ਪਿਛਲੇ ਸਾਲ ਸਰਦੀਆਂ ਵਿਚ ਗਲੇ ਵਿਚ ਤਕਲੀਫ ਜਿਹੀ ਹੋਣੀ ਸੁਰੂ ਹੋਈ ਜਿਹੜੀ ਨੇ ਠੀਕ ਹੋਣ ਦਾ ਨਾਂ ਨਾ ਲਿਆ | ਥੱਕ ਕੇ ਡਾਕਟਰ ਦੇ ਕੋਲ ਜਾਣਾ ਪਿਆ ਮੈਨੂੰ ਪਤਾ ਨਹੀਂ ਕਿਓਂ ਡਰ ਬੈਠ ਗਿਆ ਕਿ ਕਿਤੇ ਮੈਨੂੰ ਕੈਂਸਰ ਤਾਂ ਨਹੀਂ | ਮੈਂ ਮਸਾਂ ਹਿੰਮਤ ਕਰਕੇ ਹਸਪਤਾਲ ਪੁਹੰਚੀ | ਮੈਂ ਆਪਣੀ ਵਾਰੀ ਦਾ ੲਿੰਤਜ਼ਾਰ ਕਰ ਰਹੀ ਸੀ ਕਿ ੲਿਕ ਪੱਤੀ ਕੁ ਸਾਲ ਦੀ ਅੌਰਤ ਵੀ ਮੇਰੇ ਕੋਲ ਆ ਕੇ ਬੈਠ ਗੲੀ ੳੁਸ ਦੇ ਨਾਲ ੳੁਸਦਾ ੳੁਸ ਤੋਂ ਦੁੱਗਣੀ ੳੁਮਰ ਦਾ ਪਤੀ ਸੀ ਪਹਿਲੀ ਨਜ਼ਰ ਚ ਤਾਂ ਮੈਨੂੰ ਉਹ ੳੁਸਦਾ ਪਿਓ ਲੱਗਿਅਾ ਜਿਸ ਦਾ ਨਾ ਜਾਗਰ ਸੀ ਤੇ ੳੁਸ
ਅੌਰਤ ਦਾ ਨਾ ਜੀਤੀ ਸੀ ੳੁਹ ਦੋਵੇਂ ਅਨਪੜ ਸਨ ੳੁਹਨਾ ਨੇ ਜਦੋਂ ਮੈਨੂੰ ਪਰਚੀ ਦਿਖਾੲੀ ਤਾਂ ੳੁਹਨਾ ਬਾਰੇ ਮੈਨੂੰ ਪਤਾ ਲੱਗਿਅਾ | ਕੁਝ ਸਮੇਂ ਡਾਕਟਰ ਨੇ ਸਾਨੂੰ ਦੋਹਾਂ ਨੂੰ ਅੰਦਰ ਬੁਲਾ ਲਿਆ ਤੇ ਸਾਰੇ ਟੈਸਟ ਕਰਨ ਤੋਂ ਬਾਅਦ ਸਪੱਸ਼ਟ ਕੀਤਾ ਕਿ ਮੈਨੂੰ ਤੇ ਜੀਤੀ ਨੂੰ ਕੁਝ ਨਹੀਂ ਹੋੲਿਆ | ਮੈਂ ਖੁਸ਼ ਸੀ ਪਰ ਜੀਤੀ ੳੁਦਾਸ ਹੋ ਕੇ ਬਾਹਰ ਆ ਗੲੀ ਮੈਂ ਕਿਹਾ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੂੰ ਠੀਕ ੲੇ ਆਪਣਿਅਾ ਨਾਲ ਰਹੇਗੀ | ਉਹ ਕੁਝ ਬੋਲਣ ਲੱਗੀ ਕੌਣ ਮੇਰੇ ਅਾਪਣੇ ਬਸ ਅੈਨਾ ਹੀ ਕਿਹਾ ਸੀ ਕਿ ਉਸ ਦਾ ਪਤੀ ਜਾਗਰ ਆ ਗਿਅਾ | ੳੁਸ ਨੂੰ ਲੈ ਗਿਅਾ | ਮੈਨੂੰ ਲੱਗਿਅਾ ਸਾੲਿਦ ੳੁਹ ਬਹੁਤ ਕੁਝ ਕਹਿਣਾ ਚਾਹੁੰਦੀ ਸੀ | ਮੈਂ ਵੀ ਘਰ ਅਾੳੁਣ ਲੲੀ ਤੁਰ ਪੲੀ ਕਿ ਮੈਨੂੰ ਚੇਤੇ ਆੲਿਆ ਕਿ ਮੇਰਾ ਮੋਬਾੲਿਲ ਡਾਕਟਰ ਦੇ ਟੇਬਲ ਤੇ ਰਹਿ ਗਿਅਾ ਜਦੋਂ ਵਾਪਸ ਗੲੀ ਤਾਂ ਦੇਖਿਆ ਜੀਤੀ ਦੀਅਾਂ ਰਿਪੋਟਸ ੳੁੱਥੇ ਹੀ ਪੲੀਅਾਂ | ਡਾਕਟਰ ਨੇ
ਕਿਹਾ ਕਿ ੳੁਹ ਤਾਂ ਆਪਣੇ ਕੰਨਾਂ ਦੀਅਾ ਵਾਲੀਆ ਵੀ ਭੁੱਲ ਗੲੀ ੳੁੱਥੇ ਹੀ ੳੁਸਦਾ ਅਾਧਾਰ ਕਾਰਡ ਵੀ ਰਹਿ ਗਿਅਾ |
ਅਾਧਾਰ ਕਾਰਡ ਤੋਂ ਪਤਾ ਲੱਗਿਆ ਕਿ ੳੁਹ ਮੇਰੇ ਪਿੰਡ ਤੋਂ ਦੋ ਕੁ ਕਿਲੋਮੀਟਰ ਦੂਰ ਪਿੰਡ ਹਰੀਨਗਰ ਦੀ ੲੇ | ਮੈਂ ਡਾਕਟਰ ਤੋਂ
ੳੁਸਦਾ ਸਮਾਨ ਲਿਅਾ ਤੇ ਕਿਹਾ ਮੈਂ ਸਮਾਨ ਪੁੰਹਚਾ ਦੇਵਾਗੀ |
ਕੲੀ ਦਿਨ ਮੈਂ ਕੰਮ ਵਿਚ ਰੁੱਝੀ ਰਹੀ ਤੇ ਫਿਰ ੲਿਕ ਦਿਨ ਯਾਦ ਅਾੲਿਅਾ ਕਿ ਜੀਤੀ ਦਾ ਸਮਾਨ ਵੀ ਦੇਣਾ | ਫਿਰ ਮੈਂ
ਵੀਰੇ ਨੂੰ ਲੈ ਕੇ ਹਰੀਨਗਰ ਗੲੀ | ਪਿੰਡ ਪੁਹੰਚੇ ਹੀ ਸੀ ਕਿ ਪਿੰਡ ਦੇ ਲੋਕ ਕਿਸੇ ਦਾ ਸੰਸਕਾਰ ਕਰਨ ਜਾ ਰਹੇ ਸੀ | ਪਿੰਡ ਪਹੁੰਚ ਕੇ
ਮੈਂ ੲਿਕ ਬਜੁਰਗ ਅੌਰਤ ਤੋਂ ਜੀਤੀ ਦਾ ਘਰ ਪੁਛਿਆ ੳੁਸ ਅੌਰਤ ਨੇ ਨਾ ਸੁਣਦਿਆ ਹੀ ਰੋਣਾ ਸੁਰੂ ਕੀਤਾ | ੳੁਸ ਨੇ ਕਿਹਾ ,” ਪਿੰਡ ਵਾਲੇ
