇ ਹਾਂ। ਇਸਲਾਮ ਭਾਵੇਂ ਆਪਣੇ ਆਪ ਨੂੰ ਬੁੱਤ ਪ੍ਰਸਤ ਨਹੀਂ ਮਨਦਾ ਪਰ ਪੱਥਰ ਦੀ ਕਬਰਾਂ ਦੀਆਂ ਪੂਜਾ ਤੋਂ ਇਹ ਵੀ ਬਚ ਨਹੀਂ ਸਕੇ। ਮਨੁੱਖ ਦੀ ਜਿੰਦਗੀ ਵਿੱਚ ਹਰ ਪਾਸੇ ਪੱਥਰ ਜੁੜਿਆ ਹੋਇਆ ਹੈ।
ਇਕ ਪੱਥਰ ਕੋਲ ਦੂਜਾ ਪੱਥਰ ਪਿਆ ਹੋਵੇ ਤਾਂ ਉਸ ਨੂੰ ਕੋਈ ਪਤਾ ਨਹੀਂ ਚੱਲਦਾ। ਮਨੁੱਖ ਵੀ ਆਪਣੇ ਪਿਛਲੇ ਸੰਸਕਾਰਾਂ ਅਨੁਸਾਰ ਜੀ ਰਿਹਾ ਹੈ। ਇਕ ਮਕਾਨ ਵਿੱਚ ਦੋ ਭਰਾ ਰਹਿੰਦੇ ਹੋਵ ਤਾਂ ਕਈ ਮਹੀਨੇ ਹੋ ਜਾਂਦੇ ਹਨ ਇਕ ਦੂਜੇ ਨੂੰ ਮਿਲਿਆਂ। ਪੁੱਤਰ ਪਿਤਾ ਤੋਂ ਟੁੱਟਿਆ ਹੋਇਆ ਹੈ। ਪੜੋਸੀ ਦਾ ਪੜੋਸੀ ਨਾਲ ਕੋਈ ਮੇਲ ਨਹੀਂ ਹੈ। ਇਹ ਸੰਸਕਾਰ ਪੱਥਰਾਂ ਦੇ ਹਨ। ਪੱਥਰਾਂ ਤੋਂ ਬਾਦ ਚੇਤਨਾ ਦਾ ਦੂਜਾ ਪੜਾਓ ਬਨਸਪਤੀ ਹੈ :-

ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥
ਕੇਤੇ ਨਾਮ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥
{ ਗਉੜੀ ਚੇਤੀ ਮਹਲਾ ੧, ਅੰਗ ੧੫੬ }

ਫੇਸਬੁੱਕ

by Manpreet Singh November 23, 2018

– – ਕੀੜਾ ਤਾਂ ਆਖਿਰ ਕੀੜਾ ਹੋਤਾ ਹੈ
ਛੋਟਾ ਸਾ, ਮਗਰ ਚੀਹੜਾ ਹੋਤਾ ਹੈ
ਪੁਰਾਣੇ ਸਮਿਆਂ ਦੀ ਗੱਲ ਐ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚਿਆ ਹੋਇਆ ਲਿਖਾਰੀ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਾ “ਜਹਾਂਪਨਾਹ ਮੈਂ ਹੁਣ ਫੇਸਬੁੱਕ ਚਲਾਉਣੀ ਬੰਦ ਕਰ ਦਿੱਤੀ ਹੈ ” ਅਕਬਰ ਝੱਟ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ ਤੇ ਗੁੱਸੇ ਵਿੱਚ ਲਾਲ ਪੀਲਾ ਹੁੰਦਾ ਬੋਲਿਆ “ਲਿਖਾਰੀ ਸਾਹਿਬ ਇਹ ਤੁਸੀਂ ਬਹੁਤ ਗਲਤ ਕੰਮ ਕੀਤਾ ਤੁਸੀਂ ਤਾਂ ਪਹੁੰਚੇ ਹੋਏ ਲਿਖਾਰੀ ਤੇ ਗਵਈਏ ਓ ਦਰਬਾਰ ਵਿੱਚ ਤੁਹਾਡੀ ਬੜੀ ਕਦਰ ਐ ਰੌਣਕਾਂ ਲਾਉਂਦੇ ਓ ਤੁਹਾਡੇ ਨਾਲ ਫੇਸਬੁੱਕ ਤੇ ਬੜੇ ਫੈਨ ਜੁੜੇ ਹੋਏ ਨੇ ਉਹਨਾਂ ਵਿਚਾਰਿਆਂ ਦਾ ਵੀ ਦਿਲ ਟੁੱਟ ਜਾਣਾ ਤੁਹਾਨੂੰ ਇਹ ਫੈਸਲਾ ਬਦਲਣਾ ਹੀ ਪਵੇਗਾ ” ,,,,,ਤਾਂ ਲਿਖਾਰੀ ਕਹਿਣ ਲੱਗਿਆ “ਜਹਾਂਪਨਾਹ ਤੁਸੀਂ ਨਾਂ ਘਬਰਾਓ ਮੈਂ ਤੁਹਾਡੇ ਦਰਬਾਰ ਵਿੱਚ ਏਦਾਂ ਈ ਰਚਨਾਵਾਂ ਸੁਣਾ ਦਿਆ ਕਰਾਂਗਾ” ,,,,,ਲਿਖਾਰੀ ਨੇ ਜੇਬ ਵਿੱਚੋਂ ਪਰਚੀ ਕੱਢੀ ਤੇ ਉੱਚੀ ਅਵਾਜ ਵਿੱਚ ਰਚਨਾਂ ਪੇਸ਼ ਕਰਨ ਲੱਗਾ ਤਾਂ ਬਾਦਸ਼ਾਹ ਅਕਬਰ ਫਿਰ ਆਪਣੀ ਸੀਟ ਤੋਂ ਖੜਾ ਹੋਇਆ ਤੇ ਕਹਿਣ ਲੱਗਾ “ਬੰਦ ਕਰੋ ਇਹ ਸ਼ੋਰ ਸ਼ਰਾਬਾ ਮੈਂ ਤੈਨੂੰ ਏਸੇ ਕਰਕੇ ਈ ਕਿਹਾ ਸੀ ਤੂੰ ਫੇਸਬੁੱਕ ਛੱਡਕੇ ਗਲਤੀ ਕੀਤੀ ਪਹਿਲਾਂ ਤੂੰ ਆਪਣਾ ਕੀੜਾ ਫੇਸਬੁੱਕ ਤੇ ਕੱਢ ਲੈਂਦਾ ਸੀ ਹੁਣ ਦਰਬਾਰ ਵਿੱਚ ਕੱਢਿਆ ਕਰੇਂਗਾ” ਲਿਖਾਰੀ ਨੇ ਝੱਟ ਪਰਚੀ ਜੇਬ ਵਿੱਚ ਪਾ ਲਈ ਤੇ ਦਰਬਾਰ ਵਿੱਚ ਸ਼ਾਂਤੀ ਪਸਰ ਗਈ। ਪੁਰਾਣੇ ਬਜੁਰਗ ਦੱਸਦੇ ਨੇ ਬੀ ਉਸ ਦਿਨ ਤੋਂ ਬਾਅਦ ਕੋਈ ਵੀ ਪਹੁੰਚਿਆ ਹੋਇਆ ਲਿਖਾਰੀ ਫੇਸਬੁੱਕ ਨਹੀਂ ਛੱਡ ਸਕਿਆ ।

  • 1
  • …
  • 10
  • 11
  • 12
  • 13
  • 14
  • …
  • 19

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close