ਫੇਸਬੁੱਕ

by Manpreet Singh

– – ਕੀੜਾ ਤਾਂ ਆਖਿਰ ਕੀੜਾ ਹੋਤਾ ਹੈ
ਛੋਟਾ ਸਾ, ਮਗਰ ਚੀਹੜਾ ਹੋਤਾ ਹੈ
ਪੁਰਾਣੇ ਸਮਿਆਂ ਦੀ ਗੱਲ ਐ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚਿਆ ਹੋਇਆ ਲਿਖਾਰੀ ਆਇਆ ਤੇ ਹੱਥ ਜੋੜ ਕੇ ਕਹਿਣ ਲੱਗਾ “ਜਹਾਂਪਨਾਹ ਮੈਂ ਹੁਣ ਫੇਸਬੁੱਕ ਚਲਾਉਣੀ ਬੰਦ ਕਰ ਦਿੱਤੀ ਹੈ ” ਅਕਬਰ ਝੱਟ ਆਪਣੀ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ ਤੇ ਗੁੱਸੇ ਵਿੱਚ ਲਾਲ ਪੀਲਾ ਹੁੰਦਾ ਬੋਲਿਆ “ਲਿਖਾਰੀ ਸਾਹਿਬ ਇਹ ਤੁਸੀਂ ਬਹੁਤ ਗਲਤ ਕੰਮ ਕੀਤਾ ਤੁਸੀਂ ਤਾਂ ਪਹੁੰਚੇ ਹੋਏ ਲਿਖਾਰੀ ਤੇ ਗਵਈਏ ਓ ਦਰਬਾਰ ਵਿੱਚ ਤੁਹਾਡੀ ਬੜੀ ਕਦਰ ਐ ਰੌਣਕਾਂ ਲਾਉਂਦੇ ਓ ਤੁਹਾਡੇ ਨਾਲ ਫੇਸਬੁੱਕ ਤੇ ਬੜੇ ਫੈਨ ਜੁੜੇ ਹੋਏ ਨੇ ਉਹਨਾਂ ਵਿਚਾਰਿਆਂ ਦਾ ਵੀ ਦਿਲ ਟੁੱਟ ਜਾਣਾ ਤੁਹਾਨੂੰ ਇਹ ਫੈਸਲਾ ਬਦਲਣਾ ਹੀ ਪਵੇਗਾ ” ,,,,,ਤਾਂ ਲਿਖਾਰੀ ਕਹਿਣ ਲੱਗਿਆ “ਜਹਾਂਪਨਾਹ ਤੁਸੀਂ ਨਾਂ ਘਬਰਾਓ ਮੈਂ ਤੁਹਾਡੇ ਦਰਬਾਰ ਵਿੱਚ ਏਦਾਂ ਈ ਰਚਨਾਵਾਂ ਸੁਣਾ ਦਿਆ ਕਰਾਂਗਾ” ,,,,,ਲਿਖਾਰੀ ਨੇ ਜੇਬ ਵਿੱਚੋਂ ਪਰਚੀ ਕੱਢੀ ਤੇ ਉੱਚੀ ਅਵਾਜ ਵਿੱਚ ਰਚਨਾਂ ਪੇਸ਼ ਕਰਨ ਲੱਗਾ ਤਾਂ ਬਾਦਸ਼ਾਹ ਅਕਬਰ ਫਿਰ ਆਪਣੀ ਸੀਟ ਤੋਂ ਖੜਾ ਹੋਇਆ ਤੇ ਕਹਿਣ ਲੱਗਾ “ਬੰਦ ਕਰੋ ਇਹ ਸ਼ੋਰ ਸ਼ਰਾਬਾ ਮੈਂ ਤੈਨੂੰ ਏਸੇ ਕਰਕੇ ਈ ਕਿਹਾ ਸੀ ਤੂੰ ਫੇਸਬੁੱਕ ਛੱਡਕੇ ਗਲਤੀ ਕੀਤੀ ਪਹਿਲਾਂ ਤੂੰ ਆਪਣਾ ਕੀੜਾ ਫੇਸਬੁੱਕ ਤੇ ਕੱਢ ਲੈਂਦਾ ਸੀ ਹੁਣ ਦਰਬਾਰ ਵਿੱਚ ਕੱਢਿਆ ਕਰੇਂਗਾ” ਲਿਖਾਰੀ ਨੇ ਝੱਟ ਪਰਚੀ ਜੇਬ ਵਿੱਚ ਪਾ ਲਈ ਤੇ ਦਰਬਾਰ ਵਿੱਚ ਸ਼ਾਂਤੀ ਪਸਰ ਗਈ। ਪੁਰਾਣੇ ਬਜੁਰਗ ਦੱਸਦੇ ਨੇ ਬੀ ਉਸ ਦਿਨ ਤੋਂ ਬਾਅਦ ਕੋਈ ਵੀ ਪਹੁੰਚਿਆ ਹੋਇਆ ਲਿਖਾਰੀ ਫੇਸਬੁੱਕ ਨਹੀਂ ਛੱਡ ਸਕਿਆ ।

Gurpreet Singh

You may also like