ਬੁੱਲ੍ਹਾਂ ਨੂੰ ਗੁਰਬਾਣੀ ਭੁੱਲੀ,
ਪੈਰਾਂ ਦੇ ਸੁਰਤਾਲ ਗਵਾਚੇ।
Shayari\
ਕਿਹੜੀ ਨਗਰੀ ਏਥੇ ਕਿਹੜੇ ਰਾਜੇ ਦਾ ਹੈ ਪਹਿਰਾ
ਧਰਤੀ ਲਹੂ ਲੁਹਾਨ ਹੋਈ ਹੈ ਅੰਬਰ ਗਹਿਰਾ ਗਹਿਰਾਡਾ. ਕਰਨਜੀਤ
ਚਾਕ ਜੋਗੀ ਹੋ ਗਿਆ ਤਾਂ ਹੋ ਗਈਆਂ ਮੱਝਾਂ ਉਦਾਸ,
ਉਂਜ ਸਭ ਉਸੇ ਤਰ੍ਹਾਂ ਹੀ ਰੰਗ-ਢੰਗ ਝੰਗ ਦੇ ਰਹੇ।ਸ, ਸ. ਮੀਸ਼ਾ
ਅੱਖਰ ਜੋਤ ਹੈ ਅੱਖਰ ਦੀਵਾ ਅੱਖਰ ਚੰਨ ਸਿਤਾਰਾ ਹੈ
ਅੱਖਰ ਦੇ ਵਿਚ ਲੁਕਿਆ ਯਾਰਾ ਇਹ ਬ੍ਰਹਿਮੰਡ ਹੀ ਸਾਰਾ ਹੈਇੰਦਰਜੀਤ ਹਸਨਪੁਰੀ
ਬਣਾ ਲਉ ਡੈਮ ਲੱਖ ਕਰ ਲਉ ਯਤਨ ਰੋਕਣ ਦੇ ਲੱਖ ਵਾਰੀ,
ਮੈਂ ਜਾਣੈ ਅੰਤ ਮਾਰੂਥਲ ਨੂੰ ਮਹਿਕਾਵਣ ਨਦੀ ਆਖੇ।ਕਰਤਾਰ ਸਿੰਘ ਕਾਲੜਾ
ਸਾਡੀ ਮੰਦੀ ਹਾਲਤ ’ਤੇ ਮਣ ਮਣ ਦੇ ਹਉਕੇ ਭਰਦੇ ਨੇ।
ਨੇਤਾ ਸਾਡੇ ਸੁੱਖਾਂ ਖਾਤਰ ਕਿੰਨੀ ਮਿਹਨਤ ਕਰਦੇ ਨੇ।ਪ੍ਰੇਮ ਸਿੰਘ ਮਸਤਾਨਾ
ਜੇ ਸਿਕੰਦਰ ਵਾਂਗ ਨ੍ਹੇਰ ਨੂੰ ਬੜਾ ਹੰਕਾਰ ਹੈ
ਮਾਣਮੱਤੀ ਮਹਿਕ ਵੀ ਤਾਂ ਐਨ ਪੋਰਸ ਹਾਰ ਹੈ
ਮੌਤ ਜੇ ਜਿੱਦੀ ਲੁਟੇਰੀ ਹੈ ਨਿਰੀ
ਜ਼ਿੰਦਗੀ ਵੀ ਪਦਮਨੀ ਖੁੱਦਾਰ ਹੈਜਗਤਾਰ
ਸ਼ੋਅਲੇ ਮੇਰੀ ਖ਼ਾਕ ‘ਚੋਂ ਇਉਂ ਭੜਕੇ
ਕਿ ਬੂਹੇ ਦਿੱਲੀ ਦਰਬਾਰ ਦੇ ਜਾ ਖੜਕੇਅਜਮੇਰ ਔਲਖ
ਜ਼ਾਲਿਮ ਕਹਿਣ ਬਲਾਵਾਂ ਹੁੰਦੀਆਂ।
ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ।ਤ੍ਰੈਲੋਚਨ ਲੋਚੀ,
ਗੁਰੂ ਨਾਨਕ ਦੀ ਬਾਣੀ ਸੁਣ ਕੇ ਤਨ ਮਨ ਖੀਵਾ ਹੋ ਜਾਂਦਾ,
ਗੁਰੂ ਮਿਲੇ ਜੇ ਨਾਨਕ ਵਰਗਾ ਤਾਂ ਸੋਝੀ ਪਰਪੱਕ ਮਿਲੇ।ਗੁਰਦੇਵ ਸਿੰਘ ਘਣਗਸ (ਅਮਰੀਕਾ)
ਨਾ ਤੂੰ ਪਿਆਰ ਦਾ ਤਕੀਆ ਤੱਕਿਆ ਨਾ ਘੋਟੀ ਨਾ ਪੀਤੀ,
ਜਿਨ੍ਹਾਂ ਦੇ ਮੂੰਹ ਨੂੰ ਸਾਵੀਂ ਲੱਗਦੀ ਇਸ ਦੇ ਹੋ ਕੇ ਰਹਿ ਗਏ ਨੇ।
ਰੱਤ ਤਿਰਹਾਏ ਰਾਵ੍ਹਾਂ ਉੱਤੇ ਉਹ ਮੁਸਾਫ਼ਿਰ ਸਾਥੀ ਮੇਰੇ,
ਕੰਡੇ ਦੀ ਇਕ ਚੋਭ ’ਤੇ ਜਿਹੜੇ ਛਾਲੇ ਵਾਂਗੂੰ ਬਹਿ ਗਏ ਨੇ।ਸ਼ਰੀਫ਼ ਕੁੰਜਾਹੀ
ਵਾਫ਼ਰ ਨਹੀਂ ਮੈਂ ਕੁਝ ਵੀ ਮੰਗਦਾ ਮੈਨੂੰ ਮੇਰਾ ਹੱਕ ਮਿਲੇ।
ਭੰਗ ਭੁਜਦੀ ਤਾਂ ਭੰਗ ਮਿਲੇ ਤੇ ਟੱਕ ਦੇ ਵਿੱਚੋਂ ਟੱਕ ਮਿਲੇ।ਗੁਰਦੇਵ ਸਿੰਘ ਘਣਗਸ (ਅਮਰੀਕਾ)