ਜੀਤੀ ਦਾ ਹੀ ਸੰਸਕਾਰ ਕਰਨ ਗੲੇ ਨੇ ਰਾਤ ਉਸ ਨੇ ਜੀਰੀ ਨੂੰ ਕਰਨ ਵਾਲਾ ਸਪਰੇ ਪੀ ਲਿਆ|
ਮੈਨੂੰ ਤਾਂ ਕੁਝ ਸਮਾਂ ਕੁਝ ਵੀ ਸਮਝ ਨਾ ਲੱਗਾ ਮੇਰੇ ਤਾਂ ਜਿਵੇ ਪੈਰਾਂ ਥੱਲੋਂ ਜਮੀਨ ਨਿਕਲ ਗੲੀ | ਫਿਰ ਉਸ ਬਜੁਰਗ ਨੇ ਦੱਸਿਅਾ
ਕਿ ਜੀਤੀ ਦਾ ਪਤੀ ਉਸ ਨੂੰ ਬਹੁਤ ਮਾਰਦਾ ਉਸ ਨੇ ਆਪਣੇ ਵੀਰਾਂ ਨੂੰ ਬਹੁਤ ਵਾਰ ਕਿਹਾ ਸੀ ਕਿ ੳੁਹ ਉਸ ਨੂੰ ੲਿੱਥੋ ਲੈ ਜਾਣ
ਉਸ ਦੀ ਕਿਸੇ ਨੇ ਨਾ ਸੁਣੀ ਹੁਣ ਤਾਂ ਉਸ ਦਾ ਪੁੱਤਰ ਵੀ 15 ,ਵਰਿਆ ਦਾ ਹੋ ਗਿਆ ਤੇ ੳੁਹ ਵੀ ਚਿੱਟੇ ਦਾ ਅਾਦੀ ੲੇ ਉਸ ਨੇ ਵੀ ਕਦੇ ਮਾਂ ਦੀ ਸਾਰ ਨਹੀਂ ਲੲੀ ਕਲ ਦੋਹੇਂ ਪਿੳੁ ਪੁੱਤ ਨੇ ਜੀਤੀ ਨੂੰ ਬਹੁਤ ਕੁਟਿਆ ਮਸਾਂ ਛੁਡਵਾੲੀ ਕੲੀਆ ਨੇ ਰਲ
ਪਿੳੁ ਕਹਿੰਦਾ ਮਰ ਤੇ ਪੁੱਤ ਵੀ ਉਸ ਦੇ ਤਾਂ ਨਾ ਜੰਮਣ ਵਾਲੇ ਆਪਣੇ ਹੋੲੇ ਨਾ ੳੁਹ ਜਿਸ ਦੇ ਲੜ ਲੱਗੀ ਸੀ ਹੋਰ ਤਾਂ ਹੋਰ ਉਸ ਦਾ ਉਸ
ਅਾਪਣਾ ਖੂਨ ਵੀ ਅਾਪਣਾ ਨਾ ਹੋੲਿਅਾ ੲਿਹ ਅਾਖ ਕੇ ਬਜੁਰਗ ਅੌਰਤ ਤਾਹਾਂ ਮਾਰ ਕੇ ਰੋਣ ਲੱਗੀ ਜਿਹੜੀ ਜੀਤੀ ਦੀ ਗੁਅਾਢਣ ਸੀ ਮੈਂ ਤੇ ਵੀਰ ਉਸ ਨੂੰ ਸਮਾਨ ਫੜਾ ਕੇ ਘਰ ਅਾ ਗੲੇ | ਹਰ ਰਾਤ ਮੈਨੂੰ ਸੋਣ ਤੋਂ ਪਹਿਲਾ ਜੀਤੀ ਦੇ ਬੋਲ ਯਾਦ ਆੳੁਦੇ ਨੇ ” ਮੇਰੇ ਕੋਣ ” ਜਿਹੜੇ ਸਾੲਿਦ ਉਸ ਸਮੇਂ ਮੈਨੂੰ ਚੰਗੀ ਤਰਾਂ ਸਮਝ ਨਾ
ਕੌਣ ਮੇਰੇ
707
previous post