ਗੋੜੀ ਕਿਲਾ ਵੇ ਪੁੱਟਾ ਗਈ ਆ
ਗੋੜੀ ਕਿਲਾ ਵੇ ਪੁੱਟਾ ਗਈ ਆ
ਉਹ ਤੇਰੀ ਕਿ ਲੱਗਦੀ , ਜਿਹੜੀ ਸੁੱਤੇ ਨੂੰ ਜਗਾ ਗਈ ਆ
ਉਹ ਤੇਰੀ ਕਿ ਲੱਗਦੀ , ਜਿਹੜੀ ਸੁੱਤੇ ਨੂੰ ਜਗਾ ਗਈ ਆ
Jasmeet Kaur
ਦੋ ਪੱਤਰ ਅਨਾਰਾਂ ਦੇ
ਦੋ ਪੱਤਰ ਅਨਾਰਾਂ ਦੇ
ਸਾਡੀ ਗਲੀ ਆ ਮਾਹੀਆ , ਦੁੱਖ ਟੁੱਟਣ ਬਿਮਾਰਾਂ ਦੇ
ਸਾਡੀ ਗਲੀ ਆ ਮਾਹੀਆ , ਦੁੱਖ ਟੁੱਟਣ ਬਿਮਾਰਾਂ ਦੇ
ਕੋਟ ਕਿੱਲੀ ਉੱਤੇ ਟੰਗਿਆ ਏ
ਕੋਟ ਕਿੱਲੀ ਉੱਤੇ ਟੰਗਿਆ ਏ
ਗਲੀ ਤੁਹਾਡੇ ਪਿਓ ਦੀ ਨਹੀਂ , ਅਸਾਂ ਇਥੋਂ ਹੀ ਲੱਗਣਾ ਏ
ਗਲੀ ਤੁਹਾਡੇ ਪਿਓ ਦੀ ਨਹੀਂ , ਅਸਾਂ ਇਥੋਂ ਹੀ ਲੱਗਣਾ ਏ
ਕੋਟ ਕਿੱਲੀ ਉੱਤੇ ਟੰਗਿਆ ਕਰੋ
ਕੋਟ ਕਿੱਲੀ ਉੱਤੇ ਟੰਗਿਆ ਕਰੋ
ਸਾਡੇ ਨਾਲ ਨਹੀਂ ਬੋਲਣਾ , ਸਾਡੀ ਗਲੀ ਵੀ ਨਾ ਲੱਗਿਆ ਕਰੋ …
ਸਾਡੇ ਨਾਲ ਨਹੀਂ ਬੋਲਣਾ , ਸਾਡੀ ਗਲੀ ਵੀ ਨਾ ਲੱਗਿਆ ਕਰੋ …
ਬਾਗੇ ਵਿਚ ਸੋਟੀ ਏ
ਬਾਗੇ ਵਿਚ ਸੋਟੀ ਏ
ਦੂਰੋਂ ਸਾਨੂੰ ਇਉਂ ਲੱਗਦਾ , ਜਿਵੇਂ ਪਹਿਲਣ ਖਲੋਤੀ ਏ
ਦੂਰੋਂ ਸਾਨੂੰ ਇਉਂ ਲੱਗਦਾ , ਜਿਵੇਂ ਪਹਿਲਣ ਖਲੋਤੀ ਏ
ਬਾਗੇ ਵਿਚ ਸੋਟਾ ਏ
ਬਾਗੇ ਵਿਚ ਸੋਟਾ ਏ…
ਦੂਰੋਂ ਸਾਨੂੰ ਇਉਂ ਲੱਗਦਾ ,ਜਿਵੇਂ ਸਾਹਬ ਖਲੋਤਾ ਏ
ਦੂਰੋਂ ਸਾਨੂੰ ਇਉਂ ਲੱਗਦਾ ,ਜਿਵੇਂ ਸਾਹਬ ਖਲੋਤਾ ਏ
ਦਿਓਰ ਮੇਰੇ ਨੇ ਇਕ ਦਿਨ ਲੜ ਕੇ
ਖੂਹ ਤੇ ਪਾ ਲਿਆ ਚੁਬਾਰਾ
ਤਿੰਨ ਭਾਂਤ ਦੀ ਇਟ ਲਵਾਈ
ਚਾਰ ਭਾਂਤ ਦਾ ਗਾਰਾ
ਆਕੜ ਕਾਹਦੀ ਵੇ ,ਜੱਗ ਤੇ ਫਿਰੇ ਕੁਵਾਰਾ
ਆਕੜ ਕਾਹਦੀ ਵੇ ,ਹੁਣ ਤਕ ਫਿਰੇ ਕੁਵਾਰਾ
ਕਿੱਲੀ ਉੱਤੇ ਕਮੀਜ਼ ਕੋਈ ਨਾ
