ਅਜ ਅਸੀਂ ਬੇਹੋਸ਼ ਬਿਨ ਪੀਤੇ ਬਣਾਏ ਜਾ ਰਹੇ
ਕਿਸ ਤਰ੍ਹਾਂ ਦੇ ਜਾਮ ਨੇ ਸਾਕੀ ਪਿਲਾਏ ਜਾ ਰਹੇ
punjabi shayari
ਭਰੀ ਮਹਿਫ਼ਿਲ ’ਚੋਂ ਮੈਨੂੰ ਹੀ ਉਠਾਇਆ ਜਾ ਰਿਹੈ ਚੁਣ ਕੇ,
ਭਰੀ ਮਹਿਫ਼ਿਲ ‘ਚੋਂ ਚੁਣਿਆ ਜਾਣ ਵਿੱਚ ਵੀ ਮਾਣ ਕਿੰਨਾ ਹੈ।ਉਸਤਾਦ ਬਰਕਤ ਰਾਮ ਯੁਮਨ
ਘੁਣ ਵਾਂਗਰ ਜਿੰਦ ਨੂੰ ਖਾਂਦੀ ਹੈ ਇਹ ਇਸ਼ਕ ਬਿਮਾਰੀ ਹਰ ਵੇਲੇ
ਬਸ ਪੀੜਾਂ ਚੀਸਾਂ ਹਰ ਵੇਲੇ ਤੇ ਆਹੋ ਜਾਰੀ ਹਰ ਵੇਲੇਵਿਧਾਤਾ ਸਿੰਘ ਤੀਰ
ਕਿਸੇ ਨੂੰ ਫੁੱਲ ਤੇ ਕਲੀਆਂ ਕਿਸੇ ਨੂੰ ਹਾਰ ਦੇਂਦੇ ਓ।
ਖ਼ਤਾ ਮੈਥੋਂ ਹੋਈ ਕਿਹੜੀ? ਜੋ ਮੈਨੂੰ ਖ਼ਾਰ ਦੇਂਦੇ ਓ।
ਬਿਠਾ ਕੇ ਗੈਰ ਨੂੰ ਓਹਲੇ ਦਿਲਾਂ ਦੇ ਭੇਤ ਨਾ ਦੱਸੋ,
ਤੁਸੀਂ ਦੁਸ਼ਮਣ ਦੇ ਹੱਥੋਂ ਇਹ ਪਏ ਤਲਵਾਰ ਦੇਂਦੇ ਓ।ਫ਼ਿਰੋਜ਼ਦੀਨ ਸ਼ਰਫ਼
ਬੋਲ ਜੋ ਸੀਨੇ ‘ਚ ਪੱਥਰ ਹੋ ਗਏ
ਸੀਨਿਉਂ ਉੱਠੇ ਤਾਂ ਅੱਖਰ ਹੋ ਗਏਮਹਿੰਦਰਦੀਪ ਗਰੇਵਾਲ
ਆਓ ਪਿਆਰ ਵਧਾਓ ਜੀਵਨ ਛੋਟਾ ਹੈ।
ਸਮਝੋ ਤੇ ਸਮਝਾਓ ਜੀਵਨ ਛੋਟਾ ਹੈ।ਸੁਖਵਿੰਦਰ ਸਿੰਘ ਲੋਟੇ
ਲਹੂ ਮੇਰੇ ਦਿਲ ਦਾ ਪੀਣ ਵਾਲੇ
ਮੇਰਾ ਹੀ ਦਿਲ ਹੁਣ ਜਲਾ ਰਹੇ ਨੇ
ਮੈਂ ਖ਼ੁਦ ਹੀ ਪਾਲੇ ਨੇ ਇਹ ਦਰਿੰਦੇ,
ਜੋ ਤੰਗ ਹਨ ਬੇਸ਼ੁਮਾਰ ਕਰਦੇਜਨਾਬ ਦੀਪਕ ਜੈਤੋਈ
ਘਰ ਦੀਆਂ ਸਭ ਚੁਗਾਠਾਂ ਖਾਂਦੀ, ਸਿਉਂਕ ਨਾ ਉਸ ਨੂੰ ਨਜ਼ਰ ਪਵੇ।
ਘਰ ਦਾ ਮਾਲਿਕ ਪਰ ਰਾਖੀ ਦਾ ਪੂਰਾ ਦਾਅਵਾ ਕਰਦਾ ਹੈ।ਪ੍ਰੀਤਮ ਪੰਧੇਰ
ਉਹਦੀ ਸੀਰਤ ਬੜੀ ਹੈ ਕੰਡਿਆਲੀ
ਉਹਦੀ ਸੂਰਤ ਗੁਲਾਬ ਵਰਗੀ ਏ
ਦਿਲ ਨੂੰ ਰੱਖਦੀ ਰਾਤ ਦਿਨ ਮਦਹੋਸ਼
ਯਾਦ ਉਹਦੀ ਸ਼ਰਾਬ ਵਰਗੀ ਏਡਾ. ਸਾਧੂ ਸਿੰਘ ਹਮਦਰਦ
ਅਸੀਂ ਔਰਤ ਨੂੰ ਗੌਤਮ ਵਾਂਗਰਾਂ ਠੁਕਰਾਣ ਵਾਲੇ ਨਹੀਂ।
ਉਹਨੂੰ ਸੁੱਤੀ ਨੂੰ ਛੱਡ ਕੇ ਜੰਗਲਾਂ ਵੱਲ ਜਾਣ ਵਾਲੇ ਨਹੀਂ।ਅਜਾਇਬ ਕਮਲ
ਉਮਰ ਭਰ ਤਾਂਘਦੇ ਰਹੇ ਦੋਵੇਂ,
ਫਾਸਿਲਾ ਸੀ ਕਿ ਮੇਟਿਆ ਨਾ ਗਿਆ
ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ
ਤੈਥੋਂ ਰੁਕਿਆ ਉਡੀਕਿਆ ਨਾ ਗਿਆਵਿਜੇ ਵਿਵੇਕ
ਅਸੀਂ ਤਾਂ ਜਨਮ ਜਨਮ ਦੇ ਪਿੰਗਲੇ, ਪਿੰਗਲੀ ਮਾਂ ਦੇ ਜਾਏ।
ਪੌਣਾਂ ਪੁਣ ਕੇ ਸਾਗਰ ਕੱਢ ਕੇ, ਕੋਹੜ ਕਮਾਵਣ ਆਏ।ਨਿਰੰਜਣ ਸਿੰਘ ਨੂਰ