ਹੁਸ਼ਿਆਰ ਸਿੰਘ ਸ਼ਹਿਰ ਦਾ ਇੱਕ ਸਧਾਰਨ ਜਿਹਾ ਆਦਮੀ ਸੀ। ਪਰ ਆਪਣੀ ਹੁਸ਼ਿਆਰੀ ਕਰਕੇ ਸਾਰੇ ਸ਼ਹਿਰ ਵਿੱਚ ਪ੍ਰਸਿੱਧ ਸੀ। ਉਹ ਆਪਣੇ ਆਪ ਨੂੰ ਲੋਕਾਂ ਦਾ ਸੇਵਕ ਕਿਹਾ ਕਰਦਾ ਸੀ ਅਤੇ ਕਈ ਲੋਕ ਉਸ ਨੂੰ ਵਿਚੋਲਾ ਜਾ ਏਜੰਟ ਵੀ ਕਹਿੰਦੇ ਸੁਣੇ ਗਏ ਸਨ।
ਉਸ ਨੇ ਆਪਣੇ ਪੈਰ ਦੂਰ ਤੱਕ ਪਸਾਰੇ ਹੋਏ ਸਨ। ਹਰ ਮਹਿਕਮੇ ਵਿੱਚ ਉਸ ਦੇ ਸੈਲ ਸਨ। ਸ਼ਹਿਰ ਦੇ ਕਮੇਟੀ ਦਫਤਰ ਨੂੰ ਤਾਂ ਉਹ ਆਪਣੇ ਘੜੇ ਦੀ ਮੱਛੀ ਸਮਝਦਾ ਸੀ। ਉਹ ਹਰ ਬੰਦੇ ਦਾ ਹਰ ਕਿਸਮ ਦਾ ਕੰਮ ਕਰਵਾ ਦਿੰਦਾ ਸੀ। ਆਪਣੀ ਸਾਰੀ ਫੀਸ ਉਹ ਪਹਿਲਾਂ ਲੈਂਦਾ ਸੀ। ਅੱਜ ਤਕ ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਉਸ ਦਾ ਕੰਮ ਨਹੀਂ ਹੋਇਆ। ਸੱਜਣ ਸਿੰਘ ਦਾ ਕੰਮ ਤਾਂ ਭਾਵੇਂ ਛੋਟਾ ਹੀ ਸੀ ਪਰ ਹੋ ਨਹੀਂ ਰਿਹਾ ਸੀ। ਕਮੇ ਟੀ ਦੇ ਦਫਤਰ ਵਿੱਚੋਂ ਉਸ ਨੂੰ ਕਿਸੇ ਰਿਸਤੇਦਾਰ ਦੀ ਮੌਤ ਦਾ ਸਰਟੀਫਿਕੇਟ ਚਾਹੀਦਾ ਸੀ, ਜਿਸਦੀ ਵਿਰਾਸਤ ਦੇ ਚੱਕਰ ਵਿੱਚ ਖਾਸ ਜਰੂਰਤ ਸੀ। ਉਸ ਨੇ ਹੁਸ਼ਿਆਰ ਸਿੰਘ ਨਾਲ ਗੱਲ ਕੀਤੀ। ਉਸ ਨੇ ਆਪਣੀ ਫੀਸ ਜੇਬ ਵਿੱਚ ਪਾਈ ਤੇ ਸਾਮੀ ਨੂੰ ਕਹਿ ਦਿੱਤਾ ਕਿ ਕੱਲ ਦਸ ਵਜੇ ਕਮੇਟੀ ਦਫਤਰ ਵਿੱਚ ਜਾ ਕੇ ਆਪਣਾ ਸਰਟੀਫਿਕੇਟ ਇਹ ਕਹਿ ਕੇ ਹਾਸਲ ਕਰ ਲਵੇ ਕਿ ਉਸ ਨੂੰ ‘ਉਪਰਲੇ ਅਫਸਰ ਨੇ ਭੇਜਿਆ ਏ।
ਦੂਜੇ ਦਿਨ ਸੱਜਣ ਸਿੰਘ ਨੇ ਦਫਤਰ ਜਾਕੇ ਉਪਰਲੇ ਸ਼ਬਦ ਦੁਹਰਾਏ ਅਤੇ ਕਲਰਕ ਨੇ ਸਰਟੀਫਿਕੇਟ ਉਸ ਦੇ ਹੱਥ ਫੜਾ ਦਿੱਤਾ।
punjabi stories
ਫੌਜੀ ਪੈਨਸਨਰ ਗੁਲਜ਼ਾਰ ਸਿੰਘ ਨੇ ਬੜੇ ਲੋਕਾਂ ਦੇ ਕੰਮ ਕੀਤੇ ਸਨ। ਉਸ ਦੇ ਦਰ ਤੋਂ ਕੋਈ ਸਵਾਲੀ ਖਾਲੀ ਨਹੀਂ ਮੁੜਿਆ ਸੀ। ਉਸਦੇ ਬਚਨ ਦੀ ਕੋਈ ਆਸ ਨਹੀਂ ਸੀ। ਉਸਦੇ ਦਿਲੀ ਰੋਗ ਨੂੰ ਤੁਰੰਤ ਉਪਰੇਸ਼ਨ ਦੀ ਲੋੜ ਸੀ। ਸਾਰੇ ਪ੍ਰਬੰਧ ਹੋ ਗਏ ਸਨ, ਖੂਨ ਵਲੋਂ ਕੰਮ ਅਟਕਿਆ ਪਿਆ ਸੀ। ਸਕੂਲ ਦੀ ਇੱਕ ਪ੍ਰਿੰਸੀਪਲ ਫਰਿਸ਼ਤਾ ਬਣਕੇ ਆ ਪੁੱਜੀ। ਉਸ ਨੇ ਖੂਨ ਵੀ ਦਿੱਤਾ ਅਤੇ ਹੋਰ ਖੂਨ ਦਾਨੀ ਵੀ ਤਿਆਰ ਕੀਤੇ।
ਸਫਲ ਉਪਰੇਸ਼ਨ ਪਿੱਛੋਂ ਬਜ਼ੁਰਗ ਆਪਣੇ ਘਰ ਆਰਾਮ ਕਰ ਰਿਹਾ ਸੀ, ਜਦੋਂ ਪ੍ਰਿੰਸੀਪਲ ਉਸ ਦੇ ਘਰ ਦਾ ਬੂਹਾ ਖੋਲ੍ਹ ਕੇ ਅੰਦਰ ਲੰਘ ਆਈ। ਬਾਬੇ ਦੀਆਂ ਖੁਸ਼ੀ ਵਿੱਚ ਅੱਖਾਂ ਭਰ ਆਈਆਂ ਅਤੇ ਉਸ ਨੇ ਕੁੜੀ ਦੇ ਹੱਥ ਨੂੰ ਆਪਣੇ ਮੁਰੰਮਤ ਹੋਏ ਦਿਲ ਉੱਤੇ ਰੱਖਕੇ ਪੁੱਛਿਆ।
‘ਸਵਾਲੀ ਨੂੰ ਤਾਂ ਦਾਨੀ ਦੇ ਘਰ ਜਾਣਾ ਹੀ ਪੈਂਦਾ ਏ। ਦਾਨੀ ਦਾ ਸਵਾਲੀ ਦੇ ਘਰ ਆਉਣਾ ਅੱਜ ਪਹਿਲੀ ਵਾਰ ਵੇਖਿਆ ਏ।”
“ਨਹੀਂ ਬਜ਼ੁਰਗੋ, ਲੋਕ ਸੇਵਾ ਦਾ ਤਾਂ ਮੈਨੂੰ ਝੱਲ ਜਿਹਾ ਏ।
‘ਝੱਲ ਤਾਂ ਬਣਿਆ ਰਹੇ। ਇਸ ਅਜਬ ਖੂਨ ਦੇ ਮੇਲ ਤੋਂ ਕਿਹੜਾ ਰਿਸਤਾ ਬਣਾਉਣਾ ਚਾਹੋਗੇ??
