• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Sant Singh Ji Maskeen

ਤੂੰ ਕੀ ਹੈਂ ?

by Manpreet Singh November 18, 2018

ਤੂੰ ਕੀ ਹੈਂ ,,?,,
ਤੂੰ ਆਪਣਾ ਫੈਸਲਾ ਖੁਦ ਕਰ ,,
ਕੋਈ ਦੂਸਰਾ ਤੇਰੇ ਬਾਰੇ ਸਹੀ ਫੈਸਲਾ ਨਹੀਂ ਕਰ ਸਕਦਾ ,,
ਦੂਸਰਾ ਅਗਰ ਤੇਰਾ ਕੋਈ ਆਪਣਾ ਹੈ , ਤਾਂ ਉਹ , ਖੁਸ਼ਾਮਦ ਕਰ ਸਕਦਾ ਹੈ ,,
ਦੂਸਰਾ ਅਗਰ ਤੇਰਾ ਕੋਈ ਬੇਗਾਨਾ ਹੈ , ਤਾਂ ਉਹ , ਨਿੰਦਾ ਕਰ ਸਕਦਾ ਹੈ ,,
ਤੂੰ ਉਹੀ ਕੁਝ ਨਹੀਂ ਹੈਂ , ਜੋ ਤੂੰ ਦਿਖਾਈ ਦੇ ਰਿਹਾਂ ਹੈਂ ,,
ਤੇਰੇ ਮਨ ਵਿਚ ਜੋ-ਜੋ ਚੱਲ ਰਿਹਾ ਹੈ, ਜੋ-ਜੋ ਚਲਦਾ ਰਹਿੰਦਾ ਹੈ ,, ਤੂੰ ਉਹੀ ਕੁਝ ਹੈਂ ,,
ਦੂਸਰੇ ਦੀ ਤੇਰੇ ਮਨ ਤੱਕ ਪਹੁੰਚ ਨਹੀਂ ਹੈ ,,
ਕੋਈ ਦੂਸਰਾ ਤੇਰੇ ਮਨ ਬਾਰੇ ਨੀ ਜਾਣ ਸਕਦਾ ,,
ਤੂੰ ਆਪਦਾ “ਮੁਨਸਬ” ਖੁਦ ਬਣ ,,
ਤੂੰ ਆਪਣਾ ਫੈਸਲਾ ਖੁਦ ਕਰ ,,

” ਤੂੰ ਖੁਦ-ਬਾ ਮੁਨਸਬ ਸ਼ੁੱਧ “

ਵਿਚਾਰ

by Manpreet Singh November 17, 2018

ਧੰਨੁ ਗੁਰੂ ਨਾਨਕੁ ਦੇਵ ਜੀ ਜਿੱਥੇ ਬ੍ਰਹਮ ਗਿਆਨੀ ਨੇ, ਵਕਤ ਦੇ ਅਵਤਾਰੀ ਪੁਰਸ਼ ਨੇ, ਉਥੇ ਸ਼ਰੀਰ ਸ਼ਾਸਤਰੀ ਵੀ ਨੇ| ਆਪ ਕਹਿੰਦੇ ਨੇ….

ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥

ਹੇ ਪਰਮਾਤਮਾ ਨਾਲ ਡੂੰਘੀ ਸਾਂਝ
ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤਰੀਆਂ ਪੈਦਾ ਹੁੰਦੀਆਂ ਹਨ ਤੇ ਇਸਤਰੀਆਂ ਤੋਂ ਮਨੁੱਖ ਜੰਮਦੇ ਹਨ।

ਬਿਧਾਤੇ ਦੀ ਇਸ ਵਿਧੀ ਨੂੰ ਕੌਣ ਜਾਣਦਾ ਹੈ ਕਿ ਜੋ ਪੁਰਸ਼ ਦਾ ਸ਼ਰੀਰ ਹੈ ਉਸ ਵਿਚ ਨਾਰੀ ਦੇ ਕਣ ਵੀ ਹਨ| ਅਤੇ ਜੋ ਨਾਰੀ ਦਾ ਸ਼ਰੀਰ ਹੈ ਉਸ ਚ ਪੁਰਸ਼ ਦੇ ਕਣ ਹਨ |
ਕੋਈ ਵੀ ਸ਼ਰੀਰ ਜੋ ਮਾਂ-ਪਿਓ ਤੋਂ ਆਇਆ ਹੈ, ਉਸਦੇ ਅੰਦਰ ਮਾਂ ਦੀ ਅੰਸ਼ ਵੀ ਹੈ| ਪਿਤਾ ਦੀ ਅੰਸ਼ ਵੀ ਹੈ|
ਪੁਰਸ਼ ਦੇ ਅਣੂ ਤੇ ਨਾਰੀ ਦੇ ਅਣੂ ਵੀ ਹਨ| ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ ਹੈ
ਕਿਉਕਿ ਉਸ ਚ ਪੁਰਸ਼ ਦੇ ਕਣ ਤਾਂ ਪੂਰੇ ਨੇ, ਪਰ ਨਾਰੀ ਅਧੂਰੀ ਹੈ|
ਅਰਧ ਅੰਗ !
ਨਾਰੀ ਇਸ ਵਾਸਤੇ ਇਸਤਰੀ ਹੋ ਸਕੀ ਹੈ ਕਿਉਕਿ ਉਸ ਵਿਚ ਨਾਰੀ ਦੇ ਕਣ ਤਾਂ ਪੂਰੇ ਨੇ ਪਰ ਪੁਰਸ਼ ਅਧੂਰਾ ਹੈ| ਅਰਧ ਅੰਗ !
ਭਾਰਤ ਦੇ ਰਿਸ਼ੀ-ਮੁਨੀਆਂ ਨੇ ਇਸ ਗੱਲ ਨੂੰ ਮੰਨਿਆ ਕਿ ਬਾਹਰ ਦੀ ਇਹ ਨਾਰੀ ਪੁਰਸ਼ ਦੇ ਅਰਧ-ਅੰਗ ਨੂੰ ਸੰਪੂਰਨ ਕਰਦੀ ਹੈ| ਪਰ ਪੁਰਸ਼ ਦਾ ਅਹੰਕਾਰ ਪ੍ਰਬਲ ਸੀ ਉਸਨੇ ਅੰਦਰੋ ਤਾਂ ਇਹ ਗੱਲ ਜਾਣੀ ਕਿ ਅਧੂਰਾ ਹੈ ਪਰ ਬਾਹਰੋਂ ਕਹਿਣ ਤੋ ਸੰਕੋਚ ਕੀਤਾ| ਕਿਉਕਿ ਪੁਰਸ਼ ਅੰਦਰ ਨਾਰੀ ਅਧੂਰੀ ਹੈ ਤੇ ਨਾਰੀ ਅੰਦਰ ਪੁਰਸ਼ ਅਧੂਰਾ ਹੈ| ਪੁਰਸ਼ ਕਰਕੇ ਨਾਰੀ ਅਰਧ ਅੰਗ ਹੈ ਤੇ ਨਾਰੀ ਕਰਕੇ ਪੁਰਸ਼ ਅਰਧ ਅੰਗ ਹੈ|
ਇਹ ਦੋ ਅੰਗ ਮਿਲ ਕੇ ਸੰਪੂਰਨ ਹੋਣਾ ਚਾਹੁੰਦੇ ਨੇ ਤੇ ਇਹ ਬਾਹਰਲੀ ਖਿੱਚ ਪੈਦਾ ਕਰਦੇ ਨੇ|
ਪੁਰਸ਼ ਅੰਦਰ ਨਾਰੀ ਦੀ ਕਸ਼ਿਸ਼ ਤੇ ਨਾਰੀ ਅੰਦਰ ਪੁਰਸ਼ ਦੀ ਖਿੱਚ ਤਾਂ ਹੈ ਕਿ ਅਰਧ ਅੰਗ ਸੰਪੂਰਨ ਹੋਣਾ ਚਾਹੁੰਦੇ ਨੇ| ਇਸ ਅਰਧ ਅੰਗ ਦੀ ਸੰਪੂਰਨਤਾ ਪਸ਼ੂਆਂ ਵਾਂਗ ਨਾ ਹੋਵੇ, ਮਨੁੱਖ ਆਖਰ ਮਨੁੱਖ ਹੈ,ਇਸਦੇ ਕੋਲ ਸੋਚਣੀ ਹੈ| ਤਾਂ ਇਸ ਸਮਾਜਿਕ ਰਸਮ ਨੂੰ ਧਰਮ ਦੇ ਦਾਇਰੇ ਚ ਚਲਾਣ ਦੀ ਆਗਿਆ ਹੋਈ| ਪੁਰਾਣੇ ਸਮੇ ਚ ਰਿਸ਼ੀ- ਮੁਨੀਆਂ ਨੇ ਜਦ ਧਰਮ ਦੀ ਮੋਹਰ ਲਾ ਕੇ ਇਸ ਅਰਧ ਅੰਗ ਨੂੰ ਸੂੰਪਰਨ ਕੀਤਾ ਤਾਂ ਨਾਂ ਦਿੱਤਾ ਸੀ ਵਿਆਹ |
ਗੁਰਮਿਤ ਵਿਚ ਇਸਦਾ ਨਾਮ ਰੱਖਿਆ ਗਿਆ ਹੈ ਅਨੰਦ ਕਾਰਜ ਭਾਵ ਖੁਸ਼ੀ ਦਾ ਕੰਮ ਕਿਉਕਿ ਅਰਧ ਅੰਗ ਪੂਰਾ ਹੋ ਰਿਹਾ ਹੈ| ਸਾਰੇ ਰਿਸ਼ਤਿਆ ਚ ਪਕਿਆਈ ਹੋਵੇ, ਰਿਸ਼ਤੇ ਅਟੁੱਟ ਹੋਣ, ਤਾਂ ਕੋਈ ਵਿਚੋਲਾ ਚਾਹੀਦਾ ਸੀ| ਦੋ ਕੱਪੜੇ ਜੋੜਨੇ ਹੋਣ, ਕੋਈ ਧਾਗਾ ਚਾਹੀਦਾ ਹੈ| ਦੋ ਕਾਗਜ਼ ਜੋੜਨੇ ਹੋਣ ਗੂੰਦ ਚਾਹੀਦੀ ਹੈ, ਇਥੇ ਦੋ ਦਿਲ ਜੋੜਨੇ ਨੇ, ਦੋ ਵਿਚਾਰ ਜੋੜਨੇ ਨੇ| ਗੁਰੂ ਤੀਜਾ ਹੈ ਜੋ ਜੋੜਦਾ ਹੈ|ਦੋਹਾਂ ਤੇ ਮੋਹਰ ਲਾਂਦਾ ਹੈ| ਜਿਸ ਰਿਸ਼ਤੇ ਦੇ ਵਿਚੋਲੇ ਆਪ ਗੁਰੂ ਗਰੰਥ ਸਾਹਿਬ ਜੀ ਬਣ ਜਾਣ ਮੋਹਰ ਗੁਰਬਾਣੀ ਦੀ ਲੱਗੇ |
ਇਸ ਕਰਕੇ ਗੁਰੂ ਤੋਂ ਸਦਕੇ ਜਾਣਾ ਹੈ ਇਸਦੀਆਂ ਲਾਵਾਂ ਲੈਣੀਆ ਨੇ ਪਰਿਕਰਮਾ ਕਰਨੀਆਂ ਨੇ ਤਾਂ ਜੋ ਵਿਚਾਰਾ ਦੀ ਸਾਂਝ ਬਣੀ ਰਹੇ| ਪਿਆਰ ਦਾ ਬੂਟਾ ਵਧਦਾ ਰਹੇ| ਕਿਉਕਿ ਵਿਚਾਰਾਂ ਦੀ ਸਾਂਝ ਵਾਲੇ ਰਿਸ਼ਤੇ ਹੀ ਨਿਭਦੇ ਨੇ|
ਪਤੀ-ਪਤਨੀ ਦਾ ਰਿਸ਼ਤਾ ਵਿਚਾਰ ਦਾ ਰਿਸ਼ਤਾ ਹੈ ਖੂਨ ਦਾ ਨਹੀਂ| ਇਸ ਕਰਕੇ ਜਿੱਥੇ ਮੂਰਤੀਆਂ ਦੋ ਹੋਣ ਪਰ ਵਿਚਾਰ ਇਕ ਉਹੀ ਰਿਸ਼ਤੇ ਸਫਲ ਹੁੰਦੇ ਨੇ|ਬਾਬਾ ਨਾਨਕੁ ਜੀ ਕਹਿੰਦੇ ਨੇ ਅਸੀ
ਪਤੀ-ਪਤਨੀ ਉਸਨੂੰ ਮੰਨਦੇ ਹਾਂ, ਜਿਥੇ ਵਿਚਾਰ ਇਕ ਹੋ ਗਏ ਨੇ ਮੂਰਤੀਆ ਦੋ ਨੇ|
ਖਿਆਲ ਇਕ ਨੇ
ਮੁਰਤੀਆ ਦੋ ਨੇ|
ਇਤਨੀ ਗੱਲ ਸਪੱਸ਼ਟ ਹੈ ਕਿ ਜਿਥੇ ਵਿਚਾਰ ਰਲ ਜਾਣ , ਪਿਆਰ ਦਾ ਜਨਮ ਉੱਥੇ ਹੀ ਹੁੰਦਾ ਹੈ| ਜਿੱਥੇ ਪਿਆਰ ਹੈ, ਉਥੇ ਇਤਬਾਰ ਵੀ ਆਉਦਾ ਹੈ, ਜਿੱਥੇ ਇਤਬਾਰ ਹੈ , ਸਦਾਚਾਰ ਦਾ ਵਾਸਾ ਵੀ ਉਥੇ ਹੀ ਹੁੰਦਾ ਹੈ| ਜਿੱਥੇ ਸਦਾਚਾਰ ਹੈ ਕਰਤਾਰ ਦੀਆਂ ਸਾਰੀਆਂ ਬਖਸ਼ਿਸਾ ਵੀ ਉਥੇ ਹੀ ਨੇ|

ਪਿਆਸ

by Manpreet Singh November 15, 2018

ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਪੁੱਛਿਆ ਗਿਆ,

“ਪਾਤਸ਼ਾਹ ਤੁਹਾਡੇ ਅੰਦਰ ਨਾਮ ਦੀ ਕਿਤਨੀ ਕੁ ਭੁੱਖ ਹੈ ?”

ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ :-

“ਮਾਰੂ ਮੀਹਿ ਨ ਤਿ੍ਪਤਿਆ ਅਗੀ ਲਹੈ ਨ ਭੁੱਖ॥
ਰਾਜਾ ਰਾਜਿ ਨ ਤਿ੍ਪਤਿਆ ਸਾਇਰ ਭਰੇ ਕਿਸੁਕਿ॥
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ॥੧॥”
{ਅੰਗ ੧੪੮}

ਮੈਥੋਂ ਪੁਛਦੇ ਹੋ,ਨਾਮ ਦੀ ਕਿੰਨੀ ਕੁ ਭੁੱਖ ਹੈ,ਕਿੰਨੀ ਕੁ ਪਿਆਸ ਹੈ।ਰੇਤ ਕੋਲੋਂ ਪੁੱਛ ਲਉ ਤੈਨੂੰ ਕਿਤਨੀਆਂ ਕੁ ਬੂੰਦਾਂ ਚਾਹੀਦੀਆਂ ਨੇ,ਅੱਗ ਕੋਲੋਂ ਪੁੱਛ ਲਉ ਤੈਨੂੰ ਕਿਤਨਾ ਕੁ ਈਂਧਨ ਚਾਹੀਦਾ ਹੈ।ਕਿਤਨੀਆਂ ਕੁ ਲੱਕੜਾਂ ਤੈਨੂੰ ਚਾਹੀਦੀਆਂ ਨੇ,ਅੱਗ ਰੱਜਦੀ ਨਹੀਂ।ਕਿਸੇ ਰਾਜੇ ਕੋਲੋਂ ਪੁੱਛ ਲਉ ਤੈਨੂੰ ਕਿਤਨਾ ਕੁ ਰਾਜ-ਪਾਟ ਚਾਹੀਦਾ ਹੈ।ਕਿਤਨੀ ਦੇਰ ਤੱਕ ਰਾਜ ਪਾਟ ਕਰਨਾ ਚਾਹੁੰਦਾ ਹੈਂ।
ਕੋਈ ਤਿ੍ਪਤ ਹੁੰਦਾ ਹੈ?
ਜਿਸ ਤਰਾੑਂ ਰਾਜਾ ਰਾਜ-ਪਾਟ ਤੋਂ ਤਿ੍ਪਤ ਨਹੀਂ ਹੁੰਦਾ,ਅਗਨੀ ਲੱਕੜਾਂ ਤੋਂ ਤਿ੍ਪਤ ਨਹੀਂ ਹੁੰਦੀ,ਮਾਰੂਥਲ ਬਾਰਿਸ਼ ਤੋਂ ਤਿ੍ਪਤ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ,ਇਸ ਤਰਾੑਂ ਨਾਮ ਜਪਦਾ ਹਾਂ,ਨਾਮ ਜਪਦਾ ਹਾਂ,ਹੋਰ ਪਿਆਸ ਵਧਦੀ ਹੈ,ਹੋਰ ਵਧਦੀ ਹੈ,ਹੋਰ ਜਪਣ ਨੂੰ ਜੀਅ ਕਰਦਾ ਹੈ,
ਹੇ ਪ੍ਭੂ ! ਮੈਂ ਰੱਜਦਾ ਹੀ ਨਹੀਂ।

“ਮਾਧਉ ਜਲ ਕੀ ਪਿਆਸ ਨ ਜਾਇ॥
ਜਲ ਮਹਿ ਅਗਨਿ ਉਠੀ ਅਧਿਕਾਇ॥੧॥ਰਹਾਉ॥”
{ਅੰਗ ੩੨੩}

ਤਾਲਮੇਲ ਨਹੀਂ ਬੈਠਦਾ

by Manpreet Singh November 14, 2018

ਇਕ ਵਾਰ ਮੈਂ ਮਲੇਸ਼ੀਆ ਸਾਈਡ ਗਿਆ ਹੋਇਆ ਸੀ। ਉਥੇ ਗੁਰਦੁਆਰੇ ਜਿੱਥੇ ਗੁਰਮਤਿ ਸਮਾਗਮ ਸੀ, ਹੈਰਾਨਗੀ ਹੋਈ ਮੈਨੂੰ ਸੰਗਤ ਬਹੁਤ ਹੀ ਥੋੜ੍ਹੀ ਜਿਹੀ ਸੀ, ਉਂਝ ਦੋ-ਢਾਈ ਹਜ਼ਾਰ ਦਾ ਇਕੱਠ ਹੁੰਦਾ ਸੀ। ਪੂਰਾ ਇੰਤਜ਼ਾਮ ਸੀ, ਪਰ ਸੰਗਤ ਨਾ ਆਈ। ਚਾਰ-ਪੰਜ ਜਥੇ ਤੇ ਉਹ ਵੀ ਨਾਮਵਰ, ਦਰਬਾਰ ਸਾਹਿਬ ਤੋਂ ਵੀ ਕੁਝ ਪਹੁੰਚੇ ਹੋਏ ਸਨ।ਖ਼ੈਰ, ਮੈਂ ਆਪਣੀ ਹਾਜ਼ਰੀ ਭਰ ਕੇ ਗੁਰਦੁਆਰਾ ਸਾਹਿਬ ਤੋਂ ਜਾ ਰਿਹਾ ਸੀ, ਕਿਉਂਕਿ ਰਿਹਾਇਸ਼ ਦਾ ਇੰਤਜ਼ਾਮ ਕੁਝ ਦੂਰੀ ‘ਤੇ ਸੀ। ਮੈਂ ਸੁਭਾਵਿਕ ਉਸ ਸੱਜਣ ਨੂੰ ਪੁੱਛ ਲਿਆ, ਜੋ ਮੈਨੂੰ ਛੱਡਣ ਜਾ ਰਿਹਾ ਸੀ,
“ਗੱਲ ਕੀ ਹੈ, ਬਈ ਅੱਜ ਸੰਗਤ ਕਿਉਂ ਨਹੀਂ ਆਈ?”
ਕਹਿਣ ਲੱਗਾ,
“ਅੱਜ ਦਲੇਰ ਮਹਿੰਦੀ ਆਇਆ ਹੋਇਆ ਹੈ, ਅੱਜ ਕੀਰਤਨ-ਕਥਾ ਕਿਸ ਨੇ ਸੁਣਨੀ ਹੈ।
ਫਿਰ ਉਸ ਨੇ ਮੈਨੂੰ ਹੀ ਪੁੱਛ ਲਿਆ,
“ਮਸਕੀਨ ਜੀ, ਅੈਸਾ ਕਿਉਂ ਹੋ ਜਾਂਦਾ ਹੈ?”
ਮੈਂ ਕਿਹਾ,
“ਉਥੇ ਤਾਲਮੇਲ ਬੈਠ ਜਾਂਦਾ ਹੈ। ਹਿਰਦਾ ਕਾਮ ਨਾਲ ਭਰਿਆ ਪਿਆ ਹੈ, ਕਾਮ ਦੇ ਗੀਤ, ਤਾਲਮੇਲ ਬੈਠ ਗਿਆ। ਹਿਰਦਾ ਵਾਸ਼ਨਾ ਨਾਲ ਭਰਿਆ ਪਿਆ ਹੈ, ਵਾਸ਼ਨਾ ਦੇ ਭਰੇ ਹੋਏ ਗੰਦੇ ਗੀਤ, ਤਾਲਮੇਲ ਬੈਠ ਗਿਆ। ਜਿੱਥੇ ਤਾਲਮੇਲ ਬੈਠ ਗਿਆ, ਰੱਸ ਆ ਜਾਂਦਾ ਹੈ ਤੇ ਮਨੁੱਖ ਉਧਰ ਨੂੰ ਜਾਂਦਾ ਹੈ।”
ਅਕਸਰ ਮਨੁੱਖ ਗੁਰਦੁਆਰਿਆਂ ਵਿਚ ਸਿਰ ਢਾਹ ਕੇ ਬੈਠੇ ਹੁੰਦੇ ਹਨ।ਕਾਰਨ?
ਤਾਲਮੇਲ ਨਹੀਂ ਬੈਠਦਾ।
ਇਕ ਦਿਨ ਸਫ਼ਰ ਵਿਚ ਮੈਂ ਇਕ ਅਖ਼ਬਾਰ ਵਿਚ ਲਤੀਫ਼ਾ ਪੜ੍ਹ ਕੇ ਹੈਰਾਨ ਹੋਇਆ। ਉਹ ਲਿਖਦਾ ਹੈ, ਇਕ ਮਰੀਜ਼ ਡਕਟਰ ਕੋਲ ਆਇਆ,ਤੇ ਡਾਕਟਰ ਨੇ ਪੁੱਛਿਆ,
“ਕੀ ਤਕਲੀਫ਼ ਹੈ?
ਮਰੀਜ਼ ਨੇ ਕਿਹਾ, ਹੋਰ ਤਾਂ ਕੁਝ ਨਹੀਂ, ਸਿਰਫ਼ ਨੀਂਦਰ ਨਹੀਂ ਆਉਂਦੀ, ਕੋਈ ਦਵਾਈ ਦਿਉ।”
ਡਾਕਟਰ ਕਹਿੰਦਾ ਹੈ,
“ਤੂੰ ਗ਼ਲਤ ਜਗ੍ਹਾ ‘ਤੇ ਆ ਗਿਆ ਹੈਂ। ਜੇ ਨੀਂਦਰ ਨਹੀਂ ਆਉਂਦੀ ਤਾਂ ਕਿਸੇ ਧਾਰਮਿਕ ਮੰਦਿਰ ਵਿਚ ਜਾ, ਕਥਾ ਸੁਣ, ਆਪੇ ਨੀਂਦਰ ਆ ਜਾਵੇਗੀ।”
ਜਿਥੇ ਤਾਲਮੇਲ ਨਾ ਬੈਠੇ, ਸਿਰ ‘ਤੇ ਬੋਝ ਜੋ ਜਾਂਦਾ ਹੈ, ਰੱਸ ਨਹੀਂ ਬਣਦਾ, ਨੀਂਦਰ ਆਉਂਦੀ ਹੈ। ਅੰਮ੍ਰਿਤ ਵੇਲੇ ਮੈਂ ਦਰਬਾਰ ਸਾਹਿਬ ਵੀ ਵੇਖੇ ਹਨ ਲੋਕ ਸੁੱਤੇ ਹੋਏ। ਮੈਂ ਕਿਹਾ, ਹੱਦ ਹੋ ਗਈ, ਤਿੰਨ ਵਜੇ ਊਠੇ ਹੋਣਗੇ, ਇਸ਼ਨਾਨ ਕੀਤਾ ਹੋਵੇਗਾ, ਆ ਗਏ ਹਨ ਆਸਾ ਦੀ ਵਾਰ ਦਾ ਕੀਰਤਨ ਸੁਣਨ, ਪਰ ਸੁੱਤੇ ਹਨ। ਜਿੱਥੇ ਤਾਲਮੇਲ ਨਾ ਬੈਠੇ, ਉਥੇ ਰੱਸ ਨਹੀ ਬਣਦਾ ਤੇੇ ਬੇ-ਰੱਸੀ ਵਿਚ ਮਨੁੱਖ ਬਹੁਤ ਸਮਾਂ ਨਹੀਂ ਬੈਠ ਸਕਦਾ।

ਤੂੰ ਤੇ ਜਵਾਂ ਮੇਰੇ ਵਰਗਾ ਹੀ ਹੈ

by Bachiter Singh October 15, 2018

ਯਹੂਦੀਅਾਂ ਦਾ ਰਹਿਬਰੀ ਪੁਰਸ਼ ਜੌ ਅੰਦਾਜ਼ਨ 3,500 ਸਾਲ ਪਹਿਲਾ ਹੌੲਿਅਾ। ੲਿਹ “ਕੌਹਤੂਰ” ਤੇ ਚੜਕੇ ੲਿਬਾਦਤ ਕਰਦਾ ਸੀ।
“ਕੌਹ” ਕਹਿੰਦੇ ਨੇ ਪਹਾੜ ਨੂੰ ਤੇ “ਤੂਰ” ਪਹਾੜ ਦਾ ਨਾਮ ਸੀ।
ਮੁਹੰਮਦ ਸਾਹਿਬ ਵੀ ੲਿਕ ਪਹਾੜ ਤੇ ਜਾਦੇਂ ਸਨ।
ਹੁਣ ਤਾਂ ਸਾੳੁਦੀ ਅਰਬ ਦੀ ਗੌਰਮਿੰਟ ਨੇ ਸੁਰੰਗ ਬਣਾ ਦਿੱਤੀ ਹੈ ।
ਪਹਿਲਾ ਤਾ ਹਾਜੀਅਾਂ ਨੂੰ 8-10 ਮੀਲ ਦਾ ਸਫਰ ਕਰਕੇ ਜਾਣਾ ਪੈਂਦਾ ਸੀ । ਹੁਣ ਤੇ ਸਿਰਫ 2 ਮੀਲ ਦਾ ਰਸਤਾ ਰਹਿ ਗਿਅਾ।
ਮੁਹੰਮਦ ਸਾਹਿਬ ਜਿੱਥੇੇ ਜਾਕੇ ਬੰਦਗੀ ਕਰਦੇ ਸਨ,ਅੱਲਾ ਹੂ ਦਾ ਜਪ ਕਰਦੇ ਸਨ। ਮੈਂ ਹੈਰਾਨ ਹੁੰਨਾ ਗੁਰੂ ਗੋਬਿੰਦ ਸਿੰਘ ਜੀ ਮਹਿਰਾਜ ਨੇ ਵੀ ਪਿਛੌਕੜ ਜੀਵਣ ਵਿੱਚ ਹੇਮਕੁੰਡ ਨੂੰ ਚੁਣਿਅਾ, ਪਹਾੜ।
ਹਿੰਦੌਸਤਾਨ ਦੇ ਜਿੰਨੇ ਵੀ ਚੌਟੀ ਦੇ ਰਿਸੀ ਮੁਨੀ ਹੌੲੇ ਨੇ,ੳੁਹ ਵੀ ਪਹਾੜਾਂ ਤੇ ਜਾਕੇ ਜਪ-ਤਪ ਕਰਦੇ ਰਹੇ ਨੇ, ਧਰਤੀ ਤੌ ਥੌੜਾ ਜਿਹਾ ਬੁਲੰਦ ੳੁਠਕੇ । ਖੈਰ ੲਿਸਦੀ ਲਮਕਾੲੀ ਤੇ ਮੈਂ ਨਾ ਜਾਵਾਂ।
ਕੌਹਤੂਰ ਤੇ ਜਾਦਾਂ ਸੀ ।

ੲਿਕ ਅੱਯਾਲੀ(ਭਾਵ ਭੇਡਾਂ ਚਾਰਣ ਵਾਲਾ) ਜਿਸ ਕੌਲ 100-150 ਦੇ ਕਰੀਬ ਭੇਡਾਂ ਸਨ, ਜੌ ਜੰਗਲ ਵਿੱਚ ਰਹਿੰਦਾ ਸੀ,ਜੰਗਲ ਵਿੱਚ ਹੀ ਚਰਾੳੁਦਾ ਸੀ,ਜੰਗਲ ਵਿੱਚ ਹੀ ਰਾਤ ਨੂੰ ਰਹਿ ਜਾਦਾਂ। ਭੇਡਾਂ ਦਾ ਦੁੱਧ ਵੇਚ ਕੇ ੳੁਨ ਵੇਚ ਕੇ ਗੁਜਾਰਾ ਕਰਦਾ ਸੀ।

