ਇਮਤਿਹਾਨ ਵਿਚ ਡਿਊਟੀ ਦੇ ਰਹੇ ਧੰਨਾ ਸਿੰਘ ਸੁਪਰਵਾਈਜ਼ਰ ਨੇ ਕਮਰੇ ਵਿਚ ਵੜਦਿਆਂ ਸਾਰ ਸਾਰੇ ਪ੍ਰੀਖਿਆਰਥੀਆਂ ਨੂੰ ਗਹੁ ਨਾਲ ਵੇਖਿਆ। ਇਕ ਤਾਂ ਉਸਦਾ ਦੂਰੋਂ ਰਿਸ਼ਤੇ ਦਾਰ ਹੀ ਸੀ, ਦੋ ਉਹ ਸਨ ਜਿਨ੍ਹਾਂ ਨੇ ਰਾਤ ਉਸਨੂੰ ਮੱਲੋ ਜੋਰੀ ਵਿਸਕੀ ਪਿਲਾਈ ਸੀ ਅਤੇ ਉਹ ਦੋਵੇਂ ਵੀ ਬੈਠੇ ਸਨ ਜਿਨ੍ਹਾਂ ਨੇ ਉਸਨੂੰ ਸਵੇਰੇ ਧਮਕੀ ਦਿੱਤੀ ਸੀ, “ਜੇ ਨਕਲ ਨਾ ਮਾਰਨ ਦਿੱਤੀ ਤਾਂ ਤੂੰ ਹੈ ਨੀਂ।
ਪਰਚਾ ਸ਼ੁਰੂ ਹੋਇਆ। ਕਈਆਂ ਨੇ ਹੌਲੀ ਹੌਲੀ ਪਰਚੀਆਂ ਕੱਢੀਆਂ ਅਤੇ ਨਕਲ ਮਾਰਕੇ ਲਿਖਣ ਲੱਗ ਪਏ। ਧੰਨਾ ਸਿੰਘ ਕਿਸੇ ਕੋਲੋਂ ਪਰਚੀਆਂ ਖੋਹ ਲੈਂਦਾ ਤੇ ਕਿਸੇ ਕੋਲ ਦੀ ਚੁੱਪ ਚਾਪ ਲੰਘ ਜਾਂਦਾ। ਪਹਿਲੀ ਲਾਈਨ ਵਿਚ ਬੈਠੇ ਲੜਕੇ ਕੋਲੋਂ ਜਦ ਉਸਨੇ ਪਰਚੀਆਂ ਫੜੀਆਂ ਤਾਂ ਉਹ ਖੜ੍ਹਾ ਹੋ ਗਿਆ ਅਤੇ ਕੁਝ ਲੜਕਿਆਂ ਵਲ ਉਂਗਲ ਕਰਦਾ ਕਹਿਣ ਲੱਗਿਆ, “ਜੇ ਔਹ ਤੇਰੀ ਮਰਜ਼ੀ ਨਾਲ ਨਕਲ ਕਰ ਰਹੇ ਨੇ ਤਾਂ ਮੇਰਾ ਵੀ ਹੱਕ ਐ ਨਕਲ ਕਰਨ ਦਾ।” ਧੰਨਾ ਸਿੰਘ ਛਿੱਥਾ ਪੈ ਗਿਆ ਅਤੇ ਉਹ ਲੜਕੇ ਦੀਆਂ ਪਰਚੀਆਂ ਮੋੜ ਕੇ ਅੱਗੇ ਤੁਰ ਪਿਆ।
punjabi short stories
ਸ਼ੇਰ ਨੇ ਸਾਰੇ ਜਾਨਵਰਾਂ ਨੂੰ ਸੋਮਵਾਰ ਦਾ ਸੱਦਾ ਦਿੰਦੇ ਹੋਏ ਕਿਹਾ, “ਤੁਹਾਡੇ ਸਭ ਵਿੱਚੋਂ ਇਕ ਮੇਰਾ ਪੀ.ਏ.. ਤੇ ਬਾਕੀਆਂ ਨੂੰ ਉਹਨਾਂ ਦੀ ਯੋਗਤਾ ਅਣੁਸਾਰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ ਤੇ ਬਾਅਦ ਵਿੱਚ ਮੈਂ ਭਾਸ਼ਣ ਦੇਵਾਂਗਾ?”
ਸੋਮਵਾਰ ਵਾਲੇ ਦਿਨ ਸਾਰੇ ਜਾਨਵਰ ਖੂਬ ਤਿਆਰੀਆਂ ਕਰਕੇ ਪਧਾਰੇ। ਬੱਕਰੀ ਤੇ ਲੂੰਬੜੀ ਨੇ ਰੰਗੀਨ ਐਨਕਾਂ ਲਾਈਆਂ ਹੋਈਆਂ ਸਨ। ਬਾਂਦਰ, ਖੋਤਾ, ਰਿੱਛ ਆਦਿ ਪਰੈਸ ਕੀਤੇ ਕਪੜੇ ਪਾਈ ਮੂੰਹ ’ਚ ਮੁਕਸਰਾ ਰਹੇ ਸਨ।
ਸਮਾਗਮ ਸ਼ੁਰੂ ਹੋ ਗਿਆ। ਖੋਤਾ ਪਹਿਲਾਂ ਹੀ ਖੜ੍ਹਾ ਹੋ ਗਿਆ, “ਮੈਂ ਪੀ.ਏ. ਬਣਾਂਗਾ??? “ਨਹੀਂ ਮੈਂ ਬਣਾਂਗਾ???