“ਮੈਨੂੰ ਅੰਕਲ-ਬੇਟੀ ਚੰਗਾ ਲੱਗਦਾ ਏ। ਅੰਕਲ ਜੀ ਤੁਸੀਂ ਮੇਰੇ ਪੁੱਤਰ ਦੇ ਵਿਆਹ ਉੱਤੇ ਆਵੋਗੇ ਨਾ।”
ਜਰੂਰ, ਆਪਣੇ ਪੋਤਰੇ ਦੇ ਜਨਮ ਅਤੇ ਛਟੀ ਉੱਤੇ ਵੀ ਸੁਨੇਹਾ ਦੇਣਾ ਨਾ ਭੁੱਲ ਜਾਵੀਂ।”
ਅੰਕਲ ਨੇ ਭਵਿੱਖ ਦੀ ਨਵੀਂ ਆਸ ਵੀ ਦਿਲ ਧੜਕਾ ਦਿੱਤੀ ਸੀ।
ਦੇਸ਼ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਨਿੱਕਾ ਜਿਹਾ ਪਿੰਡ , ਪਿੰਡ ਦੀ ਅੱਧੀ ਨਾਲੋਂ ਜਿਆਦਾ ਆਬਾਦੀ ਖੇਤੀ ਕਰਦੀ ਤੇ ਨਾਲ ਦੇ ਸ਼ਹਿਰ ਜਾਕੇ ਮਜਦੂਰੀ ਕਰਦੀ , ਮੈਂ 10 ਜਮਾਤਾਂ ਪਿੰਡ ਦੇ ਸਰਕਾਰੀ ਸਕੂਲ ਕਰੀਆ , ਉਦੋਂ ਸਾਡੇ ਪਿੰਡ 10 ਵੀ ਤੱਕ ਹੀ ਸਕੂਲ ਸੀ , ਮੈਂ ਸ਼ਾਮੀ ਆਪਣੇ ਵੀਰੇ ਨਾਲ ਜਿੱਦ ਕਰਕੇ ਮੱਝਾਂ ਚਰਾਉਣ ਚਲੀ ਜਾਂਦੀ । ਟਿੱਬੇਆ ਵਿੱਚ ਵਸਿਆ ਸਾਡਾ ਪਿੰਡ , ਉਥੇ ਨਰਮੇ ਕਪਾਹ ਦੀ ਰੁੱਤੇ ਆਮ ਬੰਨਿਆ ਤੇ ਖਾਨ ਨੂੰ ਚਿੱਬੜ ਮਿਲ ਜਾਂਦੇ, 12 ਜਮਾਤਾਂ ਸਹਿਰ ਪਾਸ ਕੀਤੀਆ , ਮੇਰੇ ਡੈਡੀ ਰਾਜਗਿਰੀ ਦਾ ਕੰਮ ਕਰਦੇ , ਸਾਡੇ ਕੋਲ ਆਪਣੀ ਜਮੀਨ ਸਿਰਫ ਅੱਧਾ ਕੂ ਕਿੱਲਾ ਹੀ ਸੀ, ਘਰ ਦਾ ਖਰਚ ਦੁੱਧ ਪਾਕੇ ਜਾਂ ਡੈਡੀ ਦੀ ਮਜਦੂਰੀ ਨਾਲ ਚੱਲਦਾ। ਮੈਂ ਆਪਣੇ ਡੈਡੀ ਵੱਲ ਵੇਖ ਕੇ ਲਾਚਾਰ ਹੋ ਜਾਂਦੀ ਇਹੀ ਲਚਾਰੀ ਮੈਂ ਆਪਣੇ ਵੀਰੇ ਦੀਆਂ ਅੱਖਾਂ ਵਿੱਚ ਵੇਖਦੀ।
ਜਦੇ ਕਦੇ ਬਹੁਤਾ ਮੀਂਹ ਪੈਂਦਾ ਪਿੰਡ ਦੀਆਂ ਗਲੀਆਂ ਦਾ ਪਾਣੀ ਸਾਡੇ ਅੰਦਰ ਤੱਕ ਆ ਜਾਂਦਾ , ਤੇ ਅਸੀਂ ਮਾਵਾਂ-ਧੀਆਂ ਬਾਟੇ ਲੇ ਬਾਹਰ ਨੂੰ ਪਾਣੀ ਕੱਢ ਦੀਆਂ , ਮੇਰਾ ਵੀਰਾ ਅਕਸਰ ਡੇਡੀ ਨਾਲ ਲੜਾਈ ਕਰਦਾ ਕੇ ਸਾਰੀ ਉਮਰ ਲੰਘ ਗਈ ਤੇਰੀ ਲੋਕਾਂ ਦੇ ਘਰ ਬਣਾਉਂਦੇ ਆਪਣਾ ਘਰ ਕਦ ਬਣਾਉਣਾ । ਮੇਰਾ ਵੀਰਾ ਗਰੀਬੀ ਤੋਂ ਤੰਗ ਆਕੇ ਮਰ ਗਿਆ , ਉਹਨੇ ਸਾਈਕਲ ਦੀ ਜਿੱਦ ਕੀਤੀ ਸੀ , ਪਰ ਡੈਡੀ ਨੇ ਮਨਾ ਕਰ ਦਿੱਤਾ , ਉਸਦੇ ਨਾਲ ਦੇ ਸਾਰੇ ਮੁੰਡੇ ਸਾਈਕਲ ਤੇ ਸਕੂਲ ਜਾਂਦੇ ਸੀ, ਉਸਨੂੰ ਤੁਰ ਕੇ ਜਾਣਾ ਪੈਂਦਾ ਸੀ , ਕਦੇ ਕਿਸੇ ਨੂੰ ਤਰਸ ਆਉਂਦਾ
ਚੜਾ ਲੈਂਦਾ ਤੇ ਕਦੇ ਕਿਸੇ ਨੂੰ ਗੁੱਸਾ ਆਉਂਦਾ ਰਾਹ ਚ ਉਤਾਰ ਦਿੰਦਾ , ਮੇਰੇ ਡੈਡੀ ਦਾ ਲੱਕ ਟੁੱਟ ਗਿਆ ਸੀ , ਉਹ ਘਰ ਬਹਿ ਗਏ ਜਵਾਨ ਪੁੱਤ ਦੀ ਮੌਤ ਉਹਨਾਂ ਤੋਂ ਜਰੀ ਨਹੀਂ ਗਈ।
ਅਖੀਰ ਮੇਰੀ ਮਾਸੀ ਮੈਨੂੰ ਆਪਣੇ ਨਾਲ ਲੈ ਗਈ , ਮੇਰੀਆ ਡਾਂਸ ਦੀਆਂ ਕਲਾਸਾਂ ਲਗਵਾਈਆ , ਅਖੀਰ ਮੈਨੂੰ ਇੱਕ DJ ਗਰੁੱਪ ਵਾਲਿਆ ਨੇ ਰੱਖ ਲਿਆ , 500 ਰੁਪਏ ਦਿਹਾੜੀ ਤੋਂ ਮੈਂ ਇੱਕ ਸਾਲ ਬਾਹਦ 2000 ਤੇ ਪਹੁੰਚ ਗਈ ਸੀ , ਮਹੀਨੇ ਦੇ 10-12 ਪ੍ਰੋਗਰਾਮ ਲਗ ਜਾਂਦੇ ਸੀ। ਜਮੀਨ ਵੇਚ ਕੁੱਝ ਪੈਸੇ ਜੋੜ ਮੇਰੀ ਮਾਂ ਨੇ ਘਰ ਬਣਾ ਲਿਆ ਸੀ , ਇੱਕ ਦਿਨ ਪ੍ਰੋਗਰਾਮ ਤੇ ਸਾਡੇ ਗਰੁੱਪ ਦੇ ਮੁੰਡੇ ਨੇ ਕੋਲਡ ਡਰਿੰਕ ਸ਼ਰਾਬ ਮਿਲਾ ਕੇ ਮੈਨੂੰ ਦੇ ਦਿੱਤੀ , ਸ਼ਾਇਦ ਕੋਈ ਨਸ਼ੇ ਵਾਲੀ ਗੋਲੀ ਵੀ ਸੀ ਇਸ ਵਿੱਚ , ਉਸ ਮੁੰਡੇ ਨੇ 5000 ਲੇਕੇ ਕਿਸੇ ਬਰਾਤੀ ਕੋਲ ਮੈਨੂੰ ਰੂਮ ਵਿੱਚ ਛੱਡ ਦਿੱਤਾ , ਗਲਾਸ ਵਿੱਚ ਮੈਂ ਦੇ ਕੂ ਘੁੱਟ ਹੀ ਭਰੇ ਸੀ , ਮੈਨੂੰ ਥੋੜੀ ਹੋਸ਼ ਸੀ , ਜਦੋਂ ਉਹ ਮੁੰਡਾ ਮੇਰੇ ਕੋਲ ਆਇਆ ਮੈਂ ਉਸ ਮੁੰਡੇ ਦੇ ਚਪੇੜ ਮਾਰੀ ।
