ਥਾਣੇਦਾਰ

by Manpreet Singh

ਪਹਿਲੇ ਸਮਿਆ ਚ ਇਕ ਪਿੰਡ ਮਣਾਂ ਮੂੰਹੀ ਸ਼ਰਾਬ ਕੱਢਦਾ ਹੁੰਦਾ ਸੀ ।ਹਰ ਘਰ ਚ ਭੱਠੀ ਲੱਗੀ ਹੀ ਰਹਿਦੀ ਹੁੰਦੀ ਸੀ। ਦੂਜੇ ਪਿੰਡ ਦੇ ਲੋਕ ਓਹ ਪਿੰਡੋ ਉਚੇਚੀ ਸ਼ਰਾਬ ਲੈਣ ਆਉਦੇ ਹੁੰਦੇ ਸੀ।ਗਲ ਕਾਹਦੀ ਕੇ ਓਹ ਪਿੰਡ ਨੂੰ ਗੁੜਤੀ ਈ ਸ਼ਰਾਬ ਦੀ ਮਿਲੀ ਸੀ। ਓਸ ਪਿੰਡ ਦਾ ਰਕਾਡ ਸੀ ਸ਼ਰਾਬ ਕੱਢਣ ਦਾ ਜਨਾਨੀਆ ਤੋ ਲੈ ਕੇ ਅੱਸੀਆ ਅੱਸੀਆ ਸਾਲਾਂ ਦੇ ਬਾਬੇ ਵੀ ਡਰੰਮਾਂ ਦੇ ਡਰੰਮ ਕੱਢ ਦੇਂਦੇ ਸੀ।ਕਹਿੰਦੇ ਓਹ ਪਿੰਡ ਹੱਥੋ ਪੁਲਸ ਬੜੀ ਦੁਖੀ ਆਖਰ ਕਿੰਨੀ ਕ ਵਾਰ ਫੜਦੇ ਪੁਲਸ ਆਲੇ ਵੀ।ਪਿੰਡ ਆਲੇ ਵੀ ਪੁਲਸ ਆਲਿਆ ਨੂੰ ਮਸ਼ਕਰੀਆ ਕਰਦੇ ਹੁੰਦੇ ਸੀ ਬੀ ਤੁਹੀ ਸਾਡੇ ਪਿੰਡ ਨੂੰ ਸ਼ਰਾਬ ਕੱਢਣੋ ਨਹੀ ਕਦੀ ਰੋਕ ਸਕਦੇ ਜਿੱਥੇ ਮਰਜੀ ਜੋਰ ਲਾ ਲਵੋ। ਲਉ ਜੀ ਥਾਣੇਦਾਰ ਵੀ ਤਪਿਆ ਫਿਰੇ ਬੀ ਪਿੰਡ ਦੀਆਂ ਜਨਾਨੀਆ ਵੀ ਸਾਨੂੰ ਲਲਕਾਰਣ ਡਈਆਂ। ਹਾਰਕੇ ਓਨੇ ਚੌਕੀ ਈ ਪਿੰਡ ਬਠਾਉਣ ਦਾ ਫੈਸਲਾ ਕਰ ਲਿਆ।ਚੌਕੀ ਜਿੱਦਣ ਆਈ ਪਿੰਡ ਦੋ ਸਪਾਹੀ ਸੀ ਬਾਹਲੇ ਚੱਕਵੇ ਜੇ ਪਤੰਦਰ ਥਾਣੇਦਾਰ ਨੂੰ ਮਾਣ ਬੜਾ ਸੀ ਉਨਾ ਸਪਾਹੀਆ ਤੇ ਉਹਨੇ ਕਿਤੇ ਦਲੇਰੀ ਚ ਮੁੱਛਾਂ ਨੂੰ ਵੱਟ ਚਾੜਦਿਆ ਕਹਿਤਾ ਬੀ ਪਿੰਡ ਆਲਿਓ ਹੁਣ ਤੁਸੀ ਸ਼ਰਾਬ ਪੀਣ ਨੂੰ ਕੀ ਤੁਸੀ ਕੰਨ ਚ ਪਾਉਣ ਨੂੰ ਤਰਸੋਗੇ।ਹੁਣ ਕੱਢ ਕਿ ਵਖਾਓ ਸ਼ਰਾਬ ਵੇਖਿਓ ਕਿਵੇ ਧੂਹ ਧੂਹ ਬਾਹਰ ਕੱਢਦੇ।ਥਾਣੇਦਾਰ ਦੀ ਧਮਕੀ ਨੇ ਸਾਰੇ ਪਿੰਡ ਆਲੇ ਦਬਕਾਲੇ ਸਾਰੇ ਸੋਚੀ ਪੈ ਗੇ ਬੀ ਹੁਣ ਤਾ ਚੌਕੀ ਵੀ ਪਿੰਡ ਈ ਆਗੀ ਆ।ਕਿੱਦਾ ਚੱਲੂ ਸ਼ਰਾਬ ਆਲਾ ਕੰਮ।