ਨਹੀਂ ਮੈਂ ਬਣੂ?”
ਬੱਕਰੀ, ਬਾਂਦਰ ਤੇ ਲੂੰਬੜੀ ਆਪਣਾ ਦਬਾਅ ਪਾ ਰਹੇ ਸਨ। ਅਖੀਰ ਜਦੋਂ ਗੱਲ ਵਧਦੀ ਗਈ ਤਾਂ ਹੱਥੋਂ ਪਾਈ ਸ਼ੁਰੂ ਹੋ ਗਈ। ਮੇਜ਼, ਕੁਰਸੀਆਂ ਟੁਟਣੀਆਂ ਸ਼ੁਰੂ ਹੋ ਗਈਆਂ। ਲੂੰਬੜੀ ਤੇ ਬੱਕਰੀ ਐਨਕਾਂ ਤੁੜਾ ਕੇ ਬਹਿ ਗਈਆਂ। ਘਸੁੰਨ, ਮੁੱਕੀਆਂ ਨਾਲ ਕਈਆਂ ਦੇ ਨੀਲੇ ਨੀਲ ਪੈ ਗਏ। ਸ਼ੇਰ ਨੇ ਮਸਾਂ ਹੀ ਸ਼ਾਂਤੀ ਕਰਾਈ ਤੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ।
“ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਅਨੁਸ਼ਾਸ਼ਨ ਨਹੀਂ ਰੱਖ ਸਕੇ , ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਤੁਸੀਂ ਖੁਦ ਸਿਆਣੇ ਸੀ…??? ਇਸ ਤੋਂ ਬਾਅਦ ਸ਼ੇਰ ਚੁਪ ਕਰ ਗਿਆ। ਖੋਤਾ, ਬਾਂਦਰ ਫਿਰ ਬਹਿਸਣ ਲੱਗੇ।
‘ਲੱਖ ਲਾਹਨਤ ਆ ਤੁਹਾਡੇ ਤੇ ਜਿਹੜੀ ਮੈਂ ਗੱਲ ਨਹੀਂ ਕਹਿਣੀ ਚਾਹੁੰਦਾ ਸੀ ਕਹਿਣੀ ਪੈ ਰਹੀ ਹੈ, ਤੁਸੀਂ ਵੀ ਭਾਰਤ ਦੇ ਮੰਤਰੀਆਂ ਦੀ ਜੂਠ ਖਾ ਈ ਲਈ।”
ਹੁਣ ਸਾਰੇ ਜਾਨਵਰ ਬਿਲਕੁਲ ਸ਼ਾਂਤ ਹੋ ਗਏ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਸ਼ੇਰ ਬਹੁਤ ਵੱਡੀ ਗੱਲ ਕਹਿ ਗਿਆ ਹੋਵੇ।
ਅਨਪੜ ਬਾਪ ਹਾੜੀ ਸਉਣੀ ਦੁਕਾਨਦਾਰ ਦਾ ਹਿਸਾਬ ਵਿਆਜ ਸਮੇਤ ਨਬੇੜ ਜਾਂਦਾ। ਐਤਕੀਂ ਉਸ ਦੇ ਦਸਵੀਂ ਕੀਤੇ ਮੁੰਡੇ ਨੇ ਕਬੀਲਦਾਰੀ ਸੰਭਾਲ ਲਈ। ਦੁਕਾਨਦਾਰ ਦੀ ਹੇਰਾ ਫੇਰੀ ਵੇਖ ਉਨ੍ਹਾਂ ਦੀ ਕਾਫੀ ਤੂੰ-ਤੂੰ ਮੈਂ-ਮੈਂ ਹੋਈ। ਆਖਿਰ ਹਿਸਾਬ ਤਾਂ ਨਿਬੜ ਗਿਆ, ਪਰ ਦੁਕਾਨਦਾਰ ਕਾਫੀ ਅਕਿਆ ਹੋਇਆ ਉਚੀ ਅਵਾਜ਼ ਵਿਚ ਬੋਲ ਰਿਹਾ ਸੀ।
“ਪਤਾ ਨੀਂ ਇਹ ਅੱਜਕਲ ਦੇ ਛੋਕਰੇ ਚਾਰ ਅੱਖਰ ਪੜ੍ਹ ਕੇ ਆਪਣੇ ਆਪ ਨੂੰ ਸਮਝਣ ਕੀ ਲੱਗ ਜਾਂਦੇ ਨੇ, ਸਾਡੇ ਵੀ ਪਿਉ ਬਨਣ ਦੀ ਕੋਸ਼ਿਸ਼ ਕਰਦੇ ਨੇ। ਇਹਦਾ ਪਿਉ ਕਿੰਨਾ ਚੰਗਾ ਐ, ਕਦੇ ਚੂੰ ਨੀਂ ਸੀ ਕੀਤੀ। ਏਸੇ ਕਰ ਕੇ ਪੜੇ ਲਿਖੇ ਮੁੰਡੇ ਮੈਨੂੰ ਹਮੇਸ਼ਾ ਈ ਬੁਰੇ ਲੱਗਦੇ ਐ।”
ਕਾਪੀ ਜੋੜਨ ਲੱਗਿਆਂ ਅਚਾਨਕ ਹੀ ਉਸ ਦੀ ਨਜ਼ਰ ਸ਼ੱਕੀ ਹੋ ਗਈ। ਇਹ ਕਹਾਣੀ ਤਾਂ ਪਹਿਲਾਂ ਵੀ ਛਪੀ ਲਗਦੀ ਸੀ। ਫੇਰ ਵੀ ਸ਼ੱਕ ਨੂੰ ਅਸਲੀਅਤ ਵਿਚ ਦੇਖਣ ਲਈ ਉਸ ਸਾਰੀਆਂ ਅਖ਼ਬਾਰਾਂ ਦੀਆਂ ਫਾਈਲਾਂ ਮੰਗਾ ਲਈਆਂ। ਕਹਾਣੀ ਤਾਂ ਤਿੰਨ ਵਾਰ ਵੱਖ ਵੱਖ ਅਖਬਾਰਾਂ ਵਿਚ ਛੱਪ ਚੁੱਕੀ ਸੀ। ਉਸ ਅੱਧ-ਜੂੜੀ ਕਾਪੀ ਚੁੱਕੀ ਤੇ ਸੰਪਾਦਕ ਦੇ ਕਮਰੇ ‘ਚ ਜਾਂਦਿਆਂ ਹੀ ਕਿਹਾ, “ਆ…ਕਹਾਣੀ ਤਾਂ ਪਹਿਲਾਂ ਛਪੀ ਸੀ?