ਉਸਦੇ ਪਿਉ ਨੇ ਮੇਰੇ ਕੋਲੋ ਹੱਥ ਜੋੜ ਮੁਆਫੀ ਮੰਗੀ , ਧੀਏ ਰੰਗ ਚ ਪੰਗ ਪੈ ਜਾਉ ਚੁੱਪ ਕਰਜਾ , ਮੈਂ ਇੱਕ ਪਾਸੇ ਖੜੀ ਰੋ ਰਹੀ ਸੀ । ਤੂੰ ਮੇਰੀਆ ਧੀਆਂ ਵਰਗੀ ਏ ਅੱਜ ਮੇਰੀ ਲਾਜ ਰੱਖਲਾ , ਉਹਨਾਂ ਨੇ ਮੈਨੂੰ ਆਪਣਾ ਨੰਬਰ ਦਿੱਤਾ , ਵਿਆਹ ਤੋਂ ਬਾਹਦ ਦੋ ਕੂ ਦਿਨਾਂ ਬਾਹਦ ਮੈਨੂੰ ਜਰੂਰ ਮਿਲੀ ਪੁੱਤ , ਮੈਨੂੰ ਉਸ ਬਜੁਰਗ ਦੀਆਂ ਗੱਲਾਂ ਚ ਤਰਸ ਪਿਆਰ ਨਜ਼ਰ ਆ ਗਿਆ ਸੀ , ਥੋੜੇ ਦਿਨਾਂ ਬਾਹਦ ਮੇਂ ਫੋਨ ਮਿਲਾਇਆ । ਉਹਨਾਂ ਮੈਨੂੰ ਘਰ ਮਿਲਣ ਬੁਲਾਇਆ , ਮੈਂ ਗਈ , ਬਹੁਤ ਪਿਆਰ ਸਤਿਕਾਰ ਮਿਲਿਆ , ਉਹਨਾਂ ਮੈਨੂੰ ਮਹੀਨੇ ਦੀ ਕਮਾਈ ਬਾਰੇ ਪੁੱਛਿਆ ਮੈਂ ਕਿਹਾ ਆਹੀ 15-20 ਹਜਾਰ , ਕਿੰਨੀਆਂ ਪੜੀ ਏ ਪੁੱਤ ? ਬਾਰਾਂ” ਮੈਂ ਜਵਾਬ ਦਿੱਤਾ । ਹਿਸਾਬ-ਕਿਤਾਬ ਕਰ ਲਵੇਗੀ..? ਹਾਂਜੀ ਕਰ ਲਵਾਂਗੀ । ਉਹਨਾਂ ਮੈਨੂੰ ਆਪਣੇ ਕੱਪੜੇ ਵਾਲੀ ਦੁਕਾਨ ਤੇ ਨੌਕਰੀ ਦੇ ਦਿਤੀ | ਸਵੇਰੇ 9 ਵਜੇ ਤੋਂ ਸ਼ਾਮੀ 6 ਵੱਜੇ ਤੱਕ ਕੰਮ ਪਰ ਇੱਜਤ ਵਾਲਾ ਕੰਮ ਸੀ ਮੈਂ ਮੰਜੂਰ ਕਰ ਲਿਆ , ਕਪੜੇ ਦਾ ਵੱਡਾ ਸ਼ੋਅਰੂਮ ਸੀ , ਅੱਜ 10 ਸਾਲ ਵਾਂਗ ਹੋ ਗਏ ਮੇਂ ਉੱਥੇ ਕੰਮ ਕਰਦੀ ਆ , ਮੇਰਾ ਵਿਆਹ ਵੀ ਹੋ ਗਿਆ , ਮੇਰੇ ਵਿਆਹ ਤੇ ਜਿੰਨੀਆਂ ਲੋੜੀਂਦੀਆ ਚੀਜਾਂ ਸੀ ਉਹਨਾਂ ਆਪ ਲੈਕੇ ਦਿੱਤੀਆਂ , ਅੱਜ ਮੈਂ ਚੰਗੀ ਜਿੰਦਗੀ ਜੀਅ ਰਹੀ ਆ , ਜਦੋਂ ਮੈਂ ਆਪਣੇ ਪਿਛਲੀ ਜ਼ਿੰਦਗੀ ਵਿੱਚ ਨਿਗਾਹ ਮਾਰਦੀ ਆ ਸੋਚਦੀ ਆ ਕੇ ਜੇ ਸਰਦਾਰ ਜੀ ਮੇਰੇ ਜ਼ਿੰਦਗੀ ਵਿੱਚ ਰੱਬ ਬਣਕੇ ਨਾਂ ਆਉਂਦੇ ਪਤਾ ਨਹੀਂ ਅੱਜ ਮੈਂ ਕਿੱਥੇ ਰੁਲ ਰਹੀ ਹੋਣਾ ਸੀ ।
ਅਜੀਤ ਸਿੰਘ ਨੇ ਆਪਣੇ ਦਿਲ ਦੇ ਰੋਗੀ ਪਿਤਾ ਦੇ ਉਪਰੇਸ਼ਨ ਵਾਸਤੇ ਖੁਨ ਦਾ ਸਾਰਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਸੀ।ਇੱਕ ਬੋਤਲ ਤਾਜੇ ਖੂਨ ਦੀ ਲੋੜ ਬਾਕੀ ਸੀ।
ਉਸ ਨੇ ਆਪਣੀਆਂ ਭੈਣਾਂ ਅਤੇ ਨਜਦੀਕੀ ਭਰਾਵਾਂ ਨੂੰ ਬੁਲਾਕੇ ਖੂਨ ਦੇਣ ਦੀ ਬੇਨਤੀ ਕੀਤੀ। ਖੂਨ ਤਾਂ ਕਿਸੇ ਕੀ ਦੇਣਾ ਸੀ, ਖੂਨ ਟੈਸਟ ਕਰਵਾਉਣ ਲਈ ਵੀ ਕੋਈ ਰਾਜੀ ਨਹੀਂ ਹੋਇਆ ਸੀ।
ਘਰ ਦੀ ਨੂੰਹ ਜੋ ਘੁੰਢ ਕੱਢੀ ਆਏ ਰਿਸਤੇਦਾਰਾਂ ਦੀ ਚਾਹ ਪਾਣੀ ਨਾਲ ਸੇਵਾ . ਕਰ ਰਹੀ ਸੀ, ਵਿੱਚੋਂ ਹੀ ਬੋਲ ਪਈ,
‘ਬਾਪੂ ਜੀ ਲਈ ਖੂਨ ਮੈਂ ਦੇਵਾਂਗੀ। ਮੇਰੇ ਖੂਨ ਦਾ ਗਰੁੱਪ ਵੀ ਉਨ੍ਹਾਂ ਵਾਲਾ ਹੀ ਹੈ।ਪਰਾਈ ਸਮਝਕੇ ਤੁਸੀਂ ਮੈਨੂੰ ਪੁੱਛਿਆ ਤੱਕ ਵੀ ਨਹੀਂ। ਉਸ ਦੇ ਬੋਲਾਂ ਨਾਲ ਰਿਸਤੇ ਦਾਰਾਂ ਦੇ ਸਿਰ ਤਾਂ ਝੁਕਣੇ ਹੀ ਸਨ ਨਾਲ ਦੰਦ ਵੀ ਜੁੜ ਗਏ ਸਨ।
ਸਫਲ ਉਪਰੇਸ਼ਨ ਪਿੱਛੋਂ ਜਦ ਬਜ਼ੁਰਗ ਘਰ ਆਇਆ ਤਾਂ ਸਭ ਤੋਂ ਪਹਿਲਾਂ ਉਸ ਨੇ ਆਪਣੀ ਨੂੰਹ ਨੂੰ ਪਿਆਰ ਦਿੱਤਾ ਅਤੇ ਨੂੰਹ ਨੇ ਸੌਹਰੇ ਦੇ ਪੈਰੀਂ ਹੱਥ ਲਾਏ।
“ਖੂਨ ਦੀ ਇਸ ਸਾਂਝ ਨਾਲ ਹੀ, ਆ ਬੇਟਾ ਆਪਾਂ “ਨੂੰਹ-ਸੌਹਰੇ’ ਦੇ ਰਿਸਤੇ ਨੂੰ ‘ਬਾਪ ਬੇਟੀ ਵਿੱਚ ਬਦਲ ਲਈਏ।
ਨੂੰਹ ਨੇ ਘੁੰਢ ਚੁੱਕਕੇ ਆਪਣੀ ਸਵੀਕ੍ਰਿਤੀ ਦੇ ਦਿੱਤੀ ਅਤੇ ਸੌਹਰੇ ਨੇ ਉਸ ਦੇ ਸਿਰ ਨੂੰ ਮੁਰੰਮਤ ਹੋਏ ਦਿਲ ਨਾਲ ਲਾਕੇ ਨਵੇਂ ਰਿਸਤੇ ਉੱਤੇ ਆਪਣੀ ਮੋਹਰ ਲਗਾ ਦਿੱਤੀ।
ਸੱਜਣ ਸਿੰਘ ਅਤੇ ਮਿੱਤਰ ਸੈਨ ਦੋਵੇਂ ਲੰਗੋਟੀਏ ਯਾਰ ਸਨ। ਦੋਵਾਂ ਨੇ ਖੁਸ਼ੀਆਂ ਨੂੰ ਰਲਕੇ ਮਾਨਿਆ ਸੀ ਅਤੇ ਨਾਲ ਮੁਸੀਬਤਾਂ ਦਾ ਵੀ ਸਦਾ ਸਿਰ ਜੋੜਕੇ ਸਾਹਮਣਾ ਕੀਤਾ ਸੀ। ਉਹ ਇਕਲੋਤੇ ਪੁੱਤਰਾਂ ਦੇ ਧੀਆਂ ਵਾਲੇ ਬਾਪ ਸਨ।
ਮਿੱਤਰ ਸੈਨ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸ ਦਾ ਪੁੱਤਰ ਚੰਗਾ ਪਕੇ ਕਿਸੇ ਸਰਕਾਰੀ ਨੌਕਰੀ ਉੱਤੇ ਲੱਗ ਜਾਵੇ। ਪਰ ਉਹ ਲੂਣ ਤੇਲ ਦੀ ਦੁਕਾਨ ਤੋਂ ਅੱਗੇ ਨਹੀਂ ਵੱਧ ਸਕਿਆ ਸੀ। ਉਸ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ, ਪਰ ਪੇਕਿਆਂ ਦੀ ਚੱਕ ਉੱਤੇ ਉਸ ਦੀ ਨੂੰਹ ਅੱਡ ਹੋਣ ਦੀਆਂ ਪੁੱਠੀਆਂ, ਸਿੱਧੀਆਂ ਧਮਕੀਆਂ ਦਿੰਦੀ ਰਹਿੰਦੀ ਸੀ। ਕਿਸੇ ਅਣਹੋਣੀ ਦੁਰਘਟਨਾ ਨੂੰ ਟਾਲਣ ਲਈ ਉਸ ਨੇ ਦਿਲ ਉੱਤੇ ਪੱਥਰ ਰੱਖਕੇ ਨੂੰਹਪੁੱਤਰ ਨੂੰ ਕਰਾਏ ਦੇ ਮਕਾਨ ਵਿੱਚ ਅੱਡ ਕਰ ਦਿੱਤਾ ਸੀ।
ਸੱਜਣ ਸਿੰਘ ਨੇ ਆਪਣੀ ਸਾਰੀ ਜਿੰਦਗੀ ਪੁੱਤਰ ਨੂੰ ਪੜ੍ਹਾਉਣ ਉੱਤੇ ਲਾਕੇ, ਉਸ ਨੂੰ ਸਫਲਤਾ ਦੀ ਪੌੜੀ ਦੇ ਸਿਰੇ ਤੱਕ ਪਹੁੰਚਾ ਦਿੱਤਾ ਸੀ। ਉਹ ਪੀ.ਐਚ.ਡੀ. ਕਰਕੇ ਪੌੜੀ ਦਾ ਆਖਰੀ ਟੰਬਾ ਆਪਣੀ ਹਿੰਮਤ ਨਾਲ ਆਪ ਚੜ ਗਿਆ ਸੀ। ਉੱਚੀਆਂ ਮੰਜ਼ਿਲਾਂ ਅਤੇ ਡਾਲਰਾਂ ਦੀ ਟੁਨਕਾਰ ਨੇ ਉਸ ਨੂੰ ਕਨੇਡਾ ਵਿੱਚ ਖਿੱਚ ਲਿਆ ਸੀ। ਇੱਕ ਦਾ ਇਕਲੌਤਾ ਪੁੱਤਰ ਸੱਤ ਸਮੁੰਦਰੋਂ ਪਾਰ ਬੈਠਾ ਸੀ ਅਤੇ ਦੂਜੇ ਦਾ ਸੱਤਵੀਂ ਗਲੀ ਦੇ ਪਾਰ ਰਹਿੰਦਾ ਸੀ। ਬੁਢਾਪੇ ਵਿੱਚ ਦੋਵਾਂ ਦੋਸਤਾਂ ਨੇ ਹੋਰ ਸਭ ਕੁਝ ਸਾਂਝਾ ਕਰ ਲਿਆ ਸੀ ਪਰ ਇਕੱਲਤਾ ਦਾ ਸੰਤਾਪ ਉਹ ਹਾਲੀ ਵੀ ਇਕੱਲੇ ਹੀ ਭੋਗ ਰਹੇ ਸਨ।
‘‘ਤੇਰੇ ਫੈਸਲੇ ਲਈ ਤੈਨੂੰ ਮੁਬਾਰਕਾਂ ਪੀਤੀ, ਪਰ ਮੇਰਾ ਫੈਸਲਾ ਅਟੱਲ ਏ।”
‘‘ਪਿਆਰ ਤਾਂ ਪ੍ਰੀਤਮ ਮੈਂ ਵੀ ਤੈਨੂੰ ਬਹੁਤ ਕਰਦੀ ਹਾਂ, ਪਰ ਮੇਰੀ ਮਜ਼ਬੂਰੀ ਏ ਮੈਂ ਮਾਪਿਆਂ ਦੇ ਵਿਰੁੱਧ ਨਹੀਂ ਜਾ ਸਕਦੀ ਅਤੇ ਨਾ ਹੀ ਤੇਰੇ ਜਿਹਾ ਕਠੋਰ ਫੈਸਲਾ ਹੀ ਕਰ ਸਕਦੀ ਹਾਂ।”
‘‘ਤੇਰੇ ਬਿਨਾਂ ਜੀਣਾ ਮੇਰੇ ਲਈ ਕੋਈ ਅਰਥ ਵੀ ਤਾਂ ਨਹੀਂ ਰੱਖਦਾ।
“ਤੂੰ ਫੈਸਲੇ ਕਦੇ ਵੀ ਬਦਲਿਆ ਨਹੀਂ ਕਰਦਾ। ਪਰ ਇਹ ਕੰਮ ਮੇਰੇ ਸੌਹਰੀ ਜਾਣ ਤੋਂ ਇੱਕ ਦੋ ਦਿਨ ਪਿੱਛੋਂ ਕਰੀਂ। ਹਾਂ ਸੱਚ ਇੱਕ ਆਖਰੀ ਮੰਗ ਪੂਰੀ ਕਰੇਗਾ।”
“ਹਾਂ ਦੱਸ।”
ਜਿਹੜੀ ਮੈਂ ਆਪਣੇ ਨਾਮ ਲਿਖੇ ਵਾਲੀ ਰਿੰਗ ਤੈਨੂੰ ਦੇ ਕੇ ਪੁੱਠੀ ਰੀਤ ਚਲਾਈ ਸੀ, ਉਹ ਵਾਪਸ ਕਰਦੇ ਤਾਂ ਜੋ ਤੇਰੇ ਪਿੱਛੋਂ ਕੋਈ ਉਸ ਦਾ ਨਜਾਇਜ ਫਾਇਦਾ ਨਾ ਉਠਾ ਸਕੇ।
ਚੰਗਾ ਯਾਦ ਕਰਵਾ ਤਾ, ਉਹ ਤਾਂ ਮੈਂ ਭੁੱਲ ਹੀ ਗਿਆ ਸੀ। ਐਹ ਲੈ ਫੜ ਆਪਣੀ ਰਿੰਗ।”
‘‘ਗੁੱਸਾ ਤਾਂ ਨੀ ਕੀਤਾ।
“ਇਹ ਤਾਂ ਖੁਸ਼ੀ ਵਾਲੀ ਗੱਲ ਏ, ਹੁਣ ਮੈਨੂੰ ਮਰਨ ਦੀ ਵੀ ਕਾਹਲ ਨਹੀਂ ਰਹੀ। ਕਿਸੇ ਸਿੱਧੀ ਰਿੰਗ-ਰੀਤ ਵਾਲੀ ਨੂੰ ਪਰਖ ਕੇ ਵੇਖ ਲੈਣਾ ਚਾਹੁੰਦਾ ਹਾਂ। ਸਾਇਦ ਉਹ ਰਿੰਗ ਨਾਲੋਂ ਜਿੰਦਗੀ ਨੂੰ ਕੀਮਤੀ ਸਮਝਦੀ ਹੋਵੇ।
ਭੂਤ
ਕੁਝ ਕਹਿੰਦੇ ਉਹ ਮਰ ਗਿਆ ਸੀ…ਕੁਝ ਕਹਿੰਦੇ ਮਾਰ ਦਿੱਤਾ ਗਿਆ ਸੀ…ਸਰਕਾਰੀ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ ਕਿ ਉਸਨੇ ਆਤਮਘਾਤ ਕਰ ਲਿਆ ਹੈ…..!
