ਦੋ ਦਿਮਾਗ

by Manpreet Singh

ਮੇਰਾ ਦੋਸਤ ਹੈ ਜੋ ਦਫਤਰ ਵਿੱਚ ਕੰਮ ਕਰਦਾ ਤੇ ਜਦੋਂ ਕਦੀ ਫ਼ੋਨ ਕਰਾਂ ਤਾਂ ਉਹ ਕਈ ਵਾਰ ਮੋਹਰਿਉਂ ਜਵਾਬ ਦਿੰਦਾ ਕਿ ਮੀਟਿੰਗ ਵਿੱਚ ਹਾਂ । ਹੋਰ ਵੀ ਬਹੁਤ ਵਾਰੀ ਇਵੇ ਹੁੰਦਾ ਕਿ ਜਦੋਂ ਕਿਸੇ ਨੂੰ ਫ਼ੋਨ ਕਰੋ ਤਾਂ ਉਨਾਂ ਦੀ ਸੈਕਟਰੀ ਕਹੂ ਕਿ ਉਹ ਤਾਂ ਮੀਟਿੰਗ ਵਿੱਚ ਹੈ ਮੈਸਿਜ ਛੱਡ ਦਿਉ । ਮੈ ਖ਼ੁਦ ਮਾਈਨ ਵਿੱਚ 4 ਸਾਲ ਮੈਨੇਜਿੰਗ ਵਿੱਚ ਕੰਮ ਕੀਤਾ । ਪਹਿਲਾਂ ਬਹੁਤ ਮਨ ਵਿੱਚ ਆਉਣਾ ਕਿ ਇਹ ਮੀਟਿੰਗਾਂ ਕੀ ਕਰਨ ਲਈ ਕਰਦੇ ਹਨ ? ਰੋਜ਼ ਮੀਟਿੰਗ । ਕਈ ਵਾਰ ਤਾਂ ਦਿਨ ਵਿੱਚ ਦੋ ਦੋ ਚਾਰ ਵਾਰ ਮੀਟਿੰਗ ਵੀ ਕਰਦੇ ਹਨ ।
ਉੱਥੇ ਕੰਪਨੀ ਦੀ ਹਰ ਗੱਲ ਨੂੰ ਵਿਚਾਰਿਆ ਜਾਂਦਾ ਤੇ ਰੋਜ਼ ਦੀ ਪਲੈਨਿੰਗ ਕੀਤੀ ਜਾਂਦੀ ਹੈ ਕਿ ਕਿਹੜਾ ਕਿਹੜਾ ਕੰਮ ਜ਼ਰੂਰੀ ਹੈ ਤੇ ਕਰਨ ਲਈ ਕਿਹੜੀ ਕਿਹੜੀ ਚੀਜ ਦੀ ਜ਼ਰੂਰਤ ਹੈ । ਜੇ ਕਿਸੇ ਦਾ ਕੋਈ ਸੁਝਾਅ ਹੋਵੇ ਜਾਂ ਕੋਈ ਵਿਰੋਧਤਾ ਹੋਵੇ ਉੱਥੇ ਹਰ ਗੱਲ ਵਿਚਾਰ ਲਈ ਜਾਂਦੀ ਹੈ । ਜਦੋਂ ਇਕ ਵਾਰ ਫੈਸਲਾ ਲੈ ਲਿਆ ਗਿਆ ਫੇਰ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ । ਆਈਡਿਆ ਭਾਵੇਂ ਕਿਸੇ ਦਾ ਵੀ ਹੋਵੇ ਜਦੋਂ ਇਕ ਵਾਰ ਪਾਲਿਸੀ ਬਣ ਗਈ ਤਾਂ ਉਹਦੇ ਤੇ ਸਾਰੇ ਕੰਮ ਕਰਦੇ ਹਨ । ਜੋ ਵੀ ਵਿਰੋਧਤਾ ਸੀ ਉਹ ਕਮਰੇ ਦੇ ਅੰਦਰ ਸੀ । ਪਾਲਿਸੀ ਬਣਨ ਤੋਂ ਪਹਿਲਾਂ ਸੀ । ਹੁਣ ਨਹੀਂ । ਹੁਣ ਇਸੇ ਵਿੱਚ ਹੀ ਭਲਾਈ ਹੈ ! ਜਿਸ ਕੰਪਨੀ ਵਿੱਚ ਕੋਈ ਗਲਤ ਮੈਨੇਜਰ ਆਪਦੀ ਮਨਮਰਜ਼ੀ ਕਰਨ ਲੱਗ ਪਵੇ ਜਾਂ ਕੰਪਨੀ ਲੈ ਬੈਠੂ ਜਾਂ ਖ਼ੁਦ ਉੱਥੇ ਟਿਕ ਨਹੀਂ ਸਕਦਾ ।