“ਕਿਹੜੀ?”
‘ਕਾਂ, ਕੁੱਤੇ ਤੇ ਗਿੱਦੜ..”
“ਕਿਹਦੀ ਲਿਖੀ?”
‘‘ਬਲਬੀਰ ਚੰਦ ਸੂਦਨ ਪੀ.ਸੀ.ਐਸ. ਦੀ…”
“ਲਾ ਦੇ ਇਸੇ ਅੰਕ ਵਿਚ।”
“ਪਰ…”
‘‘ਪਰ ਪੁਰ ਨੂੰ ਰੱਖ ਆਪਣੇ ਕੋਲ..ਆਖਿਰ ਬੰਦੇ ਨੂੰ ਉਵਲਾਈਜ਼ ਵੀ ਕਰਨਾ। ਪੀ.ਸੀ.ਐਸ. ਅਫਸਰ ਹੈ। ਕਿਸੇ ਵੇਲੇ ਵੀ ਕੰਮ ਆ ਸਕਦਾ ਹੈ।
ਸੋਚਿਆ ਸੀ। ਇਸ ਵਾਰ ਜ਼ਰੂਰ ਓਲੰਪਿਕ ਖੇਡਾਂ ਵਿਚ ਸਾਡੇ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਪਰ ਹੋਇਆ ਕੀ? ਏਨੀ ਵੱਡੀ ਖਿਡਾਰੀਆਂ ਦੀ ਪਲਟਨ।
ਖਿਡਾਰੀਆਂ ਨਾਲੋਂ ਅਧਿਕਾਰੀ ਹੋਰ ਵੀ ਵੱਧ।
ਕਿੰਨੀ ਸ਼ਰਮ ਦੀ ਗੱਲ ਹੈ ਕਿ ਇਸ ਅੱਸੀ ਕਰੋੜ ਵੱਸੋਂ ਵਾਲੇ ਨਖਲਿਸਤਾਨ ਦੇਸ਼ ਲਈ ਇਕ ਵੀ ਪੁਰਸਕਾਰ ਨਹੀਂ। ਕੋਈ ਕਾਂਸੀ ਦਾ ਮੈਡਲ ਵੀ ਨਹੀਂ। ਬਿਲਕੁਲ ਖਾਲੀ ਹੱਥ ਵਾਪਸ
ਖਾਲੀ ਹੱਥ ਤਾਂ ਵਾਪਸ ਨਹੀਂ। ਹੱਥ ਤਾਂ ਭਰੇ ਹੋਏ ਸਨ।
ਉਹ ਕਿਵੇਂ?
ਦੋ ਹੱਥ ਹੀ ਭਰੇ ਹੋਏ ਨਹੀਂ ਸਨ। ਸਾਰੀਆਂ ਜੇਬਾਂ ਵੀ ਭਰੀਆਂ ਹੋਈਆਂ ਸਨ। ਭਾਰੇ ਬੈਗ ਵੀ। ਸੂਟ ਕੇਸ ਵੀ। ਬੈਂਡ ਹੋਲਡਲ ਵੀ ਤੂੜੇ ਪਏ ਸਨ। ਘੜੀਆਂ, ਕਪੜੇ, ਕੈਮਰੇ, ਵੀ.ਸੀ.ਆਰ. ਰੀਕਾਰਡਰ, ਫਰੀਜ਼ਰ, ਸਰੀਜ਼ਰ ਖਾਲੀ ਹੱਥ ਤਾਂ ਵਾਪਸ ਨਹੀਂ ਮੁੜੇ।
ਮੋਟਰ ਚਲ ਰਹੀ ਸੀ। ਖੂਹ ’ਚੋਂ ਨਿਕਲ ਕੇ ਚਾਂਦੀ ਰੰਗੇ ਪਾਣੀ ਦੀ ਧਾਰ ਚੁਬੱਚੇ `ਚ ਪੈਂਦੀ ਤੇ ਦੁਬੱਚੇ ਚੋਂ ਅਗਾਂਹ ਆਡ ਰਾਹੀਂ ਆਲੂਆਂ ਦੇ ਖੇਤ ਨੂੰ। ਆਡਾਂ ਚ ਪਾਣੀ ਮੋੜਦਾ ਨੌਕਰ ਇਕ ਪਲ ਸਾਹ ਲੈਣ ਲਈ ਰੁਕਿਆ ਤਾਂ ਕੋਲ ਖੜੇ ਸਰਦਾਰ ਜਗਰੂਪ ਸਿੰਘ ਨੇ ਕਿਹਾ, ਕਾਲਿਆ ਆਲੂ ਭਰ ਗਏ ਤਾਂ ਤੋਰੀਏ ਨੂੰ ਪਾਣੀ ਮੋੜ ਦੇਵੀਂ। ਮੈਂ ਰਤਾ ਟੂਰਨਾਮੈਂਟ ਦੇਖ ਆਵਾਂ ?