ੲਿਕ ਦਿਨ ਮਨ ਵਿੱਚ ਖਿਅਾਲ ਅਾੲਿਅਾ ਸਹਿਰ ਤੇ ਵੇਖਾਂ,ਸੁਣਿਅਾ ਕਾਫੀ ਵੱਡਾ ਹੌ ਗਿਅਾ, ਕਾਫੀ ਵੱਧ ਗਿਅਾ, ਪਰ ਭੇਡਾਂ ਨੂੰ ੲਿਕਲਿਅਾ ਛੱਡਣ ਨੂੰ ਵੀ ਦਿਲ ਨਾ ਕਰੇ, ਭੇਡਾਂ ਨੂੰ ਵੀ ਨਾਲ ਹੀ ਲੈ ਗਿਅਾ।
ਜਿੳੁਂ ਸਹਿਰ ਵਿੱਚ ਦਾਖਲ ਹੌੲਿਅਾ,ੳੁਥੇ ੲਿਬਾਦਤਗਾਹ ਪੈਦੀ ਸੀ
ਉਥੇ ੲਿਕ ਵਾੲਿਜ਼(ਭਾਵ ਕਥਾ ਕਰਨ ਵਾਲਾ) ਕਹਿ ਰਿਹਾ ਸੀ,
“ਖ਼ੁਦਾ ਲਾ-ਸ਼ਰੀਕ ਹੈ। ਉਸ ਦਾ ਕੋਈ ਸ਼ਰੀਕ ਨਹੀਂ।
“ਖੁਦਾ ਲਾ-ਮਕਾਨ ਹੈ। ਉਸ ਦਾ ਕੋਈ ਥਾਂ ਟਿਕਾਣਾ ਨਹੀਂ।”
ੲਿਹ ਅੱਯਾਲੀ ਖੜ ਕੇ ਸੁਨਣ ਲੱਗ ਪਿਅਾ। ਸੀਮਤ ਜਿਹੀ ਸੌਚਣੀ ਸੀ ਵਿਚਾਰੇ ਦੀ, ੳੁਸ ਵਾੲਿਜ ਦੀ ਗੱਲ ਸੁਣ ਕੇ ਹੱਸ ਪਿਅਾ।
ਓੁਥੇ ਹੀ ਵਾਪਿਸ ਅਾ ਗਿਅਾ।

ਕਹਿਣ ਲੱਗਾ ਅੈ ਖੁਦਾ ਸੁਣਿਅਾ ਤਾ ਬੜਾ ਸੀ ਤੇਰੇ ਬਾਰੇ,ਅੱਜ ਪਹਿਲੀ ਦਫਾ ਪਤਾ ਚੱਲਿਅਾ ਤੂੰ ਤੇ ਜਵਾਂ ਮੇਰੇ ਵਰਗਾ ਹੀ ੲੇ ।
“ਹੇ ਖ਼ੁਦਾ ! ਤੂੰ ਲਾ- ਮਕਾਨ ਹੈਂ, ਤੇਰੇ ਕੋਲ ਕੌੲੀ ਘਰ-ਬਾਰ ਨਹੀਂ ।
ਆਪਣੇ ਕੋਲ ਵੀ ਕੋਈ ਥਾਂ ਟਿਕਾਣਾ ਨਹੀਂ।
ਤੂੰ ਲਾ-ਸ਼ਰੀਕ ਹੈਂ। ਆਪਣਾ ਵੀ ਕੌੲੀ ਸਰੀਕ(ਰਿਸਤੇਦਾਰ) ਨਹੀ,ਨਾ ਕੌੲੀ ਭਰਾ,ਨਾ ਕੌੲੀ ਭੈਣ,ਨਾ ਕੌੲੀ ਮਾਂ ਬਾਪ, ਆਪਣਾ ਵੀ ਕੋਈ ਸ਼ਰੀਕ ਨਹੀਂ।
ਤੂੰ ਵੀ ਯਤੀਮ ਹੈਂ ਅਤੇ ਅਾਪਾਂ ਵੀ ਯਤੀਮ ਹਾਂ।
ਇਸ ਹਿਸਾਬ ਨਾਲ ਅਾਪਣੀ ਬਰਾਬਰੀ ਹੈ।”
ਤੂੰ ਤੇ ਜਵਾਂ ਮੇਰੇ ਵਰਗਾ ਹੀ ਹੈ ।

ਪਤਾ ਸੰਧਿਅਾ ਹੌ ਚੁੱਕੀ ਸੀ । ੲਿਸਨੇ ਬਾਜ਼ਰੇ ਦੇ ਦੌ ਪੵਸਾਦੇ ਬਣਾੲੇ,ਨਾਲ ਦੁੱਧ ਗਰਮ ਕੀਤਾ। ਕਹਿਣ ਲੱਗਾ ਅੈ ਖੁਦਾ ਤੂੰ ਅਾ ਮੇਰੇ ਨਾਲ ਬੈਠਕੇ ਰੌਟੀ ਖਾ,ਮੈਂ ਦੁੱਧ ਗਰਮ ਕੀਤਾ । ਪਹਿਲਾਂ ਤੂੰ ਪੀ । ਜਦ ਤੂੰ ਰੱਜ ਜਾੲੇੰਗਾ। ਮੈਂ ਬਾਅਦ ਵਿੱਚ ਪੀਵਾਗਾਂ। ਖੁਦਾ ਤੂੰ ਅਾ ਤੇ ਸਹੀ,ਮੈਂ ਤੇਰੀ ਚਾਕਰੀ ਕਰਨੀ ੲੇ,ਤੇਰੀ ਗੁਲਾਮੀ ਕਰਨੀ ੲੇ
ਇਹ ਅੱਯਾਲੀ ਕਹਿਣ ਲੱਗਾ,
“ਹੇ ਖ਼ੁਦਾ! ਮੈਨੂੰ ਨਹੀ ਪਤਾ ਤੇਰੇ ਕੌਲ ਕੁਛ ਹੈ ਜਾਂ ਨਹੀ।
ਪਰ ਮੇਰੇ ਕੋਲ ਤਾਂ 100-150 ਦੇ ਕਰੀਬ ਭੇਡਾਂ ਵੀ ਹੈਨ । ਤੂੰ ਮੇਰੇ ਨਾਲ ਦੋਸਤੀ ਪਾ ਲਵੇਂ ਤਾਂ ਮੈਂ ਤੈਨੂੰ ਦੋਵੇਂ ਵਕਤ ਭੇਡਾਂ ਦਾ ਦੁੱਧ ਪਿਲਾਵਾਂਗਾ। ਭੇਡਾਂ ਦੀ ਉੱਨ ਨਾਲ ਤੈਨੂੰ ਸਰਦੀਆਂ ਵਿੱਚ ਇਕ ਚੌਲਾ ਵੀ ਬਣਾ ਦੇਵਾਂਗਾ। ਤੈਨੂੰ ਫਿਰ ਠੰਡ ਨਹੀਂ ਲੱਗੇਗੀ।
ਅੈ ਖ਼ੁਦਾ!ਮੇਰੀਆਂ ਹੋਰ ਖ਼ੂਬੀਆਂ ਵੀ ਸੁਣ ਲੈ,ਮੈਨੂੰ ਕੁਛ ਜੜੀੑ ਬੂਟੀਆਂ ਦਾ ਵੀ ਗਿਆਨ ਹੈ। ਜੌ ਮੈਨੂੰ ਅਾਪਣੇ ਪਿੳੁ ਤੌ ਮਿਲਿਅਾ ੲੇ।
ਜੇ ਤੈਨੂੰ ਬੁਖ਼ਾਰ ਚੜੇੑਗਾ, ਤੇਰਾ ਬੁਖਾਰ ਵੀ ਲਾ ਦਿਆਂਗਾ।
ਹੇ ਖ਼ੁਦਾ!ਮੈਂਨੂੰ ਮੁੱਠੀ-ਚਾਪੀ ਕਰਨ ਦੀ ਬੜੀ ਸੋਹਣੀ ਜਾਂਚ ਹੈ। ਅਗਰ ਤੂੰ ਥੱਕ ਜਾਇਆ ਕਰੇਂਗਾ,ਮੈਂ ਤੇਰੀ ਮੁੱਠੀ-ਚਾਪੀ ਕਰਕੇ ਤੇਰੀ ਥਕਾਵਟ ਵੀ ਲਾਹ ਦਿਆ ਕਰਾਗਾਂ।
ਅੈ ਖੁਦਾ ! ਜੇ ਕਿਧਰੇ ਤੇਰੀ ਜੁੱਤੀ ਪਾਟ ਜਾੲੇ,ਮੈ ਤੇਰੀ ਜੁੱਤੀ ਵੀ ਸੀਂ ਦਿਅਾਗਾਂ । ਮੇਰੇ ਕੌਲ ਸੂੲੀ-ਧਾਗਾ ਵੀ ਹੈ ।
ਉਸ ਵਾਈਜ਼ ਨੇ ਇਹ ਨਹੀਂ ਦੱਸਿਆ ਕਿ ਤੇਰੇ ਵਿਚ ਇਹ ਖ਼ੂਬੀਆਂ ਹੈਨ ਕਿ ਨਹੀਂ,ਸਾਡੇ ਕੋਲ ਤਾਂ ਇਹ ਖ਼ੂਬੀਆਂ,ਇਹ ਗੁਣ ਹੈਗੇ ਨੇ।

ਪਤਾ ਹੈ ਧਾਰਮਿਕ ਇਤਿਹਸਕਾਰ ਕੀ ਕਹਿੰਦੇ ਨੇ ੲਿਹ ਦੁਨੀਅਾ ਦਾ ਪਹਿਲਾ ਭਗਤ ਹੌੲਿਅਾ,ਜਿਸਨੇ ਪਰਮਾਤਮਾ ਸਾਹਮਣੇ ਅਾਪਣੇ ਗੁਣ ਰੱਖੇ ਨੇ, ਨਹੀ ਤੇ ਦੁਨੀਅਾ ਪਰਮਾਤਮਾ ਦੀ ਸਿਫਤੌ- ਸਲਾਹ ਕਰਦੀ ਰਹੀ ਹੈ, ਪਰਮਾਤਮਾ ਦੇ ਗੁਣ ਅੱਗੇ ਰੱਖਕੇ ।
ਇਕੋ ਹੀ ਇਸ ਅੱਯਾਲੀ ਨੇ ਰੱਬ ਦੇ ਅੱਗੇ ਆਪਣੇ ਗੁਣ ਰੱਖੇ ਨੇ।
ਇੰਝ ਆਪਣੀਆਂ ਖ਼ੂਬੀਆਂ ਦੱਸਦਾ ਪਿਆ ਸੀ।

ਕਹਿੰਦੇ ਨੇ ਉਸ ਵਕਤ ਹਜ਼ਰਤ ਮੂਸਾ ਕੋਲੋਂ ਲੰਘ ਰਹੇ ਸਨ।
ਓੁਨਾ ਨੇ ੲਿਹ ਬੌਲ ਸੁਣੇ ਤੇ ਪਹਿਲੀ ਵਾਰ ਸੁਣੇ। ਕੵੌਧ ਚੜਿਅਾ ਮੂਸਾ ਨੂੰ ਖਿੱਚ ਕੇ ੳੁਸ ਅੱਯਾਲੀ ਦੇ ਦੋ ਥੱਪੜ ਮਾਰੇ।
“ਖ਼ੁਦਾ ਨੂੰ ਭੁੱਖ ਲੱਗਦੀ ਹੈ,ਤੂੰ ਰੋਟੀ ਖਵਾਏਂਗਾ। ਤੂੰ ਖ਼ੁਦਾ ਦਾ ਬੁਖਾਰ ਉਤਾਰੇਂਗਾ, ਤੂੰ ਖੁਦਾ ਦੀ ਜੁੱਤੀ ਸੀਂੲੇਗਾਂ। ਮੂਰਖ ਨਾਦਾਨ, ਤੈਨੂੰ ਕੱਖ ਵੀ ਸਮਝ ਨਹੀ, ੳੁਹ ਤਾਂ ੲਿਕ ਵਿਅਾਪਕ ਸਤਾ,ੲਿਕ ਮਹਾਨ ਸਕਤੀ ਹੈ । ਦੁਬਾਰਾ ਕਦੀਂ ੲਿਹ ਬੌਲ ਨਾ ਬੌਲੀ।

ਇਹ ਕਹਿ ਕੇ ਹਜ਼ਰਤ ਮੂਸਾ ਕੋਹਤੂਰ ਤੇ ਚਲਾ ਗਿਅਾ।
ਉਹ ਅੱਯਾਲੀ ਜਾਰੌ-ਜਾਰ ਰੌਣ ਲੱਗ ਪਿਅਾ
ਕਹਿੰਦਾ “ਅੈ ਖ਼ੁਦਾ ਸਿਰਫ ਤੂੰ ਹੀ ਤੇ ਸੀ ਮੇਰੇ ਵਰਗਾ,ਪਰ ਇਹ ਪੈਗੰਬਰ ਤਾਂ ਕਹਿੰਦਾ ਹੈ ਕਿ ਤੂੰ ਮੇਰੇ ਵਰਗਾ ਨਹੀਂ ੲੇ।”
ਜ਼ਾਰੋ-ਜ਼ਾਰ ਰੋਂਦਾ ਰਿਹਾ।
ਕਹਿੰਦਾ”ਅੈ ਖ਼ੁਦਾ! ਇਕ ਤੂੰ ਹੀ ਤੇ ਸੀ ਮੇਰੇ ਵਰਗਾ।

ਓਧਰ ਕੋਹਤੂਰ ਦੇ ਉੱਤੇ ਅੱਜ ਜੈਸੇ ਹੀ ਮੂਸਾ ਬੈਠਾ ਹੈ,ਮਨ ਨਹੀਂ ਜੁੜਦਾ।
ਅੱਧੀ ਰਾਤ ਤਕ ਤੜਪਦਾ ਰਿਹਾ। ਰਾਤ ਲੰਘਣ ਤਕ ਅਾ ਗੲੀ ।
ਮੂਸਾ ਨੇ ਫਰਿਆਦ ਕੀਤੀ,
“ਹੇ ਖ਼ੁਦਾ!ਮੇਰੇ ਕੋਲੋਂ ਕੀ ਗੁਨਾਹ ਹੋ ਗਿਆ ਹੈ,ਕੀ ਭੁੱਲ ਹੌ ਗੲੀ ਹੈ, ਮੇਰਾ ਮਨ ਤੇਰੇ ਨਾਲ ਕਿਉਂ ਨਹੀਂ ਜੁੜ ਰਿਹਾ?”
ਕਹਿੰਦੇ ਨੇ ਉਦੋਂ ਇਲਹਾਮ ਹੋਇਆ,
“ਨਹੀਂ ਜੁੜ ਸਕੇਂਗਾ। ਅੱਜ ਤੂੰ ਇਕ ਜੁੜੇ ਹੋਏ ਨੂੰ ਤੋੜ ਕੇ ਆਇਆ ਹੈਂ।

“ਤੂੰ ਬਰਾਏ ਵਸਲ ਕਰਦਨ ਆਮਦੀ॥
‘ ਨਿ ਬਰਾਏ ਫਸਲ ਕਰਦਮ ਆਮਦੀ॥”