ਕਿੱਲੀ ਉੱਤੇ ਕਮੀਜ਼ ਕੋਈ ਨਾ
ਲੁਧਿਆਣਾ ਸ਼ਹਿਰ ਦੀਆਂ ਕੁੜੀਆਂ ਨੂੰਟੱਪੇ ਦਿਨ ਦੀ ਤਮੀਜ਼ ਕੋਈ ਨਾ
ਲੁਧਿਆਣਾ ਸ਼ਹਿਰ ਦੀਆਂ ਕੁੜੀਆਂ ਨੂੰ,ਟੱਪੇ ਦਿਨ ਦੀ ਤਮੀਜ਼ ਕੋਈ ਨਾ
ਟੱਪੇ ਟੱਪਿਆਂ ਦੀ ਦੇਵਾਂ ਵਾਰੀ
ਟੱਪੇ ਟੱਪਿਆਂ ਦੀ ਦੇਵਾਂ ਵਾਰੀ
ਮੈਂ ਕੁੜੀ ਲੁਧਿਆਣਾ ਸ਼ਹਿਰ ਦੀ ,ਟੱਪਿਆਂ ਤੋਂ ਨਾ ਹਾਰੀ
ਮੈਂ ਕੁੜੀ ਲੁਧਿਆਣਾ ਸ਼ਹਿਰ ਦੀ ,ਟੱਪਿਆਂ ਤੋਂ ਨਾ ਹਾਰੀ
ਬਈ ਪੁੱਤ ਜੱਟਾਂ ਦਾ ਬਣ ਚਾਦਰਾ
ਮੁੱਛਾਂ ਰੱਖਦਾ ਖੜੀਆਂ
ਬਈ ਦਸਾ ਪਿੰਡਾਂ ਦੇ ਵੈਲੀ ਬੰਦੇ
ਬਈ ਦਸਾ ਪਿੰਡਾਂ ਦੇ ਵੈਲੀ ਬੰਦੇ ਸਾਰੇ ਉਸਦੇ ਹਾਣੀ
ਖੀਸੇ ਦੇ ਵਿਚ ਰੱਖਦਾ ਨਾਗਣੀ
ਖਾਂਦਾ ਮਾੜੀ ਮਾੜੀ
ਬਈ ਪੱਟ ਲਈ ਨਾਂਗ ਵਰਗੀ
ਬਈ ਪੱਟ ਲਈ ਨਾਂਗ ਵਰਗੀ , ਇੱਡਾ ਜੱਟ ਜਗਾੜੀ
ਬਈ ਪੱਟ ਲਈ ਨਾਂਗ ਵਰਗੀ , ਇੱਡਾ ਜੱਟ ਜਗਾੜੀ
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੇ ਪੇੜੇ…
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੇ ਪੇੜੇ..
ਵੇ ਤੈਨੂੰ ਛਿੱਤਰਾਂ ਦੀ ਘਾਟ ਲੱਗਦੀ,ਤਾਈਓਂ ਸਾਡੀ ਗਲੀ ਚ ਮਾਰਦਾ ਗੇੜੇ….
ਵੇ ਤੈਨੂੰ ਛਿੱਤਰਾਂ ਦੀ ਘਾਟ ਲੱਗਦੀ,ਤਾਈਓਂ ਸਾਡੀ ਗਲੀ ਚ ਮਾਰਦਾ ਗੇੜੇ….
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੀ ਰੂੰ…
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਉਂਦੀ ਰੂੰ…
ਥੋੜੀ – ਥੋੜੀ ਮੈਂ ਵਿਗੜੀ , ਬਹੁਤ ਵਿਗੜਿਆ ਤੂੰ…
ਥੋੜੀ – ਥੋੜੀ ਮੈਂ ਵਿਗੜੀ , ਬਹੁਤ ਵਿਗੜਿਆ ਤੂੰ…