‘ਚੰਗਾ ਜੀ ਇਕ ਪਲ ਕਾਲਾ ਰੁਕਿਆ, ਨਹੀਂ ਤੇ ਰਾਤ ਨੂੰ ਪਾਣੀ ਲਾ ਲਈਏ। ਹੁਣ ਰਤਾ ਮੈਂ ਵੀ ਟੂਰਨਾਮੈਂਟ ਵੇਖ ਲਵਾਂ ਜੀਅ ਬੜਾ ਕਰਦਾ ਐ ਜੀ ਕਾਲਾ ਅੱਜ ਤੋਂ ਦਸ ਬਾਰਾਂ ਸਾਲ ਪਹਿਲਾਂ ਆਪਣੀ ਭਰ ਜੁਆਨੀ ਚ ਖੁਦ ਕਬੱਡੀ ਦਾ ਬੜਾ ਵਧੀਆ ਖਿਡਾਰੀ ਹੁੰਦਾ ਸੀ।
ਤੋਂ ਉਥੇ ਟੂਰਨਾਮੈਂਟ ’ਚ ਕੀ ਦੇਖਣਾ ਰਾਤ ਬਿਜਲੀ ਨਾ ਆਈ ਤਾਂ ਫਿਰ ਤੋਰੀਏ ਨੂੰ ਪਾਣੀ ਨਾ ਲੱਗਾ ਤਾਂ ਇਹਦਾ ਕੱਖ ਨਹੀਂ ਰਹਿਣਾ।
ਉਹ ਸਿਰ ਸੁੱਟ ਮੁੜ ਆਡਾਂ ‘ਚ ਪਾਣੀ ਮੋੜਨ ਲੱਗ ਪਿਆ। ਪਰ ਪਿੰਡ ਦੇ ਚੜ੍ਹਦੇ ਵੱਲ ਹੋ ਰਹੇ ਮੈਚਾਂ ਦੀ ਸਪੀਕਰ ਤੋਂ ਸੁਣਾਈ ਦੇ ਰਹੀ ਕੁਮੈਂਟਰੀ ਦੇ ਬੋਲ ਉਹਦੇ ਜ਼ਿਹਨ `ਚ ਹਥੌੜਿਆਂ ਵਾਂਗ ਵੱਜਦੇ ਰਹੇ ਤੇ ਉਹ ਆਪਣੀ ਬੇਬਸੀ ਤੇ ਕੁੜਦਾ ਰਿਹਾ।
ਸਵਾਲ
ਮੁੱਖ ਮੰਤਰੀ ਜਦੋਂ ਆਪਣੇ ਪਿੰਡ ਤੋਂ ਰਾਜਧਾਨੀ ਲਈ ਕੂਚ ਕਰਨ ਵਾਲੇ ਸਨ ਤਾਂ ਉਨ੍ਹਾਂ ਦੇ ਨੌਜਵਾਨ ਪੁੱਤਰ ਨੇ ਕਿਹਾ, ਪਿਤਾ ਜੀ, ਤੁਹਾਥੋਂ ਇਕ ਸਵਾਲ ਹੈ?”
“ਕਹਿ ਪੱਤਰ!”
“ਪਿਤਾ ਜੀ, ਤੁਸੀਂ ਪਿੰਡ ਵਿਚ ਇੰਨਾਂ ਵੱਡਾ ਹਸਪਤਾਲ ਖੁਲਵਾ ਦਿੱਤਾ ਹੈ, ਬੈਂਕ ਖੁਲੂਵਾ ਦਿੱਤਾ ਹੈ। ਇਸ ਲਈ ਲੋਕ ਤੁਹਾਡੀ ਬਹੁਤ ਤਾਰੀਫ ਕਰ ਰਹੇ ਹਨ। ਪਿੰਡ ਦੇ ਲੋਕ ਕਿੰਨੇ ਸਾਲਾਂ ਤੋਂ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰ ‘ਹਾਈ ਬਣਾ ਦੇਣ ਦੀ ਮੰਗ ਕਰ ਰਹੇ ਹਨ, ਪਰੰਤੂ ਤੁਸੀਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਮੈਂ ਜਦੋਂ ਵੀ ਪਿੰਡ ਆਉਂਦਾ ਹਾਂ, ਲੋਕ ਮੈਨੂੰ ਸਵਾਲ ਕਰਦੇ ਹਨ ਕਿ ਜੇਕਰ ਵਿਰੋਧੀ ਨੇਤਾ ਦੇ ਪਿੰਡ ਦਾ ਸਕੂਲ ਅਪਗ੍ਰੇਡ ਹੋ ਸਕਦਾ ਹੈ ਤਾਂ ਮੁੱਖ ਮੰਤਰੀ ਦੇ ਪਿੰਡ ਦਾ ਸਕੂਲ ਅਪਗ੍ਰੇਡ ਕਿਉਂ ਨਹੀਂ ਹੋ ਸਕਦਾ?”