“ਤੈਨੂੰ ਮੈਂ ਦੁਨੀਆਂ ਤੇ ਭੇਜਿਆ ਸੀ ਜੋੜਨ ਵਾਸਤੇ, ਤੂੰ ਤਾਂ ਤੋੜ ਕੇ ਆ ਗਿਆ ਹੈਂ। ਉਹ ਮੇਰੇ ਅੱਗੇ ਜੌ ਆਪਣੇ ਗੁਣ ਰੱਖ ਰਿਹਾ ਸੀ, ਮੈਨੂੰ ਬੜੇ ਪਿਅਾਰੇ ਲੱਗਦੇ ਸਨ । ਬੜੇ ਭੋਲੇ,ਬੜੇ ਪਵਿੱਤਰ।
ਜਾ ਜਾਕੇ ੳੁਸਨੂੰ ਜੌੜ। ਫਿਰ ਜੁੜੇਗਾਂ ਨਹੀ ਤਾਂ ਨਹੀ ਜੁੜ ਸਕੇਗਾਂ।
ੲਿਤਹਾਸ ਅੈ ਕਹਿੰਦੇ ਨੇ ਮੂਸਾ ਵਾਪਿਸ ਅਾੲਿਅਾ ਓੁਸ ਅੱਯਾਲੀ ਦੇ ਪੈਰੀਂ ਪੲਿਅਾ, ਮਾਫੀ ਮੰਗੀ ।
ਪਤਾ ਕੀ ਅਾਖਿਅਾ ਮੂਸਾ ਨੇ, ੲਿਹ ਅੱਯਾਲੀ ! ਖੁਦਾ ਕਹਿੰਦਾ,ਖੁਦਾ ਤੇਰੇ ਵਰਗਾ। ਸਾਡੇ ਗੁਣਾਂ ਤੇ ਵੀ ਨਹੀ ਰੀਝਿਅਾ,ਸਾਡੇ ਗਿਅਾਨ ਤੇ ਵੀ ਨਹੀ ਰੀਝਿਅਾ । ਤੇਰੇ ਭੌਲੇ-ਭਾ ਤੇ ਰਿਝ ਗਿਅਾ। ਖੁਦਾ ਕਹਿੰਦਾ ਖੁਦਾ ਤੇਰੇ ਵਰਗਾ ।

ਬ੍ਰਹਮ ਗਿਅਾਨੀ ਸਦੁ ਜੀਵੈ ਨਹੀ ਮਰਤਾ

by Bachiter Singh October 14, 2018

ਅੱਜ ਤੌਂ 12 ਸਾਲ ਪਹਿਲਾਂ 18 ਜੁਲਾਈ ਵਾਲੇ ਦਿਨ ਮਸਕੀਨ ਜੀ ਨੇ ਸ਼ਾਮ ਦੀ ਕਥਾ ਕੀਤੀ ਸੀ ।ਮਸਕੀਨ ਜੀ 4 ਲਾਂਵਾ ਦੀ ਕਥਾ ਕਰ ਰਹੇ ਸਨ । ਉਨਾ ਦੇ ਇਸ ਕਥਾ ਦੇ Last ਬੋਲ ੲਿਸ ਤਰਾਂ ਸਨ:
******************************
ਇਹ ਇੰਝ ਕਹਿ ਲਵੌ ਮੇਰਾ ਸਮਾ ਸਮਾਪਤ..ਮੇਰੀ ਕਥਨ ਸਕਤੀ ਸਮਾਪਤ..ਮੇਰੀ ਸੌਚਣ ਸਕਤੀ ਦੀ ਸਮਾਪਤੀ..ਇੰਨਾ 4 ਲਾਵਾਂ ਦੇ ਵਿਚਾਰਾਂ ਦੀ ਸਮਾਪਤੀ ਨਹੀ ਹੈ । ਇਹ ਮੈਂ ਅਰਜ਼ ਕਰਾਂ । ਜਿੱਥੇ ਵੀ ਮਨੁੱਖ ਕਥਾ ਸਮਾਪਤ ਕਰਦੇ ਇਹ ਕਥਾਵਾਚਕ ਦਾ ਸਮਾ ਸਮਾਪਤ ਹੁੰਦਾ,,..ਉਸਦੀ ਸੋਚਣ ਸਕਤੀ ਸਮਾਪਤ ਹੁੰਦੀ ਹੈ..ਉਸਦੀ ਕਥਨ ਸਕਤੀ ਸਮਾਪਤ ਹੁੰਦੀ ਹੈ..ਪਰ ਗੁਰੂ ਦਾ ਸਬਦ ਸਮਾਪਤ ਨਹੀ ਹੁੰਦਾ..ਸਬਦ ਦੀ ਵਿਚਾਰ ਦੀ ਸਮਾਪਤੀ ਨਹੀ ਹੁੰਦੀ ।
ਧੰਨ ਗੁਰੂ ਰਾਮਦਾਸ ਜੀ ਮਾਹਰਾਜ ਨੇ ਜਿਤਨੀ ਕਿਰਪਾ ਕੀਤੀ..ਜਿਤਨੀ ਬਖਸਿਸ ਕੀਤੀ..ਉਨੀ ਕਥਾ ਤੁਹਾਡੇ ਸਾਹਮਣੇ ਰੱਖੀ ਹੈ ।
ਅਰਦਾਸ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਰਾਜ ਦੇ ਚਰਨਾਂ ਵਿੱਚ ਸੁਣ ਕੇ ਨਿਸਕਰਮ ਅਵਸਥਾ ਨੂੰ ਤੁਸੀ ਪ੍ਰਾਪਤ ਕਰੌ..ਸੁਣਾ ਕੇ ਮੈਨੂੰ ਨਿਸਕਰਮ ਅਵਸਥਾ ਦੀ ਪ੍ਰਾਪਤੀ ਹੌਵੇ । ਮੈਂ ਤੁਹਾਡੇ ਲਈ ਅਰਦਾਸ ਕਰਾਂ..ਤੁਸੀ ਮੇਰੇ ਲਈ ਅਰਦਾਸ ਕਰੌ ।
ਔਰ ਇਸ ਤਰਾਂ ਸਾਰਿਆਂ ਦੀ ਜੀਵਣ ਯਾਤਰਾ ਸਫਲ ਹੋਵੇ…
ਵਾਰ ਵਾਰ ਸਾਰਿਆਂ ਦਾ ਧੰਨਵਾਦ..ਭੁੱਲ ਚੁੱਕ ਦੀ ਖਿਮਾ
ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ
ਗਿਆਨੀ ਸੰਤ ਸਿੰਘ ਜੀ ਮਸਕੀਨ
((ਅਤੇ ਇਸ ਤੋਂ ਅਗਲੇ ਦਿਨ ਮਸਕੀਨ ਜੀ ਇਸ ਦੁਨੀਆ ਨੂੰ ਛੱਡ ਕੇ ਸੱਚਖੰਡ ਜਾ ਬਿਰਾਜੇ ਸਨ।))

ਬੰਦਗੀ ਅਤੇ ਖੱਪਣਾ

by Manpreet Singh October 1, 2018

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥

ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥

(ਆਸਾ ਮ: ੪, ਪੰਨਾ 450)

ਜੇਕਰ ਕਿਸੇ ਗਾਇਕ ਦੇ ਹਿਰਦੇ ਵਿਚ ਕਪਟ ਹੈ, ਹਿਰਦੇ ਵਿਚ ਪ੍ਰਬਲ ਵਾਸ਼ਨਾ ਹੈ। ਪਰਮਾਤਮਾ ਨਾਲ ਕੋਈ ਪੇਸ਼ ਨਹੀਂ। ਰਾਗ ਤਾਲ ਬੜਾ ਹੈ, ਗਾਇਕੀ ਬੜੀ ਹੈ, ਤਾਂ ਪਾਤਿਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਇਸ ਰੋਣ ਪਿੱਟਣ ਨਾਲ ਕੀ ਹੋਣੈ ? ਐਸੇ ਮਨੁੱਖ ਪਾਸੋਂ ਕੀਰਤਨ ਕਦੀ-ਕਦੀ ਹੁੰਦਾ ਹੈ, . ਰੋਣਾ ਪਿੱਟਣਾ ਰੋਜ਼ ਹੁੰਦਾ ਹੈ। ਮੈਂ ਜਿਨ੍ਹਾਂ ਕੋਲ ਗੁਰਬਾਣੀ ਵਿਚਾਰ ਪੜਦਾ ਰਿਹਾ ਹਾਂ, ਇਕ ਦਿਨ ਜਿਹੜੀ ਗੱਲ ਉਨ੍ਹਾਂ ਨੇ ਆਖੀ, ਉਹਦੀ ਬਹੁਤ ਮੁੱਦਤ ਬਾਅਦ ਮੈਨੂੰ ਸਮਝ ਆਈ।

ਮੈਨੂੰ ਕਹਿਣ ਲੱਗੇ ਕਿ ਮਸਕੀਨ ਜੀ! ਕਦੀ| ਕਦੀ ਕਥਾ ਹੋ ਜਾਂਦੀ ਹੈ, ਕਦੀ-ਕਦੀ ਕਥਾ ਕਰਨੀ ਪੈਂਦੀ ਹੈ। ਜਦ ਹੋ ਜਾਂਦੀ ਹੈ ਤਾਂ ਬੰਦਗੀ ਹੈ, ਜਦ ਕਰਨੀ ਪੈਂਦੀ ਹੈ ਤਾਂ ਖੱਪਣਾ ਹੀ ਹੈ, ਹੋਰ ਕੁਝ ਨਹੀਂ। | ਕਿਉਂਕਿ ਕਮਰੇ ਵਿਚ ਆ ਕੇ ਬੈਠਦਿਆਂ ਮੈਨੂੰ ਕਹਿਣ ਲੱਗੇ ਕਿ ਇਕ ਘੰਟਾ | ਖੱਪ ਕੇ ਆਇਆ ਹਾਂ। ਮੈਂ ਕਿਹਾ-ਮਹਾਂਪੁਰਸ਼ੋ ! ਕਥਾ ਕਰ ਕੇ ਆਏ ਹੋ। ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ ! ਗਾਲਬਨ ਅੱਸੀ ਸਾਲ ਦੇ ਨੇੜੇ ਉਨ੍ਹਾਂ ਦੀ ਉਮਰ ਸੀ। ਸਾਰੀ ਜ਼ਿੰਦਗੀ ਭਜਨ, ਸਿਮਰਨ ਤੇ ਕਥਾ ਵਿਚ ਬਤੀਤ ਹੋਈ। ਉਨ੍ਹਾਂ ਦੇ ਇਹ ਸ਼ਬਦ ਮੈਨੂੰ ਉਸ ਸਮੇਂ ਕੁਝ ਚੁੱਭੇ। ਬੰਬਈ ਦੀ ਇਹ | ਗੱਲ ਹੈ। ਉਸ ਦਿਨ ਇਹ ਗੱਲ ਮੇਰੀ ਸਮਝ ਵਿਚ ਨਹੀਂ ਪਈ ਸੀ। ਮੇਰੇ | ਪੱਲੇ ਕੁਝ ਨਹੀਂ ਪਿਆ ਸੀ ਔਰ ਮਨ ਅੰਦਰ ਥੋੜ੍ਹੀ ਜਿਹੀ ਘਿਰਣਾ ਵੀ ਪੈਦਾ ਹੋਈ। ਇਹ ਨਿਰਮਲੇ ਸੰਤ ਨੇ! ਨਿਰਮਲੇ ਸਾਧੂਆਂ ਨੂੰ ਪੜ੍ਹਾਉਣ ਵਾਲੇ ਨੇ, ਸਵੇਰੇ ਸ਼ਾਮ ਕਥਾ ਕਰਨ ਵਾਲੇ ਨੇ, ਇਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਆਖਣਾ ਚਾਹੀਦਾ ਸੀ ਕਿ ਅੱਜ ਖੱਪ ਕੇ ਆਏ ਹਾਂ। ਲੇਕਿਨ ਪੰਜ ਸੱਤ ਸਾਲਾਂ ਬਾਅਦ  ਮੈਨੂੰ ਵੀ ਸਮਝ ਆਈ ਕਿ ਕਥਾ ਕੀਰਤਨ ਕਦੀ-ਕਦੀ ਹੋ ਜਾਂਦਾ ਹੈ, ਬਾਕੀ ਤਾਂ ਖੱਪਣਾ ਹੀ ਹੈ।

ਮਨ ਨਾ ਟਿਕੇ ਤਾਂ ਖੱਪਣਾ ਹੀ ਹੈ। ਆਪ ਰਸ ਨਾ ਆਵੇ ਤਾਂ ਹੋਰ ਕੀ ਹੈ। ਖੱਪਣਾ ਹੀ ਹੁੰਦਾ ਹੈ। ਕਥਾ ਕੀਰਤਨ ਪਾਠ ਕਰਨ ਸਮੇਂ ਅਰਦਾਸ ਕਰ ਕੇ ਹੀ ਬੈਠਣਾ ਚਾਹੀਦਾ ਹੈ ਕਿ ਸਤਿਗੁਰੂ ਚਿੱਤ ਜੋੜ ਲਈਂ ਤਾਂ ਕਿ ਰਸ ਬਣੇ ਤੇ ਗਾਵਿਆ ਸੁਣਿਆ ਪਰਮ ਰਸ ਤਕ ਪਹੁੰਚਾ ਸਕੇ ਅਤੇ ਬੰਦਗੀ ਬਣ ਸਕੇ।

ਰਮਜ਼ ਤੇ ਸਮਝ

by Manpreet Singh September 30, 2018

ਮਹਾਂਪੁਰਸ਼ਾਂ ਦੀ ਗੱਲ ਰਮਜ਼ ਵਿਚ ਹੁੰਦੀ ਹੈ। ਰਮਜ਼ ਤਾਂ ਖੋਣੀ ਪੈਂਦੀ ਹੈ। ਵੈਸੇ ਪ੍ਰਕਿਰਤੀ ਵੀ ਸਾਨੂੰ ਬਹੁਤ ਕੁਝ ਰਮਜ਼ ਵਿਚ ਦਿੰਦੀ ਹੈ। ਜੈਸੇ ਬਹੁਤ ਸਾਰੇ ਫਲ ਛਿਲਕਿਆਂ ਵਿਚ ਲਪੇਟ ਕੇ ਪਰਮਾਤਮਾ ਸਾਨੂੰ ਦਿੰਦਾ ਹੈ। ਇਹ
ਗੱਲ ਵੱਖਰੀ ਹੈ ਕਿ ਫਲ ਖਾਣ ਲੱਗਿਆਂ ਛਿਲਕਾ ਸਾਨੂੰ ਸੁੱਟਣਾ ਪੈਂਦਾ ਹੈ। | ਅਸੀਂ ਛਿਲਕਾ ਨਹੀਂ ਖਾਂਦੇ। ਕੋਲਾ ਹੈ, ਸੰਤਰਾ ਹੈ ਹੋਰ ਬਥੇਰੇ ਫਲ ਨੇ, ਕੁਦਰਤ ਲਪੇਟ ਕੇ ਦਿੰਦੀ ਹੈ। ਛੁਪਾ ਕੇ ਦਿੰਦੀ ਹੈ। ਬਾਹਰੋਂ ਦੇਖ ਕੇ ਪਤਾ ਵੀ ਨਹੀਂ ਚੱਲਦਾ ਕਿ ਅੰਦਰ ਇਸ ਦੇ ਕੀ ਹੋਵੇਗਾ ?
| ਥਾਈਲੈਂਡ ਮੁਲਕ ਵਿਚ ਇਕ ਫਲ ਹੁੰਦਾ ਹੈ। ਪਹਿਲੀ ਦਫ਼ਾ ਜਦ ਮੈਂ ਥਾਈਲੈਂਡ ਗਿਆ, ਮੇਰੇ ਖ਼ਿਆਲ ‘ਚ ਸੰਨ 1965-66 ਦੀ ਗੱਲ ਹੈ। ਭਾਈ ਅਰਜਨ ਸਿੰਘ ਜੀ ਹੈੱਡ ਗ੍ਰੰਥੀ ਸਨ।