ਹਰ ਦੇਸ਼ ਵਿੱਚ ਪਹਿਲਾਂ ਜਦੋਂ ਰਾਜੇ ਸੀ ਉਹ ਵੀ ਆਪਦੇ ਸੁਲਾਹਕਾਰ ਵਜ਼ੀਰ ਰੱਖਦੇ ਸੀ ਤੇ ਹਰ ਫੈਸਲਾ ਲੈਣ ਤੋਂ ਪਹਿਲਾਂ ਉਹ ਸਾਰੇ ਸੁਲਾਹ ਕਰਦੇ ਸੀ ਤੇ ਸਾਰੇ ਇਕ ਦੂਜੇ ਦੇ ਵਿਰੋਧ ਵਿੱਚ ਵੀ ਬੋਲਦੇ ਸੀ ਤੇ ਅਖੀਰ ਰਾਜੇ ਨੂੰ ਜੋ ਠੀਕ ਲਗਦਾ ਉਹ ਆਪਦਾ ਫੈਸਲਾ ਦੱਸ ਦਿੰਦਾ ।ਵਜ਼ੀਰ ਆਪਸ ਵਿੱਚ ਕਦੀ ਨਹੀਂ ਸੀ ਲੜਦੇ ਤੇ ਨਾ ਹੀ ਇਕ ਦੂਜੇ ਦੇ ਦੁਸ਼ਮਣ ਹੁੰਦੇ ਸੀ । ਫੇਰ ਕੋਈ ਵੀ ਵਜ਼ੀਰ ਰਾਜੇ ਦੀ ਗੱਲ ਨਹੀਂ ਸੀ ਬਦਲ ਸਕਦਾ । ਚਾਹੇ ਉਹ ਫੈਸਲਾ ਕਿੰਨਾ ਵੀ ਗਲਤ ਹੋਵੇ ।ਗੱਲ ਸੀ ਦੇਸ਼ ਨੂੰ ਚਲਾਉਣ ਦੀ । ਜਿੰਨਾ ਚਿਰ ਉਹ ਸਾਰੇ ਸਹੀ ਫ਼ੈਸਲੇ ਲੈਂਦੇ ਰਹੇ ਰਾਜ ਚੱਲਦੇ ਰਹੇ ਤੇ ਜਦੋਂ ਆਪਹੁਦਰੀ ਹੋਣ ਲੱਗ ਪਈ ਰਾਜ-ਭਾਗ ਸਭ ਖਤਮ ਹੋ ਗਏ ।
ਜਦੋਂ ਤੋਂ ਡੈਮੋਕਰੇਸੀ ਆ ਗਈ ਉਦੋਂ ਤੋਂ ਹਰ ਗੌਰਮਿੰਟ ਵਿੱਚ ਵਿਰੋਧੀ ਧਿਰ ਹੁੰਦੀ ਹੈ । ਵਿਰੋਧੀ ਧਿਰ ਦੁਸ਼ਮਣ ਨਹੀਂ ਹੁੰਦੀ ਸਗੋਂ ਸਿੱਕੇ ਦਾ ਦੂਜਾ ਪਾਸਾ ਹੁੰਦਾ । ਜਦੋਂ ਕੋਈ ਵੀ ਬਿਲ ਪਾਸ ਕਰਨਾ ਹੋਵੇ ਕਨੂੰਨ ਬਣਾਉਣਾ ਹੋਵੇ ਤਾਂ ਦੂਜੀ ਧਿਰ ਆਪਦਾ ਵਿਚਾਰ ਰੱਖਦੀ ਹੈ ਤੇ ਹਰ ਗੱਲ ਵਿੱਚ ਵਿਰੋਧੀ ਪੱਖ ਰਖਿਆ ਜਾਂਦਾ ।