ਆਪਣੀ ਗੱਲ ਪੂਰੀ ਕਰ ਉਸਨੇ ਉੱਤਰ ਲਈ ਆਪਣੀ ਨਿਗਾ ਪਿਤਾ ਦੇ ਚਿਹਰੇ ‘ਤੇ ਗੱਡ ਦਿੱਤੀ।
ਮੁੱਖ ਮੰਤਰੀ ਮੁਸਕਰਾਏ। ਉਨ੍ਹਾਂ ਆਪਣਾ ਚਿਹਰਾ ਉੱਪਰ ਉਠਾਇਆ ਅਤੇ ਕਿਹਾ, “ਪੁੱਤਰ, ਪਿੰਡ ਦਾ ਸਕੂਲ ਤਾਂ ਅੱਜ ਹੀ ਅਪਗ੍ਰੇਡ ਹੋ ਸਕਦਾ ਹੈ, ਪਰੰਤੂ ਸਵਾਲ ਇਹ ਹੈ ਕਿ ਜੇਕਰ ਪਿੰਡ ਦਾ ਸਕੂਲ ਮੈਟ੍ਰਿਕ ਤੱਕ ਦਾ ਹੋ ਗਿਆ ਤਾਂ ਫਿਰ ਆਪਣੇ ਇਤਨੇ ਵੱਡੇ ਫਾਰਮ ‘ਚ ਕੰਮ ਕਰਨ ਲਈ ਸਸਤੇ ਮਜ਼ਦੂਰ ਕਿੱਥੋਂ ਆਉਣਗੇ? ਸਾਡੇ ਪਸ਼ੂਆਂ ਦੀ ਦੇਖ ਭਾਲ ਕੌਣ ਕਰੇਗਾ? ਸਾਰੇ ਤਾਂ ਪੜ੍ਹ ਲਿਖ ਕੇ ਸ਼ਹਿਰ ਚਲੇ ਜਾਣਗੇ ਜਾਂ ਆਪਣੇ ਲਈ ਬੇਕਾਰ ਹੋ ਜਾਣਗੇ।”
ਪੁੱਤਰ ਚੁੱਪ ਹੋ ਗਿਆ ਸੀ।
ਸੱਚ
ਕਟਹਿਰਾ ਉਸ ਦੇ ਸੱਜੇ ਪਾਸੇ ਹੈ।
ਜੇ ਖੱਬੇ ਪਾਸੇ ਹੁੰਦਾ ਤਾਂ ਵੀ ਕੀ ਹੋਣਾ ਸੀ।
ਹੁਣੇ ਕੋਈ ਗ੍ਰੰਥ, ਕੋਈ ਗੀਤਾ, ਝੁਕਦੀ ਹੋਈ ਆਏਗੀ ਤੇ ਉਸ ਦਾ ਹੱਥ ਆਪਣੇ ਸਿਰ ਉਤੇ ਰਖ ਕੇ ਬੋਲੇਗੀ।
ਕਹਿ- “ਜੋ ਕਹਾਂਗਾ ਸੱਚ ਕਹਾਂਗਾ, ਤੇ ਉਸ ਤੋਂ ਸੱਚ ਆਖਿਆ ਜਾਣਾ ਹੈ…ਉਸਦੀ ਮਜਬੂਰੀ ਹੈ ਕਿ ਕੋਈ ਮਖੌਟਾ ਉਸ ਦੇ ਮੇਚ ਨਹੀਂ ਆਇਆ ਤੇ ਉਹ ਨੰਗੇ ਮੂੰਹ ਅਦਾਲਤ ਨੂੰ ਤੁਰ ਆਇਆ ਹੈ..ਉਸਨੇ ਜੋ ਕੁਝ ਆਖਣਾ ਸੀ ਆਖ ਗਿਆ ਹੈ।
ਨਿਆਂ ਦੀ ਕੁਰਸੀ ਤੇ ਬੈਠੀ, ਬੁੱਢੀ ਖਸਤਾ ਪੁਸਤਕ ਗਿਆਂਦੀ ਅਵਾਜ਼ ਵਿਚ ਕੁਝ ਬੋਲੀ ਹੈ।
ਨਿਆਂ-ਘਰ ਵਿਚ ਇਕ ਤਨਜ਼ੀਆ ਹਾਸਾ ਫੈਲ ਗਿਆ ਹੈ ਪਤਾ ਨਹੀਂ ਕੁਰਸੀਆਂ ਦੇ ਹੱਸਣ ਦੀ ਅਵਾਜ਼ ਹੈ ਜਾਂ ਕੁਰਸੀਆਂ ‘ਤੇ ਬੈਠੇ ਬੁਰਕਿਆਂ ਦੀ..