ਅੱਜ ਇਸ ਬਸਤੀ ’ਚ ਇਕ ਅਜੀਬ ਜਿਹਾ ਸ਼ੋਰ ਹੈ….ਕੋਈ ਕਹਿੰਦਾ ਹੈ ਉਸਦਾ ਸਿਵਾ ਜਾਗ ਪਿਆ ਹੈ…..ਉਹ ਅੱਜ ਰਾਤੀਂ ਬਸਤੀ ’ਚ ਹੋਕਾ ਦਿੰਦਾ ਰਿਹਾ….ਲੋਕੋ ਜਾਗੋ…..ਲੋਕੋ ਜਾਗੋ……ਡਾਕੂ ਤੁਹਾਡਾ ਮਾਲ ਲੁਟ ਰਹੇ ਨੇ…..!
ਅੱਗ ਦੇ ਭਬੂਕੇ ਵਾਂਗ ਇਹ ਗੱਲ ਸਾਰੇ ਫੈਲ ਗਈ….
‘ਨਹੀਂ….ਨਹੀਂ…ਉਹ ਭੂਤ ਹੈ….।” ਉਹ ਕਹਿੰਦੇ ਹਨ…. ‘ਤੁਹਾਨੂੰ ਚੰਬੜ ਜਾਏਗਾ…ਕਦੀ ਉਮਰ ’ਚ ਆਤਮਘਾਤ ਕਰ ਲੈਣ ਵਾਲਾ ਭੂਤਾਂ ਦੀ ਜੂਨ ਹੀ ਪੈਂਦਾ ਹੈ….
ਕੋਈ ਸਾਇੰਸ ਦਾ ਪੜਾਕੂ ਕਹਿੰਦਾ ਹੈ ਕਿ ….ਇਹ ਤਾਂ ਉਸਦੀਆਂ ਹੱਡੀਆਂ ਦਾ ਫਾਸਫੋਰਸ ਚਮਕ ਰਿਹਾ ਹੈ…
…ਪਰ ਫਾਟਕ ਤੇ ਲਾਲਟੈਨ ਤਾਂ ਅਜ ਫਿਰ ਲਾਲ ਰੰਗ ਦੇ ਪਾਸੇ ਵਾਲੀ ਹੈ…..
ਉਹ ਵੀ ਕਿਧਰੇ ਨਜ਼ਰ ਨਹੀਂ ਆਉਂਦਾ…ਜੋ ਕਹਿੰਦਾ ਹੁੰਦਾ ਸੀ…ਲਾਲ ਰੰਗ ਤਾਂ ਲਹੂ ਦਾ ਹੁੰਦਾ ਹੈ….ਲਹੂ ਜੋ ਕਿਸੇ ਦਾ ਵਹਾਇਆ ਜਾਂਦਾ ਹੈ ਜਾਂ ਕਿਸੇ ਲਈ ਵਹਾਇਆ ਜਾਂਦਾ ਹੈ.ਖੂਨ ਖੂਨ ’ਚ ਫਰਕ ਹੁੰਦਾ ਹੈ….ਖੂਨ ਦਾ ਰੰਗ ਪੀਲਾ ਵੀ ਹੁੰਦਾ ਹੈ….ਲਾਲ ਵੀ……
ਉਸ ਦੀਆਂ ਮੱਥੇ ਵਿਚਲੀਆਂ ਤਿਊੜੀਆਂ ਦਾ ਖੂਨ ਉਸਦੀਆਂ ਅੱਖਾਂ ‘ਚ ਉਤਰ ਆਇਆ ਸੀ….. ਪਤਾ ਨਹੀਂ ਉਹ ਸੱਚਮੁਚ ਹੀ ਭੂਤ ਸੀ…ਇਸ ਬਸਤੀ ਦੀਆਂ ਅੱਖਾਂ ‘ਚੋਂ ਖੂਨ ਖੌਲ ਰਿਹਾ ਸੀ…..ਪਤਾ ਨਹੀਂ ਕਿਉਂ ਇਸ ਬਸਤੀ ਦੇ ਸਾਰੇ ਹੱਥ ਲਾਲ ਸਨ….ਉਸਦਾ ਚਿਹਰਾ ਲਾਲ ਸੀ…
ਅਕਤੂਬਰ 1972
ਸੀਤਾ ਰਾਣੀ ਨੂੰ ਉਸਦੇ ਸੋਹਰਿਆਂ ਨੇ ਦੁਸ਼ਨ ਲਾਕੇ ਘਰੋਂ ਕੱਢ ਦਿੱਤਾ ਸੀ। ਘਰੋਂ ਨਿਕਲਕੇ ਵੀ ਉਸ ਲਈ ਬੜੇ ਸਹਾਰੇ ਸਨ। ਮਾਪਿਆਂ ਦਾ ਚੰਗਾ ਘਰ ਸੀ। ਸਰਦੇ ਪੁਜਦੇ ਭਾਈ ਸਨ ਜਿਨਾਂ ਦੀਆਂ ਕਲਾਈਆਂ ਉਤੇ ਉਹ ਰਕਸ਼ਾ-ਬੰਧਨ ਬੰਣਿਆਂ ਕਰਦੀ ਸੀ। ਪਰ ਉਸ ਨੇ ਆਪਣਾ ਸਹਾਰਾ ਆਪ ਬਣਨ ਦਾ ਫੈਸਲਾ ਕਰ ਲਿਆ ਸੀ। ਉਹ ਚੰਗੀ ਵਿੱਦਿਆ ਪ੍ਰਾਪਤ ਕਰਕੇ ਸਕੂਲ ਵਿੱਚ ਸਾਇੰਸ ਮਿਸਟਰੈਸ ਲੱਗੀ ਹੋਈ ਸੀ।
ਉਹ ਕਰਾਏ ਦਾ ਕਮਰਾ ਲੈ ਕੇ ਉਸੇ ਪਿੰਡ ਵਿੱਚ ਰਹਿਣ ਲੱਗ ਗਈ ਸੀ ਜਿੱਥੇ ਉਹ ਪੜ੍ਹਾਉਂਦੀ ਸੀ। ਉਸ ਨੇ ਪਿੰਡ ਦੀ ਇੱਕ ਵਿਧਵਾ ਜਨਾਨੀ ਨੂੰ ਘਰ ਦੇ ਕੰਮਾਂ ਲਈ ਅਤੇ ਆਪਣੇ ਦਿਲ ਪਰਚਾਵੇ ਲਈ ਨੌਕਰੀ ਉੱਤੇ ਰੱਖ ਲਿਆ ਸੀ। ਘਰ ਦੇ ਖਲਜਗਣ ਵਿੱਚੋਂ ਨਿੱਕਲ ਕੇ, ਉਹ ਸ਼ਾਂਤ ਅਤੇ ਸਹਿਯੋਗ ਦੇ ਵਾਤਾਵਰਣ ਵਿੱਚ ਪੁੱਜ ਗਈ ਸੀ। ਉਹ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਨਾਲ ਆਰਥਕ ਮਦਦ ਵੀ ਕਰਨ ਲੱਗ ਗਈ ਸੀ। ਉਸਦੇ ਸੁਭਾ ਵਿੱਚ ਪਿਆਰ, ਮਿਠਾਸ ਅਤੇ ਹਲੀਮੀ ਵਰਗੇ ਮਹਾਨ ਗੁਣ ਸਥਾਪਤ ਹੋ ਗਏ ਸਨ ਅਤੇ ਮੁਸ਼ਕਰਾਹਟ ਉਸ ਦਾ ਸਦੀਵੀ ਗਹਿਣਾ ਬਣ ਗਈ ਸੀ।
ਸਕੂਲ ਦਾ ਸਾਰਾ ਸਟਾਫ ਉਸਦੀ ਕਦਰ ਕਰਦਾ ਸੀ ਅਤੇ ਪਿੰਡ ਦੀਆਂ ਦੁਖੀ ਜਨਾਨੀਆਂ ਦਾ ਤਾਂ ਉਹ ਜੀਵਨ ਸਹਾਰਾ ਹੀ ਬਣ ਗਈ ਸੀ। ਉਸ ਨੂੰ ਹੁਣ ਕੰਮਾਂ ਵਿੱਚ ਵਿਹਲ ਬਾਰੇ ਸੋਚਣ ਦੀ ਵੀ ਵਿਹਲ ਨਹੀਂ ਸੀ।
ਉਹ ਸਕੂਲ ਜਾਣ ਲਈ ਕਾਹਲੀ ਕਾਹਲੀ ਤਿਆਰ ਹੋ ਰਹੀ ਸੀ। ਉਸ ਦੀ ਮਾਈ ਆਪਣੇ ਪੇਕੇ ਗਈ ਹੋਣ ਕਰਕੇ ਅੱਜ ਰੋਟੀ ਵੀ ਉਸ ਨੂੰ ਆਪ ਹੀ ਬਣਾਉਣੀ ਪਈ।