ਤੇ ਹਰ ਗੱਲ ਸਿੱਧੀ ਕਰਨ ਦੀ ਵਿਜਾਏ ਸਪੀਕਰ ਨੂੰ ਸੰਬੋਧਨ ਕਰਕੇ ਬੋਲਿਆ ਜਾਂਦਾ । ਤਾਂ ਕਿ ਕੋਈ ਵੀ ਆਪਸ ਵਿੱਚ ਕੋਈ ਰੋਸਾ ਗਿਲਾ ਨ ਹੋਵੇ । ਜਦੋਂ ਬਿਲ ਪਾਸ ਹੋ ਜਾਂਦਾ ਜਾਂ ਕਨੂੰਨ ਬਣ ਜਾਂਦਾ ਉਦੋਂ ਉਹ ਸਾਰੇ ਇੱਕੋ ਥਾਂ ਬੈਠ ਕੇ ਖਾ ਰਹੇ ਹੁੰਦੇ ਹਨ ਤੇ ਕਈ ਵਾਰੀ ਦੋ ਦੋਸਤ ਦੋ ਅੱਡ ਅੱਡ ਪਾਰਟੀਆਂ ਵਿੱਚ ਵੀ ਹੁੰਦੇ ਹਨ ਤੇ ਉਹ ਕਦੀ ਵੀ ਪਰਸਨਲੀ ਇਕ ਦੂਜੇ ਦੇ ਖ਼ਿਲਾਫ਼ ਨਹੀਂ ਬੋਲਦੇ ਤੇ ਨਾ ਹੀ ਲੋੜ ਹੁੰਦੀ ਹੈ । ਇਸੇ ਕਰਕੇ ਪੱਛਮ ਦੇ ਦੇਸ਼ ਹਾਲੇ ਤੱਕ ਤਰੱਕੀ ਦੇ ਰਾਹ ਤੇ ਹਨ ਕਿਉਂਕਿ ਇੱਥੇ ਵਿਰੋਧੀ ਧਿਰ ਦੀ ਗੱਲ ਪਹਿਲਾਂ ਸੁਣੀ ਜਾਂਦੀ ਹੈ ਤੇ ਫੇਰ ਸੋਚ ਵਿਚਾਰ ਕੇ ਫ਼ੈਸਲੇ ਲਏ ਜਾਂਦੇ ਹਨ ।
ਕੁਦਰਤ ਨੇ ਮਨੁੱਖ ਦੇ ਅੰਦਰ ਦੋ ਮਨ ਜਾਂ ਦੋ ਦਿਮਾਗ ਇਸੇ ਕਰਕੇ ਪਾਏ ਹਨ ਕਿ ਅਸੀਂ ਵਿਰੋਧੀ ਮਨ ਦੀ ਗੱਲ ਸੁਣ ਸਕੀਏ ਤੇ ਸਹੀ ਵਿਚਾਰ ਲੈ ਕੇ ਜ਼ਿੰਦਗੀ ਨੂੰ ਚਲਾ ਸਕੀਏ । ਜੋ ਇੱਕੋ ਮਨ ਦੀ ਲੈ ਕੇ ਤੁਰੇਗਾ ਉਹ ਜਾਂ ਸਾਧ ਬਣ ਜਾਊ ਜਾਂ ਫੇਰ ਨਸ਼ਿਆਂ ਵਗੈਰਾ ਚ ਪੈ ਕੇ ਘਰ ਉਜਾੜੂ
ਇਵੇਂ ਘਰ ਵੀ ਇਕ ਦੇਸ਼ ਦੀ ਤਰਾਂ ਹੈ ਜਿੱਥੇ ਦੋਨੋ ਜੀਅ ਇਕ ਦੂਜੇ ਦੀ ਵਿਰੋਧੀ ਧਿਰ ਨਹੀਂ ਹੁੰਦੇ ਸਗੋਂ ਦੋ ਪਾਰਟੀਆਂ ਦੀ ਤਰਾਂ ਹੁੰਦੇ ਹਨ ਜਿੱਥੇ ਕਈ ਵਾਰ ਖਿਆਲ ਨਹੀਂ ਮਿਲਦੇ ਉੱਥੇ ਕਦੀ ਵੀ ਐਂਮਰਜੈਂਸੀ ਲਾ ਕੇ ਕਰਫਿਉ ਨਹੀਂ ਲਾਉਣਾ ਚਾਹੀਦਾ । ਸਗੋਂ ਦੋਨੋ ਜੀਅ ਬੈਠ ਕੇ ਹਰ ਪੱਖ ਨੂੰ ਵਿਚਾਰ ਕੇ ਫੈਸਲਾ ਕਰਨਗੇ ਤਾਂ ਉਹ ਪਰਿਵਾਰ ਵੀ ਰਾਜ ਕਰੇਗਾ ਨਹੀਂ ਤਾਂ ਕਲੇਸ਼ ਤੇ ਲੜਾਈ ਝਗੜਾ ਹੀ ਘਰ ਵਿੱਚ ਰਹੂ ਤੇ ਬਜ਼ੁਰਗ ਕਹਿੰਦੇ ਸੀ
ਜਿਸ ਘਰ ਵਿੱਚ ਕਲੰਦਰ ਵਸੈ
ਤਿਸ ਘਰ ਪਾਣੀ ਘੜਿਉੰ ਨਸੈ

 

You may also like