ਅਦਾਲਤ ਦੇ ਅਹਾਤੇ ਵਿਚ ਉੱਗ ਆਏ ਦਾ ਦੇਣ ਦਾ ਹੁਕਮ ਦੇ ਦਿੱਤਾ ਗਿਆ ਹੈ..ਆਦਮੀ ਨੇ ਨਿਆਂ ਘਰ ਦੀਆਂ ਕੰਧਾਂ ਨੂੰ ਜੋ ਕੁਝ ਆਖਿਆ ਸੀ। ਉਹ ਕੰਧਾਂ ਨੂੰ ਪਾੜ ਕੇ ਬਾਹਰ ਆ ਗੂੰਜਿਆ ਹੈ ਰੁੱਖਾਂ ਦਾ ਕੁਲਨਾਸ ਨਹੀਂ ਹੋ ਸਕਦਾ।
‘ਜੇਬ ਕਤਰਾ ਓ ਲੋਕੋ ਜੇਬ ਕਤਰਾ ਉਏ ਉਹਨੇ ਆਪਣੀ ਜੇਬ ਕੱਟ ਰਹੇ ਇਕ ਆਦਮੀ ਨੂੰ ਫੜਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉੱਥੇ ਖੜੇ ਲਗਭਗ ਹਰੇਕ ਆਦਮੀ ਨੇ ਥੱਪੜ ਮਾਰਨੇ, ਵਾਲ ਪੁੱਟਣੇ ਤੇ ਡੁੱਡੇ ਮਾਰਨੇ ਸ਼ੁਰੂ ਕਰ ਦਿੱਤੇ।
ਤੂੰ ਸਮਝ ਕੀ ਰੱਖਿਐ ਭੈਣ ਦੇ ਜੇ ਤੈਨੂੰ ਪੁਲੀਸ ਹਵਾਲੇ ਨਾ ਕੀਤਾ ਤਾਂ ਮੈਨੂੰ ਕੌਣ ਜਾਣੂ? ਉਹ ਜੇਬ ਕਤਰੇ ਨੂੰ ਕੁੱਟਦਾ ਹੋਇਆ ਨੇੜੇ ਹੀ ਠਾਣੇ `ਚ ਲਿਜਾ ਰਿਹਾ ਸੀ।
ਦੇਖੋ ਜਨਾਬ! ਏਸ ਜੇਬ ਕਤਰੇ ਨੇ ਮੇਰੀ ਜੇਬ ਕੱਟੀ ਏ ਏਨਾ ਸ਼ੁਕਰ ਮੈਂ ਪੈਸੇ ਬੋਚ ਲਏ ਨਹੀਂ ਤਾਂ ਉਹ ਠਾਣੇਦਾਰ ਸਾਹਿਬ ਨੂੰ ਕਹਿ ਰਿਹਾ ਸੀ।
ਤੂੰ ਛੱਡਦੇ ਇਹਨੂੰ ਮੈਂ ਹੁਣੇ ਸਿਖਾਉਨਾਂ ਗਰੀਬ ਲੋਕਾਂ ਦੀਆਂ ਜੇਬਾਂ ਕੱਟਣਾ ਇਹ। ਕਹਿੰਦਿਆਂ ਹੀ ਠਾਣੇਦਾਰ ਨੇ ਜੇਬ ਕਤਰੇ ਦੇ ਲੱਕ ਚ ਦਿਖਾਵੇ ਵਜੋਂ ਡੰਡਾ ਮਾਰਿਆ।
ਸਰਦਾਰ ਸਾਹਿਬ ਇਹਦੀ ਐਸੀ ਚਮੜੀ ਉਧੇੜ ਦਿਓ ਜਿਹੜਾ ਦਿਨਾਂ ਤੱਕ ਯਾਦ ਰੱਖੇ।
ਤੂੰ ਹੁਣ ਬੇ-ਫਿਕਰ ਰਹਿ ਤੇ ਜਾਹ ਜੇ ਇਹਨੂੰ ਸਾਲੇ ਨੂੰ ਮਿਰਚਾਂ ਵਾਲੀ ਬੋਰੀ ਵਿਚ ਪਾ ਕੇ ਨਾ ਕੁੱਟਿਆਂ ਤਾਂ ਠਾਣੇਦਾਰ ਨੇ ਉਹਦੇ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਨੇ ਕਿਹਾ। ਉਹ ਹੁਣ ਠਾਣੇ ਚੋਂ ਆ ਗਿਆ ਸੀ।
ਠਾਣੇਦਾਰ ਨੇ ਜੇਬ ਕਤਰੇ ਨੂੰ ਅੰਦਰ ਲਿਜਾਂਦਿਆਂ ਪੁੱਛਿਆ,ਕਿੰਨੇ ਬਣੇ ਨੇ ਤੜਕੇ ਦੇ ਹੁਣ ਤੱਕ?
‘ਜੀ ਸੌ ਕੁ ਰੁਪਈਆ ਬਣਿਐ ਦੋ ਜੇਬਾਂ ਕੱਟੀਆਂ ਸਨ।’
ਲਿਆ ਕੱਢ ਫੇਰ ਠਾਣੇਦਾਰ ਨੇ ਹੁਕਮ ਦਿੱਤਾ। ਸੌ ਰੁਪਏ ਜੇਬ ਕਤਰੇ ਤੋਂ ਫੜ ਲਏ। ਆਹ ਲੈ 25 ਰੁਪਏ ਨਾਲੇ ਮਾੜਾ ਜਾ ਚਲਾਕੀ ਨਾਲ ਕੰਮ ਕਰਿਆ ਕਰ! ਸਮਝਿਆ ਠਾਣੇ ਦਾਰ ਨੇ 75 ਰੁਪਏ ਆਪ ਰੱਖ ਕੇ ਉਹਨੂੰ ਨਸੀਹਤ ਦਿੰਦਿਆਂ ਕਿਹਾ।