ਸੀ।
ਉਸ ਦੇ ਬੂਹੇ ਉੱਤੇ ਦਸਤਕ ਹੋਈ। ਜਦ ਉਸ ਨੇ ਬੂਹਾ ਖੋਲਿਆ ਤਾਂ ਸਿਰ ਝੁਕਾਈ ਉਸ ਦਾ ਪਤੀ ਖੜ੍ਹਾ ਸੀ।
“ਮੈਂ ਅਗਣ ਪਿਖਿਆ ਦੇਣ, ਆਇਆ ਹਾਂ।” ‘ਜੀ ਆਇਆਂ ਨੂੰ ਮੇਰੇ ਰਾਮ, ਭੀਲਣੀ ਦੀ ਯਾਦ ਤਾਂ ਆਈ।” ਉਸਨੇ ਮੁਸ਼ਕਰਾਕੇ ਪਤੀ ਦਾ ਸਵਾਗਤ ਕੀਤਾ।
ਸ਼ਹਿਰ ਵਿੱਚ ਸਕੂਟਰ ਉਤੇ ਜਾ ਰਹੀ ਅੱਧਖੜ ਜਿਹੀ ਜੋੜੀ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ ਸੀ। ਲੋਕਾਂ ਨੇ ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾ ਦਿੱਤਾ ਸੀ। ਪਤੀ ਦੇ ਵਧੇਰੇ ਸੱਟਾਂ ਸਨ ਪਰ ਉਹ ਹੋਸ਼ ਵਿੱਚ ਸੀ। ਪਤਨੀ ਘੱਟ ਸੱਟਾਂ ਨਾਲ ਵੀ ਬੇਹੋਸ਼ ਸੀ।
ਡਾਕਟਰਾਂ ਨੇ ਮੁਢਲੀ ਸਹਾਇਤਾ ਦੇਕੇ ਦੋਵਾਂ ਦੇ ਪਟੀਆਂ ਕਰਕੇ ਇਲਾਜ ਆਰੰਭ ਕਰ ਦਿੱਤਾ ਸੀ।ਰਿਸਤੇਦਾਰ ਅਤੇ ਜਾਣ ਪਹਿਚਾਣ ਵਾਲੇ ਹਸਪਤਾਲ ਵਿੱਚ ਇਕੱਠੇ ਹੋ ਰਹੇ ਸਨ।
‘ਮੇਰੀ ਘਰ ਵਾਲੀ ਦਾ ਕੀ ਹਾਲ ਏ?? ਪਤੀ ਨੂੰ ਆਪਣੇ ਨਾਲੋਂ ਪਤਨੀ ਦਾ ਵਧੇਰੇ ਫਿਕਰ ਸੀ।
‘ਉਹ ਠੀਕ ਏ, ਤੁਸੀਂ ਚੁੱਪ ਰਹੋ। ਨਰਸ ਨੇ ਨਸੀਹਤ ਕੀਤੀ।
‘ਮੈਨੂੰ ਕੁਝ ਨੀ ਹੁੰਦਾ ਤੁਸੀਂ ਉਸ ਦਾ ਫਿਕਰ ਕਰੋ। ਪਤੀ ਦਾ ਪਤਨੀ ਵੱਲ ਹੀ ਧਿਆਨ ਸੀ।
‘ਉਸ ਨੂੰ ਹੋਸ਼ ਆ ਗਈ ਏ, ਉਹ ਠੀਕ ਏ।” ਦੂਜੀ ਨਰਸ ਨੇ ਆਉਂਦਿਆਂ ਹੀ ਤਸੱਲੀ ਕਰਾ ਦਿੱਤੀ ਸੀ।
“ਉਸ ਨੂੰ ਦੱਸ ਦਿਓ, ਮੈਂ ਠੀਕ ਹਾਂ, ਮੇਰਾ ਫਿਕਰ ਨਾ ਕਰੇ। ਪਤੀ ਨੇ ਦਰਦ ਵਿੱਚ ਚੀਸ ਵੱਟਕੇ ਅੱਖਾਂ ਮੀਟ ਲਈਆਂ। ਪਤੀ ਨੇ ਅੱਖਾਂ ਖੋਲਕੇ ਆਸੇ ਪਾਸੇ ਵੇਖਿਆ, ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ।
‘ਚੰਗਾ ਫਿਰ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀਂ, ਤੇ ਨਾਲੇ ਜਮੀਨ ਠੇਕੇ ਚੜ੍ਹਾ ਦਿਓ।” ਉਹ ਪਰਾਈਆਂ ਪੀੜਾਂ ਵਿੱਚ ਪੀੜ ਮੁਕਤ ਹੋ ਗਿਆ।
ਮੈਂ ਜਦੋਂ 12 ਜਮਾਤਾਂ ਕਰਕੇ ਕਾਲਜ ਗਈ ਸੀ ,ਮੈਂ ਇਹੋ ਜਿਹੇ ਸੁਬਾਹ ਦੀ ਕੁੜੀ ਸੀ ਕਿ ਕੋਈ ਮੁੰਡਾ ਕਿਸੇ ਮੇਰੇ ਨਾਲ ਦੀ ਕੁੜੀ ਨੂੰ ਤੰਗ ਕਰਦਾ, ਮੈਂ ਸਿੱਧਾ ਲੋਕਾਂ ਸਾਹਮਣੇ ਉਸਦੀ ਬੇ-ਅੱਜਤੀ ਕਰ ਦਿੰਦੀ ਸੀ , ਹੋਇਆ ਇਸ ਤਰਾਂ ਕੇ ਇੱਕ ਮੁੰਡਾ ਜੋ ਮੇਰੀ ਹੀ ਸਹੇਲੀ ਦਾ ਭਰਾ ਸੀ ਉਸਨੇ ਮੈਨੂੰ ਕਾਲਜ ਜਾਂਦੀ ਨੂੰ ਛੇੜ ਦਿੱਤਾ , ਮੈਂ ਬੱਸ ਅੱਡੇ ਤੇ ਖੜੀ ਨੇ ਕਾਫੀ ਲੋਕਾਂ ਸਾਹਮਣੇ ਉਸਦੀ ਬੇਅੱਜਤੀ ਕਰ ਦਿੱਤੀ , ਕੇ ਜੇ ਕੋਈ ਤੇਰੀ ਭੈਣ ਨੂੰ ਕਹੇ ਫੇਰ ? ਉਹ ਉਥੋਂ ਚਲਾ ਗਿਆ ,ਮੈਂ ਸੋਚਿਆ ਕਿ ਜੇ ਬੰਦੇ ਦਾ ਪੁੱਤ ਹੋਇਆ ਕਦੇ ਮੇਰੇ ਅੱਗੇ ਨਹੀਂ ਆਉਗਾ
ਪਰ ਉਸਨੇ ਫੇਰ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕੋ ਰੱਟ ਲਗਾ ਲਈ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਆ ਜੇ ਵੇ , ਬੱਸ ਜਦੇ ਮਿਲੇ ਇੱਕੋ ਗੱਲ , ਉਸਦੀ ਭੈਣ ਵੀ ਮੈਨੂੰ ਕਹਿਣ ਲੱਗੀ ਇਹ ਘਰ ਰੋਂਦਾ ਰਹਿੰਦਾ ਆ, 3 ਮਹੀਨੇ ਬਾਹਦ ਮੈਂ ਉਸ ਨਾਲ ਗੱਲ ਕਰਨ ਲੱਗੀ ਜਦੋਂ ਮੈਨੂੰ ਲੱਗਾ ਮੁੰਡਾ ਸੱਚੀ ਚੰਗਾ ਆ , ਤੇ ਉਸਦੀ ਜੁਬਾਨ ਤੇ ਇੱਕੋ ਗੱਲ ਹੁੰਦੀ ਜਦੋਂ ਵੀ ਉਹ ਗੱਲ ਕਰਦਾ ਤੂੰ ਘਰ ਗੱਲ ਕਰ ਮੈਂ ਵਿਆਹ ਕਰਵਾਉਣਾ , ਮੈਂ ਉਦੋਂ ਬੀ ਏ ਦੂਜੇ ਸਾਲ ਵਿੱਚ ਸੀ , ਉਹਨੇ ਮੈਨੂੰ ਮਜਬੂਰ ਕਰ ਦਿੱਤਾ