ਉਦੋਂ ਰਾਤ ਬਾਰਾਂ ਕੁ ਵਜੇ ਮੈਂ ਏਅਰਪੋਰਟ ‘ਤੇ ਉਤਰਿਆ। ਮੈਨੂੰ ਉਹ ਗੁਰਦੁਆਰੇ ਲੈ ਗਏ। ਗਿਆਨੀ ਅਰਜਨ ਸਿੰਘ ਜੀ ਮੈਨੂੰ ਕਹਿਣ ਲੱਗੇ ਕਿ ਕੁਝ ਲੰਗਰ ਪਾਣੀ ਛਕੋ। ਮੈਂ ਕਿਹਾ-ਨਹੀਂ। ਕਹਿੰਦੇ ਫਿਰ ਕੁਝ ਫਲ ਜ਼ਰੂਰ ਛਕ ਲਵੇ। ਮੈਂ ਕਿਹਾ-ਚਲੋ ਤੁਹਾਡੀ ਸ਼ਰਧਾ ਹੈ , ਛਕ ਲੈਨੇ ਆਂ। ਮੇਰੇ ਅੱਗ ਜਦ ਗਿਆਨੀ ਜੀ ਨੇ ਕੁਝ ਫਲ ਰੱਖੇ ਤਾਂ ਮੈਂ ਸੋਚਿਆ ਕਿ ਇਹ ਲੋਕ ਬੈਂਗਣ ਨੂੰ ਵੀ ਫਲ ਕਹਿੰਦੇ ਨੇ ! ਬੈਂਗਣਾਂ ਦੀ ਤਰ੍ਹਾਂ ਦੇ ਫਲ ਸਨ। ਮੈਂ ਕਿਹਾ- ਹੱਦ ਹੋ ਗਈ, ਬੈਂਗਣਾਂ ਨੂੰ ਫਲ ਕਹਿੰਦੇ ਨੇ ! ਅਸੀਂ ਤਾਂ ਇਹਨੂੰ ਸਬਜ਼ੀ ਕਹਿੰਦੇ ਆਂ। ਇਹ ਤਾਂ ਸਬਜ਼ੀ ਆ। ਮੇਰਾ ਚਿਹਰਾ ਵੇਖ ਕੇ ਗਿਆਨੀ ਅਰਜਨ ਸਿੰਘ ਜੀ ਨੂੰ ਇਕਦਮ ਸਮਝ ਆ ਗਈ ਕਿ ਇਸ ਪੁਰਸ਼ ਨੇ ਇਹ ਫਲ ਪਹਿਲੀ ਦਫ਼ਾ ਦੇਖਿਆ ਹੈ। ਵਾਕਈ ਪਹਿਲੀ ਦਫ਼ਾ ਦੇਖਿਆ ਸੀ, ਇਸ ਤੋਂ ਪਹਿਲੇ ਕਦੇ ਨਹੀਂ ਦੇਖਿਆ ਸੀ। ਕਹਿਣ ਲੱਗੇ ਕਿ ਖਾਓ। ਮੈਂ ਕਿਹਾਗਿਆਨੀ ਜੀ! ਹੁਣ ਮੇਰੀ ਜ਼ਬਾਨ ਤੋਂ ਕਹਿਲਾਉਂਦੇ ਓ। ਅਸੀਂ ਕਦੀ ਬੈਂਗਣ ਇਸ ਤਰ੍ਹਾਂ ਨਹੀਂ ਖਾਂਦੇ ਹੁੰਦੇ। ਇਸ ਮੁਲਕ ਵਿਚ ਖਾਂਦੇ ਹੋਣ ਤਾਂ ਭਾਵੇਂ ਖਾਂਦੇ ਹੋਣ। ਪਰ ਅਸੀਂ ਇਸ ਤਰ੍ਹਾਂ ਨਹੀਂ ਖਾਂਦੇ। ਉਨ੍ਹਾਂ ਨੇ ਉਸ ਨੂੰ ਇਕਦਮ ਹੱਥ ਨਾਲ ਤੋੜਿਆ। ਅੰਦਰੋਂ ਲੀਚੀ ਵਰਗੀ ਗਿਰੀ ਨਿਕਲੀ। ਕਹਿੰਦੇ ਐਹ ਫਲ ਹੈ। ਮੈਂ ਕਿਹਾ-ਹੱਦ ਹੋ ਗਈ, ਮੈਂ ਤਾਂ ਭੁਲੇਖੇ ਵਿੱਚ ਰਿਹਾਂ। ਮੈਂ ਤਾਂ ਇਸ ਨੂੰ ਬੈਂਗਣ ਹੀ ਸਮਝਦਾ ਰਿਹਾ ਸੀ। ਮੈਂ ਇਸ ਨੂੰ ਸਬਜ਼ੀ ਹੀ ਸਮਝਦਾ ਰਿਹਾਂ। ਔਰ ਇਹ ਐਸਾ ਫਲ ਹੈ। ਇਸ ਨੂੰ ਛਕਣ ਦੇ ਨਾਲ ਵਾਕਿਆ ਈ ਅੰਮ੍ਰਿਤਮਈ ਰਸ ਮਿਲਿਆ ਹੈ। ਹਿੰਦੋਸਤਾਨ ਦੀਆਂ ਲੀਚੀਆਂ ਨਾਲੋਂ ਜ਼ਿਆਦਾ ਮਿੱਠਾ ਹੈ ਤੇ ਜ਼ਿਆਦਾ ਰਸਦਾਇਕ ਹੈ। ਮੈਂ ਕਿਹਾ-ਹੱਦ ਹੋ ਗਈ, ਉਪਰੋਂ ਇਹਨੂੰ ਇਤਨਾ ਕਰੂਪ ਕਿਰਤੀ ਨੇ ਬਣਾਇਆ ਹੈ, ਅੰਦਰੋਂ ਬਹੁਤ ਜ਼ਿਆਦਾ ਸੁਆਦ ਹੈ ! ਬਹੁਤ ਜ਼ਿਆਦਾ ਮਿੱਠਾ ਹੈ! ਕਿਰਤੀ ਬਹੁਤ ਕੁਝ ਰਮਜ਼ ਵਿਚ ਦਿੰਦੀ ਹੈ। ਰਮਜ਼ ਦਾ ਮਤਲਬ ਛੁਪਾ ਕੇ ਪੈਕ ਕਰ ਕੇ ਦਿੰਦੀ ਹੈ। ਬਹੁਤ ਸਾਰੇ ਫਲ ਇਸ ਤਰ੍ਹਾਂ ਦਿੰਦੀ ਹੈ, ਬਈ ਤੁਸੀਂ ਇਸ ਨੂੰ ਖੋਲ੍ਹੇ।
ਮਹਾਪੁਰਸ਼ਾਂ ਨੇ ਵੀ ਕੁਝ ਗੱਲਾਂ ਰਮਜ਼ ਵਿਚ ਕਹੀਆਂ ਨੇ-ਆਪ ਖੋਲ੍ਹੇ , |

ਖ਼ੁਦ ਖੋਲੇ। ਖੋਜ ਬਿਰਤੀ ਬਣਾਉ।

ਸੁਰਤ ਉੱਚੀ ਕਰੋ

by Manpreet Singh September 29, 2018

ਕਥਾ ਕਰਦਿਆਂ ਮੈਨੂੰ ਕਿਸੇ ਨੇ ਇਕ ਦਿਨ ਕਹਿ ਦਿੱਤਾ, ਤੁਹਾਡੀਆਂ ਕਈ ਗੱਲਾਂ ਮਨ ‘ਤੇ ਬੋਝ ਬਣ ਜਾਂਦੀਆਂ ਨੇ, ਥੋੜਾ ਹਾਸ-ਰਸ ਵੀ ਸੁਣਾਇਆ ਕਰੋ। ਮੈਂ ਕਿਹਾ-ਮੈਂ ਮਸਖ਼ਰਾ ਤਾਂ ਨਹੀਂ ਹਾਂ। ਤੁਸੀਂ ਥੀਏਟਰ ‘ਚ ਥੋੜ੍ਹੀ ਆਏ ਹੋ! ਸਿਨਮੇ ਹਾਲ ਵਿਚ ਨਹੀਂ ਆਏ ਹੋ ! ਸਰਕਟ ਦੇਖਣ ਨਹੀਂ ਆਏ ਹੋ ! ਸਤਿਸੰਗ ਵਿਚ ਆਏ ਹੋ ! ਇਹੋ ਜਿਹਾ ਮਸ਼ਵਰਾ ਦੇਣ ਵਾਲਿਆਂ ਨੂੰ ਹੋਰ ਕੀ ਕਹਾਂ ?

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥

(ਰਾਮਕਲੀ ਮਹਲਾ ੧ ਦਖਣੀ ਓਅੰਕਾਰੁ, ਪੰਨਾ 935) ਤਖ਼ਤ ਪਟਨਾ ਸਾਹਿਬ ਦੇ ਮੈਨੇਜਰ ਗੁਰਦਿਆਲ ਸਿੰਘ ਬੜੇ ਮੰਨੇ-ਪ੍ਰਮੰਨੇ ਸਨ। ਵਾਕਈ ਗੁਰਦੁਆਰੇ ਦੇ ਜਿਸ ਤਰ੍ਹਾਂ ਦੇ ਮੈਨੇਜਰ ਹੋਣੇ ਚਾਹੀਦੇ ਨੇ, ਐਸੇ ਸਨ। ਪਹਿਲੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਰਹੇ, ਫਿਰ ਪਟਨਾ ਸਾਹਿਬ ਦੇ। ਪਟਨਾ ਸਾਹਿਬ ਸੰਤ ਭਾਗ ਸਿੰਘ ਜੀ ਦੀ ਬਰਸੀ ਤੇ ਅਸੀਂ ਤਿੰਨ ਪ੍ਰਚਾਰਕ ਜਾਂਦੇ ਰਹੇ– ਪ੍ਰਿੰਸੀਪਲ ਗੰਗਾ ਸਿੰਘ, ਗਿਆਨੀ ਰਣਜੀਤ ਸਿੰਘ ਪਾਰਸ ਤੇ ਦਾਸ। ਮੈਨੇਜਰ ਨੇ ਬੜੀ ਬਾ-ਦਲੀਲ ਗੱਲ ਪ੍ਰਿੰਸੀਪਲ ਗੰਗਾ ਸਿੰਘ ਜੀ ਨੂੰ ਕਹੀ। ਕਹਿਣ ਲੱਗੇ ਕਿ ਮਾਸੂਮ ਬੱਚੇ ਨਾਲ ਜਦ ਮਾਂ-ਬਾਪ ਗੱਲ ਕਰਦੇ ਨੇ ਤੇ ਤੁਤਲਾ ਕੇ ਬੋਲਦੇ ਨੇ। ਮਾਂ ਉਸ ਤਲ `ਤੇ ਬੋਲਦੀ ਹੈ, ਜਿਸ ਤਲ `ਤੇ ਬੱਚਾ ਬੋਲ ਸਕਦਾ ਤੇ ਸਮਝ ਸਕਦਾ ਹੈ। ਪਿਤਾ ਵੀ ਉਸ ਤਲ ਤੇ ਆ ਜਾਂਦਾ ਹੈ, ਜਿਸ ਤੇਲ ਤੇ ਉਹ ਬੱਚਾ ਸਮਝ ਸਕਦਾ ਹੈ। ਇਸ ਤਰ੍ਹਾਂ ਮਾਂ-ਬਾਪ ਆਪਣੇ ਬੋਲਾਂ ਨੂੰ ਛੋਟਾ ਕਰ ਲੈਂਦੇ ਨੇ। ਨੀਵਾਂ ਕਰ ਲੈਂਦੇ ਨੇ, ਬੱਚੇ ਨਾਲ ਸੰਬੰਧ ਜੁੜ ਜਾਂਦਾ ਹੈ। ਮੈਨੇਜਰ ਗੁਰਦਿਆਲ ਸਿੰਘ ਕਹਿਣ ਲੱਗੇ ਕਿ ਤੁਸੀਂ ਵੀ ਆਪਣੇ ਬੋਲਾਂ ਨੂੰ ਥੋੜਾ ਨੀਵਾਂ ਕਰ ਲਿਆ ਕਰੋ ! ਜੋ ਸੋਤਿਆਂ ਦੀ ਪਕੜ ਵਿਚ ਆ ਜਾਏ।
ਪ੍ਰਿੰਸੀਪਲ ਗੰਗਾ ਸਿੰਘ ਜੀ ਆਪਣੇ ਜ਼ਮਾਨੇ ਦੇ ਮਹਾਨ ਆਲਮ ਫਾਜ਼ਲ ਪੁਰਸ਼ ਸਨ। ਅੱਗੋਂ ਕਹਿਣ ਲੱਗੇ ਕਿ ਅਸੀਂ ਬੋਲਾਂ ਨੂੰ ਛੋਟਾ ਕਰ ਦਈਏ । ਤੁਸੀਂ ਐਸਾ ਮੰਨਦੇ ਹੋ ! ਮੇਰੇ ਕੀਤਿਆਂ ਸੂਰਜ ਛੋਟਾ ਹੋ ਸਕਦੈ ? ਮੇਰੇ ਕੀਤਿਆਂ ਇਹ ਗੁਰਬਾਣੀ ਛੋਟੀ ਹੋ ਸਕਦੀ ਐ ? ਅਗਰ ਮੈਂ ਗੁਰਬਾਣੀ ਨੂੰ ਛੋਟਾ ਕਰ ਸਕਦਾ, ਪਰਮਾਤਮਾ ਨੂੰ ਛੋਟਾ ਕਰ ਸਕਦਾ ਹਾਂ ਤੇ ਐਸੇ ਪਰਮਾਤਮਾ ਨੂੰ ਪੂਜਣ ਦੀ ਲੋੜ ਵੀ ਕੋਈ ਨਹੀਂ ਏ। ਮੈਂ ਛੋਟਾ ਨਹੀਂ ਕਰ ਸਕਦਾ। ਗੱਲ ਜਿਤਨੀ ਵੱਡੀ ਹੈ, ਉਤਨੀ ਵੱਡੀ ਤਾਂ ਨਹੀਂ ਕਰ ਸਕਦਾ। ਬਹੁਤ ਵੱਡੀ ਏ, ਬਹੁਤ ਵੱਡੀ ਏ। ਪਰ ਉਨ੍ਹਾਂ ਨੇ ਕਿਹਾ ਕਿ ਮੈਂ ਛੋਟੀ ਵੀ ਨਹੀਂ ਕਰ ਸਕਾਂਗਾ। ਛੋਟਾ ਕਰਨਾ, ਗੁਰਬਾਣੀ ਦੀ ਤੌਹੀਨ ਹੈ।