ਆਹ ਤਾਂ ਜੀ ਸਾਲੇ ਨੂੰ ਪਤਾ ਨੀਂ ਕਿਵੇਂ ਪਤਾ ਲੱਗ ਗਿਆ ਤੂੰ ਮੈਂ ਤਾਂ ਚਲਾਕੀ ਈ ਵਰਤੀ ਸੀ ਜੇਬ ਕਤਰੇ ਨੇ ਹੱਸਦਿਆਂ ਕਿਹਾ।
ਚੰਗਾ ਆ ਪਿਛਲੀ ਕੰਧ ਟੱਪ ਕੇ ਆਪਣਾ ਸਮਾਨ ਬਦਲ ਆ ਹੁਣ ਦੂਜੇ ਅੱਡੇ ਤੇ ਜਾਈਂ ਕੋਈ ਮੋਟੀ ਜਿਹੀ ਸਾਮੀ ਨੂੰ ਹੱਥ ਪਾਈਂ। ਠਾਣੇਦਾਰ ਨੇ ਹੁਕਮ ਦਿੱਤਾ।
ਕੁਝ ਸਮੇਂ ਪਿੱਛੋਂ ਉਹ ਜੇਬ ਕਤਰਾ ਦੂਜੇ ਬੱਸ ਅੱਡੇ ਤੇ ਸਾਧੂ ਬਣਕੇ ਇਧਰ ਉਧਰ ਚੱਕਰ ਮਾਰਨ ਲੱਗ ਪਿਆ।
ਨੱਥੇ ਨੇ ਲੋਕਾਂ ਦਾ ਆਮ ਚਲਦਾ ਪੰਦਰਾਂ ਫੁਟ ਦਾ ਲੰਮਾ ਰਸਤਾ ਆਪਣੇ ਖੇਤ ਵਿਚ ਮਿਲਾਉਣ ਲਈ ਇੱਟਾਂ ਮੰਗਵਾਈਆਂ ਤੇ ਰਾਜ ਲਗਾ ਦਿੱਤੇ। ਲੋਕਾਂ ਨੇ ਰੌਲਾ ਪਾਇਆ ਕਿ ਰਸਤਾ ਨਾ ਬੰਦ ਕਰੇ। ਤਰਲੇ ਕੀਤੇ। ਪੈਰੀਂ ਪਏ ਲੋਕਾਂ, ਪਰ ਉਸ ਇਕ ਨਾ ਮੰਨੀ। ਨੱਥਾ ਬੜਾ ਮੰਨਿਆ ਹੋਇਆ ਧਾੜਵੀ ਸੀ। ਆਖਰ ਮੈਂ ਅੱਗੇ ਵਧਿਆ ਤੇ ਰਾਜਾਂ ਨੂੰ ਬੇਨਤੀ ਕੀਤੀ,
ਰਾਜ ਭਰਾਵੋ, ਵੀਰੋ ਇਹ ਸਾਡਾ ਰਸਤਾ ਮੱਲ ਰਿਹਾ ਹੈ। ਤੁਸੀਂ ਜਾਣ ਦੇ ਹੋ। ਕੰਮ ਕਰਨਾ ਛੱਡ ਦਿਉ। ਰਾਜ ਕਹਿਣ ਲਗੇ ਅਸਾਂ ਤਾਂ ਭਰਾਓ ਦਿਹਾੜੀ ਲਗਾਣੀ ਹੈ। ਸਾਨੂੰ ਰਸਤੇ ਨਾਲ ਕੋਈ ਵਾਸਤਾ ਨਹੀਂ ਤੇ ਉਹ ਕੰਮ ਕਰਦੇ ਗਏ ਕੰਧ ਉਸਾਰਨ ਦਾ।
ਪਈ ਦਿਹਾੜੀ ਤਾਂ ਉਹਨਾਂ ਰਾਜਾਂ ਵੀ ਲਗਾਈ ਸੀ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਾਇਆ ਸੀ। ਮੈਂ ਕਿਹਾ। ਰਾਜ ਨਿਰ ਉਤਰ ਮੇਰੇ ਵਲ ਵੇਖਦੇ ਰਹੇ।
ਪਾਰੋ ਸਿਰ ਉਤਲਾ ਘੜਾ ਥੱਲੇ ਰੱਖਦੀ ਹੋਈ ਪਤੀ ਦੇਵ ਵੱਲ ਵਧੀ। ਬਾਂਹ ਪਕੜੀ। ਨਬਜ਼ ਬਹੁਤ ਤੇਜ਼ ਚੱਲ ਰਹੀ ਸੀ। ਹੁਣ ਤਾਂ ਡਾਕਟਰ ਦੀ ਦਿੱਤੀ ਹੋਈ ਦਵਾਈ ਵੀ ਖਤਮ ਹੋ ਚੁੱਕੀ ਸੀ। ਉਸਨੂੰ ਆਪਣਾ ਤੇ ਬੱਚਿਆਂ ਦਾ ਭਵਿੱਖ ਧੁੰਦਲਾ ਧੁੰਦਲਾ ਵਿਖਾਈ ਦੇਣ ਲੱਗਾ ਕਿਉਂਕਿ ਰੋਜ਼ੀ ਕਮਾਉਣ ਦਾ ਇੱਕੋ ਇੱਕ ਸਾਧਨ ਉਸ ਦਾ ਪਤੀ ਹੀ ਸੀ ਜੋ ਕਿ ਮੰਜੇ ਤੇ ਪਿਆ ਮੌਤ ਨਾਲ ਸੰਘਰਸ਼ ਕਰ ਰਿਹਾ ਸੀ। ਜੋ ਚਾਰ ਪੈਸੇ ਜੋੜੇ ਹੋਏ ਸਨ, ਸਭ ਡਾਕਟਰ ਦੇ ਘਰ ਜਾ ਚੁਕੇ ਸਨ ਤੇ ਹੁਣ ਦਵਾਈ ਜੋਗੇ ਵੀ ਪੈਸੇ ਨਹੀਂ ਸਨ। ਉਸਦੀ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਉਸਦੇ ਪਤੀ ਨੂੰ ਜ਼ੋਰਾਂ ਦੀ ਉਲਟੀ ਆਈ ਤੇ ਨਾਲ ਹੀ ਖੂਨ ਵੀ। ਏਨੇ ਚਿਰ ਨੂੰ ਵੱਡਾ ਮੁੰਡਾ ਬੀਰਾ ਬਾਹਰੋਂ ਖੇਡਦਾ ਘਰ ਆਇਆ। ਪਿਉ ਦੀ ਇਹ ਹਾਲਤ ਵੇਖ ਕੇ ਉਸਨੇ ਮਾਂ ਨੂੰ ਪੁੱਛਿਆ ਮਾਂ! ਭਾਪਾ ਜੀ ਅਜੇ ਠੀਕ ਨਹੀਂ ਹੋਏ? ਡਾਕਟਰ ਤਾਂ ਕਹਿੰਦਾ ਸੀ ਪਈ ਤੇਰੇ ਭਾਪਾ ਜੀ ਨੂੰ ਹੋਰ ਦਵਾਈ ਦੇਣ ਨਾਲ ਆਰਾਮ ਆ ਜਾਵੇਗਾ। ਮਾਂ! ਕੀ ਤੂੰ ਹੋਰ ਦਵਾਈ ਨਹੀਂ ਲਿਆਈ? ਮਾਂ ਤੂੰ ਬੋਲਦੀ ਕਿਉਂ ਨਹੀਂ? ਬੱਚੇ ਦੀ ਇਸ ਤਰਸਯੋਗ ਹਾਲਤ ਨੂੰ ਵੇਖਕੇ ਮਾਂ ਦੀਆਂ ਆਂਦਰਾਂ ਦਾ ਰੁੱਗ ਭਰ ਆਇਆ। ਉਸਨੇ ਬੱਚੇ ਨੂੰ ਛਾਤੀ ਨਾਲ ਲਾਉਂਦਿਆਂ ਭਰੇ ਗਲੇ ਨਾਲ ਕਿਹਾ ‘ਤੇ ਰੇ ਭਾਪਾ ਜੀ ਛੇਤੀ ਹੀ ਠੀਕ ਹੋ ਜਾਣਗੇ। ਮੈਂ ਹੁਣੇ ਹੋਰ ਦਵਾਈ ਲਿਆਉਂਦੀ ਹਾਂ। ਕਹਿਣ ਨੂੰ ਤਾਂ ਪਾਰੋ ਕਹਿ ਗਈ ਪਰ ਹੁਣ ਦਵਾਈ ਲਈ ਪੈਸੇ ਕਿੱਥੋਂ ਲਿਆਵੇ? ਪਰ ਹੁਣ ਉਸਦੇ ਪੈਰ ਉਸ ਰਾਹ ਜਾ ਰਹੇ ਸਨ ਜੋ ਕਿ ਟਹਿਲੇ ਨੰਬਰਦਾਰ ਦੇ ਖੇਤ ਵਿਚ ਬਣੇ ਹੋਏ ਕੋਠੇ ਵੱਲ ਜਾਂਦਾ ਸੀ।
ਦਾਣਾ
ਦੇਖਣ ਤੋਂ ਉਹ ਪੂਰਾ ਗੁਰਸਿੱਖ ਲੱਗਦਾ। ਉਹ ਜਿੱਥੇ ਵੀ ਜਾਂਦਾ, ਉਸ ਦੀ ਈਮਾਨਦਾਰੀ ਦੀ ਚਰਚਾ ਹੁੰਦੀ। ਅਕਾਲੀ ਨੇਤਾਵਾਂ ਨੇ ਸੋਚਿਆ- ਗੁਰਸਿੱਖ ਹੀ ਮਿਹਨਤੀ ਅਤੇ ਈਮਾਨਦਾਰ ਕਰਮਚਾਰੀ ਹੋ ਸਕਦਾ ਹੈ। ਇਸ ਲਈ ਆਪਣੀ ਵਜ਼ਾਰਤ ਹੋਣ ਕਰਕੇ ਉਹਨਾਂ ਨੇ ਉਸ ਨੂੰ ਏ ਕਲਾਸ ਸਟੇਸ਼ਨ ਉੱਤੇ ਬਦਲ ਦਿੱਤਾ। ਉਹ ਅੰਦਰੋਂ ਅੰਦਰੀ ਬੜਾ ਦੁਖੀ ਹੋਇਆ। ਉਹ ਸਾਰੀ ਰਾਤ ਪਤਨੀ ਨਾਲ ਝੂਰਦਾ ਰਿਹਾ ਸੀ- ਬੱਚੇ ਮਸਾਂ ਹੀ ਸਕੂਲ ਜਾਣ ਲੱਗੇ ਸੀ। ਮਸਾਂ ਹੀ ਚਾਰ ਬੰਦੇ ਮੂੰਹ ਮੁਲਾਹਜੇ ਵਾਲੇ ਬਣੇ ਸਨ। ਮਰਕੇ ਸਰਕਾਰੀ ਘਰ ਮਿਲਿਆ ਸੀ, ਨੱਕ ਰਗੜ ਕੇ
ਕਾਂਗਰਸ ਸਰਕਾਰ ਆਈ ਤਾਂ ਉਸ ਨੇ ਉਸ ਨੂੰ ਇਸ ਲਈ ਖੁੱਡੇ ਲਾਈਨ ਲਾ ਦਿੱਤਾ ਕਿ ਉਹ ਅਕਾਲੀਆਂ ਦਾ ਬੰਦਾ ਸੀ। ਉਹ ਸਾਰੀ ਰਾਤ ਦੋ ਪੁੜਾਂ ਵਿਚਕਾਰ ਆਏ ਦਾਣੇ ਵਾਂਗ ਪਿਸਦਾ ਰਿਹਾ ਸੀ।