ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਐ।
ਹੈ ਝੂਠ ਤੇਰੀ ਦੋਸਤੀ ਦੇ ਦਮ ਨੇ ਮਾਰਿਐ ।
ਮਸਿਆ ਦੀ ਕਾਲੀ ਰਾਤ ਦਾ ਕੋਈ ਨਹੀਂ ਕਸੂਰ,
ਸਾਗਰ ਨੂੰ ਉਹਦੀ ਆਪਣੀ ਪੂਨਮ ਨੇ ਮਾਰਿਐ।
sad shayari punjabi
ਸਿਵਿਆਂ ਦੀ ਜੋ ਅੱਗ ਤੇ ਨਿੱਤ ਰਿੰਨ੍ਹ ਪਕਾਵੇ
ਇਕ ਦਿਨ ਏਸੇ ਅੱਗ ਦੀ ਭੇਟਾ ਚੜ੍ਹ ਜਾਵੇਹਰਭਜਨ ਸਿੰਘ ਹੁੰਦਲ
ਉੱਚਾ ਉੱਡਣਾ ਸੀ ਚਾਹਿਆ ਉਕਾਬਾਂ ਵਾਂਗਰਾਂ।
ਕੀਤੇ ਕੈਦ ਅਲਮਾਰੀ ’ਚ ਕਿਤਾਬਾਂ ਵਾਂਗਰਾਂ।ਹਾਕਮ ਸਿੰਘ ਨੂਰ
ਜਿਦ੍ਹਾ ਸੀਨਾ ਧੜਕਦਾ ਸੀ ਤਿਰੇ ਹੀ ਇੰਤਜ਼ਾਰ ਅੰਦਰ
ਤੇਰਾ ਖ਼ੰਜਰ ਉਦ੍ਹੇ ਸੀਨੇ ‘ਚ ਉਤਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ
ਰੱਬਾ ਉਸ ਦੇ ਸਭ ਸੁਪਨੇ ਸਾਕਾਰ ਕਰੀਂ,
ਜਿਸ ਨੇ ਮੇਰੇ ਸੁਪਨੇ ਸੂਲੀ ਟੰਗੇ ਨੇ।ਨਰਿੰਦਰ ਮਾਨਵ
ਕੋਈ ਨਾਜ਼ੁਕ ਜਿਹੀ ਤਿਤਲੀ ਮਸਲ ਕੇ ਧਰ ਗਿਆ ਉਏ ਹੁਏ
ਕਿ ਇਕ ਹਮਦਰਦ ਬਣ ਕੇ ਜ਼ੁਲਮ ਦੀ ਹਦ ਕਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ
ਐ ਨਜ਼ੂਮੀ ! ਹੱਥ ਮੇਰਾ ਹੋਰ ਗਹੁ ਦੇ ਨਾਲ ਵੇਖ,
ਕੁੱਝ ਤਾਂ ਇਸ ‘ਤੇ ਸਜੀਲੇ ਸ਼ੋਖ਼ ਅੱਖਰ ਹੋਣਗੇ।ਹਰਬੰਸ ਸਿੰਘ ਮਾਛੀਵਾੜਾ
ਨ ਹੱਸ ਕੇ ਬੋਲਿਆ ਕਲ੍ਹ ਦਾ, ਨਾ ਹਸ ਕੇ ਗਲ ਕੀਤੀ ਏ
ਸਵੱਲੀ ਕਰ ਨਜ਼ਰ ਆਪਣੀ ਮੈਂ ਚਿਰ ਤੋਂ ਗ਼ਮ ਹੰਢਾਇਆ ਏਦਰਸ਼ਨ ਸਿੰਘ ਦਰਸ਼ਨ
ਬੰਦਾ ਰਿਹਾ ਅਧੂਰਾ ਰਹੂ ਅਧੂਰਾ ਹੀ,
ਇਸ ਆਪਣੇ ਅੰਦਰ ਦੀ ਔਰਤ ਮਾਰ ਲਈ
ਜਦ ਹਾਕਿਮ ਨੇ ਖੋਹ ਲਈ ਹੱਥੋਂ ਮਾਲਾ ਵੀ,
ਫੇਰ ਬੜਾ ਤਰਸੇਂਗਾ ਇਕ ਤਲਵਾਰ ਲਈਰਬਿੰਦਰ ਮਸਰੂਰ
ਏਸ ਗੱਲੋਂ ਤਾਂ ਦਾਗ਼ੀ ਵੀ ਹੈਰਾਨ ਹੈ,
ਰਾਤ ਬੀਤਣ ਤੋਂ ਬਾਅਦ ਉਹ ਕਿਵੇਂ ਬਚ ਗਿਆ
ਹਿਜ਼ਰ ਦੀ ਸਾਣ ‘ਤੇ ਤਿੱਖੇ ਕੀਤੇ ਹੋਏ
ਜਿਸ ਦੇ ਦਿਲ ਉੱਤੇ ‘ ਚਲਦੇ ਗੰਡਾਸੇ ਰਹੇਦਾਗੀ ਗੜ ਸ਼ੰਕਰੀ
ਕਿਸੇ ਦਿਨ ਉੱਡ ਜਾਣਾ ਹੈ ਉਹਨਾਂ ਨੇ ਵੀ ਹਵਾ ਬਣ ਕੇ
ਜੋ ਅਪਣੇ ਘਰ ‘ਚ ਬੈਠੇ ਨੇ ਜਮਾਨੇ ਦੇ ਖ਼ੁਦਾ ਬਣ ਕੇ
ਮੈਂ ਸੁਣਿਆਂ ਮੰਗਦਾ ਹੈ ਆਸਰਾ ਪਰਛਾਵਿਆਂ ਕੋਲੋਂ
ਜੋ ਰਹਿੰਦਾ ਸੀ ਹਰਿਕ ਬੇ-ਆਸਰੇ ਦਾ ਆਸਰਾ ਬਣ ਕੇਪ੍ਰੇਮ ਅਬੋਹਰਵੀ
ਤੂੰ ਵਿਦਾ ਹੋਇਉਂ ਮੇਰੇ ਦਿਲ ’ਤੇ ਉਦਾਸੀ ਛਾ ਗਈ।
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿੱਚ ਆ ਗਈ।
ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ,
ਅੰਤ ਉਹੀ ਪੀੜ ‘ਸ਼ਿਵ’ ਨੂੰ ਖਾਂਦੀ-ਖਾਂਦੀ ਖਾ ਗਈ।ਸ਼ਿਵ ਕੁਮਾਰ ਬਟਾਲਵੀ