ਬੜੀਆਂ ਮਜ਼ਾਕ ਭਰੀਆਂ ਸਾਖੀਆਂ ਅਸੀਂ ਭਾਈ ਮਰਦਾਨੇ ਨਾਲ ਜੋੜੀਆਂ ਨੇ। ਉਸ ਮਰਦਾਨੇ ਸਾਹਿਬ ਨਾਲ, ਜਿਸ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਨੇ। ਇਹ ਮਜ਼ਾਕ ਭਰੀਆਂ ਸਾਖੀਆਂ ਕਿਉਂ ਜੋੜੀਆਂ ਗਈਆਂ ? ਇਹ ਇਸ ਤਰ੍ਹਾਂ ਹੈ ਜਿਵੇਂ ਮਾਂ-ਬਾਪ ਮਾਸੂਮ ਬੱਚੇ ਨਾਲ ਗੱਲਬਾਤ ਕਰਦਿਆਂ ਤੁਤਲਾ ਕੇ ਬੋਲਣ ਲੱਗ ਪੈਂਦੇ ਨੇ। ਗੁਰੂ ਜੀ ਨੂੰ ਤਾਂ ਅਸੀਂ ਛੋਟਾ ਨਾ ਕਰ ਸਕੇ। ਕਈਆਂ ਨੇ ਸੋਚਿਆ, ਚਲੋ ਭਾਈ ਮਰਦਾਨੇ ਨੂੰ ਛੋਟਾ ਕਰੋ। ਭਾਈ ਮਰਦਾਨੇ ਜੈਸਾ ਕੀਰਤਨੀਆ ਜਗਤ ਚ ਕਿੱਥੇ ਹੈ ? ਰੁੱਖਾਂ ਥੱਲੇ ਰਾਤ ਕੱਟ ਕੇ ਗੁਰੂ ਨਾਨਕ ਜੀ ਨੂੰ ਕੀਰਤਨ ਸੁਣਾਂਦਾ ਹੈ। ਪੈਦਲ ਚੱਲ ਕੇ ਗੁਰੂ ਨਾਨਕ ਜੀ ਨੂੰ ਕੀਰਤਨ ਸੁਣਾਂਦਾ ਰਿਹੈ। ਪੰਦਰਾਂ-ਪੰਦਰਾਂ ਦਿਨ ਭੁੱਖੇ ਰਹਿ ਕੇ ਗੁਰੂ ਨਾਨਕ ਜੀ ਨੂੰ ਕੀਰਤਨ ਸੁਣਾਂਦਾ ਹੈ। ਜੇ ਪੰਦਰਾਂ ਦਿਨਾਂ ਬਾਅਦ ਭਾਈ ਮਰਦਾਨੇ ਨੇ ਇਹ ਕਹਿ ਦਿੱਤਾ ਹੈ ਕਿ ਹੇ ਦਾਤਾ’ ਜਾਂ ਤਾਂ ਮੇਰਾ ਵੀ ਨਾਮ ਦਾ ਆਧਾਰ ਬਣਾ ਦੇਹ, ਨਹੀਂ ਤਾਂ ਕਿਧਰੋਂ ਭੋਜਨ ਦੀ ਉਪਲਬਧੀ ਕਰਾ, ਨਹੀਂ ਤਾਂ ਅੱਜ ਰਬਾਬ ਨਹੀਂ ਵੱਜੇਗੀ। ਤੇ ਇਹਦੇ ਵਿਚ ਉਸ ਦਾ ਕਸੂਰ ਕੀ ਸੀ ? ਆਖ਼ਰ ਸਰੀਰ ਹੈ। ਲੇਕਿਨ ਅਸੀਂ ਮਜ਼ਾਕ ਭਰੀਆਂ ਸਾਖੀਆਂ ਜੋੜ ਦਿੱਤੀਆਂ। ਕਾਰਨ ? ਤਿਆਂ ਦੇ ਤਲ `ਤੇ ਆਉਣਾ ਪੈਂਦਾ ਹੈ। ਜਿਹਨੂੰ ਭਾਈ ਸਾਹਿਬ ਕਰਕੇ ਗੁਰੂ ਨਾਨਕ ਜੀ ਕਹਿਣ, ਇਹਦੇ ਨਾਲ ਮੇਰਾ ਭਾਈਚਾਰਾ ਹੈ, ਮੇਰਾ ਭਰਾ ਹੈ, ਉਹਨੂੰ ਛੋਟਾ ਕਰਨਾ ਵੀ ਗੁਰੂ ਦੀ ਤੌਹੀਨ ਹੈ। ਭਾਈ ਮਰਦਾਨਾ ਮਹਾਨ ਹੈ। ਆਪਣੇ ਸਮੇਂ ਦਾ ਮਹਾਨ ਕੀਰਤਨੀਆ। ਤੇ ਰੂਹਾਨੀਅਤ ਦੀਆਂ ਉਚਾਈਆਂ ਨੂੰ ਛੂਹਣ ਵਾਸਤੇ ਸੁਰਤ ਨੂੰ ਉੱਚਾ ਚੁੱਕਣਾ ਹੀ ਪਏਗਾ, ਨਹੀਂ ਤਾਂ ਗੱਲ ਨਹੀਂ ਬਣੇਗੀ। ਪੰਛੀ ਉੱਡਣ ਵਾਸਤੇ ਅਕਾਸ਼ ਨੂੰ ਨੀਵਾਂ ਨਹੀਂ ਕਰਦੇ ਸਗੋਂ ਆਪ ਉੱਚੀਆਂ ਉਡਾਰੀਆਂ ਭਰਦੇ ਨੇ। ਇਨ੍ਹਾਂ ਤੋਂ ਹੀ ਕੁਝ ਪ੍ਰੇਰਨਾ ਲੈ ਲਈਏ।

ਔਰੰਗਜ਼ੇਬ ਦੀ ਕਬਰ ਦੀ ਸਚਾਈ

by Manpreet Singh September 28, 2018

ਕੁਛ ਅਰਸਾ ਹੋਇਆ, ਮੈਨੂੰ ਔਰੰਗਾਬਾਦ ਜਾਣ ਦਾ ਮੌਕਾ ਮਿਲਿਆ। ਉਂਜ ਗਾਹੇ-ਬਗਾਹੇ ਜਦ ਹਜ਼ੂਰ ਸਾਹਿਬ ਜਾਈਦਾ ਹੈ, ਉਥੋਂ ਦੀ ਜਾਣਾ ਹੁੰਦਾ ਹੈ। ਇਕ ਦਫ਼ਾ ਬੰਧਕ ਕਹਿਣ ਲੱਗੇ ਕਿ ਗਿਆਨੀ ਜੀ! ਇੱਥੋਂ ਅੱਠ ਕਿਲੋਮੀਟਰ ਦੀ ਦੂਰੀ ‘ਤੇ ਖੁਲਦਾਬਾਦ ਵਿਚ ਔਰੰਗਜ਼ੇਬ ਦੀ ਕਬਰ ਹੈ ਜੇ ਆਖੋ ਤਾਂ ਤੁਹਾਨੂੰ ਦਿਖਾ ਲਿਆਈਏ ! ਭਾਵੇਂ ਕਿਸੇ ਵਕਤ ਮੈਂ ਉਧਰੋਂ ਲੰਘਿਆ ਸੀ ਤੇ ਦੇਖੀ ਸੀ। ਪਰ ਫਿਰ ਤਮੰਨਾ ਜਾਗੀ ਕਿ ਚਲੋ ਦੇਖ ਆਈਏ। ਅਸੀਂ ਉਥੇ ਪਹੁੰਚੇ। ਖਵਾਜਾ ਮੁਈਉਨਦੀਨ ਚਿਸ਼ਤੀ ਜੋ ਅਜਮੇਰ ਸ਼ਰੀਫ਼ ਵਾਲੇ ਨੇ. ਉਨ੍ਹਾਂ ਦੇ ਪੜਪੋਤਰੇ ਦੇ ਮਕਬਰੇ ਦੇ ਨੇੜੇ ਹੀ ਔਰੰਗਜ਼ੇਬ ਦੀ ਕੱਚੀ ਕਬਰ ਹੈ। ਹੁਣ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਸੰਗਮਰਮਰ ਦੀ ਜਾਲੀ ਲਗਵਾਈ ਐ। ਇਹ ਕਬਰ ਮੈਂ ਦੇਖੀ। ਉਥੇ ਸਾਹਮਣੇ ਪੱਥਰ ਦੀ ਤਖ਼ਤੀ ਤੇ ਕੁਝ ਸ਼ਿਅਰ
ਲਿਖੇ ਹੋਏ ਸਨ ਤੇ ਉਸ ਵਕਤ ਦਾ ਕੁਝ ਥੋੜਾ ਬਹੁਤ ਇਤਿਹਾਸ ਸੀ, ਉਹ ਮੈਂ ਨੋਟ ਕੀਤਾ।

ਮੈਂ ਜਿਉਂ ਹੀ ਚੱਲਣ ਲੱਗਾ ਤਾਂ ਉਸ ਕਬਰ ਦੀ ਸਾਂਭ-ਸੰਭਾਲ ਲਈ ਜਿਹੜਾ ਮਜੌਰ ਬੈਠਾ ਸੀ, ਮੈਨੂੰ ਕਹਿਣ ਲੱਗਾ ਕਿ ਸਰਦਾਰ ਜੀ ਕੁਝ ਪੈਸੇ ਦੇ ਜਾਓ। ਮੈਂ ਪੁੱਛਿਆ ਕਿ ਤੁਹਾਡੀ ਉਪਜੀਵਕਾ ਦਾ ਕੋਈ ਮਸਲਾ ਹੈ ? ਕਹਿਣ ਲੱਗਾ-ਨਹੀਂ। ਇਥੇ ਜਿਹੜੇ ਜ਼ਹਰੀਨ ਆਉਂਦੇ ਨੇ, ਤੁਹਾਡੇ ਜੈਸੇ ਲੋਕ ਆਉਂਦੇ ਨੇ, ਸਾਨੂੰ ਕੁਝ ਦੇ ਜਾਂਦੇ ਨੇ, ਅਸੀਂ ਫਿਰ ਰਾਤ ਨੂੰ ਉਨ੍ਹਾਂ ਪੈਸਿਆਂ ਦਾ ਤੇਲ ਲਿਆ ਕੇ ਇਥੇ ਦੀਵਾ ਜਗਾਉਣਾ ਹੁੰਦਾ ਹੈ। ਇਸ ਲਈ ਤੇਲ ਵਾਸਤੇ ਕੁਝ ਪੈਸੇ ਚਾਹੀਦੇ ਨੇ। ਤੁਸੀਂ ਸਾਨੂੰ ਤੇਲ ਵਾਸਤੇ ਕੁਝ ਪੈਸੇ ਦੇ ਕੇ ਜਾਓ। ਮੈਂ ਜੇਬ
ਵਿੱਚੋਂ ਕੁਝ ਪੈਸੇ ਕੱਢੇ ਤੇ ਵਿਅੰਗ ਨਾਲ ਆਖਿਆ-ਆਹ ਲੈ, ਲੈ ਲਵੀਂ ਤੇਲ ! | ਜਲਾ ਲਈਂ ਔਰੰਗਜ਼ੇਬ ਦੀ ਕਬਰ ’ਤੇ ਦੀਵਾ! ਆਪਣੀ ਡਾਇਰੀ ਵਿਚ ਮੈਂ ਉਸ ਦੇ ਉਹ ਬੋਲ ਨੋਟ ਕੀਤੇ ਕਿ ਕਿਤੇ ਮੈਂ ਭੁੱਲ ਨਾ ਜਾਵਾਂ ਔਰ ਮੇਰੇ ਅੰਦਰੋਂ ਇਕ ਆਵਾਜ਼ ਨਿਕਲੀ ਕਿ

ਐ ਔਰੰਗਜ਼ੇਬ ! ਤੇਰੀ ਕਬਰ ਤੇ ਰਾਤ ਨੂੰ ਦੀਵਾ ਜਗਾਉਣਾ ਹੋਵੇ ਤਾਂ ਤੇਰੀ ਕਬਰ ਤੇ ਬੈਠਾ ਮਜੌਰ ਆਏ ਹੋਏ ਯਾਤਰੂਆਂ ਕੋਲੋਂ ਪੈਸਾ-ਪੈਸਾ ਮੰਗਦੈ। ਪਰ ਜਿਸ ਸਤਿਗੁਰੂ ਜੀ ਨੂੰ ਤੂੰ ਦਿੱਲੀ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ, ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਤੂੰ ਸਰਹੰਦ ਅੰਦਰ ਦੀਵਾਰਾਂ ਵਿਚ ਚਿਣਵਾਇਆ, ਜਾ ਕੇ ਉਥੇ ਵੇਖ ! ਮਾਇਆ ਦੇ ਦਰਿਆ ਵਗਦੇ ਪਏ ਨੇ। ਭੁੱਖਿਆਂ ਨੂੰ ਲੰਗਰ ਮਿਲਦਾ ਪਿਆ ਹੈ। ਦਿਨ ਰਾਤ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਪਏ ਨੇ।
ਲੋਕੀਂ ਸੁਣ ਸੁਣ ਕੇ ਰੱਬੀ ਸਰੂਰ ਲੈਂਦੇ ਪਏ ਨੇ ਔਰ ਇਹ ਸਭ ਕੁਝ ਵੇਖ ਕੇ ਕਹਿਣਾ ਪੈਂਦਾ ਹੈ :

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ
(ਵਾਰ ਰਾਮਕਲੀ, ਮ: ੧, ਪੰਨਾ 953)

ਸੋਨਾ ਜੋ ਟੁੱਟ ਵੀ ਜਾਏ ਤਾਂ ਵੀ ਉਹਦੀ ਕੀਮਤ ਕੋਈ ਘਟਦੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਦੀ ਨਹੀਂ
ਸੰਗਿ ਬਦਰੀ ਗੁਰ ਅਗਰ ਕਾਸਾ ਇ ਜ਼ਰੀਂ ਸ਼ਿਕਨ। ਕੀਮਤਿ ਸੰਗਿ ਨਿਜ਼ਾਇਦ ਵਗਰ ਕਮ ਨਾ ਸ਼ੁਦ।

ਸੱਚ ਨੇ ਹਮੇਸ਼ਾ ਕਾਇਮ ਰਹਿਣਾ ਹੈ। ਸੱਚ ਦੀ ਅਵਾਜ਼ ਨੇ ਹਮੇਸ਼ਾ ਗੂੰਜਦੇ ਰਹਿਣਾ ਹੈ। ਕੂੜ ਅੰਤ ਹਾਰਦਾ ਹੈ।