ਮੈਂ ਆਪਣੀ ਭੂਆ ਜੀ ਨਾਲ ਗੱਲ ਕੀਤੀ ਉਹਨਾਂ ਆਪਣੇ ਵੱਲੋਂ ਰਿਸ਼ਤਾ ਮੰਮੀ ਨੂੰ ਦਸਿਆ ਘਰਦਿਆਂ ਨੇ ਕਿਹਾ ਕਿ ਨਹੀਂ ਕਰਨਾ ਕੁੜੀ ਛੋਟੀ ਆ ਪਰ ਭੂਆ ਆਖਦੀ ਚੰਗਾ ਰਿਸ਼ਤਾ ਕਰਦੇ , ਸੇ ਘਰਦੇ ਮੰਨ ਗਏ , ਉਧਰ ਮੁੰਡੇ ਨੇ ਮੈਨੂੰ ਕਿਹਾ ਕਿ ਆਪਣਾ ਰਿਸ਼ਤਾ ਹੋ ਹੀ ਗਿਆ ਸਮਝੇ ਚਲੇ ਮਿਲਦੇ ਆ , ਤੇ ਉਹਨੇ ਮੇਰੇ ਨਾਲ ਜੋਰ ਪਾਕੇ ਸਰੀਰਕ ਸਭੰਧ ਬਣਾ ਲਏ ਉਸਨੇ ਮਜਬੂਰ ਕੀਤਾ ਪਰ ਮੇਰੀ ਸਹਿਮਤੀ ਇਸ ਕਰਕੇ ਸੀ ਕਿਉਂਕਿ ਦੋ ਦਿਨਾ ਬਾਹਦ ਅਸੀਂ ਉਹਨਾਂ ਘਰ ਰਿਸ਼ਤਾ ਲੇਕੇ ਜਾਣਾ ਸੀ।
ਚੰਗਾ ਘਰ ਬਾਹਰ ਸੀ ਸੋ ਇਸ ਕਰਕੇ ਵੀ ਸਾਰੇ ਮੰਨ ਗਏ , ਜਦੋ ਭੂਆ ਜੀ ਮੇਰੇ ਦੱਸੇ ਅਨੁਸਾਰ ਮੇਰੇ ਮੰਮੀ ਡੈਡੀ ਨੂੰ ਲੈਕੇ ਉਹ ਨਾ ਘਰ ਗਈ , ਉਹਨਾਂ ਸਾਫ ਜਵਾਬ ਦਿਤਾ ਅਸੀਂ ਨਹੀਂ ਕਰਨਾ , ਜਦੋ ਭੂਆ ਜੀ ਨੇ ਮੁੰਡੇ ਨੂੰ ਪੁੱਛਿਆ ਤੇ ਉਹ ਆਖਦਾ ਮੈਂ ਨਹੀਂ ਕਰਨਾ ਮੈਂ ਤੇ ਚੰਗੀ ਤਰਾਂ ਜਾਣਦਾ ਵੀ ਨਹੀਂ ਕੁੜੀ ਨੂੰ ਉਹ ਹੀ ਮੇਰੇ ਮਗਰ ਪਈ ਆ , ਜਦੋ ਮੇਰੇ ਘਰਦਿਆਂ ਘਰ ਆਕੇ ਇਹ ਗੱਲ ਦੱਸੀ ਤੇ ਭੂਆ ਨਾਲ ਡੈਡੀ ਲੜੇ ਕੇ ਤੂੰ ਵੀ ਇਸ ਬੇਵਕੂਫ ਦੀਆ ਗੱਲਾਂ ਚ ਆ ਗਈ , ਮੇਰੇ ਫੁਫੜ ਜੀ ਨੇ ਭੂਆ ਦੇ ਚਪੇੜ ਮਾਰੀ।
ਗੱਲ ਵੱਧ ਗਈ , ਮੈਂ ਡੰਗਰਾਂ ਵਾਲੇ ਵਾੜੇ ਵਿੱਚ ਜਾਕੇ ਸਪਰੇਹ ਪੀ ਲਈ ਪਰ ਡਾਕਟਰ ਨੇ ਮੇਰੀ ਜਾਨ ਬਚਾ ਲਈ , 10 ਦਿਨਾਂ ਬਾਹਦ ਮੇਂ ਘਰ ਆਈ , ਮੇਰਾ ਅੰਦਰ ਜਮਾ ਖਤਮ ਸੀ, ਥੋੜੇ ਦਿਨਾਂ ਬਾਹਦ ਗੁੱਸੇ ਵਿੱਚ ਆਕੇ ਮੇਰੇ ਭਰਾ ਨੇ ਉਸ ਮੁੰਡੇ ਦੀ ਲਤ ਤੋੜ ਦਿੱਤੀ , ਮੇਰੀ ਗਲਤੀ ਕਰਕੇ ਮੇਰਾ ਭਰਾ ਜੇਲ ਗਿਆ ,ਪਰ ਹੋਲੀ ਹੋਲੀ ਜਿੰਦਗੀ ਲਹਿ ਤੇ ਆਉਣ ਲੱਗੀ , ਸੱਟ ਬਹੁਤ ਗਹਿਰੀ ਲਗੀ ਸੀ , ਮੁੰਡਾ ਇਸ ਕਰਕੇ ਮੁੱਕਰ ਗਿਆ ਕਿਉਂਕਿ ਉਸਨੇ ਇੱਕ ਸਾਲ ਪਹਿਲਾਂ ਕੀਤੀ ਬੇਇਜਤੀ ਦਾ ਬਦਲਾ ਇੰਨਾ ਚਿਰ ਪਿਆਰ ਦਾ ਵਿਖਾਵਾ ਕਰਕੇ ਲਿਆ , ਉਸਦੀ ਭੈਣ ਨੇ ਉਸਦਾ ਸਾਥ ਦਿੱਤਾ ,
ਮੈਂਨੂੰ ਉਸ ਨਾਲ ਨਫਰਤ ਹੋ ਗਈ ਸੋ ਇਹ ਗੱਲ ਮੇਰੇ ਲਈ ਫਾਇਦੇਮੰਦ ਸਾਬਤ ਹੋਈ । ਮੈਂ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕੀਤਾ , ਤੇ ਅੱਜ ਬਿਲਕੁਲ ਠੀਕ ਆ , ਚੰਗੀ ਆ ਆਪਣੇ ਘਰ , ਪ੍ਰਾਈਵੇਟ ਨੌਕਰੀ ਕਰਦੀ ਆ , ਜੇ ਕੋਈ ਮੁੰਡਾ ਰਾਹ ਗਈ ਛੇੜ ਦਾ ਆ ਜਾ ਕੋਈ ਸੋਸ਼ਲ ਮੀਡੀਆ ਤੇ ਆਖਦਾ ਆ ਮੈਂ ਤੈਨੂੰ ਪਿਆਰ ਕਰਦਾ , ਹੱਸ ਪੈਂਦੀਆਂ , ਕਿਉਂਕਿ ਮੈਂ ਸਿਖਰ ਨੂੰ ਹੱਥ ਲਾਕੇ ਮੁੜੀ ਆ , ਕਈ ਵਾਰ ਆਪਣੇ ਆਪ ਤੇ ਹੈਰਾਨੀ ਹੁੰਦੀ ਐ ਕੇ ਮੈਂ move on ਕਿਵੇ ਕਰ ਲਿਆ। ਪਰ ਮੇਰੀ ਕਹਾਣੀ ਦਾ end ਇਹੋ ਆ ਕੇ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ ਆ ,
ਰਾਗੀ ਸ਼ਾਂਤ ਸਿੰਘ ਬੜੇ ਬੇਚੈਨ ਸਨ। ਦੁਪਹਿਰ ਵੇਲੇ ਜਦ ਉਹ ਘਰ ਆਰਾਮ ਕਰ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਕਿੱਲੀ ਨਾਲ ਟੰਗੀ ਕਮੀਜ਼ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਲਿਆ ਸੀ। ਸਾਰੇ ਪਰਿਵਾਰ ਤੋਂ ਪੁੱਛਿਆ ਗਿਆ ਪਰ ਨੋਟ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ।
ਘਰ ਵਿੱਚ ਜਦ ਨੋਟ ਬਾਰੇ ਰੌਲਾ ਪਿਆ ਹੋਇਆ ਸੀ ਤਾਂ ਰਾਗੀ ਦਾ ਦਸ ਸਾਲ ਦਾ ਲੜਕਾ ਘਰ ਵਿਚ ਦਾਖਲ ਹੋਇਆ। ਉਹ ਕੀਰਤਨ ਹੁੰਦੇ ਸਮੇਂ ਟੱਲੀਆਂ ਵਜਾਇਆ ਕਰਦਾ ਸੀ ਅਤੇ ਕੀਰਤਨ ਦੀਆਂ ਸਾਖੀਆਂ ਨੂੰ ਬੜੇ ਧਿਆਨ ਨਾਲ ਸੁਣਿਆ ਕਰਦਾ ਸੀ। ਪਿਤਾ ਨੇ ਨੋਟ ਬਾਰੇ ਲੜਕੇ ਤੋਂ ਵੀ ਪੁੱਛਿਆ।
“ਹਾਂ ਪਿਤਾ ਜੀ ਉਹ ਨੋਟ ਮੈਂ ਹੀ ਲੈ ਕੇ ਗਿਆ ਸੀ। ਆਪਜੀ ਵੀ ਬੜੇ ਖੁਸ਼ ਹੋਵੋਗੇ ਕਿ ਮੈਂ ਅੱਜ ਬਹੁਤ ਹੀ ਵੱਡਾ ਪਰ-ਉਪਕਾਰ ਦਾ ਕੰਮ ਕਰਕੇ ਆਇਆ ਹਾਂ। ਉਨ੍ਹਾਂ ਸਾਰੇ ਰੁਪਿਆਂ ਨਾਲ ਮੈਂ ਬਹੁਤ ਸਾਰੇ ਕੋਹੜੀਆਂ ਨੂੰ ਭੋਜਨ ਛਕਾ ਦਿੱਤਾ ਏ ਤੇ
…….)
ਉਸ ਦੇ ਮੂੰਹ ਉੱਤੇ ਇੱਕ ਜੋਰ ਦੀ ਥੱਪੜ ਵੱਜਿਆ, “ਇਹ ਤੂੰ ਕੀ ਮੂਰਖਤਾ ਕੀਤੀ ਏ, ਚੋਰ ਕਿਤੋਂ ਦਾ।”
‘‘ਪਰ ਪਿਤਾ ਜੀ ਮੈਂ ਤਾਂ ਸੱਚਾ-ਸੌਦਾ ਕੀਤਾ ਏ।”
ਵੱਡੇ ਸਰਦਾਰ ਜੋਰਾਵਰ ਸਿੰਘ ਦੇ ਘਰ ਕੁੜੀਆਂ ਦੀ ਭਰਮਾਰ ਸੀ। ਉੱਚੀਆਂ ਕੰਧਾਂ ਵਾਲੀ ਹਵੇਲੀ ਉਨ੍ਹਾਂ ਦੀ ਦੁਨੀਆ ਸੀ। ਆਸੇ ਪਾਸੇ ਸਖਤ ਪਹਿਰਾ ਸੀ ਅਤੇ ਬਾਹਰਲੀ ਹਵਾ ਉਨ੍ਹਾਂ ਲਈ ਵਰਜਤ ਫਲ ਸੀ।
ਆਪਣੇ ਪਿਤਾ ਦੀ ਰੀਸ ਕਰਦਿਆਂ ਕੁੜੀਆਂ ਨੇ ਆਪਣੀ ਪਸੰਦ ਦੇ ਕੁੱਤੇ ਪਾਲੇ ਹੋਏ ਸਨ। ਕੁੱਤਿਆਂ ਦੀਆਂ ਨਸਲਾਂ ਅਤੇ ਉਨ੍ਹਾਂ ਦੇ ਕੱਦ, ਕੁੜੀਆਂ ਦੀਆਂ ਉਮਰਾਂ ਅਨੁਸਾਰ ਹੋਇਆ ਕਰਦੇ ਸਨ। ਛੋਟੀਆਂ ਬੇਬੀਆਂ ਚਿੱਟੇ ਪੱਪੀ ਹੀ ਰੱਖਦੀਆਂ ਸਨ। ਉਹ ਆਮ ਕੁੱਤਿਆਂ ਨਾਲ ਖੇਡਦੀਆਂ, ਕਦੇ ਪਿਆਰ ਕਰਦੀਆਂ ਅਤੇ ਕਦੇ ਸਖਤ ਗਲਤੀ ਦੀ ਸਜਾ ਸੰਗਲੀ ਵਿੱਚ ਹੀ ਬਦਲ ਦਿੰਦੀਆਂ ਸਨ। ਉਨ੍ਹਾਂ ਦੀਆਂ ਗੱਲਾਂ ਦਾ ਕੁੱਤਿਆਂ ਦੀਆਂ ਆਦਤਾਂ ਦੀ ਵਿਆਖਿਆ ਹੀ ਹੁੰਦੀ।
‘ਮੁੰਡਿਆਂ ਨੂੰ ਕੁੜੀਆਂ ਕੁੱਤਿਆਂ ਵਾਂਗ ਹੀ ਤਾਂ ਪਾਲਦੀਆਂ ਹਨ। ਪਹਿਲੀ ਕੁੜੀ ਬੋਲੀ।
‘ਕਈ ਕੁੱਤੇ ਵੀ ਮੁੰਡਿਆਂ ਵਾਲੇਨਖਰੇ ਕਰਨ ਲੱਗ ਜਾਂਦੇ ਹਨ। ਦੂਜੀ ਦਾ ਵਿਚਾਰ ਸੀ।
‘ਆਪਣੇ ਘਰ ਕੁੱਤੇ ਅਤੇ ਮੁੰਡੇ ਦਾ ਫਰਕ ਹੀ ਕਿਹੜਾ ਰਹਿ ਗਿਆ ਏ’ ਤੀਜੀ ਨੇ ਆਪਣੇ ਦੁਖੀ ਦਿਲ ਦੀ ਭੜਾਸ ਕੱਢੀ।
“ਮੁੰਡਾ ਤਾਂ ਮੁੰਡਾ ਹੀ ਹੁੰਦਾ ਏ। ਉਹ ਵੱਢਦਾ ਨਹੀਂ ਅਤੇ ਨਾ ਹੀ ਭੌਕਦਾ ਏ। ਉਸ ਨੂੰ ਮਨੁੱਖੀ ਪਿਆਰ ਦਾ ਵੱਲ ਵੀ ਹੁੰਦਾ ਏ।” ਚੌਥੀ ਦਾ ਤਜਰਬਾ ਬੋਲਿਆ।
ਸਾਰੀ ਹਵੇਲੀ ਵਿੱਚ ਚੁੱਪ ਚਾਂਦ ਹੋ ਗਈ। ਵੱਡਾ ਸਰਦਾਰ ਆਪਣੇ ਸਧਾਰਨ ਮੁੰਡਿਆਂ ਅਤੇ ਦਰਸ਼ਨੀ ਕੁੱਤਿਆਂ ਨਾਲ ਸ਼ਿਕਾਰ ਤੋਂ ਵਾਪਸ ਆ ਗਿਆ ਸੀ। ਲਹੂ ਲੁਹਾਣ ਹਰਨੀਆਂ ਦੇ ਸ਼ਿਕਾਰ ਨੂੰ ਅੰਦਰ ਭੇਜਕੇ ਪਾਲਤੂ ਕੁੱਤਿਆਂ ਨੂੰ ਸੰਗਲੀਆਂ ਪਾਈਆਂ ਜਾ ਰਹੀਆਂ ਸਨ।