ਦਸ ਦਿਨ ਹੋਗੇ ਪਿੰਡ ਚੌਕੀ ਆਈ ਨੂੰ ਸ਼ਰਾਬ ਘੱਟਣ ਦੀ ਥਾ ਦੁੱਗਣੀ ਤਿੱਗਣੀ ਵੱਧ ਗੀ।ਥਾਣੇਦਾਰ ਨੂੰ ਵੀ ਕੰਨੋ ਕੰਨੀ ਖਬਰ ਮਿਲਗੀ ਬੀ ਪਿੰਡ ਤਾ ਹੁਣ ਨਹਿਰਾਂ ਈ ਵੱਗਦੀਆਂ ਨੇ ਸ਼ਰਾਬ ਦੀਆ ਏਨੀ ਸੁਣਦਿਆਂ ਥਾਣੇਦਾਰ ਨੂੰ ਅੱਗ ਲੱਗ ਗਈ।ਉਹ ਜੀਪ ਜੀ ਲੈ ਕੇ ਜਾ ਵੱਜਾ ਦੁਪਹਿਰੇ ਹੀ ਪਿੰਡ ਮਾੜੀ ਕਿਸਮਤ ਨੂੰ ਜਿਹੜੇ ਘਰ ਉਹਨੇ ਛਾਪਾ ਮਾਰਿਆ।ਜਾ ਵੇਖਿਆ ਦੋਵੇ ਸਪਾਹੀ ਭੱਠੀ ਅੱਗੇ ਬਾਲਣ ਡਾਹੁਣ ਡਏ।ਸਪਾਹੀ ਵੀ ਤੱਤੀ ਸ਼ਰਾਬ ਪੀਣ ਦੇ ਸ਼ੌਕੀ ਨਿਕਲੇ ਪਤੰਦਰ।ਥਾਣੇਦਾਰ ਨੂੰ ਇਕ ਤਰੇਲੀ ਆਵੇ ਦੂਜੀ ਆਵੇ ਨਾ ਤੇ ਰਹਿੰਦੀ ਖੂੰਹਦੀ ਕਸਰ ਸ਼ਰਾਬ ਆਲਿਆ ਦੀ ਜਨਾਨੀ ਨੇ ਮਹਿਣਾ ਮਾਰ ਕੇ ਕੱਢਤੀ ਕਹਿੰਦੀ ਸਣਾ ਥਾਣੇਦਾਰਾ ਲਾ ਤੇ ਨਾ ਅੱਗ ਡਾਹੁਣ।ਸਪਾਹੀ ਕੱਚੇ ਜੇ ਹੋ ਕੇ ਹੱਥ ਜੇ ਪੂੰਝੀ ਜਾਣ।ਹਾਰਕੇ ਥਾਣੇਦਾਰ ਅੱਕ ਕੇ ਬੋਲਿਆ ਜਾਓ ਦਫਾ ਹੋ ਜਿਧਰ ਮਰਜੀ ਸਪਾਹੀਆ ਨੂੰ ਮਾਰੀ ਸੈਨਤ ਕਹਿੰਦਾ ਪੰਜ ਕਿਲੋ ਦੀ ਕੈਨੀ ਭਰਕੇ ਬੰਦੇ ਦੇ ਪੁੱਤ ਬਣਕੇ ਮੇਰੀ ਜੀਪ ਚ ਰੱਖ ਆਓ।ਪਿੰਡ ਆਲਿਆ ਦਾ ਤੇ ਏਹੋ ਰੰਡੀਰੋਣਾ ਰਹਿਣਾ।

ਏਹ ਗੱਲ ਮੈ ਇਕ ਬਜੁਰਗ ਦੇ ਮੂੰਹੋ ਸੁਣੀ ਕਹਿੰਦੇ ਓਹ ਪਿਂਡੋ ਸ਼ਰਾਬ ਨਿਕਲਣੀ ਬੰਦ ਨਹੀ ਕਰ ਸਕਿਆ ਕੋਈ।

You may also like