ਗੁਰਬਾਣੀ ਵਿਆਕਰਣ ਦਾ ਮਹੱਤਵ

by Manpreet Singh September 27, 2018

ਸਿੱਖ ਜਗਤ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਗਿਆਨ ਦਾ ਪੁਜਾਰੀ ਬਣਾਇਐ। ਸਿੱਖ ਅਗਿਆਨੀ ਨਹੀਂ ਚਾਹੀਦਾ, ਸਿੱਖ ਗਿਆਨੀ ਹੋਣਾ ਚਾਹੀਦਾ ਹੈ। ਸਿੱਖ ਦੇ ਕੋਲ ਸੂਝ ਸਮਝ ਹੋਣੀ ਚਾਹੀਦੀ ਹੈ। ਗਿਆਨ ਨੂੰ ਮੱਥਾ ਟੇਕੀਏ ਤੇ ਗਿਆਨ ਸਾਡੇ ਕੋਲ ਨਾ ਹੋਵੇ ! ਗਿਆਨ ਸਾਡਾ ਇਸ਼ਟ ਹੈ। ਗਿਆਨ ਸਾਡਾ ਗੁਰੂ ਹੈ। ਕਲਗੀਧਰ ਪਾਤਿਸ਼ਾਹ ਕਹਿੰਦੇ ਨੇ :

ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ॥ (ਸ਼ਬਦ ਹਜ਼ਾਰੇ।

ਇਹ ਜੋ ਪਾਵਨ ਗੁਰਬਾਣੀ ਹੈ, ਇਸ ਦੀ ਆਪਣੀ ਇਕ ਵਿਆਕਰਣ ਹੈ। ਇਸ ਨੂੰ ਪੜ੍ਹੇ ਬਿਨਾਂ ਗੱਲ ਨਹੀਂ ਬਣੇਗੀ। ਖ਼ੁਸ਼ਕਿਸਮਤੀ ਹੈ ਕਿ ਗੁਰਬਾਣੀ ਵਿਆਕਰਣ ਨਾਮਕ ਪੁਸਤਕ ਵੀ ਛਪ ਚੁੱਕੀ ਹੈ। ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਗਾਲਬਨ ਵੀਹ ਸਾਲ ਮਿਹਨਤ ਕੀਤੀ। | ਗੋਰਖਪੁਰ (ਯੂ.ਪੀ.) ਵਿਚ ਇਹ ਕਿਤਾਬ ਇਕ ਦਿਨ ਮੇਰੇ ਹੱਥ ਵਿਚ ਸੀ ਤੇ ਮੈਂ ਪੜ ਰਿਹਾ ਸੀ। ਕਿਉਂਕਿ ਗੁਰੂ ਗੰਥ ਸਾਹਿਬ ਜੀ ਮਹਾਰਾਜ ਵਿਚ ਪਰਸ਼ੀਅਨ ਹੈ, ਸੰਸਕ੍ਰਿਤ ਹੈ, ਪੰਜਾਬੀ ਹੈ, ਮਰਾਠੀ ਹੈ, ਬੰਗਾਲੀ ਹੈ, ਕਸ਼ਮੀਰੀ ਦੀ ਝਲਕ ਵੀ ਹੈ, ਸਿੰਧੀ ਹੈ ਤੇ ਹੋਰ ਅਨੇਕਾਂ ਭਾਸ਼ਾਵਾਂ ਨੇ, ਇਕ ਬੋਲੀ ਨਹੀਂ ਹੈ। ਅਰਬੀ ਹੈ, ਫ਼ਾਰਸੀ ਹੈ। ਇਨ੍ਹਾਂ ਸਾਰੀਆਂ ਭਾਸ਼ਾਵਾਂ ਦਾ ਜੋ ਗਿਆਨੀ ਨਾ ਹੋਵੇ, ਬੌਧਿਕ ਤਲ `ਤੇ ਇਨ੍ਹਾਂ ਦੀ ਵਿਚਾਰ ਜੇ ਨਾ ਕੀਤੀ ਹੋਵੇ ਤਾਂ ਮੁਸ਼ਕਲ ਹੈ ਕਿ ਕੋਈ ਇਸ ਦੇ ਅਰਥ ਕਰ ਸਕੇ। ਇਹ ਵੀ ਮੈਂ ਅਰਜ਼ ਕਰਾਂ। ਉਨ੍ਹਾਂ ਨੇ ਬਕਾਇਦਾ ਗੁਰਬਾਣੀ ਦੀ ਵਿਆਕਰਣ ਲਿਖੀ ਹੈ।

ਉਸ ਪੁਸਤਕ ਦਾ ਨਾਮ ਵੀ ਇਹੀ ਐ ਗੁਰਬਾਣੀ ਵਿਆਕਰਣ। ਇਹ ਮੈਂ ਪੜ੍ਹ ਰਿਹਾ ਸੀ। ਇਕ ਸੱਜਣ ਉਥੇ ਗੋਰਖਪੁਰ ਵਿਚ ਮੈਨੂੰ ਮਿਲਿਆ। ਕੋਈ ‘ਕਲਿਆਣ’ ਨਾਮ ਦਾ ਹਿੰਦੀ ਭਾਸ਼ਾ ਵਿਚ ਧਾਰਮਿਕ ਮੈਗਜ਼ੀਨ ਨਿਕਲਦਾ ਹੈ, ਉਸ ਦਾ ਉਹ ਐਡੀਟਰ ਸੀ। ਮੈਨੂੰ ਕਹਿਣ ਲੱਗਾ ਕਿ ਇਹ ਤੁਸੀਂ ਕੀ ਪੜ੍ਹ ਰਹੇ ਹੋ ? ਮੈਂ ਕਿਹਾ ਕਿ ਗੁਰਬਾਣੀ ਦੀ ਗਰੈਮਰ ਪੜ੍ਹ ਰਿਹਾਂ। ਮੈਨੂੰ ਕਹਿਣ ਲੱਗਾ ਕਿ ਸਿਰਫ਼ ਇਕ ਦੋ ਸਫ਼ੇ ਮੈਨੂੰ ਪੜ੍ਹ ਕੇ ਸੁਣਾਉਗੇ ? ਪੰਜਾਬੀ ਉਹ ਜਾਣਦਾ ਨਹੀਂ ਸੀ। ਪੰਜਾਬੀ ਦੀ ਉਹ ਕਿਤਾਬ ਸੀ। ਮੈਂ ਉਸ ਨੂੰ ਦੋ ਸਫ਼ੇ ਪੜ੍ਹ ਕੇ ਸੁਣਾਏ। ਸੁਣ ਕੇ ਆਖਣ ਲੱਗਾ ਕਿ ਇਹ ਤਾਂ ਜਾਪਦੈ ਰਿਸ਼ੀ ਪਾਣਿਨੀ ਦਾ ਫਿਰ ਅਵਤਾਰ ਪ੍ਰਗਟ ਹੋ ਗਿਆ ਹੈ ! ਮੈਂ ਹੈਰਾਨਗੀ ਨਾਲ ਕਿਹਾ-ਪਾਣਿਨੀ! ਕਹਿੰਦਾ-ਹਾਂ, ਜਿਸ ਨੇ ਵੇਦਾਂ ਦੀ ਵਿਆਕਰਣ ਲਿਖੀ ਸੀ। ਵੇਦਾਂ ਦਾ ਗਿਆਨ ਖੋਹ ਜਾਣਾ ਸੀ ਅਗਰ ਪਾਣਿਨੀ ਗਰੈਮਰ ਨਾ ਲਿਖਦਾ। ਮੈਨੂੰ ਕਹਿੰਦਾ ਕਿ ਮੇਰਾ ਮਨ ਇਸ ਪੁਸਤਕ ਦੇ ਲੇਖਕ ਤੋਂ ਬਹੁਤ ਪ੍ਰਭਾਵਿਤ ਹੋਇਐ। ਐਸੀ ਵਧੀਆ ਵਿਆਕਰਣ ਗੁਰਬਾਣੀ ਦੀ! ਇੰਨੀ ਜ਼ਿਆਦਾ ਸੂਝ ਤੇ ਸਮਝ ਇਸ ਲੇਖਕ ਨੂੰ ਪ੍ਰਾਪਤ ਹੋਈ ਹੈ ! | ਹੁਣ ਮੈਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਾਕਿਆ ਹੀ ਬੋਧ ਲੈਣਾ ਹੋਵੇ ਤਾਂ ਵਿਆਕਰਣ ਇਕ ਸਹਾਰਾ ਹੈ। ਇਸ ਤੋਂ ਬਿਨਾਂ ਤਾਂ ਸਮਝਣਾ ਬਹੁਤ ਔਖਾ ਹੈ। ਉਸ ਨੇ ਇਹ ਤਸਲੀਮ ਕੀਤਾ। ਮੈਂ ਅੱਗੋਂ ਆਖਿਆ ਕਿ ਚਲੋ! ਤੁਸੀਂ ਸਿਆਣੇ ਹੋ, ਵਿਦਵਾਨ ਹੋ, ਤੁਹਾਡੇ ‘ਤੇ ਪ੍ਰਭਾਵ ਪਿਆ ਹੈ। ਵਰਨਾ ਸਿੱਖ ਜਗਤ ਦਾ ਨੜਿਨਵੇਂ ਫ਼ੀਸਦੀ ਹਿੱਸਾ ਉਹ ਹੈ ਜੋ ਗੁਰਬਾਣੀ ਵਿਆਕਰਣ ਨਾਲ ਦੂਰ ਦਾ ਵੀ ਕੋਈ ਤੁਅੱਲਕ ਨਹੀਂ ਰੱਖਦਾ। ਵਿਆਕਰਣ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਰੱਖਦਾ। ਗੁਰਬਾਣੀ ਨੂੰ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਜਦ ਕਿ ਵਿਚਾਰ ਉੱਤੇ ਗੁਰੂ ਨਾਨਕ ਦੇਵ ਜੀ ਨੇ ਜ਼ੋਰ ਦਿੱਤਾ ਹੈ :
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ (ਜਪੁ ਜੀ, ਪੰਨਾ 2)

ਐ ਸਿੱਖਾ! ਵੱਡੇ ਦੀਆਂ ਵਡਿਆਈਆਂ ਦੀ ਅੰਮ੍ਰਿਤ ਵੇਲੇ ਵਿਚਾਰ ਕਰ ਤਾਂ ਕਿ ਪਰਮਾਤਮਾ ਤੇਰੀ ਵਿਚਾਰ ਦਾ ਹਿੱਸਾ ਬਣ ਜਾਏ। ਪਰਮਾਤਮਾ ਦੇ ਗੁਣ ਤੇਰੀ ਸੋਚਣੀ ਦਾ ਹਿੱਸਾ ਬਣਨ। ਤੇਰੀ ਚਿਤਵਨੀ ਵਿਚ ਆ ਜਾਣ। ਤੋ ਗੁਰਬਾਣੀ ਦੀ ਵਿਆਕਰਣ ਵੱਲ ਵੀ ਗੁਰਬਾਣੀ ਰਸੀਆਂ ਨੂੰ ਧਿਆਨ ਦੇਣਾ ਹੋਵੇਗਾ।

ਫਿਰ ਹਾਅ ਦਾ ਨਾਅਰਾ

by Manpreet Singh September 26, 2018

ਚੌਰਾਸੀ ਦਾ ਜਦ ਸਾਕਾ ਹੋਇਆ ਤਾਂ ਉਸ ਦੇ ਬਾਅਦ ਸਤੰਬਰ 1984 ਵਿਚ ਹੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ‘ਤੇ ਗੁਰੂ ਪੰਥ ਵੱਲੋਂ ਕਾਨਫ਼ਰੰਸ ਰੱਖੀ ਗਈ। ਅੰਮ੍ਰਿਤਸਰ ਵਿਚ ਫ਼ੌਜ ਨੇ ਘੇਰਾ ਪਾਇਆ ਹੋਇਆ ਸੀ ਤਾਂ ਕਿ ਇਸ ਕਾਨਫ਼ਰੰਸ ਵਿਚ ਕੋਈ ਪਹੁੰਚ ਨਾ ਸਕੇ। ਚਾਰੋਂ ਪਾਸੇ ਫ਼ੌਜ ਦਾ ਘੇਰਾ ਸੀ। ਦਾਸ ਭੇਸ ਬਦਲ-ਬਦਲ ਕੇ ਪਹੁੰਚਿਆ ਸੀ ਔਰ ਕੁਛ ਹੋਰ ਮਿੱਤਰ, ਸੱਜਣ | ਪ੍ਰਤਿਸ਼ਠਤੇ ਲੋਕ ਭੇਸ ਬਦਲ-ਬਦਲ ਕੇ ਪਹੁੰਚੇ ਸਨ। ਸ਼ਹਿਰ ਦੇ ਲੋਕ ਗਲੀਆਂ
ਵਿੱਚੋਂ ਤੇ ਕੋਠਿਆਂ ਤੋਂ ਲੰਘ-ਲੰਘ ਕੇ ਪਹੁੰਚ ਗਏ।

ਮੇਰੇ ਅੰਦਾਜ਼ੇ ਦੇ ਮੁਤਾਬਿਕ ਗਾਲਬਨ ਦਸ ਹਜ਼ਾਰ ਦਾ ਇਕੱਠ ਹੋ ਗਿਆ, ਜਿਸ ਦੀ ਉਮੀਦ ਨਹੀਂ ਸੀ ਕਿ ਸੌ ਵੀ ਇਕੱਠੇ ਹੋਣ। ਦਸ ਹਜ਼ਾਰ ਦਾ ਇਕੱਠ ਹੋ ਗਿਆ। ਪਿੰਡਾਂ ਤੋਂ ਮਾਤਾਵਾਂ ਲੰਗਰ ਲਿਆਣ ਲੱਗ ਪਈਆਂ। ਕਿਉਂਕਿ ਦਸ ਹਜ਼ਾਰ ਬੰਦਿਆਂ ਨੂੰ ਰੋਟੀ ਤਾਂ ਚਾਹੀਦੀ ਸੀ। ਇਹ ਚਸ਼ਮਦੀਦ ਵਾਕਿਆ ਮੈਂ ਤੁਹਾਨੂੰ ਦੱਸਦਾ ਪਿਆਂ ਹਾਂ। ਦਰਬਾਰ ਸਾਹਿਬ ਵਾਲਾ ਜੋ ਲੰਗਰ ਐ ! ਉਥੋਂ ਤਾਂ ਭਾਂਡੇ ਵੀ ਲੁੱਟੇ ਜਾ ਚੁੱਕੇ ਸਨ, ਉਥੇ ਕੁਛ ਵੀ ਨਹੀਂ ਸੀ ਬਚਿਆ। ਲੰਗਰ ਦੀ ਜਗ੍ਹਾ ਵੀ ਸਾਡੇ ਕਬਜ਼ੇ ਵਿਚ ਨਹੀਂ ਸੀ। ਇਹ ਮੇਰੀਆਂ ਅੱਖਾਂ ਨੇ ਸਾਰਾ ਦ੍ਰਿਸ਼ ਦੇਖਿਐ।ਕੁਝ ਸੌ ਕੁ ਬੀਬੀਆਂ ਚਾਰ ਪੰਜ ਟਰੈਕਟਰ ਟਰਾਲੀਆਂ ਉੱਤੇ ਪਿੰਡਾਂ ‘ਚੋਂ ਲੰਗਰ ਲੱਦ ਕੇ ਲਿਆਈਆਂ। ਫ਼ੌਜ ਨੇ ਉਨ੍ਹਾਂ ਨੂੰ ਰੋਕਿਆ ਕਿ ਤੁਸੀਂ ਅੱਗੇ ਨਹੀਂ ਜਾ ਸਕਦੀਆਂ। ਤਦ ਇਕ ਬੀਬੀ ਨੇ ਗਰਮ-ਗਰਮ ਦਾਲ ਦੀ ਭਰੀ ਬਾਲਟੀ ਉਨ੍ਹਾਂ ਫ਼ੌਜੀਆਂ ’ਤੇ ਪਾ ਦਿੱਤੀ ਔਰ ਘੇਰੇ ਨੂੰ ਤੋੜ ਕੇ ਸਾਰੀਆਂ ਬੀਬੀਆਂ ਅੱਗੇ ਲੰਘ ਗਈਆਂ।

ਉਨ੍ਹਾਂ ਫ਼ੌਜੀਆਂ ਨੇ ਆਪਣੇ ਅਫ਼ਸਰਾਂ ਨੂੰ ਵਾਇਰਲੈੱਸ ਕੀਤੀ ਕਿ ਹੁਣ ਕੀ ਕਰੀਏ! ਘੇਰਾ ਟੁੱਟ ਗਿਐ। ਔਰ ਘੇਰਾ ਤੋੜਿਆ ਵੀ ਔਰਤਾਂ ਨੇ | ਐ। ਤੋਂ ਫਿਰ ਉਨ੍ਹਾਂ ਨੂੰ ਇਹੀ ਹਦਾਇਤ ਆਈ ਕਿ ਅਗਰ ਔਰਤਾਂ ਨੇ ਘੇਰਾ ਤੋੜਿਐ, ਤਾਂ ਗੋਲੀ ਨਾ ਚਲਾਇਓ। ਇਹ ਘੇਰਾ ਔਰਤਾਂ ਨੇ ਤੋੜਿਆ ਸੀ, ਬੀਬੀਆਂ ਨੇ ਤੋੜਿਆ ਸੀ। ਔਰ ਉਨ੍ਹਾਂ ਬੀਬੀਆਂ ਨੇ ਅੱਗੋਂ ਆਖਿਆ ਕਿ ਚਲਾਣੀ ਏ ਗੋਲੀ , ਸਾਡੇ ਉੱਤੇ ਚਲਾਉ ! ਇਹ ਲੰਗਰ ਤਾਂ ਜ਼ਰੂਰ ਜਾਏਗਾ। ਇਹ ਸਭ ਕੁਛ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ। ਲੰਗਰ, ਦੀਵਾਨ ਅਸਥਾਨ ਤਕ ਪਹੁੰਚ ਗਿਆ। | ਪਹਿਲਾਂ ਕੀਰਤਨ ਹੋਇਆ। ਪ੍ਰੋਫ਼ੈਸਰ ਦਰਸ਼ਨ ਸਿੰਘ ਨੇ ਕੀਰਤਨ ਕੀਤਾ। ਇਕ ਘੰਟੇ ਦੀ ਦਾਸ ਦੀ ਕਥਾ ਸੀ ! ਦਾਸ ਕਥਾ ਕਰ ਰਿਹਾ ਸੀ। ਧਾਰਮਿਕ ਮਾਹੌਲ ਸੀ ਔਰ ਲੋਕੀ ਅਸ਼ਕਬਾਰ | ਰੱਬ ਦੀ ਨੇਤ! ਅਚਾਨਕ ਮੀਂਹ ਪੈਣ ਲੱਗ ਪਿਆ।

ਹੁਣ ਜਿਹੜੀ ਖ਼ਾਸ ਗੱਲ ਮੈਂ ਤੁਹਾਨੂੰ ਦੱਸਦਾ ਹਾਂ, ਉਹ ਇਹ ਕਿ ਇਸ ਸਮਾਗਮ ਵਿਚ ਭੇਸ ਬਦਲ ਕੇ ਨਵਾਬ ਮਲੇਰ ਕੋਟਲਾ ਪਹੁੰਚਿਆ। ਬੜੇ ਬੜੇ ਪ੍ਰਤਿਸ਼ਠਤ ਸਿੱਖ ਨਹੀਂ ਪਹੁੰਚ ਸਕੇ , ਇਹ ਪਹੁੰਚਿਆ। ਆਪਣੇ ਆਪ ਨੂੰ ਗੁਰੂ ਕੇ ਸਿੱਖ ਕਹਿਣ ਵਾਲੇ, ਹਾਅ ਦਾ ਨਾਹਰਾ ਨਾ ਮਾਰ ਸਕੇ। ਤਿੰਨ ਸੌ ਸਾਲ ਪਹਿਲੇ ਨਵਾਬ ਮਲੇਰ ਕੋਟਲੇ ਨੇ ਹਾਅ ਦਾ ਨਾਹਰਾ ਮਾਰਿਆ ਸੀ। ਸੰਨ ਚੌਰਾਸੀ ਦੇ ਭਿਆਨਕ ਸਾਕੇ ਨੂੰ ਵੇਖ ਕੇ ਸਤੰਬਰ ਵਿਚ ਉਸ ਦੇ ਖ਼ਾਨਦਾਨ ਨੇ ਫਿਰ ਹਾਅ ਦਾ ਨਾਹਰਾ ਮਾਰਿਆ। ਮੈਂ ਨਵਾਬ ਮਲੇਰ ਕੋਟਲੇ ਨੂੰ ਦੇਖਿਆ, ਉਹ ਰੋਇਆ ਵੀ ਸੀ। ਮੇਰੇ ਕੋਲ ਹੀ ਬੈਠਾ ਸੀ। ਮੈਂ ਕਥਾ ਕਰ ਰਿਹਾ ਸੀ। ਸਤਿਗੁਰੂ ਜੀ ਦਾ ਪ੍ਰਕਾਸ਼ ਜ਼ਰਾ ਕੁ ਅੰਦਰ ਵਾਰ ਸੀ, ਮੀਂਹ ਪੈਣ ਲੱਗ ਪਿਆ ਸੀ। ਪਾਲਕੀ ਅੰਦਰ ਸੀ, ਮੈਂ ਬਾਹਰਵਾਰ ਕਥਾ ਕਰ ਰਿਹਾ ਸਾਂ। ਤੇ ਮੇਰੇ ਉੱਤੇ ਵੀ ਮੀਂਹ ਪੈਣ ਲੱਗ ਪਿਆ। ਸੰਗਤਾਂ ਉਪਰ ਮੀਂਹ ਪੈਣ ਲੱਗ ਪਿਆ। ਲੋਕੀਂ ਭਿੱਜਣ ਲੱਗ ਪਏ। ਮੀਂਹ ਜ਼ੋਰ ਦਾ ਪੈਣ ਲੱਗ ਪਿਆ ਔਰ ਮੈਂ ਇਹ ਵੇਖਿਆ ਕਿ ਮੇਰੇ ਕੋਲ ਬੈਠਾ ਨਵਾਬ ਮਲੇਰ ਕੋਟਲਾ ਵੀ ਭਿੱਜਣ ਲੱਗ ਪਿਆ, ਪਰ ਉਹ ਉਸੇ ਅਸਥਾਨ ‘ਤੇ ਹੀ ਬੈਠਾ ਰਿਹਾ। ਸੰਗਤਾਂ ਵਿੱਚੋਂ ਦਸ ਵੀਹ ਬੰਦੇ ਮੀਂਹ ਕਰਕੇ ਉੱਠ ਪਏ ਤੇ ਜਾਣ ਲੱਗੇ ਕਿਉਂਕਿ ਮੀਂਹ ਜ਼ਿਆਦਾ ਵਰਨ ਲੱਗ ਪਿਆ ਸੀ ਔਰ ਪਾਣੀ ਜ਼ਿਆਦਾ ਸਿਰਾਂ ‘ਤੇ ਪੈਣ ਲੱਗ ਪਿਆ, ਕੁਛ ਵਗ ਕੇ ਥੱਲੇ ਵੀ ਆ ਗਿਆ। ਥੱਲੇ ਕੁਛ ਵਿਛਿਆ ਹੋਇਆ ਨਹੀਂ ਸੀ। ਨੰਗੀ ਜ਼ਮੀਨ ਤੇ ਸਾਰੇ ਬੈਠੇ ਸਨ। ਉਪਰੋਂ ਵੀ ਪਾਣੀ, ਥੱਲੇ ਜ਼ਮੀਨ ‘ਤੇ ਵੀ ਪਾਣੀ। ਤੋ ਦਸ ਵੀਹ ਬੰਦੇ ਉੱਠ ਬੈਠੇ ਤੇ ਤੁਰਨ ਲੱਗੇ। ਮੈਂ ਕਥਾ ਜਾਰੀ ਰੱਖੀ, ਭਾਵੇਂ ਮੇਰੇ ਵੀ ਤਿੰਨੇ ਕੱਪੜੇ ਭੱਜ ਗਏ। ਦਸਤਾਰ ਮੇਰੀ ਭਿੱਜ ਗਈ ਔਰ ਦਸਤਾਰ ਵਿੱਚੋਂ ਵੀ ਪਾਣੀ ਚੋਣ ਲੱਗ ਪਿਆ। ਜਦ ਵੀਹ ਬੰਦੇ ਸੰਗਤ ਵਿੱਚੋਂ ਉੱਠ ਕੇ ਜਾਣ ਲੱਗੇ ਤਾਂ ਹਲਚਲ ਜਿਹੀ ਸ਼ੁਰੂ ਹੋ ਗਈ! ਤੋਂ ਖੜੇ ਹੋ ਕੇ ਨਵਾਬ ਮਲੇਰ ਕੋਟਲੇ ਨੇ ਕਿਹਾ-ਮੈਂ ਤਾਂ ਸਿੱਖਾਂ ਬਾਰੇ ਪੜਿਆ ਸੀ ਕਿ ਜੇ ਤੀਰਾਂ ਤੇ ਗੋਲੀਆਂ ਦਾ ਵੀ ਮੀਂਹ ਪਵੇ ਤਾਂ ਵੀ ਇਹ ਮੈਦਾਨ ਨਹੀਂ ਛੋੜਦੇ, ਤੁਸੀਂ ਤਾਂ ਮੀਂਹ ਦੇ ਪਾਣੀ ਕਰਕੇ ਕਾਨਫਰੰਸ ਛੋੜੀ ਜਾਂਦੇ ਹੋ। ਸਿਰਫ਼ ਪਾਣੀ ਦੀਆਂ ਬੂੰਦਾਂ ਪਈਆਂ ਨੇ। ਤੁਸੀਂ ਕਾਨਫ਼ਰੰਸ ਛੋੜ ਕੇ ਜਾ ਰਹੇ ਹੋ ! ਇਹ ਬੋਲ ਸੁਣਦਿਆਂ ਹੀ ਸੰਗਤਾਂ ਵੱਲੋਂ ਜੈਕਾਰੇ ਗੱਜਣ ਲੱਗ ਗਏ। ਜੈਕਾਰੇ ਸੁਣ ਕੇ ਉਹ ਉੱਠੇ ਹੋਏ ਮਨੁੱਖ ਵੀ ਬੈਠ ਗਏ। ਮੈਨੂੰ ਉਥੇ ਉਸ ਭਰੀ ਸਭਾ ਵਿਚ ਕਹਿਣਾ ਪਿਆ ਕਿ ਤਿੰਨ ਸੌ ਸਾਲ ਪਹਿਲੇ ਜਿਸ ਨੇ ਹਾਅ ਦਾ ਨਾਹਰਾ ਮਾਰਿਆ ਸੀ, ਉਹਦੀ ਰੂਹ ਅਜੇ ਵੀ ਮੌਜੂਦ ਹੈ, ਹਾਅ ਦਾ ਨਾਹਰਾ ਮਾਰਨ ਵਾਸਤੇ। ਤੁਸੀਂ ਕਿਉਂ ਘਬਰਾ ਗਏ ਓ।

ਇਹ ਨਵਾਬ ਮਲੇਰ ਕੋਟਲਾ ਮੇਰੇ ਕੋਲ ਬੈਠਾ ਰਿਹਾ, ਸਾਰੀ ਕਾਨਫਰੰਸ ਉਸ ਨੇ ਨਿਬਾਹੀ ਅਰ ਬੜੇ ਜਜ਼ਬਾਤੀ ਢੰਗ ਨਾਲ ਬੋਲੇ। ਕਹਿੰਦਾ ਬਦਕਿਸਮਤੀ ਹੈ ਰੁਇ ਜ਼ਮੀਨ ਤੇ ਇੱਕੋ ਇਕ ਇਹ ਕੌਮ ਹੈ, ਜਿਸ ਦੇ ਕੋਲ ਸ਼ਹੀਦਾਂ ਦੀਆਂ ਡਾਰਾਂ ਨੇ, ਸਿਰਫ਼ ਇਕ ਸ਼ਹੀਦ ਨਹੀਂ। ਜਿਸ ਦੇ ਕੋਲ ਗਿਆਨ ਦਾ ਸਾਗਰ ਹੈ, ਜੋ ਦਾਨੀ ਨੇ, ਗਿਆਨੀ ਨੇ, ਸ਼ਰਧਾਲੂ ਨੇ, ਨਿੱਤਨੇਮੀ ਨੇ, ਪੇਮੀ ਨੇ। ਪਰ ਇਸ ਸਭ ਕੁਛ ਦਾ ਇਵਜ਼ਾਨਾ, ਮੋਖ਼ਸ਼ ਤੇ ਸਨਮਾਨ ਵਜੋਂ ਇਸ ਕੌਮ ਦੀ ਝੋਲੀ ਵਿੱਚ ਜੋ ਕੁਛ ਪੈਣਾ ਚਾਹੀਦਾ ਸੀ, ਨਹੀਂ ਪਿਆ। ਨਾ ਦੇਸ਼ ਵਾਸੀਆਂ ਨੇ ਕੁਝ ਝੋਲੀ ਵਿਚ ਪਾਇਆ ਤੇ ਨਾ ਵਿਦੇਸ਼ੀਆਂ ਦੀ ਸਮਝ ਵਿਚ ਕੁਛ ਆਇਆ। ਹਾਅ ਦਾ ਨਾਅਰਾ ਮਾਰਨ ਵਾਲੇ ਦੇ ਇਹ ਜਜ਼ਬਾਤੀ ਅਲਫ਼ਾਜ਼ ਕੌਮ ਦਾ ਮਨੋਬਲ ਉੱਚਾ ਚੁੱਕਣ ਲਈ ਬੜੇ ਮਹੱਤਵਪੂਰਨ ਸਨ।

  • 1
  • 2
  • 3

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close